Jaspreet Kaur Mangat

ਗੁਰੁ ਗੋਬਿੰਦ ਸਿੰਘ - ਜਸਪ੍ਰੀਤ ਕੌਰ ਬੇਗੋਵਾਲ

ਪੜ੍ਹਦੀ ਮੈਂ ਤੇਰਾ ਹੀ ਸਫਰ, ਜਦ ਵੀ ਹੋਵਾਂ ਉਦਾਸ,
ਸੰਜਮ ਨਾਲ ਜਿਊਣ ਦੀ ਬਣ ਜਾਂਦੀ ਹੈ ਇੱਕ ਆਸ,
ਜੰਗਲਾਂ ਵਿੱਚ ਰਾਤਾਂ ਕੱਟੀਆਂ, ਕੌਮ ਲਈ ਵਥੇਰੀਆਂ,
ਬਾਜਾਂ ਵਾਲਿਆ ਗੁਰੂਆਂ, ਸਿਫਤਾਂ ਕੀ-ਕੀ ਦੱਸਾ ਤੇਰੀਆਂ,
ਲਾਲ ਚਾਰੇ ਵਾਰ ਦਿੱਤੇ, ਨਾ ਲਾਈਆਂ ਦੇਰੀਆਂ।

ਠੰਢੇ ਬੁਰਜ 'ਚ ਮਾਤਾ ਗੁਜਰੀ, ਲਾਲਾਂ ਨੂੰ ਲਈ ਬੈਠੀ ਸੀ,
ਉਹ ਹੀ ਜਾਣੇ ਦਿਲ ਆਪਣੇ ਤੇ, ਕੀ ਕੁਝ ਜਰੀ ਬੈਠੀ ਸੀ,
ਗੋਲੀਆਂ ਨਾ ਪਰਿਵਾਰ ਨੇ, ਪਟਾਵਾਂ ਤੇ ਹਨੇਰੀਆਂ,
ਬਾਜਾਂ ਵਾਲਿਆ ਗੁਰੂਆ, ਸਿਫਤਾਂ ਕੀ-ਕੀ ਦੱਸਾ ਤੇਰੀਆਂ,
ਲਾਲ ਚਾਰੇ ਵਾਰ ਦਿੱਤੇ, ਨਾ ਲਾਈਆਂ ਦੇਰੀਆਂ।

ਕੰਲਗੀਆਂ ਵਾਲੇ ਗੁਰੂ ਜੀ, ਜੰਗ ਵਿੱਚ ਕੱਲਾ ਸੀ ਲੜਿਆ,
ਮੂਹਰੇ ਤੇਰੇ ਦੁਸ਼ਮਣ, ਕੋਈ ਨਾ ਸੀ ਖੜਿਆ,
ਤੈਨੂੰ ਹਰਾਉਣ ਦੀਆਂ, ਲਾਈਆਂ ਯੁਗਤਾਂ ਸੀ ਵਥੇਰੀਆਂ,
ਬਾਜਾਂ ਵਾਲਿਆਂ ਗੁਰੂਆਂ, ਸਿਫਤਾਂ ਕੀ-ਕੀ ਦੱਤਾ ਤੇਰੀਆਂ,
ਲਾਲ ਚਾਰੇ ਵਾਰ ਦਿੱਤੇ, ਨਾ ਲਾਈਆਂ ਦੇਰੀਆਂ।
ਗੁਰੁ ਗੋਬਿੰਦ ਸਿੰਘ ਸਿਫਤਾਂ ਕੀ-ਕੀ ਦੱਸਾਂ ਤੇਰੀਆ,
ਲਾਲ ਚਾਰੇ ਵਾਰ ਦਿੱਤੇ, ਨਾ ਲਾਈਆਂ ਦੇਰੀਆਂ।

ਜਲਦੀ ਆ ਰਹੀ ਫਿਲਮ, ''ਤਾਰੀ ਬਾਈ ਜਿੰਦਾਬਾਦ'' - ਜਸਪ੍ਰੀਤ ਕੌਰ ਮਾਂਗਟ

ਜਿਵੇਂ ਕਿ ਫਿਲਮ ਦੇ ਟਾਈਟਲ ਤੋਂ ਹੀ ਐਨਾਂ ਅੰਦਾਜਾ ਲੱਗ ਸਕਦਾ ਕਿ ਤਾਰੀ ਨਾ ਦੇ ਕਿਰਦਾਰ ਦੁਆਲੇ ਘੁੰਮਦੀ ਏ ਪੂਰੀ ਫਿਲਮ...। ਪਰ ਉਹ ਕਿਰਦਾਰ (ਤਾਰੀ) ਆਖਿਰ ਕਿਸ ਤਰ੍ਹਾਂ ਦਾ ਬੰਦਾ.........? ਜਾਂ ਉਸਦੀ ਜਿੰਦਗੀ ਦੇ ਉਤਾਅ-ਚੜ੍ਹਾਅ ਜਾਨਣ ਦੀ ਬੇਚੈਨੀ ਜਿਹੀ ਹੈ......। ਬਹੁਤ ਹੀ ਮਿਹਨਤੀ ਡਾਇਕ੍ਰਟਰ ''ਭੱਟੀ ਲਵਲੀ'' ਜਿਹਨਾ ਨੇ ਪਹਿਲਾ ਵੀ ਕਈ ਵਧੀਆਂ ਫਿਲਮਾਂ ਬਣਾਈਆਂ ਤੇ ਦਰਸ਼ਕਾਂ ਦੀਆਂ ਊਮੀਦਾਂ ਤੇ ਖਰੇ ਉਤਰੇ ਹਨ। ਭੱਟੀ ਲਵਲੀ ਨੇ ਮਾਤਾ ਜਸਵਿੰਦਰ ਕੌਰ ਪਿਤਾ ਰਾਜ ਭੱਟੀ ਦੇ ਘਰ ਜਨਮ ਲਿਆ। ਭੱਟੀ ਲਵਲੀ ਦੇ ਅੱਜ ਵੱਡੀ ਗਿਣਤੀ ਵਿੱਚ ਪ੍ਰੰਸ਼ਸ਼ਕ ਹਨ ਤੇ ਬਹੁਤ ਜਲਦੀ  ਲੈ ਕੇ ਆ ਰਹੇ ਹਨ ਫਿਲਮ ''ਤਾਰੀ ਬਾਈ ਜਿੰਦਾਬਾਦ''। ਕਈ ਸ਼ਨਮਾਨ ਹਾਸਿਲ ਕਰ ਚੁੱਕੇ ਭੱਟੀ ਲਵਲੀ ਨੂੰ ਜਨੂਨ ਹੈ ਅਜਿਹੀਆਂ ਪੰਜਾਬੀ ਫਿਲਮਾਂ ਅਤੇ ਹਿੰਦੀ ਫਿਲਮਾਂ ਬਣਾਉਣ ਦਾ ਜਿਹਨਾਂ ਵਿੱਚ ਵੱਧ ਤੋਂ ਵੱਧ ਮੰਨੋਰੰਜਨ ਦੇ ਨਾਲ-ਨਾਲ ਸੰਦੇਸ਼ ਕਮਾਲ ਕਰੇ.........। ਭੱਟੀ ਲਵਲੀ ਜਿਹੜੀ ਵੀ ਫਿਲਮ ਬਣਾਉਦੇ ਹਨ ਇੱਕ ਅਲੱਗ ਝਲਕ ਪੇਸ਼ ਕਰਦੀ ਹੈ ਤੇ ਬਹੁਤ ਮਿਹਨਤ ਨਾਲ ਅਪਣੇ ਕੰਮ ਨੂੰ ਤਰਜੀਹ ਦਿੰਦੇ ਹਨ। ਅੱਜ ਕੱਲ ਜਿੱਥੇ ਨੌਜਵਾਨ ਗੱਭਰੂਆਂ ਨੂੰ ਨਸ਼ਿਆ ਤੇ ਬੇਰੁਜਗਾਰੀ ਜਿਹੀਆਂ ਸਮੱਸਿਆਵਾ ਨੇ ਘੇਰ ਰੱਖਿਆਂ ਉੱਥੇ ਹੀ ਭੱਟੀ ਲਵਲੀ ਵਰਗੇ ਗੱਭਰੂ ਸਭ ਗੱਲਾ ਦਾ ਧਿਆਨ ਛੱਡ ਕੇ ਆਪਣੀ ਮਿਹਨਤ ਨਾਲ ਅੱਗੇ ਵੱਧ ਰਹੇ ਹਨ ਜੋ ਪੰਜਾਬੀ ਸ਼ਾਨ ਅਤੇ ਮਾਣ ਵਾਲੀ ਗੱਲ ਹੈ। ਭੱਟੀ ਲਵਲੀ ਫਿਲਮ ਵਿੱਚ ਸ਼ੰਦੇਸ਼ ਦੇਣ ਦੇ ਨਾਲ-ਨਾਲ ਆਪਣੇ ਆਪ ਵਿੱਚ ਵੀ ਨੌਜਵਾਨਾ ਲਈ ਇੱਕ ਸੰਦੇਸ਼ ਹਨ। ਉਮੀਦ ਕਰਦੇ ਹਾਂ ''ਤਾਰੀ ਬਾਈ ਜਿੰਦਾਬਾਦ'' ਫਿਲਮ ਸਾਡੇ ਦਿਲਾਂ ਨੂੰ ਛੂਏਗੀ......।
ਜਸਪ੍ਰੀਤ ਕੌਰ ਮਾਂਗਟ,
ਦੋਰਾਹਾ।

