ਅਨਮੋਲ ਰੱਖੜੀ - ਰਣਜੀਤ ਕੌਰ ਗੁੱਡੀ ਤਰਨ ਤਾਰਨ
ਰੱਖੜੀ.ਰਾਖੀ,ਰਕਸ਼ਾ ਬੰਧਨ,ਰਾਖੀ ਬੰਧਂਨ.ਕੁਝ ਵੀ ਕਹਿ ਲਓ,ਰੱਖੜੀ ਦਾ ਤਿਉਹਾਰ ਹੈ ਨਿਰਾ ਪਿਆਰ,ਤੇ ਅਨੁੱਠੀ ਕਸਮ ਹੈ,ਭੈਣ ਦੀ ਰੱਖਿਆ ਕਰਨ ਦੀ।ਇਹ ਮੇਲ ਮਿਲਾਪ,ਤੇ ਬੇਗਾਨਿਆਂ ਨੂੰ ਅਪਨੇ ਬਣਾਉਣ ਦਾ ਸਲੀਕਾ ਹੈ। ਬੇਸ਼ੱਕ ਅੱਜ ਇਸ ਨੂੰ ਵੀ ਪਦਾਰਥ ਵਾਦੀ ਮਾਹੌਲ ਨੇ ਆਪਣਾ ਰੰਗ ਲਾ ਦਿੱਤਾ ਹੈ,ਤੇ ਰੇਸ਼ਮ ਦੀ ਡੋਰੀ ਖ੍ਰੀਦ ਫਰੋਖਤ ਦੀ ਆਈਟਮ ਬਣ ਕੇ ਰਹਿ ਗਈ ਹੈ।ਰੱਖੜੀ ਸਕਿਆਂ ਲਈ ਨਹੀਂ ਬੇਗਾਨੇ ਵੀਰ ਆਪਣੇ ਬਣਾਉਣ ਲਈ ਪਰਾਂਦੇ ਨਾਲੌਂ ਲਾਇਆ ਧਾਗਾ ਜਾਂ ਦੁਪੱਟੇ ਨਾਲੋਂ ਲਾਹੀ ਲੀਰ- ਇਕ ਦਿਲ ਵਿੱਚ ਵੱਜ ਜਾਣ ਵਾਲੀ ਗੱਠ ਸੀ,ਤੇ ਗੱਠ ਆਖਰੀ ਦਮ ਤੱਕ ਸਲਾਮਤ ਰਹਿੰਦੀ ਸੀ,ਇਸਦੀ ਸ਼ਰਤ ਹੁੰਦੀ ਸੀ ਔਖੀ ਵੇਲੇ ਜਦੋਂ ਸਕੇ ਦੂਰ ਹੋਣ ਤਾਂ ਗੱਠ ਬੰਨ੍ਹਣ ਵਾਲੀ ਭੈਣ ਦੀ ਮਦਦ ਕਰਨਾਂ,ਧਰਮ ਦੀ ਭੈਣ ਦੀ ਰਾਖੀ ਕਰਨਾਂ।
ਵਰ੍ਹਿਆਂ ਤੋਂ ਇੰਜ ਹੀ ਚਲਦਾ ਆ ਰਿਹਾ ਸੀ ਤੇ ਇਸ ਤਰਾਂ ਸਮਜਿਕ ਏਕਤਾ ਪੀਢੀ ਹੁੰਦੀ ਰਹਿੰਦੀ ਸੀ।ਇਕ ਹੋਰ ਵੀਰ ਬਨਾਉਣ ਤੇ ਪਿਆਰ ਦੀ ਇਹ ਕਸਮ ਮਨੋਰੰਜਕ ਰਸਮ ਵੀ ਸੀ।ਬੜਾ ਮਜ਼ਾ ਆਉਂਦਾ ਜਦੋਂ ਵੀਰ ਅੱਗੇ,ਅੱਗੇ ਤੇ ਭੈੈਣ ਰੱਖੜੀ ਲੈ ਕੇ ਪਿਛੇ ਪਿਛੈ ਸਾਰੇ ਵਿਹੜੈ ਵਿੱਚ ਦੌੜਦੇ।
ਮੈਂ ਵੀਰ ਨੂੰ ਰੱਖੜੀ ਬੰਨ੍ਹਣ ਲਗੀ,ਉਹ ਭੱਜ ਪਿਆ,ਦੋ ਰੁਪਏ ਦੀ ਰੱਖੜੀ ਤੇ ਸੌ ਰੁਪਏ ਦਿਓ ਇਹਨੂੰ ਗੰਢ ਮਾਰਨ ਦੇ ,ਮੈਂ ਘੜੀ ਰੋਜ਼ ਆਪੇ ਇਕ ਹੱਥ ਨਾਲ ਬੰਨ੍ਹਦਾ ਹਾਂ ਤੇ ਰੱਖੜੀ ਨਾਂ ਬੰਨ੍ਹੀ ਜਾਊ ਮੇਰੇ ਤੋਂ,ਸੌ ਰੁਪਏ ਕਿਉਂ ਗਵਾਉਣੇ?ਉਹ ਖੋਹ ਕੇ ਰੱਖੜੀ ਅੋਹ ਗਿਆ ਤੇ ਆਪੇ ਬੰਨ੍ਹਣ ਲਗਾ ਅਸੀਂ ਹਸੀ ਜਾਈਏ,
ਉਹ ਨਾਲ ਨਾਲ ਬੋਲੀ ਜਾਵੇ,ਬਿਜ਼ਨੇਸ ਵਧੀਆ,ਦੋ ਰੁਪਏ ਲਾਓ,ਸੌ ਰੁਪਏ ਪਾਓ..ਦੋ ਰੁਪਏ ਲਾਓ,ਸੌ ਰੁਪਏ ਪਾਓ ਤੇ ਉਸ ਨੇ ਉਹੋ ਰੱਖੜੀ ਮੇਰੀ ਕਲਾਈ ਤੇ ਬੰਂ੍ਹਨ ਦਿੱਤੀ ਤੇ ਖਹਿੜੈ ਪੈ ਗਿਆ,ਆਹ ਚੁੱਕ ਦੋ ਰੁਪਏ,ਤੇ ਕੱਢ ਸੌ ਰੁਪਏ।ਅੱਧਾ,ਪੌਣਾ ਘੰਟਾ,ਹਾਸਾ ਠੱਠਾ ਚਲਦਾ,ਪਿਆਰ ਦਾ ਉੱਤਸਵ ਵੀ ਹੋ ਜਾਂਦਾ ਤੇ ਘਰ ਵਿੱਚ ਰੌਣਕ ਵੀ ਛਣਕਣ ਲਗਦੀ।
ਪਿਛਲੀ ਰੱਖੜੀ ਤੇ ਸਕੂਲ਼ ਵਿੱਚ ਸੋਫੀਆ ਦੇ ਨਾਲ ਬੈਠੇ ਨਿਤਨ ਦੀ ਰੱਖੜੀ ਦੀ ਗੰਢ ਖੁਲ੍ਹ ਗਈ ,ਉਹ ਬੰਨ੍ਹਣ ਦੀ ਕੋਸ਼ਿਸ਼ ਕਰਨ ਲਗਾ,ਪਰ ਅਸਫਲ-,ਸੋਫੀਆ ਨੇ ਰੱਖੜੀ ਦੀ ਗੱਠ ਬੰਨ੍ਹ ਦਿੱਤੀ,ਦੋਨਾਂ ਨੂੰ ਇਹ ਇਕ ਮਦਦ ਹੀ ਲਗੀ ਤੇ ਸ਼ਿਸ਼ਟਾਚਾਰ ਵੀ।ਨਿਤਨ ਨੇ ਘਰ ਜਾ ਕੇ ਆਪਣੀ ਮੰਮੀ ਨੂੰ ਇਸ ਬਾਰੇ ਦੱਸਿਆ,ਅਗਲੇ ੇਦਿਨ ਉਹਦੀ ਮੰਮੀ ਨੇ ਉਸ ਨੂੰ ਸੌ ਦਾ ਨੋਟ ਦੇ ਕੇ ਤਾਕੀਦ ਕੀਤੀ ਕਿ ਸੋਫੀਆ ਤੇਰੀ ਨਵੀਂ ਭੈਣ ਹੈ,ਉਸ ਨੇ ਤੈਨੂੰ ਰੱਖੜੀ ਬੰਨ੍ਹੀ ਹੈ ਇਹ ਸ਼ਗਨ ਦੇ ਰੁਪਏ ਉਸ ਨੂੰ ਜਾਂਦਿਆ ਹੀ ਯਾਦ ਨਾਲ ਦੇ ਦੇਣਾ।
( ਸਕੂਲ ਵਿਚ) ਨਿਤਨ -ਸੋਫੀਆ',ਮੰਮਾ ਨੇ ਤੈਨੂੰ ਸੌ ਰੁਪਏ ਰੱਖੜੀ ਬੰਨ੍ਹਣ ਦੇ ਭਿਜਵਾਏੈ,ਅਹਿਲੈ ਸੰਭਾਲ ਲੈ।
ਸੋਫੀਆ-( ਹੈਰਾਨ ਹੋ ਕੇ)ਨਹੀਂ ਨਹੀਂ ਪੈਸੇ ਥੋੜੋ ਲੈਣੇ।
ਨਿਤਨ ਨੇ ਆਪਣੀ ਮੰਮੀ ਦੀ ਹਦਾਇਤ ਤੇ ਫੁੱਲ ਚੜ੍ਹਾਏ ਤੇ ਨੋਟ ਦੇ ਕੇ ਰਿਹਾ।ਸੋਫੀਆ ਨੇ ਘਰ ਆ ਕੇ ਮੈਨੂੰ ਸਾਰੀ ਗਲ ਦੱਸੀ ਤੇ ਨੋਟ ਫੜਾ ਦਿੱਤਾ,ਮੈਂ ਨੋਟ ਨਾਲ ਇਕ ਚਿੱਟ ਲਗਾਈ ਤੇ ਧੰਂਨਵਾਦ ਸਾਹਿਤ ਇਹ ਲਿਖਿਆ ਕਿ" ਰੱਖੜੀ ਅਨ ਮੁੱਲ ਹੁੰਦੀ ਹੈ ਇਸਦੀ ਕੀਮਤ ਰੁਪਈਆਂ ਵਿੱਚ ਨਹੀਂ ਹੁੰਦੀ",ਤੇ ਭਿਜਵਾ ਦਿੱਤੀ।
ਅਗਲੇ ਦਿਨ ਨਿਤਨ ਦੀ ਮੰਮੀ ਨੇ ਲਿਖ ਕੇ ਭੇਜਿਆ ਇਹ ਸ਼ਗਨ ਹੁੰਦਾ ਹੈ ਤੇ ਸ਼ਗਨ ਵਾਪਸ ਕਰਨਾਂ ਕੁਰੀਤੀ ਹੈ।ਨੋਟ ਫਿਰ ਨਿਤਨ ਨੇ ਲੰਚ ਬਾਕਸ ਵਿੱਚ ਪਾ ਦਿੱਤਾ,ਮੈਂ ਸੋਫੀਆ ਨੂੰ ਕਿਹਾ ਬੇਟੇ ਨੂੰ ਕਹੋ ਠੀਕ ਹੈ ਪੰਜ ਰੁਪਏ ਰੱਖ ਲਓ ਤੇ ਬਾਕੀ ਵਾਪਸ ਕਰ ਦਿਓ,ਨਿਤਨ ਦੀ ਮੰਮੀ ਦੱਸ ਰੁਪਏ ਰੱਖਣ ਤੇ ਸਹਿਮਤ ਹੋ ਗਈ।ਉਸ ਦੀ ਸਗਨ,ਅਪ-ਸ਼ਗਨ ਦੀ ਅਪੀਲ ਸਾਹਮਣੇ ਮੇਰੀ ਕੋਈ ਤਰਕਸ਼ੀਲ ਦਲੀਲ ਕੰਮ ਨਾ ਆਈ।ਆਏ ਸਾਲ ਸੋਫੀਆ ਨਿਤਨ ਨੂੰ ਰੱਖੜੀ ਲਾਉਂਦੀ ਹੈ ਪਰ ਉਹ ਪਹਿਲੇ ਸਾਲ ਵਾਲੇ ਦੱਸ ਰੁਪਏ ਹੀ ਰਕਸ਼ਾ ਬੰਧਂਨ ਜਾਣ ਕੇ ਹਰ ਸਾਲ ਤਾਜ਼ਾ ਕਰ ਲਈਦੇ ਹਨ।ਨਿਤਨ ਦੇ ਡੈਡੀ ਵਿਦੇਸ਼ ਗਏ ਤੇ ਸੋਫੀਆ ਲਈ ਖੁਬਸੂਰਤ ਗੁਟ ਘੜੀ ਲੈ ਆਏ ਤੇ ਬੜੈ ਪਿਆਰ ਨਾਲ ਭੇਂਟ ਕਰ ਕੇ ਬੋਲੇ ਇਹ ਭੈਣ ਦੀ ਰੱਖੜੀ ਹੈ।ਉਹ ਦੱਸ ਰੁਪਏ ਬੁਗਨੀ ਵਿੱਚ ਤੇ ਘੜੀ ਮਿੱਠੀ
ਯਾਦ ਨਿਸ਼ਾਨੀ ਬਣ ਕੇ ਵੀਰ ਭੈਣ ਦਾ ਪਿਆਰ ਸਮੇਟੇ ਮਹਿਫੂਜ਼ ਹਨ।
ਯਾਦਾਂ ਦੀ ਪਟਾਰੀ ਵਿੱਚ ਪਲ ਰਹੇ ਕਾਲਜ ਦੇ ਉਹ ਦਿਨਾਂ ਵਿੱਚ ਇਕ ਰੱਖੜੀ ਦਾ ਦਿਨ ਵੀ ਸ਼ਾਮਲ ਹੈ-
ਸ਼ਾਡੇ ਕਾਲਜ ਦੀ ਗਰਾਉਂਡ ਵਿੱਚ ਫੋਜੀ ਕੈਂਪ ਲਗਿਆ ਸੀ,ਰੱਖੜੀ ਵਾਲੇ ਦਿਨ ਦੋ ਘੰਟੇ ਦੀ ਸਰਕਾਰੀ ਛੂੱਟੀ ਹੋਣ ਕਰਕੇ ਕਲਾਸ ਲੇਟ ਲਗੀ ,ਨਿਮ੍ਹਾ ਨਿਮ੍ਹਾ ਮੀਂ੍ਹਹ ਪੈ ਰਿਹਾ ਸੀ,ਸੁਹਾਵਨੇ ਮੌਸਮ ਵਿੱਚ ਹਰ ਕਿਸੇ ਦਾ ਦਿਲ ਮਸਤੀ ਕਰਨ ਨੂੰ ਮਚਲ ਰਹਾ ਸੀ,ਪ੍ਰੋ.ਮੈਡਮ ਨੇ ਅੇੈਂਟਰ ਕੀਤਾ,ਹਾਜਰੀ ਲਈ,ਤੇ ਸਾਰੇ ਮੁੰਡੇ ਕੁੜੀਆਂ ਪਰੌਕਸੀ
ਦਿੱਤੀ।,ਜਦ ਲੇਕਚਰ ਸ਼ੁਰੂ ਹੋਣ ਲਗਾ,ਮੁੰਡੇੇ ਬੈਂਚ ਵਜਾਉਣ ਲਗੇ,ਇਕ ਨੇ ਇਕ ਦੇ ਕੰਨ ਵਿੱਚ ਕਿਹਾ ਅੱਜ ਫਾਈਨ ਡੇ ਮਨਾਉਣਾ ਹੈ,ਅੱਜ ਬੋਰ ਪੜ੍ਹਾਈ ਨੀ੍ਹ ਕਰਨੀ,ਕੁੜੀਆਂ ਵੀ ਮਚਲ ਉਠੀਆਂ।ਖਿੜਕੀ ਚੋਂ ਬਾਹਰ ਪਰੇਡ ਕਰਦੇ ਫੌਜੀਆਂ ਨੂੰ ਵੇਖ ਇਕ ਕੁੜੀ ਗਾਉਣ ਲਗੀ ਤੇ ਸਾਰੀਆ ਨੇ ਹੇਕ ਰਲਾ ਲਈ.....
" ਭੈਣ ਕੋਲੋਂ ਵੀਰ ਵੇ ਬਨ੍ਹਾ ਲੈ ਰੱਖੜੀ,ਸੋਹਣੇ ਜਿਹੇ ਗੁੱਟ ਤੇ ਸਜਾ ਲੈ ਰੱਖੜੀ "
ਇਹਦੇ ਵਿੱਚ ਗੁੰਦਿਆ ਪਿਆਰ ਭੈਣ ਦਾ,ਇਹਦੇ ਵਿੱਚ,ਚਾਅ ਤੇ ਮਲ੍ਹਾਰ ਭੈਣ ਦਾ "
ਮੈਡਮ ਫੋਜੀ ਵੀਰ ਰੱਖੜੀ ਤੋਂ ਸੱਖਣੇ ਹਨ-'ਭਰੇ ਮਨ ਨਾਲ ਰੋਜ਼ੀ ਨੇ ਕਿਹਾ"-
ਕਿਉਂ ਸੱਖਣੇ ਹਨ?ਆਪਾਂ ਹਾਂ ਨਾ ਚਲੋ ਆਪਾਂ ਫੋਜੀ ਵੀਰਾਂ ਨੂੰ ਰੱਖੜੀ ਲਾ ਕੇ ਆਈਏ,ਨੀਤੂ ਬੋਲੀ..
ਮੈਡਮ ਅਨੁਸ਼ਾਸਨ ਭੰਗ ਹੋਣ ਤੇ ਪ੍ਰਿਸੀਪਲ ਤੋਂ ਡਰ ਗਈ,ਉਸ ਨੇ ਕਿਹਾ ਪ੍ਰਿਸੀਪਲ ਸਾਹਿਬ ਤੋਂ ਪੁਛ ਲਓ
ਵਾਈਸ ਪ੍ਰਿੰਸੀਪਲ ਤੇ ਕਮਾਂਡੈਂਟ ਕੋਲੋਂ ਲੰਘ ਰਹੇ ਸੀ,ਉਹ ਕਲਾਸ ਦੇ ਰੌਲੇ ਦਾ ਲੁਤਫ਼ ਉਠਾਉਣ ਲਗੇ,ਸ਼ਾਇਦ ਉਹਨਾਂ ਨੂੰ ਆਪਣਾ ਵੇਲਾ ਯਾਦ ਆ ਗਿਆ ਸੀ,ਉਹ ਅੰਦਰ ਆ ਗਏ,ਕੁੜੀਆਂ ਆਪਣਾ ਚਾਅ ਉਹਨਾਂ ਅੱਗੇ ਰੱਖਿਆ,ਉਹ ਬਹੁਤ ਖੁਸ਼ ਹੋਏ, ਆਪਣੀ ਕਲਾਈ ਅੱਗੇ ਕੀਤੀ,ਇਕ ਕੁੜੀ ਤੋਂ ਧਾਗਾ ਲੈ ਮੈਡਮ ਨੇ ਫੋਜੀ ਕਮਾਡੈਂਟ ਨੂੰ ਰੱਖੜੀ ਬਨ੍ਹਣ ਦੀ ਰੀਤ ਕਰ ਕੇ ਸ਼ੂਰੂਆਤ ਕਰ ਦਿੱਤੀ,ਫਿਰ ਉਹ ਕੈਂਪ ਵਿੱਚ ਗਏ ਤੇ ਸਾਰੇ ਫੋਜੀ ਵੀਰਾਂ ਨੂੰ ਭੇੈਣਾਂ ਦੇ ਸਵਾਗਤ ਲਈ ਤਿਆਰ ਖੜੇ ਕੀਤਾ,ਸਾਡੇ ਕੋਲ ਰੱਖੜੀਆਂ ਨਹੀਂ ਸਨ,ਸੀਨੀਅਰ ਕੁੜੀਆਂ ਨੂੇ ਸਾਡੇ ਵੱਲ ਵੇਖਿਆ ਤੇ ਉਹਨਾਂ ਨੂੰ ਵੀ ਹਰਾਰਤ ਹੋਈ ਤੇ ਉਹ ਵੀ ਆ ਰਲੀਆਂ ਸਾਡੇ ਸਹਿਪਾਠੀ ਦੌੜ ਕੇ ਬਜਾਰੋਂ ਧਾਗੇ ਲੈ ਆਏ,ਅਸੀਂ ਫੋਜੀ ਵੀਰਾਂ ਨੂੰ ਰੱਖੜੀਆਂ ਲਾਈਆਂ ਤਾਂ ਉਹਨਾ ਦੀਆਂ ਅੱਖਾਂ ਨਮ ਹੋ ਗਈਆਂ-
ਇਕ ਫੋਜੀ ਵੀਰ ਨੇ ਪਿਆਰ ਦੇ ਕੇ ਆਖਿਆ,"ਭੇੈਣਾਂ ਤੇਰੇ ਵੀਰ ਕੋਲ ਇਸ ਤੋਂ ਇਲਾਵਾ ਕੁਝ ਨਹੀਂ,"ਤੇ ਸਾਰੇ ਅੱਖਾਂ ਪੂੰਝਣ ਲਗੇ,"ਸਾਡੇ ਫੋਜੀ ਵੀਰ ਸਦਾ ਭੈੇਣਾਂ ਦੀ ਲੱਜ ਪਾਲਦੇ ਆਏ ਨੇ ਇਹ ਸੱਭ ਤੋਂ ਵੱਡਾ ਤੋਹਫਾ ਹੈ,ਕਿ ਕੋਈ ਸਾਡੀ ਵਾ ਵੱਲ ਨਹੀਂ ਵੇਖ ਸਕਦਾ"- ਕਹਿ ਕੇ-ਰੋਜ਼ੀ ਨੇ ਮਾਹੌਲ ਤਾਜ਼ਾ ਕਰ ਦਿੱਤਾ।
ਕੁਝ ਦੇਰ ਬਾਦ ਪਤਾ ਲਗਾ ਕਿ ਉਸ ਦਿਨ ਫੋਜੀ ਖੂੁਨ ਦਾਨ ਕੈਂਪ ਵੀ ਲਗਣਾ ਹੈ,ਸਾਰੇ ਕੁੜੀਆਂ ਮੁੰਡੇ ਉਛਲਣ ਲਗੇ ਕਿ ਸੱਭ ਖੂੁਨ ਦਾਨ ਕਰਨਗੇ।ਵਾਈਸ ਪ੍ਰਿੰਸੀਪਲ ਤੇ ਮੈਡਮ ਝੈਂਪ ਗਏ ਕਿ -ਨਹੀਂ ਇਹ ਨਹੀਂ ਹੋ ਸਕਦਾ,
"ਅਸੀ ਰਿਸਕ ਨਹੀਂ ਲੈ ਸਕਦੇ,ਜਿਹਨੇ ਜਾਣਾ ਆਪਣੇ ਘਰੋਂ ਜਾਓ-ਮੈਡਮ ਨੇ ਅੇੈਲਾਨ ਕੀਤਾ''।ਗਲ ਪ੍ਰਿੰਸੀਪਲ ਤੱਕ ਪਹੁੰਚੀ,ਉਸ ਨੇ ਇਜ਼ਾਜ਼ਤ ਦੇ ਦਿੱਤੀ,ਤੇ ਕਿਹਾ ਕਲ ਦੇ ਅਖਬਾਰ ਵਿੱਚ ਵੀ ਲਵਾ ਦੇਣਾ।
ਮੈਡਮ-ਕੁੜੀਆਂ ਚੋਂ ਕਿਹਨੇ ਕਿਹਨੇ ਜਾਣਾ "?
