ਅਨੋਖਾ ਨੂਮਨਾ : ਊਨ ਤੇ ਚੂੜੀਆਂ ਦੀਆਂ ਟੋਕਰੀਆਂ - ਬਲਜਿੰਦਰ ਕੌਰ ਸ਼ੇਰਗਿੱਲ
ਊਨ ਦਾ ਨਾਂ ਸੁਣਦੇ ਹੀ ਸਰਦੀ ਦੀ ਯਾਦ ਆਉਣ ਲੱਗ ਪੈਂਦੀ ਹੈ। ਊਨ ਨਾਲ ਤਿਆਰ ਕੀਤੇ ਅਸੀਂ ਕਈ ਤਰ੍ਹਾਂ ਦੇ ਸਵਾਟਰ, ਕੋਟੀਆਂ, ਜੈਕਟਾਂ, ਮੌਜੇ, ਟੋਪੀਆਂ, ਸਾਲ, ਦਸਤਾਨੇ ਆਦਿ ਆਮ ਹੀ ਦੇਖੇ ਹੋਣੇ ਹਨ। ਪਰ ਕੀ ਕਦੇ ਤੁਸੀਂ ਚੂੜੀਆਂ ਤੇ ਊਨ ਨਾਲ ਤਿਆਰ ਕਥਤੀਆਂ ਟੋਕਰੀਆਂ ਦੇਖੀਆਂ ਹਨ, ਸ਼ਾਇਦ ਨਹੀਂ ਪਰ ਅੱਜ ਜਿਸ ਨੂਮਨੇ ਦੀ ਗੱਲ ਕਰਨ ਲੱਗੇ ਹਾਂ ਇਹ ਨੂਮਨਾ ਛੋਟੀਆਂ ਛੋਟੀਆਂ ਬੱਚੀਆਂ ਨੇ ਆਪਣੀ ਮਾਤਾ ਤੋਂ ਸਿੱਖ ਕਿ ਖੁਦ ਆਪ ਤਿਆਰ ਕੀਤੀਆਂ ਹਨ। ਇਹ ਟੋਕਰੀਆਂ ਬੱਚੀਆਂ ਨੇ ਖੇਡ-ਖੇਡ ਵਿਚ ਸਿੱਖਦੇ ਹੀ ਤਿਆਰ ਕੀਤੀਆਂ ਹਨ। ਜਿਵੇਂ ਗੁੱਡੀਆਂ ਨਾਲ ਖੇਡਦੀਆਂ ਹਨ, ਉਸ ਤਰ੍ਹਾਂ ਇਨ੍ਹਾਂ ਛੋਟੀਆਂ ਬੱਚੀਆਂ ਨੇ ਘਰ ਵਿਚ ਪਈਆਂ ਚੂੜੀਆਂ ਤੇ ਊਨ ਦੇ ਛੋਟੇ -ਛੋਟੇ ਗੋਲ਼ਿਆਂ ਨੂੰ ਇਸਤੇਮਾਲ ਕਰ ਇੱਕ ਅਨੋਖਾ ਨੂਮਨਾ ਹੀ ਤਿਆਰ ਛੱਡਿਆ। ਭਾਵੇਂ ਇਹ ਕਲਾ ਉਨ੍ਹਾਂ ਨੇ ਆਪਣੀ ਪਰਿਵਾਰ ਦੀ ਸਹਾਇਤਾ ਭਾਵ ਮਾਂ ਤੋਂ ਸਿੱਖੀ ਹੈ। ਪਰ ਛੋਟੀਆਂ ਬੱਚੀਆਂ ਨੂੰ ਕਲਾ ਤੋਂ ਮੁਖਤਾਵਰ ਹੁੰਦੇ ਦੇਖਦੇ ਹੀ ਸਾਨੰੂ ਆਪਣਾ ਸੱਭਿਆਚਾਰ ਦੀ ਯਾਦ ਆਉਣ ਲੱਗ ਪੈਂਦੀ ਹੈ। ਫਿਰ ਪਤਾ ਚੱਲਦਾ ਹੈ ਕਿ ਬੱਚਿਆਂ ਵਿਚ ਪੰਜਾਬ ਦਾ ਵਿਰਸਾ ਯਾਦ ਕਰਾਉਣ ਨਾਲ ਹੀ ਸੱਭਿਆਚਾਰ ਦੀ ਸੰਭਾਲ ਹੋ ਸਕਦੀ ਹੈ। ਇਹ ਕਲਾ ਕਿਤੇ ਸੈਂਟਰ ਜਾ ਕੇ ਸਿੱਖਣ ਦੀ ਲੋੜ ਨਹੀਂ ਘਰ ਵਿਚ ਆਪਣੇ ਮਾਤਾ ਤੇ ਪਰਿਵਾਰ ਦੇ ਮੈਂਬਰਾਂ ਦੀ ਸਹਾਇਤਾ ਨਾਲ ਸਿੱਖੀ ਜਾ ਸਕਦੀ ਹੈ।
ਦੇਖੋਂ ਖੇਡ-ਖੇਡ ਵਿਚ ਬੱਚੀਆਂ ਨੇ ਅਨੋਖਾ ਤੇ ਸੌਖਾ ਨੂਮਨਾ ਕਿੰਝ ਤਿਆਰ ਕਰ ਲਿਆ। ਇਹ ਨੂਮਨਾ ਤਿਆਰ ਕਰਨ ਲਈ ਦੋ ਚੂੜੀਆਂ ਲੈ ਕੇ ਦੋਨਾਂ ਚੂੜੀਆਂ ਨੂੰ ਇੱਕ ਦੂਜੇ ’ਚ ਪਾ ਕੇ ਸੈਂਟਰ ਬਣਾ ਲਿਆਂ ਜਾਂਦਾ ਹੈ। ਫਿਰ ਉਸ ਦੇ ਆਲੇ ਦੁਆਲੇ ਊਨ ਦੇ ਧਾਗੇ ਨੂੰ ਘੁਮਾਇਆ ਜਾਂਦਾ ਹੈ। ਧਾਗਾ ਘੁਮਾਉਂਦਿਆ ਹੀ ਇਹ ਟੋਕਰੀਆਂ ਦੀ ਸ਼ਕਲ ਤਿਆਰ ਹੋ ਜਾਂਦੀਆਂ ਹਨ। ਬੱਚੀਆਂ ਆਸਾਨ ਤੇ ਵਧੀਆਂ ਟੋਕਰੀਆਂ ਬਣਾ -ਬਣਾ ਕੇ ਸਹੇਲੀਆਂ ਨਾਲ ਘਰ-ਘਰ ਖੇਡਦੀਆਂ ਹਨ। ਇਨ੍ਹਾਂ ਬੱਚਿਆਂ ਦੀ ਕਲਾ ਦੇਖ ਪਤਾ ਚੱਲਦਾ ਹੈ ਕਿ ਬੱਚਿਆਂ ’ਚ ਕਰੇਜ ਹੈ ਕੁਝ ਕਰਨ ਦਾ। ਜੇਕਰ ਅਸੀਂ ਆਪਣੇ ਬੱਚਿਆਂ ’ਚ ਇਸ ਕਲਾ ਨੂੰ ਜਿੰਦ ਰੱਖਣਾ ਚਾਹੁੰਦੇ ਹਾਂ ਤਾਂ ਫੋਨ ਦੇ ਚੱਕਰਾਂ ’ਚ ਨਿਕਲ ਕੇ ਸਾਨੂੰ ਕੁਝ ਨਾਲ ਕੁਝ ਪਹਿਲਾਂ ਆਪ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਤਾਂ ਕਿ ਸਾਡੇ ਬੱਚੇ ਸਾਨੂੰ ਦੇਖ ਕੇ ਸਾਡੀ ਰੀਸ ਕਰਨ ਤੇ ਇਹ ਕਲਾਂ ਉਨ੍ਹਾਂ ਅੰਦਰ ਵੀ ਭਰ ਜਾਵੇ। ਭਾਵੇਂ ਜ਼ਿੰਦਗੀ ਦੀ ਰਫ਼ਤਾਰ ਬਹੁਤ ਤੇਜੀ ਨਾਲ ਅੱਗੇ ਵਧ ਗਈ ਹੈ। ਪਰ ਜੇ ਅਸੀਂ ਕਲਾਂ ਨੂੰ ਜ਼ਿੰਦਾ ਰੱਖਣਾ ਚਾਹੁੰਦਾ ਹਾਂ ਤਾਂ ਕੁਝ ਸਮਾਂ ਕੱਢ ਆਪਣੇ ਬੱਚਿਆਂ ਨੂੰ ਕਲਾਵਾਂ ਦੇ ਬਾਰੇ ਵਿਚ ਦੱਸਾਂਗੇ ਤਾਂ ਹੀ ਅਜਿਹੀਆਂ ਕਲਾ ਜ਼ਿੰਦਾਂ ਰਹਿ ਸਕਦੀਆਂ ਹਨ।
ਇਹ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਪੜ੍ਹਾਈ ਖ਼ਰਾਬ ਕਰੀਏ ਨਹੀਂ, ਜਦੋਂ ਸਾਡੇ ਕੋਲ ਛੁੱਟੀਆਂ ਹੁੰਦੀਆਂ ਹਨ, ਜਾਂ ਫਿਰ ਅਸੀਂ ਵਿਹਲੇ ਹੁੰਦਾ ਹਾਂ ਤਾਂ ਅਜਿਹੀਆਂ ਵੇਸਟ ਚੀਜ਼ਾਂ ਨੂੰ ਸੁੱਟਣ ਦੀ ਬਜਾਏ ਅਸੀਂ ਉਸ ਨੂੰ ਸਜਾਵਟ ਦੇ ਕੰਮ ’ਚ ਲਿਆ ਸਕਦੇ ਹਾਂ। ਇਸ ਵਿਚ ਨਾ ਤਾਂ ਖਰਚਾ ਹੁੰਦਾ ਹੈ ਅਤੇ ਨਾ ਹੀ ਸਾਨੰੂ ਕੋਈ ਅਲੱਗ ਤੋਂ ਟਾਇਮ ਕੱਢਣਾ ਹੰੁਦਾ ਹੈ। ਇੱਦਾਂ ਦੀ ਕਲਾ ਵੇਸਟ ਚੀਜ਼ਾਂ ਨੂੰ ਤਾਂ ਕੰਮ ’ਚ ਲਿਆਉਣ ਦੇ ਨਾਲ- ਨਾਲ ਸਜਾਵਟ ਵਿਚ ਵੀ ਚਾਰ ਚੰਨ ਲਗਾਉਂਦੀਆਂ ਹਨ। ਜਦੋਂ ਇਹ ਛੋਟੀਆਂ ਛੋਟੀਆਂ ਟੋਕਰੀਆਂ ਬੁਣੀਆਂ ਦੇਖਦੇ ਹਾਂ ਤਾਂ ਸਭ ਤੋਂ ਪਹਿਲਾਂ ਇਹ ਟੋਕਰੀਆਂ ਹੀ ਆਕਰਸ਼ਿਤ ਕਰਦੀਆਂ ਹਨ। ਇਹ ਟੋਕਰੀਆਂ ਨੂੰ ਦੇਖ ਕੇ ਹਰ ਕੋਈ ਇਸ ਦੀ ਖਿੱਚ ਵੱਲ ਆਕਰਸ਼ਿਤ ਹੁੰਦਾ ਹੈ। ਹਰ ਕੋਈ ਹੱਥੀਂ ਬਣਾਈਆਂ ਚੀਜ਼ਾਂ ਨੂੰ ਦੇਖ ਉਸ ਦੇ ਬਾਰੇ ਜ਼ਰੂਰ ਪੁੱਛਦਾ ਹੈ। ਇਹ ਹੁਨਰ ਦੇ ਨਾਲ ਸਾਡੇ ਘਰ ਦੀ ਰੌਣਕ ਵੀ ਬਣਦੀਆਂ ਹਨ। ਫਿਰ ਕਿਉਂ ਨਾ ਵੇਸਟ ਚੀਜ਼ਾਂ ਨੂੰ ਸੁੱਟਣ ਦੀ ਬਜਾਇ ਇਹਨਾਂ ਨਾਲ ਅਨੋਖਾ ਦੇ ਸੌਖਾ ਨੂਮਨਾ ਤਿਆਰ ਕੀਤਾ ਜਾਵੇ। ਚਲੋਂ ਫਿਰ ਆਪੋਂ ਆਪਣੇ ਘਰ ਦੀਆਂ ਵਾਧੂ ਤੇ ਵੇਸਟ ਚੀਜ਼ਾਂ ਨੂੰ ਸੁੱਟਣ ਦੀ ਬਜਾਏ ਉਨ੍ਹਾਂ ਨੂੰ ਨਵੀਂ ਦਿੱਖ ਦੇਣ ਦੀ ਕੋਸ਼ਿਸ਼ ਕਰੀਏ ਤੇ ਆਪਣੇ ਬੱਚਿਆਂ ਨੂੰ ਵੀ ਇਸ ਕੰਮ ਵਿਚ ਸਾਥ ਲਿਆ ਜਾਏ।
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278
