Ranjit Kaur Tarntaran

"ਮੁਨਾਫਕਤ" - ਰਣਜੀਤ ਕੌਰ ਤਰਨ ਤਾਰਨ

ਜਾ ਨੀ ਬੇਈਮਾਨੀਏ ਤੇਰਾ ਹੀ ਆਸਰਾ...
ਮੇਰਾ    ਪਿਆਰਾ ਦੇਸ਼ ਮਹਾਨ
ਨੱਬੇ ਦਾ ਹੈ ਦੀਨ ਈਮਾਨ
ਦੱਸ ਨੇ ਸਿਰੇ ਦੇ ਬੇਈਮਾਨ
ਸਾਹਬਜੀ ਇਉਂ ਲਗਦਾ ਹੈ ਕਾਰਖਾਨੇ ਦੇ ਸਟੋਰ ਵਿੱਚ ਗੈਸ ਲੀਕ ਹੋ ਰਹੀ ਹੈ।ਕਰਮਜੀਤ ਨੇ ਮੈਨੇਜਰ ਨੂੰ ਕਿਹਾ।
ਮੈਨੇਜਰ ਸਟੋਰ ਕੋਲ ਗਿਆ ਤੇ ਉਸਨੂੰ ਵੀ ਲਗਾ ਕਿ ਗੈਸ ਦੀ ਬਹੁਤ ਬਦਬੂ ਹੈ ਜਰੂਰ ਗੜਬੜ ਹੈ। ਉਸਨੇ ਮਾਲਕ ਨਾਲ ਗਲ ਕਰਨ ਦੀ ਕੋਸ਼ਿਸ਼ ਕੀਤੀ ਜੋ ਅਸਫਲ ਰਹੀ।ਉਸ ਤੋਂ ਬਾਦ ਜਦ ਮਾਲਕ ਦਾ ਫੋਨ ਆਇਆ ਤਦ ਵੀ ਉਸਨੇ ਕਾਹਲੀ ਕਾਹਲੀ ਮਾਲਕ ਨੂੰ ਜਾਣੂ ਕਰਾਉਣ ਦੀ ਕੋਸ਼ਿਸ ਕੀਤੀ ਪਰ ਮਾਲਕ ਨੇ ਉਸ ਤੋਂ ਦੁਗਣੀ ਕਾਹਲੀ ਵਿੱਚ ਇਹ ਕਹਿ ਕੇ ਫੋਨ ਝਟਕ ਦਿੱਤਾ ਕਿ ਜਲਦੀ ਵਿੱਚ ਹਾਂ ਫੇਰ ਗਲ ਕਰਾਂਗੇ।
ਗੈਸ ਲੀਕ ਹੁੰਦੀ ਹੁੰਦੀ ਦੂਰ ਤੱਕ ਮਾਰ ਕਰ ਰਹੀ ਸੀ।ਕਾਰਖਾਨੇ ਦੇ ਸਾਰੇ ਕਾਮੇ ਪਰੇਸ਼ਾਨ ਹੋ ਗਏ ।ਕਾਮਿਆਂ ਦਾ ਵਫ਼ਦ ਮੈਨੇਜਰ ਨੂੰ ਵੀ ਮਿਲਿਆ।ਮੈਨੇਜਰ ਦੀ ਉਹੀ ਮਜਬੂਰੀ ।ਲੱਖ ਯਤਨਾਂ ਤੋਂ ਬਾਦ ਮਾਲਕ ਦਾ ਮੈਨੇਜਰ ਨੂੰ ਜਵਾਬ ਸੀ ," ਤੇ ਤੂੰ ਮੈਨੇਜਰ ਕਾਹਦੇ ਲਈ ਇੰਨੀ ਤਨਖਾਹ ਲੈਨੇ? ਜੇ ਮੈਨੂੰ ਦੱਸਣ ਆ ਗਿਆ,ਇਹ ਤੇਰਾ ਕੰਮ ਹੈ ਤੂੰ ਹੀ ਕਰ ਜੋ ਕਰਨਾ"।
ਕਾਰਖਾਨੇ ਵਿੱਚ ਕੰਮ ਕਰਦੇ ਛੋਟੇ ਕਾਮਿਆਂ ਨੂੰ ਪਿਛਲੇ ਦੋ ਮਹੀਂਨੇ ਦੀ ਤਨਖਾਹ ਦੀ ਅਦਾਇਗੀ ਨਹੀਂ ਸੀ ਕੀਤੀ ਗਈ।ਜਦ ਵੀ ਉਹ ਮੈਨੇਜਰ ਕੋਲੋਂ ਤਨਖਾਹ ਦਾ ਮੁਤਾਲਬਾ ਕਰਦੇ ਮੈਨੇਜਰ ਮਾਲਕ ਨੂੰ ਦੱਸਦਾ ਤਾਂ ਮਾਲਕ ਇਕ ਕੰਨ ਤੋਂ ਸੁਣ ਦੂਜੇ ਤੋਂ ਬਾਹਰ ਕੱਢ ਜਾਂ ਤਾਂ ਫੋਨ ਤੇ ਹੀਹੀ ਕਰਨ ਲਗ ਪੈਂਦਾ ਜਾਂ ਫੋਨ ਚੁੱਕ ਕਮਰੇ ਤੋਂ ਬਾਹਰ ਹੋ ਜਾਂਦਾ।
ਗੈਸ ਲੀਕੇਜ ਨਾਲ ਕਰਮੀਆਂ ਨੂੰ ਸਾਹ ਲੈਣ ਵਿੱਚ ਔਕੜ ਆ ਰਹੀ ਸੀ ਫੇਰ ਵੀ ਉਹ ਇਕ ਦੂਜੇ ਨੂੰ ਦਿਲਾਸਾ ਦੇ ਖੰੰਘਦੇ ਸੁੰਘਦੇ ਕੰਮ ਕਰੀ ਜਾ ਰਹੇ ਸੀ ਕਿ ਅੱਜ ਵੀ ਤਨਖਾਹ ਮਿਲੇਗੀ ਨਹੀਂ ਤੇ ਕਲ ਜਰੂਰ ਮਿਲ ਜਾਏਗੀ।
ਡੈਡੀ ਸਕੂਲ ਦੀ ਫੀਸ ਤਿੰਨ ਮਹੀਨੇ ਤੋਂ ਨਹੀਂ ਦਿੱਤੀ ਗਈ ੰਿਪ੍ਰੰਸੀਪਲ ਨੇ ਨੋਟਿਸ ਦੇ ਦਿੱਤਾ।ਤੁਸੀਂ ਸਕੂਲ਼ ਆ ਜਾਣਾ ਜਰੂਰ ਅੱਜ।ਬੰਟੀ ਨੇ ਕਰਮਜੀਤ ਨੂੰ ਕਿਹਾ।
ਕਰਮਜੀਤ ਸਕੂਲ਼ ਜਾ ਕੇ ਪ੍ਰਿੰਸੀਪਲ ਨੂੰ ਬੇਨਤੀ ਕਰ ਕੁਝ ਦਿਨਾਂ ਦੀ ਮੋਹਲਤ ਲੈ ਆਇਆ।ਘਰ ਆਇਆ ਤੇ ਘਰਵਾਲੀ ਨੇ ਕਿਹਾ ਅੱਜ ਹੱਟੀਵਾਲੇ ਨੇ ਰਾਸ਼ਨ ਦੇਣ ਤੋਂ ਨਾਂਹ ਕਰ ਦਿੱਤੀ ,ਸੱਚਾ ਹੈ ਵਿਚਾਰਾ ਉਸ ਨੇ ਕਮਾ ਕੇ ਸੌਦਾ ਪਾਉਣਾ ਤੇ ਬਾਲ ਬੱਚਾ ਵੀ ਪਾਲਣਾ।
ਨਿੱਕੀ ਦੀ ਬੁਗਨੀ ਭੰਨੀ ਤੇ ਮਸਾਂ ਕਿਲੋ ਆਟੇ ਦੇ ਸਿੱਕੇ ਨਿਕਲੇ,ਖ਼ਵਰੇ ਕਿੰਨੀਆਂ ਰੱਖੜੀਆਂ ਲੋਹੜੀਆਂ ,ਤੀਆਂ,ਦੀਵਾਲੀਆਂ ਦੀ ਕਮਾਈ ਨਿੱਕੀ ਨੇ ਬੁਗਨੀ ਵਿੱਚ ਪਾ ਸੰਭਾਲ ਰੱਖੀ ਸੀ।ਸਕੂਲ ਦੀ ਫੀਸ ਤਾਂ ਉਹਦੀ ਵੀ ਨਹੀਂ ਸੀ ਦਿੱਤੀ ਗਈ।
ਕਰਮਜੀਤ ਨੇ ਆਪਣੇ ਸਾਥੀਆਂ ਨਾਲ ਮਸ਼ਵਰਾ ਕਰ ਮਾਲਕ ਨੂੰ ਸਿੱਧੇ ਜਾ ਕੇ ਤਨਖਾਹ ਲਈ ਬੇਨਤੀ ਕਰਨ ਦਾ ਉਦਮ ਕਰ ਲਿਆ।ਕਰਮਜੀਤ ਤੇ ਸਰਨਜੀਤ ਦੋਨੌ ਅੱਗੇ ਹੋ ਦੱਸ ਪੰਦਰਾਂ ਜਣਿਆਂ ਦਾ ਵਫ਼ਦ ਮਾਲਕ ਦੇ ਖੂਬਸੂਰਤ ਕਮਰੇ ਦੇ ਬਾਹਰ ਮਾਲਕ ਦੀ ਸੋਹਣੀ ਮੋਹਣੀ ਜਿਹੀ ਸੇਕਟਰੀ ਦੇ ਬੂਹੇ ਤੇ ਜਾ ਖੜੇ ਹੋ ਬੇਨਤੀ ਕੀਤੀ ਕਿ ਸਾਹਬ ਨਾਲ ਮਿਲਾ ਦਿਓ।ਸੇਕਟਰੀ ਨੇ ਇੰਟਰਕਾਮ ਤੇ ਸਾਹਬ ਨੂੰ ਦਸਿਆ ਤਾਂ ਅਗੋਂ ਸਾਹਬ ਨੂੰ ਖੁੜਕ ਗਈ ਕਿ ਇਹ ਤਨਖਾਹ ਹੀ ਮੰਗਣਗੇ ਹੋਰ ਇਹਨਾਂ ਨੂੰ ਮੇਰੇ ਨਾਲ ਕੀ ਕੰਮ ਹੋ ਸਕਦਾ ਹੈ।ਉਸਨੇ ਫੱਟ ਦੇਣੀ ਸੇਕਟਰੀ ਨੂੰ ਕਿਹਾ ਉਹਨਾਂ ਨੂੰ ਕਹਿ ਦੇਵੇ ਸਾਹਬ ਮੀਟਿੰਗ ਵਿੱਚ ਹੈ,ਇੰਤਜ਼ਾਰ ਕਰਨ।
