ਲੋਹੜੀ ਨੂੰ ਸਮਰਪਿੱਤ - ਵਿਨੋਦ ਫ਼ਕੀਰਾ
ਲੋਕੋ ਆਖੋ ਨਾ ਹੁਣ ਧੀਆਂ ਨੂੰ ਧਨ ਹੈ ਪਰਾਇਆ,
ਇਹ ਦਿੱਤਾ ਹੈ ਰਬ ਦਾ ਕੀਮਤੀ ਸਰਮਾਇਆ।
ਵਿੱਚ ਸ਼ੁੱਖਾਂ ਦੇ ਸਾਡਾ ਸਭ ਨੇ ਸਾਥ ਨਿਭਾਇਆ,
ਇਨ੍ਹਾਂ ਧੀਆਂ ਨੇ ਸਾਡੇ ਦੁੱਖਾਂ ਨੂੰ ਵੀ ਵੰਡਾਇਆ।
ਬਿਨ ਧੀਆਂ ਦੇ ਲਗਣ ਨਾ ਮੇਲੇ, ਸ਼ਗਨ ਨਾ ਕਿਸੇ ਮਨਾਉਣਾ,
ਘਰਾਂ ਦੀਆਂ ਰੋਣਕਾਂ ਨੇ, ਦਿਲ ਨਾ ਕਦੇ ਵੀ ਧੀਆਂ ਦਾ ਦੁਖਾਉਣਾ,
ਅੱਜ ਕਰੀ ਤਰੱਕੀ ਖੂਬ ਇਨਾਂ ਨੇ, ਮਾਪਿਆ ਦਾ ਨਾਂ ਰੁਸ਼ਨਾਇਆ,
ਲੋਕੋ ਆਖੋ ਨਾ ਹੁਣ ਧੀਆਂ ਨੂੰ ਧਨ ਹੈ ਪਰਾਇਆ,
ਇਹ ਦਿੱਤਾ ਹੈ ਰਬ ਦਾ ਕੀਮਤੀ ਸਰਮਾਇਆ।
ਜਿਸ ਦੇ ਘਰ ਵਿੱਚ ਧੀ ਨਹੀਂ, ਉਹ ਕਦਰ ਕੀ ਇਨ੍ਹਾਂ ਦੀ ਜਾਣੇ,
ਜੋ ਜਾਣੇ ਉਹ ਧੀ ਤੇ ਪੁੱਤ'ਚ ਫ਼ਰਕ ਨਾ ਰਤਾ ਪਛਾਣੇ,
ਦਿਨ ਭਾਗਾਂ ਵਾਲਾ ਹੈ ਆਇਆ, ਇਨ੍ਹਾਂ ਦੇ ਸਦਕੇ ਹੀ ਜਾਏ ਮਨਾਇਆ,
ਲੋਕੋ ਆਖੋ ਨਾ ਹੁਣ ਧੀਆਂ ਨੂੰ ਧਨ ਹੈ ਪਰਾਇਆ,
ਇਹ ਦਿੱਤਾ ਹੈ ਰਬ ਦਾ ਕੀਮਤੀ ਸਰਮਾਇਆ।
ਪੁੱਤਾਂ ਵਾਂਗੂ ਧੀਆਂ ਦੇ ਵੀ ਸ਼ਗਨ ਮਨਾਵੋ,
'ਫ਼ਕੀਰਾ' ਮਿਲ ਕੇ ਧੀਆਂ ਦੀ ਵੀ ਲੋਹੜੀ ਪਾਵੋ,
ਧੀਆਂ ਦਾ ਸਤਿਕਾਰ ਕਰੋ ਗੁਰਾਂ ਨੇ ਹੈ ਫਰਮਾਇਆ।
ਲੋਕੋ ਆਖੋ ਨਾ ਹੁਣ ਧੀਆਂ ਨੂੰ ਧਨ ਹੈ ਪਰਾਇਆ,
ਇਹ ਦਿੱਤਾ ਹੈ ਰਬ ਦਾ ਕੀਮਤੀ ਸਰਮਾਇਆ।
ਲੋਕੋ ਆਖੋ ਨਾ ਹੁਣ ਧੀਆਂ ਨੂੰ ਧਨ ਹੈ ਪਰਾਇਆ।
ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com
ਨਵੇਂ ਸਾਲ 2019 ਦੇ ਸਬੰਧ ਵਿੱਚ - ਵਿਨੋਦ ਫ਼ਕੀਰਾ
ਨਵੀਆਂ ਖੁੱਸ਼ੀਆਂ ਤੇ ਨਵੀਆਂ ਰੀਝਾਂ ਲੈ ਕੇ ਆਵੀਂ,
ਨਵਾਂ ਸਾਲ ਨਵੀਆਂ ਉਮੀਦਾਂ ਲੈ ਕੇ ਆਵੀਂ।
ਪੜੇ ਲਿਖੇ ਬੇਰੁਜਗਾਰਾਂ ਲਈ ਰੁਜਗਾਰਆਵੀਂ।
ਇਨਸਾਫ਼ ਲਈ ਜੋ ਰੁਲਦੇ ਨੇ ਸੁੱਖ ਸੁਨੇਹਾ ਉਨ੍ਹਾਂ ਲਈ ਲੈ ਕੇ ਆਵੀਂ,
ਮੱਘਦਾ ਰਹੇ ਸਭ ਘਰਾਂ ਦਾ ਚੁੱਲ੍ਹਾ ਚੌਂਕਾਂ ਐਨਾ ਕੁ ਲੈ ਕੇ ਆਵੀਂ,
ਦੋ ਟੁੱਕ ਹੋਣ ਨਸੀਬੀਂ ਸਭ ਦੇ, ਰੱਜਵਾਂ ਖਾ ਕੇ ਸੋਣ ਜੋਗਾ ਤੂੰ ਲੈ ਕੇ ਆਵੀਂ,