ਰੱਖੜੀ ਤੇ ਵਿਸ਼ੇਸ਼.......... - ਗੁੱਟ ਤੇਰੇ ਬੰਨਾ ਰੱਖੜੀ - ਬਲਜਿੰਦਰ ਕੌਰ ਸ਼ੇਰਗਿੱਲ
ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਰੱਖੜੀ ਦਾ ਤਿਉਹਾਰ ਹੈ। ਰੱਖੜੀ ਭੈਣ ਭਰਾ ਦੇ ਪਿਆਰ ਦਾ ਤਿਉਹਾਰ ਹੈ। ਸਾਰੇ ਧਰਮਾਂ ਦੇ ਲੋਕ ਇਸ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਇਹ ਤਿਉਹਾਰ ਅਗਸਤ ਮਹੀਨੇ ’ਚ ਆਉਂਦਾ ਹੈ।
ਇਹ ਤਿਉਹਾਰ ਭੈਣ-ਭਰਾ ਦੇ ਅਟੁੱਟ ਬੰਧਨ ਦਾ ਪ੍ਰਤੀਕ ਹੈ। ਹਰ ਇੱਕ ਭੈਣ ਨੂੰ ਇਸ ਦਿਨ ਦਾ ਬੇਸਬਰੀ ਨਾਲ ਇੰਤਜਾਰ ਹੁੰਦਾ ਹੈ ਕਿ ਕਦੋਂ ਰੱਖੜੀ ਦਾ ਤਿਉਹਾਰ ਆਵੇ ਤੇ ਉਹ ਆਪਣੇ ਵੀਰ ਦੇ ਰੱਖੜੀ ਬੰਨੇ। ਰੱਖੜੀ ਭੈਣ ਵਲੋਂ ਆਪਣੇ ਵੀਰ ਨੂੰ ਸੱਜੀ ਬਾਂਹ ਜਾਂ ਗੁੱਟ ’ਤੇ ਧਾਗਾ ਜਾਂ ਰੱਖੜੀ ਬੰਨ ਕੇ ਮੱਥੇ ਟਿੱਕਾ ਲਗਾ ਕੇ ਫਿਰ ਮੂੰਹ ਮਿੱਠਾ ਕਰਾ ਕੇ, ਸ਼ਗਨ ਪੂਰਾ ਕਰਦੀ ਹੈ ਤੇ ਆਪਣੇ ਵੀਰ ਕੋਲੋਂ ਆਪਣੀ ਸੁਰੱਖਿਆ ਦਾ ਵਚਨ ਲੈਂਦੀ ਹੈ। ਕਿ ਜਦੋਂ ਭੈਣ ’ਤੇ ਵੀ ਸੰਕਟ ਆਵੇ ਤਾਂ ਉਸਦਾ ਵੀਰ ਉਸਦੀ ਮਦਦ ਲਈ ਤਤਪਰ ਹਾਜ਼ਰ ਹੋ ਜਾਵੇ ਤੇ ਉਸਦੀ ਰੱਖਿਆ ਕਰੇ। ਭੈਣਾਂ ਆਪਣੇ ਵੀਰ ਦੀ ਲੰਮੀ ਉਮਰ ਦੀ ਕਾਮਨਾ ਨਾਲ ਇਹ ਪਵਿੱਤਰ ਤਿਉਹਾਰ ਮਨਾਉਂਦੀਆਂ ਹਨ।
ਉਂਝ ਤਾਂ ਸਾਡੇ ਸਮਾਜ ’ਚ ਭਰਾ ਆਪਣੀ ਭੈਣ ਲਈ ਹਰ ਸਮੇਂ ਮਦਦ ਲਈ ਅੱਗੇ ਆਉਂਦਾ ਹੈ, ਜੋ ਕਿ ਭੈਣ ਭਰਾ ਦੇ ਪਿਆਰ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਂਦਾ ਹੈ।
ਇਹ ਤਿਉਹਾਰ ਸਕੀ ਭੈਣ ਤੋਂ ਇਲਾਵਾ ਧਰਮ ਦੀ ਭੈਣ ਬਣਾ ਕੇ ਵੀ ਨਿਭਾਇਆ ਜਾ ਰਿਹਾ ਹੈ। ਜਿਹਨਾਂ ਵੀਰਾਂ ਦੀਆਂ ਭੈਣਾਂ ਨਹੀਂ ਹੁੰਦੀਆਂ ਉਹ ਧਰਮ ਦੀਆਂ ਭੈਣਾਂ ਤੋਂ ਰੱਖੜੀ ਬਨਾ ਕੇ ਆਪਣੇ ਭੈਣ ਭਰਾ ਦੇ ਰਿਸ਼ਤੇ ਹੋਰ ਗੂੜ੍ਹਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਤਰ੍ਹਾਂ ਧਰਮ ਦੀ ਭੈਣ ਤੋਂ ਰੱਖੜੀ ਬਨਾ ਕੇ ਸਾਡੇ ਸਮਾਜ ਅੰਦਰ ਜੋ ਜਾਤ-ਪਾਤ, ਭੇਦ ਭਾਵ ਦੀ ਭਾਵਨਾ ਨੂੰ ਵੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਤਿਉਹਾਰ ਨੂੰ ਮਨਾਉਣ ਦੀ ਖੁਸ਼ੀ ਇੱਕ ਦੋ ਮਹੀਨੇ ਪਹਿਲਾਂ ਬਾਜ਼ਾਰਾਂ ’ਚ ਦਿਖਾਈ ਦੇਣ ਲੱਗ ਜਾਂਦੀ ਹੈ। ਜਿਹਨਾਂ ਭੈਣਾਂ ਦੇ ਵੀਰ ਪ੍ਰਦੇਸੀ ਹੁੰਦੇ ਹਨ ਉਹ ਭੈਣਾਂ ਆਪਣੇ ਵੀਰ ਲਈ ਪਹਿਲਾਂ ਹੀ ਰੱਖੜੀ ਭੇਜ ਭਾਵ ਪਾਰਸਲ ਕਰ ਦਿੰਦੀਆਂ ਹਨ ਤਾਂ ਕਿ ਉਹਨਾਂ ਦੇ ਵੀਰਾਂ ਕੋਲ ਇਹ ਸਹੀ ਵਕਤ ’ਤੇ ਪਹੁੰਚ ਸਕੇ। ਵੀਰਾਂ ਨੂੰ ਵੀ ਆਪਣੀ ਭੈਣ ਪਾਸੋਂ ਆਈ ਰੱਖੜੀ ਦੀ ਉਡੀਕ ਹੁੰਦੀ ਹੈ। ਉਹ ਪ੍ਰਦੇਸ਼ਾਂ ’ਚ ਆਪਣੀ ਭੈਣ ਦੀ ਰੱਖੜੀ ਦਾ ਇੰਤਜਾਰ ਕਰਦਾ ਹੈ।
ਅੱਜ ਕਲ੍ਹ ਬਾਜ਼ਾਰਾਂ ’ਚ ਵੱਖ-ਵੱਖ ਕਿਸਮ ਦੀਆਂ ਰੱਖੜੀਆਂ ਆਉਂਦੀਆਂ ਹਨ। ਬੱਚਿਆਂ ਲਈ ਮਨਭਾਉਂਦੀਆਂ ਖੇਡਾਂ ਵਾਲੀਆਂ ਰੱਖੜੀਆਂ, ਜਾ ਫਿਰ ਕਾਰਟੂਨ ਵਾਲੀਆਂ ਰੱਖੜੀਆਂ ਦੇਖਣ ਨੂੰ ਮਿਲਦੀਆਂ ਹਨ। ਉਹਨਾਂ ਵਿੱਚ ਖਾਸ ਕਿਸਮ ਦਾ ਲੂੰਬਾ ਵੀ ਦਿਖਾਈ ਦਿੰਦਾ ਹੈ। ਉਹ ਲੂੰਬਾ ਭਰਜਾਈ ਲਈ ਲਿਜਾਇਆ ਜਾਂਦਾ ਹੈ। ਭਰਜਾਈ ਇਸ ਨੂੰ ਆਪਣੀਆਂ ਚੂੜੀਆਂ ਨਾਲ ਕਲਾਈ ਵਿੱਚ ਪਾ ਬਹੁਤ ਖੁਸ਼ੀ ਹੁੰਦੀ ਹੈ। ਇਹ ਲਟਕਣ ਦੀ ਤਰ੍ਹਾਂ ਬਾਹਾਂ ਵਿੱਚ ਪਾਇਆ ਦਿਖਾਈ ਦਿੰਦਾ ਹੈ।
ਸਾਡੇ ਇਸ ਤਿਉਹਾਰ ਦੇ ਦਿਨ ਕੁਝ ਵੀਰ ਰੱਖੜੀ ਦੇ ਤਿਉਹਾਰ ਹੁਣ ਵੀ ਵਾਂਝੇ ਰਹਿ ਜਾਂਦੇ ਹਨ। ਜਿਹਨਾਂ ਦੇ ਭੈਣਾਂ ਨਹੀਂ ਹੁੰਦੀਆਂ ਉਹਨਾਂ ਨੂੰ ਸਕੀ ਭੈਣ ਦੀ ਘਾਟ ਇਸ ਤਿਉਹਾਰ ਉੱਤੇ ਜ਼ਰੂਰ ਮਹਿਸੂਸ ਹੁੰਦੀ ਹੈ। ਜਾਂ ਫ਼ਿਰ ਕੁੜੀਆਂ ਨੂੰ ਜਨਮਦੇ ਮਾਰ ਦਿੱਤਾ ਜਾਂਦਾ ਹੈ। ਆਏ ਦਿਨ ਅਖ਼ਬਾਰਾਂ ਰਾਹੀਂ ਜਦੋਂ ਪਤਾ ਚੱਲਦਾ ਹੈ ਕਿ ਬੱਚੀ ਦਾ ਭਰੂਣ ਮਿਲਿਆ ਹੈ। ਇਹ ਸੋਚ ਕੇ ਸਮਾਜ ਨੇ ਤਾਂ ਸ਼ਰਮਸਾਰ ਹੁੰਦਾ ਹੀ ਹੈ। ਪਰ ਉਹਨਾਂ ਮਾਪਿਆਂ ਦੀ ਮਰੂਖਤਾ ਸਾਡੇ ਸਮਾਜ ’ਤੇ ਕਿੰਨਾ ਪ੍ਰਭਾਵ ਪਾਉਂਦੀ ਹੈ। ਸਾਡੇ ਸਮਾਜ ਵਿੱਚ ਅੱਜ ਵੀ ਔਰਤ ਨੂੰ ਜਾਂ ਤਾਂ ਕੁਖ ਵਿੱਚ ਹੀ ਮਾਰ ਦਿੱਤਾ ਜਾਂਦਾ ਹੈ ਜਾਂ ਉਸ ਨੂੰ ਪੈਦਾ ਹੁੰਦੇ ਹੀ ਮਾਰ ਦਿੱਤਾ ਜਾਂਦਾ ਹੈ। ਉਸ ਦੇ ਜ਼ਿੰਮੇਵਾਰ ਸਾਡਾ ਹੀ ਸਮਾਜ ਹੈ। ਭਰੂਣ ਹੱਤਿਆਂ ਜਿਹਾ ਪਾਪ ਕਰਕੇ ਸਾਡੀਆਂ ਧੀਆਂ ਨੂੰ ਮਾਰਿਆ ਜਾ ਰਿਹਾ ਹੈ। ਆਓ ਇਸ ਪਾਪ ਦੇ ਭਾਗੀਦਾਰਾਂ ਨੂੰ ਸਮਝਈਏ ਕੇ ਧੀਆਂ ਕਰਕੇ ਸੰਸਾਰ ਸੋਹਣਾ ਹੈ। ਇਹ ਮਾਂ, ਧੀ, ਨੂੰਹ ਬਣ ਇਸ ਜੱਗ ਨੂੰ ਅੱਗੇ ਵਧਾਉਂਦੀ ਹੈ। ਇਹ ਰੱਖੜੀ ਦਾ ਤਿਉਹਾਰ ਹਰ ਭੈਣ ਤੇ ਵੀਰ ਮਨਾਵੇ। ਹਰ ਇੱਕ ਭੈਣ ਉਸ ਦਿਨ ਕਹਿੰਦੀ ਹੈ.....