ਮੁੜ ਹੱਸਿਆ ਪੰਜਾਬ (ਫਿਲਮ) - ਜਸਪ੍ਰੀਤ ਕੌਰ ਮਾਂਗਟ

ਅਸ਼ੋਕ ਧੀਰ (ਲੁਧਿਆਣਾ) ਵੱਲੋ ਬਣਾਈ ਪੰਜਾਬੀ ਫਿਲਮ ''ਮੁੜ ਹੱਸਿਆ ਪੰਜਾਬ'' 22 ਸਤੰਬਰ ਨੂੰ ਗੁਰੂ ਨਾਨਕ ਦੇਵ ਭਵਨ ਲੁਧਿਆਣਾ ਵਿਖੇ ਰਿਲੀਜ ਕੀਤੀ ਗਈ। ਇਹ ਫਿਲਮ ਅੱਜ ਦੇ ਹਾਲਾਤਾਂ ਨੂੰ ਬਿਆਨ ਕਰਦੀ ਹੈ ਤੇ ਪੰਜਾਬੀਆਂ ਲਈ ਚੰਗਾਂ ਸੁਨੇਹਾ ਸਿੱਧ ਹੋਵੇਗੀ। ਪ੍ਰੌਡਿਊਸਰ ਅਸ਼ੌਕ ਪੀਰ ਜਹੇ ਨੇਕ ਇੰਨਸਾਨ ਨੇ ਪੰਜਾਬ ਦੇ ਅੱਜ ਦੇ ਮਹੌਲ ਨੂੰ ਫਿਲਮ ਰਾਹੀ ਬਿਆਨ ਕੀਤਾ ਹੈ ਅਤੇ ਪੰਜਾਬੀਆਂ ਨੂੰ ਸਹੀ ਸੇਧ ਦੇਣ ਦੇ ਨਾਲ-ਨਾਲ ਮੰਨੋਰੰਜਨ ਵੀ ਝੋਲੀ ਪਾਇਆ ਹੈ। 'ਫਿਲਮ ਮੁੜ ਹੱਸਿਆ ਪੰਜਾਬ' ਦੇ ਡਾਇਰੈਕਟਰ ਅਮਨ ਸਾਹਨੀ ਜੀ ਨੇ ਫਿਲਮ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਹੈ। ਫਿਲਮ 'ਚ ਮੁੱਖ ਕਿਰਦਾਰਾਂ 'ਚ ਸਾਜ਼ਨ ਕਪੂਰ ੳਤੇ ਸਿਮਰਨ ਅਕਸ ਨੇ ਆਪਣੀ ਆਪਣੀ ਭੂਮਿਕਾ ਜਰੀਏ ਪ੍ਰਸ਼ੰਸ਼ਕਾ ਦੇ ਦਿਲਾਂ ਨੂੰ ਛੁਇਆ ਹੈ.........। ਇਸ ਫਿਲਮ ਵਿੱਚ ਪੰਜਾਬ ਦੇ ਹਾਲਾਤ ਅਤੇ ਕਿਸਾਨਾਂ ਦੀਆ ਸਮੱਸਿਆਵਾ ਨੂੰ ਦਰਸਾਇਆ ਗਿਆ ਹੈ। ਖੇਤੀ-ਬਾੜੀ ਨਾਲ ਅਸੀਂ ਕਿਵੇਂ ਕਾਮਯਾਬੀਆਂ ਵੱਲ ਵੱਧ ਸਕਦੇ ਹਾਂ ਇਸਦੇ ਹੱਲ ਦੱਸਣ ਦੀ ਵਧੀਆ ਕੋਸ਼ਿਸ਼ ਕੀਤੀ ਹੈ ਫਿਲਮ ਦੀ ਟੀਮ ਨੇ.........। ਕਿਉਂ ਕਿ ਅੱਜ ਦਾ ਪੰਜਾਬ ਦਿਨੋਂ-ਦਿਨ ਉਦਾਸ, ਗੁੰਮਸੁੰਮ ਅਤੇ ਬੇਵੱਸ ਨਜ਼ਰ ਆ ਰਿਹਾ ਉਸਨੂੰ ਹੱਸਦਾ-ਵੱਸਦਾ ਦੇਖਣਾ ਚਾਹੁੰਦਾ ਹਾਂ। ਫਿਲਮ ਦੀ ਟੀਮ ਵੱਲੋਂ ਪੰਜਾਬ ਨੂੰ ਮੁੜ ਹਸਾ ਕੇ ਨੌਜਵਾਨਾ ਨੂੰ ਅਗਾਂਹ ਵਧੂ ਸੋਚ ਅਪਣਾਉਣ ਅਤੇ ਦ੍ਰਿੜ ਇਰਾਦੇ ਰੱਖਣ ਲਈ ਪ੍ਰੇਰਤ ਕੀਤਾ ਹੈ। ਅੱਜ ਦੇ ਗੱਭਰੂ ਫਿਲਮ ਦੇਖ ਕੇ ਆਪਣੇ-ਆਪ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਪੰਜਾਬੀ ਸ਼ਾਨ ਕਾਇਮ ਰੱਖਣ ਲਈ ਜਰੂਰ ਸਮਝ ਵਰਤਣਗੇ ਕਿਉਂ ਕਿ ਜੋ ਸੁਨੇਹਾ ਫਿਲਮ ਰਾਹੀਂ ਦਿੱਤਾ ਗਿਆ ਹੈ ਉਸਨੂੰ ਦੇਖ ਕੇ ਅਣਗੋਲਿਆ ਕੀਤਾ ਹੀ ਨਹੀਂ ਜਾ ਸਕਦਾ। ਬਹੁਤ ਹੀ ਮਿਹਨਤ ਨਾਲ ਬਣਾਈ ਫਿਲਮ ''ਮੁੜ ਹੱਸਿਆ ਪੰਜ਼ਾਬ'' ਵਿੱਚ ਮੰਨੋਰੰਜਨ ਅਤੇ ਸਾਂਝਤਾ ਨੂੰ ਵੱਖ-ਵੱਖ ਕਿਰਦਾਰਾਂ ਨੇ ਆਪਣੇ ਸਰੋਤਿਆ ਤੱਕ ਪਹੁੰਚਾਇਆ ਹੈ.........।  ਭਾਰਤ ਅਤੇ ਕੈਨੇਡਾ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ '' ਮੁੜ ਹੱਸਿਆ ਪੰਜਾਬ'' ਦਰਸ਼ਕਾਂ ਲਈ ਚੰਗਾ ਸਨੁੇਹਾ ਲੈ ਕੇ ਆਈ ਹੈ। ਪੰਜ਼ਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ। ਕਿ ਇਹੋਂ-ਜਹੀਆਂ ਫਿਲਮਾਂ ਹੀ ਬਣਨ ਜੋ ਅਸੀਂ ਆਪਣੇ ਪਰਿਵਾਰ ਨਾਲ ਬੈਠ ਕੇ ਦੇਖ ਸਕੀਏ.........। ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ ਸਮਰਪਿੱਤ ਹੈ ਫਿਲਮ ''ਮੁੜ ਹੱਸਿਆ ਪੰਜਾਬ''। ਲਿਖਤੀ ਰੂਪ 'ਚ ਯੋਗਦਾਨ ਪਾਉਣ ਦਾ ਮੈਨੂੰ ਜਿੰਨਾ ਕੁ ਮਾਣ ਸਤਿਕਾਰ ਮਿਲਿਅ ਪ੍ਰਸ਼ੰਸ਼ਕਾ ਵੱਲੋਂ ਤਾਰੀਫਾ ਸਾਡੀ ਝੋਲੀ ਪਈਆਂ ਹਨ। ਫਿਲਮ 'ਚ ਵੱਖੋ-ਵੱਖਰੇ ਕਿਰਦਾਰਾ 'ਚ ਨਜ਼ਰ ਆਏ ਸਾਜਨ ਕਪੂਰ, ਸਿਮਰਨ ਅਕਸ, ਰਾਜਬੀਰ ਚਹਿਲ, ਜੋਤੀ, ਸਤਨਾਮ ਸੱਤਾ, ਰਾਜੀਵ ਚੋਧਰੀ, ਵਿਸਾਲ ਭੱਲਾ, ਨੀਲੂ ਬੱਗਾ ਲੁਧਿਆਣਾਵੀ, ਮਾਇਆ ਸ਼ਰਮਾਂ, ਸਾਲਨੀ ਅਗਵਾਨ, ਸੁੱਖਮਿੰਦਰ ਅਤੇ ਹੋਰ......। The TV NRI ਤੇ ਫਿਲਮ ਦੇਖੋ ਜੀ ਧੰਨਵਾਦ।