ਨਵਾਂ ਸਾਲ ਨਵੀਆਂ ਉਮੀਦਾਂ ਤੂੰ ਲੈ ਕੇ ਆਵੀਂ।
ਰਿਜ਼ਕ ਦੀ ਖ਼ਾਤਰ ਹੋਏ ਜੋ ਪ੍ਰਦੇਸ਼ੀ ਮੁੜ ਵਤਨੀ ਖੁਸ਼ੀ'ਚ ਲੈ ਕੇ ਆਵੀਂ,
ਤਕਲੀਫ ਝੱਲਦੇ ਜੋ ਸਰੀਰ ਤੰਦਰੁਸਤੀ ਦੀ ਨਿਆਮਤ ਉਨ੍ਹਾਂ ਲਈ ਲੈ ਕੇ ਆਵੀਂ,
ਵੱਡਿਆਂ ਨੂੰ ਮਿਲੇ ਸਤਿਕਾਰ ਇੱਕੋ ਜਿਹਾ, ਪਿਆਰ ਦਾ ਸੰਦੇਸ਼ ਤੂੰ ਲੈ ਕੇ ਆਵੀ,
ਨਵਾਂ ਸਾਲ ਨਵੀਆਂ ਉਮੀਦਾਂ ਤੂੰ ਲੈ ਕੇ ਆਵੀਂ।
ਬਾਲਾਂ ਨੇ ਕੀਤੀ ਦਿਨ ਰਾਤ ਹੈ ਮਿਹਨਤ, ਮਿਹਨਤ ਦਾ ਰੰਗ ਲੈ ਕੇ ਆਵੀਂ,
ਰਿਹ ਗਈਆਂ ਜੋ ਕਮੀਆਂ ਹੁਣ ਦ੍ਰਿੜਤਾ ਵਾਲਾ ਉਤਸ਼ਾਹ ਲੈ ਕੇ ਆਵੀਂ,
ਖੁਸ਼ਹਾਲ ਵਸੇ ਜਗ ਸਾਰਾ ਐਸੀ ਖੁਸ਼ਹਾਲੀ ਤੂੰ ਲੈ ਕੇ ਆਵੀਂ,
ਨਵਾਂ ਸਾਲ ਨਵੀਆਂ ਉਮੀਦਾਂ ਤੂੰ ਲੈ ਕੇ ਆਵੀਂ।
ਤੇਰੇ ਭਾਣੇ ਵਿਚ ਹਰ ਪੱਲ ਮੈਂ ਗੁਜਾਰਾਂ ਇਹੋ ਜਿਹਾ ਸਮਾਂ ਲੈ ਕੇ ਆਵੀਂ,
'ਫ਼ਕੀਰਾ' ਮੰਗਦਾ ਦੁਆਵਾਂ ਤੂੰ ਸਬਰ ਸਬੂਰੀ ਲੈ ਕੇ ਆਵੀਂ,
ਵਿਸਰਾਂ ਨਾ ਤੇਰੀ ਯਾਦ ਸਦਾਂ, ਐਸੇ ਮੇਰੇ ਭਾਗ ਤੂੰ ਲੈ ਕੇ ਆਵੀਂ,
ਨਵਾਂ ਸਾਲ ਨਵੀਆਂ ਉਮੀਦਾਂ ਤੂੰ ਲੈ ਕੇ ਆਵੀਂ।
ਨਵਾਂ ਸਾਲ ਨਵੀਆਂ ਉਮੀਦਾਂ ਤੂੰ ਲੈ ਕੇ ਆਵੀਂ।
ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com
ਸੇਵਾ ਭਾਵਨਾ - ਵਿਨੋਦ ਫ਼ਕੀਰਾ
ਠੰਡ ਦਾ ਮੋਸਮ ਹੋਣ ਕਰਕੇ ਲੋਕ ਘਰਾਂ ਵਿੱਚੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰ ਰਹੇ ਸਨ ਫਿਰ ਜਿਉਂ ਹੀ ਸਮਾਂ ਬੀਤ ਰਿਹਾ ਸੀ ਤਾਂ ਲੋਕਾਂ ਦੀ ਗਿਣਤੀ ਇੱਕਦਮ ਵੱਧਣ ਲੱਗੀ ਹਰੇਕ ਉਮੀਦਵਾਰ ਜੋ ਚੋਣ ਲੜ ਰਿਹਾ ਸੀ ਉਸ ਦੇ ਹਮਾਇਤੀ ਵੱਧ ਤੋਂ ਵੱਧ ਵੋਟਰਾਂ ਨੂੰ ਘਰਾਂ ਤੋਂ ਲੈ ਕੇ ਆ ਰਹੇ ਸਨ, ਕੋਸ਼ਿਸ ਕਰਦੇ ਸਨ ਕਿ ਕੋਈ ਵੀ ਰਿਹ ਨਾ ਜਾਵੇ ।