ਦੁਆਵਾਂ ਭੈਣ ਮੰਗਦੀ ਵੀਰ ਲਈ ਦੁਆਵਾਂ,
ਸੁਣ ਮੇਰੇ ਢਾਡਿਆ ਰੱਬਾ,
ਦੂਰ ਕਰੀਂ ਨਾ ਵੀਰਾਂ ਦਾ ਪਰਛਾਵਾਂ
ਦੁਆਵਾਂ ਭੈਣ ਮੰਗਦੀ ਵੀਰ ਲਈ ਦੁਆਵਾਂ।
ਗੁੱਟ ਤੇਰੇ ਬੰਨਾ ਰੱਖੜੀ,
ਨਾਲੇ ਸ਼ਗਨ ਮਨਾਵਾਂ,
ਤੱਤੀ ਵਾਹ ਤੈਨੂੰ ਲੱਗੇ,
ਭੈਣਾਂ ਮੰਗਦੀਆਂ ਰੱਬ ਤੋਂ ਦੁਆਵਾਂ
ਗੁੱਟ ਤੇਰੇ ਬੰਨਾ ਰੱਖੜੀ।
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
98785-19278
ਭੰਬੀਰੀ (ਫਿਰਕੀ) - ਬਲਜਿੰਦਰ ਕੌਰ ਸ਼ੇਰਗਿੱਲ
ਟੱਲੀਆਂ ਵਜਾਵੇ, ਸਾਈਕਲਾਂ ਤੇ ਆਵੇ,
ਭੰਬੀਰੀਆਂ ਦੀ ਆ ਕੇ, ਦੁਕਾਨ ਸਜਾਵੇ
ਦੇਖੋਂ ਦੇਖੋਂ ਆਇਆ ਭੰਬੀਰੀ ਵਾਲਾ ਭਾਈ,
ਪਿੰਡ ’ਚ ਵੜਦੇ, ਹੋਕੇ ਲਾਵੇ,
ਖਰੀਦ ਲੋ ਭੰਬੀਰੀਆ, ਮੁੱਲ ਥੋੜ੍ਹਿਆ ਆ ਵੇਚੇ,
ਦੇਖੋਂ ਦੇਖੋਂ ਆਇਆ ਭੰਬੀਰੀ ਵਾਲਾ ਭਾਈ,
ਭਾਵੇਂ ਇਹ ਖਿਡੌਣਾ ਕੁਝ ਕੁ ਮਿੰਟਾਂ ਦਾ ਪ੍ਰਾਹੁਣਾ,
ਵਾਜੂਦ ਜਿਸਦਾ, ਕਾਗਜ਼ਾਂ ਤੇ ਕਾਨਿਆਂ ਦਾ ਹੋਣਾ,
ਦੇਖੋਂ ਦੇਖੋਂ ਆਇਆ ਭੰਬੀਰੀ ਵਾਲਾ ਭਾਈ,
ਬੱਚਾ ਬੱਚਾ ਖਰੀਦ, ਭੰਬੀਰੀ ਲੈ ਦੌੜੇ ,
ਜਾਪੇ ਇੰਝ ਜਿਵੇਂ, ਚਾਬੀ ਭਰੀ ਹੋਵੇਂ,
ਦੇਖੋਂ ਦੇਖੋਂ ਆਇਆ ਭੰਬੀਰੀ ਵਾਲਾ ਭਾਈ,
ਬੱਚਿਆਂ ਦੇ ਚਿਹਰਿਆਂ ਦੀ ਬਣੀ ਮੁਸਕਾਨ,
ਖਿਡਾਉਣਾ ਉਨ੍ਹਾਂ ਲਈ,ਹੈ ਅਲੀਸ਼ਾਨ
ਦੇਖੋਂ ਦੇਖੋਂ ਆਇਆ ਭੰਬੀਰੀ ਵਾਲਾ ਭਾਈ,
ਫਿਰੇ ਉੱਡਦੀ ਹਵਾ ਦੇ 'ਚ ਗੇੜੀਆਂ ਲਗਾਵੇ,
ਨੱਠਦੇ ਬੱਚਿਆਂ 'ਚ ਜੋਸ਼ ਭਰੀ ਜਾਵੇ,
ਦੇਖੋਂ ਦੇਖੋਂ ਆਇਆ ਭੰਬੀਰੀ ਵਾਲਾ ਭਾਈ,
ਦੇਖੋਂ ਦੇਖੋਂ ਆਇਆ ਭੰਬੀਰੀ ਵਾਲਾ ਭਾਈ ।
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
98785-19278
ਮਹਿੰਦੀ - ਬਲਜਿੰਦਰ ਕੌਰ ਸ਼ੇਰਗਿੱਲ
ਚੜ੍ਹਿਆ ਸਾਉਣ ਮਹੀਨਾ, ਆਇਆ ਤੀਆਂ ਦਾ ਤਿਉਹਾਰ,
ਮੁਟਿਆਰਾਂ ਨੇ ਮਹਿੰਦੀ ਨਾਲ, ਹੱਥ ਲਏ ਸ਼ਿੰਗਾਰ,
ਚੱਲ ਮੇਰੇ ਮਾਹੀਆ, ਮੇਰੇ ਮਹਿੰਦੀ ਲਗਾ ਦੇ ਵੇ,
ਗੌਰਿਆਂ ਹੱਥਾਂ ’ਤੇ, ਫੁੱਲ ਬੂਟੀਆਂ ਪਵਾ ਦੇ ਵੇ,
ਜੱਦਾਂ ਤੈਨੂੰ ਚੰਗਾ ਲੱਗੇ, ਡਿਜਾਇਨ ਬਣਵਾ ਦੇ ਵੇ,
ਚੱਲ ਮੇਰੇ ਮਾਹੀਆ, ਮੇਰੇ ਮਹਿੰਦੀ ਲਗਾ ਦੇ ਵੇ,
ਸੱਜਿਆ ਬਾਜ਼ਾਰ, ਰੌਣਕਾਂ ਨੇ ਲੱਗੀਆਂ,
ਸੰਗ ਤੇਰੇ ਜਾ ਕੇ ਹੀ, ਮਹਿੰਦੀ ਲਗਾਉਣੀ ਮੈਂ ,
ਮੇਰੇ ਹੱਥਾਂ ਉੱਤੇ, ਨਾਂ ਆਪਣਾ ਲਿਖਵਾ ਦੇ ਵੇ,
ਚੱਲ ਮੇਰੇ ਮਾਹੀਆ, ਮੇਰੇ ਮਹਿੰਦੀ ਲਗਾ ਦੇ ਵੇ,
ਕੋਲ ਬਹਿ ਜਦ, ਮਾਹੀਆ ਮਹਿੰਦੀ ਲਗਵਾਈ ਵੇ,
ਮਹਿੰਦੀ ਵਾਲੀ ਨੇ ਵੀ, ਜੋੜੀ ਸਹਿਰਾਈ ਵੇ,
ਸ਼ਗਨਾਂ ਦੀ ਮਹਿੰਦੀ, ਮੇਰੇ ਹੱਥਾਂ 'ਤੇ ਛਾਈ ਵੇ,
ਤੇਰੇ ਮੇਰੇ ਪਿਆਰ ਦੀ ਛਾਪ ਗੂੜ੍ਹੀ ਲਗਾਈ ਵੇ,
ਚੱਲ ਮੇਰੇ ਮਾਹੀਆ,ਮੇਰੇ ਮਹਿੰਦੀ ਲਗਾ ਦੇ ਵੇ,
ਮਹਿੰਦੀ ਵਾਲੇ ਹੱਥ ਦੱਸਣ, ਆਪਣਾ ਜਨਮਾਂ ਦਾ ਸਾਥ ਵੇ,
ਰੱਬ ਨੇ ਵੀ ਪ੍ਰੀਤ ਪੁਵਾਈ, ਤਾਂਹੀਓਂ ਇੱਕ ਦੂਜੇ ਨਾਲ ਵੇ,
ਬਲਜਿੰਦਰ ਨੂੰ ਦਿਲ 'ਚ ਮਹਿੰਦੀ ਵਾਂਗ ਵਸਾਈ ਵੇ,
ਇਕੱਲੀ ਨੂੰ ਕਦੇ, ਛੱਡ ਕੇ ਨਾ ਜਾਈ ਵੇ,
ਚੱਲ ਮੇਰੇ ਮਾਹੀਆ, ਮੇਰੇ ਮਹਿੰਦੀ ਲਗਾ ਦੇ ਵੇ,
ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ
9878519278
ਵੰਗਾਂ ਵਾਲਿਆਂ - ਬਲਜਿੰਦਰ ਕੌਰ ਸ਼ੇਰਗਿੱਲ
ਸਤਰੰਗੀ ਪੀਂਘਾਂ ਤਰ੍ਹਾਂ ਤੇਰੀਆਂ ਵੰਗਾਂ ਵੇ,
ਜਿਹੜਾ ਉਹਨੂੰ ਭਾਵੇਂ ਰੰਗ, ਉਹੀ ਮੈਨੰੂ ਚੰਗਾ ਵੇ,
ਮਾਹੀ ਦੇ ਪਸੰਦ ਦੀਆਂ, ਵੰਗਾਂ ਚੜ੍ਹਾਂ ਦੇ ਵੇ,
ਵੀਣੀ ਵੰਗਾਂ ਪਾ, ਉਹਦੇ ਚਾਵਾਂ ਨੂੰ ਪੁਗਾ ਦੇ ਵੇ,
ਵੇ ਵੰਗਾਂ ਵਾਲਿਆਂ, ਚੂੜੀਆਂ ਚੜ੍ਹਾ ਦੇ ਵੇ,
ਚੂੜੀਆਂ ਚੜ੍ਹਾ ਦੇ ਵੇ...........