ਕਾਮੇ ਜਾਣ ਚੁਕੇ ਸਨ ਕਿ ਸਾਹਬ ਅੰਦਰ ਇਕੱਲਾ ਹੀ ਹੈ।ਇਸ ਲਈ ਉਹ ਇੰਤਜ਼ਾਰ ਵਿੱਚ ਖੜੇ ਹੋ ਗਏ।ਪੂਰਾ ਇਕ ਘੰਟਾ ਗੁਜਰ ਗਿਆ।ਕਰਮਜੀਤ ਤੇ ਸਰਨਜੀਤ ਨੇ ਸੇਕਟਰੀ ਨੂੰ ਫਿਰ ਫੋਨ ਕਰਨ ਲਈ ਕਿਹਾ।
ਇਹ ਅਜੇ ਤੱਕ ਇਥੇ ਖੜੇ ਹਨ ਉਤੇ ਕੰਮ ਇਹਨਾਂ ਦਾ ਬਾਪ ਕਰੇਗਾ।ਇਹਨਾਂ ਨੂੰ ਆਖ ਜਾ ਕੇ ਕੰੰਮ ਕਰਨ ਜਦ ਮੇਰੇ ਕੋਲ ਵਕਤ ਹੋਇਆ ਮੈਂ ਆਪੇ ਬੁਲਾ ਲਵਾਂਗਾ।ਸੇਕਟਰੀ ਨੇ ਉਹਨਾਂ ਨੂੰ ਜਾਣ ਦਾ ਹੁਕਮ ਸੁਣਾ ਦਿੱਤਾ।
ਉਹ ਸਾਰੇ ਕੰਮ ਤਾਂ ਕਰਨ ਲਗ ਗਏ।ਅੰਦਰੋਂ ਡਰ ਵੱਢ ਵੱਢ ਖਾਈ ਜਾ ਰਿਹਾ ਸੀ ਕਿ ਘਰ ਅੱਜ ਫੇਰ ਖਾਲੀ ਹੱਥ ਕਿਵੇਂ ਜਾਣਗੇ?ਕਾਰਖਾਨੇ ਤੋ ਛੁਟੀ ਹੋਈ ਸਾਰੇ ਇਕ ਦੂਜੇ ਦੀਆਂ ਅੱਖਾਂ ਚ ਅੱਖਾਂ ਪਾਈ ਬਾਹਰਲੇ ਗੇਟ ਦੇ ਕੋਲ ਖੜੇ ਇਕ ਹੀ ਸਵਾਲ ਪੁਛ ਰਹੇ ਸਨ ਘਰ ਕਿਵੇਂ ਵੜਨਾ ਹੈ,ਮੈਨੇਜਰ ਦੀ ਗੱਡੀ ਆ ਰਹੀ ਸੀ ,ਸਾਰੇ ਸਲੂਟ ਇਕੱਠੇ ਉਠ ਗਏ ,ਡਰਾਈਵਰ ਜੋ ਖੁਦ ਉਹਨਾਂ ਦਾ ਹੀ ਦੁੱਖਦਰਦ ਭਾਈ ਸੀ - ਨੇ ਗੱਡੀ ਰੋਕ ਲਈ ਸੱਭ ਨੇ ਬੇਨਤੀ ਕੀਤੀ 'ਸਾਹਬ ਕਿਰਪਾ ਕਰ ਦਿਓ'।
ਮੈਨੇਜਰ -ਸਵੇਰੇ ਗਲ ਕਰਾਂਗੇ ,ਵਕਤ ਨਾਲ ਆ ਜਾਣਾ।
ਨਿੱਕੀ ਨੇ ਬੂਹਾ ਖੋਲਿਆ ਬਾਪ ਦੇ ਖਾਲੀ ਹੱਥ ਵੇਖ ਪਿੱਠ ਕਰ ਹੌਲੀ ਹੌਲੀ ਅੰਦਰ ਵਲ ਵੱਧ ਗਈ। ਨਿਆਣਿਆਂ ਲਈ ਬਾਪ ਦੀ ਉਡੀਕ ਚੀਜੀ ਤੱਕ ਦੇ ਰਿਸ਼ਤੇ ਦੀ ਹੁੰਦੀ ਹੈ-ਐਸਾ ਨਹੀਂ ਹੈ,ਨਿਆਣੇ ਬਾਪ ਨੂੰ ਬੇਬੱਸ ਵੇਖ ਨਹੀਂ ਸਕਦੇ।
ਅਗਲੇ ਦਿਨ ਬਰੇਕ ਦੀ ਘੰਟੀ ਵੱਜੀ ਤਾਂ ਫਿਰ ਸਾਰੇ ਇਕੱਠੇ ਹੋ ਸਾਹਬ ਦੇ ਦਫ਼ਤਰ ਵਲ ਨੂੰ ਤੁਰ ਪਏ ।ਸੇਕਟਰੀ ਨੇ ਸਾਹਬ ਨੂੰ ਪੁਛਿਆ ਤਾਂ ਸਾਹਬ ਨੇ ਕਿਹਾ ਮੈਨੇਜਰ ਨੂੰ ਬੁਲਾਓ ਤੇ ਇਹਨਾਂ ਨੂੰ ਕੰਮ ਤੇ ਜਾਣ ਲਈ ਕਹੋ।ਕਾਮਿਆਂ ਨੂੰ ਤਸੱਲੀ ਜਿਹੀ ਹੋਈ ਕਿ ਸਾਹਬ ਸਮਝ ਤਾਂ ਗਏ ਨੇ ਮੈਨੇਜਰ ਨੂੰ ਤਨਖਾਹ ਵੰਡਣ ਦਾ ਕਹਿ ਦੇਣਗੇ  ਤੇ ਉਹ ਆਪੋ ਆਪਣੇ ਕੰਮੀ ਲਗ ਗਏ।
ਕਰਮਜੀਤ ਤੇ ਸਰਨਜੀਤ ਨੂੰ ਪੇਟ ਦੀ ਭੁੱਖ ਦੇ ਨਾਲ ਗੈਸ ਲੀਕ ਦੀ ਅਚਵੀ ਜਿਹੀ ਲਗੀ ਹੋਈ ਸੀ ਉਹ ਮਜ਼ਦੂਰ ਏਕਤਾ ਦੇ ਪ੍ਰਧਾਨ ਨੂੰ ਦੱਸਣ ਚਲੇ ਗਏ।ਪ੍ਰਧਾਨ ਨੇ ਮੌਕਾ ਵੇਖਿਆ ਡਰ ਤਾਂ ਉਸਨੂੰ ਵੀ ਲਗਾ ਤੇ ਉਹ ਮੈਨਜਰ ਕੋਲ ਗਿਆ।ਮੈਨੇਜਰ ਨੇ ਸਾਹਬ ਨੂੰ ਫੋਨ ਤੇ ਦਸਿਆ ਸਾਹਬ ਦਾ ਉਹੀ ਜਵਾਬ ,'ਮੈਂ ਵਿਹਲਾ ਨਹੀਂ ਆਪੇ ਵੇਖ'।
ਪ੍ਰਧਾਨ ਜਾਓ ਕੰਮ ਤੇ ਕੁਝ ਨਹੀਂ ਹੁੰਦਾ ਤੁਹਾਡਾ ਵਹਿਮ ਹੈ ਮੈਨੇਜਰ ਨਿਮੋਝੂਣਾ ਜਿਹਾ ਬੋਲਿਆ
ਸਾਹਬ ਮੇਰੀ ਅੱਖ ਫੜਕਦੀ ਜਰੂਰ ਅਣਹੋਣੀ ਵਾਪਰਨ ਵਾਲੀ ਹੈ।ਇਹ ਕਾਰਖਾਨਾ ਸਾਡਾ ਸੱਭ ਦਾ ਮਾਲਕ ਹੈ ਦਾਤਾ ਹੈ।ਨਾਲੇ ਸਾਹਬ ਤਨਖਾਹਾਂ ਦੋ ਮਹੀਨੇ ਦੀਆਂ ਨਾਂ ਸਹੀ ਇਕ ਮਹੀਂਨੇ ਦੀ ਤੇ ਦੇ ਦਿਓ।ਤੁਹਾਨੂੰ ਸਾਡੇ ਕਾਰਨ ਹੀ ਤਨਖਾਹ ਮਿਲਦੀ ਹੈ।ਪ੍ਰਧਾਨ ਨੇ ਨਿਹੋਰਾ ਮਾਰਿਆ।
ਮੈਨੇਜਰ-ਜਾ ਪ੍ਰਧਾਨ ਬਹੁਤਾ ਦੁਨੀਚੰਦ ਨਾ ਬਣ।ਸੱਭ ਦਾ ਦਾਤਾ ਉਪਰ ਨੀਲੀ ਛਤਰੀ ਵਾਲਾ ਹੈ
ਸਾਹਬ ਸੰਭਲੋ ਮਜ਼ਦੂਰ ਮੂੰਹ ਨੂੰ ਆਏ ਹੋਏ ਨੇ,ਮੈਂ ਖੜਾਕ ਦਾ ਜਿੰਮੇਵਾਰ ਨਹੀਂ ਹੋਵਾਂਗਾ।
ਅਗਲੇ ਹੀ ਪਲ ਮੇਨੇਜਰ ਉਠਿਆ ਤੇ ਸਾਹਬ ਨੂੰ ਆਉਣ ਵਾਲੇ ਵਕਤ ਤੋਂ ਜਾਣੂ ਕਰਇਆ ਪਰ ਸਾਹਬ ਦੇ ਅੰਦਰਲੀ ਮੁਨਾਫਕਤ ਉਸ ਨੂੰ ਰੰਗੀਨ ਸਪਨੇ ਵਿਖਾ ਰਹੀ ਸੀ।ਗੈਸ ਅੱਗ ਪਕੜ ਲਵੇ ਤੇ ਚੋਖੀ ਬੀਮਾ ਰਕਮ ਮਿਲ ਜਾਵੇ,ਤਨਖਾਹਾਂ ਦੇਣੀਆਂ ਨਹੀਂ ਪੈਣੀਆਂ,ਪੈਸਾ ਹੀ ਪੈਸਾ,ਦੋ ਚਾਰ ਲੱਖ ਪਾਰਟੀ ਫੰਡ ਦੇ ਕੇ ਵਾਹਵਾ  ਵਾਹਵਾ ਵੱਖਰੀ ਖੱਟ ਲੈਣੀ।ਐਸੀ ਰੰਗੀਨੀ ਚ ਗੁੰਮ ਸੀ ਸਾਹਬ ਕਿ ਫੌਨ ਦੀ ਘੰਟੀ ਨੇ ਹਲੂਣਾ ਦਿੱਤਾ।