ਵੀਣਾ ਨੇ ਮੇਰਾ ਹੱਥ ਫੜ ਕੇ ਖੜੇ ਹੱਥਾਂ ਵਿੱਚ ਉੱਚਾ ਕਰ ਦਿੱਤਾ
ਇਹਨੂੰ ਆਪ ਨੂੰ ਖੁੂਨ ਚੜ੍ਹਾਉਣਾ ਪੈ ਜਾਣਾ..ਮੇਰੇ ਤੇ ਸਾਰੇ ਹੱਸ ਪਏ।ਪਰ ਮੈਂ ਖੁੂਨ ਦਾਨ ਲਈ ਬਜਿੱਦ ਹੋ ਗਈ।
ਕੈਂਪ ਸਾਡੇ ਕਾਲਜ ਤੋਂ ਚਾਰ ਕਿਲੋਮੀਟਰ ਦੀ ਦੂਰੀ ਤੇ ਸੀ,ਜਾਣ ਦਾ ਕੋਈ ਪ੍ਰਬੰਧ ਨਹੀਂ ਸੀ ਤੇ ਵਾਪਸ ਘਰਾਂ ਨੂੰ ਵੀ ਜਾਣਾ ਸੀ।ਮੈਡਮ ਨੇ ਪ੍ਰਬੰਧ ਕਰ ਸਕਣ ਵਿੱਚ ਅਸਮਰਥਾ ਜਤਾਈ।ਨੀਨਾ ਦੇ ਪਿਤਾ ਫੋਜੀ ਰਿਟਾਇਰ ਸਨ,ਉਹ ਭੱਜ ਕੇ ਕਮਾਂਡੈਂਟ ਕੋਲ ਗਈ,ਉਹਦੀ ਗਲ ਸੁਣ ਕੇ ਕਮਾਂਡੈਂਟ ਨੇ ਖੂਨਦਾਨੀਆਂ ਦੇ ਜਾਣ ਲਈ ਫੋਜੀ ਟਰੱਕ ਦੇ ਦਿੱਤਾ,ਅਸੀਂ ਵਿੱਚ ਬੈਂਚ ਲਾ ਲਏ,ਤੇ ਮੁੰਡੇ ਖੜੇ ਹੀ ਠੀਕ ਸਨ,ਦੋ ਚਾਰ ਇਧਰ ਉਧਰ ਲਟਕ ਗਏ।
ਅੱਛਾ ਖਾਸਾ ਕਾਫ਼ਲਾ ਬਣ ਗਿਆ,ਨੱਚਦੇ ਟੱਪਦੇ,ਗਾਉਂਦੇ ਅਸੀਂ ਪੰਜ ਮਿੰਟ ਵਿੱਚ ਕੈਂਪ ਵਿੱਚ ਪਹੁੰਚ ਗਏ।
ਮੈਡਮ ਨੇ ਮੁੰਡਿਆਂ ਨੂੰ ਸਾਡੀ ਵਾਪਸ ਕਾਲਜ ਪੁਚਾਉਣ ਦੀ ਜਿੰਮੇਵਾਰੀ ਲਾ ੍ਰ ਦਿੱਤੀ,ਮੈਡਮ ਨੇ ਕਿਹਾ ਅੱਜ
ਤੁਹਾਡੀ ਰੱਖੜੀ ਦਾ ਇਮਤਿਹਾਨ ਹੈ,ਭੁਲਣਾ ਨਹੀਂ ਕਿ ਪਾਸ ਹੋਣਾ ਹੈ---
ਖੂੁਨ ਦੇਣ ਦੀ ਮੇਰੀ ਵਾਰੀ ਆਈ,ਚੈੱਕ ਕੀਤਾ ਤਾਂ ਉਹੀ ਗਲ ਹੋਈ,ਡਾਕਟਰ ਨੇ ਨਾਹ ਕਰ ਦਿੱਤੀ,ਮਸਾਂ ਪੂਰਾ ਹੈ,ਦਾਨ ਲਈ ਵਾਧੂ ਨਹੀਂ ਨਿਕਲ ਸਕਦਾ।ਮੈਂ ਨਿਰਾਸ਼ ਬਾਹਰ ਆ ਗਈ।
ਡਾਕਟਰ ਨੂੰ ਵੀਣਾ ਦੀ ਨਾੜੀ ਨਾਂ ਲੱਭੀ,ਕਿਉਂਕਿ ਉਹ ਬਹੁਤ ਮੋਟੀ ਸੀ ਤੇ ਫੈੇਟ ਕਾਰਨ ਨੀਡਲ ਵੇਨ ਵਿੱਚ ਨਹੀਂ ਸੀ ਜਾ ਰਹੀ ਜਾਂ ਕੀ ਕਾਰਨ ਸੀ ਪਤਾ ਨਹੀਂ ਪਰ ਵੀਣਾ ਇਕ ਬੂੰਦ ਵੀ ਖੁਨ ਦਾਨ ਨਾ ਦੇ ਸਕੀ-ਉਹ ਵੀ ਨਿਰਾਸ਼ ਬਾਹਰ ਆ ਗਈ।ਫੋਜੀ ਵੀਰ ਸਾਡੇ ਖੂੁਨ ਦੇ ਵੀਰ ਨਾਂ ਬਣ ਸਕੇ,ਬੱਸ ਕੱਚੇ ਧਾਗੇ ਦੇ ਵੀਰ ਰਹਿ ਗਏ।
ਅਤੇ ਇੰਝ ਉਹ ਅਨੁੱਠੀ ਰੱਖੜੀ ਭੈੇਣਾਂ ਵਲੋਂ ਫੋਜੀ ਵੀਰਾਂ ਦੀ ਸਲਾਮਤੀ ਲਈ ਦੁਆ ਸੀ। ਉਹ ਦਿਨ ਦੁਬਾਰਾ ਕਦੇ ਨਾਂ ਆਇਆ,ਕੂੰਜਾਂ ਦੀ ਡਾਰ ਵਾਂਗ ਆਪਣੀ ਛਾਪ ਛੱਡ ਕਿਤੇ ਅਤੀਤ ਵਿੱਚ ਛਪਨ ਹੋ ਗਿਆ।
ਭੈੇਣਾਂ ਨੂੰ ਰੱਖੜੀ ਦਾ ਚਾਅ ਤਾਂ ਅੱਜ ਵੀ ਓਨਾ ਹੀ ਹੁੰਦਾ ਹੈ,ਪਰ ਪਿਆਰ ਵਪਾਰ ਬਣ ਗਿਆ ਹੈ।ਇਧਰ ਭੇੈਣ ਸਕੀਮ ਲਾਉਂਦੀ ਹੈ ਰੱਖੜੀ ਤੇ ਵੀਰ ਕੋਲੋਂ ਆਹ ਲੈਣਾ,ਆਹ ਬਣਾਉਣਾ,ਯੇ ਵੋ,ਕਈ ਕੁਝ ਤੇ ਉਧਰ ਵੀਰ ਦਾ ਸਾਹ ਸੁਕਿਆ ਹੁੰਦਾ ਰੱਖੜੀ ਆ ਰਹੀ ਹੈ, ਬਜਟ ਹਿਲ ਜਾਣਾ,ਕੱਚੇ ਧਾਗੇ ਦੀ ਇਹ ਤੰਦ ਪੱਕੀ ਰੱਸੀ ਲਗਣ ਲਗ ਪਈ ਹੈ,ਰੱਖੜ ਪੁੰਨਿਆ ਵੱਡਭਾਗੀ ਤੋਂ ਰੱਫੜ ਪੁੰਨਿਆ ਨਜ਼ਰ ਆਉਣ ਲਗੀ ਹੈ।ਮੇਰੇ ਵਿਚਾਰ ਵਿੱਚ ਰੱਖੜੀ ਦਾ ਰੂਪ ਬਦਲ ਦੇਣਾ ਚਾਹੀਦਾ ਹੈ,ਜਿਸ ਤਰਾਂ ਇਸਤ੍ਰੀ ਜਾਤੀ ਦੀ ਬੇਕਦਰੀ ਹੋ ਰਹੀ ਹੈ,ਉਸ ਵਾਸਤੇ ਇਕ ਮੁਹੱਲੇ ਜਾਂ ਇਕ ਕਾਲੌਨੀ ਵਿੱਚ ਕੁੜੀਆਂ ਸਾਰੇ ਲੜਕਿਆਂ ਨੂੰ ਰੱਖੜੀ ਲਾ ਦੇਣ,ਤੇ ਅੋੌਰਤਾਂ,ਪਤੀ ਨੂੰ ਛੱਡ ਸਾਰੇ ਮਰਦਾਂ ਨੂੰ ਰੱਖੜੀ ਬਨ੍ਹ ਦੇਣ,ਤੇ ਇਸ ਦੇ ਬਦਲੇ ਰੁਪਏ ਜਾਂ ਤੋਹਫੈ ਨਾਂ ਲੈਣ,ਅਜਿਹਾ ਕਰਨ ਨਾਲ ਦੋਹਾਂ ਧਿਰਾਂ ਵਿੱਚ ਇਕ ਦੁਜੇ ਪ੍ਰਤੀ ਖੋ ਗਈ ਕਦਰ ਮੁੜ ਆਵੇਗੀ,ਰੱਖੜੀ ਦਾ ਖਿਆਲ ਆਉਦੇ ਹੀ ਮਰਦ ਦੇ ਅੰਦਰੋ ਵਿਸ਼ਾਵਕਾਰ ਉਡ ਜਾਏਗਾ,ਚੋਰੀ ਵਿਆਹ ਨਹੀਂ ਹੋਣਗੇ,ਹੋ ਚੁਕੇ ਵਿਆਹ ਟੁਟਣ ਤੋਂ ਪ੍ਰਹੇਜ਼ ਕਰਨਗੇ।
ਰੱਖੜੀ ਨਾਟਕ ਨਾ ਹੋ ਕੇ ਸੱਚਮੁੱਚ ਦੀ ਰੱਖ ਬਣ ਜਾਏਗੀ,ਤੇ ਰਾਜੇ ਹਮਾਯੂੰ ਵਾਂਗ ਹਰ ਵੀਰ ਆਪਨੀ ਧਰਮ ਦੀ ਭੈਣ ਦੀ ਲੋੜ ਵੇਲੇ ਰਾਖੀ ਕਰੇਗਾ।ਰੱਖੜੀ ਜੋ ਪਦਾਰਥ ਬਣ ਗਈ ਹੈ,ਅਨਮੁੱਲ ਹੋ ਨਿਬੜੈਗੀ।
ਰੱਖੜੀ ਸਾਲ ਵਿੱਚ ਇਕ ਦਿਨ ਨਹੀਂ -ਗਾਹੇ ਬ ਗਾਹੇ ਰੋਜ਼ ਮਨਾਉਣ ਦੀ ਲੋੜ ਜਾਪਣ ਲਗੀ ਹੈ।
ਆਇਆ ਰੱਖੜੀ ਦਾ ਵੇਲਾ ਮੈਨੂੰ ਚਾਅ ਜਿਵੇਂ ਮੇਲਾ
ਜਿਵੇਂ ਚੂਰੀ ਦੇ ਛੰਨੇ ਨਾਲ ਖੀਰ ਅੜੀਓ
ਮੈਨੂੰ ਲੱਖਾਂ ਵਿਚੋਂ ਇਕ ਮੇਰਾ ਵੀਰ ਅੜੀਓ
ਮੈਨੂੰ ਲੱਖਾਂ ਵਿਚੋਂ ਇਕ ਮੇਰਾ ਵੀਰ ਅੜੀਓ॥
ਰਣਜੀਤ ਕੌਰ ਗੁੱਡੀ ਤਰਨ ਤਾਰਨ
ਪੀੜ੍ਹੀ ਪਾੜ੍ਹਾ - ਰਣਜੀਤ ਕੋਰ ਗੁੱਡੀ ਤਰਨ ਤਾਰਨ
ਪੀੜ੍ਹੀ ਪਾੜੈ ਨੂੰ ਸਾਡਾ ਜਮਾਨਾ ,ਅੱਜ ਦਾ ਜਮਾਨਾ,ਬਾਪ ਦਾਦੇ ਦਾ ਜਮਾਨਾ,ਨਿਆਣਿਆ ਦਾ ਜਮਾਨਾ,ਉਹ ਵੇਲਾ,ਇਹ ਵੇਲਾ ਤੇ ਬਹੁਤੇ ਸੋਹਣੇ ਸ਼ਬਦਾਂ ਵਿੱਚ ਜੇਨਰੇਸ਼ਨ ਗੈਪ ਵੀ ਕਹਿੰਦੇ ਹਨ।ਅਸਲ ਵਿੱਚ ਇਹ ਪਾੜਾ
ਮਾਪਿਆਂ ਦੇ ਜਵਾਨੀ ਵੇਲੇ ਤੇ ਅੋੌਲਾਦ ਦੇ ਜਵਾਨੀ ਵੇਲੇ ਦਾ ਹੈ।ਆਕਾਸ਼ ਤੇ ਪਾਤਾਲ ਵਿੱਚ ਵਕਤ ਪਵਕਤਨ
ਆਉਂਦੀਆਂ ਤਬਦੀਲੀਆਂ ਨਾਲ ਵਾਤਾਵਰਣ ਬਦਲਦਾ ਹੈ ਤੇ ਵਿਗਿਆਨਕ ਵਿਕਾਸ ਮੁਤਾਬਕ ਸੁਭਾਅ ਬਦਲਦੇ
ਹਨ।ਵਾਤਾਨੁਕੂਲ ਵਿਗਿਆਨਕ ਤਬਦੀਲੀ ਹੀ ਪੀੜ੍ਹੀ ਪਾੜਾ ਹੈ।ਸੰਸਕਾਰ,ਸੰਸਕ੍ਰਿਤੀ ਉਹੋ ਹੀ ਹੈ ਬੇਸ਼ੱਕ,ਪਰ
ਵਿਚਰਨ ਦੇ ਤੌਰ ਤਰੀਕੇ ਬਦਲ ਗਏ ਹਨ।ਵਿਆਹ ਦਾ ਦਸਤੂਰ ਵੀ ਸਦਾ ਤੋ ਉਵੇਂ ਹੀ ਹੈ ਤੇ ਅੋੌਲਾਦ ਦਾ ਜਨਮ ਵੀ ਯੁੱਗਾਂ ਤੋਂ ਉਸ ਤਰਾਂ ਹੀ ਹੁੰਦਾ ਹੈ।ਗਲ ਅੜੀ ਹੈ ਇਥੇ ਆ ਕੇ ਦੂਜੀ ਪੀੜੀ ਪਹਿਲੀ ਪੀੜੀ ਦੇ ਕਾਬੂ
ਤੋਂ ਬਾਹਰ ਹੈ,ਉਸ ਦਾ ਕਾਰਨ ਕੇਵਲ ਤੇ ਕੇਵਲ ਵਿਗਿਆਨਕ ਤਰੱਕੀ ਹੈ,ਜਾਗਰੂਕਤਾ ਸਮੇਂ ਦੇ ਨਾਲ ਨਾਲ ਚਲ
ਰਹੀ ਹੈ,ਤੇ ਮਾਪਿਆਂ ਨੂੰ ਸਮੇਂ ਨਾਲ ਸਮਝੌਤਾ ਕਰਨਾ ਮੁਨਾਸਬ ਨਹੀਂ ਲਗਦਾ।ਜਿਥੇ ਮਾਪੇ ਸਮੇਂ ਮੁਤਾਬਕ ਢਲ ਗਏ ਹਨ,ਉਥੇ ਪਾੜਾ ਬਹੁਤਾ ਨਹੀਂ ਪਿਆ ਤੇ ਬੱਚੇ ਆਪਣੀ ਮਰਜੀ ਅਨੁਸਾਰ ਮੰਜਿਲ ਵੀ ਪਾ ਗਏ ਹਨ।
ਪੀੜੀ ਪਾੜੈ ਵਿੱਚ ਬਹੁਤੀ ਤਬਦੀਲੀ ਇਸਤ੍ਰੀ ਵਰਗ ਵਿੱਚ ਆਈ ਹੈ।ਇਸ ਵਿੱਚ ਕੋਈ ਅਤਕਥਨੀ ਨਹੀਂ ਹੈ ਕਿ ਅੱਜ ਧੀ ਮਾ ਨਾਲੋਂ ਕਿਤੇ ਵੱਧ ਆਜਾਦ ਤੇ ਆਬਾਦ ਹੈ।ਕਾਫੀ ਹੱਦ ਤਕ ਮਰਦ ਤੇ ਅੱਜ ਦੀ ਨਾਰੀ ਦੀ
ਨਿਰਭਰਤਾ ਘੱਟ ਗਈ ਹੈ।
ਮਾਂ ਕਹਿੰਦੀ ਹੈ,"ਸਾਡੇ ਵੇਲੇ ਤਾਂ ਮੰਨਦੇ ਸੀ,ਮਨ ਭਾਂਦਾ ਖਾਈਏ,ਜਨ ਭਾਂਦਾ ਹੰਢਾਈਏ"।
ਅੱਜ ਦੀ ਧੀ ਕਹਿੰਦੀ ਹੈ-ਮਨ ਭਾਂਦਾ ਖਾਈਏ,ਮਨ ਭਾਂਦਾ ਹੰਢਾਈਏ।
ਅੱਜ ਦੀ ਪੀੜ੍ਹੀ ਨੂੰ ਪਹਿਲੀ ਪੀੜ੍ਹੀ ਦਾ ਜਾਇਦਾਦ ਤੇ ਪੈਸਾ ਤਾਂ ਪੁਰਾਣਾ ਕਬੂਲ ਹੈ ਪਰ ਰਿਵਾਜ ਪੁਰਾਣੇ ਨਾਂ
ਮਨਜੂਰ ਹਨ,ਵਿਰਾਸਤ ਵਿੱਚ ਮਿਲੇ ਪੈਸੇ ਤੇ ਜਾਇਦਾਦ ਦੀ ਵਰਤੋਂ ਨਵੀਂ ਪੀੜੀ ਨਵੇਂ ਢੰਗ ਨਾਲ ਨਵੀਂ ਸੂਝ
ਨਾਲ ਕਰਨਾ ਚਾਹੂੰਦੀ ਹੈ,ਇਹ ਵਰਤਾਰਾ ਜੇ ਲਾਭਦਾਇਕ ਹੋਵੇ ਤਾਂ ਨਿਭਦੀ ਰਹਿੰਦੀ ਹੈ ਨਹੀਂ ਤੇ ਇਹ ਪਾੜਾ
ਪੈ ਜਾਦਾ ਹੈ।ਅੱਜ ਦੀ ਪੀੜ੍ਹੀ ਵਿਰਾਸਤ ਨੂੰ ਪੁਰਾਣਾ ਫੈਸ਼ਨ ਜਾਂ ਨਵੀਂ ਭਾਸ਼ਾ ਵਿੱਚ ਓਲਡ ਫੈਸ਼ਨ,ਐਂਨਟੀਕ ਕਹਿ ਕੇ ਨਿਕਾਰਦੀ ਹੈ,ਸਭਿਅਤਾ ਤੇ ਸਭਿਆਚਾਰ ਵੀ ਇਸੀ ਵਿਚਾਰਧਾਰਾ ਦਾ ਸ਼ਿਕਾਰ ਹੋ ਗਏ ਹਨ।
ਪੁਰਾਤਤਵ ਨੂੰ ਕਿਤੇ ਕਿਤੇ ਸਜਾਵਟੀ ਪੀਸ ਦੇ ਤੌਰ ਤੇ ਜਰੂਰ ਸੰਭਾਲਿਆ ਗਿਆ ਹੈ,ਪਰ ਉਸਨੂੰ ਅਪਨਾਇਆ ਨਹੀਂ ਗਿਆ।ਸਕੂਲ ਵਿਚੋਂ ਨਿਕਲ ਕੇ ਕਾਲਜ ਪੈਰ ਧਰਦੇ ਹੀ ਯੁਵਕ ਇਕ ਸ਼ਬਦ ਜੋ ਸੱਭ ਤੋਂ ਪਹਿਲਾਂ ਸਿਖਦੇ ਹਨ,ਉਹ ਹੈ,"ਜਨਰੇਸ਼ਨ ਗੈਪ",ਉਹ ਇਸ ਸ਼ਬਦ ਨੂੰ ਤਕੀਆ ਕਲਾਮ ਹੀ ਬਣਾ ਲੈਂਦੇ ਹਨ।ਮਾਂ ਬਾਪ ਜਦ ਵੀ ਉਹਨਾ ਦੇ ਭਲੇ ਲਈ ਨਸੀਹਤ ਕਰਨਾਂ ਚਾਹੇ,ਯੁਵਕਾ ਦਾ ਘੜਿਆ ਜਵਾਬ ਪੇਸ਼ ਹੁੰਦਾ ਹੈ,'ਮੰਮ,ਡੈਡ,ਤੁਹਾਨੂੰ ਕੀ ਪਤਾ ਜਮਾਨਾ ਕਿਥੇ ਪਹੁੰਚ ਗਿਆ ਹੈ,ਤੁਹਾਡੇ ਤੇ ਸਾਡੇ ਵਕਤ ਵਿੱਚ ਕਿੰਨਾ ਗੈਪ ਹੈ'।ਇਹ ਜਨਰੇਸ਼ਨ ਗੈਪ ਹੈ।ਮਸਲਨ ਇਹ ਨਵੀਂ ਪੀੜ੍ਹੀ ਹੈ ਤੇ ਇਹ ਜੋ ਮਤਭੇਦ ਹਨ ਇਹ ਪੀੜ੍ਹੀ ਪਾੜ੍ਹਾ ਹੈ।
ਨਵੀਂ ਪੀੜ੍ਹੀ ਇਸੇ ਹੱਠ ਹੇਠ ਆਪਣੀਆਂ ਕੁਤਾਹੀਆਂ ਤੋਂ ਮੁਨਕਰ ਹੋ ਜਾਂਦੀ ਹੈ।ਇਹਨਾਂ ਨੂੰ ਨਾਂ ਇਤਿਹਾਸ ਨਾਂ
ਗੁਰਬਾਣੀ ਦੀਆਂ ਸਿਖਿਆਵਾਂ,ਨਾਂ ਟੀਚਰ,ਤੇ ਨਾਂ ਮਾਪੇ ਕੋਈ ਕਾਇਲ ਨਹੀਂ ਕਰ ਸਕਦਾ,ਇਹ ਪੀੜ੍ਹੀ ਤਾਂ ਕੇਵਲ ਤੇ ਕੇਵਲ ਆਪਣੇ ਹਮਜੋਲੀਆਂਫ਼ ਹਾਣੀਆਂ ਦੀ ਹੀ ਸੁਣਦੀ ਹੈ,ਹਾਂ ਟੀ.ਵੀ ਇਹਨਾ ਨੂੰ ਆਪਣੇ ਰਾਹ ਤੁਰੰਤ ਪਾ ਲੈਂਦਾ ਹੈ।ਇੰਟਰਨੇਟ ਨੇ ਇਸ ਪਾੜੇ ਨੂੰ ਹੋਰ ਡੂੰਘਾ ਕਰ ਦਿੱਤਾ ਹੈ।
ਧੀ ਜੋ ਲੋਰੀ ਤੋਂ ਡੋਲੀ ਤੱਕ ਮਾਂ ਦੇ ਸੰਸਕਾਰਾਂ ਵਿੱਚ ਹਲੀਮ ਰਹਿੰਦੀ ਸੀ,ਹੁਣ ਸਿਰ ਚੁੱਕਦੇ ਹੀ
ਕਹਿਣ ਲੱਗ ਪੈਂਦੀ ਹੈ,'ਮਾਂ ਇਹ ਮੇਰੀ ਜਿੰਦਗੀ ਹੈ'ਜਿਵੇਂ ਚਾਹਾਂ ਜੀਵਾਂ"।ਅਜੋਕੀ ਧੀ ਲੋਰੀਆਂ ਤਾਂ ਹੋਸ਼
ਸੰਭਾਲਦੇ ਹੀ ਭੁੱਲ ਜਾਂਦੀ ਹੈ,ਤੇ ਡੋਲੀ ਦੀ ਰਸਮ ਅਕਸਰ ਥਾਣੇ ਕਚਿਹਰੀ ਹੋਣ ਲਗੀ ਹੈ।ਡੋਲੀ ਤੋਂ ਅਰਥੀ
ਤੱਕ ਵਾਲੀ ਹੱਥਕੜੀ ਵੀ ਉਹਨੇ ਖੋਲ੍ਹ ਸੁੱਟੀ ਹੈ।ਆਪਣੇ ਜਿਉਣ ਦਾ ਰਾਹ ਆਪ ਬਣਾ ਲੈਂਦੀ ਹੈ।ਉਹ ਤੇ ਸਗੋਂ
ਆਪਣੀ ਮਾਂ ਤੇ ਭਾਬੀ ਤੇ ਸੱਸ ਨੂੰ ਵੀ ਸੁਆਲ ਕਰਦੀ ਹੈ ,'ਕਿਵੇਂ ਉਮਰ ਕੱਟੱੀ ਤੁਸੀਂ ਇਸ ਖਲਜਗਣ ਵਿੱਚ?
ਕੀ ਖੱਟਿਆ ਤੁਸੀਂ ਕੁਰਬਾਨੀਆਂ ਦੇ ਕੇ ? ਉਪਦੇਸ਼ ਵੀ ਦੇਂਦੀ ਹੈ "ਤੋੜ ਦਿਓ ਇਹ ਸਮਾਜਕ ਬੇੜੀਆਂ ,ਤਿਲ
ਤਿਲ ਕਿਉਂ ਮਰਨਾ, ਰੱਜ ਕੇ ਜੀਓ"।ਜਿਹਨਾਂ ਨੂੰ ਜਮਾਨਾ ਅਲ੍ਹੜ,ਨਾਦਾਨ ਸਮਝਦਾ ਹੈ,ਇਸ ਪਾੜੈ ਦੀ ਸ਼ਰੇਣੀ
ਵਿੱਚ ਉਹ ਵੀ ਆ ਵੜੀਆਂ ਹਨ,ਉਹਨਾਂ ਵੀ ਆਪਣੇ ਹਾਣੀ ਲੱਭ ਲਏ ਹਨ।ਮੁੰਡਿਆ ਨੂੰ ਜੇ ਜਵਾਨ ਖੁਨ ਰੰਗ
ਲਿਆਉਂਦਾ ਆਖਿਆ ਜਾਂਦਾ ਸੀ ਤਾਂ ਅੱਜਕਲ ਦੀ ਕੁੜੀਆਂ ਦੀ ਪੀੜੀ ਵਿਚੌਂ ਵੀ ਜਵਾਨ ਖੁਨ ਲਿਸ਼ਕਾਰੇ ਮਾਰਨ ਲਗ ਪਿਆ ਹੈ,ਭਾਂਵੇ ਇਹ ਕੁਝ ਕੁ ਸੈਂਕੜੈ ਤੱਕ ਹੀ ਹੈ।
ਵਿਸ਼ਾ ਅਧੀਨ ਫਰਕ ਪਿਤਾ ਪੁਰਖੀ ਕਿੱਤੇ ਵਿੱਚ ਵੀ ਭਾਅ ਮਾਰਨ ਲਗ ਪਿਆ ਹੈ।ਕੁਝ ਵਰ੍ਹੇ ਪਹਿਲਾਂ ਕਿੱਤੇ ਖਾਨਦਾਨੀ ਸਨ ਤੇ ਕਈ ਪੀੜ੍ਹੀਆਂ ਤੱਕ ਹਰ ਪੀੜ੍ਹੀ ਉਹੋ ਪਿਤਾ ਪੁਰਖੀ ਕਿੱਤਾ ਅਪਨਾਉਂਦੀ ਸੀ,ਜਿਸ
ਕਰਕੇ ਇਕ ਪਰਿਵਾਰ ਦੇ ਸਾਰੇ ਮੈਂਬਰ ਨਿੱਕੇ ਹੁੰਦੇ ਤੋਂ ਹੀ ਆਪੋ ਆਪਣਾ ਕੰਮ ਸਾਂਭ ਲੈਂਦੇ ਸੀ,ਪਰ ਹੁਣ ਕਿਸਾਨ ਦਾ ਬੇਟਾ ਛੇ ਮਹੀਨੇ ਦਾ ਲੰਬਾ ਅਰਸਾ ਫਸਲ ਦੀ ਆਮਦਨ ਨੂੰ ਨਹੀਂ ਉਡੀਕ ਸਕਦਾ,ਉਹ ਤਾਂ ਤਲੀ ਤੇ ਸਰਹੋਂ ਜਮਾਉਣ ਦਾ ਹਾਮੀ ਹੈ।ਮਜਦੂਰ ਦਾ ਮੁੰਡਾ ਅੱਠ ਨੌਂ ਘੰਟੇ ਦੀ ਮੁੱਸ਼ਕਤ ਨਹੀਂ ਕਰਨਾ ਚਾਹੁੰਦਾ।ਹੱਟੀ
ਵਾਲੇ ਦਾ ਮੁੰਡਾ ਕਹਿੰਦਾ ਹੈ ਇਹ ਵੀ ਕੋਈ ਜਿੰਦਗੀ ਹੈ,ਜਿਦ੍ਹੇੇ ਵਿੱਚ ਕੋਈ ਛੂੱਟੀ ਨਹੀਂ ਕੋਈ ਮਨੋਰੰਜਨ ਨਹੀਂ।
ਇਹ ਨਵੀਂ ਪੀੜ੍ਹੀ ਸਮਝਦੀ ਹੈ,ਫਿਲਮੀ ਅੇਕਟਰਾਂ ਦੀ ਕਮਾਈ ਬਹੁਤ ਸੌਖੀ ਹੈ,ਫੈਸ਼ਨ ਦੀ ਦੁਨੀਆਂ ਵਿੱਚ ਜਿਥੇ
ਮਨੋਰੰਜਨ ਤੇ ਰੋਮਾਂਸ ਹੈ ਉਥੇ ਪੈਸਾ ਵੀ ਹੈ,ਇਸੇ ਲਈ ਇਸ ਯੁੱਗ ਦੇ ਜਵਾਨ ਗਲੈਮਰ ਵੱਲ ਭੱਜ ਰਹੇ ਹਨ।
ਵਿਦੇਸ਼ਾਂ ਨੂੰ ਉਡਣਾ ਵੀ ਇਸੀ ਸੰਦਰਭ ਦੀ ਕੜੀ ਹੈ।ਮੁੰਡੇ ਕੁੜੀਆਂ ਮਾਂ ਬਾਪ ਤੇ ਸਵਾਲ ਕਰਦੇ ਹਨ,ਕੀ ਲੱਭਾ
ਹੈ ਮਿੱਟੀ ਨਾਲ ਮਿੱਟੀ ਹੋ ਕੇ? ਪਹਿਲੀ ਪੀੜ੍ਹੀ ਗੁਜਰੇ ਕਲ ਨੂੰ ਯਾਦ ਰੱਖ ਕੇ ਤੇ ਆਉਣ ਵਾਲੇ ਕਲ ਨੂੰ ਧਿਆਨ ਵਿੱਚ ਰੱਖ ਕੇ ਵਿਚਰਦੀ ਸੀ,ਪਰ ਅੱਜ ਦੀ ਕੇਵਲ ਤੇ ਕੇਵਲ ਦਿਨ ਗੁਜਾਰਦੀ ਹੈ,ਨਾਂ ਬੀਤੇ ਤੋਂ ਸਬਕ
ਲੈਣਾ ਤੇ ਨਾਂ ਭੱਿਵਖ ਲਈ ਸੋਚਣਾ,ਬੱਸ ਇਹੀ ਕਹਿਣਾ ਕਿ ਨਵਾਂ ਜਮਾਨਾ ਹੈ।
ਤਿੜਕਦੀਆ ਦੋਸਤੀਆਂ ਤੇ ਰਿਸ਼ਤਿਆਂ ਵਿੱਚ ਪਈ ਦਰਾਰ ਵੀ ਪੀੜੀ ਪਾੜੈ ਦਾ ਹੀ ਅੰਗ ਹੈ।ਹਵੇਲੀਆਂ ਤੋਂ