ਲੋਕਾਂ ਦੀ ਲੱਗੀ ਹੋਈ ਲਾਇਨ ਕਾਫ਼ੀ ਲੰਮੀ ਹੋ ਗਈ ਸੀ ਸਮਾਂ ਵੀ ਕਰੀਬ ਦੋ ਢਾਈ ਘੰਟੇ ਦਾ ਹੀ ਰਹਿ ਗਿਆ ਸੀ ਐਨੇ ਸਮੇਂ ਨੂੰ ਕਿਸੇ ਦੇ ਸਮਰਥੱਕ ਇੱਕ ਬਜੁਰਗ ਨੂੰ ਚੁੱਕ ਕੇ ਲੈ ਆਏ ਕਿਸੇ ਨੇ ਵੀ ਅੱਗੇ ਜਾਣ ਤੋਂ ਨਾ ਰੋਕਿਆ ਸਭ ਨੇ ਕਿਹਾ ਬਜੁਰਗਾਂ ਨੂੰ ਜਲਦੀ ਵਹਿਲੇ ਕਰ ਦੇਵੋ ਤਾਂ ਜ਼ੋ ਸਮੇਂ ਸਿਰ ਘਰ ਪੁੱਜ ਜਾਣਗੇ। ਬਜੁਰਗ ਨੂੰ ਲੈ ਕੇ ਆਉਣ ਵਾਲੇ ਨੇ ਉੱਗਲ ਤੇ ਨਿਸ਼ਾਨ ਲਗਾ ਕੇ ਵੋਟ ਪਵਾਉਣ ਉਪਰੰਤ ਕਿਹਾ ਬਾਪੂ ਜੀ ਤੁਸੀਂ ਜਰਾ ਬੈਠੋ ਅਸੀਂ ਜੱਦ ਤੱਕ ਕਿਸੇ ਹੋਰ ਦੀ ਸੇਵਾ ਕਰ ਲੈ ਆਈਏ। ਦੇਖਦੇ ਹੀ ਦੇਖਦੇ ਲੰਮੀ ਕਤਾਰ ਮੁੱਕਣ ਤੇ ਆ ਗਈ ਤੇ ਠੰਡ ਵੀ ਵੱਧਣ ਲੱਗ ਪਈ ਬਾਪੂ ਬੈਠਾ ਕੰਬਣੀ ਜਹੀ ਮਹਿਸੂਸ ਕਰਨ ਲੱਗਾ। ਪਰੰਤੂ ਜੋ ਬਜੁਰਗ ਨੂੰ ਸੇਵਾ ਭਾਵਨਾ ਸਹਿਤ ਲੈ ਕੇ ਆਏ ਸਨ ਉਹ ਉਂਗਲੀ ਤੇ ਨਿਸ਼ਾਨ ਲਗਾਉਣ ਉਪਰੰਤ ਆਪਣਾ ਮਤੱਲਬ ਕੱਢਣ ਤੋਂ ਬਾਅਦ ਬਜੁਰਗ ਨੂੰ ਬੇਸਹਾਰਾ ਬੈਠਾ ਛੱਡ ਕੇ ਚਲੇ ਗਏ ਸਨ ਹੁਣ ਉਸ ਨੂੰ ਵੇਖ ਕੇ ਲਾਇਨ ਵਿੱਚ ਖੜੇ ਲੋਕ ਬਜੁਰਗ ਨੂੰ ਉਸ ਦੇ ਘਰ ਪੁਹੰਚਾਉਣ ਦੀ ਯੁਗਤ ਲੜਾਉਣ ਲਗੇ ਪਏ ।
ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com
ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿੱਤ - ਵਿਨੋਦ ਫ਼ਕੀਰਾ
ਹੋਲੀ ਹੋਲੀ ਲੋਕਾਂ ਦਾ ਇੱਕਠ ਹੋਣ ਲਗਿਆ,
ਚਾਂਦਨੀ ਚੋਂਕ ਵੀ ਹੈਰਾਨ ਹੋਣ ਲਗਿਆ।
ਸਮਾਂ ਚੁੱਪ ਚਾਪ ਦੇਖਦਾ ਹੀ ਰਹਿ ਗਿਆ,
ਦਰਦ ਭਰੀ ਦਾਸਤਾਨ ਜ਼ੇਰਾ ਕਰ ਸਹਿ ਗਿਆ।
ਧਰਮ ਦੇ ਰਾਖੇ ਗੁਰੂ ਆ ਕੇ ਜੱਦ ਬਹਿ ਗਏ,
ਨਾਪਾਕ ਇਰਾਦੇ ਵਾਲੇ ਦੇਖ ਦੰਗ ਰਹਿ ਗਏ।
ਸਭ ਹੱਥ ਕੰਡੇ ਅਪਣਾ ਕੇ ਮੁਗਲਾਂ ਨੇ ਵੇਖ ਲਏ,
ਜਾਲਮਾਂ ਨੇ ਗੁਰੂ ਜੀ ਤੇ ਜਲਾਦ ਵੀ ਬੁਲਾ ਲਏ।
ਬਾਂਹ ਫੜ ਮਜਲੂਮਾਂ ਨੂੰ ਸੀਨੇ ਨਾਲ ਲਾ ਲਿਆ,
ਡੁੱਬਦੇ ਹੋਏ ਬੇੜੇ ਨੂੰ ਪਾਰ ਕਿਨਾਰੇ ਲਾ ਲਿਆ।
ਹੋਣਾ ਨਾ ਜਹਾਨ ਉੱਤੇ ਇਨ੍ਹਾਂ ਦਾ ਕੋਈ ਸਾਨੀ,
ਧਰਮ ਦੀ ਖ਼ਾਤਰ ਵਾਰੀ ਵੰਸ਼ ਦੀ ਨਿਸ਼ਾਨੀ।
ਜਿਨ੍ਹਾਂ ਨੇ ਧਿਆਇਆ ਉਨ੍ਹਾਂ ਨੇ ਹੀ ਪਾਇਆ,
ਹਿੰਦ ਦੀ ਚਾਦਰ ਬਣ ਮਾਣ ਦਵਾਇਆ।
ਜਨਮ ਇਹ ਸਫਲਾ 'ਫ਼ਕੀਰਾ' ਤੂੰ ਬਣਾ ਲੈ,
ਸਦਾਂ ਵਾਹਿਗੁਰੂ ਨੂੰ ਦਿਲੋਂ ਤੂੰ ਧਿਆ ਲੈ।
ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com
ਮਿਹਨਤੀ - ਵਿਨੋਦ ਫ਼ਕੀਰਾ
ਦਸੰਬਰ ਮਹੀਨੇ ਦਾ ਅੱਧ ਕੁ ਬੀਤ ਚੁੱਕਾ ਸੀ ਜਿਸ ਕਾਰਣ ਬਾਕੀ ਦਿਨਾਂ ਨਾਲੋਂ ਠੰਡ ਵੀ ਜਿਆਦਾ ਪੈ ਰਹੀ ਸੀ। ਮੈਂ ਰੋਜ਼ ਦੀ ਤਰ੍ਹਾਂ ਸਵੇਰੇ ਸੈਰ ਲਈ ਘਰੋਂ ਚੱਲ ਪਿਆ ਤਾਂ ਵੇਖਿਆ ਆਬਾਦੀ ਤੋਂ ਬਾਹਰ ਜਾਂਦੇ ਰਸਤੇ ਤੇ ਅੱਗ ਬਾਲ ਕੇ ਸੱਤ ਅੱਠ ਜਣੇ ਹੱਥ ਸੇਕ ਰਹੇ ਸਨ। ਜੱਦ ਮੈਂ ਉਨ੍ਹਾਂ ਦੇ ਕੋਲ ਪੁੱਜਾ ਤਾਂ ਵੇਖਿਆ ਕਿ ਇਹ ਤਾਂ ਰੋਜ ਜੋ ਬੋਰੇ ਚੁੱਕੀ ਰਸਤੇ ਵਿੱਚੋ ਗੱਤੇ ਦੇ ਟੁਕੜੇ ,ਬੇਕਾਰ ਪਲਾਸਟਿਕ ਦਾ ਸਮਾਨ ਆਦਿ ਚੁੱਕ ਕੇ ਆਪਣੇ ਸਿਰ ਤੇ ਟੰਗੇ ਝੋਲੇ ਵਿੱਚ ਪਾ ਲੈਂਦੇ ਸਨ, ਉਹ ਹੀ ਹਨ। ਅੱਗ ਸੇਕਣ ਦੇ ਬਹਾਨੇ ਹੀ ਉਨ੍ਹਾਂ ਕੋਲ ਰੁਕਣ ਦਾ ਮੌਕਾ ਮਿਲ ਗਿਆ ਉਨ੍ਹਾਂ ਦੇ ਆਪਸੀ ਗੱਲਬਾਤ ਤੋਂ ਲਗ ਰਿਹਾ ਸੀ ਕਿ ਉਹ ਆਪਣੇ ਕੰਮ ਤੇ ਸਵੇਰੇ ਚਾਰ ਕੁ ਵਜੇ ਦੇ ਕਰੀਬ ਹੀ ਤੁਰ ਪੈਂਦੇ ਹਨ । ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹ ਇਸ ਕੂੜੇ ਕਰਕੱਟ ਵਿੱਚੋਂ ਹੀ ਆਪਣੀ ਜਿੰਦਗੀ ਦੀ ਭਾਲ ਕਰ ਰਹੇ ਹੋਣ ਜਿਸ ਦਾ ਅੰਦਾਜ਼ਾ ਉਨ੍ਹਾਂ ਦੀ ਇਸ ਗੱਲ ਤੋਂ ਲੱਗਾ ਕਿ ਉਨ੍ਹਾਂ ਵਿੱਚੋਂ ਇੱਕ ਨੇ ਗੱਲ ਤੋਰੀ ਕਿ ਅੱਜ ਆਪਣੇ ਕੰਮ ਤੋਂ ਜਲਦੀ ਵੇਹਲੇ ਹੋ ਕੇ ਆਪਣੇ ਬੱਚੇ ਦੇ ਸਕੂਲ ਵਿਖੇ ਜਾਣਾ ਹੈ। ਇਹ ਗੱਲ ਮੇਰੇ ਦਿਲ ਨੂੰ ਟੁੰਬ ਗਈ ਕਿ ਜਿੱਥੇ ਇਹ ਬੇਕਾਰ ਦੀਆਂ ਚੀਜਾਂ ਨੂੰ ਅਲੱਗ ਅਲੱਗ ਕਰਕੇ ਉਹਨਾਂ ਨੂੰ ਮੁੜ ਵਰਤੋਂ ਵਿੱਚ ਲਿਉਣ ਯੋਗ ਬਣਾਉਣ ਵਿੱਚ ਯੋਗਦਾਨ ਪਾਉਂਦੇ ਹਨ ਉਸੇ ਤਰ੍ਹਾਂ ਹੀ ਆਪਣੇ ਜਿੰਦਗੀ ਅਤੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਉਚੇਰੀ ਸੋਚ ਰੱਖਦੇ ਹਨ।ਉਹ ਸਾਰੇ ਕੁੱਝ ਚਿਰ ਅੱਗ ਸੇਕਣ ਤੋਂ ਬਾਅਦ ਬੜੀ ਖੁੱਸ਼ੀ ਨਾਲ ਆਪਣੇ ਕੰਮਾਂ ਲਈ ਰਵਾਨਾ ਹੋ ਗਏ ਤਾਂ ਜੋ, ਉਹ ਬਜ਼ਾਰ ਖੁੱਲਣ ਤੋਂ ਪਹਿਲਾਂ ਹੀ ਦਿਨ ਭਰ ਦੀ ਰੋਜੀ ਰੋਟੀ ਦਾ ਪ੍ਰਬੰਧ ਕਰ ਸਕਣ ।