ਸੋਹਣੇ-ਸੋਹਣੇ ਰੰਗਾਂ ਵਾਲੀਆਂ, ਤੇਰੀਆਂ ਵੰਗਾਂ ਵੇ,
ਰੰਗ ਉਹੀ ਪਾਈ ਜਿਹੜਾ, ਮਾਹੀ ਨੂੰ ਪਸੰਦ ਵੇ,
ਜਿਹੜਾ ਉਨ੍ਹਾਂ ਸਿੱਝਿਆਂ, ਚਾਵਾਂ ਦੇ ਨਾਲ ਵੇ,
ਉਹੀ ਵੰਗਾਂ ਪਾ ਦੇ, ਮੇਰੀ ਵੀਣੀ ਸਜਾ ਦੇ ਵੇ।
ਵੇ ਵੰਗਾਂ ਵਾਲਿਆਂ, ਚੂੜੀਆਂ ਚੜ੍ਹਾ ਦੇ ਵੇ,
ਚੂੜੀਆਂ ਚੜ੍ਹਾ ਦੇ ਵੇ...........
ਜਿੰਨੇ ਰੰਗ ਆਖੇ,ਅੱਜ ਸਾਰੇ ਪੁਵਾ ਦੇ ਵੇ,
ਰੀਝਾਂ ਵਾਲੀ ਅੱਜ, ਦੁਕਾਨ ਸਜਾ ਦੇ ਵੇ,
ਛਣ-ਛਣ ਕਰਾਂ ਮੈਂ, ਵੀਣੀ ਵੰਗਾਂ ਪਾ ਕੇ ਵੇ,
ਕੱਚ ਦੀਆਂ ਚੂੜੀਆਂ ਪਾ, ਰੂਹ ਲੇਖੇ ਲਾ ਦੇ ਵੇ,
ਵੇ ਵੰਗਾਂ ਵਾਲਿਆਂ, ਚੂੜੀਆਂ ਚੜ੍ਹਾ ਦੇ ਵੇ,
ਚੂੜੀਆਂ ਚੜ੍ਹਾ ਦੇ ਵੇ...........
ਉਸਦੇ ਚਾਵਾਂ ਨੂੰ, ਚਾਰ ਚੰਨ ਲਾ ਦੇ ਵੇ,
ਦੋਹਾਂ ਦੇ ਪਿਆਰ ਨੂੰ ਵੰਗਾਂ ’ਚ ਛੁਪਾ ਦੇ ਵੇ,
ਦਿਲਾਂ ਵਾਲੇ ਅੱਜ ਸਾਰੇ, ਦਰਦ ਮੁਕਾ ਦੇ ਵੇ,
ਬਲਜਿੰਦਰ ਦੇ ਕਲੇਜੇ ’ਚ ਅੱਜ, ਠੰਡ ਪਾ ਦੇ ਵੇ,
ਵੇ ਵੰਗਾਂ ਵਾਲਿਆਂ, ਚੂੜੀਆਂ ਚੜ੍ਹਾ ਦੇ ਵੇ,
ਚੂੜੀਆਂ ਚੜ੍ਹਾ ਦੇ ਵੇ...........