ਕੋਠੜੀਆਂ ਦੀ ਨੌਬਤ ਵੀ ਇਸੇ ਪੀੜ੍ਹੀ ਪਾੜੈ ਨੇ ਲਿਆਂਦੀ ਹੈ।ਸਕਿਆਂ ਦੇ ਸੱਕ ਲੱਥ ਗਏ ਹਨ।ਦੋਸਤੀਆਂ
ਪੈਸੇ ਦੀ ਡੋਰ ਨਾਲ ਬੱਝੀਆਂ ਹਨ।ਦਾਦਾ,ਪੋਤਾ,ਭਾਈ,ਭਾਈ,ਭੈਣ ਭਰਾ,ਬਰਾਦਰੀ, ਸੱਭ ਇਸ ਪਾੜ ਵਿੱਚ ਗਰਕ ਰਹੇ ਹਨ।ਇਹ ਇਵੇਂ ਹੀ ਹੈ ਜਿਵੇਂ ਲੋਹੇ ਤੇ ਲੱਕੜ ਦੀ ਥਾਂ ਪਲਾਸਟਿਕ ਆ ਗਿਆ ਹੈ।ਪਿੱਤਲ ਦੀ
ਬਨਾਉਟੀ ਚਕਾਚੌਂਧ ਨੇ ਸੋਨੇ ਨੂੰ ਵਗਾਹ ਮਾਰਿਆ ਹੈ।
ਨਵੀਂ ਪੀੜ੍ਹੀ,ਨਵਾ ਜਮਾਨਾ ਕਹਿਣਾ ਤਕੀਆ ਕਲਾਮ ਹੋ ਨਿਬੜਿਆ ਹੈ।ਜਵਾਨ ਬੱਚੇ ਮਾਂ ਬਾਪ ਦੇ ਕਹਿਣੇ ਦੀ
ਅਵੱਗਿਆ ਕਰਦੇ,ਨਿੱਕੀ ਮੋਟੀ ਨਸੀਹਤ ਤੇ ਜਨਰੇਸ਼ਨ ਗੈਪ ਦਾ ਤਾਹਨ੍ਹਾ ਦੇ ਦੇਂਦੇ ਹਨ।ਕੁਝ ਹੱਦ ਤੱਕ ਇਹ
ਫਰਕ ਵਾਇਰਸ ਹੀ ਬਣ ਗਿਆ ਹੈ।ਸੱਭ ਕੁਝ ਸਿੰਥੇਟੇਕ ਹੋ ਗਿਆ ਹੈ।
ਘਰਾਂ ਚ ਗੋਹਾ ਕੂੜਾ ਕਰਨ ਵਾਲ਼ੀ ਮਾਂ ਦੀ ਧੀ ਕਹਿੰਦੀ ਹੈ,ਅਸੀਂ ਇਹ ਤੇਰੇ ਵੇਲੇ ਦਾ ਕੰਮ ਨਹੀਂ ਕਰਨਾ,ਅਸੀਂ
ਵਧੀਆ ਕੰੰਮ ਕਰਨਾ ਹੈ,ਤੇ ਉਹ ਮੈਰਿਜ ਪੈਲਸ ਤੇ ਨੱਚ ਕੇ ਰੱਜਵਾਂ ਪੈਸਾ ਕਮਾ ਕੇ ਮਾਂ ਨੂੰ ਵੀ ਨਾਲ ਮਿਲਾ ਲੈਣ ਲਗ ਪਈ ਹੈ।ਦਿਹਾੜੀਦਾਰ ਦਾ ਮੁੰਡਾ ਰਿਕਸ਼ਾ ਚਲਾਉਣ ਦੀ ਆਜਾਦੀ ਮਾਣਨਾ ਚਾਹੁੰਦਾ ਹੈ।ਕਿਸਾਨ ਦਾ ਮੁੰਡਾ ਮਾਂ ਵਰਗੀ ਜਮੀਨ ਵੇਚ ਕੇ ਗਾਇਕ ਬਣ ਗਿਆ ਹੈ,ਤੇ ਇਸ ਪੁੱਠੈ ਕੰਮ ਨੂੰ ਨਵੀਂ ਪੀੜ੍ਹੀ ਤੇ ਪੀੜ੍ਹੀ ਪਾੜਾ ਆਖਿਆਜਾਂਦਾ ਹੈ।ਨੂੰਹਾਂ ਤੇ ਧੀਆਂ ਨੇ ਮਾਂ ਵਾਲਾ ਚੁਲ੍ਹਾ ਚੌਂਕਾ ਤਿਆਗ ਕੇ ਘਰਾਂ ਦੇ ਡਰਾਇੰਗ ਰੂਮ ਵਿੱਚ ਬੁਟੀਕ ਤੇ ਬਿਉਟੀ ਪਾਰਲਰ ਬਣਾ ਲਏ ਹਨ।ਮਾਂ ਮੰਮੀ ਤੇ ਸੱਸ ਮਾਮਾ ਬਣ ਗਈ ਹੈ।
ਤਾਸ਼ ਦਾ ਜੂਆ ਪਲੇਇੰਗ ਕਾਰਡ ਜਾਂ ਤੰਬੋਲਾ ਬਣ ਗਿਆ ਹੈ।ਪਹਿਲੀ ਪੀੜ੍ਹੀ ਦੀਆਂ ਵਰਜਿਤ ਹਰਕਤਾਂ ਨੂੰ ਇਸ ਪੀੜ੍ਹੀ ਨੇ ਮਾਨ ਜਨਕ ਬਣਾ ਕੇ ਪੇਸ਼ ਕੀਤਾ ਹੈ।ਬੜਾ ਵਿਕਾਸ,ਬੜੀ ਉੱਨਤੀ ਕੀਤੀ ਹੈ ਨਵੀਂ ਪੀੜ੍ਹੀ ਨੇ,ਤੇ ਇਸ ਦੌਰ ਵਿੱਚ ਵੱਡਿਆਂ ਤੋਂ ਛੋਟਿਆਂ ਤੱਕ ਵੱਡਾ ਪਾੜਾ ਵੀ ਪਾਇਆ ਹੈ।ਜਿਸ ਨੂੰ ਤਰੋਪਣ ਦੀ ਗੁੰਜਾਇਸ਼ ਕਿਸੇ ਸੂਈ,ਕੰਦੂਈ ਵਿੱਚ ਨਹੀਂ ਹੈ।ੱ
ਮਾਪਿਆਂ ਤੋਂ ਅੋਲਾਦ ਤੱਕ ਦਾ ਪਾੜਾ-ਤੀਲੀਆ ਵਾਲੀ ਡੱਬੀ ਨੂੰ ਧਾਗਾ ਬੱਨ੍ਹ ਕੇ ਬਣਾਏ ਟੇਲੀਫੋਨ ਤੋਂ ਜੇਬ ਫੋਨ ਤੱਕ,ਫੱਟੀ,ਸਲੇਟ ਤੋਂ ਲੇਪਟੌਪ ਤੱਕ,ਸਾਈਕਲ ਤੋਂ ਜਹਾਜ ਤੱਕ, ਪਗੜੀ ਤੋਂ ਕੰਨਾਂ ਵਿੱਚ ਮੁੰਦਰਾ ਤੱਕ,
ਸੂਟ ਤੋਂ ਜੀਨ ਤੱਕ,ਦੁਪੱਟੇ ਤੋਂ ਕੈਪ ਤੱਕ,ਕਿਰਤ ਤੋਂ ਤਸਕਰੀ ਤੱਕ,ਥੜ੍ਹੇ ਤੋਂ ਸਟੇਜ ਤੱਕ, ਆਗਿਆ ਤੋਂ ਅਵੱਗਿਆ ਤੱਕ-ਮੀਲਾਂ ਦੀ ਦੂਰੀ ਵੱਲ ਜਾ ਰਿਹਾ ਹੈ।
ਪਹਿਲਾਂ ਕੁਝ ਸਾਲਾਂ ਤੱਕ ਪਿਤਾ ਬੱਚਿਆਂ ਦੀ ਪਛਾਣ ਹੁੰਦਾ ਹੈ,ਫਿਰ ਪੈਰਾਂ ਸਿਰ ਹੋਏ ਬੱਚੇ ਪਿਤਾ ਦੀ ਪਛਾਣ
ਬਣਦੇ ਹਨ।ਇਸ ਪਛਾਣ ਦਾ ਇਕ ਤੋਂ ਦੂਜੀ ਪੀੜ੍ਹੀ ਤੱਕ ਦਾ ਫਾਸਲਾ ਜਾਂ ਸਫਰ (ਕਹਿ ਲ਼ਓ) ਸੁਖਾਂਵਾ ਗੁਜਰ
ਜਾਵੇ ਦੀ ਕੋਸ਼ਿਸ਼ ਨਿਰੰਤਰ ਕਰਨੀ ਪੈਂਦੀ ਹੈ।ਇਵੇਂ ਹੀ ਜਿਵੇਂ ਦਿੱਸਹੱਦਿਆ ਤੇ ਨਵੇਂ ਨਕਸ਼ਾਂ ਦੀ ਸੁਭਾਵਕਤਾ
ਹੁੰਦੀ ਹੈ।ਅਗਲੀ ਪੀੜ੍ਹੀ ਦਿੱਸਹੱਦਾ ਹੀ ਤਾਂ ਹੈ।
ਕੁੱਝ ਵੀ ਤੇ ਉਹ ਨਹੀਂ ਰਿਹਾ
ਨਾਂ ਮਿੱਟੀ ਉਹ ਰਹੀ ਨਾਂ ਪਾਣੀ ਉਹ ਰਿਹਾ
ਨਾਂ ਅੱਖ ਉਹ ਰਹੀ ਨਾਂ ਦਿਲ ਉਹ ਰਿਹਾ
ਨਾਂ ਮੈਂ ਉਹ ਰਹੀ ਨਾਂ ਤੂੰ ਉਹ ਰਿਹਾ
ਤੂੰ ਕੌਣ ਮੈਂ ਕੌਣ,ਮੈਂ ਵਿੱਚ ਮੈਂ ਦਾ ਪਸਾਰਾ
ਮਨੁੱਖ ਵਿਚੋਂ ਮਨੁੱਖ ਮਨਖ਼ੀ ਹੋ ਰਿਹਾ
ਕੁੱਝ ਵੀ ਤੇ ਉਹ ਨਹੀਂ ਰਿਹਾ-
ਨਵੀਨਤਾ ਦੇ ਭਰਮ ਵਿੱਚ ਸੱਭ ਉਲਟ ਰਿਹਾ
ਕਿ ਕੁੱਝ ਵੀ ਤੇ ਉਹ ਨਹੀਂ ਰਿਹਾ ॥
ਰਣਜੀਤ ਕੋਰ ਗੁੱਡੀ ਤਰਨ ਤਾਰਨ
ਅਮੀਰ ਸਭਿਅਤਾ ਦੇ ਗਰੀਬ ਵਾਰਸ - ਰਣਜੀਤ ਕੌਰ ਗੁੱਡੀ ਤਰਨ ਤਾਰਨ
ਪੁਰਾਣੀਆਂ ਫਿਲਮਾਂ, ਪੁਰਾਣੇ ਗੀਤ, ਪੁਰਾਣੀ ਮੁਟਿਆਰ,ਪੁਰਾਣਾ ਗੱਭਰੂ,ਪੁਰਾਣੀ ਸਭਿਅਤਾ ਤਸਵੀਰਾਂ ਚੋਂ ਵੇਖ ਕੇ
ਆਪਣੇ ਤੇ ਰਸ਼ਕ ਆਉਂਦਾ ਹੈ ਅਸੀਂ ਵੀ ਅਮੀਰ ਸੀ ,ਸਾਡੇ ਵੀ ਦਿਨ ਚੰਗੇ ਸੀ।ਬੜੀ ਬੇ ਇਨਸਾਫੀ ਕੀਤੀ ਹੈ,ਸਮੇਂ
ਦੀ ਚਾਲ ਨੇ।ਪਿਛਲੇ ਹਫਤੇ ਪੱਟੀ ਤੋਂ ਹਰਦਿਆਲਅਟਵਾਲਂ ਸਹਿਬ ਨੇ ਆਪਣੀ ਤਹਿਰੀਰ ਵਿਚ ਅਜੋਕੇ ਗੀਤਕਾਰਾਂ ਤੇ
ਗਾਇਕਾਂ ਤੇ ਭਰਪੂਰ ਟਿਪਣੀ ਕੀਤੀ।ਇਸ ਮੌਜੂ ਤੇ ਗੰਭੀ੍ਰਰਤਾ ਨਾਲ ਵਿਚਾਰਨਾਂ ਬਣਦਾ ਹੈ।ਅਕਸਰ ਅਖਬਾਰਾਂ ਵਿਚ
ਬੇ ਸੁਰੇ,ਬੇ ਤਾਲੇ,ਬੇ ਸ਼ੇਲੀ,ਬੇ ਸ਼ਾਇਰੀ,ਬੇ ਮਕਸਦ,ਬੇ ਮੌਕਾ,ਗਾਇਕੀ ਬਾਰੇ ਪੜ੍ਹਨ ਨੂੰ ਮਿਲਦਾ ਹੈ।ਸੁਣਦੇ ਵੀ ਹਾਂ,ਪਰ
ਹੱਲ ਲੱਭਣ ਦਾ ਯਤਨ ਕੋਈ ਨੀ ਕਰਦਾ।ਬੇ ਬਸੀ ਚ ਚੈਨਲ ਬਦਲ ਕੇ ਵਕਤ ਟਾਲ ਲਈਦਾ ਹੈ।ਇਥੇ ਹੀ ਬੱਸ ਨਹੀ,
ਹੋ ਜਾਂਦੀ,ਬੱਸਾਂ ਵਿਚ ਕੰਨ ਪਾੜਵਾਂ ਰੌਲ਼ਾ - ਸਵਾਰੀ ਲੱਖ ਚੀਕਦੀ ਰਹੇ,ਡਰਾਈਵਰ,ਕੰਡਕਟਰ ਨੂੰ ਅਸਰ ਨਹੀ ਹੁੰਦਾ ।
ਟਰੱਕ ਤਾਂ ਕੀ,ਮੋਟਰ ਬਾਈਕ,ਟ੍ਰੈਕਟਰ ਵੀ ਰੌਲ਼ਾ ਪ੍ਰਦੂਸ਼ਣ ਚ ਪਿਛੈ ਨਹੀ ਰਹੇ।ਸਸਤੇ ਬੋਲ,ਸਸਤੀ ਸ਼ਾਇਰੀ,ਦੱਸ ਰੁਪਏ
ਵਿਚ ਵਿਕਦੀ ਸੀ.ਡੀ ਹਰ ਇਕ ਦੀ ਪਹੁੰਚ ਵਿਚ ਹੈ।ਮੋਬਾਈਲ ਫੋਨ ਤੇ ਤਾਂ ਮੁਫਤੀ ਵੱਜ ਰਹੀ ਹੁੰਦੀ ਹੈ।ਮੇਰੇ ਵਰਗੇ
ਦੁੱਕੀ ਤਿਕੀ ਵੀ ਮੋਬਾਈਲ ਗਾਣੇ ਇੰਜ ਵਜਾ ਰਹੇ ਹੁੰਦੇ ਹਨ ਜਿਵੈਂ ਤਾਜ਼ੇ ਤਾਜ਼ੇ ਗਾਇਕ ਬਣੇ ਹੋਣ।ਇਹ ਨਿਖਾਰ ਨਹੀਂ
ਨਿਘਾਰ ਹੈ।ਸੰਗੀਤ ਰੂਹ ਦੀ ਗਜ਼ਾ ਹੈ,ਮਨੁੱਖ ਹੀ ਨਹੀਂ ਜਾਨਵਰ ਵੀ ਅਤੇ ਪੌਦੇ ਵੀ ਸੰੰਗੀਤ ਦਾ ਆਨੰਦ ਮਾਣਦੇ ਹਨ।
ਘੋੜੇ ਅਤੇ ਊਠ ਸੰਗੀਤ ਦੀ ਤਾਲ ਨਾਲ ਤਾਲ ਮਿਲਾ ਕੇ ਮਨਮੋਹਕ ਰੰਗ ਬੰਨ੍ਹਦੇ ਹਨ,ਪੌਦੇ ਪਲਰਦੇ ਹਨ।(ਇਹ ਵਿਗਿ-
ਆਨਕ ਤੱਥ ਹੈ) ਮੈੰ ਇਹ ਤਜੁਰਬਾ ਵੀ ਕੀਤਾ ਹੈ,ਮੈਂ ਕਿਆਰੀਆਂ ਦੇ ਨੇੜੇ ਸਟਰਿੀਓ ਲਾ ਦੇਂਦੀ ਸੀ,ਮੇਰੇ ਫੁੱਲ,ਬੂਟੇ,
ਝੁਮਣ ਲਗਦੇ,ਸਾਡੀ ਗਊ ਸ਼ਾਂਤ ਚਿਤ ਲਿਵ ਲਾ ਲੈਂਦੀ।ਸ਼ਾਡੀ ਰੂਹ ਵੀ ਖਿੜ ਜਾਂਦੀ।ਹੁਣ ਤਾਂ ਬਾਹਰਲਾ ਬੇ ਸੁਰਾ ਸ਼ੋਰ
ਇੰਨਾਂ ਹੁੰਦਾ ਹੈ ਕਿ ਕਹੀਏ? ਮੈਡੀਕਲ ਸਾਇੰਸ ਨੇ ਵੀ ਪਰੁਵ ਕੀਤਾ ਹੈ ਕਿ ਕਈ ਰੋਗਾਂ ਦੀ ਰੋਕਥਾਂਮ ਲਈ ਸੰਗੀਤ
ਸੁਰਾਂ ਕੰਮ ਆਂਉਂਦੀਆਂ ਹਨ।ਵਿਦਿਆਰਥੀਆਂ ਨੂੰ ਬਾਹਰਲੇ ਸ਼ੋਰ ਤੋਂ ਬਚਾਅ ਲਈ ਆਪਣੇ ਨੇੜੇ ਸੰਗੀਤ ਲਾਉਣਾ ਪੈਂਦਾ
ਹੈ।ਬਾਗਾਂ ਵਿਚ ਪੰਛੀਆਂ ਦਾ ਚਹਿਚਹੁਉਣਾ ਵੀ ਇਹੋ ਸੰਦੇਸ਼ ਦਿੰਦਾ ਹੈ,ਕਿ ਬੂਟੇ ਸੰਗੀਤ ਸੁਣਦੇ ਹਨ।ਕੋਈ ਵਿਆਹ
ਸੰਪਨ ਨਹੀਂ ਹੁੰਦਾ ਲਗਦਾ ਜਿਸ ਵਿਚ ਸੌ ਡੈਸੀਮਲ ਤੇ ਬੇ ਮੌਕਾ,ਬੇ ਮਕਸਦ,ਵਾਜਾ ਪ੍ਰਦੂਸ਼ਣ ਨਾ ਹੋਵੇ।ਵਿਆਹ ਦਾ ਵੇਲਾ
ਚਿਰਾਂ ਤੋਂ ਵਿਛੜਿਆਂ ਨੂੰ ਮਿਲਣ ਦਾ ਹੁੰਦਾ ਹੈ।ਦੇਬਾਰਾ ਕਦੋਂ ਤੇ ਕਿਥੇ ਮਿਲਣ ਹੋਵੇਗਾ ਕੌਣ ਜਾਨੇ,ਪਰ ਸ਼ੋਰ ਵਿਚ ਇਹ
ਇਹ ਸੱਧਰ ਹੀ ਰਹਿ ਜਾਂਦੀ ਹੈ ਕਿ ਅੱਜ ਤਾਂ ਮੁਲਾਕਾਤ ਹੋ ਜਾਂਦੀ।ਕੋਈ ਨਹੀਂ ਹਿੰਮਤ ਕਰਦਾ ਕਿ ਕਹਿ ਦੇਵੇ ਆਵਾਜ਼
ਘੱਟ ਕਰ ਦਿਓ।ਅਸੀਂ ਤਾਂ ਹੁਣ ਸ਼ਗਨ ਪਾ ਪਿਛਲੇ ਪੈਰੀਂ ਮੁੜ ਆਈਦਾ ਹੈ।ਆਪਣੇ ਘਰ ਦੀ ਸੁੱਖ ਸ਼ਾਤੀ ਲਈ
ਅਖੰਡ ਪਾਠ,ਜਗਰਾਤਾ ਕਰਾ ਕੇ ਪੜੋਸੀਆਂ ਦਾ ਚੈਨ ਖੋਹ ਲਿਆ ਜਾਂਦਾ ਹੈ।ਚਲਦੀ ਬੱਸ ਵਿਚ ਡਰਾਈਵਰ ਕੰਡਕਟਰ
ਨੂੰ ਰੌਲਾ ਘੱਟ ਕਰਨ ਲਈ ਕਹੋ, ਅਗੋ ਉਹ ਕਹੇਗਾ ਰੌਲਾ ਘੱਟ ਨਹੀਂ ਹੋਣਾ,ਉਤਰ ਜਾਓ।ਮਹਿਮਾਨ ਨੂੰ ਭਗਵਾਨ
ਸਮਝਣ ਵਾਲੇ ਦੇਸ਼ ਵਿਚ ਲੋਕ ਸਿਸ਼ਟਾਚਾਰ ਹੀ ਭੁੱਲ ਗਏ ਹਨ।ਪਲ ਦੋ ਪਲ ਦਾ ਸਫਰ ਕਦੇ ਹਮਸਫਰ ਬਣ ਜਾਇਆ
ਕਰਦਾ ਸੀ,ਹੁਣ ਤੇ ਦੁਆ ਮੰਗੀਦੀ ਹੈ,ਸੁੱਖੀ ਸਾਂਦੀ ਘਰ ਪਹੁੰਚ ਜਾਈਏ।ਦੁਨੀਆਂ ਚ ਸਭਿਅਤਾ ਸਿਖਾਂਉਣ ਵਾਲਿਆਂ
ਦੇ ਆਪਣੇ ਸਵਾਦ ਬਦਲ ਗਏ ਹਨ ਜਾਂ ਮਨ ਹੀ ਬੇਸੁਰੇ ਹੋ ਗਏੇ ਹਨ।ਜੀਵਨ ਬੇ ਸ਼ੇਲੀ ਹੋ ਨਿਬੜਿਆਂ ਹੈ।
ਵਿਵਧ ਭਾਰਤੀ ਤੋਂ ਰੋਜ਼ ਭੁਲੇ ਵਿਸਰੇ ਗੀਤ ਸੁਣਨ ਨੂੰ ਮਿਲਦੇ ਹਨ,ਇਕ ਗੀਤ ਜੋ ਮਨ ਤੇ ਡੂੰੰਘੀ
ਛਾਪ ਛਡ ਗਿਆ,ਰਾਮਚੰਦਰ ਸੀਆ ਸੇ ਕਹਿ ਗਏ,ਐਸਾ ਜਮਾਨਾ ਅਏਗਾ ,ਹੰਸ ਚੁਗੇਗਾ ਦਾਨਾ ਦੂਨਾ,ਕੌਆ ਮੋਤੀ
ਖਾਏਗਾ-ਇਸ ਗੀਤ ਦਾ ਨਿਚੋੜ ਕੁਝ ਇਸ ਤਰਾਂ ਹੈ,ਲੋਭੀ ਮੌਜ ਉਡਾਏਗਾ,ਗੁਰੂ ਭਗਤ ਭੂਖਾ ਮਰ ਜਾਏਗਾ,ਪਿਤਾ
ਸੰਗ ਨਾਚੇਗੀ ਅਬਲਾ,ਭਾਈ ਸੰਗ ਭਾਗੇਗ ਿਬਹਿਨੀਆ,ਕਾਜਲ ਕਾ ਦਾਗ ਭਾਈ ਲਗਾਏਗਾ,ਕੈਸਾ ਕੰਨਿਆਦਾਨ
ਪਿਤਾ ਹੀ ਕੰਨਿਆ ਕਾ ਧਨ ਖਾਏਗਾ"-ਪੰਜਾਹ ਸਾਲ ਪਹਿਲਾਂ ਦਾ ਮਨੋਰੰਜਕ ਗੀਤ ਭਵਿਖ ਬਾਣੀ ਤੇ ਅੱਜ ਦੀ ਜਿੰਦਾ
ਉਦਾਹਰਣ ਬਣ ਕੇ ਸਾਹਵੇਂ ਹੈ।ਇਸ ਤਰਾਂ ਹੀ ਇਹ ਮੁੰਡਾ ਨਿਰਾ ਛਨਿਛਰ ਈ- ਵੀ ਬਿਲਕੁਲ ਸਖਿਆਤ ਹੈ।
ਮੈਡਮ ਰੁਪਿੰਦਰ ਕੌਰ ਰੂਪ ਨੇ ਲਿਬਾਸ ਬਾਰੇ ਜੋ ਕਿਹਾ ਹੈ ਸਹੀ ਹੈ," ਇਕ ਤਾਰਾ ਬੋਲੇ ਸੁਨ ਸੁਨ,ਫੈਸ਼ਨ ਬੜਤਾ
ਬੜ੍ਹਤਾ ਗਿਆਂ, ਕਪੜਾ ਤਨ ਸੇ ਘਟਤਾ ਗਿਆ" ਉਦੋਂ ਕੇਵਲ ਮਨੋੰਰੰਜਨ ਲਈ ਲਗਦਾ ਸੀ,ਹੁਣ ਰੂ ਬਰੂ ਹੋ ਗਿਆ।
ਉਂਜ ਕੁੜੀਆਂ ਦਾ ਜੀਨ ਪਾਉਣਾ ਲਾਭਦਾਇਕ ਵੀ ਹੈ,ਪੁਛੋ ਕਿਵੈਂ,ਪੰਜਾਬੀ ਸੂਟ ਇਕ ਵਾਰ ਪਹਿਨਣ ਤੇ ਫੈਸ਼ਨ ਖਤਮ
ਤੇ ਜੀਨ ਤਾਂ ਕਦੀ ਆਉਡੇਟਡ ਹੁੰਦੀ ਨਹੀ,ਨਾਂ ਧੋਣੀ ਨਾਂ ਪਰੈਸ ਕਰਨ ਦਾ ਝੰਜਟ,ਸੂਟ ਨਾਲੋਂ ਘੱਟ ਪੈਸੇ ਚ ਮਿਲ
ਜਾਂਦੀ ਹੈ,ਭਾਵੇ ਲੰਡੇ ਬਾਜ਼ਾਰ ਚੋਂ ਪੁਰਾਣੀ ਲੈ ਲਵੋ,ਕਈ ਸਾਲ ਹੰਡ ਜਾਂਦੀ ਹੈ,ਹੈ ਨਾਂ ਪੈਸੇ ਦੀ ਬਚਤ,ਕੁੜੀਆਂ ਤਾਂ
ਸਗੋਂ ਸਿਆਂਣੀਆਂ ਹਨ,ਲੋਕ ਅੇਵੇਂ ਕਹਿੰਦੇ ਹਨ ਪੱਛਮ ਦਾ ਪ੍ਰਭਾਵ ਹੈ,ਚੁੰਨੀ,ਦੁਪੱਟੇ ਨੂੰ ਅੱਗ ਲਗਣ ਦਾ ਡਰ ਵੀ ਰਹਿੰਦਾ
ਹੈ।ਫਿਰ ਵੀ ਜੈਸਾ ਦੇਸ਼ ਵੈਸਾ ਵੇਸ ਦਾ ਨਿਯਮ ਧਿਆਨ ਹਿੱਤ ਰੱਖਣਾ ਬਣਦਾ ਹੈ।ਜੇ ਘੱਟ ਵਸਤਰ ਪਹਿਨਣ ਨੂੰ ਫਿਲਮਾਂ
ਨਾਲ ਜੋੜ ਕੇ ਵੇਖੀਏ ਤਾਂ ਕੈਬਰੇ ਡਾਂਸਰ ਮੈਡਮ ਹੈਲਨ ਆਪਣੇ ਪਰੋਫੈਸ਼ਨ ਵਿਚ ਰੋਜ਼ੀ ਰੋਟੀ ਲਈ ਸਟੇਜ ਤੇ ਬਹੁਤ ਘੱਟ
ਵਸਤਰ ਪਹਿਨੇ ਆਮ ਜੀਵਨ ਵਿਚ ਉਹ ਨਿਹਾਇਤ ਉੱਚੇ ਕਿਰਦਾਰ ਦੇ ਮਾਲਕ ਹਨ ਤੇ ਰੱਜਵੀ ਇਜ਼ਤ ਕਮਾ ਚੁੱਕੇ ਹਨ।
ਗਲ ਤਾਂ ਸਿਰਫ ਨੀਅਤੀ ਤੇ ਨੈਤਿਕਤਾ ਦੇ ਦਾਇਰੇ ਚ ਰਹਿਣ ਦੀ ਹੈ।ਹੁਣ ਦੀਆਂ ਡਾਂਸਰਾਂ ਤੇ ਸ਼ਾਇਦ ਡਰੈਸ਼ ਕੋਡ ਲਾਗੂ
ਹੈ।ਪੱਛਮ ਨੂੰ ਇਲਜ਼ਾਮ ਦੇਣਾ ਜਿੰਮੇਵਾਰੀ ਤੋਂ ਭੱਜਣਾ ਹੈ।ਪੱਛਮ ਵਿਚ ਮਨੁੱਖ ਤਾਂ ਕੀ ਜਾਨਵਰ ਵੀ ਉੱਚੀ ਨਹੀਂ ਬੋਲਦੇ।
ਕੀ ਹੋਲੀ,ਦੀਵਾਲੀ ,ਦੁਸਹਿਰੇ ਤੇ ਪ੍ਰਦੂਸ਼ਣ ਫੇਲਾਉਣਾ ਵੀ ਪੱਛਮ ਨੇ ਸਿਖਾਇਆ ਹੈ?ਪੱਛਮ ਨੇ ਤੇ ਸੱਭ ਕੁਝ ਪੂਰਬ ਤੋਂ
ਸਿਖਿਆ ਤੇ ਸਿੱਖ ਰਹੇ ਹਨ।ਉਹ ਇਸ ਅਮੀਰ ਸਭਿਅਤਾ ਨੂੰ ਅਪਨਾਉਣਾ ਚਾਹੁੰਦੇ ਹਨ।ਉਥੇ ਵਿਆਹ ਅਧਿਆਮਿਕਤਾ
ਦੇ ਅੰਦਰ ਪੂਰਣ ਸ਼ਾਤੀ ਦੇ ਮਾਹੌਲ ਵਿਚ ਸੰਪਨ ਕੀਤੇ ਜਾਂਦੇ ਹਨ-ਆਪਣੇ ਦੇਸ਼ ਵਾਗ ਕਾਂਵਾਂ ਰੌਲੀ ਚ ਨਹੀਂ।ਸਭਿਅਤਾ
ਦਾ ਮੁਹਾਂਦਰਾ ਵਿਗਾੜਨ ਚ ਮਰਦ ਹੀ ਜਿੰਮੇਵਾਰ ਹੈ ਤੇ ਮਰਦ ਹੀ ਸਾਫ ਕਰ ਸਕਣ ਦੇ ਸਮੱਰੱਥ ਹੈ।
ਮੋਟਰ ਬਾਇਕ +ਮੁਰਕੀਆਂ+ਮੋਬਾਇਲ+ਮਟਰਗਸ਼ਤੀ+ ਗਲ ਚ ਵਾਲ + ਨਸ਼ਾ= ਮੁੰਡਾ-ਇਹੋ ਹੀ ਹੈ ਨਾਂ ਅੱਜ ਦੇ ਜਵਾਨ
ਦੀ ਨਿਸ਼ਾਨੀ,ਜਿਸ ਤੇ ਮਾਂ ਬਾਪ ਰਸ਼ਕ ਕਰਕੇ ਕੁੜੀਆਂ ਨੂੰ ਨਿੰਦਦੇ ਹਨ।ਕੀ ਨਸ਼ਾਂ ਪੱਛਮ ਨੇ ਸਿਖਾਇਆਂ ਹੈ?