ਜਸਪ੍ਰੀਤ ਕੌਰ ਮਾਂਗਟ,
ਬੇਗੋਵਾਲ ਦੋਰਾਹਾ (ਲੁਧਿਆਣਾ)
9914348246

ਕਿਸੇ ਚੋ ਕੋਈ ਲੱਭਣਾ (ਕਿਰਨ ਪਾਵਾ) - ਜਸਪ੍ਰੀਤ ਕੌਰ ਮਾਂਗਟ

ਸ਼ਾਇਰਾ ਕਿਰਨ ਪਾਵਾ ਜਿਸ ਨੇ ਆਪਣੀ ਸੋਹਣੀ ਕਲਮ ਨਾਲ ਫੁੱਲਾਂ ਜਹੇ ਅੱਖਰ ਸਜਾਏ ਨੇ ਪੁਸਤਕ, ''ਕਿਸੇ ਚੋਂ ਕੋਈ ਲੱਭਣਾ'' ਵਿੱਚ, ਜਿਸ ਨੂੰ ਪੜ੍ਹਦਿਆਂ ਹੀ ਮੈਂ ਸੱਚੀ ਗੁਆਚ ਗਈ ਤੇ ਆਪਣੇ-ਆਪ ਨੂੰ ਉਹਨਾਂ ਅੱਖਰਾਂ 'ਚ ਲੱਭਣ ਲੱਗੀ.........।  ਮਨ ਮੋਹ ਗਈ ਕਿਤਾਬ, ''ਕਿਸੇ ਚੋਂ ਕੋਈ ਲੱਭਣਾ''। ਹਰ ਕਿਸੇ ਦਾ ਲਿਖਣ ਦਾ ਆਪਣਾ ਆਪਣਾ ਅੰਦਾਜ਼ ਹੈ, ਕਿਰਨ ਪਾਵਾ ਦੀਆਂ ਰਚਨਾਵਾਂ ਦੀਆਂ ਰਚਨਾਵਾਂ ਵੀ ਬਿਲਕੁੱਲ ਅਲੱਗ ਹਨ.........। ਪੀ.ਐਚ.ਡੀ (ਸਕਾਲਰ) ਪੰਜਾਬ ਯੂਨੀਵਰਸਿਟੀ , ਪਟਿਆਲਾ ਤੋਂ ਸਿੱਖਿਆ ਹਾਸਿਲ ਕਿਰਨ ਪਾਵਾ ਮੰਡੀ ਗੋਬਿੰਦਰਗੜ੍ਹ, ਫਤਿਹਗ੍ਹੜ ਸਾਹਿਬ ਵਿਖੇ ਆਪਣੇ ਪਰਿਵਾਰ ਨਾਲ ਮਦਾਬਹਾਰ ਜਿੰਦਗੀ ਜੀ ਰਹੀ ਹੈ। ਜਿਸਨੇ ਘਰ-ਪਰਿਵਾਰਿਕ ਜਿੰਮੇਵਾਰੀਆਂ ਦੇ ਨਾਲ-ਨਾਲ ਪੜ੍ਹਾਈ ਅਤੇ ਲਿਖਣ ਦੇ ਸ਼ੋਂਕ ਨੂੰ ਬਰਕਾਰ ਰੱਖਿਆ ਹੈ......। ਫੇਸ਼ਬੁੱਕ ਤੇ ਬਹੁਤ ਸਾਰੇ ਲੋਕ ਜਾਣਦੇ ਹਨ ਉਹਨਾਂ ਦੀਆਂ ਰਚਨਾਵਾਂ ਬਾਰੇ ਅਤੇ ਮੈਨੂੰ ਖੁਸ਼ੀ ਹੈ ਮੈਂ ਵੀ ਜਾਣ ਸਕੀ............ ਕੁਝ ਦਿਨ ਪਹਿਲਾਂ ਹੀ ਮਲੇਰਕੋਟਲਾ ਵਿਖੇ ਆਜ਼ਾਦ ਵੈੱਲ ਫੇਅਰ (ਰਜਿ) ਪੰਜਾਬ ਟੀ.ਵੀ 87 ਵੱਲੋਂ ਤੀਆਂ ਦੇ ਮੇਲੇ ਤੇ ਕਿਰਨ ਦੀ ਪੁਸਤਕ, ''ਕਿਸੇ ਚੋਂ ਕੋਈ ਲੱਭਣਾ ਲੋਕ ਅਰਪਣ ਕੀਤੀ ਗਈ। ਕਿਰਨ ਪਾਵਾ ਨੇ ਬਹੁਤ ਹੀ ਸਤਿਕਾਰ ਨਾਲ ਸਾਨੂੰ ਕਿਤਾਬ ਭੇਟ ਕੀਤੀ। ਜਿਸਨੂੰ ਬੜੇ ਧਿਆਨ ਨਾਲ ਪੜ੍ਹ ਕੇ, ਹਰ ਪੰਨੇ ਤੇ ਹਰ ਰਚਨਾਂ 'ਚ ਸੱਚੀ ਕੁਝ ਨਾ ਕੁਝ ਲੱਭਦਾ ਹੈ.........। ਦਿਲ  ਨੂੰ ਛੂਹਦੀਆਂ ਲਿਖਤਾਂ 'ਚ ਜਿੰਗਦੀ, ਹੰਝੂਆਂ ਦੇ ਮੁੱਲ, ਚਿਹਰਾ, ਉਦਾਸੀਆ, ਜਿਕਰ, ਤਲਾਸ਼, ਜਨਮ-ਮਰਨ, ਦੁਬੀ ਆਵਾਜ, ਬੇਸਕੂਨ, ਇਤਫਾਕ, ਯਾਦਗਾਰ, ਸੰਤਾਪੀ, ਪੀੜਾਂ ਅਤੇ ਰਹਿਣ ਬਸੇਰਾ ਆਦਿ। 24 ਰਚਨਾਵਾਂ ਪ੍ਰਸ਼ੰਸ਼ਕ ਦੀ ਝੋਲੀ ਪਾਈਆਂ ਹਨ.........। ਆਉਣ ਵਾਲੇ ਸਮੇਂ 'ਚ ਸਾਨੂੰ ਕਿਰਨ ਪਾਵਾ ਤੋਂ ਬਹੁਤ ਉਮੀਦਾਂ ਹਨ।
ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ, ਲੁਧਿਆਣਾ।

