Vinod Faqira

ਧੀ ਦੀ ਪਹਿਲੀ ਲੋਹੜੀ - ਵਿਨੋਦ ਫ਼ਕੀਰਾ

ਸਾਡੇ ਘਰ ਦੇ ਭਾਗ ਜਗਾਏ, ਧੀਏ ਤੂੰ ਜੱਦ ਜਾਈ।
ਗੁਰਾਂ ਨੇ ਤੇਰਾ ਨਾਮ ਸੋਹੰਗਨੀ ਰੱਖਿਆ ਦਿੱਤੀ ਤੈਨੂੰ ਵਡਿਆਈ।
ਅੱਜ ਤੇਰੇ ਕਰਕੇ ਲੱਗੀਆਂ ਰੋਣਕਾਂ ਦਿੰਦੇ ਸਾਰੇ ਜਨਮ ਤੇਰੇ ਦੀ ਵਧਾਈ।
ਤੇਰਾ ਧੀਏ ਆਪ ਮੁਹਾਰੇ ਹੱਸਣਾ, ਰੋਣਾ ਤੇ ਕਲਕਾਰੀਆਂ ਰੋਣਕ ਲਾਈ।
ਪੁੱਤਰਾਂ ਜਿੰਨੀ ਸਾਨੂੰ ਤੂੰ ਪਿਆਰੀ ਅੱਜ ਤੇਰੀ ਪਹਿਲੀ ਲੋਹੜੀ ਪਾਈ।
ਧਰੇਕ ਜਹੀ ਮਿੱਠੜੀ ਠੰਡੀ ਛਾਂ ਹੈ ਤੇਰੀ ਦੁੱਖ ਸੁੱਖ ਦੀ ਤੂੰ ਸਦਾਂ ਸਹਾਈ।
ਵਿੱਚ ਬੁਢਾਪੇ ਮਾਪਿਆਂ ਤੋਂ ਪੁੱਤ ਵੇਖੇ ਨੇ ਅਕਸਰ ਜਾਂਦੇ ਰਾਹ ਵਟਾਈ।
ਹੱਸਦੀ ਵੱਸਦੀ ਤੂੰ ਨਜ਼ਰੀ ਆਵੇ ਦੁੱਖ ਢੁੱਕੇ ਨਾ ਤੇਰੇ ਕੋਲ ਵੀ ਕੋਈ।
ਮਾਣੇ ਸਦਾਂ ਹੀ ਖੁੱਸ਼ੀਆਂ ਤੂੰ 'ਫ਼ਕੀਰਾ' ਦੀ ਇੱਛਾ ਹੋਰ ਨਾ ਕੋਈ।
ਪਰਿਵਾਰ ਭਾਟੀਆ ਚ ਜਿਉਂ ਤੂੰ ਅਰਸੋਂ ਪਰੀ ਉਤਰ ਕੇ ਆਈ।
ਸਾਡੇ ਘਰ ਦੇ ਭਾਗ ਜਗਾਏ, ਧੀਏ ਤੂੰ ਜੱਦ ਜਾਈ।
ਸਾਡੇ ਘਰ ਦੇ ਭਾਗ ਜਗਾਏ, ਧੀਏ ਤੂੰ ਜੱਦ ਜਾਈ।

ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com

ਫੁੱਲਾਂ ਨਾਲ ਪਿਆਰ - ਵਿਨੋਦ ਫ਼ਕੀਰਾ

ਹੱਥ ਆਪਣੇ ਵੱਲ ਨੂੰ ਵੇਖ ਵੱਧਦਾ,
ਹੋਇਆ ਲਾਲ ਗੁੱਸੇ'ਚ ਗੁਲਾਬ।
ਕੰਡੇ ਵੀ ਰੋਕਣ ਲਈ ਹੋ ਗਏ,
ਪਹਿਲਾਂ ਨਾਲੋਂ ਹੋਰ ਤੇਜ਼ ਤਰਾਰ।
ਉਹ ਆਖਣ ਲੱਗਾ ਹੱਥ ਮਾਸੂਮ ਨੂੰ,
ਆਪਣੀ ਖੁੱਸ਼ੀ ਲਈ ਕਰੀਂ ਨਾ ਬੇਕਾਰ।
ਮੈਂ ਸਭ ਦੇ ਮਨਾਂ ਨੂੰ ਹੈ ਭਾਉਂਦਾ,
ਲਾਵਾਂ ਬਾਗਾਂ ਦੇ ਵਿੱਚ ਗੁਲਜ਼ਾਰ।
ਦਿਨ ਬਸੰਤੀ ਜੱਦ ਆਉਂਦੇ,
ਮੇਰੇ ਉੱਤੇ ਰੱਜ ਕੇ ਆਏ ਬਹਾਰ।
ਮੈਂ ਪੰਜ ਸੱਤ ਦਿਨ ਖਿੜਿਆਂ ਰਹਾਂਗਾ,
ਤਿੱਤਲੀਆਂ,ਭੌਰਿਆਂ ਨਾਲ ਕਰਾਂਗਾ ਗੁਜਾਰ।
ਤੋੜਣ ਵਾਲਾ ਹੱਥ ਮੁੜ ਪਿੱਛਾਂਹ ਹੋ ਗਿਆ,
ਖੁਸ਼ੀ'ਚ ਮੁੜ ਟਹਿਕਿਆ ਨਾਲ ਨੂਹਾਰ।
ਆਖੇ ਫੁੱਲ ਟਾਹਣੀਆਂ ਨਾਲ ਹੀ ਸੋਂਹਦੇ,
ਕਰੋ 'ਫ਼ਕੀਰਾ' ਸਦਾਂ ਫੁੱਲਾਂ ਨਾਲ ਪਿਆਰ।
ਫੁੱਲ ਜਿਉਣ ਦੀ ਜਾਂਚ ਸਿਖਾਉਂਦੇ ਸਾਨੂੰ,
ਹੁੰਦਾਂ ਫੁੱਲਾਂ ਚੋਂ ਕੁਦਰੱਤ ਦਾ ਦੀਦਾਰ।
ਕਰੋ ਫੁਲਾਂ ਨਾਲ ਸਦਾਂ  ਹੀ ਪਿਆਰ।
ਕਰੋ ਫੁਲਾਂ ਨਾਲ ਸਦਾਂ  ਹੀ ਪਿਆਰ।