ਸ਼ੋਰ ਪ੍ਰਦੂਸ਼ਣ ਤੇ ਅਨੈਤਿਕਤਾ ਨੂੰ ਜੇ ਸਿਹਤ ਨਾਲ ਜੋੜ ਕੇ ਵੇਖਿਆਂ ਜਾਏ ਤਾਂ ਇਹ ਕੈਂਸਰ ਜਿੰਨਾਂ ਹੀ ਘਾਤਕ ਹੈ।ਕੰਨ ਬੋਲੇ
ਹੋ ਰਹੇ ਹਨ,ਚਮੜੀ ਰੋਗ ਫੈਲ਼ ਰਹੇ ਹਨ,ਮਾਨਸਿਕ ਰੋਗ ਹੋ ਰਹੇ ਹਨ।ਚੰਦ ਕੁ ਲੋਕਾਂ ਦੇ ਅਮੀਰ ਹੋ ਜਾਣ ਦੇ ਮੁਕਾਬਲੇ ਹਜਾਰਾਂ
ਗਰੀਬ ਹੋ ਰਹੇ ਹਨ।ਸਵੇਰੇ ਚਾਰ ਵਜੇ ਚਾਰੇ ਪਾਸੇ ਤੋਂ ਸਪੀਕਰ ਵੱਜਣ ਲਗ ਪੈਂਦੇ ਹਨ ਤੇ ਇਸ ਨੂੰ ਗੁਰੂ ਦੀ ਸ਼ਾਤੀ ਭਗਤੀ
ਕਿਹਾ ਜਾਂਦਾ ਹੈ-ਜਿਸ ਨੇ ਸਵਰਗ ਨਹੀਂ ਜਾਣਾ ਉਸ ਨੂੰ ਵੀ ਪੁਚਾਉਣ ਦਾ ਠੇਕਾ ਲਿਆਂ ਜਾਪਦਾ ਹੈ।ਸ਼ਰਧਾ ਰੌਲਾ ਗੌਲਾ
ਬਣ ਕੇ ਰਹਿ ਗਈ ਹੈ।
ਕੁਝ ਸਾਲ ਪਹਿਲਾਂ ਦੀ ਗਲ ਹੈ,ਜਦ ਸ਼ਤਰੂਘਂਨ ਸਿਨਹਾ ਸਿਹਤ ਅਤੇ ਲੋਕ ਭਲਾਈ ਮੰਤਰੀ ਸਨ ਤਾਂ
ਉਹਨਾ ਨੇ ਇਕ ਸਟੇਜ ਪ੍ਰੋਗਰਾਮ ਕੀਤਾ ਜਿਸ ਵਿਚ ਮੋਹਤਬਰ ਸਖਸ਼ੀਅਤਾਂ ਸ਼ੁਭਾਇਮਾਨ ਸਨ,ਇਕ ਭੱਦੀ ਸ਼ਕਲ ਵਾਲਾ
ਮਨੁੱਖ ਉਠਿਆ ਤੇ ਬੋਲਿਆਂ, ਕੁੜੀਆਂ ਜਾਣ ਕੇ ਭੜਕਾਊ ਲਿਬਾਸ ਪਹਿਨਦੀਆਂ ਹਨ,ਮੈਂਨੂੰ ਨਾਮ ਯਾਦ ਨਹੀ ਇਕ
ਸਤਿਕਾਰਿਤ ਮੋਹਤਰਮਾਂ ਨੇ ਕਿਹਾ," ਕਦੇ ਕਿਸੇ ਅੋਰਤ ਨੇ ਤੁਹਾਨੂੰ ਟੋਕਿਆਂ ,ਅੰਡਰਵੀਅ੍ਰਰ ਚ ਫਿਰ ਰਹੇ ਹੋ,ਆਪਣੀ
ਅੱਖ ਠੀਕ ਰਖੱ,ਪੰਜ ਸਾਲ ਦੀ ਬੱਚੀ ਨੇ ਕਿਵੇਂ ਭੜਕਾ ਲਿਆਂ ਤੁਹਾਂਨੂੰ ਜੋ ਉਸ ਦਾ ਬਲਾਤਕਾਰ ਕੀਤਾ ਗਿਆਂ,ਇਥੇ ਹੀ
ਬੱਸ ਨਹੀ ਚਾਰ ਮਹੀਨੇ ਦੀ ਬੱਚੀ ਨੂੰ ਵੀ ਨਹੀਂ ਬਖਸ਼ਿਆ ਗਿਆਂ ਉਹ ਬੇਜੁਬਾਂ ਕੀ ਉਕਸਾਉਂਦੀ ਹੈ?ਕਿਸੇ ਨੂੰ ਜਵਾਬ
ਨਹੀ ਸੀ ਸੁਝਿਆਂ।( ਉਸ ਵਕਤ ਵੀ ਰੋਜ਼ ਅਗਵਾ ਤੇ ਰੇਪ ਹੋਏ ਸਨ)
ਇਹ ਮਾਅਸ਼ਰਾ ਮਰਦ ਦਾ ਹੈ ਤੇ ਮਰਦ ਆਪਣੀ ਧੋਸ ਨਾਲ ਚਲਾਉਣਾ ਚਾਹੁੰਦਾ ਹੈ।ਇਹ ਬੇਮਾਇਨਾਂ ਬੇ ਸ਼ਾਇਰੀ
ਗੀਤ ਮਰਦ ਨੇ ਹੀ ਲਿਖੇ ਹਨ ਤੇ ਮਰਦ ਹੀ ਗਾਉਂਦਾ ਗਵਾਂਉਂਦਾ ਹੈ,ਆਪਣੇ ਨਿਜੀ ਮੁਫਾਦ ਲਈ। ਕੁੜੀਆਂ ਵੀ ਪੈਸੇ
ਦੀ ਲੋੜ ਪੂਰੀ ਕਰਨ ਲਈ ਮਜਬੂਰ ਹੋ ਜਾਂਦੀਆਂ ਹਨ ਜਾਂ ਫਿਰ ਕਰ ਦਿੱਤੀਆ ਜਾਂਦੀਆਂ ਹਨ।ਹਰ ਤਸਵੀਰ ਦੇ ਦੋ ਰੁੱਖ
ਹੁੰਦੇ ਹਨ,ਦੋਨੋ ਤਰਫ ਦੇਖ ਕੇ ਹੰਭਲਾ ਮਾਰਨ ਦੀ ਲੋੜ ਹੈ।ਇਸ ਅਮੀਰ ਸਭਿਅਤਾ ਦਾ ਦਿਲ ਟੁੰਬਵਾਂ ਉਦੇਸ਼ ਹੈ,
ਅੋਰਤ ਈਮਾਨ, ਪੁੱਤਰ ਨਿਸ਼ਾਂਨ,ਧਨ ਗੁਜ਼ਰਾਨ,ਤੇ ਬੇਟੀਆਂ,ਰਹਿਮਤ,ਰਹਿਮਾਨ ,ਮੇਰੀ ਨਿੱਕੀ ਜਿਹੀ ਸੋਚ
ਤਾਂ ਇਹ ਮੰਨਦੀ ਹੈ ਕਿ ਸ਼ਾਇਦ ਇਹ ਉਪਦੇਸ਼ ੍ਹਹੈ।
ਹੁਣ ਵੇਲਾ ਆ ਗਿਆ ਹੈ,ਮਰ ਚੁੱਕੀ ਆਤਮਾਂ ਨੂੰ ਝੰਜੋੜਨਾਂ ਹੈ,ਲਿਖਣ ਬੋਲਣ ਨਾਲ ਨਹੀ ,ਅਮਲਾਂ ਨਾਲ।ਪਿਛੇ
ਝਾਤੀ ਮਾਰਨ ਨਾਲ ਹੀ ਜਮੀਰ ਜਾਗੇਗੀ ਤੇ ਵਾਤਾਵਰਣ ਚ ਪਸਰੀ ਧੁੰਦ ਨਿਰਮਲ ਹਵਾ ਬਣ ਵਗਣ ਲਗੇਗੀ।
ਸ਼ਾਡੇ ਵਾਰਸਾਂ ਨੇ ਸਾਨੂੰ ਵਿਰਾਸਤ ਵਿਚ ਖੁਬਸੂਰਤ ਸਭਿਅਤਾ ਝੋਲੀ ਪਾਈ ਪਰ ਸਾਥੌਂ ਸੰਭਾਂਲੀ ਨਾਂ ਗਈ ਇਸ ਲਈ
ਸਭ ਕੁਝ ਕੋਲ ਹੁੰਦੇ ਵੀ ਅਸੀਂ ਗਰੀਬ ਹੋ ਨਿਬੜੈ ਹਾਂ।ਇਹ ਬਦਨਸੀਬੀ ਹੀ ਤਾਂ ਹੈ,ਪਰ ਕੋਈ ਢੇਰੀ ਢਾਹਿਆਂ ਨਹੀ
ਸੋਚ ਬਦਲਣ ਦੀ ਹਿੰਮਤ ਕੀਤਿਆਂ ਫਿਰ ਉਠ ਖੜਾਂਗੇ।ਇਕ ਦੂਸਰੇ ਨੂੰ ਦੋਸ਼ ਦੇਣ ਦੀ ਥਾਂ ਆਪਣੇ ਤੋਂ ਸ਼ੁਰੂ ਕਰੋ।
ਚੈਰਿਟੀ ਬਿਗਿਨਸ ਅੇਟ ਹੋਮ" ਰੱਬ ਰਾਖਾ।
ਮਾਂ ਤੁਝੇ ਸਲਾਮ - ਰਣਜੀਤ ਕੌਰ ਗੁੱਡੀ ਤਰਨ ਤਾਰਨ
ਮਾਂ ਮੈਂ ਤੈਨੂੰ ਯਾਦ ਕਰਾਂ,ਯਾਦਾਂ ਦੇ ਝਰੋਖੇ ਚੋਂ ਕੀ ਕੀ ਯਾਦ ਕਰਾ ਤੇ ਕੀ ਕੀ ਪਰਾਂ ਕਰਾਂ ?ਕੌੜੀਆਂ ਮਿੱਠੀਆਂ
ਯਾਦਾਂ ਤਾਂ ਖੂਨ ਵਿੱਚ ਗੇੜੇ ਲਾਉਂਦੀਆ ਹਨ,ਉਹਨਾਂ ਨੂੰ ਚੇਤੇ ਚੋਂ ਬਾਹਰ ਕਰਨਾਂ ਮੈਂ ਚਾਹੁੰਦੀ ਨਹੀਂ,ਉਹ ਤਾਂ ਮੇਰੇ ਸਵਾਸਾਂ ਸੰਗ ਹਨ।ਮੈਂ ਤਾਂ ਤੇਰੀ ਕੋਟੀ ਕੋਟੀ ਧੰਨਵਾਦੀ ਹਾ ਕਿ ਤੂੰ ਮੈਨੂੰ ਆਪਣੀ ਦੁਨੀਆਂ ਵਿੱਚ ਬਸੇਰਾ ਦਿੱਤਾ।ਮੈਂ ਤੇਰੇ ਘਰ ਵਿੱਚ ਬੇਲੋੜਾ , ਅਣਚਾਹਾ ਬੱਚਾ ਸੀ,ਫਿਰ ਵੀ ਤੂੰ ਮੇਰੀ ਭਰੂਣ ਹੱਤਿਆ ਨਾ ਕੀਤੀ ਤੇ ਨਾਂ
ਹੀ ਜਨਮ ਦੇ ਕੇ ਮਰਨ ਦਿੱਤਾ।ਇਹ ਜੀਵਨ ਜੋ ਮੈਂ ਜੀ ਰਹੀ ਹਾਂ ਇਹ ਤਾ ਸਰਾਸਰ ਤੇਰੀ ਦੇਣ ਹੈ। ਤੂੰ ਮੈਨੂੰ ਦਸਿਆ ਸੀ ਮੇਰੇ ਨਾਲ ਹੀ ਤੇਰੀ ਗਵਾਂਢਣ ਸਹੇਲ਼ੀ ਦੇ ਜੁੜਵਾਂ ਕੁੜੀ ਮੁੰਡਾ ਪੈਦਾ ਹੋਏ ਸੀ ਤੇ ਉਹਨਾਂ ਨੇ ਮੁੰਡਾ ਬਚਾ ਕੇ ਕੁੜੀ ਮਾਰ ਦਿੱਤੀ ਤੇ ਅਗਲੇ ਦਿਨ ਮੁੰਡਾ ਵੀ ਮਰ ਗਿਆ।ਪਰ ਤੂੰ ਇਹ ਪਾਪ ਨਾਂ ਕਮਾਇਆ,ਹਾਲਾ ਕਿ ਮੈ ਜੇ ਨਾਂ ਬਚਦੀ ਤਾ ਤੇਰੇ ਕੋਲ ਸੋਹਣੀ ਅੋਲਾਦ ਸੀ।ਪਰ ਤੂੰ ਰੱਬ ਦੇ ਕੰਮ ਵਿੱਚ ਦਖਲ ਨਾਂ ਦੇ ਕੇ ਸਬਾਬ ਕਮਾ ਲਿਆ।ਬਾਕੀ ਬਚਿਆਂ ਵਾਂਗ ਹੀ ਮੈਨੂੰ ਪਾਲਿਆ,ਜਦ ਵੀ ਮੈਂ ਬੀਮਾਰ ਹੁੰਦੀ ਸੀ ਤੂੰ ਤੇ ਡੈਡੀ ਮੇਰਾ ਪੂਰਾ ਧਿਆਨ ਰੱਖਦੇ ਤੇ ਇਲਾਜ ਕਰਾ ਕੇ ਠੀਕ ਕਰ ਲੈਂਦੇ,ਆਲੇ ਦੁਆਲੇ ਦੇ ਤਾਹਨੇ ਅਣਗੌਲੇ ਕਰ ਕੇ ਤੂੰ ਮੈਨੂੰ ਉਹ ਜੀਵਨ ਦਿੱਤਾ ਜਿਸ ਦੀ ਮੈਂ ਹੱਕਦਾਰ ਸੀ।ਮਾਂ ਤੇਰੇ ਕੋਲ ਸਕੂਲ਼,ਕਾਲਜ ਦੀਆ ਸੰਨਦਾਂ ਨਹੀਂ ਸਨ,ਪਰ ਤੂੰ ਕਿਸੇ ਵੀ ਗਿਆਨੀ ਫ਼ ਵਿਦਵਾਨ ਜਿੰਨਾ ਗਿਆਨ ਰੱਖਦੀ ਸੀ। ਗੁਰੂਬਾਣੀ ਦੇ ਅਰਥ ਤੇ ਵਿਆਖਿਆ-ਆਹ ਕੀ ਕਹਿਣੇ -ਕਿਸੇ ਗਿਆਨੀ ਧਿਆਨੀ ਨੂੰ ਤੇਰੇ ਜਿੰਨੇ ਸਹੀ ਨਹੀਂ ਆਉਂਦੇ।ਲੋਕ ਅਖਾਉਤਾਂ ,ਮੁਹਾਵਰੇ,ਜੋ ਤੈਨੂੰ ਜਬਾਨੀ ਯਾਦ ਸਨ,ਸਾਨੂੰ ਇਮਤਿਹਾਨ ਪਾਸ ਕਰਨ ਲਈ ਰੱਟੇ ਲਾਇਆਂ ਵੀ ਯਾਦ ਨਹੀਂ ਹੁੰਦੇ।ਐਂਨ ਮੌਕੇ ਮੁਤਾਬਕ ਅਖਾਉਤ ਜਾਂ ਮੁਹਾਵਰਾ ਵਰਤਣਾ ਕੋਈ ਤੇਰੇ ਕੋਲੋਂ ਸਿੱਖੇ।ਜਦੌ ਸਕੂਲੋਂ ਹੋਮ ਵਰਕ ਮਿਲਦਾ ਇਹਨਾਂ ਮੁਹਾਵਰਿਆ ਨੂੰ ਵਾਕਾ ਵਿੱਚ ਵਰਤੋ; ਤਾਂ ਮੈ ਤੇਰੇ ਕੋਲੌਂ ਪੁਛ ਕੇ ਵਾਕ ਬਣਾ ਕੇ ਲਿਖ ਕੇ ਲੈ ਜਾਂਦੀ,ਸੱਚ,ਮੇਰੀ ਟੀਚਰ ਨੂੰ ਵੀ ਐਸੇ ਵਾਕ ਪਤਾ ਨਹਂੀ ਸੀ ਹੁੰਦੇ,ਨਾਂ ਹੀ ਕੋਈ ਹੋਰ ਮਾਂ ਆਪਣੇ ਬਚਿਆਂ ਨੂੰ ਇਹਨਾਂ ਦੀ ਸਹੀ
ਵਾਕ ਬਣਤਰ ਕਰਾ ਕੇ ਭੇਜਦੀ।ਇਕ ਵੱਡੀ ਖੂਬੀ ਮਾਂ ਤੇਰੀ,ਕਿ ਤੁਹਾਡੀ ਤਾਲੀਮ ਕੇਵਲ ਪਾਠ ਕਰਨ ਦੀ ਯੋਗਤਾ ਹੀ ਸੀ ਪਰ ਗਿਆਨ ਭੰਡਾਰ ਕਿਸੇ ਵੀ ਗਿਆਨਬੋਧ,ਵਿਦਵਾਨ ਤੋ ਘੱਟ ਨਹੀਂ ਸੀ।ਆਮ ਧਾਰਨਾਂ ਹੈ ਕਿ ਅੋਰਤਾ ਵਹਿਮਾ,ਭਰਮਾਂ ਵਿੱਚ ਅੰਧਵਿਸਵਾਸੀ ਹੁੰਦੀਆ ਹਨ ਪਰ ਮਾਂ (ਮੇਰੀ ਮਾਂ) ਇਸ ਅੋਗੁਣ ਤੋਂ ਬਹੁਤ ਦੂਰ ਸੀ,ਮੈ ਜੇ ਇਹ ਕਹਿ ਦਿਆਂ ਕਿ ਉਹ ਅਪਨੇ ਵਕਤ ਦੀ( ਇਕੋ ਇਕ) ਵਾਹਦ ਅੋਰਤ ਸੀ ਜੋ ਟੂਣੇ, ਵਹਿਮ,ਭਰਮ,ਆਦਿ ਤੋ ਅਣਭਿੱਜ ਸੀ,ਤਾਂ ਇਹ ਨਾਂ ਤਾਂ ਅਤਿਕਥਨੀ,ਤੇ ਨਾਂ ਹੀ,ਵਾਧੂ ਗਲ ਹੋਵੇਗੀ।ਮੇਰੀ ਮਾਂ ਮਾਲਾ ਫੇਰ ਕੇ ਥਾਂ ਥਾਂ ਵਿਖਾਲੇ ਦੇ ਮੱਥੇ ਟੇਕਣ ਵਿੱਚ ਵਿਸ਼ਵਾਸ ਨਹੀਂ ਰੱਖਦੀ ਸੀ,ਤੇ ਕੇਵਲ ਗੁਰੂਬਾਣੀ ਨੂੰ ਮੰਨਦੀ ਸੀ।ਮਾਂ ਤੂੰ ਗੁਰੂ ਦੇ ਕਹੇ ਹਰ ਉਸ ਸੰਦੇਸ਼ ਨੂੰ ਮੰਨਿਆ ਤੇ ਆਮ ਜਿੰਦਗੀ ਵਿੱਚ ਅਪਨਾਇਆ ਜੋ ਮਨੁੱਖਤਾ ਤੇ ਘਰ ਪਰਿਵਾਰ ਦੀ ਭਲਾਈ ਲਈ ਅਹਿਮ ਸੀ।ਰੱਬ ਤੋਂ ਡਰ ਕੇ ਗੁਰੂ ਦੀ ਸਿਖਿਆਂ ਹੇਠ ਜਿੰਦਗੀ ਗੁਜਾਰੀ।ਇਸੀ ਕਾਰਨ ਮੈਂ ਵੀ ਕਦੇ ਜਾਦੂ ਟੂਣੇ,ਤੇ ਪਖੰਡ ਦੇ ਰਾਹ ਕਦੀ ਨਹੀਂ ਤੁਰੀ।ਮੈਨੂੰ ਮਾਣ ਹੈ ਅਪਨੀ ਅਂ੍ਹਨਪੜ੍ਹ ਵਿਦਵਾਨ ਮਾਂ ਤੇ।ਮਾਂ ਮੈਨੂੰ ਯਾਦ ਹੈ,ਇਕ ਦੋ ਵਾਰ ਅਪਨੇ ਬੂਹੇ ਤੇ ਕੋਈ ਲਾਲ ਰੁਮਾਲ ਵਿੱਚ ਬੰਨ੍ਹ ਕੇ ਕੁਝ ਰੱਖ ਗਿਆ ਮੁਹੱਲੇ ਵਾਲਿਆ ਬੜਾ ਕੁਝ ਕਿਹਾ,ਪਰ ਤੂੰ ਇਕ ਹੀ ਵਾਕ ਦੁਹਰਾਇਆ,ਜਿਹੜਾ ਕਰੇ ਟੂਣਾ, ਸਦਾ ਰਹੇ ਊਣਾ"।ਇਕ ਵਾਰ ਤੂੰ ਖੋਲ ਕੇ ਵੇਖਿਆ ਉਸ ਵਿੱਚ ਕਾਲੇ ਮਾਹ ਤੇ ਹੋਰ ਚੀਜ਼ਾ ਸੀ ਕੋਲੋਂ ਲੰਘਦੇ ਮੰਗਤੇ ਨੇ ਕਿਹਾ ਲਿਆ ਬੀਬੀ ਫੜਾ ,ਸਾਨੂੰ ਟੂਣੇ ਨਹੀਂ ਲੜਦੇ।
ਮੈਂ ਅੱਜੋਕੇ ਯੁੱਗ ਚ ਵਿਚਰ ਕੇ ਜਦੋਂ ਪਿਛੈ ਵੱਲ ਝਾਤੀ ਮਾਰਦੀ ਹਾ ਤਾ ਮੈਂਨੂੰ ਬੜਾ ਫਖਰ ਹੁੰਦਾ ਹੈ ਤੇਰੇ ਤੇ ਕਿ ਮੈਂ ਤੇਰੀ ਬੇਟੀ ਹਾਂ।ਮੈਂ ਅਹਿਸਾਨਮੰਦ ਹਾਂ ਤੇਰੀ ਕਿ ਤੂੰ ਮੈਨੂੰ ਇਹ ਰੰਗ ਬਰੰਗੀ ਦੁਨੀਆ ਵੇਖਣ ਦਾ ਅਵਸਰ ਬਖਸ਼ਿਆ।ਮੈਂ ਮੁਤਾਲਿਆ ਕਰ ਕੇ ਜਾਂਚਿਆ ਹੈ ਕਿ ਕਦੇ ਵੀ ਤੂੰ ਪੁੱਤਾ ਨਾਲੋਂ ਧੀਆਂ ਦੀ ਖੁਰਾਕ ਵਿੱਚ ਵਿਤਕਰਾ ਨਹੀਂ ਸੀ ਕੀਤਾ,ਹਾਲਾਂ ਕਿ ਮੈ ਬਿਲਕੁਲ ਹੀ ਫਾਲਤੂ ਨਗ ਸੀ ਤੇਰੇ ਛੱਲੇ ਵਿੱਚ,ਫਿਰ ਵੀ ਤੂੰ ਮੈਨੂੰ ਦੂਜਿਆਂ ਦੇ ਤਾਹਨੇ ਮਿਹਣੇ ਵਿੱਚ ਆ ਕੇ ਅਣਗੌਲਾ ਨਾਂ ਕੀਤਾ।ਕਈ ਵਾਰ ਮੈਂ ਬੀਮਾਰ ਹੋਈ ਤੇ ਪੂਰੀ ਵਾਹ ਲਾ ਕੇ ਤੂੰ ਮੈਨੂੰ ਬਚਾਇਆ,ਤਾਂ ਹੀ ਅੱਜ ਮੈਨੂੰ ਮਾਂ ਬਣ ਕੇ ਅਹਿਸਾਸ ਹੋਇਆ ਕਿ ਤੂੰ ਕਿੰਨੀ ਮਹਾਨ ਹੈਂ।
ਸਰੀਰਕ ਤੌਰ ਤੇ ਤੂੰ ਮੇਰੇ ਨਾਲ ਨਹੀਂ ਫਿਰ ਕੀ ਹੈ,ਤੂੰ ਤੇ ਮੇਰੀ ਆਤਮਾ ਹੈਂ ,ਮੇਰੇ ਅੰਗ ਸੰਗ ਹੈਂ।ਮੈਨੂੰ ਸਮਝ ਲਗਦੀ ਹੈ,ਤੂੰ ਆਪਣੇ ਬਚਿਆ ਦੀ ਖੁਸ਼ਹਾਲੀ ਵੇਖ ਕੇ,ਖੁਸ਼ ਹੈਂ,ਤੇ ਇਹ ਸੱਭ ਤੇਰੀਆਂ ਦੁਆਵਾਂ ਸਦਕਾ ਹੈ। ਤੇਰੀ ਮਮਤਾ ਦਾ ਮੁੱਲ ਅਸੀਂ ਨਹੀਂ ਪਾ ਸਕੇ,ਪਰ ਤੇਰੇ ਗੁੱਸੇ ਨੂੰ ਪਿਆਰ ਦਾ ਹਿੱਸਾ ਮੰਨ ਕੇ ਅੱਜ ਇਸ ਜਮਾਨੇ ਦਾ ਮੁਕਾਬਲਾ ਕਰਨ ਯੋਗ ਹੋਏ ਹਾਂ।
ਮਾਂ ਤੈਨੂੰ ਸੱਤ ਸਲਾਮ ਨਹੀਂ ਲੱਖ ਸਲਾਮ ਹੈ।"
ਮਾਂ ਤੈਨੂੰ ਸਲਾਮ ਹੈ,ਤੇਰੇ ਧੀਆਂ,ਪੁੱਤਾਂ ਵਲੋਂ ਪ੍ਰਨਾਮ ਹੈ।
"ਬਹਿਸ਼ਤੀ ਰਾਣੀ ਹੈ ਸਾਡੀ ਮਾ"-ਮਾਂ ਤੁਝੇ ਸਲਾਮ"
ਰਾਤ ਮਾਂ ਆਈ ਥੀ ਕਬਰ ਸੇ, ਮੇਰੇ ਕਮਰੇ ਮੇਂ,
ਮੇਰੀ ਆਂਖੋਂ ਮੇਂ,ਇਬਾਦਤ ਭਰੀ ਜੰਨਨਤ ਰੱਖ ਗਈ ।
ਰਣਜੀਤ ਕੌਰ ਗੁੱਡੀ ਤਰਨ ਤਾਰਨ
ਭਟਕੇਗੀ ਰੂਹ - ਰਣਜੀਤ ਕੌਰ ਗੁੱਡੀ ਤਰਨ ਤਾਰਨ
(ਅੰਧ ਵਿਸ਼ਵਾਸ਼ ਤੇ ਕਰਮ ਕਾਂਡ ਆਮ ਤੌਰ ਤੇ ਸਮਾਜਿਕ ਬੁਰਾਈ ਹੀ ਹੁੰਦੇ ਹਨ,ਪਰ ਅਜੋਕੇ ਯੁੱਗ ਵਿੱਚ ਇਕ ਅੰਧ ਵਿਸ਼ਵਾਸ ਵਰਦਾਨ ਸਾਬਤ ਹੋਇਆ ਹੈ।--ਪੰਡਤਾਂ ਦਾ ਕਹਿਣਾ ਹੈ 'ਕੰਨਿਆਦਾਨ ਤੋਂ ਬਿਨਾਂ ਬੰਦੇ ਦੀ ਗਤੀ ਨਹੀਂ ਹੁੰਦੀ'ਇਸ ਪ੍ਰਵਚਨ ਨੇ ਬ੍ਰਾਹਮਣ ਤਬਕੇ ਵਿੱਚ ਕੰਨਿਆ ਭਰੂਣ ਹੱਤਿਆ ਖੁਲ੍ਹ ਕੇ ਨਹੀਂ ਹੋਣ ਦਿੱਤੀ।)