ਕਿਸੇ ਚੋ ਕੋਈ ਲੱਭਣਾ (ਕਿਰਨ ਪਾਵਾ) - ਜਸਪ੍ਰੀਤ ਕੌਰ ਮਾਂਗਟ

ਸ਼ਾਇਰਾ ਕਿਰਨ ਪਾਵਾ ਜਿਸ ਨੇ ਆਪਣੀ ਸੋਹਣੀ ਕਲਮ ਨਾਲ ਫੁੱਲਾਂ ਜਹੇ ਅੱਖਰ ਸਜਾਏ ਨੇ ਪੁਸਤਕ, ''ਕਿਸੇ ਚੋਂ ਕੋਈ ਲੱਭਣਾ'' ਵਿੱਚ, ਜਿਸ ਨੂੰ ਪੜ੍ਹਦਿਆਂ ਹੀ ਮੈਂ ਸੱਚੀ ਗੁਆਚ ਗਈ ਤੇ ਆਪਣੇ-ਆਪ ਨੂੰ ਉਹਨਾਂ ਅੱਖਰਾਂ 'ਚ ਲੱਭਣ ਲੱਗੀ.........।  ਮਨ ਮੋਹ ਗਈ ਕਿਤਾਬ, ''ਕਿਸੇ ਚੋਂ ਕੋਈ ਲੱਭਣਾ''। ਹਰ ਕਿਸੇ ਦਾ ਲਿਖਣ ਦਾ ਆਪਣਾ ਆਪਣਾ ਅੰਦਾਜ਼ ਹੈ, ਕਿਰਨ ਪਾਵਾ ਦੀਆਂ ਰਚਨਾਵਾਂ ਦੀਆਂ ਰਚਨਾਵਾਂ ਵੀ ਬਿਲਕੁੱਲ ਅਲੱਗ ਹਨ.........। ਪੀ.ਐਚ.ਡੀ (ਸਕਾਲਰ) ਪੰਜਾਬ ਯੂਨੀਵਰਸਿਟੀ , ਪਟਿਆਲਾ ਤੋਂ ਸਿੱਖਿਆ ਹਾਸਿਲ ਕਿਰਨ ਪਾਵਾ ਮੰਡੀ ਗੋਬਿੰਦਰਗੜ੍ਹ, ਫਤਿਹਗ੍ਹੜ ਸਾਹਿਬ ਵਿਖੇ ਆਪਣੇ ਪਰਿਵਾਰ ਨਾਲ ਮਦਾਬਹਾਰ ਜਿੰਦਗੀ ਜੀ ਰਹੀ ਹੈ। ਜਿਸਨੇ ਘਰ-ਪਰਿਵਾਰਿਕ ਜਿੰਮੇਵਾਰੀਆਂ ਦੇ ਨਾਲ-ਨਾਲ ਪੜ੍ਹਾਈ ਅਤੇ ਲਿਖਣ ਦੇ ਸ਼ੋਂਕ ਨੂੰ ਬਰਕਾਰ ਰੱਖਿਆ ਹੈ......। ਫੇਸ਼ਬੁੱਕ ਤੇ ਬਹੁਤ ਸਾਰੇ ਲੋਕ ਜਾਣਦੇ ਹਨ ਉਹਨਾਂ ਦੀਆਂ ਰਚਨਾਵਾਂ ਬਾਰੇ ਅਤੇ ਮੈਨੂੰ ਖੁਸ਼ੀ ਹੈ ਮੈਂ ਵੀ ਜਾਣ ਸਕੀ............ ਕੁਝ ਦਿਨ ਪਹਿਲਾਂ ਹੀ ਮਲੇਰਕੋਟਲਾ ਵਿਖੇ ਆਜ਼ਾਦ ਵੈੱਲ ਫੇਅਰ (ਰਜਿ) ਪੰਜਾਬ ਟੀ.ਵੀ 87 ਵੱਲੋਂ ਤੀਆਂ ਦੇ ਮੇਲੇ ਤੇ ਕਿਰਨ ਦੀ ਪੁਸਤਕ, ''ਕਿਸੇ ਚੋਂ ਕੋਈ ਲੱਭਣਾ ਲੋਕ ਅਰਪਣ ਕੀਤੀ ਗਈ। ਕਿਰਨ ਪਾਵਾ ਨੇ ਬਹੁਤ ਹੀ ਸਤਿਕਾਰ ਨਾਲ ਸਾਨੂੰ ਕਿਤਾਬ ਭੇਟ ਕੀਤੀ। ਜਿਸਨੂੰ ਬੜੇ ਧਿਆਨ ਨਾਲ ਪੜ੍ਹ ਕੇ, ਹਰ ਪੰਨੇ ਤੇ ਹਰ ਰਚਨਾਂ 'ਚ ਸੱਚੀ ਕੁਝ ਨਾ ਕੁਝ ਲੱਭਦਾ ਹੈ.........। ਦਿਲ  ਨੂੰ ਛੂਹਦੀਆਂ ਲਿਖਤਾਂ 'ਚ ਜਿੰਗਦੀ, ਹੰਝੂਆਂ ਦੇ ਮੁੱਲ, ਚਿਹਰਾ, ਉਦਾਸੀਆ, ਜਿਕਰ, ਤਲਾਸ਼, ਜਨਮ-ਮਰਨ, ਦੁਬੀ ਆਵਾਜ, ਬੇਸਕੂਨ, ਇਤਫਾਕ, ਯਾਦਗਾਰ, ਸੰਤਾਪੀ, ਪੀੜਾਂ ਅਤੇ ਰਹਿਣ ਬਸੇਰਾ ਆਦਿ। 24 ਰਚਨਾਵਾਂ ਪ੍ਰਸ਼ੰਸ਼ਕ ਦੀ ਝੋਲੀ ਪਾਈਆਂ ਹਨ.........। ਆਉਣ ਵਾਲੇ ਸਮੇਂ 'ਚ ਸਾਨੂੰ ਕਿਰਨ ਪਾਵਾ ਤੋਂ ਬਹੁਤ ਉਮੀਦਾਂ ਹਨ।

ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ, ਲੁਧਿਆਣਾ।

ਆ ਜਾ ਬਾਬਾ ਨਾਨਕਾ - ਜਸਪ੍ਰੀਤ ਕੌਰ ਮਾਂਗਟ

ਹੱਥ ਜੋੜ ਕਰਾਂ ਅਰਦਾਸ ਮੈਂ,
ਲਾਈ ਦਾਤਿਆ ਬੈਠੀ ਹਾਂ ਆਸ ਮੈਂ,
ਉਹੀ ਪਹਿਲਾਂ ਜਹੇ ਹਾਲਾਤ ਬਣਾ ਜਾ ਬਾਬਾ ਨਾਨਕਾ,
ਦੁਨੀਆ ਏ ਬੜੀ ਤੰਗ, ਛੇਤੀ ਆਜਾ ਬਾਬਾ ਨਾਨਕਾ,
ਦੁਨੀਆ ਏ ਬੜੀ ਤੰਗ..............................

ਤੇਰੀ ਦੁਨੀਆਂ ਵਿੱਚ ਅੇਸਾ ਕੋਈ ਅਹਿਸਾਸ ਨਾ ਸੀ,
ਉੱਚੇ-ਨੀਵਿਆ ਦਾ ਵੀ ਕੋਈ ਭੇਦ-ਭਾਵ ਨਾ ਸੀ,
ਬੰਦੇ ਨੂੰ ਬੰਦੇ ਦੀ ਦਵਾ, ਬਣਾ ਜਾ ਬਾਬਾ ਨਾਨਕਾ..,
ਦੁਨੀਆ ਏ ਬੜੀ ਤੰਗ, ਛੇਤੀ ਆਜ਼ਾ ਬਾਬਾ ਨਾਨਕਾ,
ਦੁਨੀਆ ਏ ਬੜੀ ਤੰਗ..............................

ਹਊਮੇ ਤੇ ਹੰਕਾਰ ਦਾ ਲੋਕ ਛੱਡ ਜਾਣ ਖਹਿੜਾ,
ਪਿਆਰ ਤੇ ਸੱਚ ਦਾ ਮਨਾਂ ਤੇ ਲੱਗ ਜੇ ਪਹਿਰਾ,
ਧਰਮਾਂ ਤੇ ਜਾਤਾਂ ਦਾ ਰੌਲਾ ਹਟਾਜਾ ਬਾਬਾ ਨਾਨਕਾ,
ਦੁਨੀਆਂ ਏ ਬੜੀ ਤੰਗ, ਛੇਤੀ ਆਜ਼ਾ ਬਾਬਾ ਨਾਨਕਾ,
ਦੁਨੀਆ ਏ ਬੜੀ ਤੰਗ..............................

ਰੂਹ ਤੇ 'ਮਾਂਗਟ' ਕਰੇ ਚਰਨਾਂ ਵਿੱਚ ਅਰਦਾਸਾਂ,
ਅੱਜ ਦੇ ਹਾਲਾਤਾਂ ਤੇ ਹੋਰ ਕੀਲਾਵਾਂ ਆਸਾਂ,
ਭਵਕੇ ਜੱਗ ਨੂੰ ਚਾਨਣ ਦਿਖਾਜਾ ਬਾਬਾ ਨਾਨਕਾ...,
ਦੁਨੀਆਂ ਏ ਬੜੀ ਤੰਗ ਛੇਤੀ ਆਜ਼ਾ ਬਾਬਾ ਨਾਨਕਾ,
ਓਹੀ ਪਹਿਲਾਂ ਜਹੇ ਹਾਲਾਤ ਬਣਾਜ਼ਾ ਬਾਬਾ ਨਾਨਕਾ,
ਦੁਨੀਆ ਏ ਬੜੀ ਤੰਗ, ਛੇਤੀ ਆਜ਼ਾ ਬਾਬਾ ਨਾਨਕਾ....