ਸਾਹਬ- ਕੁਝ ਨਹੀਂ ਕਰ ਸਕਦੇ ਇਹ ਜਿੰਨੀ ਦੇਰ ਭੁੱਖੇ ਨੇ, ਰੱਜ ਕੇ ਸ਼ੇਰ ਹੋ ਜਾਣਗੇ।ਜੇ ਹੀਲ ਹੁੱਜਤ ਕਰਨ ਤੇ ਕੱਢ ਮਾਰੀਂ ਬਥੇਰੀ ਦੁਨੀਆਂ ਵਿਹਲੀ ਫਿਰਦੀ ਹੈ ਇਕ ਗਿਆ ਤੇ ਦੱਸ ਤਿਆਰ ਨੇ ਆਉਣ ਨੂੰ।ਹਾਂ ਪ੍ਰਧਾਨ ਨੂੰ ਦੇ ਦਿਲਾ ਕੇ ਨੱਥ ਪਾਈ ਰੱਖ।
ਜਾ ਨੀ ਬੇਈਮਾਨੀਏਂ ਤੇਰਾ ਹੀ ਆਸਰਾ।ਬੰਦਾ ਮੁਨਾਫਿਕ ਹੋਵੇ ਤਦ ਵੀ ਠੀਕ ਪਰ ਸਾਹਬ ਤੇ ਕਮੀਨਗੀ ਦੀ ਹੱਦ ਵੀ ਟੱਪ ਗਿਆ।ਮੈਨੇਜਰ ਆਪਣੇ ਆਪ ਨਾਲ ਗਲਾਂ ਕਰਦਾ ਤੁਰੀ ਜਾ ਰਿਹਾ ਸੀ।ਉਸਦਾ ਪੈਰ ਪੌੜੀ ਵਿੱਚ ਅੜਿਆ ਉਹ ਡਿਗਣੋਂ ਬਚਿਆ ,ਮੱਥਾ ਠਣਕਿਆ,ਈਸ਼ਵਰ ਸੁੱਖ ਰੱਖੇ,ਹੁਣੇ ਕੀ ਦਾ ਕੀ ਹੋ ਜਾਣਾ ਸੀ।
ਰਾਤ ਹੋਣੀ ਵਾਪਰ ਗਈ ।ਰਾਤ ਦੀ ਸ਼ਿਫਟ ਵਾਲੇ ਕਾਮਿਆਂ ਨੇ ਗੈਸ ਲੀਕ ਬਾਰੇ ਕਈ ਵਾਰ ਦਸਿਆ ਸੀ ਪਰ ਉਹਨਾ ਦੀ ਵੀ ਕਿਸੇ ਨਾ ਸੁਣੀ , ਚਾਰ ਜਣੇ ਸਟੋਰ ਕੋਲੋਂ ਸਮਾਨ ਲੈ ਕੇ ਲੰਘ ਰਹੇ ਸੀ ਕਿ ਧਮਾਕਾ ਹੋਇਆ।ਤੇ ਉਹ ਉਥੇ ਹੀ ਢੇਰੀ ਹੋ ਗਏ।
ਸੌ ਗਜ਼ ਦੀ ਦੂਰੀ ਤੇ ਰਿਹਾਇਸ਼ੀ ਘਰਾਂ ਦੇ ਸ਼ੀਸ਼ੇ ਪੱਟਕ ਪਟੱਕ ਡਿਗੇ,ਕਿਰਚੀਆਂ ਚੁਣਦਿਆਂ, ਵਸਦਿਆਂ ਨੇ ਸਮਝਿਆ ਕਿ ਬੰਬ ਗਿਰਿਆ ਹੈ ,ਇਧਰ ਉਧਰ ਫੋਨ ਖੜਕਣ ਲਗੇ ਪਰ ਟਾਵਰ ਮੂਧੇ ਪੈਣ ਕਾਰਨ ਕਿਤੇ ਘੰਟੀ ਨਾ ਅਪੜ ਸਕੀ। ਬੇਬਸ ਲੋਕ ਬਾਹਰ ਨੁੰ ਦੌੜੇ ਕੋਈ ਪੀ.ਸੀ.ਓ ਵੱਲ ਭੱਜਿਆ,ਕੋਈ ਡੀ.ਸੀ. ਦਫ਼ਤਰ ਵੱਲ,ਤੇ ਕੋਈ ਥਾਣੇ।
ਫਾਇਰ ਬਰਿਗੇਡ ਧੂੜਾਂ ਪੱਟਦਾ ਕਾਰਖਾਨੇ ਜਾ ਰਿਹਾ ਸੀ,ਖਲਾਅ ਵਿੱਚ ਇੰਨਾ ਧੂੰਆਂ ਸੀ ਕਿ ਹੱਥ ਨੂੰ ਹੱਥ ਨਹੀਂ ਦਿੱਖ ਰਿਹਾ ਸੀ ਪਰ ਧੂੰਆ ਗਲੇ ਵਿੱਚ ਘਰ ਕਰੀ ਜਾ ਰਿਹਾ ਸੀ ,ਸੱਭ ਨੂੰ ਜਿਵੇਂ ਦਮੇਂ ਦਾ ਹਮਲਾ ਹੋ ਗਿਆ ਹੋਵੇ,ਆਕਸੀਜਨ ਨਾਮਾਤਰ ਰਹਿ ਗਈ ਸੀ।
ਕਾਮਿਆਂ ਵਿੱਚ ਭੱਗਦੜ ਮੱਚ ਗਈ।ਕਿੰਨੇ ਜਖ਼ਮੀ ਸਨ ਜਿਹਨਾਂ ਦਾ ਹਿਲਣਾ ਵੀ ਮੁਸਕਿਲ ਸੀ।ਕੋਈ ਮਦਦ ਨਜ਼ਰ ਨਹੀਂ ਸੀ ਆ ਰਹੀ।
ਕਰਮਜੀਤ ਸ਼ਰਨਜੀਤ ਨੇ ਵੀ ਧਮਾਕਾ ਸੁਣਿਆ ਤਾਂ ਉਹਨਾਂ ਦੀ ਅੱਖ ਫੜਕੀ ਭਾਣਾ ਵਰਤ ਗਿਆ।ਇਕ ਦੂਜੇ ਦੇ ਘਰ ਵੱਲ ਨੱਠਦੇ ਦੋਨੋ ਗਲੀ ਦੇ ਸਿਰੇ ਤੇ ਮਿਲ ਗਏ ਤੇ ਬਿਨਾਂ ਕੁਝ ਬੋਲੇ ਪ੍ਰਧਾਨ ਦੇ ਘਰ ਵਲ ਜਾ ਪੁੱਜੇ।
ਤਿੰਨੇ ਸਰਪੱਟ ਕਾਰਖਾਨੇ ਪੁੱਜੇ ਤੇ ਆਪਣੇ ਸਾਥੀਆਂ ਨੂੰ ਈ.ਐਸ ਆਈ ਹਸਪਤਾਲ ਪੁਚਾਉਣ ਲਈ ਗੱਡੀਆਂ ਲੱਭਣ ਲਗੇ।ਮਾਲਿਕ ਦੇ ਇਸ਼ਾਰੇ ਤੇ ਫਾਇਰ ਬ੍ਰੀਗੇਡ ਤਾਂ ਆ ਗਿਆ ਸੀ ਐਂਬੂਲੈਂਸ ਨੂੰ ਖ਼ਵਰੇ ਕਿਸੇ ਨੇ ਇਤਲਾਹ ਹੀ ਨਹੀਂ ਸੀ ਦਿੱਤੀ?
     
ਸਾਹਬ ਦੀ ਵਲਾਇਤ ਦੀ ਟਿਕਟ ( ਪਰਿਵਾਰ ਸਮੇਤ) ਪਹਿਲਾਂ ਹੀ ਸ਼ਾਇਦ ਬੁੱਕ ਸੀ ,ਅਗਲਾ ਪੂਰਾ ਦਿਨ ਉਹ ਬੀਮਾ ਕੰਮਪਨੀ ਦੇ ਕਾਗਜ਼ ਤੇ ਖਾਨੇ ਪੂਰੇ ਕਰਦਾ ਰਿਹਾ ਤੇ ਜਦ ਉਸਨੂੰ ਕਾਰਵਾਈ ਮੁਕੰਮਲ ਦਾ ਯਕੀਨ ਆ ਗਿਆ ਉਹ ਅਗਲੇ ਦਿਨ ਜਹਾਜ ਚੜ੍ਹ ਗਿਆ।
ਬੀਮੇ ਦੀ ਰਕਮ ਤਾਂ ਬੈਂਕ ਖਾਤੇ ਆ ਹੀ ਜਾਣੀ ਸੀ।ਬੀਮਾ ਏਜੰਟ ਨੇ 10% ਕਮਿਸ਼ਨ ਫੜਨ ਵੇਲੇ ਇਕ ਵਾਰ ਵੀ ਜਖ਼ਮੀਆਂ ਤੇ ਜਾਨ ਤੇ ਜਹਾਨ ਛੱਡ ਜਾਣ ਵਾਲਿਆਂ ਬਾਰੇ ਨਾਂ ਸੋਚਿਆ।

ਬੇਹਿਸੀ ਕਿਥੋਂ ਤੱਕ - ਰਣਜੀਤ ਕੌਰ ਗੁੱਡੀ ਤਰਨ ਤਾਰਨ

          ਵਕਤ ਆਪਣੀ ਚਾਲ ਚਲਦਾ ਹੈ ਤੇ ਮਨੁੱਖ ਆਪਣੀ ਚਾਲ ਖੇਡਦਾ ਹੈ।
  ਅਧਿਕਾਰਿਤ ਫਲੈਟਸ ਵਿੱਚ ਰਹਿੰਦੇ ਅਧਿਕਤਰ ਲੋਕ ਨੌਕਰੀ ਪੇਸ਼ਾ ਹੁੰਦੇ ਹਨ।ਕਦੇ ਕਦਾਂਈ ਹੀ ਸ਼ੁਗਲ ਮੇਲਾ ਕਰਦੇ ਹਨ।