ਹੋਇਆ ਇੰਜ ਕੇ ਸਾਡੇ ਇਕ ਦੋਸਤ ਦੀ ਪਤਨੀ ਦੀ ਬੇਵਕਤ ਮੋਤ ਹੋ ਗਈ ਉਸ ਵਕਤ ਉਸਦੀਆਂ ਦੋ ਬੇਟੀਆਂ ਜੋ ਦੋਨਾਂ ਪੁੱਤਰਾਂ ਤੋਂ ਛੋਟੀਆਂ ਸਨ,ਚਾਰ ਬੱਚੇ ਭਰੀ ਦੁਨੀਆ ਵਿੱਚ ਮਾਂ ਮਹਿਟਰ ਹੋ ਗਏ।ਕਿਰਿਆ ਕਰਮ ਦੇ ਦੋ ਮਹੀਨੇ ਬਾਦ ਹੀ ਰਿਸ਼ਤੇਦਾਰ ਦੋਨਾਂ ਕੁੜੀਆਂ ਨੂੰ ਓਹਲੇ ਰੱਖ ਉਸਦਾ ਦੂਜਾ ਵਿਆਹ ਕਰਾਉਣ ਲਈ ਜੋਰ ਪਾਉਣ ਲਗੇ।ਪਰ ਉਹ ਨਾਂ ਮੰਨਿਆ।ਔਖਾ ਸੌਖਾ ਵਕਤ ਗੁਜਰਦਾ ਗਿਆ,ਮੁੰਡੇ ਵਿਆਹ ਕਰਾ ਅਲੱਗ ਦੁਨੀਆਂ ਵਸਾ ਬੈਠੇ,ਧੀਆਂ ਆਪੋ ਆਪਣੇ ਸਹੁਰੀਂ ਤੁਰ ਗਈਆਂ।ਉਹ ਇਕੱਲਾ ਰਹਿ ਗਿਆ,ਕਦੇ ਪੁੱਤਰਾਂ ਨੇ ਆਪਣੇ ਨਾਲ ਰੱਖਣ ਦੀ ਫਰਮਾਇਸ਼ ਨਾ ਕੀਤੀ।ਫਿਰ ਉਹ ਸਰੀਰ ਦੇ ਨਾਲ ਮਾਨਸਿਕ ਰੋਗੀ ਹੋ ਗਿਆ।ਵਲਾਇਤ ਵਾਲੀ ਬੇਟੀ ਇਕ ਵਾਰ ਆਈ ਛੇ ਮਹੀਨੇ ਰਹੀ ਤੇ ਛੋਟੀ ਭੇੈਣ ਨੇ ਉਸਦੀ ਡਿਉਟੀ ਸੰਭਾਲ ਲਈ। ਭੇੈਣ,ਭੇੈਣ ਦੀ ਮਜਬੂਰੀ ਸਮਝਦੀ ਸੀ। ਛੋਟੀ ਨੇ ਆਪਣੇ ਪਤੀ ਦੀ ਸਹਿਮਤੀ ਨਾਲ ਪਿਤਾ ਨੂੰ ਆਪਣੇ ਕੋਲ ਲੈ ਆਂਦਾ।ਇਕ ਕਮਰੇ ਵਿੱਚ ਉਸਦੇ ਸੱਸ ਸਹੁਰਾ ਤੇ ਇਕ ਵਿੱਚ ਉਸਦੇ ਬਿਮਾਰ ਪਿਤਾ,ਤੇ ਉਸਦੇ ਦੋ ਨਿੱਕੇ ਬੱਚੇ ਤੇ ਉਸਦੀ ਸਰਕਾਰੀ ਨੌਕਰੀ।ਉਪਰ ਵਾਲੇ ਨੇ ਉਸਨੂੰ ਹਾਲਾਤ ਦਾ ਮੁਕਾਬਲਾ ਕਰਨ ਦੀ ਸਕਤੀ ਬਖ਼ਸ਼ੀ ਤੇ ਉਹ ਮੂੰਹ ਮੀਟ ਕੇ ਸੱਭ ਨੂੰ ਥਾਂ ਸਿਰ ਰੱਖਦੀ ਦਿਨ ਗੁਜਾਰਦੀ ਗਈ।ਜਿਸ ਦਿਨ ਕਿਤੇ ਉਹ ਆਪ ਢਿੱਲੀ ਹੋ ਜਾਂਦੀ ਸਾਰਾ ਘਰ ੁਿਜਵੇਂ ਬੀਮਾਰ ਹੋ ਜਾਂਦਾ,ਉਸਦੇ ਪਤੀ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ,ਕਿ ਉਹ ਕੱਲਾ ਇੰਨਾ ਕੁਝ ਕਿਵੇਂ ਸੰਭਾਲੇ?।
ਹਾਏ, ਡੈਡੀ ਦੀ ਦਵਾਈ ਦਾ ਵਕਤ ਹੋ ਗਿਆ,ਬਜੁਰਗਾਂ ਲਈ ਖਿਚੜੀ,ਦਲੀਆ ਕੌਣ ਬਨਾਏਗਾ?ਤੇ ਉਹ ਡਿਗਦੀ ਢਹਿੰਦੀ ਉਠ ਖੜਦੀ।ਉਹ ਅਟੈਡੈਂਟ ਦੇ ਭਰੋਸੇ ਨਾਂ ਰਹਿੰਦੀ।
ਅੱਜ ਉਸਦਾ ਡੈਡੀ ਸਦਾ ਲਈ ਉਸਨੂੰ ਥੋੜੀ ਜਿਹੀ ਵਿਹਲ ਦੇ ਗਿਆ ਤਾਂ ਉਹ ਆਪਣੇ ਆਪ ਨੂੰ ਬਲੇਮ ਕਰਨ ਲਗੀ,ਕਿ ਸ਼ਾਇਦ ਉਹ ਡੈਡੀ ਦੀ ਪੂਰੀ ਟਹਿਲ ਸੇਵਾ ਨਹੀਂ ਕਰ ਸਕੀ ਸੀ ਤਦੇ ਹੀ ਡੈਡੀ ਵੇਲੇ ਤੋਂ ਪਹਿਲਾਂ ਚਲੇ ਗਏ।ਭੇੈਣ ਨੂੰ ਖਬਰ ਹੋਈ ਉਹ ਵਲਾਇਤ ਤੋਂ ਅੇਮਰਜੈਂਸੀ ਟਿਕਟ ਲੈ ਉਡਦੀ ਆਣ ਪਹੁੰਚੀ,ਭਰਾ ਅਜੇ ਨਹੀਂ ਸੀ ਪਹੁੰਚੇ,ਖ਼ਵਰੇ ਉਹਨਾਂ ਦੀ ਕੀ ਮਜਬੂਰੀ ਸੀ?ਸਵਿਤਰੀ,ਆਪਣੇ ਪਿਤਾ ਦੀ ਡੇੱਡ ਬਾਡੀ ਰਾਹ ਵਿੱਚ ਰੋਲਣਾ ਨਹੀਂ ਸੀ ਚਾਹੁੰਦੀ,ਪਰ ਉਸਦੇ ਸਹੁਰੇ ਨੇ ਕਿਹਾ'ਪੁੱਤ ਇਹਨੂੰ ਆਪਣੀ ਮਿੱਟੀ ਵਿੱਚ ਜਾਣਾ ਹੈ'ਤੇ ਪੰਡਤ ਨੇ ਵੀ ਕਿਹਾ ਧੀ ਦੇ ਬੂਹੇ ਤੇ ਪਿਤਾ ਦਾ ਸਸਕਾਰ ਨਹੀਂ ਹੋ ਸਕਦਾ।ਤੇ ਪੰਡਤਾਂ ਦਾ ਕਿਹਾ ਸਿਰ ਮੱਥੇ। ਪੰਡਤ ਮੰਤਰ ਜਾਪ ਕਰੀ ਜਾ ਰਹੇ ਸਨ।ਦੂਰੋਂ ਆਏ ਪ੍ਰਾਹੁਣੇ ਛਿਥੇ ਪੈਣ ਲਗੇ।ਪਰ ਪੰਡਤ ਜੀ ਆਪਣੀ ਵਿਦਿਆ ਤੇ ਅੜੈ ਸਨ ਕਿ ਵੱਡੇ ਪੁੱਤਰ ਨੇ ਚਿਖਾ ਨੂੰ ਅੱਗਨੀ ਨਾ ਦਿਖਾਈ ਤਾਂ ਮਰਨ ਵਾਲੇ ਦੀ ਗਤੀ ਨਹੀਂ ਹੋਵੇਗੀ ਤੇ ਰੂਹ ਭਟਕਦੀ ਰਹੇਗੀ।
ਡੇਢ ਘੰਟਾ ਹੋਰ ਘੁਸਰ ਮੁਸਰ ਚ ਗੁਜਰ ਗਿਆ।ਮੇਜਰ ਸਾਹਬ ਬੜੀ ਸ਼ਾਂਤ ਮੁਦਰਾ ਚ ਪੰਡਤ ਜੀ ਨੂੰ ਮੁਖਾਤਿਬ ਹੋਏ,ਪੰਡਤਜੀ ਰੂਹ ਭਟਕੇਗੀ ਤੇ ਬੇਟੀ ਸੰਭਾਲ ਲਵੇਗੀ,ਇੰਨੇ ਸਾਲ ਤੋਂ ਵੀ ਤੇ ਜਿੰਦਾ ਲਾਸ਼ ਨੂੰ ਲਈ ਫਿਰ ਰਹੀ ਸੀ।ਰਾਖ ਦੀ ਮੁੱਠ ਕੀ ਭਟਕੇਗੀ।ਮੇਰੀ ਗਤੀ ਵੀ ਨੇੜੇ ਹੀ ਹੈ ਤੇ ਮੇਰਾ ਕੋਈ ਬੇਟਾ ਵੀ ਨਹੀਂ ਹੈ।ਪੰਡਤਜੀ ਕੁਝ ਬੋਲਣ ਹੀ ਲਗੇ ਸੀ ਕੇ ਅੋਰਤਾਂ ਵਾਲੇ ਝੁੰਡ ਚੋਂ ਮਿਲਵੀਂ ਸਹਿਮਤੀ ਹੌਲੀ ਜਿਹੇ ਤਾੜੀ ਨਾਲ ਗੂੰਜੀ।ਕਿਤੋਂ ਆਵਾਜ਼ ਆਈ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਚਿਖਾ ਨੂੰ ਅਗਨੀ ਉਹਦੀ ਬੇਟੀ ਨੇ ਦਿਖਾਈ ਸੀ।ਪੰਡਤਜੀ ਨੇ ਰੂੁਹ ਨੂੰ ਭਟਕਣ ਤੋਂ ਉਪਾਅ ਲਈ ਦੱਸ ਕੁ ਹਜਾਰ ਦਾ ਖਰਚਾ ਸੁਣਾ ਕੇ ਅਚਾਰੀਆ ਨੂੰ ਤਖ਼ਤਾ ਚੁਕਣ ਦੀ ਇਜ਼ਾਜ਼ਤ ਦੇ ਦਿੱਤੀ।ਦੋਹਾਂ ਭੇੈਣਾ ਤੇ ਉਹਨਾਂ ਦੇ ਪਤੀਆਂ ਨੇ ਅਰਥੀ ਨੂੰ ਕੰਧਾ ਦਿੱਤਾ।ਸੋਗ ਦੇ ਵੇਲੇ ਹਲਕੇ ਹਾਸੇ ਤੇ ਤਾੜੀ ਦਾ ਟਣਕਣਾ ਵੀ ਅਲੋਕਾਰ ਭਾਣਾ ਸੀ,ਤੇ ਉਪਰੋਂ ਬੇਟੀਆਂ ਨੇ ਪਿਤਾ ਦੀ ਚਿਖਾ ਨੂੰ ਅਗਨੀ ਦਿੱਤੀ।ਹਰ ਕੋਈ ਅਲਾਪ ਰਿਹਾ ਸੀ 'ਈਸ਼ਵਰ'ਮਰਨ ਵਾਲੇ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ'।
"ਅੱਗ ਦਾ ਕੰਮ ਤਾਂ ਜਲਾਉਣਾ ਸਾੜਨਾ ਹੀ ਹੈ,ਉਹ ਕੀ ਜਾਣੇ,ਅੱਗ ਪੁੱਤ ਨੇ ਲਾਈ ਹੈ ਕਿ ਧੀ ਨੇ-ਮੇਜਰ ਸਾਹਬ ਹੌਲੀ ਦੇਣੇ ਕਹਿ ਗਏ।"
ਚਿਖਾ ਜਲਦੀ ਰਹੀ ਤੇ ਚਰਚਾ ਚਲਦੀ ਰਹੀ,ਧੀ ਵਲਾਇਤੋਂ ਆ ਪੁਜੀ ਤੇ ਪੁੱਤਰ ਮਦਰਾਸ ਚੋਂ ਨੀ੍ਹ ਆ ਸਕੇ।ਉਹ ਤੇ ਜਿਉਂ ਵਿਆਹੇ ਗਏ ਮੁੜ ਕਦੀ ਆਏ ਸੁਣੇ ਹੀ ਨਹੀਂ-ਕੋਈ ਵਿਚੋਂ ਬੋਲਿਆ॥ ਮੇਜਰ ਸਾਹਬ ਕਹਿਣ ਲਗੇ ਦੇਸ਼ ਵਿੱਚ ਬ੍ਰਿਧ ਘਰ ਭਰੇ ਪਏ ਨੇ ਵ੍ਰਿੰਦਾਵਨ ਹਜਾਰਾਂ ਦੀ ਗਿਣਤੀ ਵਿੱਚ ਪੁੱਤਰਾਂ ਦੇ ਛੱਡੇ ਮਾਪੇ ਦਿਨ ਕਟੀ ਕਰ ਰਹੇ ਹਨ।ਗਤੀ ਤੇ ਉਹਨਾਂ ਦੀ ਵੀ ਹੋਣੀ ਹੈ।
ਚੌਥੇ ਤੇ ਪੁੱਤਰ ਹਾਜਰ ਸਨ।ਤੇ ਉਹਨਾਂ ਨੂੰ ਮੁੜਨ ਦੀ ਕਾਹਲੀ ਸੀ,ਉਹਨਾਂ ਪੰਡਤ ਨੂੰ ਅੰਤਿਮ ਰਸਮਾਂ ਅਗਲੇ ਦਿਨ ਹੀ ਮੁਕਾਉਣ ਲਈ ਹੁਕਮ ਚਾੜ੍ਹ ਦਿੱਤਾ।ਰਸਮਾਂ ਮੁਕੀਆਂ ਤੇ ਉਹਨਾਂ ਭੇੈਣਾ ਅੱਗੇ ਸਰਕਾਰੀ ਕਾਗਜ਼ ਕਰਦਿਆਂ ਕਿਹਾ ਇਥੇ ਹਸਤਾਖਰ ਕਰ ਦਿਓ ਪਿਤਾ ਜੀ ਵਾਲਾ ਮਕਾਨ ਵਿਕ ਗਿਆ ਹੈ,ਭੈੇਣਾ ਨੇ ਕੋਈ ਵੀ ਸਵਾਲ ਕੀਤੇ ਬਿਨਾਂ ਦਸਤਖ਼ਤ ਕਰ ਦਿੱਤੇ।( ਉਹ ਤੇ ਉਥੋਂ ਤੁਰਨ ਤੋਂ ਪਹਿਲਾਂ 'ਨੇਟ' ਤੇ ਪਿਤਾ ਦਾ ਮਕਾਨ ਵੇਚਣਾ ਲਾ ਆਏ ਸੀ ) ਨਿਕੀਏ', ਪਿਤਾ ਜੀ ਪੈਨਸ਼ਨ ਤੈਨੂੰ ਦੇਂਦੇ ਹੀ ਰਹੇ ਹਨ,ਵੱਡੇ ਵੀਰ ਨੇ ਕਾਗਜ਼ ਇਕੱਠੇ ਕਰਦਿਆਂ ਕਿਹਾ।--ਦੋ ਚਾਰ ਪ੍ਰਾਹੁਣੇ ਜੋ ਅਜੇ ਬੈਠੈ ਸਨ ਕਿਤੇ ਦੂਰ ਸੋਚੀਂ ਜਾ ਪੁਜੇ।
(ਚਲਦੇ ਚਲਦੇ-" ਨਾਰੀ ਤੇ ਜੋ ਪੁਰਖ ਕਰਾਵੇ,ਪੁਰਖਣ ਤੇ ਜੋ ਨਾਰੀ"---ਨਾਰੀ ਨਰ ਨੂੰ ਜਨਮ ਦੇ ਸਕਦੀ ਹੈ,ਪਾਲ ਪੋਸ ਸਕਦੀ ਹੈ, ਪੁਰਖ ਦੀ ਲਾਚਾਰੀ ਵੇਲੇ ਡੰਗੋਰੀ ਬਣ ਸਕਦੀ ਹੈ,ਕੰਧੇ ਨਾਲ ਕੰਧਾ ਮਿਲਾ ਕੇ ਸ਼ਾਨਾ ਬਸ਼ਾਨਾ ਚਲ ਸਕਦੀ ਹੈ,ਪਰ ਅਰਥੀ ਨੂੰ ਕੰਧਾ ਨਹੀਂ ਦੇ ਸਕਦੀ,ਉਮਰ ਭਰ ਚੁਲ੍ਹਾ ਜਲਾ ਕੇ ਪੇਟ ਭਰੇ ਨਾਰੀ,ਪਰ ਚਿਖਾ ਨੂੰ ਅੱਗ ਦਿਖਾਉਣ ਤੋਂ ਵਰਜਿਤ ਹੈ।ਕਿਆ ਥਿਉਰੀ ਹੈ,'ਪੰਡਤ ਜੀ ?)
(ਧਿਆਨ ਯੋਗ-ਬਜੁਰਗ ਫਰਮਾ ਗਏ ਹਨ'ਦੂਜੇ ਨੂੰ ਸਲਾਮ ਕਹਿਣ ਨਾਲ ਆਪਣੇ ਲਈ ਸਲਾਮਤੀ ਦੇ ਫਰਿਸ਼ਤੇ ਉਤਰ ਆਉਂਦੇ ਹਨ)
ਰਣਜੀਤ ਕੌਰ ਗੁੱਡੀ ਤਰਨ ਤਾਰਨ
'" ਕਮਲੀ ਰਮਲੀ ਖੁਸ਼ੀ " -ਰਤਾ ਹੱਸ ਕੇ ਅੇਧਰ ਤੱਕ ਸਜਣਾ,ਨਜ਼ਰਾਂ ਰੱਸ ਨੈਣਾਂ ਦਾ ਚੱਖਣਾ....... - ਰਣਜੀਤ ਕੌਰ ਗੁਡੀ ਤਰਨ ਤਾਰਨ
ਖੁਸ਼ਗਵਾਰ ਵਾਤਾਵਰਣ ਹੋਵੇ ਤਾ ਬਹੁ ਭਾਤੀ ਖੁਸ਼ੀਆਂ ਬਿਖਰ ਰਹਿੰਦੀਆਂ ਹਨ।ਆਦਮੀ ਦੀ ਜੀਭ ਦੇ ਸੁਆਦ ਦਾ ਮਜਾ ਲਫ਼ਜ਼ਾਂ ਵਿੱਚ ਕਿਵੇਂ ਕੀਤਾ ਜਾਵੇ,ਇਹ ਬਹੁ ਰੰਗ ਤੇ ਬੇਅੰਤ ਹੈ।ਇਸੀ ਤਰਾਂ ਨਿਗਾਹਾਂ ਦੇ ਸੁਆਦ ਦੀ ਖੁਸੀ ਹੈ,ਸਾਰੀ ਦੁਨੀਆਂ ਇਕ ਦਰਸ਼ਨ ਹੈ।
ਬੰਦਾ ਰੰਗ ਨੌਂਰੰਗ,ਅਕਾਸ਼,ਜੰਗਲ,ਪਹਾੜ,ਨਦੀਆਂ ਲਹਿਰਾਂ,ਬਾਰਿਸ਼.ਨੀਲੇ ਪਾਣੀ,ਕਾਲੇ ਅਸਥਾਨ ਵੇਖ ਵੇਖ ਰੱਜਦਾ ਹੀ ਨਹੀਂ।ਅੱਖੀਆਂ " ਅੱਖੀਂ ਦੇਖ ਨਾਂ ਰਾਜੀਆਂ ਬਹ ਰੰਗ ਤਮਾਸ਼ੇ ਜੀ" । ਨਜ਼ਰਾਂ ਦੇ ਰੱਸ ਵੀ ਕਈ ਪ੍ਰਕਾਰ ਦੇ ਹਨ,ਕੁਦਰਤੀ ਨਜ਼ਾਰੇ,ਬਨਾਉਟੀ ਨਜ਼ਾਰੇ, ਮਿੱਠੈ,ਫਿਕੇ,ਖੱਟੇ ਨਜ਼ਾਰੇ,ਮੇਲੇ,ਰੂਹ ਫੁਕਦੇ ਨਜ਼ਾਰੇ,ਰੂਹ ਝੰਜੋੜਦੇ ਨਜ਼ਾਰੇ,ਵੇਖ ਕੇ ਵੀ ਨਜ਼ਰਾਂ ਤ੍ਰਿਪਤ ਨਹੀਂ ਹੁੰਦੀਆਂ,ਪਲ ਦੋ ਪਲ ਦੀ ਕਮਲੀ ਰਮਲੀ ਖੁਸ਼ੀ ਬਟੋਰਨ ਲਈ ਨਿਗਾਹ ਕਮਲੀ ਰਮਲੀ ਹੋ ਜਾਦੀ ਹੈ।ਇਥੋਂ ਤੱਕ ਕੇ ਉਡਾਰੀਆਂ ਮਾਰਦੇ ਪੰਛੀ ਤੇ ਟਪੂਸੀਆਂ ਮਾਰਦੇ ਜਾਨਵਰ ਬਹੁਤ ਅੱਛੈ ਲਗਦੇ ਹਨ,ਪਰ ਸਿਕਾਰ ਕਰਕੇ ਖੁਸ਼ੀ ਕਮਲੀ ਹੋਣਾ ਲੋਚਦੀ ਹੈ।'ਰੋਮ ਦਾ ਬਾਦਸ਼ਾਹ'ਨੀਰੋ ਨੂੰ ਅੱਗ ਬਹੁਤ ਖੁਸ਼ੀ ਦੇਂਦੀ ਸੀ,ਉਹ ਆਪਣੇ ਸ਼ਹਿਰ ਨੂੰ ਅੱਗ ਲਗਾ ਕੇ ਉੱਚੇ ਬੈਠ ਕੇ ਬੰੰਸਰੀ ਵਜਾਉਣ ਲਗਦਾ'।ਕੋਈ ਸੁੰਦਰ ਪੁਸ਼ਾਕ ਵੇਖ ਖੁਸ ਹੁੰਦਾ ਹੈ ਤੇ ਕੋਈ ਨੰਗੇਜ ਤੋਂ ਲੁਤਫ ਲੈਂਦਾ ਹੈ।ਕੋਈ ਇੰਤਜ਼ਾਰ ਦੀ ਖੁਸ਼ੀ ਲਵੇ ਤੇ ਕੋਈ ਵਸਲ ਦਾ ਆਨੰਦ ਉਠਾਵੇ।ਕੋਈ ਜਹਿਰ ਪੀ ਕੇ ਚੜ੍ਹਦੀ ਕਲਾ ਚ ਹੈ ਤੇ ਕੋਈ ਮਿਸ਼ਰੀ ਸ਼ਹਿਦ ਪੀ ਨਿਹਾਲ ਹੋ ਰਿਹਾ ਹੈ।ਪਿਆਰ ਮੁਹੱਬਤਾਂ ਵਿੱਚੋਂ ਲੱਬਦਾ ਹੈ ਖੁਸੀ ਉਹ ਤੇ ਦੂਜਾ ਲੜਾਈਆਂ ਘੋਲਾਂ ਚੋਂ,ਤੇ ਤੀਜਾ ਮੋਹ ਮਾਇਆ ਚੋਂ।ਭਾਈ ਲਾਲੋ ਦੀ ਖੁਸ਼ੀ ਵੱਖਰੀ ਤੇ ਮਲਿਕ ਭਾਗੋ ਦਾ ਰੰਗ ਹੋਰ ਹੈ।
ਕੰਨਾਂ ਦੀ ਖੁਸੀ ਦਾ ਰੰਗ ਵੀ ਅੱਖਾਂ ਵਰਗਾ ਹੀ ਹੁੰਦਾ ਹੈ।ਕਿਤੇ ਕਲਾਸੀਕਲ ਤੇ ਲੁਭਾਉਂਦੇ ਨੇ ਕੰਨ ਤੇ ਕਿਤੇ ਲਚਰਤਾ ਲੁਭਾ ਰਹੀ ਹੈ। ਬੁਲੇਸ਼ਾਹ ਜਿਹਾ ਕਦੇ ਮਾਲਿਕ ਨੂੰ ਰਾਂਝਾ ਬਣਾ ਲੈਂਦਾ ਹੈ ਤੇ ਕਦੇ ਆਪ ਉਹਦੀ ਮਹਿਬੂਬਾ ਬਣ ਨਚਣ ਲਗਦਾ ਹੈ।ਕਿਸੇ ਨੂੰ ਇਸਕ ਦੀ ਨਾਕਾਮੀ ਕਾਮਯਾਬੀ ਦੀ ਖੁਸ਼ੀ ਦੇ ਗਈ ਤੇ ਕਿਸੇ ਨੂੰ ਕਮਲਾ ਬਣਾ ਗਲੀਆਂ ਚ ਫੇਰ ਗਈ।ਰਮਲੀ ਨੂੰ ਕਮਲੀ ਕਰਨ ਦਾ ਵੱਲ ਜੋ ਬਹੁਤ ਆਉਂਦੇੈ।ਜਿਵੇਂ ਕਿਸੇ ਨੂੰ ਚਾਹ ਮਲ੍ਹਾਰ ਦੇਂਦੀ ਹੈ ਤੇ ਕਿਸੇ ਨੂੰ ਸ਼ਰਾਬ ਨਾ ਮਿਲੇ ਤੇ ਮਰਨ ਲਗਦਾ ਹੈ।ਕੋਈ ਨਿਲੱਜ ਹੋ ਹੀ.ਹੀ ਹੀ.ਕਰਦਾ ਤੇ ਦੂਜਾ ਲੱਜਾ ਮਹਿਸੂਸ ਕੇ।ਆਪਣੀ ਪਸੰਦ ਸੁਣਨ ਤੋਂ ਕੰਨ ਆਪਣੀ ਮਰਜੀ ਦੀ ਖੁਸ਼ੀ ਖੋਜ ਲੈਂਦੇ ਹਨ,ਤੇ ਕਿਸੇ ਨੂੰ ਆਪਣਾ ਨਾਮ ਸੁਣਨ ਦਾ ਹੀ ਚਾਅ ਚੜ੍ਹਿਆ ਰਹਿੰਦਾ ਹੈ।ਬਦ ਨਾਲੋਂ ਬਦਨਾਮ ਹੋਰ ਵੀ ਖੀਵਾ ਹੋ ਜਾਦਾ ਹੈ।
ਨੱਕ ਵੀ ਖੁਸ਼ ਹੁੰਦੈ,ਆਪਣੀ ਪਸੰਦ ਦੀ ਖੁਸਬੂ ਸਾਹਾਂ ਚ ਭਰ ਕੇ।ਹੱਥ ਪੈਰ ਵੀ ਨਰਮ ਨਰਮ ਛੁਹਾਂ ਦਾ ਮਜ਼ਾ ਲੈ ਲੈਂਦੇ ਹਨ,ਮੂ੍ਹੰਹ ਵੀ ਸਵਾਦਾਂ ਚ ਖੁਸ ਹੁੰਦੈ,ਬਸ ਇਕ ਪੇਟ ਹੀ ਹੈ ਜਿਸਨੂੰ ਖੁਸ ਹੋਣ ਦਾ ਵੱਲ ਨਹੀਂ ਆਉਦਾ।