ਜਸਪ੍ਰੀਤ ਦੀ ਕਲਮ ਦਾ ਸਫ਼ਰ

ਸਕੂਲ ਪੜ੍ਹਦਿਆ ਜ਼ਿੰਦਗੀ ਦੇ ਨਾਦਾਨ ਜਹੇ ਸਫ਼ਰ ਤੇ ''ਜਸਪ੍ਰੀਤ ਮਾਂਗਟ'' ਨਾਂ ਦੀ ਲੜਕੀ ਨੂੰ ਕਲਮ ਤੇਂ ਅੱਖਰਾਂ ਨਾਲ ਅਜਿਹਾ ਮੋਹ ਪਿਆ ਕਿ ਪੜ੍ਹਾਈ ਦੇ ਨਾਲ-ਨਾਲ ਰਚਨਾਵਾਂ ਲਿਖਣੇ ਦੀ ਦਿਲ ਨੂੰ ਤਾਂਘ ਰਹਿੰਦੀ ..........। ਸਭਿਆਚਾਰ ਨਾਲ ਪਿਆਰ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਆਪਣੀ ਚੂੰਨੀ ਤੇ ਹੋਰ ਪਹਿਰਾਵੇ ਦਾ ਖਾਸ ਖਿਆਲ ਰੱਖਣਾ ੳਹਦਾ ਸੁਭਾਅ ਬਣ ਗਿਆ........। ਫੁੱਲਕਾਰੀ, ਘੱਗਰਾ, ਪੰਜਾਬੀ ਸੂਟਾਂ, ਪੰਜਾਬੀ ਜੁੱਤੀ, ਕੱਚ ਦੇ ਕੰਗਣਾ ਜਹੇ ਸਭਿਆਚਕ, ਗਹਿਣਿਆਂ ਦੀ ਸ਼ੋਕੀਨ ''ਜਸਪ੍ਰੀਤ ਮਾਂਗਟ'' ਨੇ ਸਕੂਲ ਕਾਲਜ਼ ਪੜ੍ਹਦਿਆ ਫੰਕਸ਼ਨਾਂ 'ਚ ਹਿੱਸਾ ਲਿਆ ਅਤੇ ਥੋੜੀ-ਬਹੁਤੀ ਖੇਡਾਂ 'ਚ ਵੀ ਦਿਲਚਸਪੀ ਦਿਖਾਈ......। ਸਾਂਝੇ ਪਰਿਵਾਰ 'ਚ ਰਹਿੰਦਿਆਂ ਪੜਨ ਦੇ ਬਹਾਨੇ ਰਚਨਾਂ ਲਿਖਦੀ.......... ਕਿਉਂ ਕਿ ਰੱਬ ਵੱਲੋਂ ਹੀ ਅੰਦਰੋਂ ਰੂਹ ਤਾਘਾਂ ਭਰਦੀ ਸੀ ........। ਬਚਪਨੇ 'ਚ ਰੂਹਾਂ ਦੀ ਗੱਲ ਕਰਨਾਂ, ਰੱਬ ਦੀ ਹੀ ਦੇਣ ਹੈ। ਕਿਉਂ ਕਿ ਉਸ ਉਮਰੇ ਐਸੀਆਂ ਗੱਲਾਂ ਲਿਖਣਾ........
            ਲਿਖਦਿਆਂ ਲਿਖਦਿਆਂ ਨਾ ਕਲਮ ਥੱਕੇ ਨਾ ਮੈਂ ਥੱਕਾ,
                ਨਾ ਹੀ ਮੇਰੇ ਹਰਫਾ ਦੀ ਕਿਤੇ ਥੋੜ ਮੈਨੂੰ ਲਗਦੀਆਂ,
                    ਮੁੱਕਦਿਆਂ-ਮੁੱਕਦਿਆਂ ਇੱਕ ਦਿਨ ਜਿੰਦ ਮੁੱਕ ਜਾਣੀਏ,
                        ਫੇਰ ਵੀ ਹਰਫਾਂ ਸੰਗ ਲੜੀ ਟੁੱਟਦੀ ਨਾ ਮੈਨੂੰ ਲਗਦੀ ਏ।
    ਪ੍ਰਮਾਤਮਾਂ ਦੀ ਰਜਾ ਤੋਂ ਬਿਨਾਂ ਸੰਭਵ ਨਹੀਂ ..........। ਪੜਾਈ ਦੌਰਾਨ ਕਲਮਾਂ-ਕਿਤਾਬਾਂ ਨਾਲ ਮੋਹ ਸੁਭਵਿਕ ਹੈ ਪਰ ਵਿਆਹ ਤੋਂ ਬਾਅਦ ਇੱਕ ਲੜਕੀ ਨੂੰ ਘਰੇਲੂ ਜਿੰਮੇਵਾਰੀਆਂ ਦੇ ਨਾਲ-ਨਾਲ ਕਲਮਾਂ ਕਾਪੀਆਂ ਨੂੰ ਅੰਗ-ਸੰਗ ਰੱਖਣਾ ਬਹੁਤ ਮੁਸ਼ਕਿਲ ਹੋ ਸਕਦਾ ਉਹ ਵੀ ਬਿਨਾ ਕਿਸੇ ਨੌਕਰੀ ਪੇਸ਼ੇ ਤੋਂ........। ਪਰ ਜਸਪ੍ਰੀਤ ਕੌਰ ਮਾਂਗਟ ਨੇ ਲਿਖਣਾ ਨਹੀਂ ਛੱਡਿਆ....। ਆਪਣੀੳਾਂ ਰਚਨਾਵਾ ਅਖਬਾਰਾਂ ਤੱਕ ਪਹੁੰਚਾਈਆਂ ਕਿਉਂਕਿ ਪਰਿਵਾਰ ਦੀ ਰਜਾਮੰਦੀ ਅਤੇ ਜਸਪ੍ਰੀਤ ਦੀ ਕੋਸ਼ਿਸ਼ ਸਦਕਾ ਹੀ ਅੱਜ ਪੰਜਾਬ ਦੇ ਕਈ ਨਾਮੀ ਅਖਬਾਰਾਂ, ਮੈਗਜ਼ੀਨਾਂ ਤੋਂ ਇਲਾਵਾ ਵਿਦੇਸ਼ਾ 'ਚ ਵੀ ਜਸਪ੍ਰੀਤ ਕੌਰ ਮਾਂਗਟ ਦੀਆਂ ਰਚਨਾਵਾਂ ਛੱਪਦੀਆਂ ਹਨ..........। ਦੁਨੀਆਂ ਦੇ ਵੱਖ-ਵੱਖ ਕੋਨਿਆਂ 'ਚ ਜਸਪ੍ਰੀਤ ਦੀ ਪਹਿਚਾਣ ਬਣ ਚੁੱਕੀ ਹੈ ਕਿਉਂ ਕਿ ਉਸਦੀ ਕਿਤਾਬ, ''ਰਿਸ਼ਤੇ ਰੂਹਾਂ ਦੇ'' ਸਰੋਤਿਆਂ ਦੀ ਕਚਿਹਰੀ 'ਚ ਹਾਜ਼ਰੀ ਲਾ ਚੁੱਕੀ ਹੈ। ਕਿਤਾਬ ਤੋਂ ਬਾਅਦ ਵੀ ਅਣਗਿਣਤ ਆਰਟੀਕਲ, ਕਹਾਣੀਆਂ ਅਤੇ ਕਵਿਤਾ ਅਖਬਾਰਾਂ 'ਚ ਪੜ੍ਹਨੇ ਨੂੰ ਮਿਲਦਅਿਾਂ ਰਹੀਆਂ ਹਨ........।
ਪੰਜਾਬੀ ਭਵਨ, ਲੁਧਿਆਣਾ ਵਿਖੇ ਕਿਤਾਬ, ''ਰਿਸ਼ਤੇ ਰੂਹਾਂ ਦੇ'' ਲੋਕ ਅਰਪਨ ਹੋਈ ਅਤੇ ਪੱਤਰਕਾਰ ਪਲਵਿੰਦਰ ਸਿੰਘ ਢੂਡੀਕੇ, ਲੁਧਿਆਣਾ ਦੇ ਨਾਲ ਹੋਰ ਕਈ ਪੱਤਰਕਾਰਾ, ਵੱਲੋਂ ਕਿਤਾਬ ਦੇ ਰਿਲੀਜ਼ ਹੋਣ ਦੀ ਖਬਰ ਲਾਈ ਗਈ। ਪਿੰਡ ਰਾਮਪੁਰ (ਦੋਰਾਹਾ) ਸਾਹਿਤਕਾਰ ਸਭਾ ਵੱਲੋਂ ਵੀ ਕਿਤਾਬ ਅਤੇ ਜਸਪ੍ਰੀਤ ਮਾਂਗਟ ਨੂੰ ਮੈਂਬਰ ਬਣਨ ਦਾ ਸਨਮਾਨ ਮਿਲਿਆ........।
ਯੂ ਟਿਊਬ ਤੇ ਮਿੰਨੀ ਵੀਡੀਓਜ਼ ਤੋਂ ਇਲਾਵਾ ਗੀਤਾਂ ਨੂੰ ਅੱਖਰਾਂ ਰੂਪੀ ਮਾਲਾ 'ਚ ਪਰੋਦੀਂ ਹੈ ''ਜਸਪ੍ਰੀਤ ਕੌਰ ਮਾਂਗਟ'' ਆਪਣੀ ਮਿਹਨਤ, ਪਰਿਵਰਿਕ ਮੈਂਬਰਾਂ ਦੇ ਸਹਿਯੋਗ ਅਤੇ ਉੱਘੇ ਸਾਹਿਤਕਾਰਾਂ ਦੇ ਆਸ਼ਿਰਵਾਦ ਨਾਲ ਦੁਨੀਆਂ 'ਚ ਖਾਸ ਥਾਂ ਬਣਾ ਚੁੱਕੀ, ''ਜਸਪ੍ਰੀਤ ਕੌਰ ਮਾਂਗਟ'' ਰੂਹ ਤੋਂ ਕੁਦਰਤ ਦੇ ਨੇੜੇ ਰਹੀਂ ਹੈ ਤੇ ਰਹੇਗੀ........