ਦਿਨ ਅੇੈਤਵਾਰ ,ਸ਼ਾਮ ਦਾ ਵਕਤ ਚੌਂਤੀ ਨੰਬਰ ਵਾਲੇ ਨੇ ਛੱਤੀ ਨੰਬਰ ਵਾਲੇ ਨੂੰ ਕਿਹਾ ,'ਯਾਰ ਨਿਆਣੇ ਕਹਿੰਦੇ ਘੁੰਮਣ ਜਾਣੈ! ਛੱਤੀ ਨੰਬਰ ਵਾਲਾ ਜਿਵੇਂ ਪਹਿਲਾਂ ਹੀ ਤਿਆਰ ਬੈਠਾ ਸੀ।ਉਸਨੇ ਅੇਲਾਨ ਕੀਤਾ ਜਿਹਨੇ ਜਿਹਨੇ ਜਾਣਾ ਮੇਲਾ ਵੇਖਣ ਆ ਜੋ ਅੱਜ ਆਖਰੀ ਸਾਂਵਾ ਹੈ।ਬੱਚਿਆਂ ਨੂੰ ਜਿਵੇਂ ਸਪਾਈਡਰਮੈਂਨ ਮਿਲਣ ਵਾਲਾ ਹੋਵੇ ਚਾਂਈ ਚਾਂਈ ਆਪੇ ਸੂਟ ਬੂਟ ਪਾ ਕੇ ਖੜੈ,ਮੰਮਾ ਛੇਤੀ ਕਰੋ,ਤੇ ਮੰਮੀਆਂ ਨੂੰ ਵੀ ਜਿਵੇਂ ਪੈਰੋਲ ਮਿਲੀ ਹੋਵੇ।
ਪਾਰਕ ਵਿੱਚ ਚਹਿਲ ਪਹਿਲ ਸੀ ਕਿਤੇ ਝੁਲੇ ਕਿਤੇ ਚਰਖੜੀ,ਕਿਤੇ ਕੁਝ ਤੇ ਬੱਸ ਨਿਆਣਿਆਂ ਦੇ ਮੰਨੋਰੰਜਨ ਦੀਆਂ ਕਈ ਵੰਨਗੀਆਂ।ਬੱਚੇ ਇਧਰ ਉਧਰ ਨੱਠ ਭੱਜ ਹੱਸ ਖੇਡ ਰਹੇ ਸਨ।ਗੈਸੀ ਗੇਬਾਰੇ ਵੇਚਣ ਵਾਲਾ ਬੱਚਿਆਂ ਦੇ ਲਾਗੇ ਲਾਗੇ ਪੀਪਨੀ ਵਜਾ ਬੱਚਿਆਂ ਨੂੰ ਲਲਚਾ ਰਿਹਾ ਸੀ।ਨਿੱਕੀ ਰਿਤੁ ਨੇ ਕਿਹਾ ਬੈਲੂਨ ਬੈਲੂਨ,ਮੀਨੂੰ ਵੀ ਲਲਸਾ ਗਈ ,ਦੋਨੋਂ ਬੱਚੀਆਂ ਆਪਣੇ ਆਪਣੇ ਡੈਡੀਆਂ ਨੂੰ ਚੰਬੜ ਕੇ ਬੜੇ ਲਾਡ ਨਾਲ ਬੋਲੀਆਂ ,'ਡੈਡੀ ਬੈਲੂਨ ਡੈਡੀ ਬੈਲੂਨ ਲੈਣੈ।ਦੋਹਾਂ ਡੇਡੀਆਂ ਨੇ ਆਪਸ ਵਿੱਚ ਅੱਖਾਂ ਮਿਲਾਈਆਂ,ਇੰਨੇ ਨੂੰ ਬੈਲੂਨ ਵਾਲਾ ਗਾਹਕੀ ਬਣਦੀ ਵੇਖ ਕੋਲ ਆ ਖੜਿਆ ਸੀ।ਰਿਤੂ ਦੇ ਡੈਡੀ ਨੇ ਬੱਚੀਆਂ ਤੋਂ ਅੱਖ ਬਚਾ ਹੱਥ ਦੇ ਇਛਾਰੇ ਨਾਲ ਗੁਬਾਰੇ ਵਾਲੇ ਨੁੰ ਦੂਰ ਚਲੇ ਜਾਣ ਦਾ ਹੁਕਮ ਕੀਤਾ।
ਡੈਡੀ ਨੇ ਬੱਚੀਆਂ ਦੇ ਸਿਰ ਪਲੋਸੇ ,'ਪੁੱਤ ਲੈਨੇ ਆਂ ,ਅਜੇ ਖੇਡੋ ਮੱਲੋ ਜਾਓ ਲੈਨੇ ਆਂ।ਨਿਆਣੀਆਂ ਨੱਸ ਗਈਆਂ ,ਪਰ ਘੜੀ ਕੁ ਬਾਦ ਫਿਰ ਡੈਡੀ ਵਲ ਤੇ ਕਦੇ ਘੜੀ ਕੁ ਬਾਦ ਗੁਬਾਰਾ ਵੇਖ ਇਕ ਦੂਜੇ ਵਲ ਤੱਕਦੀਆਂ।  ਦੋ ਮੁੰਡਿਆਂ ਨੇ ਮਾਂ ਨੂ ਕਿਹਾ,'ਮੈਰੀ ਗੋ ਰਾਉਂਡ ( ਝੁਲਾ) ਹੂਟੇ ਲੈਣੇ।ਮਾਵਾਂ ਕੋਲ ਕਿਥੇ ਪੈਸੇ ਸੀ ਉਹਨਾਂ ਬਹਾਨਾ ਜਿਹਾ ਮਾਰਿਆ,'ਮੈਨੂੰ ਤੇ ਡਰ ਲਗਦਾ ਉੱਚੇ ਤੋਂ ਆਪਣੇ ਡੈਡੀ ਨੂੰ ਆਖੌ ਬਿਠਾ ਦੇਣ।ਨਿਆਣੇ ਡੈਡੀ ਕੋਲ ਜਾ ਫਰਮਾਇਸ਼ ਪਾਈ।ਜਵਾਬ -ਪੁੱਤ ਗਰਮੀ ਬੜੀ ਅਜੇ ਖੇਡੋ ਫਿਰ ਆਈਸਕਰੀਮ ਖਾਵਾਂਗੇ ਫਿਰ ਹੂਟੇ ਲਵਾਂਗੇ ।ਆਈਸਕਰੀਮ ਦੇ ਲਾਰੇ ਨੇ ਸੱਭ ਭੁਲਾ ਦਿੱਤਾ ਤੇ ਉਹ ਨੱਚਦੇ ਟੱਪਦੇ ਅੋਹ ਗਏ।
     ਡੈਡੀ ਨਾਲ ਦੇ ਖੋਖੇ ਤੇ ਖਿਸਕ ਗਏ ਤੇ ਸਿਗਰਟ ਬੀੜੀ ਪੈਕਟ ਲੈ ਸੁਲਗਾਏ ਗੁਟਕਾ ਪਾਨ ਲਿਆ ਤੇ ਮਜੇ ਕਰਨ ਲਗੇ ਇੰਜ ਹੀ ਕਸ਼ ਲਗਦੇ ਲਾਉਂਦੇ ਤੁਰਦੇ ਤੁਰਦੇ ਉਹ ਪੰਜਾਹ ਕੁ ਗਜ ਦੂਰੀ ਸ਼ਰਾਬ ਦੇ ਠੇਕੇ ਦੇ ਅੰਦਰ ਵੜ ਗਏ।
    ਨਿਆਣੇ ਉਡੀਕ ਉਡੀਕ ਮਾਵਾਂ ਦੇ ਦੁੱਪੱਟੇ ਖਿੱਚਣ ਲਗੇ ,ਬੈਂਚ ਵਲ ਵੇਖਿਆ ਉਹਨਾਂ ਦੇ ਪਿਓ ਗਾਇਬ ਸਨ।ਲਾਚਾਰੀ ਮਾਵਾਂ ਦੇ ਚਿਹਰਿਆਂ ਤੇ ਮੱਚ ਰਹੀ ਪਰ ਮਾਸੂਮਾਂ ਨੂੰ ਨਹੀਂ ਦਿੱਖ ਰਹੀ।
   ਲੜਖੜਾਉਂਦੇ ਡੈਡੀ ਉਰੇ ਆ ਰੌਲਾ ਪਾਉਣ ਲਗੇ,ਚਲੋ ਚਲੋ ਨ੍ਹੈਰਾ ਹੋ ਗਿਆ,ਚਲੋ ਚਲੋ'-ਤੇ
 ਨਿਆਣੇ,ਡੈਡੀ ਝੂਲਾ,ਡੇਡੀ ਆਈਸਕਰੀਮ,ਨਿਕੀਆਂ ,'ਡੈਡੀ ਬੈਲੂਨ ਡੈਡੀ ਬੈਲੂਨ,। ਡੇੈਡੀ ਮਾਂ  ਨੂੰ ਚਲ ਚਲ ਫੜ ਨਿਆਣੇ ਘਰ ਨ੍ਹੀ ਮੁੜਨਾ ਨ੍ਹੇੇਰਾ ਹੋ ਣ ਡਿਹੈ'।
ਮਾਵਾਂ ਦੀ ਖਾਮੋਸ਼ੀ ਚੀਖ ਰਹੀ ਸੀ,' ਸਾਡੇ ਡੈਡੀ ਆਪਣਾ ਪੇਟ ਕੱਟ ਕੇ ਵੀ ਸਾਡੇ ਚਾਅ ਪੂਰੇ ਕਰਦੇ ਸੀ,ਇਹ ਅੱਜ ਕਲ ਦੇ ਡੇੈਡੀ ਇੰਨੇ ਬੇਹਿਸ '।
          ਭਾਪਾ ਨਾ ਪੀ ਸ਼ਰਾਬ,ਸਾਨੂੰ ਲੈ ਦੇ ਕਾਇਦਾ ਕਿਤਾਬ।
       '' ਮਾਸੂਮਾਂ ਦੀਆਂ ਵਲੂੰਦਰੀਆਂ ਸੱਧਰਾਂ
          ਮਾਂ ਨੇ ਫੇੈਲਾਅ ਕੇ ਦੁਆਵਾਂ ਦਾ ਦਾਮਨ
           ਮੰਗਿਆ ਇਕ ਮੁੱਠੀ ਆਸਮਾਨ-ਇਕ ਮੁੱਠੀ ਆਸਮਾਨ''..