ਕੋਈ ਜੂਏ ਦੀ ਲੱਤ ਵਿੱਚ ਲੀਨ ਹੈ ਤੇ ਕੋਈ ਸੁੱਖੇ,ਭੰਗ ਵਿੱਚ,ਕੋਈ ਸੋਨਾ,ਚਾਂਦੀ ਇਕੱਠਾ ਕਰਨ ਵਿਚ ਖੁਸ ਹੈ।ਇਕ ਤਾਰੀਆਂ ਲਾ ਕੇ ਤੇ ਦੂਜਾ ਧੁਪੇ ਸੜ ਕੇ ਆਨੰਦਤ ਹੋ ਰਿਹਾ ਹੈ।ਗਮ ਕਿਸ ਨੂੰ ਚਾਹੀਦਾ ਹੈ,ਹਰ ਕੋਈ ਸੰਸਾਰਿਕ ਖੂਸ਼ੀ ਬਟੋਰਨ ਲਈ ਝੱਲਾ ਹੋਇਆ ਫਿਰਦਾ ਹੈ।ਫਰਾਂਸ ਦੀ ਕਹਾਵਤ ਹੈ'ਹਰ ਬੰਦੇ ਨੂੰ ਆਪਣੇ ਆਪਣੇ ਖਿਆਲ ਮਗਰ ਲਗ ਕੇ ਖੂਸ਼ੀ ਪ੍ਰਾਪਤ ਕਰਨ ਦਾ ਸ਼ੁਦਾ ਜਿਹਾ ਹੈ। ਖੁਸ਼ੀ ਬਟੋਰਨ ਦੇ ਇਸ ਰੁਝੇਂਵੇ ਵਿੱਚੋ ਕਿਸੇ ਦੀ ਕੀ ਝੋਲੀ ਭਰਦੀ ਹੈ,ਤੇ ਕਿਸੇ ਵਿਰਲੇ ਦੀ ਤ੍ਰਿਸ਼ਨਾ ਮਿਟਦੀ ਹੈ।ਖੁਸ਼ੀ ਦੀ ਲਾਲਸਾ ਸੀਮਾ ਰਹਿਤ ਹੈ,ਹੱਦ ਹੀਣ ਹੈ।
ਇਸ ਰੰਗਲੀ ਦੁਨੀਆਂ ਦੇ ਰੰਗ ਤੇ ਖੁਸ਼ੀਆਂ ਵਿਅਰਥ ਹਨ ਜਾ ਮਾਣਨ ਯੋਗ?ਇਹਨਾਂ ਤੋਂ ਭੱਜਿਆ ਵੀ ਨਹੀਂ ਜਾ ਸਕਦਾ ਤੇ ਕਈ ਵਾਰ ਅਪਨਾਇਆ ਵੀ ਜਾ ਸਕਦਾ।ਇਹ ਕਿਵੇਂ ਹੋ ਸਕਦਾ ਕਿ ਵਸਦੇ ਹੋਈਏ ਦਰਿਆ ਦੇ ਬਰੇਤੇ ਵਿੱਚ ਤੇ ਫਿਰ ਪਾਣੀ ਨੂੰ ਪੱਲੂ ਨਾਂ ਛੁਹਣ ਦਈਏ।ਦੁਨੀਆਂ ਦੇ ਰੰਗ ਤਮਾਸ਼ੇ ਵੇਖੇ ਬਿਨਾਂ ਹੀ ਤੇ ਖੁਸ਼ੀਆਂ ਦਾ ਸੁਆਦ ਚੱਖੇ ਬਿਨਾਂ ਕਿਵੇਂ ਜੀਵਿਤ ਰਿਹਾ ਜਾ ਸਕਦਾ ਹੈ? ਇੰਜ ਹੁੰਦਾ ਵੀ ਨਹੀਂ ਤੇ ਹੋਣਾ ਵੀ ਨਹੀਂ ਚਾਹੀਦਾ,ਕਿਉਂਕਿ ਜੀਵਨ ਤਾਂ ਮਿੱਠਾ ਲੱਡੂ ਹੈ,ਇਸਦੀਆਂ ਕਮਲੀਆਂ ਰਮਲੀਆਂ ਖੂਸ਼ੀਆਂ ਵਿੱਚ ਹੀ ਜਾਨ ਜਹਾਨ ਹੈ।ਬੱਚਾ ਡਿਗਦਾ ਹੈ,ਚੋਟ ਖਾਂਦਾ ਹੈ ਰੋਂਦਾ ਹੈ,ਫਿਰ ਉਠਦਾ ਹੈ,ਖਰਮਸਤੀਆਂ ਕਰ ਕੇ ਖੁਸ਼ ਹੁੰਦਾ ਹੈ ਤੇ ਇੰਜ ਹੀ ਸਾਲੋ ਸਾਲ ਵੱਡਾ ਹੋ ਕਿ ਬੁਢਾਪੇ ਚ ਜਾ ਪੁਜਦਾ ਹੈ।ਹਰ ਉਮਰ ਦੇ ਲੁਤਫਾਂ ਦੇ ਰੰਗ ਵੱਖੋ ਵੱਖਰੇ ਹੁੰਦੇ ਹਨ।ਮ੍ਰਿਗ ਤ੍ਰਿਸ਼ਨਾ ਚੋਂ ਵੀ ਖੁਸੀ ਤਲਾਸ਼ ਲੈਂਦਾ ਹੈ ਬੰਦਾ।ਖੁਸ਼ੀਆਂ ਸੁਆਦ ਆਪਣੇ ਅੰਦਰ ਹੁੰਦਾ ਹੈ।ਅਸਲ ਪ੍ਰਾਪਤ ਨਾ ਹੋਵੇ ਤਾਂ ਕਲਪਨਾ ਵਿਚੋਂ ਮੁਸਕਰਾਹਟ ਢੂੰਡ ਲੈਣਾ।ੱਬੱਚਾ ਬੇਸਵਾਦ ਦੁੱਧ ਚੁੰਘ ਕੇ ਸਕੂਨ ਦੀ ਨੀਂਦ ਸੁੱਤਾ ਨੀਂਦ ਵਿੱਚ ਮੁਸਕਰਾ ਤੇ ਕਈ ਵਾਰ ਖੁਲ੍ਹ ਕੇ ਹੱਸ ਲੈਣਾ।
ਮਨ ਜੇ ਚਾਹੇ ਹਰ ਹਾਲ ਵਿੱਚ ਖੁਸ ਰਹਿ ਸਕਦਾ ਹੈ,ਬਚਪਨ ਦੀ ਤਰਾਂ ਜਵਾਨੀ ਤੇ ਬੁਢਾਪੇ ਵਿੱਚ ਵੀ।ਮਨ ਨੂੰ ਮਿੱਟੀ ਦੇ ਜ਼ਰੇ ਵਿੱਚ ਉਹ ਆਧਾਰ ਤੇ ਦੌਲਤਾਂ ਦਿਸ ਸਕਦੀਆਂ ਹਨ,ਜੋ ਕੋਈ ਕਾਬਲ ਮਦਾਰੀ ਜਾਂ ਜਾਦੂਗਰ ਵੀ ਨਹੀਂ ਵਿਖਾ ਸਕਦਾ।ਮਨ ਦੀ ਝੱਲ ਵਲਲੀ ਖੁਸ਼ੀ ਵਿੱਚ ਉਹ ਨਿਰਾਲੀ ਬਾਦਸ਼ਾਹੀ ਹੈ,ਜਿਸ ਵਿੱਚ ਤਖ਼ਤਾਂ,ਕੁਰਸੀਆਂ ਦੀ ਲੋੜ ਨਹੀਂ ਹੁੰਦੀ,ਬੱਸ ਤਾਕਤ ਤੇ ਕਮੰਜੋਰੀ ਵਿਚਲੱਾ ਨਕਸ਼ ਚੋਂਦੀ ਕਦੀ ਤੇ ਧੁੱਪ ਚ ਸੜਦੀ ਝੌਂਪੜੀ ਵਿੱਚ ਵੀ ਕਿਲਕਾਰੀਆਂ ਫੁਟਦੀਆਂ ਹਨ।
ਨਿਕੀਆਂ ਨਿਕੀਆਂ ਖੁਸ਼ੀਆਂ ਇਸ ਲਈ ਵੀ ਜਰੂਰੀ ਹਨ ਕਿ 'ਹਸਦਿਆਂ ਨਾਲ ਸਾਰੇ ਹਸਦੇ ਹਨ ਤੇ ਰੋਣ ਵਾਲਾ ਇਕੱਲਾ ਰੋਂਦਾ ਹੈ' ਰੱਸੀ ਦਾ ਸੱਪ ਬਣਾ ਲੇੈਣਾ ਯਾਰ ਦਾ ਸੱਪ ਦੀ ਰੱਸੀ ਬਣ ਖਿੜਕੀ ਚੋਂ ਲੰਘਣਾ,ਤੇ ਆਸ਼ਕ ਦਾ ਘਰ ਫੁਕ ਤਮਾਸ਼ਾ ਵੇਖਣਾ।
ਤੇ ਇਹੀ ਹੈ ਕਮਲੀ ਰਮਲੀ ਖੁਸ਼ੀ।
" ਘਰ ਸੇ ਮਸਜਿਦ ਹੈ ਬਹੁਤ ਦੂਰ,ਚਲੋ ਅੇੈਸਾ ਕਰੇਂ ਕਿਸੀ ਰੋਤੇ ਹੂਏ ਬੱਚੇ ਕੋ ਹੰਸਾਇਆਂ ਜਾਏ"
ਰਣਜੀਤ ਕੌਰ ਗੁਡੀ ਤਰਨ ਤਾਰਨ
'" ਕਮਲੀ ਰਮਲੀ ਖੁਸ਼ੀ " - ਰਣਜੀਤ ਕੌਰ ਗੁੱਡੀ, ਤਰਨ ਤਾਰਨ
ਯਮੀਂ ਯਮੀਂ-ਰਤਾ ਹੱਸ ਕੇ ਅੇਧਰ ਤੱਕ ਸਜਣਾ,ਨਜ਼ਰਾਂ ਰੱਸ ਨੈਣਾਂ ਦਾ ਚੱਖਣਾ.......
ਖੁਸ਼ਗਵਾਰ ਵਾਤਾਵਰਣ ਹੋਵੇ ਤਾ ਬਹੁ ਭਾਤੀ ਖੁਸ਼ੀਆਂ ਬਿਖਰ ਰਹਿੰਦੀਆਂ ਹਨ।ਆਦਮੀ ਦੀ ਜੀਭ ਦੇ ਸੁਆਦ ਦਾ ਮਜਾ ਲਫ਼ਜ਼ਾਂ ਵਿੱਚ ਕਿਵੇਂ ਕੀਤਾ ਜਾਵੇ,ਇਹ ਬਹੁ ਰੰਗ ਤੇ ਬੇਅੰਤ ਹੈ।ਇਸੀ ਤਰਾਂ ਨਿਗਾਹਾਂ ਦੇ ਸੁਆਦ ਦੀ ਖੁਸੀ ਹੈ,ਸਾਰੀ ਦੁਨੀਆਂ ਇਕ ਦਰਸ਼ਨ ਹੈ।
ਬੰਦਾ ਰੰਗ ਨੌਂਰੰਗ,ਅਕਾਸ਼,ਜੰਗਲ,ਪਹਾੜ,ਨਦੀਆਂ ਲਹਿਰਾਂ,ਬਾਰਿਸ਼.ਨੀਲੇ ਪਾਣੀ,ਕਾਲੇ ਅਸਥਾਨ ਵੇਖ ਵੇਖ ਰੱਜਦਾ ਹੀ ਨਹੀਂ।ਅੱਖੀਆਂ " ਅੱਖੀਂ ਦੇਖ ਨਾਂ ਰਾਜੀਆਂ ਬਹ ਰੰਗ ਤਮਾਸ਼ੇ ਜੀ" । ਨਜ਼ਰਾਂ ਦੇ ਰੱਸ ਵੀ ਕਈ ਪ੍ਰਕਾਰ ਦੇ ਹਨ,ਕੁਦਰਤੀ ਨਜ਼ਾਰੇ,ਬਨਾਉਟੀ ਨਜ਼ਾਰੇ, ਮਿੱਠੈ,ਫਿਕੇ,ਖੱਟੇ ਨਜ਼ਾਰੇ,ਮੇਲੇ,ਰੂਹ ਫੁਕਦੇ ਨਜ਼ਾਰੇ,ਰੂਹ ਝੰਜੋੜਦੇ ਨਜ਼ਾਰੇ,ਵੇਖ ਕੇ ਵੀ ਨਜ਼ਰਾਂ ਤ੍ਰਿਪਤ ਨਹੀਂ ਹੁੰਦੀਆਂ,ਪਲ ਦੋ ਪਲ ਦੀ ਕਮਲੀ ਰਮਲੀ ਖੁਸ਼ੀ ਬਟੋਰਨ ਲਈ ਨਿਗਾਹ ਕਮਲੀ ਰਮਲੀ ਹੋ ਜਾਦੀ ਹੈ।ਇਥੋਂ ਤੱਕ ਕੇ ਉਡਾਰੀਆਂ ਮਾਰਦੇ ਪੰਛੀ ਤੇ ਟਪੂਸੀਆਂ ਮਾਰਦੇ ਜਾਨਵਰ ਬਹੁਤ ਅੱਛੈ ਲਗਦੇ ਹਨ,ਪਰ ਸਿਕਾਰ ਕਰਕੇ ਖੁਸ਼ੀ ਕਮਲੀ ਹੋਣਾ ਲੋਚਦੀ ਹੈ।'ਰੋਮ ਦਾ ਬਾਦਸ਼ਾਹ'ਨੀਰੋ ਨੂੰ ਅੱਗ ਬਹੁਤ ਖੁਸ਼ੀ ਦੇਂਦੀ ਸੀ,ਉਹ ਆਪਣੇ ਸ਼ਹਿਰ ਨੂੰ ਅੱਗ ਲਗਾ ਕੇ ਉੱਚੇ ਬੈਠ ਕੇ ਬੰੰਸਰੀ ਵਜਾਉਣ ਲਗਦਾ'।ਕੋਈ ਸੁੰਦਰ ਪੁਸ਼ਾਕ ਵੇਖ ਖੁਸ ਹੁੰਦਾ ਹੈ ਤੇ ਕੋਈ ਨੰਗੇਜ ਤੋਂ ਲੁਤਫ ਲੈਂਦਾ ਹੈ।ਕੋਈ ਇੰਤਜ਼ਾਰ ਦੀ ਖੁਸ਼ੀ ਲਵੇ ਤੇ ਕੋਈ ਵਸਲ ਦਾ ਆਨੰਦ ਉਠਾਵੇ।ਕੋਈ ਜਹਿਰ ਪੀ ਕੇ ਚੜ੍ਹਦੀ ਕਲਾ ਚ ਹੈ ਤੇ ਕੋਈ ਮਿਸ਼ਰੀ ਸ਼ਹਿਦ ਪੀ ਨਿਹਾਲ ਹੋ ਰਿਹਾ ਹੈ।ਪਿਆਰ ਮੁਹੱਬਤਾਂ ਵਿੱਚੋਂ ਲੱਬਦਾ ਹੈ ਖੁਸੀ ਉਹ ਤੇ ਦੂਜਾ ਲੜਾਈਆਂ ਘੋਲਾਂ ਚੋਂ,ਤੇ ਤੀਜਾ ਮੋਹ ਮਾਇਆ ਚੋਂ।ਭਾਈ ਲਾਲੋ ਦੀ ਖੁਸ਼ੀ ਵੱਖਰੀ ਤੇ ਮਲਿਕ ਭਾਗੋ ਦਾ ਰੰਗ ਹੋਰ ਹੈ।
ਕੰਨਾਂ ਦੀ ਖੁਸੀ ਦਾ ਰੰਗ ਵੀ ਅੱਖਾਂ ਵਰਗਾ ਹੀ ਹੁੰਦਾ ਹੈ।ਕਿਤੇ ਕਲਾਸੀਕਲ ਤੇ ਲੁਭਾਉਂਦੇ ਨੇ ਕੰਨ ਤੇ ਕਿਤੇ ਲਚਰਤਾ ਲੁਭਾ ਰਹੀ ਹੈ। ਬੁਲੇਸ਼ਾਹ ਜਿਹਾ ਕਦੇ ਮਾਲਿਕ ਨੂੰ ਰਾਂਝਾ ਬਣਾ ਲੈਂਦਾ ਹੈ ਤੇ ਕਦੇ ਆਪ ਉਹਦੀ ਮਹਿਬੂਬਾ ਬਣ ਨਚਣ ਲਗਦਾ ਹੈ।ਕਿਸੇ ਨੂੰ ਇਸਕ ਦੀ ਨਾਕਾਮੀ ਕਾਮਯਾਬੀ ਦੀ ਖੁਸ਼ੀ ਦੇ ਗਈ ਤੇ ਕਿਸੇ ਨੂੰ ਕਮਲਾ ਬਣਾ ਗਲੀਆਂ ਚ ਫੇਰ ਗਈ।ਰਮਲੀ ਨੂੰ ਕਮਲੀ ਕਰਨ ਦਾ ਵੱਲ ਜੋ ਬਹੁਤ ਆਉਂਦੇੈ।ਜਿਵੇਂ ਕਿਸੇ ਨੂੰ ਚਾਹ ਮਲ੍ਹਾਰ ਦੇਂਦੀ ਹੈ ਤੇ ਕਿਸੇ ਨੂੰ ਸ਼ਰਾਬ ਨਾ ਮਿਲੇ ਤੇ ਮਰਨ ਲਗਦਾ ਹੈ।ਕੋਈ ਨਿਲੱਜ ਹੋ ਹੀ.ਹੀ ਹੀ.ਕਰਦਾ ਤੇ ਦੂਜਾ ਲੱਜਾ ਮਹਿਸੂਸ ਕੇ।ਆਪਣੀ ਪਸੰਦ ਸੁਣਨ ਤੋਂ ਕੰਨ ਆਪਣੀ ਮਰਜੀ ਦੀ ਖੁਸ਼ੀ ਖੋਜ ਲੈਂਦੇ ਹਨ,ਤੇ ਕਿਸੇ ਨੂੰ ਆਪਣਾ ਨਾਮ ਸੁਣਨ ਦਾ ਹੀ ਚਾਅ ਚੜ੍ਹਿਆ ਰਹਿੰਦਾ ਹੈ।ਬਦ ਨਾਲੋਂ ਬਦਨਾਮ ਹੋਰ ਵੀ ਖੀਵਾ ਹੋ ਜਾਦਾ ਹੈ।
ਨੱਕ ਵੀ ਖੁਸ਼ ਹੁੰਦੈ,ਆਪਣੀ ਪਸੰਦ ਦੀ ਖੁਸਬੂ ਸਾਹਾਂ ਚ ਭਰ ਕੇ।ਹੱਥ ਪੈਰ ਵੀ ਨਰਮ ਨਰਮ ਛੁਹਾਂ ਦਾ ਮਜ਼ਾ ਲੈ ਲੈਂਦੇ ਹਨ,ਮੂ੍ਹੰਹ ਵੀ ਸਵਾਦਾਂ ਚ ਖੁਸ ਹੁੰਦੈ,ਬਸ ਇਕ ਪੇਟ ਹੀ ਹੈ ਜਿਸਨੂੰ ਖੁਸ ਹੋਣ ਦਾ ਵੱਲ ਨਹੀਂ ਆਉਦਾ।
ਕੋਈ ਜੂਏ ਦੀ ਲੱਤ ਵਿੱਚ ਲੀਨ ਹੈ ਤੇ ਕੋਈ ਸੁੱਖੇ,ਭੰਗ ਵਿੱਚ,ਕੋਈ ਸੋਨਾ,ਚਾਂਦੀ ਇਕੱਠਾ ਕਰਨ ਵਿਚ ਖੁਸ ਹੈ।ਇਕ ਤਾਰੀਆਂ ਲਾ ਕੇ ਤੇ ਦੂਜਾ ਧੁਪੇ ਸੜ ਕੇ ਆਨੰਦਤ ਹੋ ਰਿਹਾ ਹੈ।ਗਮ ਕਿਸ ਨੂੰ ਚਾਹੀਦਾ ਹੈ,ਹਰ ਕੋਈ ਸੰਸਾਰਿਕ ਖੂਸ਼ੀ ਬਟੋਰਨ ਲਈ ਝੱਲਾ ਹੋਇਆ ਫਿਰਦਾ ਹੈ।ਫਰਾਂਸ ਦੀ ਕਹਾਵਤ ਹੈ'ਹਰ ਬੰਦੇ ਨੂੰ ਆਪਣੇ ਆਪਣੇ ਖਿਆਲ ਮਗਰ ਲਗ ਕੇ ਖੂਸ਼ੀ ਪ੍ਰਾਪਤ ਕਰਨ ਦਾ ਸ਼ੁਦਾ ਜਿਹਾ ਹੈ। ਖੁਸ਼ੀ ਬਟੋਰਨ ਦੇ ਇਸ ਰੁਝੇਂਵੇ ਵਿੱਚੋ ਕਿਸੇ ਦੀ ਕੀ ਝੋਲੀ ਭਰਦੀ ਹੈ,ਤੇ ਕਿਸੇ ਵਿਰਲੇ ਦੀ ਤ੍ਰਿਸ਼ਨਾ ਮਿਟਦੀ ਹੈ।ਖੁਸ਼ੀ ਦੀ ਲਾਲਸਾ ਸੀਮਾ ਰਹਿਤ ਹੈ,ਹੱਦ ਹੀਣ ਹੈ।
ਇਸ ਰੰਗਲੀ ਦੁਨੀਆਂ ਦੇ ਰੰਗ ਤੇ ਖੁਸ਼ੀਆਂ ਵਿਅਰਥ ਹਨ ਜਾ ਮਾਣਨ ਯੋਗ?ਇਹਨਾਂ ਤੋਂ ਭੱਜਿਆ ਵੀ ਨਹੀਂ ਜਾ ਸਕਦਾ ਤੇ ਕਈ ਵਾਰ ਅਪਨਾਇਆ ਵੀ ਜਾ ਸਕਦਾ।ਇਹ ਕਿਵੇਂ ਹੋ ਸਕਦਾ ਕਿ ਵਸਦੇ ਹੋਈਏ ਦਰਿਆ ਦੇ ਬਰੇਤੇ ਵਿੱਚ ਤੇ ਫਿਰ ਪਾਣੀ ਨੂੰ ਪੱਲੂ ਨਾਂ ਛੁਹਣ ਦਈਏ।ਦੁਨੀਆਂ ਦੇ ਰੰਗ ਤਮਾਸ਼ੇ ਵੇਖੇ ਬਿਨਾਂ ਹੀ ਤੇ ਖੁਸ਼ੀਆਂ ਦਾ ਸੁਆਦ ਚੱਖੇ ਬਿਨਾਂ ਕਿਵੇਂ ਜੀਵਿਤ ਰਿਹਾ ਜਾ ਸਕਦਾ ਹੈ? ਇੰਜ ਹੁੰਦਾ ਵੀ ਨਹੀਂ ਤੇ ਹੋਣਾ ਵੀ ਨਹੀਂ ਚਾਹੀਦਾ,ਕਿਉਂਕਿ ਜੀਵਨ ਤਾਂ ਮਿੱਠਾ ਲੱਡੂ ਹੈ,ਇਸਦੀਆਂ ਕਮਲੀਆਂ ਰਮਲੀਆਂ ਖੂਸ਼ੀਆਂ ਵਿੱਚ ਹੀ ਜਾਨ ਜਹਾਨ ਹੈ।ਬੱਚਾ ਡਿਗਦਾ ਹੈ,ਚੋਟ ਖਾਂਦਾ ਹੈ ਰੋਂਦਾ ਹੈ,ਫਿਰ ਉਠਦਾ ਹੈ,ਖਰਮਸਤੀਆਂ ਕਰ ਕੇ ਖੁਸ਼ ਹੁੰਦਾ ਹੈ ਤੇ ਇੰਜ ਹੀ ਸਾਲੋ ਸਾਲ ਵੱਡਾ ਹੋ ਕਿ ਬੁਢਾਪੇ ਚ ਜਾ ਪੁਜਦਾ ਹੈ।ਹਰ ਉਮਰ ਦੇ ਲੁਤਫਾਂ ਦੇ ਰੰਗ ਵੱਖੋ ਵੱਖਰੇ ਹੁੰਦੇ ਹਨ।ਮ੍ਰਿਗ ਤ੍ਰਿਸ਼ਨਾ ਚੋਂ ਵੀ ਖੁਸੀ ਤਲਾਸ਼ ਲੈਂਦਾ ਹੈ ਬੰਦਾ।ਖੁਸ਼ੀਆਂ ਸੁਆਦ ਆਪਣੇ ਅੰਦਰ ਹੁੰਦਾ ਹੈ।ਅਸਲ ਪ੍ਰਾਪਤ ਨਾ ਹੋਵੇ ਤਾਂ ਕਲਪਨਾ ਵਿਚੋਂ ਮੁਸਕਰਾਹਟ ਢੂੰਡ ਲੈਣਾ।ੱਬੱਚਾ ਬੇਸਵਾਦ ਦੁੱਧ ਚੁੰਘ ਕੇ ਸਕੂਨ ਦੀ ਨੀਂਦ ਸੁੱਤਾ ਨੀਂਦ ਵਿੱਚ ਮੁਸਕਰਾ ਤੇ ਕਈ ਵਾਰ ਖੁਲ੍ਹ ਕੇ ਹੱਸ ਲੈਣਾ।
ਮਨ ਜੇ ਚਾਹੇ ਹਰ ਹਾਲ ਵਿੱਚ ਖੁਸ ਰਹਿ ਸਕਦਾ ਹੈ,ਬਚਪਨ ਦੀ ਤਰਾਂ ਜਵਾਨੀ ਤੇ ਬੁਢਾਪੇ ਵਿੱਚ ਵੀ।ਮਨ ਨੂੰ ਮਿੱਟੀ ਦੇ ਜ਼ਰੇ ਵਿੱਚ ਉਹ ਆਧਾਰ ਤੇ ਦੌਲਤਾਂ ਦਿਸ ਸਕਦੀਆਂ ਹਨ,ਜੋ ਕੋਈ ਕਾਬਲ ਮਦਾਰੀ ਜਾਂ ਜਾਦੂਗਰ ਵੀ ਨਹੀਂ ਵਿਖਾ ਸਕਦਾ।ਮਨ ਦੀ ਝੱਲ ਵਲਲੀ ਖੁਸ਼ੀ ਵਿੱਚ ਉਹ ਨਿਰਾਲੀ ਬਾਦਸ਼ਾਹੀ ਹੈ,ਜਿਸ ਵਿੱਚ ਤਖ਼ਤਾਂ,ਕੁਰਸੀਆਂ ਦੀ ਲੋੜ ਨਹੀਂ ਹੁੰਦੀ,ਬੱਸ ਤਾਕਤ ਤੇ ਕਮੰਜੋਰੀ ਵਿਚਲੱਾ ਨਕਸ਼ ਚੋਂਦੀ ਕਦੀ ਤੇ ਧੁੱਪ ਚ ਸੜਦੀ ਝੌਂਪੜੀ ਵਿੱਚ ਵੀ ਕਿਲਕਾਰੀਆਂ ਫੁਟਦੀਆਂ ਹਨ।
ਨਿਕੀਆਂ ਨਿਕੀਆਂ ਖੁਸ਼ੀਆਂ ਇਸ ਲਈ ਵੀ ਜਰੂਰੀ ਹਨ ਕਿ 'ਹਸਦਿਆਂ ਨਾਲ ਸਾਰੇ ਹਸਦੇ ਹਨ ਤੇ ਰੋਣ ਵਾਲਾ ਇਕੱਲਾ ਰੋਂਦਾ ਹੈ' ਰੱਸੀ ਦਾ ਸੱਪ ਬਣਾ ਲੇੈਣਾ ਯਾਰ ਦਾ ਸੱਪ ਦੀ ਰੱਸੀ ਬਣ ਖਿੜਕੀ ਚੋਂ ਲੰਘਣਾ,ਤੇ ਆਸ਼ਕ ਦਾ ਘਰ ਫੁਕ ਤਮਾਸ਼ਾ ਵੇਖਣਾ।
" ਘਰ ਸੇ ਮਸਜਿਦ ਹੈ ਬਹੁਤ ਦੂਰ,ਚਲੋ ਅੇੈਸਾ ਕਰੇਂ ਕਿਸੀ ਰੋਤੇ ਹੂਏ ਬੱਚੇ ਕੋ ਹੰਸਾਇਆਂ ਜਾਏ"
“ਇੰਤਹਾ ਤੋਂ ਇੰਤਹਾ ਤੱਕ” - ਰਣਜੀਤ ਕੌਰ ਗੁੱਡੀ, ਤਰਨ ਤਾਰਨ
ਸੁਣਿਐ-ਪੰਜਾਬੀ ਦੇ ਹੱਥ ਤੇ ਬੰਗਾਲੀ ਦਾ ਦਿਮਾਗ ਕਦੀ ਨਿਚੱਲੇ ਨਹੀਂ ਰਹਿੰਦੇ।
ਇਹ ਵਾਕ ਅਕਸਰ ਸੁਣਿਆ ਕਰਦੇ ਸੀ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਹੁਣ ਆ ਕੇ ਸਮਝ ਆਇਆ ਹੈ ਕਿ ਮੌਕੇ ਨੂੰ ਮੋਹਿੰਮ ਇਹ ਆਪ ਬਣਾ ਲੈਂਦੇ ਨੇ, ਮੌਕਾ ਨਾ ਲੱਭੈ ਤਾਂ ਮੁੱਦੇ ਨੂੰ ਮੌਕੇ 'ਚ ਬਦਲ ਲੈਂਦੇ ਨੇ ਤੇ ਫੇਰ ਪੂਰੀ ਸ਼ਿੱਦਤ ਨਾਲ ਜੱਦੋਜਹਿਦ ਕਰਕੇ ਇੰਤਹਾ ਨੂੰ ਜਾ ਹੱਥ ਲਾਉਂਦੇ ਨੇ।