ਉਨ੍ਹਾਂ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਉਨ੍ਹਾਂ ਦੇ ਚਿਹਰੇ ਤੇ ਕੋਈ ਤੜਕੇ ਉਠੱਣ ਅਤੇ ਕੰਮ ਤੋ ਕੰਨੀ ਕਤਰਾਉਣ ਦੀ ਕੋਈ ਸ਼ਿਕਨ ਤੱਕ ਨਜ਼ਰ ਨਹੀਂ ਆ ਰਹੀ ਸੀ ਸਗੋਂ ਉਨ੍ਹਾਂ ਨੂੰ ਵੇਖ ਕੇ ਲੱਗਾ ਕਿ ''ਮੇਰੇ ਸ਼ਹਿਰ ਦੀ ਇੱਕ ਬਸਤੀ, ਜਿਸ ਦੇ ਲੋਕ ਮਿਹਨਤੀ ਤੇ ਦਸਤੀ'' ਵਾਲੀ ਗੱਲ ਪੂਰੀ ਤਰ੍ਹਾਂ ਉਨ੍ਹਾਂ ਤੇ ਢੁੱਕਦੀ ਨਜ਼ਰ ਆਉਂਦੀ ਸੀ। ਮੇਰੇ ਵੇਖਦੇ ਹੀ ਵੇਖਦੇ ਉਹ ਪੈ ਰਹੀ ਧੁੰਧ ਵਿੱਚ ਅੱਖੋਂ ਉਹਲੇ ਹੋ ਗਏ।
ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com
ਵਤੀਰਾ
ਮੈਂ ਦਿਲ ਆਪਣੇ ਦੇ ਅਰਮਾਨਾਂ ਨੂੰ,
ਵਕਤ ਦੀ ਸੂਲੀ ਤੇ ਲਟਕਦਿਆ ਤੱਕਿਆ ਹੈ।
ਨਾਲ ਸਮੇਂ ਦੇ ਬਲਦਦੇ ਨੇ ਜੋ ਇੱਥੇ,
ਉਨ੍ਹਾਂ ਨਾਤਿਆਂ ਨੂੰ ਮੈਂ ਨਜ਼ਰੀਂ ਤੱਕਿਆ ਹੈ।
ਹਰ ਦਮ ਦੇ ਸਾਥੀ ਜੋ ਮੇਰੇ ਸਨ,
ਭੀੜ ਪਈ ਤੇ ਸਾਥ ਛੱਡਦਿਆਂ ਤੱਕਿਆ ਹੈ।
ਸੁਪਨੇ ਸਜਾਏ ਜਿਸ ਖ਼ਾਤਰ,
ਪਲਾਂ'ਚ ਉਸ ਨੂੰ ਗੈਰਾਂ ਵੱਲ ਤੱਕਿਆ ਹੈ।
ਕੀ ਆਖਾਂ ਮੇਰਾ ਕੌਣ ਹੈ ਦਰਦੀ,
ਬੇਹਾਲ ਵੇਖ ਕੇ ਹੱਸਦਿਆਂ ਮੈਨੂੰ ਤੱਕਿਆ ਹੈ।
ਸੋਹਰਤ ਦੇ ਨਾਲ ਸਭ ਆਏ ਕੋਲ ਮੇਰੇ,
ਤੰਗੀ'ਚ ਖੁੱਦ ਨੂੰ ਮੈਂ ਇੱਕਲਾ ਤੱਕਿਆ ਹੈ।
ਛੱਡ 'ਫ਼ਕੀਰਾ' ਇਹ ਹੈ ਦੁਨਿਆ ਦਾ ਵਤੀਰਾ,
ਕਦੇ ਮਾੜੇ ਦਾ ਸਹਾਰਾ ਬਣਦਿਆਂ ਕਿਸੇ ਨੂੰ ਤੱਕਿਆ ਹੈ।
ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ - ਵਿਨੋਦ ਫ਼ਕੀਰਾ
ਅੱਜ ਅਰਸ਼ੋਂ ਨੂਰ ਹੈ ਬਰਸ ਦਾ, ਗੁਰੂ ਨਾਨਕ ਨਾਮ ਦੇ ਰਸ ਦਾ ,
ਨਨਕਾਣਾ ਸਾਹਿਬ ਆਖ਼ਦਾ, ਮੈਂ ਗੁਰੂ ਨਾਨਕ ਕਰਕੇ ਹੀ ਵਸਦਾ।
ਅੱਜ ਅਰਸ਼ੋਂ ਨੂਰ ਹੈ ਬਰਸ ਦਾ, ਗੁਰੂ ਨਾਨਕ ਨਾਮ ਦੇ ਰਸ ਦਾ ।
ਉਦਾਸੀਆਂ ਕਰਕੇ ਭੁੱਲਿਆਂ ਨੂੰ, ਰਾਹ ਸੱਚ ਦੇ ਪਾ ਆਏ,
ਵਹਿਮਾਂ ਭਰਮਾਂ ਤੇ ਜਾਤ ਪਾਤ ਤੋਂ ਸਭ ਨੂੰ ਮੁੱਕਤ ਕਰਾ ਆਏ,
ਨਦੀਆਂ ਕੰਢੇ ਤੇ ਪਹਾੜਾਂ ਵਿੱਚ ਹਰ ਥਾਂ ਰੱਬੀ ਸੰਦੇਸ਼ ਪਹੁੰਚਾ ਆਏ।