2----ਛੀਬੂ ਹੁਣੀ ਸਾਰਾ ਟੱਬਰ ਬਹੁਤ ਮਿਹਨਤੀ।ਦੋ ਕੱਚੇ ਕੋਠਿਆਂ ਦੇ ਅੱਗੇ ਕਿੰਨਾ ਖਾਲੀ ਮੈਦਾਨ ਜਿਥੇ ਉਹ ਰੁੱਤ ਮੁਤਾਬਕ ਕੁਝ ਬੀਜਦੇ ਤੇ ਵੇਚ  ਵੱਟ ਖੰਡ ਤੇਲ ਲੂਣ ਲੈ ਆਉਂਦੇ।ਇਕ ਮੱਝ ਵੀ ਪਾਲੀ ਸੀ ਨਾਲ ਦੇ ਦੋ ਤਿੰਨ ਘਰ ਦੁੱਧ ਲੈ ਜਾਂਦੇ ਸਨ ਤੇ ਮੱਝ ਦਾ ਖਰਚ ਵੀ ਨਿਕਲ ਆਉਂਦਾ।
    ਗਰਮੀਆਂ ਦੇ ਸ਼ੁਰੂ ਵਿੱਚ ਉਹ ਹਦਵਾਣਾ ਤੇ ਖਰਬੂਜਾ ਆਪਣੇ ਵਿਹੜੇ ਚ ਉਗਾ ਕੇ ਵੇਚਦੇ।
ਉਹਨਾਂ ਦੇ ਦੇਸੀ ਬਿਨਾਂ ਟੀਕਾ ਲਗੇ ਫਲਾਂ ਦੀ ਮੁਹੱਲੇ ਵਾਲੇ ਤੇ ਆਸ ਪਾਸ ਵਾਲੇ ਬੜੀ ਤਾਂਘ ਰੱਖਦੇ।ਹੱਥੋ ਹੱਥੀ ਸਾਰੇ ਵਿੱਕ ਜਾਂਦੇ । ਛੀਬੂ ਰੇਹੜਾ ਲੱਦ ਵੇਚਣ ਲਈ ਖਲੋਤਾ ਗਾਹਕ ਭੁਗਤਾਉਣ ਚ ਰੁਝਾ ਸੀ ਇਕ ਸੋਹਣੇ ਸੂਟ ਬੂਟ ਵਾਲਾ ਮੁੰਡਾ ਭਜਦਾ ਭੱਜਦਾ ਆਇਆ ਤੇ ਦੋ ਖਰਬੂਜੇ ਇਕ ਤਰਬੂਜ ਚੁੱਕ ਨੱਠ ਲਿਆ।ਸੱਭ ਨੇ ਵੇਖਿਆ ਸਮਝਿਆ ਕੋਠੀ ਵਾਲਿਆਂ ਦਾ ਮੁੰਡਾ ਭੱਜ ਕੋਠੀ ਜਾ ਵੜਿਆ।ਇਕ ਸੁਿਹਰਦ ਗਾਹਕ ਪਿੱਛਾ ਕਰਨ ਲਗਾ ਤਾਂ ਛੀਬੂ ਨੇ ਰੋਕ ਲਿਆ,' ਕੋਈ ਨੀ੍ਹ ਅੰਕਲ ਜੀ ਰੁੱਤ ਦਾ ਮੇਵਾ,ਮੈਂ ਪਿਛਲੇ ਜਨਮ ਚ ਇਹਦਾ ਚੁੱਕਿਆ ਹੋਊ,ਉਧਾਰ  ਮੁੱਕਾ''।
      ਛੀਬੂ ਖਰਬੂਜੇ ਮੁਕਦਿਆਂ ਹੀ ਕੱਦੂ ਤੋਰੀਆਂ,ਲੌਕੀ ਵੇਚਦਾ।ਦੇਸੀ ਸਭਜੀ ਨੂੰ ਸਾਰਾ ਇਲਾਕਾ ਖੁਸ਼ ਹੋ ਕੇ ਖ੍ਰੀਦਦਾ।ਉੰਜ ਵੀ ਦੁਕਾਨ ਨਾਲੋਂ ਸਸਤੀ ਤੇ ਘਰੇ ਬੈਠੈ ਮਿਲ ਜਾਂਦੀ।
   ਮੁਹੱਲੇ ਵਿਚਲੀ ਦੁਕਾਨ ਵਾਲੇ ਨੇ ਇਕ ਦਿਨ ਝੋਲਾ ਭਰ ਸਭਜੀਆਂ ਮੋੜ ਤੇ ਡਿਉਟੀ ਦੇਂਦੇ ਸਿਪਾਹੀ ਨੂੰ ਭੈਂਟ ਕਰਦੇ ਬੇਨਤੀ ਕੀਤੀ ਕਿ ਆਹ ਛੋਕਰੇ ਨੂੰ ਇਧਰ ਨਾਂ ਵੜਨ ਦਿਆ ਕਰੋ ਸਾਡਾ ਮਾਲ ਖਰਾਬ ਹੁੰਦੇ।
     ਪੁਲਿਸ ਵਾਲਾ ਸਿਪਾਹੀ ਤੜੱਕ ਦੇਣੇ  ਗਲੀ ਚ ?ਆਇਆ ਤੇ ਠੂੱਡ ਮਾਰ ਰੇਹੜੀ ਉਲਟਾ ਦਿੱਤੀ ਤੇ ਨਾਲ ਹੀ ਇਕ ਮੂੰਹ ਤੇ ਕਾੜ ਕਰਦਾ ਥੱਪੜ,ਆਹ ਤੂੰ ਪਿਓ ਦੀ ਜੀ ਟੀ ਰੋਡ ਸਮਝੀ,ਰੇਹੜੀ ਫਸਾਈ,ਹੁਣੇ ਸਾਹਬ ਦੀ ਗੱਡੀ ਕਿਵੇਂ ਲੰਘਣੀ? ਅਚਾਨਕ ਦੀ ਇਸ ਬੁਛਾੜ ਨਾਲ ਛੀਬੂ ਤੀਹ ਸਕਿੰਟ ਬੇਸੁਧ ਰਿਹਾ ਤੇ ਫੇਰ ਇਕ ਹੱਥ ਗੱਲ੍ਹ ਤੇ ਇਕ ਹੱਥ ਨਾਲ ਆਪਣਾ ਸਮਾਨ ਕੱਠਾ ਕਰਨ ਲਗਾ।ਉੱਚਾ ਬੋਲ ਸੁਣ ਮੈਂ ਬਾਹਰ ਆਈ ,'ਤੇ ਸਿਪਾਹੀ ਅਜੇ ਵੀ ਬੋਲ ਰਿਹਾ ਸੀ ,'ਛੇਤੀ ਕੱਢ ਮਾਂ ਨੂੰ ਬਾਹਰ ਲੈ ਜਾ,ਤੇ ਮੁੜਕੇ ਇਧਰ ਨਾ ਵੜੀਂ'।
     ਕਿਸੇ ਗੱਡੀ ਵਾਲੇ ਨੂੰ ਤੰਗੀ ਨਹੀਂ ਹੋਈ ਕਦੇ,ਆ ਛੀਬੂ ਤੂੰ ਸਾਡੇ ਵਿਹੜੈ ਚ ਖੜੀ ਕਰ ਲੈ ਲੰਘ ਜਾਣ ਦੇ ਇਹਨਾਂ ਦੀ ਗੱਡੀ ''। ਮੈਂ ਕਿਹਾ। ਮੇਰਾ ਪੂਰਾ ਧਿਆਨ ਸਿਪਾਹੀ ਦੀ ਜੇਬ ਤੇ ਲਗੇ ਉਸਦੇ ਨਾਮ ਵਲ ਤੇ ਉਸਦੀ ਬੈਲਟ ਦੇ ਨੰਬਰ ਵਲ ਸੀ।ਉਸਨੂੰ ਸ਼ਾਇਦ ਮੇਰੀ ਕਣਖੀ ਨਿਗਾਹ ਦਾ ਪਤਾ ਲਗ ਗਿਆ ਸੀ। ਛੀਬੂ ਸਮਾਨ ਸਮੇਟ ਰੇਹੜੀ ਸਾਡੇ ਗੇਟ ਤੋਂ ਵਿਹੜੈ ਚ ਲੈ ਆਇਆ।ਮੈਂ ਕਿਹਾ ਭਾਜੀ ਲਓ ਲੰਘਾ ਲਓ ਤੁਸੀਂ ਆਪਣਾ ਟਰੱਕ।ਗਲੀਆਂ ਸੜਕਾਂ ਸੱਭ ਦੀਆਂ ਸਾਝੀਆਂ ਹੁੰਦੀਆਂ ਤੇ ਸਾਹਬ ਨੌਕਰ ਸਾਰੇ ਹੀ ਸਭਜੀ ਭਾਜੀ ਰੋਟੀ ਚਾਵਲ  ਤਿੰਨ ਡੰਗ ਖਾਂਦੇ ,ਸਭਜੀ ਭਾਜੀ ਬਿਨਾਂ ਕਿਸੇ ਦਾ ਵੀ ਗੁਜਾਰਾ ਨਹੀਂ ਹੁੰਦਾ। ਤੁਸੀਂ ਭਾਜੀ ਜਾਓ ਡਿਉਟੀ ਕਰੋ।ਛੀਬੂ ਕਈ ਸਾਲਾਂ ਤੋਂ ਆਉਂਦੈ ਤੇ ਬਹੁਤ ਗੱਡੀਆਂ ਇਥੋਂ ਲੰਘਦੀਆਂ ਕਦੇ ਕਿਸੇ ਨੁੰ ਕੋਈ ਮੁਸਕਲ ਨਹੀਂ ਹੁੰਦੀ।ਇਹ ਤੇ ਸਾਡੀ ਸੁੱਖ ਸਹੂਲਤ ਐ ਇਹ ਘਰੇ ਆ ਸਭਜੀ ਦੇ ਜਾਂਦਾ-ਰੁਪਿੰਦਰ ਭੇੈਣਜੀ ਨੇ ਸਿਪਾਹੀ ਨੂੰ ਸਮਝਾਇਆ।ਜਿਹਨੇ ਜਿਹਨੇ ਸਭਜੀ ਲੈਣੀ ਸੀ ਸਾਡੇ ਵਿਹੜੇ ਚੌਂ ਆ ਕੇ ਲੈ ਗਏ,।
ਅੱਧਾ ਘੰਟਾ ਹੋ ਗਿਆ ਕੋਈ ਗੱਡੀ ਕੋਈ ਟਰੱਕ ਨਾਂ ਆਇਆ।ਸਿਪਾਹੀ ਭਾਜੀ ਆਪਣਾ ਬੇਹਿਸ ਮੂੰਹ ਲੈ ਚਲਦੇ ਬਣੇ।
      '' ਬੇਸ਼ੱਕ ਗਲ ਹੈ ਖੁਸ਼ੀ ਦੀ ,ਕਿ ਸਾਇੰਸ ਤਰੱਕੀਆਂ ਕਰ ਗਈ-
         ਇਨਸਾਨ ਤਾਂ ਹੈ ਜਿੰਦਾ-ਪਰ
         ਇਨਸਾਨੀਅਤ ਕਾਹਤੋਂ ਮਰ ਗਈ ?''
         ਦੀਵਿਆਂ ਦੀ ਲਾਟ ਅੱਜ ਸੋਚ ਕੇ,ਹੈਰਾਨ ਹੈ
         ਨਫ਼ਰਤਾਂ ਦਾ ਤੇਲ ਕਿਹੜੀ ਵੈਰਨ ਆ ਕੇ ਭਰ ਗਈ?''
     ਕਹਾਂ ਹੈਂ  ਵੋ  ਲੋਗ ਜਿਨਹੇਂ ਹਿੰਦ ਪੇ ਨਾਜ਼ ਥਾ ૶ ਕਹਾਂ ਹੈਂ?