ਪ੍ਰਭਜੋਤ ਕੌਰ ਢਿੱਲੋਂ,
ਮੋਹਾਲੀ।

ਗਰੀਨਵਿਊ ਸਕੂਲ, ਬੇਗੋਵਾਲ 'ਚ ਮਨਾਈਆਂ ਤੀਆਂ/ਜਸਪ੍ਰੀਤ ਕੌਰ ਮਾਂਗਟ - ਜਸਪ੍ਰੀਤ ਕੌਰ ਮਾਂਗਟ

ਪਿੰਡ ਬੇਗੋਵਾਲ ਤੋਂ ਬਾਹਰ ਹਰੇ-ਭਰੇ ਖੇਤਾਂ ਵਿੱਚ ਬਣਿਆ,''ਗਰੀਨਵਿਊ ਸਕੂਲ'' ਬੱਚਿਆਂ ਲਈ ਵਿੱਦਿਆ ਦਾ ਚਾਨਣ-ਮੁਨਾਰਾ ............। ਜਦੋਂ ਬੱਚਿਆਂ ਨੂੰ ਵਿੱਦਿਆ ਦੇ ਨਾਲ-ਨਾਲ ਸੱਭਿਆਚਾਰ ਨਾਲ ਵੀ ਜੋੜਿਆ ਜਾਵੇ ਤਾਂ ਸਾਡੇ ਸਾਰਿਆਂ ਲਈ ਸਾਰਿਆਂ ਲਈ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। 3 ਅਗਸਤ, ਸ਼ਨੀਚਰਵਾਰ ਨੂੰ ਗਰੀਨਵਿਊ ਸਕੂਲ ਵੱਲੋਂ ਮੈਨੂੰ ਖਾਸ ਸੱਦਾ-ਪੱਤਰ ਤੇ ਮੁੱਖ-ਮਹਿਮਾਨ ਵੱਜੋਂ ਤੀਆਂ ਦੇ ਤਿਉਹਾਰ ਦਾ ਆਨੰਦ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ। ਜਸਪ੍ਰੀਤ ਕੌਰ ਮਾਂਗਟ ਨੂੰ ਜੋ ਮਾਣ-ਸਤਿਕਾਰ ਦਿੱਤਾ ਗਿਆ ਉਸ ਲਈ ਸਕੂਲ ਅਤੇ ਸਟਾਫ ਦੀ ਦਿਲੋਂ ਧੰਨਵਾਦੀ ਹਾਂ ............। ਪ੍ਰਿੰਸੀਪਲ ਮਝੈਲ ਸਿੰਘ, ਰਣਬੀਰ ਸਿੰਘ, ਮਨਦੀਪ ਸਿੰਘ, ਹਰਪ੍ਰੀਤ ਕੌਰ, ਇੰਦਰਜੀਤ ਕੌਰ ਤੇ ਸਾਰੇ ਸਟਾਫ ਤੋਂ ਇਲਾਵਾ ਗਿੱਧੇ ਦੇ ਕੋਚ ਇਕਬਾਲ ਮੁਹੰਮਦ, ਬੇਗੋਵਾਲ ਅਤੇ ਗਾਇਕ ਐਮ ਰਹਿਮਾਨ, ਬੇਗੋਵਾਲ ਨੇ ਬਹੁਤ ਨਿੱਘਾ ਸਵਾਗਤ ਕੀਤਾ ਅਤੇ ਤੀਆਂ ਦੇ ਤਿਉਹਾਰ ਦਾ ਆਨੰਦ ਮਾਣਿਆ ............। ਇਸ ਖਾਸ ਮੌਕੇ ਤੇ ਪਹੁੰਚੇ ਪੱਤਰਕਾਰ ਲਾਲ ਸਿੰਘ ਮਾਂਗਟ, ਬੇਗੋਵਾਲ ਵੱਲੋਂ ਯੂ ਟਿਊਬ ਤੇ ਪ੍ਰੋਗਰਾਮ ਦੀ ਖ਼ਬਰ ਅਤੇ ਤੀਆਂ ਦੀਆਂ ਝਲਕੀਆਂ ਪੇਸ ਕੀਤੀਆਂ ਗਈਆਂ। ਸਾਨੂੰ ਸਾਰਿਆਂ ਨੂੰ ਬਹੁਤ ਮਾਣ-ਸਤਿਕਾਰ ਦਿੱਤਾ ਗਿਆ ............। ਲਾਲ ਸਿੰਘ ਮਾਂਗਟ ਜੀ ਸਦਕਾ ਸਕੂਲ ਗਿੱਧੇ ਦੇ ਗਰੁੱਪ ਅਤੇ ਮੈਂ ਪ੍ਰਸੰਸਕਾਂ ਦੀ ਵਾਹ-ਵਾਹ ਖੱਟੀ ............। ਸਕੂਲ ਦੀਆਂ ਬੱਚੀਆਂ ਨੇ ਗੀਤਾਂ ਤੇ ਆਪਣੀ ਕਲਾ ਦੇ ਜੌਹਰ ਦਿਖਾਏ ਅਤੇ ਗਿੱਧੇ ਦੀ ਧਮਾਲ ਨਾਲ ਸਾਰਿਆਂ ਦਾ ਮਨ ਮੋਹ ਲਿਆ ............। ਸੱਭਿਆਚਾਰ ਦਾ ਹਰ ਰੰਗ ਮੈਨੂੰ ਦੇਖਣ ਨੂੰ ਮਿਲਿਆ, ਪੁਰਾਣੇ ਵੇਲਿਆਂ ਜਹੇ ਗੀਤ ਗਾਉਂਦੀਆਂ ਮੁਟਿਆਰਾਂ, ਪੱਖੀਆਂ, ਘੱਗਰੇ, ਸੱਗੀਆਂ, ਪਰਾਂਦੀਆਂ, ਫੁੱਲਕਾਰੀਆਂ ਆਦਿ ਕਈ ਤਰ੍ਹਾਂ ਦੇ ਗਹਿਣਿਆਂ ਨਾਲ ਸੱਜੀਆਂ ਮੁਟਿਆਰਾਂ ਨੂੰ ਦੇਖ ਸਾਡੀ ਸਾਰਿਆਂ ਦੀ ਰੂਹ ਖੁਸ਼ ਹੋ ਗਈ ............। ਪ੍ਰੋਗਰਾਮ ਦੌਰਾਨ ਸਾਡੀ ਸਾਡੀ ਇਹੀ ਗੱਲ ਸਾਂਝੀ ਹੋਈ ਕਿ ਜੇਕਰ ਅੱਜ ਦੇ ਯੁੱਗ ਵਿੱਚ ਬੱਚਿਆਂ ਨੂੰ ਸੱਭਿਆਚਾਰ ਨਾਲ ਨਹੀਂ ਜੋੜਦੇ ਤਾਂ ਇਹਨਾਂ ਨੂੰ ਪੰਜਾਬੀ ਵਿਰਸਾ ਭੁੱਲ ਜਾਣਾ ਤੇ ਇਸਦੇ ਜਿੰਮੇਵਾਰ ਵੀ ਅਸੀਂ ਹੀ ਹੋਵਾਂਗੇ ਕਿਉਂਕਿ ਅਸੀਂ ਪੁਰਾਣੇ ਰੀਤੀ -ਰਿਵਾਜ਼ ਹੰਢਾਏ ਹਨ ਤੇ ਇਹਨਾਂ ਬੱਚਿਆਂ ਨੇ ਕਿਤਾਬਾਂ 'ਚ ਪੜ੍ਹੇ ਨੇ ............। ਜੇਕਰ ਅਸੀਂ ਪੜ੍ਹਾਈ ਦੇ ਨਾਲ-ਨਾਲ ਦਿਨ-ਤਿਉਹਾਰਾਂ ਤੇ ਬੱਚਿਆਂ ਨੂੰ ਸੱਭਿਆਚਾਰਕ ਪ੍ਰੋਗਰਾਮਾਂ ਨਾਲ ਜੋੜੀ ਰੱਖੀਏ .........ਤਾਂ ਪੰਜਾਬੀ ਵਿਰਸਾ ਕਾਇਮ ਰਹੇਗਾ। ਸਰਕਾਰਾਂ ਅਤੇ ਹੋਰ ਮੁੱਦਿਆਂ ਕਾਰਨ ਨਿਰਾਸ਼ ਹੋ ਕੇ ਆਪਣੇ ਸੱਭਿਆਚਾਰ ਅਤੇ ਮਿੱਟੀ ਨੂੰ ਨਾ ਭੁਲਾਇਓ ਜੀ ............।
ਧੰਨਵਾਦ
ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ)
99143-48246