ਵਿਨੋਦ ਫ਼ਕੀਰਾ, ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ. 098721 97326

ਵਿਦਾ - ਵਿਨੋਦ ਫ਼ਕੀਰਾ ,ਸਟੇਟ ਐਵਾਰਡੀ,

ਆਗਿਆ ਦੇ ਨੀ ਮਾਏਂ ਮੈਨੂੰ ਮੇਰੀਏ, ਇਸ ਦੁਨੀਆ ਤੋਂ ਵਿਦਾ ਹੋ ਚੱਲੀਏ।
ਸਾਰ ਲਵੇ ਨਾ ਕੋਈ ਕਿਸੇ ਦੀ ਸਭ ਮਤਲੱਬ ਖੋਰੀ ਇੱਥੇ ਹੋਏ,
ਦਿਲ ਦੀਆਂ ਮੁੱਕੀਆਂ ਸਾਝਾਂ ਇੱਥੇ ਜ਼ਮੀਰ ਗਏ ਨੇ ਸਭਦੇ ਮੋਏ,
ਹਵੱਸ ਚ ਅੰਨੇ ਹੋਏ ਫਿਰਦੇ ਇੱਥੇ ਬਾਲੜੀਆਂ ਤੇ ਕਹਿਰ ਕਮਾਏ,
ਕਾਮਵਾਸਨਾ'ਚ ਦੇ ਵੱਸ ਵਿੱਚ ਹੋ ਕੇ ਆਪਣਿਆਂ ਦੇ ਹੀ ਕਤਲ ਕਰਾਏ,
ਆਗਿਆ ਦੇ ਨੀ ਮਾਏਂ ਮੈਨੂੰ ਮੇਰੀਏ, ਇਸ ਦੁਨੀਆ ਤੋਂ ਵਿਦਾ ਹੋ ਚੱਲੀਏ।

ਸਪਰੇਆਂ ਨਾਲ ਕਰਕੇ ਖੇਤੀ ਭਾਂਤ ਭਾਂਤ ਦੇ ਸਭ ਨੂੰ ਰੋਗ ਲਗਾਏ,
ਖੁਰਾਕਾਂ ਵਿੱਚ ਹੋਈ ਮਿਲਾਵਟ ਕਿੰਝ ਕੋਈ ਸਿਹਤ ਹੁਣ ਬਣਾਏ,
ਬਾਬਰ ਵਰਗੇ ਹੋਏ ਹਕੀਮ ਅਰਾਮ ਦੀ ਕਿਰਨ ਨਾ ਨਜ਼ਰੀ ਆਏ,
ਸੋਨੇ ਵਰਗੀ ਖਾ ਗਏ ਜਵਾਨੀ ਪਤਾ ਨਹੀਂ ਕਿੱਥੋਂ ਇਹ ਨਸ਼ੇ ਨੇ ਆਏ।
ਆਗਿਆ ਦੇ ਨੀ ਮਾਏਂ ਮੈਨੂੰ ਮੇਰੀਏ, ਇਸ ਦੁਨੀਆ ਤੋਂ ਵਿਦਾ ਹੋ ਚੱਲੀਏ।

ਦਵਾ ਦਾਰੂ ਲਈ ਤਰਸਦਾ ਵੇਖਿਆ ਜਿਸ ਨੇ ਪੁੱਤਾਂ ਨੂੰ ਸੀ ਲਾਡ ਲਡਾਏ,
ਕਸਰ ਕੋਈ ਨਾ ਛੱਡੀ ਉਸ ਨੇ ਬੱਚੇ ਸੀ ਖੂਬ਼ ਪੜ੍ਹਾਏ ਤੇ ਵਿਦੇਸ਼ਾਂ'ਚ ਸੈਟ ਕਰਾਏ,
ਅੱਜ ਕਰਤਾਰਾ ਦੋ ਟੁੱਕਾਂ ਲਈ ਤਰਸਦਾ ਵੇਖਿਆ ਵਿਦੇਸ਼ੋ ਪੁੱਤਰਾਂ ਦੇ ਫੋਨ ਸੀ ਆਏ,
ਆਖੇ ਮਿੰਨਤ 'ਫ਼ਕੀਰਾ' ਤੇਰੀ ਜੇ ਕਿਧਰੇ ਬਾਪੂ ਨੂੰ ਵਿਰਧ ਆਸ਼ਰਮ' ਚ ਛੱਡ ਆਏ,
ਆਗਿਆ ਦੇ ਨੀ ਮਾਏਂ ਮੈਨੂੰ ਮੇਰੀਏ, ਇਸ ਦੁਨੀਆ ਤੋਂ ਵਿਦਾ ਹੋ ਚੱਲੀਏ।

ਕੀ ਲੈਣਾ ਐਸੀ ਖ਼ੁਦਗਰਜ ਦੁਨੀਆ ਤੋਂ ਮੈਨੂੰ ਕੁੱਝ ਵੀ ਸਮਝ ਨਾ ਆਏ,
ਦਿਲ ਨਾ ਮੰਨੇ ਮੈਂ ਚਾਰ ਪੁੱਤਰਾਂ ਦੇ ਬਾਪੂ ਨੂੰ ਕਿੱਦਾਂ ਆਸਰਮ'ਚ ਛੱਡ ਆਏ,
ਆਖਣ ਅੱਗੋਂ ਫੈਮਲੀਆਂ ਸਾਡੀਆਂ ਸੈੱਟ ਨੇ ਪਰ ਬਾਪੂ ਨੂੰ ਵਿਦੇਸ਼ ਰਾਸ ਨਾ ਆਏ,
ਭਰੇ ਹੋਏ ਮੰਨ ਨਾਲ ਮੈਂ ਪੁੱਛਿਆ ਇਹ ਵੀ ਦੱਸੋ ਬਾਪੂ ਨੂੰ ਆਖ਼ਰੀ ਲਾਂਬੂ ਕੌਣ ਲਗਾਏ।
ਆਗਿਆ ਦੇ ਨੀ ਮਾਏਂ ਮੈਨੂੰ ਮੇਰੀਏ, ਇਸ ਦੁਨੀਆ ਤੋਂ ਵਿਦਾ ਹੋ ਚੱਲੀਏ।

ਵਿਨੋਦ ਫ਼ਕੀਰਾ ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com

15 ਅਗਸਤ 2019 ਦੀ ਸ਼ੁਭ ਦਿਨ ਨੂੰ ਸਮਰਪਿੱਤ : ਆਜ਼ਾਦੀ ਵਾਲਾ ਦਿਨ - ਵਿਨੋਦ ਫ਼ਕੀਰਾ,ਸਟੇਟ ਐਵਾਰਡੀ

ਆਜ਼ਾਦੀ ਵਾਲਾ ਦਿਨ ਹੈ ਆਇਆ, ਸਭ ਨੇ ਮਿਲ ਕੇ ਜਸ਼ਨ ਮਨਾਇਆ ,
ਦੇਸ਼ ਭਗਤੀ ਦਾ ਗੀਤ ਹੈ ਗਾਇਆ, ਸਭ ਥਾਈਂ ਤਿੰਰਗਾ ਲਹਿਰਾਇਆ।
ਆਜ਼ਾਦੀ ਵਾਲਾ ਦਿਨ ਹੈ ਆਇਆ, ਸਭ ਨੇ ਮਿਲ ਕੇ ਜਸ਼ਨ ਮਨਾਇਆ ।

ਮਾਵਾਂ ਪੁੱਤਰ ਵਾਰੇ ਹੀਰੇ ਵਰਗੇ, ਫਿਰ ਕਿਧਰੇ ਗੁਲਾਮੀ ਵਾਲੇ ਕਰਜ਼ ੳਤਾਰੇ,
ਹੱਸਦਿਆਂ ਹੱਸਦਿਆਂ ਦੇਸ਼ ਭਗਤਾਂ ਨੇ, ਫਰੰਗੀਆਂ ਦੇ ਸੀ ਜ਼ੁਲਮ ਸਹਾਰੇ,
ਆਜ਼ਾਦੀ ਦੇ ਪਰਵਾਨਿਆ ਸਦਕਾ, ਭਾਰਤ ਦੇਸ਼ ਆਜ਼ਾਦ ਕਹਾਇਆ,
ਆਜ਼ਾਦੀ ਵਾਲਾ ਦਿਨ ਹੈ ਆਇਆ, ਸਭ ਨੇ ਮਿਲ ਕੇ ਜਸ਼ਨ ਮਨਾਇਆ ।

ਜੁਲਮ ਨਾ ਸਹਿਣਾ ਜੁਲਮ ਨਾ ਕਰਨਾ, ਸਾਨੂੰ ਗੁੜਤੀ ਬਖਸ਼ੀ ਗੁਰੂਆਂ ਨੇ,
ਚਾਂਦਨੀ ਚੋਂਕ ਅਤੇ ਵਿੱਚ ਲਾਹੌਰ, ਧਰਮ ਹਿੱਤ ਕੁਰਬਾਨੀ ਦਿੱਤੀ ਗੁਰੂਆਂ ਨੇ,
ਸਾਂਝੇ ਸਭ ਧਰਮਾਂ ਤੇ ਮਿਲਵਰਤਣ ਵਾਲਾ ਘਰੋ ਘਰੀ ਸੰਦੇਸ਼ ਪਹੁੰਚਾਇਆ,
ਆਜ਼ਾਦੀ ਵਾਲਾ ਦਿਨ ਹੈ ਆਇਆ, ਸਭ ਨੇ ਮਿਲ ਕੇ ਜਸ਼ਨ ਮਨਾਇਆ ।

ਆਵੋ ਮਿਲ ਕੇ ਸਭ ਪ੍ਰਣ ਅੱਜ ਕਰੀਏ, ਕਮੀ ਨਾ ਦਿਲੋਂ ਕੋਈ ਛੱਡਾਂਗੇ,
ਦੇਸ਼ ਦੀ ਉਨੱਤੀ ਖਾਤਰ ਹਰ ਦਿਨ,ਹਰ ਪੱਲ ਸਦਾਂ ਸੋਚ ਨਵੀਂ ਹੀ ਲੱਭਾਗੇਂ,
ਵੇਖ ਤਰੱਕੀ ਭਾਰਤ ਦੀ ਗੁਣਗਾਣ 'ਫ਼ਕੀਰਾ' ਕੁੱਲ ਦੁਨੀਆਂ ਨੇ ਗਾਇਆ।
ਆਜ਼ਾਦੀ ਵਾਲਾ ਦਿਨ ਹੈ ਆਇਆ, ਸਭ ਨੇ ਮਿਲ ਕੇ ਜਸ਼ਨ ਮਨਾਇਆ ,

ਦੇਸ਼ ਭਗਤੀ ਦਾ ਗੀਤ ਹੈ ਗਾਇਆ, ਸਭ ਥਾਈਂ ਤਿੰਰਗਾ ਲਹਿਰਾਇਆ।
ਆਜ਼ਾਦੀ ਵਾਲਾ ਦਿਨ ਹੈ ਆਇਆ, ਸਭ ਨੇ ਮਿਲ ਕੇ ਜਸ਼ਨ ਮਨਾਇਆ ।

ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com

ਮਿਨੀ ਕਹਾਣੀ : ਸੰਤੁਲਨ - ਵਿਨੋਦ ਫ਼ਕੀਰਾ

ਸ਼ਾਮ ਕੇ ਸਮੇ ਘਰ ਕੋ ਜਾਤੇ ਹੂਏ ਦੂਰ ਸੇ ਲੋਗਾਂ ਕਾ ਇੱਕਠ ਦਿਖਾਈ ਦਿਆ ਜਬ ਨਜ਼ਦੀਕ ਜਾ ਕਰ ਦੇਖਾ ਤੋ ਏਕ ਬਾਰਹ ਤੇਰਹ ਸਾਲ ਕੀ ਲੜਕੀ ਰੱਸੀ ਪਰ ਚਲ ਕਰ ਕਰਤੱਬ ਦਿਖਾ ਰਹੀ ਥੀ ਕਭੀ ਵੇਹ ਸਿਰ ਪਰ ਗੜਬੀ ਰੱਖ ਕਰਕੇ ਸਾਇਕਲ ਕੇ ਚੱਕੇ ਪਰ ਚੱਲ ਰਹੀ ਥੀ ਜਿਸੇ ਸਭ ਹੈਰਾਨੀ ਸੇ ਦੇਖ ਰਹੇ ਥੇ ਔਰ ਉਸ ਕੇ ਹਾਥ ਮੇ ਏਕ ਬਾਂਸ ਥਾ ਜਿਸ ਕੇ ਸਹਾਰੇ ਵੈਹ ਆਪਨਾ ਸੰਤੁਲਨ ਬਨਾਏ ਚਲ ਰਹੀ ਥੀ। ਐਸੇ ਖੇਲ ਹਮ ਨੇ ਕਈ ਦਫ਼ਾ ਬਚਪਨ ਮੇਂ ਦੇਖੇ ਥੇ ਆਜ ਫਿਰ ਦੇਖ ਕਰ ਮੁਝੇ ਬਹੁਤ ਅਚੰਭਾ ਸਾ ਲਗਾ।  ਉਸ ਕੇ ਇਸ ਕਰਤੱਬ ਕੋ ਦੇਖ ਕਰ ਸਭੀ ਲੋਗ ਪੈਸੇ ਦੇਨੇ ਲਗੇ ਔਰ ਲੜਕੀ ਆਪਨੇ ਧਿਆਨ ਕੋ ਕੇਂਦਰਤ ਕਰਕੇ ਰੱਸੀ ਪਰ  ਚਲਤੀ ਰਹੀ। ਉਸ ਲੜਕੀ ਕਾ ਬਾਪ ਲੋਗੋ ਦੁਆਰਾ ਦਿਯੇ ਗਏ ਪੇਸੈ ਇੱਕਠੇ ਕਰ ਰਹਾ ਥਾ।
    ਯੇਹ ਸਭ ਦੇਖ ਕਰ ਬਹੁਤ ਹੈਰਾਨੀ ਹੂਈ ਕਿ ਯੇਹ ਲੜਕੀ ਬਚਪਨ ਸੇ ਹੀ ਆਪਨੇ ਮਾਂ ਬਾਪ ਕਾ ਔਰ ਘਰ ਕਾ ਗੁਜਾਰਾ ਚਲਾਨੇ ਕੇ ਲੀਏ ਮਿਹਨਤ ਕਰ ਰਹੀ ਹੈ ਔਰ ਆਗੇ ਚੱਲ ਕਰ ਇਸੇ ਔਰ ਕਿਤਨੀ ਮਿਹਨਤ ਕਰਨੀ ਪੜੇਗੀ ਯੇਹ ਸੋਚ ਕਰ ਮੈਨੇ ਅਪਨੇ ਕਦਮ ਘਰ ਕੀ ਔਰ ਵਧਾਨੇ ਲਗਾ। ਮੁਝੇ ਉਸ ਲੜਕੀ ਕੋ ਚਲਤੇ ਵੇਖ ਕਰ ਯਕਦਮ ਲਗਾ ਕੇ ਜੈਸੇ ਵਿਅਕਤੀ ਅਪਨੇ ਘਰ ਪਰਿਵਾਰ ਕੀ ਜਰੂਰਤੋਂ ਕੋ ਪੂਰਾ ਕਰਨੇ ਕੇ ਲੀਏ ਸੰਤੁਲਨ ਬਨਾਏ ਆਪਨੇ ਕਈ ਸਪਨੋ ਕੋ ਮਾਰ ਕਰ ਆਪਨੇ ਘਰ ਵਾਲੋਂ ਕੀ ਸਭੀ ਤਮੰਨਾ ਕੋ ਪੂਰਾ ਕਰਨੇ ਕੇ ਲੀਏ ਇਸ ਲੜਕੀ ਕੀ ਤਰ੍ਹਾਂ ਜਿੰਦਗੀ ਕੀ ਰੱਸੀ ਪਰ ਲਗਾਤਾਰ ਚਲਤਾ ਰਹਿਤਾ ਹੈ।ਇਸ ਸੋਚ ਵਿਚਾਰ ਮੇ ਮੈਂ ਆਪਨੇ ਘਰ ਪਹੁੰਚ ਗਿਆ।

ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com

ਵਿਸਾਖੀ ਵਾਲਾ ਮੇਲਾ - ਵਿਨੋਦ ਫ਼ਕੀਰਾ

ਆਓ ਵੇ ਹਾਣੀਓ, ਆਓ ਵੇ ਵੇਲੀਓ, ਆਓ ਚੱਲੀਏ ਵਿਸਾਖੀ ਵੇਖਣ ਨੂੰ ,
ਦਿਲ ਦੀਆਂ ਰੀਝਾ ਲਾਹ ਲਓ ਸਾਰੇ, ਆਉਂਦੇ ਦਿਨ ਭਾਗਾਂ ਨਾਲ ਹੈ ਵੇਖਣ ਨੂੰ,
ਆਓ ਚੱਲੀਏ ਵਿਸਾਖੀ ਵੇਖਣ ਨੂੰ ....

ਤੂੰ ਵੀ ਬਚਿੱਤਰਾ ਖਿੱਚ ਲੈ ਤਿਆਰੀ, ਕੋਈ ਮੁਹਰੇ ਤੇਰੇ ਅੜੇ ਨਾ ਖਿਡਾਰੀ,
ਵਿੱਚ ਮੈਦਾਨ ਦੇ ਐਸੀ ਕੋਡੀ ਪਾ ਜਾ, ਜੋ ਸਭ ਦਿਲ ਨੂੰ ਲੱਗੇ ਪਿਆਰੀ।
ਚਾਰੇ ਪਾਸੇ ਖੜੇ ਨੇ ਲੋਕੀ ਜੁਸੇ ਤੇਰਾ ਤੱਕਣ ਨੂੰ,
ਆਓ ਚੱਲੀਏ ਵਿਸਾਖੀ ਵੇਖਣ ਨੂੰ ....