ਸਤਿਗੁਰੂ ਦੀਆਂ ਰਹਿਮਤਾਂ ਦੀ ਸਮਾਂ ਗਵਾਹੀ ਭਰਦਾ ।
ਅੱਜ ਅਰਸ਼ੋਂ ਨੂਰ ਹੈ ਬਰਸ ਦਾ, ਗੁਰੂ ਨਾਨਕ ਨਾਮ ਦੇ ਰਸ ਦਾ ।
ਕੌਡੇ ਰਾਕਸ਼ਸ਼ ਨੂੰ ਤਾਰਿਆ, ਭਾਈ ਲਾਲੋ ਨੂੰ ਸਤਿਕਾਰਿਆ ,
ਬਲੀ ਕੰਧਾਰੀ ਹੰਕਾਰੀ ਦੇ ਮਾਰੇ ਪੱਥਰ ਨੂੰ ਪੰਜੇ ਦੇ ਨਾਲ ਸਹਾਰਿਆ,
ਦਰਸ਼ਨ ਹਰ ਥਾਂ ਉਨ੍ਹਾਂ ਨੂੰ ਦਿੱਤੇ, ਜਿਨ੍ਹਾਂ ਸੱਚੇ ਮੰਨੋ ਪੁਕਾਰਿਆ,
ਕੱਟੀ ਜਾਏ ਚੋਰਾਸੀ ਉਸ ਦੀ, ਜੋ ਦਿਲ ਲਾ ਕੇ ਬਾਣੀ ਨੂੰ ਪੜਦਾ ।
ਅੱਜ ਅਰਸ਼ੋਂ ਨੂਰ ਹੈ ਬਰਸ ਦਾ, ਗੁਰੂ ਨਾਨਕ ਨਾਮ ਦੇ ਰਸ ਦਾ ।
ਬਾਣੀ ਰਜ਼ਾ'ਚ ਰਹਿਣਾ ਦੱਸਦੀ, ਕੁੱਦਰਤ ਦੇ ਨਾਲ ਜੋੜ ਰਹੀ,
ਮਿਹਨਤ ਨਾਲ ਜੋ ਕਰਨ ਕਮਾਈ ਉਸ'ਚ ਬਰਕਤਾਂ ਪਾ ਰਹੀ ,
ਜੀਵਨ ਸਫ਼ਲ ਬਣਾਉਣ ਲਈ ਗੁਰਬਾਣੀ ਸੱਚੇ ਮਾਰਗ ਪਾ ਰਹੀ,
'ਫ਼ਕੀਰਾ' ਫ਼ਸ ਕੇ ਵਿੱਚ ਵਿਕਾਰਾਂ ਰਹਿ ਨਾ ਜਾਵੀਂ ਭੱਟਕ ਦਾ,
ਅੱਜ ਅਰਸ਼ੋਂ ਨੂਰ ਹੈ ਬਰਸ ਦਾ, ਗੁਰੂ ਨਾਨਕ ਨਾਮ ਦੇ ਰਸ ਦਾ ।
ਨਨਕਾਣਾ ਸਾਹਿਬ ਆਖ਼ਦਾ, ਮੈਂ ਗੁਰੂ ਨਾਨਕ ਕਰਕੇ ਹੀ ਵਸਦਾ।
ਅੱਜ ਅਰਸ਼ੋਂ ਨੂਰ ਹੈ ਬਰਸ ਦਾ, ਗੁਰੂ ਨਾਨਕ ਨਾਮ ਦੇ ਰਸ ਦਾ ।
ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਮੋ.098721 97326
vinodfaqira8@gmial.com
ਆਏ ਦੀਵਾਲੀ - ਵਿਨੋਦ ਫ਼ਕੀਰਾ
ਖ਼ੁਸ਼ੀਆਂ ਲੈ ਕੇ ਆਏ ਦੀਵਾਲੀ,
ਘਰ ਘਰ ਨੂੰ ਰੁਸ਼ਨਾਵੇ ਦੀਵਾਲੀ।
ਦੀਵਿਆਂ ਨੇ ਵੀ ਖ਼ੂਬ ਟਿਮਟਿਮਾਉਣਾ,
ਰੀਝਾਂ ਨਾਲ ਮਨਾਉਣੀ ਦੀਵਾਲੀ।
ਵਿੱਚ ਬਾਜ਼ਾਰੀ ਰੋਣਕਾਂ ਲੱਗੀਆਂ,
ਦੁਕਾਨਾਂ ਸਜਈਆਂ ਕਰਕੇ ਦੀਵਾਲੀ।
ਬੱਚਿਆਂ ਨੂੰ ਚਾਅ ਚੜਿਆ ਬਾਹਲਾ,
ਉਡੀਕਾਂ ਕਰਦਿਆਂ ਆਈ ਦੀਵਾਲੀ।
ਸਾਫ਼ ਸਫ਼ਾਈ ਘਰਾਂ ਦੀ ਕਰਕੇ,
ਮੰਨਤਾਂ ਨਾਲ ਮਨਾਉਣੀ ਦੀਵਾਲੀ।
ਆਗਿਅਨਤਾ ਦੇ ਹਨੇਰੇ ਨੂੰ ਦੂਰ ਕਰੇ,
ਮਾਨਵਤਾ ਦਾ ਚਾਨਣ ਫੈਲਾਏ ਦੀਵਾਲੀ।
ਸਾਰੇ ਇੱਕ ਦੂਜੇ ਦੇਣ ਵਧਾਈਆਂ,
ਫ਼ਕੀਰਾ ਭਾਗਾਂ ਭਰੀ ਆਵੇ ਦੀਵਾਲੀ।
ਖ਼ੁਸ਼ੀਆਂ ਲੈ ਕੇ ਆਏ ਦੀਵਾਲੀ,