ਗਿੱਧਾ ਭੰਗੜਾ ਲੋਕ ਨਾਚ ਅਕੈਡਮੀ (ਦੋਰਾਹਾ) - ਜਸਪ੍ਰੀਤ ਕੌਰ ਮਾਂਗਟ

ਗਿੱਧੇ ਦੇ ਕੋਚ ਇਕਬਾਲ ਮੁਹੰਮਦ (ਬੇਗੋਵਾਲ) ਕਈ ਸਾਲਾਂ ਤੋਂ ਦੋਰਾਹਾ ਸ਼ਹਿਰ ਵਿੱਚ, ''ਗਿੱਧਾ-ਭੰਗੜਾ'' ਲੋਕ ਨਾਚ ਅਕੈਡਮੀ ਚਲਾ ਰਹੇ ਹਨ.........।  ਪਿੰਡ ਬੇਗੋਵਾਲ ਵਿਖੇ ਪਿਤਾ ਸਦੀਕ ਮੁਹੰਮਦ ਮਾਤਾ ਮੁਖਤਿਆਰੋ ਦੇ ਘਰ ਜਨਮੇਂ ਇਕਬਾਲ ਮੁਹੰਮਦ ਪੰਜ ਭੈਣਾ ਦਾ ਭਰਾ ਹੈ। ਆਪ ਤੋਂ ਵੱਡੇ ਵੀਰ ਦੇ ਆਸ਼ੀਰਵਾਦ ਅਤੇ ਛੋਟੇ ਵੀਰ ਐਮ ਰਹਿਮਾਨ ਦੀ ਗਾਇਕੀ ਨਾਲ ਬਹੁਤ ਹੀ ਮਾਣ-ਸਤਿਕਾਰ ਹਾਸਿਲ ਹੈ। ਦੋਰਾਹਾ ਸ਼ਹਿਰ ਵਿੱਚ ਸਾਲਾਂ ਤੋਂ ਚੱਲ ਰਹੀ ਅਕੈਡਮੀ 'ਚ ਦੂਰੋਂ-ਨੇੜਿਓ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਗਿੱਧੇ-ਭੰਗੜੈ ਦੀ ਸਿਖਲਾਈ ਲੈਣ ਆਉਂਦੇ ਹਨ............। ਇਕਬਾਲ ਮੁਹੰਮਦ ਆਪਣੇ ਗਿੱਧਾ ਗਰੁੱਪ ਨੂੰ ਲੈ ਕੇ ਵੱਖੋ-ਵੱਖਰੇ ਸਟੇਜ਼ ਸ਼ੋਅ ਕਰ ਚੁੱਕਾ ਹੈ। ਵਿਰਾਸਤ 'ਚ ਮਿਲੇ ਗੁਣ ਨਾਲ ਭਰਪੂਰ ਇਕਾਬਲ ਮੁਹੰਮਦ ਦੀ ਦੂਰ-ਦੂਰ ਤੱਕ ਪਹਿਚਾਣ ਬਣ ਚੁੱਕੀ ਹੈ ਕਿਉਂ ਕਿ ਇਹਨਾਂ ਦੇ ਗੀਤਾਂ-ਬੋਲੀਆਂ ਅਤੇ ਗਿੱਧੇ-ਭੰਗੜੇ ਦੀ ਗੂੰਜ਼ ਮਨਾਂ ਨੂੰ ਮੋਹ ਲੈਂਦੀ ਹੈ। ਮੁਟਿਆਰਾਂ ਇਹਨਾਂ ਦੀ ਅਕੈਡਮੀ ਤੋਂ ਗਿੱਧੇ ਦੀ ਸਿਖਲਾਈ ਲੈ ਕੇ ਸਭਿਆਚਰਕ ਪ੍ਰੋਗਰਾਮਾਂ 'ਚ ਭਾਗ ਲੈਂਦੀਆਂ ਹਨ। ਇਕਬਾਲ ਮੁਹੰਮਦ ਤੀਆ ਦੇ ਤਿਉਹਾਰ ਤੇ ਗਿੱਧੇ ਨਾਲ ਚਾਰ ਚੰਨ ਲਾਉਂਦੇ ਹਨ ਅਤੇ ਗੱਭਰੂਆਂ ਨੂੰ ਭੰਗੜੇ ਤੇ ਬੋਲੀਆਂ ਨਾਲ ਸਟੇਜਾਂ ਤੇ ਰੰਗ ਬੰਨਣ ਦਾ ਦਮ ਰੱਖਦੇ ਹਨ ਜੋ ਲੋਕਾਂ ਦੇ ਦਿਲਾਂ 'ਚ ਉਤਰਦਾ ਹੈ......। ਇਕਬਾਲ ਮੁਹੰਮਦ ਦੀ ਗਿੱਧਾਂ-ਭੰਗੜਾ ਲੋਕ ਨਾਚ ਅਕੈਡਮੀ  ਤੋਂ ਸਿਖਲਾਈ ਲੈ ਕੇ ਹੀਰੇ-ਮੋਤੀ ਚਮਕਦੇ ਰਹਿਣ.........।

ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ)
9914348246

ਚਿੜੀਆਂ ਦਾ ਚੰਬਾ/ਗੁਰੂਤੇਜ਼ ਪਾਰਮਾ/ਜਸਪ੍ਰੀਤ ਕੌਰ ਮਾਂਗਟ

ਆਪਣੀ ਸੁਰੀਲੀ ਆਵਾਜ਼ ਸਦਕਾ ਕੁਦਰਤ ਦੇ ਬਹੁਤ ਹੀ ਨੇੜੇ ਹੋ ਕੇ ਸਭਿਆਚਾਰਕ ਗੀਤ ਗਾਉਂਦੀ ਹੈ, ਗੁਰੂਤੇਜ਼ ਪਾਰਮਾ ਮੈਂਨੂੰ ਬਹੁਤ ਹੀ ਭਾਵੁਕ ਕੀਤਾ ਇਹਨੇ ਦੇ ਗਾਏ ਗੀਤ,"ਚਿੜੀਆਂ ਦਾ ਚੰਬਾ" ਨੇ............. ਕਿਉਂਕਿ ਮੈਂ ਅਕਸਰ ਕੁੜੀਆਂ ਚਿੜੀਆਂ ਤੇ ਲਿਖਦੀ ਹਾਂ ...............। ਚੰਡੀਗੜ੍ਹ 'ਚ ਰਹਿੰਦੀ ਗੁਰੂਤੇਗ਼ ਪਾਰਮਾ ਜੀ ਨੂੰ ਸਕੂਲ-ਕਾਲਜ ਤੋਂ ਹੀ ਲਿਖਣ ਤੇ ਗਾਉਣ ਦਾ ਸ਼ੌਂਕ ਰਿਹਾ ............। ਕਦੇ ਸਭਿਆਚਾਰਕ ਪ੍ਰੋਗਰਾਮਾਂ 'ਚ ਹਿੱਸਾ ਕਦੇ ਲਿਖਣਾ ਤੇ ਗਾਉਣਾ ............ ਮਨ ਉਡਾਰੀਆਂ ਭਰਦਾ ਰਿਹਾ ...........। ਅੱਜ ਦੋ ਧੀਆਂ ਦੀ ਮਾਂ 'ਗੁਰੂਤੇਜ਼ ਪਾਰਮਾ' ਆਪਣੀਆਂ ਧੀਆਂ ਦਾ ਵਿਆਹ ਕਰ ਚੁੱਕੀ ਹੈ ਤੇ ਆਪਣੇ ਪਤੀ ਨਾਲ ਚੰਡੀਗੜ੍ਹ 'ਚ ਖੁਸ਼ਹਾਲ ਜੀਵਨ ਜੀਅ ਰਹੀ ...........। ਅਣਗਿਣਤ ਗੀਤ ਗਾ ਚੁੱਕੀ 'ਗੁਰੂਤੇਜ਼ ਪਾਰਮਾ' ਦੀਆਂ ਲਿਖੀਆਂ ਕਿਤਾਬਾਂ ਵੀ ਮਾਰਕੀਟ 'ਚ ਆ ਚੁੱਕੀਆਂ ਹਨ। ਪਹਿਲੀ ਕਿਤਾਬ ਲਿਖੀ, "ਮੈਂ ਤਾਰੇ ਕੀ ਕਰਨੇ" ਬਹੁਤ ਹੀ ਭਾਵੁਕ ਸੀ ਦਿਲਾਂ ਨੂੰ ਛੂਹ ਗਈ ...........। ਦੂਜੀ ਕਿਤਾਬ "ਮੇਰੀ ਕਲਮ ਗਵਾਚੀ" ਲਿਖੀ ਜਿਸ ਵਿੱਚ ਸਤਰਾਂ, "ਮੇਰੀ ਕਲਮ ਗਵਾਚੀ
ਭਾਲਵੇ ਸੱਜਣਾ।
ਨਾ ਬਹੁਤੀ ਗੱਲ ਉਛਾਲ ਵੇ ਸੱਜਣਾ "

ਬੜਾ ਕੁੱਝ ਕਹਿੰਦੀਆਂ ..............। 'ਗੁਰੂਤੇਜ਼ ਪਾਰਮਾ' ਦੇ ਸਾਹਿਤ ਰੂਪੀ ਗੁਲਦਸਤੇ ਵਿੱਚ ਅਣਗਿਣਤ ਤਰ੍ਹਾਂ ਦੇ ਕਵਿਤਾਵਾਂ, ਗਜ਼ਲਾਂ ਤੇ ਗੀਤਾਂ ਦੇ ਫੁੱਲ ਸਾਂਭੇ ਹਨ ............। ਜਿਹਨਾਂ ਦੀ ਸੁਗੰਧ ਦੂਰ-ਦੂਰ ਤੱਕ ਫੈਲੀ ਹੈ ...............। ਇਹ ਖੁਸ਼ਬੂ ਮੇਰੇ ਤੱਕ ਜਦੋਂ ਪਾਹੁੰਚੀ, ਮੈਨੂੰ ਭਾਵਕ ਤੇ ਲੀਨ ਕਰ ਗਈ। ਆਪਣੇ-ਆਪ ਇਹ ਬਹਾਰ ਮੈਨੂੰ 'ਗੁਰੂਤੇਜ਼ ਪਾਰਮਾ' ਤੱਕ ਲੈ ਗਈ ...........। ਇਸ ਹਸਤੀ ਨੂੰ ਦੁਨੀਆਂ ਜਾਣ ਦੀ ਹੈ। ਕਿਉਂਕਿ ਇਹਨਾਂ ਦੇ ਲਿਖੇ ਤੇ ਗਾਏ ਗੀਤਾਂ ਨੂੰ ਸੁਣਦਿਆਂ ਹੀ ਹਰ ਕੋਈ ਸਭਿਆਚਾਰ ਅਤੇ ਕੁਦਰਤ ਨਾਲ ਜੁੜ ਜਾਂਦਾ ਹੈ।'ਗੁਰੂਤੇਜ਼ ਪਾਰਮਾ' ਦਾ ਗੀਤ ਮਿੱਟੀਏ ਪੰਜਾਬ ਦੀਏ ਦਿਲਾਂ ਨੂੰ ਛੂਹ ਗਿਆ ਤੇ ਆਪਣੀ ਮਿੱਟੀ ਨਾਲ ਜੋੜਦਾ ਹੈ। ਪਿਆਰ-ਮੁਹੱਬਤ ਦੀ ਗੱਲ ਕਰਦਾ ਗੀਤ, "ਨਿਉ ਕੇ ਇਸ਼ਕ ਕਮਾਇਆ" ਸੱਚੀਆਂ ਪ੍ਰੀਤਾਂ ਨੂੰ ਤਰਜੀਹ ਦਿੰਦਾ ਹੈ ਤੇ ਰੂਹਾਂ ਨਾਲ ਮੁਹੱਬਤਾਂ ਨਿਭਾਉਣ ਦਾ ਸੰਦੇਸ਼ ਦਿੰਦਾ ਹੈ ...........। ਗੀਤ ਗਾਉਣ ਤੇ ਕਿਤਾਬਾਂ ਲਿਖਣ ਤੋਂ ਇਲਾਵਾ ਕਵੀ ਸੰਮੇਲਨਾਂ 'ਚ ਹਾਜ਼ਰੀ ਲਗਾਤਾਰ ਲਾਉਂਦੇ ਰਹੇ ਹਨ, ਗੁਰੂਤੇਜ਼ ਪਾਰਮਾ .............। ਬਹੁ-ਗਿਣਤੀ 'ਚ ਸੰਗੀਤਕਾਰ, ਗਾਇਕ, ਗਤਿਕਾਰ ਤੇ ਪੰਸ਼ਸ਼ਕ ਜਾਣਦੇ ਹਨ ਇਹਨਾਂ ਨੂੰ, ਉਘੇ ਗਾਇਕ ਕੁਲਦੀਪ ਮਾਣਕ ਗੁਰੂਤੇਜ਼ ਪਾਰਮਾ ਨਾਲ ਡੀਉਟ ਗਾਉਣਾ ਚਾਹੁੰਦੇ ਹਨ ..........। ਪਰ ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਆਪ ਕੱਲੇ ਤਾਂ ਲਿਖਦੇ ਤੇ ਗਾਉਂਦੇ ਰਹੇ, ਕਿਸੇ ਗਾਇਕ ਨਾਲ ਡੀਉਟ ਨਹੀਂ ਗਾ ਸਕੇ ...........। ਹੁਣ ਤੱਕ ਜਿੰਦਗੀ ਨਾਲ ਬਹੁਤਾ ਸਿਕਵਾ-ਸ਼ਿਕਾਇਤਾਂ ਤਾਂ ਨਹੀਂ ਹੈ ਲੇਕਿਨ ਇੱਕ ਆਜ਼ਾਦੀ ਦੀ ਭਾਲ ਜਹੀ ਰਹੀ .............। ਜੋ ਕੱਲਿਆਂ ਰਹਿ ਕੇ ਵੀ ਜਿਵੇਂ ਨਹੀਂ ਮਿਲੀ ............। ਗੁਰੂਤੇਜ਼ ਪਾਰਮਾ ਵਰਗੀ ਸੱਭਿਆਚਾਰਕ ਗਾਇਕਾ ਨੂੰ ਮਿਲਦੀ ਰਹੇਗੀ,'ਜਸਪ੍ਰੀਤ ਮਾਂਗਟ' .............।
ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ)
9914348246