           ਰਣਜੀਤ ਕੌਰ ਗੁੱਡੀ ਤਰਨ ਤਾਰਨ

'' ਕਿਹੋ ਜਿਹਾ ਹੋਵੇ 2022 ਦਾ ਪੰਜਾਬ '' - ਰਣਜੀਤ ਕੌਰ ਗੁੱਡੀ ਤਰਨ ਤਾਰਨ

ਹਰ ਪੰਜਾਬੀ ਦੀ ਦਿਲੀ ਹਸਰਤ ਹੈ ਕਿ 2022 ਦਾ ਪੰਜਾਬ ਇਹੋ ਜਿਹਾ ਹੋਵੇ:-
ਐ ਪੰਜਾਬ ਕਰਾਂ ਕੀ ਸਿਫ਼ਤ ਤੇਰੀ-ਕਿੰਨਾ ਪਿਆਰਾ ਸੀ ਇਹ ਗੀਤ ਭਾਂਵੇ ਪੰਜਾਬ ਵਿੱਚ ਉਦੋਂ
ਪੈਸੇ ਦਾ ਇੰਨਾ ਖਿਲਾਰਾ ਤੇ ਫੇੈਲਾਅ ਨਹੀਂ ਸੀ,ਨੋਟਾਂ ਦੀ ਚਕਾਚੌਂਧ ਨਹੀਂ ਸੀ।
ਸੱਭ ਤੋਂ ਪਹਿਲੇ ਮਾਨਸ ਕੀ ਜਾਤ ਸੱਭੈ ਏਕ ਪਹਿਚਾਨਬੋ'-
ਅਮੀਰ ਗਰੀਬ 'ਜੀ ਨੂੰ ਜੀ 'ਹੋਵੇਗਾ=
ਜਨਤਕ ਸੇਵਾਦਾਰ ਜਨਤਾ ਵਿਚੋਂ ਜਾ ਕੇ ਜਨਤਾ ਵਿੱਚ ਹੀ ਰਹਿਣਗੇ=
ਪੀੜਿਤ ਨੂੰ ਅਫਸਰ ਕੋਲ ਫਰਿਆਦ ਲੈ ਕੇ ਜਾਣ ਤੋਂ ਝਾਕਾ,ਸੰਗ ਨਹੀਂ ਲਗੇਗੀ-
ਆਈ.ਏ ਅੇਸ.ਤੇ ਆਈ.ਪੀ.ਅੇਸ.,ਪੀ ਸੀ.ਐਸ ਉੱਚ ਸਿਖਿਅਕ ਅਨ੍ਹਪੜ੍ਹ ਮੰਤਰੀ ਦੇ ਅਧੀਨ ਨਾਂ
ਹੋਣ ਉਹ ਆਪਣੀ ਲੋਕਾਂ ਪ੍ਰਤੀ ਜਿਮੇੰਵਾਰੀ ਆਪਣੇ ਅਧਿਕਾਰ ਮੁਤਾਬਕ ਕਰ ਸਕਣ।
ਪਾੜੋ ਤੇ ਰਾਜ ਕਰੋ ਦੀ ਨੀਤੀ ਮੁੱਕ ਜਾਵੇ।ਨੈਤਿਕਤਾ ਦਾ ਬੋਲਬਾਲਾ ਹੋਵੇ।
ਲੂਣ ਤੇਲ ਰੋਟੀ ਨੂੰ ਨਾਂ ਤਰਸੇ ਕੋਈ ਹਰ ਕੋਈ ਕਿਰਤ ਕਰਕੇ ਖਾ ਸਕੇ ।
ਹਰ ਪੰਜਾਬੀ ਆਪਣੇ ਘਰ ਦਾ ਨਿੱਕਾ ਜਿਹਾ ਰਾਜਾ ਹੋਵੇ।
ਮੁਫ਼ਤ ਸਹੂਲਤਾਂ ਨੇ ਜੋ ਇਕ ਦੂਸਰੇ ਪ੍ਰਤੀ ਲਿਹਾਜ ਖ਼ਤਮ ਕਰ ਦਿੱਤਾ ਹੈ-ਇਹ ਨਿਜ਼ਾਮ ਨਾਂ ਹੋਵੇ-
ਡਾਕਟਰ ਹਰੇਕ ਦੀ ਪਹੁੰਚ ਵਿੱਚ ਹੋਵੇ।
ਵਿਦਿਆ ਤੇ ਦਵਾਈ ਤੋਂ ਕੋਈ ਵਾਂਞਾ ਨਾ ਰਹੇ
ਕਚਹਿਰੀਆਂ,ਪੁਲੀਸ,ਫੋਜ,ਮਾਲ ਮਹਿਕਮੇ,ਬਿਜਲੀ ਪਾਣੀ ਮਹਿਕਮੇ ਸੂਬੇ ਨੂੰ ਸੁਵਿਧਾ ਪ੍ਰਦਾਨ ਕਰਨ=
ਸੁਵਿਧਾ ਸੈਂਟਰ ਸੁਵਿਧਾ ਹੀ ਦੇਣ ਦੁਬਿਧਾ ਨਾਂ ਦੇਣ=
ਬੇਈਮਾਨੀ ,ਰਿਸ਼ਵਤਖੋਰੀ ਬੀਤੇ ਦੀ ਗੱਲ ਬਣ ਜਾਵੇ-
ਇਜ਼ਤ ਵਾਲਾ ਅੰਦਰ ਵੜੇ ਤੇ ਬੇਇਜ਼ਤਾ ਆਖੇ ਮੈਥੋਂ ਡਰੇ-ਇਹ ਨਾ ਹੋਵੇ
'' ਐ ਆਸਮਾਨ, ਤੇਰੇ ਖੁਦਾ ਕਾ ਨਹੀਂ ਖੌਫ਼
ਡਰਤੇ ਹੈਂ ਐ ਜਮੀਨ, ਤੇਰੇ ਆਦਮੀ ਸੇ ਹਮ ''
ਹਰ ਮਹਿਕਮੇ ਦੇ ਦਫ਼ਤਰ ਸਵਾਲੀ ਨੂੰ ਕੁਰਸੀ ਮਿਲੇ ਤੇ ਬਿਨਾਂ ਚੱਕਰ ਦਿੱਤੇ ਕੰਮ ਕੀਤਾ ਜਾਵੇ
ਬੇ-ਸਲੀਕਾ ਹਕੂਮਤ ਦਾ ਖਾਤਮਾ ਹੋ ਜਾਵੇ=
ਚੋਰ ਉੱਚਕਾ ਚੌਧਰੀ ਗੁੰਡੀ ਰੰਨ ਪ੍ਰਧਾਨ ਕਿਤੇ ਨਾ ਹੋਵੇ-
ਭਾਈ ਭਾਈ ਨਿੱਕੀ ਨਿੱਕੀ ਗੱਲ ਤੇ ਰੁੱਸਦੇ ਲੜਦੇ ਨਾਂ ਰਹਿਣ
ਲਾਸ਼ਾਂ ਤੋਂ ਲਾਹੇ ਕੰਬਲ ਲੈਣ ਲਈ ਕਦੇ ਕੋਈ ਹੱਥ ਨਾਂ ਅੱਢੇ=
ਮਾਂ ਬੇਟੀ ਭੈੇਣ ਭਾਬੀ ਦਾ ਮੁਕਾਮ ਸੁੱਚਾ ਤੇ ਉੱਚਾ ਹੋਵੇ-
ਜਾਤ ਧਰਮ ਪਿਆਰ ਨਾਂ ਹੋਵੇ ਵਪਾਰ=
ਸਮਾਜਿਕ ਨਾ-ਬਰਾਬਰੀ ਤੇ ਆਰਥਿਕ ਗੁਲਾਮੀ ਮੁੱਕ ਜਾਵੇ
ਪੰਜਾਬ ਵਿਚੋਂ ਪ੍ਰਵਾਜ਼ ਨਾ ਹੋਵੇ ਅਲਬੱਤਾ ਜੋ ਚਲੇ ਗਏ ਹਨ ਮੁੜ ਆਉਣ-
ਵਿਦੇਸ਼ੀ ਪੰਜਾਬ ਨੂੰ ਵੇਖਣ ਲਈ ਉਤਾਵਲਾ ਹੋਵੇ॥
ਸ਼ਰਾਬੀ,ਨਸ਼ਈ,ਵਿਹਲੜ , ਮੰਗਤੇ ਦੀ ਮੋਹਰ ਮਿਟ ਜਾਵੇ-
ਬੀਤੇ ਤੇ ਨਿਰਾਸ਼ ਹੋਣ ਨਾਲੋਂ ਆਉਣ ਵਾਲੇ ਦੇ ਸੁਧਾਰ ਦਾ ਉਪਰਾਲਾ ਕੀਤਾ ਜਾਵੇ।
ਵੋਟਰ ਦੀ ਸੁਰੱਖਿਆ ਤੇ ਸੁਤੰਤਰਤਾ ਹਕੂਮਤ ਦਾ ਆਦਰਸ਼ ਹੋਵੇ-
ਵੋਟ ਪਾਉਣ ਦਾ ਹੱਕ ਹੈ ਤੇ ਵੋਟ ਖੋਹਣ ਦਾ ਹੱਕ ਵੀ ਹੋਵੇ।
ਜਿਸ ਤਰਾਂ ਨਵਾਬਾਂ ਦੇ ਪ੍ਰੀਵੀ ਪਰਸ ਬੰਦ ਕੀਤੇ ਗਏ ਸਨ ਉਸ ਤਰਾਂ ਹੀ ਰਿਟਾਇਰ ਮੰਤਰੀਆਂ
ਦੀਆਂ ਪੈਨਸ਼ਨਾਂ ਮੂਲੋਂ ਹੀ ਬੰਦ ਕੀਤੀਆਂ ਜਾਣ।
ਨਵੇਂ ਮੰਤਰੀਆਂ ਦੀਆਂ ਤਨਖਾਹਾਂ ਠੇਕੇ ਤੇ ਲਾਏ ਅਧਿਆਪਕਾਂ ਜਿੰਨੀਆਂ ਕਰ,ਤੇ ਹੋਰ ਮੁਫ਼ਤ
ਸਹੂਲਤਾਂ ਖ਼ਤਮ ਕੀਤੀਆਂ ਜਾਣ ਤਾਂ ਕਿ ਪੰਜਾਬ ਆਪਣੀ ਖੌ ਚੁੱਕੀ ਆਬ੍ਹਾ ਫਿਰ ਹਾਸਲ ਕਰ ਸਕੇ।
ਵੋਟਰ ਅੰਦਰ ਤੋਤਾ ਨਿਗਾਹ ਰੱਖੇ ਤੇ ਬਾਹਰੋਂ ਸਮਰਥਣ,ਖਰਾਬੀ ਵੇਖ ਅਹੁਦੇਦਾਰ ਨੁੰ ਬਾਹਰ ਦਾ
ਰਸਤਾ ਵਿਖਾ ਦੇਵੇ=
ਅਫ਼ਸਰ ਤੇ ਮਾਤਹਿਤ ਵਿੱਚਲਾ ਫਾਸਲਾ ਘਟੋ ਘੱਟ ਹੋ ਜਾਵੇ ਤੇ ਅਫਸਰ ਵੀ ਕੰਮ ਕਰੇ-
ਤੇ ਠੀਕ ਦੋ ਸਾਲ ਬਾਅਦ ਹਰੇਕ ਪੰਜਾਬੀ ਗਾਉਂਦਾ ਫਿਰੇ ---;-
ਆ ਜਾ ਮੇਰੇ ਦੇਸ਼ ਦੀ ਨੁਹਾਰ ਦੇਖ ਲੈ
ਖੇਤਾਂ ਵਿੱਚ ਨਚਦੀ ਬਹਾਰ ਦੇਖ ਲੈ
੍ਹਹਰ ਮੁੱਖੜੇ ਤੇ ਹੱਸਦੀ ਗੁਲਜ਼ਾਰ ਦੇਖ ਲੈ॥

''ਸਿਆਸਤ ਦੀ ਰਾਹ ਤੇ ਚਲਨ ਤੋਂ ਬਾਅਦ ਵੀ