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278
ਏਦਾਂ ਦਾ ਸੀ ਰੰਗਲਾ ਪੰਜਾਬ ਬੇਲੀਓ - ਬਲਜਿੰਦਰ ਕੌਰ ਸ਼ੇਰਗਿੱਲ
ਮੁਰਗੇ ਦੀ ਕੁੱਕੜ ਘੂੰ ਦਾ,
ਅਲਾਰਮ ਵੱਜਦਾ ਜਦ ਤੜਕੇ।
ਸੁਣ ਬਾਂਗ ਮੁਰਗੇ ਦੀ,
ਉੱਠ ਜਾਂਦਾ ਸਾਰਾ ਲਾਣਾ।
ਏਦਾਂ ਦਾ ਸੀ ਰੰਗਲਾ ਪੰਜਾਬ ਬੇਲੀਓ।
ਚਾਟੀ’ਚ ਪਾਈ ਮਧਾਣੀ,
ਕਾਂ ਪਿਆ ਬਨੇਰੇ ਬੋਲੇ।
ਖੇਤਾਂ ’ਚ ਹੱਲ ਵਾਹੁੰਦੇ ਗੱਭਰੂ,
ਤਿ੍ਰੰਝਣਾਂ ’ਚ ਕੱਤਣ,
ਚਰਖਾਂ ਮੁਟਿਆਰਾਂ।
ਏਦਾਂ ਦਾ ਸੀ ਰੰਗਲਾ ਪੰਜਾਬ ਬੇਲੀਓ।
ਸੱਥਾਂ ’ਚ ਬੈਠੇ ਬਾਬੇ,
ਕਰ ਲੈਂਦੇ ਸੀ ਸੁੱਖਾਂ ਸਾਰਾਂ।
ਧੀਆਂ ਤੁਰ ਜਾਣ ਸਹੁਰੇ ਘਰ,
ਸਾਕ ਬਿਨ ਦਿੰਦੇ ਸੀ ਆਪੇ।
ਏਦਾਂ ਦਾ ਸੀ ਰੰਗਲਾ ਪੰਜਾਬ ਬੇਲੀਓ।
ਮਿੱਟੀ ਦੇ ਘਰ ਹੁੰਦੇ ਸੀ,
ਜਿੱਥੇ ਸੀ ਪਿਆਰ ਬਥੇਰਾ।
ਚੁੱਲ੍ਹੇ ਤੇ ਬਣਦੀ ਰੋਟੀ,
ਇੱਕਠਿਆਂ ਖਾਂਦਾ ਟੱਬਰ ਸਾਰਾ।
ਏਦਾਂ ਦਾ ਸੀ ਰੰਗਲਾ ਪੰਜਾਬ ਬੇਲੀਓ।
ਸੰਝਾਂ ਨੂੰ ਮੁੜ ਆਉਂਦੇ ਸੀ,
ਪੱਠੇ ਲੈ ਜਦ ਬਾਬੇ।
ਤੁਰ ਪਈਆਂ ਘਰਾਂ ਨੂੰ,
ਟੋਭਿਆਂ ’ਚ ਬੈਠੀਆਂ
ਮੱਝਾਂ ਤੇ ਗਾਂਵਾਂ।
ਏਦਾਂ ਦਾ ਸੀ ਰੰਗਲਾ ਪੰਜਾਬ ਬੇਲੀਓ।
ਬੱਚਿਆਂ ਦੇ ਸੀ ਖ਼ੂਬ ਨਜ਼ਾਰੇ,
ਟੈਰਾਂ ਸੰਗ ਨੱਸੇ ਫਿਰਦੇ।
ਗੁੱਲੀ ਡੰਡਾ ਖੇਡ ਪਿਆਰੀ,
ਬੰਟਿਆਂ (ਕੰਚਿਆਂ) ਨਾਲ ਸੀ ਯਾਰੀ।
ਏਦਾਂ ਦਾ ਸੀ ਰੰਗਲਾ ਪੰਜਾਬ ਬੇਲੀਓ।
ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ
9878519278
ਬੂਟਾ - ਬਲਜਿੰਦਰ ਕੌਰ ਸ਼ੇਰਗਿੱਲ
ਆਸ ਦਾ ਬੂਟਾ ਲਗਾ ਕੇ ਰੱਖੋ,
ਉਸ ’ਚ ਖਾਦ ਪਾ ਕੇ ਰੱਖੋ,
ਸਮਾਂ ਆਉਣ ’ਤੇ ਪੁੰਗਰ ਪਏਗਾ,
ਦਿਲ ਵਿਚ ਆਸ ਬਣਾ ਕੇ ਰੱਖੋ।
ਆਪਣੇ ਹੱਥੀਂ ਲਾਏ ਬੂਟੇ ਨੂੰ,
ਇਫ਼ਾਜ਼ਤ ਨਾਲ ਸੰਭਲਾ ਕੇ ਰੱਖੋ,
ਸਮੇਂ- ਸਮੇਂ ਤੇ ਟੇਕ ਲਗਾ ਕੇ ਰੱਖੋ।
ਆਸ ਦਾ ਬੂਟਾ ਲਗਾ ਕੇ ਰੱਖੋ।
ਆਪਣੇ ਹੌਂਸਲੇ ਬਣਾ ਕੇ ਰੱਖੋ,
ਇਨਸਾਫ਼ ਤਰਾਜ਼ੂ ਜ਼ਰੂਰ ਤੁਲੇਗਾ,
ਸੰਘਣੀ ਛਾਂ ਵਾਂਗ, ਆਸ ਲਾ ਕੇ ਰੱਖੋ,
ਆਸ ਦਾ ਬੂਟਾ ਲਗਾ ਕੇ ਰੱਖੋ।
ਆਸਾਂ ਦਾ ਦੀਪ ਜਲਾ ਕੇ ਰੱਖੋ,
ਦਿਲਾਂ ’ਚ ਵਹਿਮ ਭਜਾ ਕੇ ਰੱਖੋ,
ਪਿਆਰ ਮਹੱਬਤ ਜਗ੍ਹਾਂ ਕੇ ਰੱਖੋ,
ਆਸ ਦਾ ਬੂਟਾ ਲਗਾ ਕੇ ਰੱਖੋ।
ਭੱਠੀ ’ਤੇ ਅੱਗ ਮਗਾ ਕੇ ਰੱਖੋ,
ਨਫ਼ਰਤਾਂ ਨੂੰ ਚੁੱਲ੍ਹੇ ਦੇ ਸੇਕ ’ਚ ਸੁੱਟੋ,
ਦਿਲਾਂ ’ਚ ਜੋਤ ਜਗਾ ਕੇ ਰੱਖੋ,
ਆਸ ਦਾ ਬੂਟਾ ਲਗਾ ਕੇ ਰੱਖੋ।
ਹਨ੍ਹੇਰੀ ਝੱਖੜ ਵੀ ਆ ਜਾਏ,
ਜੜ੍ਹਾਂ ਐਦਾਂ ਮਜ਼ਬੂਤ ਰੱਖੋ,
ਬਲਜਿੰਦਰ ਸੁਪਨੇ ਸਜਾ ਕੇ ਰੱਖੋ,
ਆਸ ਦਾ ਬੂਟਾ ਲਗਾ ਕੇ ਰੱਖੋ।
ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ
9878519278
ਆਪ ਕੇ ਨਾਮ ਸੇ - ਬਲਜਿੰਦਰ ਕੌਰ ਸ਼ੇਰਗਿੱਲ
ਹੈਰਾਨ ਹੂੰ
ਕੇ ਆਪ ਕੇ ਨਾਮ ਸੇ,
ਹਮੇਂ ਲੋਂਗ, ਬੁਲਾਨੇ ਲਗੇ,