ਅਛੋਪਲੇ ਹੀ ਪਤਾ ਹੀ ਨਹੀਂ ਲਗਾ ਕਦੋਂ ਰੱਬ ਨੇ ਇਹਨਾਂ ਦੀ ਮੱਤ ਵਜਾ ਦਿੱਤੀ, ਹਾਲ ਸਾਹਮਣੇ ਹੈ -
ਨਾਂ ਘਸੁੰਨ ਮਾਰਦੈ, ਨਾਂ ਲੱਤ ਮਾਰਦੈ
ਜਦ ਵੀ ਮਾਰਦੈ ‘ਰੱਬ’ ਮੱਤ ਮਾਰਦੈ ॥
ਬਹੁਤੀ ਦੂਰ ਨਹੀਂ ਜਾਂਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵੇਲਾ ਫਿਰ ਬੰਦਾ ਬਹਾਦਰ ਜੀ ਦਾ ਵੇਲਾ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਵੇਲਾ ਤੇ ਫੇਰ ਅੰਗਰੇਜਾਂ ਦਾ ਵੇਲਾ, ਸਾਰੇ ਔਖੇ ਸਮਿਆਂ ਤੇ ਬਿਖੜੈ ਪੈਂਡਿਆਂ ਤੇ ਆਪਣੀ ਪਰਵਾਹ ਨਹੀਂ ਦੇਸ਼ ਕੌੰਮ ਤੋਂ ਜਾਨਾ ਵਾਰਨ ਦੀ ਮੁਹਿੰਮ ਚਲੀ ਤਾਂ ਕੁਰਬਾਨੀਆਂ /ਸ਼ਹੀਦੀਆਂ ਦੀ ਕਸਰ ਬਾਕੀ ਨਾਂ ਰਹਿਣ ਦਿੱਤੀ।
ਦੇਸ਼ ਵੰਡਿਆ ਗਿਆ ਅੱਤ ਦੀ ਗਰੀਬੀ ਤੇ ਭੁੱਖ ਸਹੀ ।
ਅਣਥੱਕ ਮਿਹਨਤ ਕੀਤੀ ਖੰਡਰਾਂ ਦੇ ਮਹਿਲ ਬਣਾਏ ਤੇ ਬੰਜਰ ਹਰੇ ਕੀਤੇ, ਅੰਨ ਦੇ ਬੋਹਲ ਲਾਏ, ਭੁੱਖਿਆਂ -ਪਿਆਸਿਆਂ ਨੂੰ ਰਜਾਇਆ। ਪੰਜਾਬ ਮੁੜ ਲੀਹ 'ਤੇ ਪਾਇਆ।
ਜੈ ਜਵਾਨ ਦੀ ਬਾਤ ਪਈ ਤੇ ਧੜਾ ਧੜ ਫੌਜ ਵਿੱਚ ਭਰਤੀ ਹੋਏ।
ਜੈ ਕਿਸਾਨ ਦੀ ਬਾਤ ਹੋਈ ਤਾਂ ਹਰਾ ਚਿੱਟਾ ਇਨਕਲਾਬ ਪੂਰੀ ਦੁਨੀਆ ਤੇ ਭਾਰੂ ਕਰ ਦਿੱਤਾ।
ਚੰਗੇ ਚੰਗੇ ਵੱਡੇ ਵੱਡੇ ਮਾਹਰਕੇ ਮਾਰਦੇ ਮਾਰਦੇ ਹੱਦ ਤੱਕ ਪੁੱਠੇ ਚਲਨ ਫੜ ਲਏ।
ਚਾਪਲੂਸੀ ਕਰਨ ਵੇਲੇ ਲੂੰਬੜ ਚਾਲਾਂ ਨੂੰ ਵੀ ਮਾਤ ਪਾਉਣੀ ਤੇ ਖੁਸ਼ਾਮਦ ਮੁੱਲ ਵੀ ਲੈ ਲੈਂਦੇ ਨੇ।
ਆਪਣੇ ਮੂੰਹ ਮੀਆਂ ਮਿੱਠੂ ਬਣਨ ਵਿੱਚ ਕਾਂ ਤੋਂ ਵੀ ਅੱਗੇ ਤੇ ਬੁਧੂ ਬਣਾਉਣ ਵਿੱਚ ਚਲਾਕ ਲੂੰਬੜੀ।
ਚੀਥੜਿਆਂ ਵਿਚੋਂ ਰਾਜੇ ਬਣੇ ,ਵੱਡੇ ਅਫਸਰ ਬਣੇ ਤੇ ਡੰਗਰਾਂ ਨਾਲ ਡੰਗਰ ਵੀ ਬਣੇ ਮਿੱਟੀ ਨਾਲ ਮਿੱਟੀ ਵੀ ਹੋਏ। ਚੋਰ, ਡਾਕੂ, ਬਦਮਾਸ਼-ਗੁੰਡੇ ਬਣ ਕੇ ਵੀ ਹੱਦ ਪਾਰ ਕੀਤੀ। ਆਪਣੇ ਹੱਥੀਂ ਆਪਣੇ ਆਲ੍ਹਣੇ ਫੂਕ ਕੇ ਤਮਾਸ਼ਾ ਵੀ ਵੇਖਿਆ ਵਿਖਾਇਆ।
ਗਲਤੀਆਂ ਤੇ ਪਛਤਾਉਣਾ ਨਹੀਂ ਨਾ ਸਬਕ ਸਿਖਣਾ ਤੇਰਾ ਭਾਣਾ ਮੀਠਾ ਲਾਗੈ, ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਆਖ ਕੇ ਹੱਥ ਮੱਲ ਕੇ, ਝੋਲੀ ਝਾੜ ਕੇ ਫਿਰ ਚੜ੍ਹਦੇ ਵੱਲ ਹੀ ਤੁਰ ਪੈਣਾ।
‘ਹਰ ਪੁੱਠੇ ਕੰਮ ਨੂੰ ਆਦਤ ਬਣਾ ਕੇ ਉਸਦਾ ਰਿਵਾਜ ਕਾਇਮ ਕਰਨਾ ਸੁਭਾਅ ਬਣਾ ਲਿਆ।
ਆਪਣੀ ਪਗੜੀ ਦੇ ਟੁਕੜੈ ਕਰ ਧੀਆਂ ਭੈਣਾਂ ਦੀ ਲਾਜ ਬਚਾਉਣ ਵਿੱਚ ਵੀ ਪਿਛੇ ਨਾਂ ਰਹੇ ਤੇ ਹੁਣ ਪਿਛਲੇ ਕਈ ਸਾਲ ਤੋਂ ਪਗੜੀ ਕੇਸ ਵਗਾਹ ਮਾਰਨ ਵਿੱਚ ਵੀ ਕਸਰ ਨਹੀਂ ਛੱਡੀ। ਸਿੰਘਾਂ ਵਾਲੇ ਕਾਰਨਾਮੇ ਅੰਜਾਮ ਦੇਂਦੇ ਆਪਣੇ ਨਾਮ ਨਾਲੌਂ ਸਿੰਘ ਲਾਹ ਕੇ ਔਹ ਮਾਰਿਆ। ਦਸਤਾਰ ਸਜਾਉਣ ਵਾਲੇ ਤੇ ਪੱਗ ਸਜਾਉਣ ਵਾਲੇ ਨੂੰ ਦੇਸੀ ਸਮਝਿਆ ਜਾਂਦਾ ਹੈ।
ਦੁਪੱਟਾ ਕੁੜੀਆਂ ਦੇ ਸਿਰ ਦਾ ਤਾਜ ਤੇ ਰੂਪ ਸ਼ਿੰਗਾਰ ਸੀ ਹੁਣ ਦੁਕਾਨਾਂ ਤੋਂ ਵੀ ਉਡ ਗਿਆ। ਪੜ੍ਹਨ ਲਿਖਣ ਕਿਰਤ ਕਰਨ ਵਿੱਚ ਪਿੱਛੇ ਰਹਿ ਗਏ ਪਰ ਅੰਗਰੇਜ਼ ਬਣਨ ਵਿੱਚ ਪੰਜਾਬੀ ਹੱਦ ਪਾਰ ਕਰ ਗਏ।
ਧਰਮ ਦੀ ਖਾਤਿਰ ਕੁਰਬਾਨ ਹੋਣ ਵਾਲੇ ਆਪਣਾ ਧਰਮ ਵੇਖੋ ਵੇਖੀ ਬਦਲ ਰਹੇ ਹਨ।
ਆਈਲੈਟਸ ਦੇ ਸੱਤ ਬੈਂਡ ਤਾਂ ਲੈ ਲਏ ਪਰ ਆਪਣੇ ਗੁਰੂਆਂ ਦੇ ਨਾਮ ਵੀ ਯਾਦ ਨਹੀਂ। ਗੁਰੂ ਮਾਨਿਓ ਗ੍ਰੰਥ ਦਾ ਗੁਰਸ਼ਬਦ ਵਿਸਾਰ ਪਖੰਡੀ ਸਾਧਾਂ ਨੂੰ ਪਾਲ ਲਿਆ। ਉਗਰਾਹੀ ਕਰ ਲੰਗਰ ਛਬੀਲਾਂ ਲਾਉਂਦੇ ਇਸ ਲਈ ਨਹੀਂ ਕਿ ਇਹ ਭਗਤ ਹਨ ਇਸ ਲਈ ਕਿ ਡੇਰੇ ਵਿੱਚ ਹਰ ਤਰਾਂ ਦੀ ਆਜ਼ਾਦੀ ਹੁੰਦੀ ਹੈ ਗੁਰੂ ਵਾਲੀ ਰਹਿਤ ਮਰਿਆਦਾ ਦਾ ਕੋਈ ਬੰਧਨ ਨਹੀਂ ਹੁੰਦਾ।
ਜਿੰਨੇ ਦੇਸ਼ / ਧਰਮ ਦੇ ਹਿੱਤਕਾਰੀ ਉਸ ਤੋਂ ਦੁੱਗਣੇ ਬੇਮੁਖ ਹਨ।
1980 ਤੋਂ 92 ਤੱਕ ਨੂੰ ਭੁੱਲ, ਜਿਹਨਾਂ ਨੂੰ ਕੱਢਣ ਲਈ ਲੱਖਾਂ ਜਾਨ ਮਾਲ ਤੋਂ ਗਏ ਉਹਨਾਂ ਦੇ ਕਦਮਾਂ 'ਚ ਸਾਰਾ ਮਾਲ ਸਮੇਤ ਜਾਨ ਰੱਖਣ ਜਹਾਜ ਭਰ ਰਹੇ ਹਨ। ਏਅਰਪੋਰਟ ਪੁੱਜਦੇ ਹੀ ਆਪਣੀ ਰਵਾਇਤੀ ਪੋਸ਼ਾਕ ਲਾਹ ਜੀਨ ਟਾਪ ਪਾ ਕੇ ਇੰਜ ਫਿਰਨ ਲਗਦੇ ਹਨ ਜਿਵੇਂ ਪਸੂ ਦਾ ਰੱਸਾ ਟੁੱਟ ਜਾਵੇ ਤੇ ਉਹ ਦੁੜੰਗੇ ਲਾਉਂਦਾ ਹੈ। ਇਹਨਾਂ ਨੂੰ ਵਰਗਲਾ ਕੇ ਠੱਗਣ ਵਾਲੇ ਵੀ ਇਹਨਾਂ ਦੇ ਨੇੜਲੇ ਆਪਣੇ ਹੀ ਹਨ।
ਇਹ ਜੋ ਨਸ਼ੇ ਦਾ ਅੱਤਵਾਦ ਹੈ ਤੇ ਇਹ ਜੋ ਵਿਦੇਸ਼ ਜਾਣ ਦੀ ਹੋੜ ਹੈ ਇਹ ਆਪਣਿਆਂ ਦਾ ਹੀ ਵਿਛਾਇਆ ਹੋਇਆ ਜਾਲ ਹੈ, ਇਹ ਵੀ ਇਕ ਘਿਨਾਉਣਾ ਘੱਲੂਘਾਰਾ ਹੈ।
ਭਾਰਤੀਆਂ ਦੀਆਂ ਕੁਰਬਾਨੀਆਂ ਜਾਂ ਇਨਕਲਾਬ ਜਾਂ ਲੀਡਰਾਂ ਦੇ ਆਖਣ ਤੇ ਅੰਗਰੇਜ਼ ਭਾਰਤ ਛੱਡ ਕੇ ਨਹੀਂ ਸੀ ਗਏ ਉਹ ਸਮਝ ਗਏ ਸੀ ਅਸੀਂ ਇਹਨਾਂ ਦੇ ਪੱਲੇ ਕੱਖ ਨਹੀਂ ਛੱਡਿਆ, ਜਮੀਰਾਂ ਤੱਕ ਮਾਰ ਦਿੱਤੀਆ ਆਤਮਾਵਾਂ ਚਾਦਰ ਤਾਣੀ ਪੈ ਗਈਆਂ ਹੁਣ ਇਹਨਾਂ ਨੰ ਲੁੱਟਣ ਖੋਹਣ ਤੇ ਮਾਰਨ ਲਈ ਇਹਨਾਂ ਦੇ ਆਪਣੇ ਸਜੱਗ ਹਨ।
ਅੱਧੀ ਰਾਤ ਦੇ ਬਾਦ ਘਰੋਂ ਛੁਪ ਛੁਪਾ ਕੇ ਨਿਕਲਣਾ ਤੇ ਚੋਰੀ ਵਿਆਹ ਕਰਨਾ ਇਹ ਫੈਸ਼ਨ ਵੀ ਅਧੁਨਿਕ ਰਿਵਾਜ ਬਣਾ ਲਿਆ ਤੇ ਬੜੇ ਸਾਲ ਜਾਰੀ ਰਿਹਾ ਕੁਝ ਕੁ ਮੁੰਡੇ ਜਾਨ ਤੋਂ ਵੀ ਗਏ ਪਰ ਕੁੜੀਆਂ ਵਿਚਾਰੀਆਂ ਗੈਰਤ ਦੀ ਛੁਰੀ ਨਾਲ ਜਿਬਾਹ ਕੀਤੀਆਂ ਗਈਆਂ। ਇੱਕਾ-ਦੁੱਕਾ ਕਿਤੇ ਕੋਈ ਗ੍ਰਹਿਸਤ ਨਿਭਾ ਰਿਹਾ ਹੋਵੇ ਸ਼ਾਇਦ, ਬਹੁਤੇ ਅੱਡੋ ਪਾਟੀ ਹੋ ਗਏ । ਨਾਂ ਇਧਰ ਕੇ ਰਹੇ ਨਾਂ ਉਧਰ ਕੇ।
ਲਾਡ ਲਾਡ ਵਿੱਚ ਹੀ ਜੋਕਾਂ ਬਣ ਮਾਪਿਆਂ ਦਾ ਲਹੂ ਪੀਤਾ।
ਨਕਲ ਮਾਰਨ ਲੱਗੇ ਤਾਂ ਪੜ੍ਹਾਕੂਆਂ ਨੂੰ ਕੁੱਟਿਆ ਉਸਤਾਦਾਂ ਨੂੰ ਚਾਕੂ ਛੁਰੇ ਮਾਰੇ ।
ਜੇ ਸਟੋਵ ਨਾਲ ਨੂੰਹਾਂ ਸਾੜਨ ਲਗੇ ਤੇ ਕਈ ਸਾਲ ਇਹੋ ਗੁਨਾਹ ਕਰਦੇ ਰਹੇ।
ਜੇ ਕੁੱਖ ਵਿੱਚ ਕੁੜੀਆਂ ਮਾਰਨ ਲਗੇ ਤੇ ਰੱਬ ਨਾਲ ਵੀ ਹੱਥ ਕਰ ਗਏ।
ਇਹ ਜਿੰਨੇ ਚੁਸਤ ਹੁੰਦੇ ਨੇ ਉਸ ਤੋਂ ਵੱਧ ਮਾਸੂਮ ਵੀ ਨਾਦਾਨ ਵੀ।
ਯਾਰ ਲਈ ਜਾਨ ਹਾਜ਼ਰ, ਸ਼ਰੀਕਾ ਵੀ ਪਾਲਦੇ ਹਨ ਹੱਦੋਂ ਪਾਰ । ਵੀਰ ਤੇ ਸ਼ਰੀਕ ਹੈਗੇ ਹੀ ਨੇ ਹੁਣ ਮਾਪਿਓ ਨੁੰ ਵੀ ਸ਼ਰੀਕ ਬਣਾ ਬੈਠੈ ਹਨ।
ਈਮਾਨਦਾਰ ਵੀ ਹੱਦ ਤੱਕ ਤੇ ਬੇਈਮਾਨ ਵੀ ਸਿਰੇ ਦੇ- ਪੈਸੇ ਦੀ ਚੂਹਾ ਦੌੜ ਵਿੱਚ ਮਿਲਾਵਟੀ ਤੇ ਬਨਾਉਟੀ ਦੁੱਧ ਤੇ ਜ਼ਹਿਰੀਲਾ ਖਾਣਾ ਆਪਣਿਆਂ ਨੂੰ ਹੀ ਵੇਚੀ ਜਾ ਰਹੇ ਹਨ। ਦੋ ਨੰਬਰ ਦੀ ਕਮਾਈ ਤੋਂ ਦੱਸ ਨੰਬਰੀ ਸ਼ੋਹਰਤ ਵਾਲੇ ਚੌਧਰੀ ਵੀ ਥੋੜੇ ਜਿਹੇ ਹਨ।
ਉਪਰ ਰੱਬ ਹੇਠਾਂ ਜੱਜ ਤੇ ਡਾਕਟਰ, ਪਰ ਅਜੋਕੇ ਦੌਰ ਵਿੱਚ ਜੱਜ ਤੇ ਡਾਕਟਰ ਨੇ ਰੱਬ ਨੂੰ ਨੀਂਵੇਂ ਥਾਂ ਬਿਠਾ ਦਿੱਤਾ ਹੈ। ਰੱਬ ਦਾ ਖੌਫ਼ ਤੇ ਰੱਬ ਦੀ ਹਿੰਮਤ ਇਹਨਾਂ ਸਾਹਮਣੇ ਨਾਕਸ ਹੈ।
ਸ਼ੈਤਾਨ ਸਿਆਸਤਦਾਨਾ ਨੂੰ ਇਹਨਾਂ ਦੀ ਨਾਦਾਨੀ ਦਾ ਇਲਮ ਬਹੁਤ ਪਹਿਲੇ ਹੋ ਗਿਆ ਸੀ। ਠੱਗ ਲਏ ਉਹਨਾਂ ਵੀ ਇਹਨਾ ਦੇ ਘਰ ਬਾਰ, ਜਵਾਨੀ, ਬਚਪਨ, ਬੁਢਾਪਾ। ਕੁੱਟਿਆ ਵੀ ਲੁੱਟਿਆ ਵੀ ਸ਼ਰਾਬ ਤੇ ਹੋਰ ਨਸ਼ੇ ਖਵਾ ਪਿਆ ਕੇ ਅੰਨ੍ਹੇ ਖੂਹ ਵਿੱਚ ਸੁਟਿਆ ਵੀ ਤੇ ਦਾਤਿਆਂ ਨੂੰ ਠੂਠੇ ਫੜਾ ਗਲੀਆਂ ਕੂਚਿਆਂ ਦੇ ਭਿਖਾਰੀ ਬਣਾ ਛੱਡਿਆ। ਚੰਗੇ ਭਲੇ ਨੈਣਾਂ ਪਰਾਣਾਂ ਵਾਲੇ ਬੇਗਾਨੇ ਦਰਾਂ ਤੇ ਖੜੇ ਮੁਫਤ ਦਾਣੇ ਲਈ ਝੋਲੀ ਅੱਡੀ ਖੜੇ ਹਨ ਤੇ ਇਹ ਨਿਯਮ ਬਣ ਗਿਆ ਹੈ।ਅਣਖ ਬੋਤਲ ਚ ਘੋਲ ਕੇ ਪੀ ਗਏ।
ਸਿਆਸਤ ਜਿਧਰ ਲੈ ਜਾਏ ਅਨ੍ਹੇਵਾਹ ਚਲ ਨਿਕਲਦੇ ਹਨ ਤੇ ਫਿਰ ਆਪਣੀ ਹੀ ਜ਼ਿੰਦਗੀ ਵਿੱਚ ਅੰਨ੍ਹੀ ਪਾ ਅੰਨ੍ਹੈ ਕਾਣੇ ਹੋ ਕੇ ਵੀ ਪਛਤਾਉਂਦੇ ਨਹੀਂ।
“ਸ਼ਾਖ ਸੇ ਗਿਰ ਕਰ ਟੂਟ ਜਾਏਂ ਹਮ ਵੋ ਪੱਤੇ ਨਹੀਂ
ਹਵਾਓਂ ਸੇ ਕਹਿ ਦੋ ਜ਼ਰਾ ਅਪਨੀ ਅੋਕਾਤ ਮੇਂ ਰਹੇਂ”॥
ਥੋੜੇ ਨਹੀਂ ਪੰਜਾਹ ਪ੍ਰਤੀਸ਼ਤ ਕੇਵਲ ਇਕ ਬੋਤਲ ਸ਼ਰਾਬ ਤੇ ਇਕ ਡੰਗ ਦੇ ਪ੍ਰਸ਼ਾਦਿਆਂ ਬਦਲੇ ਆਪਣੀ ਉਮਰ ਦੇ ਬਿਹਤਰੀਨ ਪੰਜ ਸਾਲ ਸੌੜੀ ਸਿਆਸਤ ਦੇ ਹਵਾਲੇ ਕਰਕੇ ਬਾਕੀ ਪੰਜਾਹ ਦਾ ਭਵਿੱਖ ਲੂਹੀ ਜਾ ਰਹੇ ਹਨ ।
ਸੌੜੀ ਸਿਆਸਤ ਦੇ ਕਾਬੂ ਆ ਕੇ ਭੇਡ ਬਕਰੀਆਂ ਕੀੜੇ ਮਕੌੜੇ ਬਣਨ ਲਗੇ।
ਜਮੀਨ ਜਿਸਨੂੰ ਇਹ ਸਕੀ ਮਾਂ ਜਨਮ ਦਾਤੀ ਪੁਕਾਰਦੇ ਸੀ ਵੇਚ ਵੱਟ ਹੜੱਪੀ ਜਾ ਰਹੇ ਨੇ। ਜੇ ਵਿਦੇਸ਼ ਦੀ ਰਾਹ ਫੜੀ ਤੇ ਵਹੀਰਾਂ ਘੱਤ ਲਈਆਂ। ਪਿਤਰਾਂ ਦੀ ਜਾਇਦਾਦ ਵੇਚ ਏਜੰਟਾਂ ਦੇ ਢਹੇ ਚੜ੍ਹ ਜਾਨ ਮਾਲ ਗਵਾਉਣ ਦਾ ਫੈਸ਼ਨ ਬਣਾ ਲਿਆ।
ਸੂਰ ਵੀ ਕੀ ਗੰਦ ਪਾਉਂਦੇ ਨੇ ਜੋ ਇਹਨਾਂ ਲੱਚਰ ਗਾ ਕੇ ਪਾਇਆ। ਜਰਾ ਕੁ ਮੁੱਛ ਫੁੱਟਦੀ ਏ ਤੇ ਐਕਟਰ ਸਿੰਗਰ ਬਣਨ ਤੁਰ ਪੈਂਦੇ ਹਨ ਤੇ ਜ਼ਮੀਨਾਂ ਵੇਚ ਬੇ-ਸਿਰ, ਬੇ-ਪੈਰ ਫਿਲਮਾਂ ਬਣਾਉਣ ਧੜਾ ਧੜ ਬੰਬਈ ਨੂੰ ਤੁਰੇ ਜਾ ਰਹੇ ਹਨ।
ਜੱਗ ਵਿਖਾਲਾ ਵੀ ਬੇ-ਇੰਤਹਾ, ਕਰਜ਼ਾ ਚੁੱਕ ਕੰਗਾਲੀ ਵੀ ਮੁੱਲ ਲਈ ਬੇ-ਇੰਤਹਾ।
ਜੇ ਖੁਦਕਸ਼ੀਆਂ ਕਰਨ ਤੇ ਆਏ ਤੇ ਇਥੇ ਵੀ ਸ਼ਿਦੱਤ ਅਖਤਿਆਰ ਕੀਤੀ।
ਇਕ ਦਿਨ ਵਿੱਚ ਦੱਸ ਵਾਰ ਪੜ੍ਹਦੇ ਸੁਣਦੇ ਹਨ, ’ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਇ’ ਪਰ ਅਰਥ ਇਸ ਦਾ ਇਹ ਲੈਂਦੇ ਹਨ ਹੱਕ ਪਰਾਇਆ ਨਾਨਕਾ ਸਿੱਧਾ ਜੇਬ ਵਿੱਚ ਆਇ॥
ਗੁਰਬਾਣੀ ਦੀ ਸਿਖਿਆ ਹੈ, ’ਜਿਸ ਕੀ ਬਸਤ ਤਿਸ ਆਗੈ ਰਾਖੈ’ ਇਸ ਤੇ ਵੀ ਅਨਰਥ ਹੋ ਰਿਹਾ ਹੈ।
ਬੇਗਾਨਿਆਂ ਦੀ ਲੱਜ ਪਾਲਣ ਵਾਲੇ ਨਿਲੱਜਤਾ ਦੀ ਇੰਤਹਾ ਕਰ ਗਏ।
ਰੱਬ ਦੀ ਸਹੁੰ ਮੰਜਿਲ ਮਿਲ ਜਾਣੀ ਸੀ
ਜੇ ਇਕ ਪਾਸੇ ਜੋ ਭੱਜਦੇ ਪੰਜਾਬੀ
ਚੰਗੀ ਭਲੀ ਜ਼ਿੰਦਗੀ ਸੀ ਪੰਜਾਬੀਆਂ ਦੀ
ਨਾਂ ਬਹੁਤ ਚਮਕੀਲੀ ਨਾਂ ਬਹੁਤ ਸਾਦੀ
ਖ਼ਵਰੇ ਕਿਹੜੇ ਘਾਟ ਦਾ ਪਾਣੀ ਪੀ ਲਿਆ
ਹੋ ਨਿਬੜੇ ਸਾਰੇ ਪੂਰੇ ਪੁੱਠੇ ਕੰਮਾਂ ਦੇ ਆਦੀ
ਦੀਨ ਵੀ ਨਾਂ ਰਿਹਾ ਤੇ ਈਮਾਨ ਵੀ ਗਿਆ
ਜ਼ਮੀਰ ਵੀ ਨਾਂ ਬਚੀ ਤੇ ਅਭਿਮਾਨ ਵੀ ਗਿਆ ॥-
ਵਕਤ ਨੇ ਚਾਹਿਆਂ ਤਾਂ "ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂ" ਵਾਲਾ ਪੰਜਾਬ ਫਿਰ ਬਣ ਜਾਏਗਾ।
" ਕਰਮਾਂ ਵਾਲੀ " - ਰਣਜੀਤ ਕੌਰ ਗੁੱਡੀ ਤਰਨ ਤਾਰਨ"