ਘਰ ਘਰ ਨੂੰ ਰੁਸ਼ਨਾਵੇ ਦੀਵਾਲੀ।
ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com
06 Nov. 2018
ਭਗਵਾਨ ਵਾਲਮੀਕਿ ਜੀ ਦੇ ਜਨਮ ਦਿਵਸ ਨੂੰ ਸਮਰਪਿੱਤ - ਵਿਨੋਦ ਫ਼ਕੀਰਾ
ਆਦਿ ਕਵੀ, ਬ੍ਰਹਮ ਗਿਆਨੀ ਸ੍ਰਿਸ਼ਟੀ ਦੇ ਸਿਰਜਣਹਾਰੇ,
ਭਗਵਾਨ ਵਾਲਮੀਕਿ ਜੀ ਲਾਉਂਦੇ ਭਵ ਸਾਗਰ ਤੋਂ ਪਾਰ ਕਿਨਾਰੇ।
ਭਗਵਾਨ ਵਾਲਮੀਕਿ ਜੀ ਲਾਉਂਦੇ ਭਵ ਸਾਗਰ ਤੋਂ ਪਾਰ ਕਿਨਾਰੇ।
ਵਿਦਿਆ ਦਾ ਬਖ਼ਸਿਆ ਚਾਨਣ ਐਸਾ ਹਰ ਪਾਸੇ ਰੁਸ਼ਨਾਏ,
ਬੱਚੇ ਉਤਰੇ ਵਿੱਚ ਮੈਦਾਨੇ ਜੰਗ ਦੇ, ਸੂਰਮਿਆਂ ਸੰਗ ਟਕਰਾਏ,
ਵੇਖ ਕੇ ਲਵ ਕੁਸ਼ ਦੀ ਤੀਰ ਅੰਦਾਜੀ, ਸਾਰੇ ਗਏ ਘਭਰਾਏ,
ਰਮਾਇਣ ਉਚਾਰ ਕੇ ਬਚਨਾ ਰਾਂਹੀਂ ਕੀਤੇ ਦੂਰ ਅੰਧਿਆਰੇ।
ਭਗਵਾਨ ਵਾਲਮੀਕਿ ਜੀ ਲਾਉਂਦੇ ਭਵ ਸਾਗਰ ਤੋਂ ਪਾਰ ਕਿਨਾਰੇ।
ਮਾਨਸ ਦੇਹੀ ਵਾਲਾ ਕਿਤੇ ਮੁੱਕ ਜਾਏ ਨਾ ਜਨਮ ਅਣਮੁੱਲਾ,
ਐ ਬੰਦਿਆਂ ਨਾਮ ਹੀ ਜਪਿਆ ਤੇਰੇ ਸੰਗ ਜਾਣਾ ਵੱਡਮੁੱਲਾ,
ਬਾਣੀ ਦੇ ਸੱਚੇ ਮਾਰਗ ਤੇ ਚਲਦਿਆਂ ਰੰਗ ਚੜ੍ਹ ਜਾਏਗਾ ਅਮੁੱਲਾ,
ਮੋਹ ਮਾਇਆ ਵਾਲੇ ਚੱਕਰਾਂ ਨੂੰ ਛੱਡੋ ਪ੍ਰਭੂ ਆਪੇ ਹੀ ਪਾਰ ਉਤਾਰੇ।
ਭਗਵਾਨ ਵਾਲਮੀਕਿ ਜੀ ਲਾਉਂਦੇ ਭਵ ਸਾਗਰ ਤੋਂ ਪਾਰ ਕਿਨਾਰੇ।
ਦਿਨ ਅੱਜ ਭਾਗਾਂ ਵਾਲਾ ਪ੍ਰਗਟ ਦਿਵਸ ਦਾ ਆਇਆ,
ਹਰ ਵੇਲੇ ਹੀ ਹਰਿ ਹਰਿ ਵਾਲਮੀਕਿ ਜੀ ਜਾਵੇ ਧਿਆਇਆ,
ਰਹਿਮਤ ਕਰਕੇ ਕੌਮ ਦੇ ਉਤੇ ਸਭ ਨੂੰ ਮਾਣ ਦਵਾਇਆ,
ਉਸ ਦੇ ਆਸਰੇ ਬੇਪਰਵਾਹ 'ਫ਼ਕੀਰਾ' ਲੈਂਦਾਂ ਫਿਰੇ ਨਜ਼ਾਰੇ,
ਭਗਵਾਨ ਵਾਲਮੀਕਿ ਜੀ ਲਾਉਂਦੇ ਭਵ ਸਾਗਰ ਤੋਂ ਪਾਰ ਕਿਨਾਰੇ।
ਆਦਿ ਕਵੀ, ਬ੍ਰਹਮ ਗਿਆਨੀ ਸ੍ਰਿਸ਼ਟੀ ਦੇ ਸਿਰਜਣਹਾਰੇ,
ਭਗਵਾਨ ਵਾਲਮੀਕਿ ਜੀ ਲਾਉਂਦੇ ਭਵ ਸਾਗਰ ਤੋਂ ਪਾਰ ਕਿਨਾਰੇ।
ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com
23 Oct. 2018
ਪੁਕਾਰਾਂ - ਵਿਨੋਦ ਫ਼ਕੀਰਾ
ਮਸਤਾਨੀ ਚਾਲ ਚਲਦੀ ਨੂੰ ਬਾਹੋਂ ਫੜ ਬਿਠਾਇਆ,
ਪੰਜਾਬ ਆਖਿਆ ਦੱਸ ਜਵਾਨੀਏ ਤੂੰ ਇਹ ਕੀ ਹਾਲ ਬਣਾਇਆ ?