ਬੇਹਤਰ ਇਹੋ ਹੈ ਕਿ ਆਦਮੀ ਅੋਕਾਤ ਵਿੱਚ ਰਹੇ''-
ਰਣਜੀਤ ਕੌਰ ਗੁੱਡੀ ਤਰਨ ਤਾਰਨ

ਥੋਥਾ ਚਨਾ ਬਾਜੇ ਘਨਾ  - ਰਣਜੀਤ ਕੌਰ ਗੁੱਡੀ ਤਰਨ ਤਾਰਨ


      ਪਹਿਲਾਂ ਵੀ ਬੜੇ ਕਲਾਕਾਰ, ਖਿਡਾਰੀ , ਸਿਆਸਤ ਦੀ ਬਾਜੀ ਲਾ ਰਹੇ ਹਨ।ਜਿਵੇਂ ਕਿ ਹੰਸ ਰਾਜ ਹੰਸ, ਮੁਹੰਮਦ ਸਦੀਕ ਹੇਮਾ ਮਾਲਿਨੀ,ਜੈਯਾ ਬੱਚਚਨ,ਜੈਯਾ ਪਰਦਾ, ਸੰਨੀ ਦਿਓਲ, ਵਿਨੋਦ ਖੰਨਾ,ਨਵਜੋਤ ਸਿੰਘ ਸਿੱਧੂ,ਪਰਗਟ ਸਿੰਘ।ਉਹਨਾਂ ਦੇ ਕੀਤੇ ਵਿਕਾਸ ਤੇ ਤਰੱਕੀ ਨਾਲ ਪੰਜਾਬ ਤਾਂ ਕੀ ਪੂਰਾਦੇ ਸ਼ ਇੰਨਾ ਕੁ ਤਰੱਕ ਗਿਆ ਹੈ ਕਿ ਕਿਤੇ ਪੈਰ ਧਰਨ ਨੂੰ ਥਾਂ ਨਹੀਂ।ਤੇ ਹੁਣ ਆਹ ਬਬੂ ਮਾਨ ਤੇ ਸਿੱਧੂ ਮੂਸੇਵਾਲਾ ਜੋ ਤਰੱਕੀ ਪਾਉਣਗੇ ਉਹ ਪੰਜਾਬ ਵਾਲੇ ਕਿਥ ਸਮਾਉਣਗੇ?ਸੋਚਣਾ ਵਿਚਾਰਨਾ ਤੇ ਪਵੇਗਾ
      ਉੋਤੋਂ ਸਾਡੇ ਪਿਆਰੇ ਚੰਨੀ ਜੀ ਸਾਡੇ ਆਰਜ਼ੀ ਮੁਖ ਮੰਤਰੀ ਜੀ ਸੋਲਹ ਕਲਾ ਸੰਪੂਰਨ ਹਨ।ਆਪਣੀਆਂ ਸਿਫ਼ਤਾਂ ਦੇ ਬੋਰਡ ਲਿਖ ਲਿਖ ਥਾਂ ਥਾਂ ਲਾਏ ਹਨ ।ਹਰ ਅਖਬਾਰ ਦਾ ਪੂਰਾ ਪੰਨਾ ਜਨਤਾ ਦੇ ਪੈਸੇ ਤੇ ਖ੍ਰੀਦ ਲਿਆ ਹੈ। ਉਂਜ ਤਾਂ ਪੱਠੇ ਵੱਢ ਲੈਂਦੇ ਹਨ ਪਰ ਪੱਠੇ ਘਰ ਹੈਲੀਕੈਪਟਰ ਤੇ ਲੱਦ ਕੇ ਲਿਆਂਉਂਦੇ ਹਨ।ਕਿਉਂਕਿ ਪਿਛਲੇ ਚਾਰ ਮਹੀਨੇ ਵਿੱਚ ਪੈਰ ਰੱਖਣ ਨੂੰ ਥਾਂ ਜੋ ਨਹੀਂ ਹੈਗੀ ।

ਥੋਥਾ ਚਨਾ ਬਾਜੇ ਘਨਾ - ਰਣਜੀਤ ਕੌਰ ਗੁੱਡੀ ਤਰਨ ਤਾਰਨ

      ਪਹਿਲਾਂ ਵੀ ਬੜੇ ਕਲਾਕਾਰ, ਖਿਡਾਰੀ , ਸਿਆਸਤ ਦੀ ਬਾਜੀ ਲਾ ਰਹੇ ਹਨ।ਜਿਵੇਂ ਕਿ ਹੰਸ ਰਾਜ ਹੰਸ, ਮੁਹੰਮਦ ਸਦੀਕ, ਹੇਮਾ ਮਾਲਿਨੀ,ਜੈਯਾ ਬੱਚਚਨ,ਜੈਯਾ ਪਰਦਾ, ਸੰਨੀ ਦਿਓਲ, ਵਿਨੋਦ ਖੰਨਾ,ਨਵਜੋਤ ਸਿੰਘ ਸਿੱਧੂ,ਪਰਗਟ ਸਿੰਘ।ਉਹਨਾਂ ਦੇ ਕੀਤੇ ਵਿਕਾਸ ਤੇ ਤਰੱਕੀ ਨਾਲ ਪੰਜਾਬ ਤਾਂ ਕੀ ਪੂਰਾਦੇ ਸ਼ਸ਼ਪੂਰਾ ਦੇਸ਼ ਇੰਨਾ ਕੁ ਤਰੱਕ ਗਿਆ ਹੈ ਕਿ ਕਿਤੇ ਪੈਰ ਧਰਨ ਨੂੰ ਥਾਂ ਨਹੀਂ।ਤੇ ਹੁਣ ਆਹ ਬਬੂ ਮਾਨ ਤੇ ਸਿੱਧੂ ਮੂਸੇਵਾਲਾ ਜੋ ਤਰੱਕੀ ਪਾਉਣਗੇ ਉਹ ਪੰਜਾਬ ਵਾਲੇ ਕਿਥਕਿਥਕਿਥੇ ਸਮਾਉਣਗੇ?ਸੋਚਣਾ ਵਿਚਾਰਨਾ ਤੇ ਪਵੇਗਾ
      ਉੋਤੋਂ ਸਾਡੇ ਪਿਆਰੇ ਚੰਨੀ ਜੀ ਸਾਡੇ ਆਰਜ਼ੀ ਮੁਖਮੁਖਮੁੱਖ ਮੰਤਰੀ ਜੀ ਸੋਲਹ ਕਲਾ ਸੰਪੂਰਨ ਹਨ।ਆਪਣੀਆਂ ਸਿਫ਼ਤਾਂ ਦੇ ਬੋਰਡ ਲਿਖ ਲਿਖ ਥਾਂ ਥਾਂ ਲਾਏ ਹਨ ।ਹਰ ਅਖਬਾਰ ਦਾ ਪੂਰਾ ਪੰਨਾ ਜਨਤਾ ਦੇ ਪੈਸੇ ਤੇ ਖ੍ਰੀਦ ਲਿਆ ਹੈ। ਉਂਜਉਂਜਉਂਝ ਤਾਂ ਪੱਠੇ ਵੱਢ ਲੈਂਦੇ ਹਨ ਪਰ ਪੱਠੇ ਘਰ ਹੈਲੀਕੈਪਟਰ ਤੇ ਲੱਦ ਕੇ ਲਿਆਂਉਂਦੇ ਹਨ।ਕਿਉਂਕਿ ਪਿਛਲੇ ਚਾਰ ਮਹੀਨੇ ਵਿੱਚ ਪੈਰ ਰੱਖਣ ਨੂੰ ਥਾਂ ਜੋ ਨਹੀਂ ਹੈਗੀ ।ਰਹੀ॥
       ਬੋਰਡ / ਫੋਟੋ ਸੱਭ ਹਨੇਰ ਹੋ ਜਾਂਦੇ ਹਨ ਕੇਵਲ ਕੰਮ ਹੀ ਹਨ ਜੋ ਸਦਾ ਰੌਸ਼ਨ ਰਹਿੰਦੇ ਹਨ।
  ਨੇਕ ਚਰਿੱਤਰ,ਉੱਚੇ ਵਿਅਕਤਤਵ ਨੂੰ ਪੀਪਾ ਨਹੀਂ ਵਜਾਉਣਾ ਪੈਂਦਾ ਉਸਦੇ ਕੰਮ ਵੱਜ ਵਜਾ ਨਾਲ ਧੁੰਮਦੇ ਹਨ।
  ਮੁੱਖ ਮੰਤਰੀ ਚੰਨ ਜੀ ਬਿਜਲੀ ਦਾ 7 ਕਿਲੋਵਾਟ ਤੋਂ ਵੱਧ ਲੋਡ ਵਾਲਿਆਂ ਨੇ ਤੁਹਾਡੇ ਕਿਹੜੇ ਮਾਂਹ ਮਾਰੇ ਹਨ ਜੋ ਉਹਨਾਂ ਦਾ ਯੁਨਿਟ ਰੇਟ ਘੱਟ ਨਹੀਂ ਕੀਤਾ ? ਸਪਸ਼ਟ ਤੇ ਕਰੋ ਇਹ ਵਿਤਕਰਾ ਕਿਉਂ ?
      ਕਹੀਂ ਜਮੀਂ ਸੇ ਤਾਅਲੁਕ ਨਾਂ ਖ਼ਤਮ ਹੋ ਜਾਏ
      ਬਹੁਤ ਨਾ ਖੁਦ ਕੋ ਹਵਾਓਂ ਮੇਂ ਉਛਾਲਿਯੇ 'ਸਾਹਬ'
 ਸਿਆਣੇ ਕਹਿੰਦੇ ਹਨ ૶'ਸਿਆਣੇ ਦਾ ਇਛਾਰਾ ਚਲਦਾ ਹੈ ਤੇ ਕਮਲੇ ਦੀ ਜਬਾਨ ''
    ਇਕ ਅਪੀਲ਼ ਪੰਜਾਬ ਰੋਡਵੇਜ਼ ਮੰਤਰੀ ਦੇ ਸਿਰਨਾਂਵੇਂ---ਪੰਦਰਾਂ ਸਾਲ ਪਹਿਲਾਂ ਸੜਕਾਂ ਦੇ ਕਿਨਾਰਿਆਂ ਤੇ ਮੀਲ਼ ਪੱਥਰ ਲੱਗੇ ਹੁੰਦੇ ਸਨ ਜੋ ਇਹ ਦੱਸਦੇ ਸਨ ਕਿੰਨਾ ਫਾਸਲਾ ਬਾਕੀ ਹੈ ਆਪਣੇ ਪਿੰਡ ਨਗਰ,ਸਹਿਰ ਪਹੁੰਚਣ ਵਾਸਤੇ-ਨਿੱਕੇ ਜਿਹੇ ਮੀਲ਼ ਪੱਥਰ ਤੇ ਮੋਟਾ ਜਿਹਾ ਅੰਕੜਾ ਪਾ ਕੇ ਨਾਲ ਹੀ ਪਿੰਡ ਨਗਰ ਸ਼ਹਿਰ ਦਾ ਨਾਮ ਲਿਖਿਆ ਹੁੰਦਾ ਸੀ ਸੜਕ ਗਲੀ ਪਹਿਆ ਭਾਵੇ ਅੱਜ ਵਾਂਗ ਸੋਹਣਾ ਨਹੀਂ ਸੀ ਹੁੰਦਾ ਪਰ ਪੂਰਾ ਮਾਰਗ ਦਰਸ਼ਕ ਹੁੰਦਾ ਸੀ।ਅਜੋਕੀ ਦੋ ਮਾਰਗੀ ਚਹੂੰ ਮਾਰਗੀ ਸੜਕ ਫਲਾਈਓਵਰ ਅੰਂਨ੍ਹੇ ਬੋਲੇ ਗੂੰਗੇ ਹਨ। ਕਿਤੇ ਕੁਝ ਨਹੀਂ ਲਿਖਿਆ ਨਹੀਂ ਲੱਭਦਾ ।ਅਣਜਾਣ ਯਾਤਰੀ ਨੂੰ ਬਾਰ ਬਾਰ ਖੜੌ ਕੇ ਆਪਣੀ ਮੰਜਿਲ ਦਾ ਰਾਹ ਪੁੱਛਣਾ ਪੈਂਦਾ ਹੈ। ( ਸੱਭ ਨੂੰ ਜੀ. ਪੀ. ਅੇਸ. ਵਰਤਣਾ ਨਹੀਂ ਆਉਂਦਾ ਤੇ ਕੁਝ ਸ਼ਰਾਰਤੀ ਅੰਸਰ ਯਾਤਰੀ ਨੂੰ ਗਲਤ ਰਾਹ ਪਾ ਕੇ ਨੁਕਸਾਨ ਵੀ ਕਰਦੇ ਹਨ।