ਸਭੀਂ ਕੋ ਕੈਸੇ ਸਮਝਾਊਂ
ਕੇ ਰਾਧੇ ਕਿਰਸ਼ਨ
ਜੈਸੇ ਕਿਉਂ ਬੁਲਾਨੇ ਲਗੇ।
ਕਿਸੀ ਕੋ ਖ਼ਬਰ ਵੀ ਨਾ ਕੇ,
ਯਹ ਨਾਮ ਆਪ ਕਾ ਹੈ।
ਕਿਉਂ ਲੋਂਗ ਹਮੇਂ ਆਪ ਕੇ,
ਨਾਮ ਸੇ ਬੁਲਾਨੇ ਲਗੇ।
ਯਹ ਇਤਫ਼ਾਕ ਮੇਰੇ ਸਾਥ,
ਇਕ ਵਾਰ ਨਹੀਂ,
ਵਾਰ-ਵਾਰ ਹੋਨੇ ਲਗੇ।
ਕਿਉਂ ਆਪ ਕਾ ਨਾਮ,
ਮੇਰੇ ਨਾਮ ਸੇ ਪਹਿਲੇ
ਆਨੇ ਲਗੇ।
ਕਿਉਂ ਲੋਂਗ ਹਮੇਂ ਆਪ ਕੇ,
ਨਾਮ ਸੇ ਬੁਲਾਨੇ ਲਗੇ।
ਕਿਆ ਇਸ਼ਾਰਾ ਹੈ,
ਯਹ ਜ਼ਿੰਦਗੀ ਕਾ,
ਕੋਈ ਬਤਾ ਦੇ ਹਮੇਂ।
ਕਿਉਂ ਲੋਂਗ ਹਮੇਂ ਆਪ ਕੇ,
ਨਾਮ ਸੇ ਬੁਲਾਨੇ ਲਗੇ।
ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ
ਸਾਈਆਂ - ਬਲਜਿੰਦਰ ਕੌਰ ਸ਼ੇਰਗਿੱਲ
ਸਾਈਆਂ ਸਾਈਆਂ ਸਾਈਆਂ
ਦਰ ਤੇਰੇ ਆਈ ਹਾਂ,
ਪੱਲਾ ਅੱਡ ਕੇ ਖੜੀ ਹਾਂ,
ਇਹ ਪੀੜ ਮੁਕਾ ਦੇ ਸਾਈਆਂ
ਸਾਈਆਂ ਸਾਈਆਂ ਸਾਈਆਂ
ਲੰਘੇ ਦਿਨ ਰਾਤਾਂ,ਪਰ ਯਾਦ ਨਾ ਰੁੱਕਦੀ,
ਹਰ ਵੇਲੇ ਮੁਹੱਬਤਾਂ ਦੀ, ਬਾਤ ਨਾ ਮੁੱਕਦੀ,
ਤੇਰੀ ਦਰਗਾਹ ਤੇ ਅਾ ਕੇ,
ਭੀਖ ਪਿਆਰ ਦੀ ਹਾਂ ਮੰਗਦੀ,
ਇਹ ਪੀੜ ਮੁਕਾ ਦੇ ਸਾਈਆਂ ....
ਨਿਮਾਣੀ ਜਿਹੀ ਜਿੰਦ ਨੂੰ ,
ਰੱਖੀ ਪਰਦੇ 'ਚ ਕਜ਼ਕੇ,
ਉਹ ਹੈ ਫ਼ਕੀਰ, ਮੈਂ ਹਾਂ ਮੁਰੀਦ,
ਫੱਕਰਾਂ ਨੂੰ ਹੀਰੇ ਮੋਤੀਆਂ 'ਚ ਜੜਦੇ,
ਇਹ ਪੀੜ ਮੁਕਾ ਦੇ ਸਾਈਆਂ.....
ਖੈਰ ਪੱਲੇ ਪਾ ਦੇ ,ਦੋ ਰੂਹਾਂ ਨੂੰ ਮਿਲਾਦੇ
ਦਰ ਤੇਰੇ ਬੈਠੇ, ਬੇੜਾ ਪਾਰ ਲੰਘਾ ਦੇ,
ਕਾਸਾ ਰਹਿਮਤਾਂ ਨਾ ਭਰਦੇ,
ਸਾਰੇ ਜਬ ਹੀ ਮੁਕਾ ਦੇ,
ਸਾਈਆਂ ਸਾਈਆਂ ਸਾਈਆਂ
ਇਹ ਪੀੜ ਮੁਕਾ ਦੇ ਸਾਈਆਂ....
ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ
ਯਾਦ ਸਾਡੀ ਆਊਂ - ਬਲਜਿੰਦਰ ਕੌਰ ਸ਼ੇਰਗਿੱਲ
ਜਦ ਯਾਦ ਸਾਡੀ ਆਊਂ,
ਨੀਰ ਅੱਖਾਂ ਚ ਵਹਾਊ,
ਕੋਈ ਚੁੱਪ ਨਾ ਕਰਾਊ,
ਜਦ ਯਾਦ ਸਾਡੀ ਆਊ
ਨੀਰ ਅੱਖਾਂ ਚ ਵਹਾਊ।
ਤਪਦੀ ਭੱਠੀ ਦੇਖ ,
ਸੀਨੇ ਅੱਗ ਲਾਊ,
ਦਿੱਸਣਾ ਨੀਂ ਅਸਾਂ ,
ਤੈਨੂੰ ਕੌਣ ਚੁੱਪ ਕਰਾਊ,
ਜਦ ਯਾਦ ਸਾਡੀ ਆਊ
ਨੀਰ ਅੱਖਾਂ ਚ ਵਹਾਊ।
ਬੋਲਿਆਂ ਬੁਲਾਇਆ,
ਨਾ ਬੋਲੇ ਸਾਡੇ ਨਾਲ,
ਤਾਰਿਆਂ ਚ ਲੱਭੇਂਗਾ,
ਤੂੰ ਫ਼ਿਰ ਕਿੰਝ ਆ,
ਜਦ ਯਾਦ ਸਾਡੀ ਆਈ
ਨੀਰ ਅੱਖਾਂ ਚ ਵਹਾਊ।
ਚੁੱਪ ਰਹਿ ਕੇ ਕੀ ਇਹ,
ਸਮਾਂ ਲੰਘ ਜਾਊ ,
ਬੋਲੋਗੇ ਤਾਂ ਦਿਲ ,
ਹੌਲਾ ਹੋ ਜਾਊ,
ਜਦ ਯਾਦ ਸਾਡੀ ਆੳਂੂ
ਨੀਰ ਅੱਖਾਂ ‘ਚ ਵਹਾਊ।
ਐਨਾ ਵੱਡਾ ਨਾ,ਜਿਗਰਾ ਬਣਾਉ,
ਸਾਨੂੰ ਆਪਣੇ, ਸਾਹਾਂ ‘ਚ ਰਲਾਉ,
ਨਾ ਤੜਪਾਉ, ਕੁਝ ਬੋਲ ਕੇ ਸੁਣਾਉ ,
ਜਦ ਯਾਦ ਸਾਡੀ ਆਊਂ
ਨੀਰ ਅੱਖਾਂ ਚ ਵਹਾਊ।
ਨਾ ਏ ਜ਼ਿੰਦ ਲੰਮੇਰੀ,
ਨਾਂ ਏ ਮੇਰੀ, ਨਾ ਤੇਰੀ,
ਇੱਕ ਦਿਨ ਹੋ ਜਾਣੀ,
ਏ ਖ਼ਾਕ ਦੀ ਢੇਰੀ,
ਜਦ ਯਾਦ ਸਾਡੀ ਆਊ
ਨੀਰ ਅੱਖਾਂ ਚ ਵਹਾਊ।
ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