ਗਿੱਧਾ ਭੰਗੜਾ ਸਿੰਗਾਰ ਰੂਪ ਤੇਰੇ ਦੇ,
ਉਨ੍ਹਾਂ ਨੂੰ ਤੈਂ ਭੰਗ ਦੇ ਭਾੜੇ ਗਵਾਇਆ।
ਤੇਰੀ ਮੌਜ਼'ਚ ਆ ਕੇ ਆਸ਼ਕਾਂ,
ਮੱਥਾ ਪਰਬਤਾਂ ਸੰਗ ਸੀ ਲਾਇਆ।
ਰਣ ਭੂਮੀ, ਕਦੇ ਦੇਸ਼ ਦੀ ਖਾਤਰ,
ਜਵਾਨਾਂ ਜੀਵਨ ਵਾਰ ਵਿਖਾਇਆ।
ਝਾਤ ਮਾਰ ਪਿਛੋਕੜ ਆਪਣੇ ਤੇ,
ਰਾਝਾਂ ਯੋਗੀ ਬਣ ਕੇ ਸੀ ਆਇਆ।
ਘੱਟ ਨਾ ਕੀਤਾ ਸਤਿਕਾਰ ਸ਼ਾਇਰਾਂ ਨੇ,
ਜੋਬਨ ਰੁੱਤੇ ਮਰਨ ਦਾ ਬਚਨ ਨਿਭਾਇਆ।
ਵੇਖ ਮਲੂਕ ਜਿਹੀ ਜਿੰਦ ਸੱਸੀ ਦੀ,
ਤੱਤੀ ਰੇਤ ਨੂੰ ਗਲ ਲਗਾਇਆ।
ਜਵਾਨੀਏ, ਨੀ ਜਵਾਨੀਏ ਮਾਣ ਮੱਤੀਏ,
ਮਾਰ ਇੱਕ ਝੱਲਕ ਤੂੰ ਰਾਜ ਪਾਟ ਛੁਡਾਇਆ।
ਪਤਾ ਨਹੀਂ ਲੱਗ ਕਿਸ ਦੇ ਪਿੱਛੇ,
ਟੀਕਾ ਕਿਸ ਨਸ'ਚ ਤੂੰ ਲਾਇਆ।
ਚਿੱਟੇ, ਨੀਲੇ ਪੈ ਨਸ਼ਿਆਂ ਵਿੱਚ,
ਨੀ ਤੂੰ ਆਪਣਾ ਰੂਪ ਵਟਾਇਆ।
ਹੁਣ ਵੀ ਮੁੜਿਆ ਕੁੱਝ ਨਹੀਂ ਘੱਟਿਆ,
ਵੇਖ ਲੈ ਮੌਤ ਨੇ ਹਰ ਘਰ ਦਾ ਕੁੰਡਾ ਖੜਕਾਇਆ।
ਬਿਨ ਤੇਰੇ ਮੈਂ ਕਿਸ ਕੰਮ ਦਾ ਹਾਂ,
ਬੰਜਰ ਵਾਹੇ ਕੇ ਮੈਨੂੰ ਖੁਸ਼ਹਾਲ ਤੂੰ ਬਣਾਇਆ।
ਆ ਜਾ ਮਿਲ ਦੋਵੇਂ ਨੱਚੀਏ ਗਾਈਏ,
ਜਾਏ ਹਰ ਚਿਹਰਾ ਮੁੜ ਮੁਸਕਰਾਇਆ।
ਮਾਣ ਮਿਲੇ ਮੈਨੂੰ ਤੇਰੇ ਕਰਕੇ,
ਜਾਏ ਦੂਣਾ ਇਹ ਵਧਾਇਆ।
ਮੈਂ ਪੁਕਾਰਾਂ ਪੰਜਾਬ ਨੀ ਤੈਨੂੰ,
ਜਵਾਨੀਏ ਸਮਾਂ ਨਾ ਜਾਏ ਗਵਾਇਆ।
ਜਵਾਨੀਏ ਸਮਾਂ ਨਾ ਜਾਏ ਗਵਾਇਆ।
ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com
16 Oct. 2018