ਲਲਕਾਰਾ ਮਾਰ ਕੇ ਆ ਜਾ ਵਿੱਚ ਅਖਾੜੇ,ਬਿੱਕਰਾ ਤੂੰ ਤਾਂ ਕਈ ਲਿਤਾੜੇ,
ਅੱਜ ਭੰਗੜੇ ਦੇ ਵਾਲੇ ਜ਼ੋਹਰ ਵਿਖਾ ਜਾ, ਵੱਜਦੇ ਪਏ ਨੇ ਢੋਲ ਨਿਗਾੜੇ,
ਉੱਚੀ ਲੰਮੀ ਹੇਕ ਤੇਰੀ ਕੰਨ ਤਰਸਣ ਸੁਨਣੇ ਨੂੰ,
ਆਓ ਚੱਲੀਏ ਵਿਸਾਖੀ ਵੇਖਣ ਨੂੰ ....

ਗੁਰੂ ਘਰਾਂ'ਚ ਸੀਸ ਨਿਵਾਈਏ, ਉੱਥੋਂ ਮੰਗੀਆਂ ਮੁਰਾਦਾਂ ਪਾਈਏ,
ਦਾਣੇ ਘਰਾਂ ਵਿੱਚ ਲਿਆਈਏ, ਕੀਤੀ ਮਿਹਨਤ ਦਾ ਮੁੱਲ ਪਾਈਏ,
ਆ ਜਾਵੋ ਸਾਰੇ ਹੋ ਨਾ ਜਾਵੇ ਕੁਵੇਲਾ ਮੇਲਾ ਤੱਕਣ ਨੂੰ।
ਆਓ ਚੱਲੀਏ ਵਿਸਾਖੀ ਵੇਖਣ ਨੂੰ ....

ਆਓ ਵੇ ਹਾਣੀਓ, ਆਓ ਵੇ ਵੇਲੀਓ, ਆਓ ਚੱਲੀਏ ਵਿਸਾਖੀ ਵੇਖਣ ਨੂੰ ,
ਦਿਲ ਦੀਆਂ ਰੀਝਾ ਲਾਹ ਲਓ ਸਾਰੇ, ਆਉਂਦੇ ਦਿਨ ਭਾਗਾਂ ਨਾਲ ਹੈ ਵੇਖਣ ਨੂੰ,

ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com

ਇੰਟਰ ਨੈੱਟ - ਵਿਨੋਦ ਫ਼ਕੀਰਾ

ਸੱਤਵੀ ਕਲਾਸ ਦੇ ਕੱਚੇ ਪੇਪਰਾਂ ਦਾ ਨਤੀਜਾ ਦੱਸਣ ਲਈ ਟੀਚਰ ਸਾਹਿਬ ਕਲਾਸ ਵਿੱਚ ਆਏ ਤਾ ਸਾਰੇ ਬੱਚਿਆਂ ਦਾ ਧਿਆਨ ਆਪਣੇ ਵੱਲ ਖਿੱਚਦੇ ਹੋਏ ਸਾਰਿਆ ਨੂੰ ਚੁੱਪ ਚਾਪ ਬੈਠਣ ਲਈ ਹਦਾਇਤ ਕੀਤੀ  ਤੇ ਇੱਕਲੇ ਇੱਕਲੇ ਬੱਚੇ ਦਾ ਨਤੀਜਾ ਦੱਸਣਾ ਸ਼ੁਰੂ ਕਰ ਦਿੱਤਾ।ਕੁੱਝ ਨੂੰ ਸ਼ਬਾਸ ਦਿੰਦੇ ਗਏ ਤੇ ਕੁੱਝ ਬੱਚਿਆ ਨੂੰ ਥੋੜੀ ਘੂਰੀ ਵੱਟੀ। ਇਸ ਤਰ੍ਹਾਂ ਜੱਦ ਜਸ਼ਨਦੀਪ ਦਾ ਨਤੀਜਾ ਦੱਸਿਆ ਤੇ ਨਾਲ ਹੀ ਕਿਹਾ ਕਾਕਾ ਪੜਾਈ ਵੱਲ ਧਿਆਨ ਦੇ ਨਹੀਂ ਤਾਂ ਤੂੰ ਜਾਣਦਾ ਹੀ ਹੈ ਕਿ ਕਲਾਸ ਅੱਗੇ ਨਹੀਂ ਵੱਧਦਾ ਤੇ ਨਾਲ ਹੀ ਕਿਹਾ ਵੈਸੇ ਤਾਂ ਤੂੰ ਸ਼ੈਤਾਨ ਬਥੇਰਾ ਹੈ। ਅਧਿਆਪਕ ਦੀ ਗੱਲ ਸੁਨਣ ਉਪਰੰਤ ਜਸ਼ਨਦੀਪ ਨੇ ਜਵਾਬ ਦਿੰਦੇ ਹੋਏ ਕਿਹਾ ਸਰ ਮੈਂ ਤਿਆਰੀ ਕਰ ਲਵਾਂਗਾ ਪੱਕੇ ਪੇਪਰਾਂ ਤੱਕ ''ਹਾਲੇ ਡੁਲ੍ਹੇ ਹੋਏ ਬੇਰਾਂ ਦਾ ਕੁੱਝ ਨਹੀਂ ਬਿਗੜਿਆ'' ਇਹ ਅਖਾਣ ਸੁਣ ਕੇ ਅਧਿਆਪਕ ਨੂੰ ਬੜੀ ਹੈਰਾਨੀ ਹੋਈ ਤੇ ਕਿਹਾ ਕਿ ਤੈਨੂੰ ਇਸ ਦਾ ਮਤਲੱਬ ਵੀ ਪਤਾ ਹੈ ਤਾਂ ਉਸ ਨੇ ਝੱਟ ਕਿਹਾ ਹਾਂਜੀ ਪਤਾ ਤਾਂ ਟੀਚਰ ਨੂੰ ਇਸ ਗੱਲ ਦੀ ਹੈਰਾਨੀ ਸੀ ਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਮੋਬਾਇਲ, ਵੱਟਸਐਪ ਅਤੇ ਹੋਰ ਗੇਮਾਂ ਤੋਂ ਬੱਚਿਆਂ ਦਾ ਧਿਆਨ ਨਹੀਂ ਹੱਟਦਾ ਅਤੇ ਕਈ ਬੱਚੇ ਬੁਰੀ ਸੰਗਤ ਵਿੱਚ ਪੈਣ ਕਰਕੇ ਨਸ਼ੇ ਆਦਿ ਦੀ ਬੁਰੀ ਲਤ ਲਗਾ ਲੈਂਦੇ ਹਨ।  ਇਸ ਨੇ ਸਾਡੇ ਸਮੇਂ ਦੀ ਪੁਰਾਣੀ ਗੱਲ ਆਖ ਦਿੱਤੀ ਹੈ। ਟੀਚਰ ਤੋਂ ਪੁੱਛੇ ਬਿਨਾ ਰਿਹਾ ਨਾ ਕਿ ਉਸ ਨੇ ਅਖਾਣ ਕਿੱਥੋਂ ਸਿੱਖੀ ਹੈ ਤਾਂ ਜ਼ਸ਼ਨਦੀਪ ਨੇ ਦੱਸਿਆ ਕਿ ਉਹ ਹਰ ਰੋਜ਼ ਘਰ ਵਿੱਚ ਆਪਣੀ ਦਾਦੀ ਕੋਲ ਜਿਆਦਾ ਸਮਾਂ ਬਿਤਾਉਂਦਾ ਹੈ ਜਿਸ ਕਾਰਣ ਨੂੰ ਪੁਰਾਣੀਆਂ ਸੱਭਿਆਚਾਰਕ ਗੱਲਾਂ, ਕਹਾਵਤਾਂ, ਕਹਾਣੀਆਂ ਅਤੇ ਬਾਤਾਂ ਉਨਾਂ ਤੋਂ ਸੁਣਦਾ ਰਹਿੰਦਾ ਹਾਂ।ਉਹ ਇਸ ਤੋਂ ਇਲਾਵਾ ਹੋਰ ਵੀ ਜਾਣਕਾਰੀਆਂ ਦਿੰਦੇ ਰਹਿੰਦੇ ਹਨ ਕਿ ਕਿੰਝ ਉਨ੍ਹਾਂ ਦੇ ਸਕੇ ਭਰਾਵਾਂ ਤੇ ਹੋਰ ਫੋਜੀ ਵੀਰਾਂ ਨੇ ਵੱਖ-ਵੱਖ ਸਮੇਂ ਹੋਈਆਂ ਲੜਾਈਆਂ ਵਿੱਚ ਬਹਾਦਰੀ ਨਾਲ ਹਿੱਸਾ ਲਿਆ ਅਤੇ ਦੇਸ ਨੂੰ ਕਈ ਵਾਰੀ ਤੰਗੀਆਂ ਵਿੱਚ ਦੇ ਗੁਜ਼ਰਦੇ ਸਮੇਂ ਦੀਆਂ ਗੱਲਾਂ ਅਤੇ ਗੁਰੂ ਪੀਰਾਂ ਵੱਲੋਂ ਜੋ ਸਾਡੇ ਸਮਾਜ ਨੂੰ ਚੰਗਾ ਜੀਵਨ ਜਿਉਣ ਦੀ ਸੇਧ ਦੇਣ ਵਾਲੀਆਂ ਗੱਲਾਂ ਤੋਂ ਜਾਣੂ ਕਰਵਾਉਂਦੇ ਰਹਿੰਦੇ ਹਨ।  ਇਹ ਸਭ ਸੁਣ ਕੇ ਟੀਚਰ ਵੀ ਮਨੋ-ਮਨੀ ਬਹੁਤ ਖੁੱ਼ਸ ਹੋਇਆ ਕਿ ਅੱਜ ਕੱਲ ਹਰੇਕ ਬੱਚੇ ਅਤੇ ਨੋਜਵਾਨ ਨੂਖ਼ ਜੋ ਗੱਲ ਸਮਝ ਨਹੀਂ ਆਉਂਦੀ ਤਾਂ ਉਸ ਨੂੰ ਝੱਟ ਇੰਟਰ ਨੈੱਟ ਤੇ ਲੱਭਣ ਲਗ ਪੈਂਦੇ ਹਨ ਜੱਦਕਿ ਸਾਨੂੰ ਸਹੀ ਸੇਧ ਦੇਣ ਅਤੇ ਲੋੜੀਂਦੀ ਜਾਣਕਾਰੀ ਦੇਣ ਵਾਲੇ ਸਾਡੇ ਬਜੁਰਗ ਘਰ ਵਿੱਚ ਅਣਗੋਲੇ ਜਿਹੇ ਛੱਡ ਦਿੱਤੇ ਜਾਂਦੇ ਹਨ ਬਲਕਿ ਅਸੀਂ ਉਨ੍ਹਾਂ ਤੋਂ ਜੀਵਨ ਜਿਉਣ ਦੀ ਭਰਪੂਰ ਜਾਣਕਾਰੀ ਹਾਸਲ ਕਰ ਸਕਦੇ ਹਾਂ।
    ਅਧਿਆਪਕ ਨੇ ਜ਼ਸ਼ਨਦੀਪ ਦੇ ਸਿਰ ਨੂੰ ਪਲੋਸਦਿਆਂ ਖੁੱਸ਼ੀ ਮਹਿਸੂਸ ਕੀਤੀ ਅਤੇ ਨਾਲ ਹੀ ਆਪਣੇ ਸਮੇਂ ਦੇ ਸਾਂਝੇ ਪਰਿਵਾਰਾਂ ਅਤੇ ਬਜੁਰਗਾਂ ਵੱਲੋਂ ਦਿੱਤੀਆਂ ਨਸਹੀਤਾਂ ਦੀਆਂ ਯਾਦਾਂ ਅੱਖਾਂ ਸਾਹਮਣੇ ਗੁਜਰਦਿਆਂ ਮਹਿਸੂਸ ਕੀਤਾ।

ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com

ਤੁਸਾਂ ਦੀ ਕੌਮ ਤੇ ਸਤਿਗੁਰੂ - ਵਿਨੋਦ ਫ਼ਕੀਰਾ

ਐਸੀ ਲਾਲ ਤੁਝ ਬਿਨੁ ਕਾਉਨੁ ਕਰੈ, ਐਸੀ ਲਾਲ ਤੁਝ ਬਿਨੁ ਕਾਉਨ ਕਰੈ,
ਤੁਸਾਂ ਦੀ ਕੌਮ ਤੇ ਸਤਿਗੁਰੂ ਰਵੀਦਾਸ ਜੀ ਦੁਨੀਆਂ ਅੱਜ ਮਾਣ ਕਰੇ।
ਐਸੀ ਲਾਲ ਤੁਝ ਬਿਨੁ ਕਾਉਨੁ ਕਰੈ, ਐਸੀ ਲਾਲ ਤੁਝ ਬਿਨੁ ਕਾਉਨ ਕਰੈ।

ਪੈੜ ਮਿਟਾਵਣ ਖਾਤਰ ਛਾਪੇ ਬੰਨ ਕੇ ਤੁਰਦਿਆਂ ਨੂੰ, ਨਾ ਜਿਉਂਦਿਆਂ ਨੂੰ ਨਾ ਮਰਦਿਆਂ ਨੂੰ,
ਵੇਖ ਕੇ ਨਾ ਕੋਈ ਜਰਦੇ ਸੀ, ਦਲਿਤਾਂ ਭੁੱਖਿਆਂ ਨੂੰ ਨਾ ਰਜਦਿਆਂ ਨੂੰ।
ਵੇਖ ਕੇ ਇਨ੍ਹਾਂ ਸ਼ੂਦਰਾਂ ਨੂੰ ਹਰ ਕੋਈ ਕਾਣ ਕਰੇ।
ਤੁਸਾਂ ਦੀ ਕੌਮ ਤੇ ਸਤਿਗੁਰੂ ਰਵੀਦਾਸ ਜੀ ਦੁਨੀਆਂ ਅੱਜ ਮਾਣ ਕਰੇ।

ਜੱਗ ਤੇ ਤੁਸੀਂ ਜੇ ਅਵਤਾਰ ਧਾਰ ਕੇ ਆਉਂਦੇ ਨਾ, ਸਾਨੂੰ ਲਾਡ ਲਡਾਉਂਦੇ ਨਾ,
ਅਸਾਂ ਨਕਰ ਭੋਗ ਕੇ ਤੁਰ ਜਾਣਾ ਸੀ, ਜਿੰਦਗੀ'ਚ ਕਦੇ ਸੁੱਖ ਦੇ ਝੂਟੇ ਆਉਂਦੇ ਨਾ,
ਅੱਜ ਹਰ ਪਾਸੇ 'ਫ਼ਕੀਰਾ' ਖਲਕੱਤ ਸਾਰੀ ਹਰਿ ਹਰਿ ਦਾ ਗੁਣਗਾਣ ਕਰੇ।
ਤੁਸਾਂ ਦੀ ਕੌਮ ਤੇ ਸਤਿਗੁਰੂ ਰਵੀਦਾਸ ਜੀ ਦੁਨੀਆਂ ਅੱਜ ਮਾਣ ਕਰੇ।

ਤੁਸਾਂ ਨਾਮ ਜਪਣ ਦਾ ਰਾਹ ਵਿਖਾਇਆ, ਵਹਿਮਾਂ ਭਰਮਾਂ ਤੋਂ ਮੁਕਤ ਕਰਾਇਆ,
ਬਾਵਾ ਸਾਹਿ ਨੇ ਆ ਕੇ ਸਾਨੂੰ, ਜਿੰਦਗੀ ਜਿਉਣ ਦਾ ਹੱਕ ਦਵਾਇਆ,
ਪੜ ਲਿਖੇ ਕੇ ਕਰ ਵਿਦਿਆ ਪ੍ਰਾਪਤ, ਹਰ ਕੋਈ ਵੱਖਰੀ ਪਹਿਚਾਣ ਕਰੇ।
ਤੁਸਾਂ ਦੀ ਕੌਮ ਤੇ ਸਤਿਗੁਰੂ ਰਵੀਦਾਸ ਜੀ ਦੁਨੀਆਂ ਅੱਜ ਮਾਣ ਕਰੇ।
ਐਸੀ ਲਾਲ ਤੁਝ ਬਿਨੁ ਕਾਉਨੁ ਕਰੈ, ਐਸੀ ਲਾਲ ਤੁਝ ਬਿਨੁ ਕਾਉਨ ਕਰੈ।

ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com

ਬਸੰਤ - ਵਿਨੋਦ ਫ਼ਕੀਰਾ

ਰੁੱਤ ਹੈ ਮੌਲੀ ਸਜੱਣਾ,
ਜਿਸ ਨੇ ਆਸਾਂ ਨੂੰ ਜਗਾਇਆ।
ਹਰ ਟਾਹਣੀ ਤੇ ਹੁਣ,
ਬੂਰ ਹੈ ਆਇਆ।
ਪੰਛੀ ਚਹਿਕਣ ਅੰਬਰੀ,
ਸਮਾਂ ਸੁਹਾਵਣਾ ਆਇਆ,
ਰੰਗ ਬਿਰੰਗੇ ਫੁੱਲਾਂ ਨੇ,
ਫਲਵਾੜੀਆਂ ਨੂੰ ਮਹਿਕਾਇਆ।
ਬਾਲ ਤੇ ਗੁੱਭਰੂਆਂ ਨੇ ਮਿਲ,
ਪਤੰਗਾਂ ਨੂੰ ਉਡਾਇਆ।
ਲਾ ਕੇ ਪੇਚੇ ਅਸਮਾਨ'ਚ,
ਸਭ ਨੇ ਦਿਲ ਬਹਿਲਾਇਆ।
ਕਰ ਪੂਜਾ ਮਾਂ ਸਰਸਵਤੀ ਦੀ,
ਕਾਦਰ ਦਾ ਗੁਣਗਾਣ ਹੈ ਗਾਇਆ।
ਰੰਗ ਬਸੰਤੀ ਨੇ ਸੀ ਸਾਨੂੰ,
ਦੇਸ ਭਗਤੀ ਦਾ ਰੰਗ ਚੜਾਇਆ।
ਜਾਂਦੀ ਠੰਡ ਨੂੰ ਵੇਖ ਕੇ,
ਗਰੀਬਾਂ ਨੇ ਸ਼ੁਕਰ ਮਨਾਇਆ,
ਕ੍ਰਿਪਾ ਕਰੀਂ ਮੇਰੇ ਦਾਤਿਆ,
ਬਸੰਤ ਬਹਾਰਾਂ ਲੈ ਕੇ ਆਇਆ।
ਜੀਵਨ ਹੋ ਜਾਵੇ ਰੰਗਲਾ,
ਭਾਗਾਂ ਵਾਲਾ ਦਿਨ ਹੈ ਆਇਆ।
ਹੋਵੇ ਵਿੱਚ ਨਸੀਬਾਂ ਦੇ ਦਿਨ ਇਹ,
'ਫ਼ਕੀਰਾ' ਸੁੱਖਾਂ ਸੰਗ ਜਾਵੇ ਮਨਾਇਆ।
ਰੁੱਤ ਹੈ ਮੌਲੀ ਸਜੱਣਾ,
ਜਿਸ ਨੇ ਆਸਾਂ ਨੂੰ ਜਗਾਇਆ।

ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com

ਗਣਤੰਤਰ ਦਿਵਸ 2019 - ਵਿਨੋਦ ਫ਼ਕੀਰਾ

ਆਜ਼ਾਦੀ ਪਾਉਣ ਲਈ ਅਸੀਂ ਬਹੁਤ ਮੁੱਲ ਚੁੱਕਾਇਆ,
ਫਿਰ ਜਾ ਕੇ ਇਹ ਦਿਨ ਵੇਖਣ ਨੂੰ ਭਾਗਾਂ ਵਾਲਾ ਆਇਆ ।

ਦਰਦ ਸਿਹ ਲਿਆ ਜੱਦ ਮੁਲਕ ਨੂੰ ਦੋ ਹਿੱਸਿਆਂ ਵਿੱਚ ਗਿਆ ਵੰਡਾਇਆ,
ਪੰਜ ਦਰਿਆਵਾਂ ਦੇ ਵੀ ਪੈ ਗਏ ਵੰਡੇ, ਲੋਕਾਂ ਨੂੰ ਸਮੇਂ ਨੇ ਸ਼ਰਨਾਰਥੀ ਸੀ ਬਣਾਇਆ,
ਅਸੀਂ ਮਾਵਾਂ, ਵੀਰ ਤੇ ਮਿਲ ਵਰਤਣ ਦੀਆਂ ਠੰਡੀਆਂ ਛਾਵਾਂ ਨੂੰ ਗਵਾਇਆ।

ਆਜ਼ਾਦੀ ਪਾਉਣ ਲਈ ਅਸੀਂ ਬਹੁਤ ਮੁੱਲ ਚੁੱਕਾਇਆ,
ਫਿਰ ਜਾ ਕੇ ਇਹ ਦਿਨ ਵੇਖਣ ਨੂੰ ਭਾਗਾਂ ਵਾਲਾ ਆਇਆ ।

ਆਜ਼ਾਦੀ ਦਿਵਸ, ਗਣਤੰਤਰ ਦਿਵਸ ਤੇ ਤਿਰੰਗਾ ਹੈ ਲਹਿਰਾਉਂਦੇ,
ਖੁੱਸ਼ੀ ਵਿੱਚ ਮਿਲ ਕੇ ਸਭ ਦੇਸ਼ ਭਗਤੀ ਦੇ ਗੀਤ ਨੇ ਗਾਉਂਦੇ,
ਸ਼ਹੀਦਾਂ ਦੀਆਂ ਸਮਾਧਾਂ ਤੇ ਸ਼ਰਧਾ ਵਾਲੇ ਫੁੱਲ ਚੜ੍ਹਾਉਂਦੇ,
ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਇਹ ਦਿਨ ਹਾਂ ਮਨਾਉਂਦੇ।

ਆਜ਼ਾਦੀ ਪਾਉਣ ਲਈ ਅਸੀਂ ਬਹੁਤ ਮੁੱਲ ਚੁੱਕਾਇਆ,
ਫਿਰ ਜਾ ਕੇ ਇਹ ਦਿਨ ਵੇਖਣ ਨੂੰ ਭਾਗਾਂ ਵਾਲਾ ਆਇਆ ।

ਹਰ ਕੋਈ ਹੱਕ ਨਾਲ ਕਹਾਵੇ ਮੈਂ ਵਾਸੀ ਹਾਂ ਲੋਕਤੰਤਰ ਦੇਸ਼ ਦਾ,
ਬਾਵਾ ਸਾਹਿਬ ਦੀ ਅਗਵਾਈ ਵਿੱਚ ਤਿਆਰ ਹੋਇਆ ਸੰਵਿਧਾਨ ਦੇਸ਼ ਦਾ,
26 ਜਨਵਰੀ 1950 ਨੂੰ  ਗਣਤੰਤਰ ਲਾਗੂ ਹੋਇਆ ਇਹ ਦੇਸ਼ ਦਾ,
ਆਓ 'ਫ਼ਕੀਰਾ' ਲਾਈਏ ਮਿਲ ਕੇ ਜੈਕਾਰਾ 'ਮੇਰਾ ਭਾਰਤ ਮਹਾਨ' ਦੇਸ਼ ਦਾ।

ਆਜ਼ਾਦੀ ਪਾਉਣ ਲਈ ਅਸੀਂ ਬਹੁਤ ਮੁੱਲ ਚੁੱਕਾਇਆ,
ਫਿਰ ਜਾ ਕੇ ਇਹ ਦਿਨ ਵੇਖਣ ਨੂੰ ਭਾਗਾਂ ਵਾਲਾ ਆਇਆ ।
        ਜੈ ਹਿੰਦ।

ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com

25 Jan. 2019