ਕਰਮਾ ਵਾਲੜੀਏ ਭਾਗਾਂ ਵਾਲੜੀਏ ਕਦੇ ਹੋਵੀਂ ਨਾਂ ਅੱਖੀਆਂ ਤੋਂ ਓਝਲ "ਭਾਗ ਭਰੀ ( ਭਾਗੀ ) ਤੀਸਰੀ ਧੀ ਨੇ ਜਨਮ ਲਿਆ ਤਾਂ ਦਾਦੇ ਦਾਦੀ ਨੇ ਉਸਦਾ ਇਹ ਨਾਮ' ਭਾਗਾਂ ਵਾਲੀ ਭਾਗ ਭਰੀ ਅੇੈਲਾਨ ਦਿੱਤਾ।ਉਹ ਜਾਣਦੇ ਸੀ ਸ਼ਰੀਕਾ ਬਰਾਦਰੀ ਵਾਲੇ ਚਿਲਾਉਣ ਗੇ ਫਿਰ ਪੱਥਰ ਆਣ ਵੱਜਾ।ਉਹ ਨਹੀਂ ਸੀ ਚਾਹੁੰਦੇ ਕਿ ਉਹਨਾਂ ਦੇ ਘਰ ਆਈ ਰਹਿਮਤ ਨੁੰ ਕੋਈ ਮੰਦਾ ਬੋਲੇ।ਇਕ ਇਹੋ ਠੇਕਾ ਤੇ ਉਪਰ ਵਾਲੇ ਦੇ ਹੱਥਾਂ ਹੇਠ ਰਹਿ ਗਿਆ ਹੈ ਕਿ ਕੁੜੀ ਹੋਵੇ ਜਾਂ ਮੁੰਡਾ।ਤੇ ਦੁਨੀਆ ਨੇ ਇਸ ਨੂੰ ਵੀ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ।ਪਿਛਲੇ ਕਈ ਸਾਲ ਤੋਂ ਲੋਕ ਲਿੰਗ ਟੈਸਟ ਕਰਾ ਕੇ ਕੁੜੀਆਂ ਮਾਰੀ ਜਾ ਰਹੇ ਸਨ।ਆਸ ਪਾਸ ਦੀਆ ਸਵਾਣੀਆਂ ਨੇ ਭਾਗਾਂ ਵਾਲੀ ਕਰਮਾ ਵਾਲੀ ਦਾ ਟੈਸਟ ਵੀ ਕਰਾਉਣ ਲਈ ਘਰ ਵਿੱਚ ਭਸੂੜੀ ਪਾਈ ਪਰ 'ਨਿਹਾਲ 'ਪਰਿਵਾਰ ਨੇ ਸੱਭ ਦੀ ਸੁਣੀ ਤੇ ਕੀਤੀ ਆਪਣੇ ਮਨ ਦੀ।ਉਹਨਾਂ ਨੇ ਉਪਰਵਾਲੇ ਦੀ ਮਨਸ਼ਾ ਵਿੱਚ ਅੜਿਕਾ ਪਾਉਣ ਤੋਂ ਪ੍ਰਹੇਜ਼ ਹੀ ਰੱਖਿਆ।ਉਹਨਾ ਦਾ ਕਹਿਣਾ ਹੈ ਕਿ ਇਕ ਤੇ ਇਸ ਵਿੱਚ ਸੋਹਣੇ ਰੱਬ ਦੀ ਰਜ਼ਾ ਹੈ ਤੇ ਦੂਜਾ ਨਿਰਦੋਸ਼ ਦਾ ਕਤਲ ਕਿਉਂ? ਇਹ ਕਿਧਰ ਦੀ ਮਰਦਾਨਗੀ ਜਾਂ ਬਹਾਦਰੀ ਹੈ ਕਿ ਇਕ ਜੀਅ ਨੁੰ ਤੁਸੀਂ ਆਪ ਬੁਲਾਓ ਕਈ ਮਹੀਨੇ ਸੀਨੇ ਵਿੱਚ ਪਾਲੋ ਤੇ ਫੇਰ ਉਸਨੂੰ ਨਾਂ ਪਸੰਦ ਕਰ ਕੇ ਵਾਪਸ ਮੋੜ ਦਿਓ।ਇਹ ਕੋਈ ਬਜ਼ਾਰ ਦਾ ਸੌਦਾ ਨਹੀਂ ਕਾਦਰ ਦਾ ਕੁਦਰਤੀ ਵਰਤਾਰਾ ਹੈਭਾਗੀ ਦੇ ਜਨਮ ਦੀ ਖਬਰ ਬਦਬੋ ਵਾਂਗ ਫੇੈਲ ਗਈ।ਕੋਈ ਕਹੇ ਇਹਨਾਂ ਨੂੰ ਪਹਿਲੀ ਕੁੜੀ ਹੋਣ ਤੇ ਆਖਿਆ ਵੀ ਸੀ ਇਉਂ ਕੁੜੀ ਦੀ ਲੋਹੜੀ ਵੰਡਣ ਨਾਲ ਕੁੜੀਆਂ ਘਰ ਕਰ ਲੈਂਦੀਆਂ,ਮੂ੍ਹੰਹ ਕਰ ਲੈਂਦੀਆਂ ਤੇ ਵੇਖ ਲੋ ਦੂਜੀ ਵੀ ਆਈ ਤੇ ਹੁਣ ਤੀਜੀ ਵੀ-ਸੰਤਾ ਦਾ ਕਿਹਾ ਕਿਤੇ ਗਲਤ ਹੁੰਦੈ।ਸੋਭਤੀ ਹੁਣੀਂ ਬੇਔਲਾਦ ਹਨ ਇਹ ਕੁੜੀ ਉਹਨਾਂ ਦੀ ਝੋਲੀ ਪਾ ਦੇਣੀ ਚਾਹੀਦੀ,-ਨੀਰੋ ਬੋਲਿਆ-ਤਾਈ ਦੇ ਤਿੰਨ ਮੁੰਡੇ ਹਨ ਕੁੜੀ ਤਾਈ ਲੈ ਲਵੇ ਤੇ ਮੁੰਡਾ ਚਾਚੀ ਲੈ ਲਵੇ ਦੋਵੇਂ ਟੱਬਰ ਸੋਹਣੇ ਸਜ ਜਾਣਗੇ-ਦੀਪ ਤਾਇਆ ਬੋਲਿਆ।ਨਿਹਾਲ ਵਾਲਿਆਂ ਨੇ ਕਿਸੇ ਨੂੰ ਵੀ ਭਾਗੀ ਦੀ ਮਾਂ ਨੂੰ ਮਿਲਣ ਨਹੀਂ ਦਿੱਤਾ।ਉਹ ਆਖਦੇ ਸ਼ਰੀਕਾਂ ਦੇ ਬੋਲ ਤੇ ਪੱਥਰ ਪਾੜ ਦੇਂਦੇ ਜੇ ਨਾਂ ਕਿਤੇ ਸਾਡੀ ਨੂੰਹ ਦਿਲ ਦਿਮਾਗ ਤੇ ਸੱਟ ਖਾ ਲਵੇ।ਸਾਡੀ ਭਾਗੀ ਕਰਮਾ ਵਾਲੀ ਭਾਗਾਂ ਵਾਲੀ ਰੱਬ ਨਾ ਕਰੇ ਕਿਤੇ ਸਾਡੀਆਂ ਅੱਖੀਆਂ ਤੋਂ ਦੂਰ ਹੋਵੇ।ਦਾਦੀ ਨੇ ਸੱਭ ਨੂੰ ਕਿਹਾ 'ਧੀਆ ਉਥੇ ਆਉਂਦੀਆਂ ਹਨ ਜਿਥੇ ਉਹਨਾਂ ਦੀ ਕਦਰ ਹੋਵੇ ਤੇ ਜਦ ਖੁਦਾ ਖੁਸ਼ ਹੁੰਦਾ ਹੈ ਤਾਂ ਧੀਆਂ ਦੀ ਰਹਿਮਤ ਤੇ ਨੇਹਮਤ ਛਾਵਰ ਕਰਦਾ ਹੈ'।ਨਾਂ ਤਾਂ ਪੁੱਤ ਜਗੀਰਾਂ ਲੈ ਕੇ ਜੰਮਦੇ ਹਨ ਤੇ ਨਾਂ ਹੀ ਧੀਆਂ ਜਗੀਰਾਂ ਖੋਹ ਲੈਂਦੀਆਂ ਹਨ।ਧੀ ਦੇ ਮੱਥੇ ਤੇ ਪ੍ਰਭੂ ਜੀ ਸੱਤ ਭਾਗ ਲਿਖ ਕੇ ਦੁਨੀਆਂ ਤੇ ਭੇਜਦਾ ਹੈ ਤੇ ਜੇ ਇਸ ਤਰਾਂ ਲੋਕ ਦੁਰਕਾਰਨ ਲਗ ਜਾਣ ਤਾਂ ਮਾਪਿਆਂ ਦੇ ਛੇ ਭਾਗ ਖੁਸ ਜਾਂਦੇ ਹਨ ਤੇ ਸੱਤਵਾਂ ਬੇਗਾਨੇ ਘਰ ਜੋਗਾ ਰਹਿ ਜਾਂਦਾ ਹੈ।ਰੱਬ ਦੀਆ ਰਹਿਮਤਾਂ ਨਿਹਮਤਾਂ ਬਰਕਤਾਂ ਪਰਿਵਾਰ ਵਿਚੋਂ ਹਵਾ ਹੋ ਜਾਂਦੀਆਂ ਹਨ।ਸੋ ਲੱਛਮੀ ਨੂੰ ਜੀਆਇਆਂ ਕਹੋ-ਦਾਦੀ ਜੀ ਨੇ ਬੜੇ ਰੋਹਬ ਨਾਲ ਕਿਹਾ।ਇਥੇ ਬਿਜਲੀ ਨਹੀਂ ਹੁੰਦੀ ਕਈ ਕਈ ਘੰਟੇ ਆਪਣਾ ਜਰੂਰੀ ਸਮਾਨ ਬੰਨ੍ਹੋ ਆਪਾਂ ਸਾਰੇ ਕਲ ਸ਼ਹਿਰ ਵਾਲੇ ਘਰ ਜਾਣੈ ਗਰਮੀ ਦੇ ਤਿੰਨ ਚਾਰ ਮਹੀਨੇ ਉਥੇ ਰਹਾਂਗੇ।ਦਾਦਾ ਜੀ ਨੇ ਹੁਕਮ ਕੀਤਾ।ਬਿਜਲੀ ਦਾ ਤੇ ਬਹਾਨਾ ਸੀ ਉਹਨਾਂ ਦਾ ਮਂੰਨਣਾ ਸੀ ਕਿ ਇੰਨੇ ਕੁ ਵਕਤ ਵਿੱਚ ਲੋਕ ਬੋਲ ਬੋਲ ਥੱੱਕ ਜਾਣਗੇ ਤੇ ਸਾਡੀ ਭਾਗੀ ਦੀ ਪਹਿਲੀ ਦੇਖ ਭਾਲ, ਪਾਲਣਾ ਸੁਖਾਂਵੀਂ ਹੋ ਸਕੇਗੀ।ਦਾਦੀ ਜੀ ਨੇ ਉਹਨਾਂ ਦੀ ਹਾਂ ਵਿੱਚ ਹਾਂ ਮਿਲਾਈ।
" ਮਾਨਾ ਕਿ ਜਮੀਂ ਕੋ ਗੁਲਜ਼ਾਰ ਨਾ ਕਰ ਸਕੇਕੁਸ਼ ਖਾਰ ਤੋ ਕੰਮ ਕਇਏ ਗੁਜਰੇ ਜਿਧਰ ਸੇ ਹਮ" ॥ਰਣਜੀਤ ਕੌਰ ਗੁੱਡੀ ਤਰਨ ਤਾਰਨ
ਜੀ ਹਾਂ ਅਸੀਂ ਹਾਂ - ਰਣਜੀਤ ਕੌਰ ਗੁੱਡੀ ਤਰਨ ਤਾਰਨ।
ਜੀ ਜੀ ਹਾਂ ਜੀ ਅਸੀਂ ਹਾਂ ਉਹ ਆਖਿਰੀ ਪੀੜ੍ਹੀ-
ਜੀ ਅਸੀਂ ਹਾਂ ਉਹ ਆਖਿਰੀ ਪੀੜ੍ਹੀ ਦੇ ਬਾਸ਼ਿੰਦੇ ਜਿਹਨਾਂ ਨੇ ਕੱਚੇ ਘਰ ਵਿੱਚ ਅਲ੍ਹਾਾਣੇ ਮੰਜਿਆਂ ਤੇ ਲੇਟ ਕੇ ਪਰੀਆਂ,ਰਾਜਕੁਮਾਰੀਆਂ,ਰਾਜੇ ਰਾਣੀਆਂ ਦੀਆਂ ਕਹਾਣੀਆਂ ਸੁਣੀਆਂ ਸੁਣਾਈਆਂ।
ਚੁਲ੍ਹੇ ਲਾਗੇ ਗੋਹੇ ਮਿੱਟੀ ਦੇ ਪੋਚੇ ਤੇ ਬੋਰੀ ਤੇ ਬੈਠ ਕੇ ਮਾਂ ਦੀਆਂ ਪੱਕੀਆਂ ਗਰਮਾ ਗਰਮ ਰੋਟੀਆਂ ਖਾਧੀਆਂ ਤੇ ਕਦੇ ਕਦੇ ਜਮੀਨ ਤੇ ਲੱਤਾਂ ਪਸਾਰ ਪੈਰ ਫੇੈਲਾਅ ਕੇ ਬਾਟੀ ਵਿੱਚ ਗੁੜ ਵਾਲੀ ਚਾਹ ਦੇ ਸੂਟਿਆਂ ਦਾ ਸਵਾਦ ਚਖਿਆ- ਜੀ ਅਸਾਂ ਨੇ-ਉਹ ਹਰੇ ਪੱਤੇ ਤੇ ਸੰਦੂਕੜੀ ਵਾਲੀ ਮਲਾਈ ਬਰਫ਼. ਅਹਾ ਅਹਾ..
ਜੀ ਹਾਂ ਅਸੀਂ ਹੀ ਹਾਂ ਉਹ ਆਖਿਰੀ ਪੀੜ੍ਹੀ ਦੇ ਲੋਕ ਜਿਹਨਾਂ ਨੇ ਗਲੀ ਮੁਹੱਲੇ ਵਿੱਚ ਆਪਣੇ ਹਾਣੀਆਂ ਨਾਲ ਗੁੱਲੀ ਡੰਡਾ, ਖਿਦੋ ਖੂੰਡੀ,ਬੰਟੇ ਕੰਚੇ, ਕੌਡੀ,ਛੁਣ ਛਪਾਹੀ,ਚੋਰ ਸਿਪਾਹੀ, ਕੋਟਲਾ ਛਪਾਤੀ , ਚੀਚੋ ਚੀਚ ਗਨੇਰੀਆਂ ਖੇਡੇ,ਗੁੱਡਾ ਗੁੱਡੀ ਦੇ ਵਿਆਹ ਰਚਾਏ,ਤਾਰ ਨਾਲ ਸੈਕਲ ਦਾ ਪਹੀਆ ਰੇੜ੍ਹਿਆ,ਮੌਜਾਂ ਲੁਟੀਆਂ।
ਤੇ ਨਲਕਾ ( ਜਿਸਦੀ ਕਿਤੇ ਨਿਸ਼ਾਨੀ ਵੀ ਬਾਕੀ ਨਹੀਂ ਹੈ) ਗੇੜ ਗੇੁੜ ਖੁਲ੍ਹੇ ਅਸਮਾਨ ਤਲੇ ਗਰਮੀ ਹੋਵੇ ਸਰਦੀ ਹੋਵੇ ਨਹਾਤੇ,ਸਾਵਣ ਦੀਆਂ ਛਹਿਬਰਾਂ ਵਿੱਚ ਪਿੱਤ ਮਾਰਨ ਦਾ ਨਹਾਉਣ ਦਾ ਲੁਤਫ਼ ਮਾਣਿਆ ।
ਅਸੀਂ ਹੀ ਹਾਂ ਉਹ ਪੀੜ੍ਹੀ ਜਿਹਨਾਂ ਨੇ ਦੀਵੇ ਦੇ ਚਾਨਣ ਵਿੱਚ ਪੜ੍ਹ ਕੇ ਦਸਵੀਂ ਫਸਟ ਡਿਵੀਜ਼ਨ ਵਿੱਚ ਪਾਸ ਕੀਤੀ।ਲੋਟ ਪੋਟ,ਜਾਦੂ ਮੰਤਰ,ਜਾਸੂਸੀ ਨਾਵਲ,ਬਾਲ ਕਹਾਣੀਆਂ ਪੜ੍ਹੇ।
ਦੀਵੇ ਚ ਤੇਲ ਦਾ ਮੁੱਕਣਾ,ਚੰਨ ਦੀ ਚਾਨਣੀ ਸ਼ੀਸੇ ਵਾਂਗ ਸਾਫ ਹੋਣੀ ਤੇ ਉਸੇ ਚਾਨਣੀ ਵਿੱਚ ਇਮਤਿਹਾਨ ਦੀ ਪੜ੍ਹਾਈ ਕਰਨੀ।ਉਹ ਸਾਡਾ ਹੀ ਵੇਲਾ ਸੀ।
ਹਾਂ ਜੀ ਅਸੀਂ ਉਸ ਆਖਿਰੀ ਪੀੜ੍ਹੀ ਦੇ ਲੋਗ-ਜਿਹਨਾਂ ਨੇ ਆਪਣਿਆਂ ਲਈ ਆਪਣੇ ਜਜਬਾਤ ਖਤਾਂ ਰਾਹੀਂ ਅਦਾਨ ਪ੍ਰਦਾਨ ਕੀਤੇ,ਕਦੇ ਰੋਏ ਕਦੇ ਹੱਸੇ ਤੇ ਕਦੇ ਗੁੱਸਾ ਹੋਏ,ਤੇ ਕਦੇ ਖਿਮਾ ਮੰਗੀ ,ਰਾਜ਼ੀ ਹੋਏ।
ਜੀ ਹਾਂ ਅਸੀਂ ਹਾਂ ਜਿਹਨਾਂ ਨੇ ਖੱਦਰ ਦੇ ਬਿਨਾਂ ਪਰੈੱਸ ਵਸਤਰ ਪਹਿਨ ਸਿਰ ਦੇ ਵਾਲ ਸਰਹੋਂ ਦੇ ਤੇਲ ਨਾਲ ਚਮਕਾ ਕੇ ਵਿਆਹ ਵੇਖੇ । ਚੱਪਲ ਟੁਟ ਜਾਣੀ ਤੇ ਸਕੂਲ ਵੀ ਬਹੁਤੀ ਵਾਰ ਨੰਗੇ ਪੈਰੀਂ ਜਾਣਾ।
ਅਸੀਂ ਹੀ ਸੀ ਉਸ ਇਕ ਦਿਨ ਦੇ ਬਾਦਸ਼ਾਹ ਜਿਸ ਦਿਨ ਸਾਡੇ ਬੋਝੇ ਵਿੱਚ ਪੰਜੀ ਦਸੀ ਚਵਾਨੀ ਆਉਂਦੀ ਸੀ।ਦੋ ਪੈਸੇ ਦੀ ਕਿਸਮਤ ਪੁੜੀ ਚੋਂ ਪੰਜੀ ਨਿਕਲ ਆਉਣੀ ਇਹ ਆਲਮ ਸਿਰਫ਼ ਅਸੀਂ ਮਾਣਿਆ।
ਹਾਂ ਅਸੀਂ ਹਾਂ ਉਹ ਆਖਿਰੀ ਵਿਦਿਆਰਥੀ ਜਿਹਨਾਂ ਪ੍ਰਇਮਰੀ ਵਿੱਚ ਫੱਟੀ ਤੇ ਲਿਖਿਆ ਤੇ ਸਕੂਲ਼ ਲਾਗਲੇ ਛੱਪੜ ਤੋਂ ਫੱਟੀ ਧੋਤੀ ਤੇ ਪੀਲੀ ਗਾਚੀ ਲਾ ਕੇ ਪੋਚੀ।ਥੁੱਕ ਲਾ ਕੇ ਸਲੇਟ ਪੂੰਝੀ।ਕਲਮ ਦਵਾਤ ਨਾਲ ਹੱਥ ਪੈਰ ਝੱਗੇ ਕਾਲੇ ਨੀਲੇ ਲਾਲ ਕੀਤੇ ।ਮਾਪਿਆਂ ਅਧਿਆਪਕਾਂ ਤੋਂ ਕੁੱਟ ਖਾ ਕੇ ਅੇਸ ਜੂਨ ਵਿੱਚ ਆਏ।
ਸਕੂਲ ਦੀ ਵਰਦੀ ਦੇ ਚਿੱਟੇ ਕਪੜੇ ਦੇ ਬੂਟ ਮੈਲੇ ਹੋਣ ਤੇ ਸਕੂਲੋਂ ਹੀ ਚਾਕ ਚੁੱਕ ਕੇ ਚਿੱਟੇ ਕੀਤੇ।
ਅਸੀਂ ਹਾਂ ਉਹ ਆਖਿਰੀ ਨਿਆਣੇ ਜਿਹਨਾਂ ਨੇ ਕੱਚੇ ਕੋਲੇ ਦਾ ਦੰਦਾਸਾ( ਟੁਥ ਪੇਸਟ) ਰਗੜ ਦੰਦ ਸਾਫ ਕੀਤੇ।
ਬਜੁਰਗਾਂ ਨੂੰ ਸਾਹਮਣੇ ਆਉਂਦੇ ਵੇਖ ਨੀਂਵੇ ਨੀਂਵੇ ਹੋ ਘਰਾਂ ਵੱਲ ਨੂੰ ਭੱਜਣ ਵਾਲੇ ਅਸੀਂ ਹੀ ਹਾਂ ਉਹ ਸੰਗਾਊ ਅੱਖ ਵਾਲੇ ਸਿਧਰੇ ਜਵਾਕ।
ਅਸੀਂ ਹਾਂ ਉਸ ਆਖਿਰੀ ਪੀੜ੍ਹੀ ਦੇ ਲੋਕ ਜਿਹਨਾਂ ਨੇ ਰਜਾਈ ਵਿੱਚ ਬੀ.ਬੀ. ਸੀ,ਬਿਨਾਕਾ,ਸੀਲੋਨ,ਵਿਵਿਧ ਭਾਰਤੀ ਰੇਡੀਓ ਸੁਣਿਆ ਤੇ ਅਕਲ ਲਈ।
ਸ਼ਾਮ ਹੋਏ ਤੇ ਛੱਤ ਤੇ ਪਾਣੀ ਛਿੜਕ ਮੰਜੇ ਡਾਹ ਕੇ ਦਰੀਆਂ ਚਾਦਰਾਂ ਵਿਛਾਉਣੀਆਂ ਤੇ ਘੂੰਮਣ ਵਾਲੇ ਇਕ ਹੀ ਪੱਖੇ ਅੱਗੇ ਸਾਰੇ ਟੱਬਰ ਨੇ ਘੂਕ ਸੌਂ ਜਾਣਾ।
ਆਪਣੀ ਨੀਂਦ ਸੌਣਾ ਤੇ ਆਪਣੀ ਮਰਜੀ ਨਾਲ ਉਠਣਾ,ਸੂਰਜ ਸਿਰ ਤੇ ਆ ਜਾਣਾ ,ਕਾਲੀ ਹਨੇਰੀ,ਮੋਹਲੇਧਾਰ ਮੀੰਹ,ਮਾਂ ਨੇ ਚਿਲਾਉਣਾ 'ਉਠ ਕੇ ਅੰਦਰ ਚਲੋ'ਅਸਾਂ ਢੀਠ ਚਾਦਰ ਨਾਲ ਮੂੰਹ ਸਿਰ ਵਲ੍ਹੇਟ ਪਏ ਰਹਿਣਾ ਵਿਚਾਰੇ ਮੀਂਹ ਹਨੇਰੀ ਨੂੰ ਹੀ ਮੂੰਹ ਦੀ ਖਾਣੀ ਪੈਂਦੀ।ਕਿਆ ਜਮਾਨਾ ਸੀ ਸਾਡਾ ਮਜੇ ਹੀ ਮਜੇ।
ਜੀ ਹਾਂ ਅਸੀਂ ਹਾਂ ਉਹ ਆਖਿਰੀ ਪੀੜ੍ਹੀ ਜਿਹਨਾਂ ਨੇ ਰਿਸ਼ਤੇ ਨਿਭਾਏ,ਰਿਸ਼ਤਿਆਂ ਦੀ ਮਿਠਾਸ ਮਾਣੀ ਤੇ ਵੰਡੀ।
ਹਾਂ ਜੀ ਸਾਡੀ ਹੀ ਉਹ ਆਖਿਰੀ ਪੀੜ੍ਹੀ ਬਾਕੀ ਹੈ ਜਿਸਨੇ ਆਪਣੇ ਮਾਪਿਆਂ ਦੀ ਆਗਿਆ ਪਾਲਣ ਕੀਤੀ ਤੇ ਅੱਜ ਕਲ ਆਪਣੇ ਅੋਲਾਦ ਦੀ ਹੁਕਮ ਹਜੂਰੀ ਕਰ ਰਹੇ ਹਾਂ।
ਸਾਡੇ ਹੀ ਪਾਲੇ ਪੜ੍ਹਾਏ ਸਾਡੇ ਬੱਚੇ ਸਾਨੂੰ ਪੁਰਾਣੀ ਪੀੜ੍ਹੀ ਜਨਰੇਸ਼ਨ ਗੈਪ ਪਿਛਲਾ ਜਮਾਨਾ ਕਹਿੰਦੇ ਹਨ ਤਾਂ ਸੁਣ ਕੇ ਖਾਮੋਸ਼ ਸਿਰ ਨੀਂਵਾਂ ਕਰ ਲਈਦਾ ਹੈ।
ਜਮੀਨ ਉਹੀ ਹੈ,ਅਸਮਾਨ ਉਹੀ ਹੈ ,ਸੂਰਜ ਉਹੀ ਹੈ ਚੰਦਰਮਾ ਉਹੀ ਹੈ,ਪਰ ਹਵਾ ਉਹ ਨਹੀਂ ਰਹੀ,ਪਾਣੀ ਬਦਲ ਗਿਆ ਹੈ,ਹੁਣ ਨਹੀਂ ਮੰਨਦੇ ਨਿਆਣੇ ਚੰਦਰਮਾ ਨੂੰ ਚੰਦਾ ਮਾਮਾ,ਚੰਨ ਤੋਂ ਪਰੀਆਂ ਕਿਤੇ ਦੂਰ ਚਲੇ ਗਈਆਂ ਹਨ।ਸੂਰਜ ਮਿਹਰਬਾਨ ਨਹੀਂ ਰਿਹਾ,ਇੰਦਰ 'ਦੇਵਤਾ ਨਹੀਂ ਰਿਹਾ।ਪੀੜ੍ਹੀ ਪਾੜਾ ਸ਼ਰੀਕ ਬਣ ਗਿਆ ਹੈ।
ਜੀ ਹਾਂ ਜੀ ਅਸੀਂ ਹੀ ਹਾਂ ਆਖਿਰੀ ਪੀੜ੍ਹੀ ਦੇ ਲੋਕ ਜੋ ਬਹੁਤ ਕੁੱਝ ਗਵਾ ਕੇ ਬਹੁਤ ਥੋੜਾ ਪਾ ਕੇ ਆਖਿਰੀ ਸਾਹ ਦੇ ਇੰਤਜ਼ਾਰ ਵਿੱਚ ਸਾਹੋ ਸਾਹੀ ਹੋ ਰਹੇ ਹਾਂ।
.,,,,,,,,,,,,,,,,,,,,,,,,,,,,,,,,,,,,,,,,,,,,,
'' ਉਮਰ ਦਾ ਤਕਾਜ਼ਾ ਹੈ-ਗੰਭੀਰਤਾ ਰੱਖੌ
ਦਿਲ ਚਾਹਵੇ ਕੁਸ਼ ਹੋਰ ਖਰਮਸਤੀ''।
'' ਇਕੱਲੇ ਹੱਸਣਾ,ਇਕੱਲੇ ਰੋਣਾ ਸਿੱਖ ਲਿਆ ਹੈ ਅਸੀਂ
ਸਾਨੂੰ ਵਕਤ ਨੇ ਬਰੋ ਬਰੋਬਰ ਰੱਖ ਲਿਆ ਹੈ''।
ਰਣਜੀਤ ਕੌਰ ਗੁੱਡੀ ਤਰਨ ਤਾਰਨ।