       ਕ੍ਰਿਪਾ ਕਰਕੇ ਸੜਕਾਂ ਫਲਾਈਓਵਰਾਂ ਛੋਟੇ ਰਾਹਾਂ ਤੇ ਦੋਨਾਂ ਪਾਸੇ ਰਾਹ ਦਸੇਰਾ ਬੋਰਡ ਲਗਵਾ ਦਿਓ ਜੀ।ਇਹਨਾਂ ਤੇ ਸਿਫ਼ਤਾਂ ਦੀ ਮਸ਼ਹੂਰੀ ਦੇ ਬੋਰਡਾਂ ਨਾਲੋਂ ਬਹੁਤ ਘੱਟ ਖਰਚਾ ਆਏਗਾ ।
     ਲੁਧਿਆਂਣਾ ਮਹਾਂਨਗਰ ਦੇ ਅੰਦਰ ਸੈਂਕੜੈ ਹੋਰ ਨਗਰ ਹਨ,ਜੋ ਕਿ ਹਰ ਚੌਂਕ ਵਿੱਚ ਅਗਲੇ ਨਗਰ ਦਾ ਅਤਾ ਪਤਾ ਦਰਸਾਇਆ ਹੁੰਦਾ ਸੀ ਬੱਤੀਆਂ ਵਾਲੇ ਸਿਗਨਲ ਵੀ ਸਹੀ ਸਨ,ਪਿਛਲੇ ਸੱਤ ਸਾਲ ਤੋਂ ਸਾਰਾ ਲਧਿਆਣਾ ਪੁਟਿਆ ਪਿਆ ਹੈ ਬੇ ਨਾਮੇ ਚੌਂਕਾਂ ਵਿੱਚ ਡੇਢ ਕਿਲੋਮੀਟਰ ਲੰਬੇ ਜਾਮ ਲਗੇ ਹੁੰਦੇ ਹਨ ਕੋਈ ਨਿਯਮ ਨਹੀਂ ਕੋਈ ਨੇਮ ਨਹੀਂ।ਲੁਧਿਆਣੇ ਵਿੱਚ ਕੋਈ ਸਰਕਾਰੀ ਬੱਸ ਦਾਖਲ ਨਹੀਂ ਹੁੰਦੀ।
      ਬਾਕੀ ਜੋ ਗਿਣਤੀ ਦੇ ਦਿਨ ਰਹਿ ਗਏ ਹਨ ਸਾਰਾ ਜੋਰ ਲਾ ਕੇ ਰਾਹਵਾਂ ਨੂੰ ਥੌੜਾ ਸੁਖਾਲਾ ਬਣਾ ਦਿਓ ਜੀ।
        ਰਣਜੀਤ ਕੌਰ ਗੁੱਡੀ ਤਰਨ ਤਾਰਨ

ਅਹਿਦ ਕਰੋ ਕਿ... - ਰਣਜੀਤ ਕੌਰ ਗੁੱਡੀ ਤਰਨ ਤਾਰਨ

 ਵੋਟਰ ਵੀਰੋ ਤੇ ਭੇੈਣੋ ਅਹਿਦ ਕਰੋ ਕਿ ਇਸ ਵਾਰ ਪੰਜਾਬ ਤੋਂ ਪੰਜੋ ਬਣ ਚੁੱਕੇ ਪੰਜਾਬ ਨੂੰ ਫਿਰ ਤੋਂ ਪੰਜਾਬ ਸੂਬਾ ਬਣਾ  ਲਓਗੇ।
   ਇਸ ਵਾਰ ਚੋਣ ਲੜਨ ਵਾਲੇ ਉਮੀਦਵਾਰ ਦੀ ਪਹਿਲੀ ਪਹਿਚਾਣ----
ਚੋਣ ਲੜਨ ਵਾਲੇ ਉਮੀਦਵਾਰਾਂ ਨੂੰ  ਟਿਕਟਾਂ ਵੰਡਣ ਤੋਂ ਪਹਿਲਾਂ ਉਸਨੂੰ ਇਕ ਭਰੇ ਪੰਡਾਲ ਵਿੱਚ ਬੁਲਾਇਆ ਜਾਵੇ ਤੇ ਇਸ ਭੀੜ ਵਿਚੋਂ ਉਸਦੇ ਹੱਕ ਵਿੱਚ ਹੱਥ ਖੜੇ ਕਰਾਏ ਜਾਣ--
ਮਗਰ ਸ਼ਰਤ ਇਹ ਹੋਵੇ ਕਿ ਪੰਡਾਲ ਵਿਚ ਪੁੱਜੇ ਹਾਜਰੀਨ ਨਾਜ਼ਰੀਨ ਸਮਾਜ ਦੇ ਸੂਝਵਾਨ ਤੇ ਬੁਧੀਜੀਵੀ ਹੋਣ ਅਤੇ ਇਸ ਵਿੱਚ ਉਹ ਲੋਕ ਜੋ ਇਲ ਦਾ ਨਾਂ ਕੋਕੋ ਨਹੀਂ ਜਾਣਦੇ ਮੁਫ਼ਤ ਸਹੂਲਤਾਂ ਮਾਣਦੇ ਹਨ,ਜਿਹਨਾਂ ਨੂੰ ਦੇਸ਼ ਦੇ ਗਰਕਦੇ ਜਾਣ ਦਾ ਥੋੜਾ ਜਿਹਾ ਵੀ ਗਿਆਨ ਨਹੀਂ ਹੈ ਜੋ ਵੋਟਾਂ ਨੂੰ ਮੇਲਾ ਸਮਝਦੇ ਹਨ ਤੇ ਕੇਵਲ ਖਾ ਪੀ ਕੇ ਹੱਲਾ ਗੁੱਲਾ ਹੀ ਨੇਮ ਰੱਖਦੇ ਹਨ ਐਸੇ ਲੋਕ ਪੰਡਾਲ ਵਿੱਚ ਹਾਜਰ ਨਹੀਂ ਹੋਣੇ ਚਾਹੀਦੇ।ਟਕਿਆਂ ਤੇ ਭੀੜ ਇਕੱਠੀ ਕਰਨ ਤੇ ਪੂਰਨ ਪਾਬੰਦੀ ਹੋਵੇ।
     ਸਿਰਫ਼ ਤੇ ਸਿਰਫ਼ ਉਹ ਵਿਅਕਤੀ ਜੋ ਵਿਕਾਸ ਦੇ ਮਾਇਨੇ ਜਾਣਦੇ ਹੋਣ,ਜਿਹਨਾਂ ਨੂੰ ਪਤਾ ਹੋਵੇ ਕਿ ਅਗਲਾ ਨੇਤਾ ਕੈਸਾ ਹੋਵੇ।
      ਵਿਅਕਤੀ ਨਹੀਂ ਵਿਅਕਤਿਤਵ ਪਹਿਲਾਂ ਪਛਾਣੋ ।ਜੋ ਕਈ ਵਾਰ ਅਜ਼ਮਾ ਲਏ ਹਨ ਹੁਣ ਉਹਨਾਂ ਦੇ ਹੱਥਾਂ ਚ ਜਮੂਰੇ ਨਹੀਂ ਬਣਨਾ।
     ਪੰਜਾਬ ਦੇ ਮਾਲਕੋ ਪੰਜਾਬ ਨੂੰ ਹੋਰ ਗਰਕਣ ਤੋਂ ਬਚਾਅ ਲਓ।
      ਇਹ ਸਹੀ ਹੈ ਕਿ ਪੰਡਾਲ ਵਿੱਚ ਕਰੋੜਾਂ ਲੱਖਾਂ ਨਹੀ ਹਜਾਰ ਦੋ ਹਜਾਰ ਹੀ ਹਾਜਰ ਹੋ ਸਕਦੇ ਹਨ।ਜੇ ਰਾਜ ਚਲਾਉਣ ਵਾਸਤੇ ਕੇਵਲ 117 ਚਾਹੀਦੇ ਹਨ  ਤਾਂ ਰਹਿਨੁਮਾਈ ਲਈ ਹਜਾਰ ਦੋ ਹਜਾਰ ਹੀ ਕਾਫ਼ੀ ਹਨ।
  ਇਸ ਹਜਾਰ ਦੋ ਹਜਾਰ ਵਿੱਚ ਹੀ ਸੌ ਦੋ ਸੌ ਦੁੱਲੇ ਭੱਟੀ ਵੀ ਹੋਣਗੇ।
      ਪੌਣੇ ਤਿੰਨ ਕਰੋੜ ਦੀ ਆਬਾਦੀ ਵਿੱਚ ਸਮਝਦਾਰ ਸਿਰਫ਼ ਪੰਜਾਹ ਲੱਖ ਹਨ ਤੇ ਇਹਨਾਂ ਵਿਚੋਂ ਕਿਸੇ ਨੇ ਵੀ ਕਦੇ ਵੋਟ ਨਹੀਂ ਪਾਈ ਕਿਉਂਕਿ ਉਹਨਾਂ ਤੋਂ ਆਪਣੀ ਬੇਸ਼ਕੀਮਤੀ ਵੋਟ ਗਵਾਉਣ ਦਾ ਦੁੱਖ ਬਰਦਾਸ਼ ਨਹੀਂ ਹੁੰਦਾ। ਇਸ ਲਈ ਇਸ ਵਾਰ ਇਹਨਾਂ ਵਿਚੋਂ ਹੀ ਹਜਾਰ ਦੋ ਹਜਾਰ ਆਪਣਾ ਉਮੀਦਵਾਰ ਖੜਾ ਕਰਨਗੇ,ਐਸਾ ਉਮੀਦਵਾਰ ਜੋ ਸਵਿਕਸ ਯੋਗਤਾ ਰੱਖਦਾ ਹੋਵੇ ਤੇ ਜਿਸਦੀ ਜਮੀਰ ਤੇ ਆਤਮਾ ਆਪਣੇ ਤੱਕ ਸੀਮਤ ਨਾਂ ਹੋਵੇ।
  ਇਸ ਦੇ ਨਾਲ ਹੀ 50 ਲੱਖ ਜੋ ਮੀਡੀਆ ਤੋਂ ਅਤੇ ਹਾਲਾਤ ਦੀ ਆਮ ਜਾਣਕਾਰੀ ਤੋਂ ਪ੍ਰਹੇਜ਼ ਰਖਦੇ ਹਨ ਤੇ ਚੋਣਾਂ ਨੂੰ ਸ਼ੁਗਲ ਮੇਲਾ ਮਨਾਉਂਦੇ ਤੇ ਇਕ ਮਹੀਨਾ ਮੁਹੱਲੇ / ਕਲੌਨੀ ਦੇ ਚੌਧਰੀ ਬਣੇ ਰਹਿੰਦੇ ਹਨ ਅਸਲ ਨੁਕਸਾਨ ਇਹ ਕਰਦੇ ਹਨ ਜੋ 117 ਦੇ ਚਰਨਾਂ ਵਿੱਚ ਜਮੂਰਾ ਬਣ ਇਕ ਬੋਤਲ ਦੀ ਖਾਤਰ ਆਪਣੀ ਉਮਰ ਦੇ ਬੇਹਤਰੀਨ ਪੰਜ ਵਰ੍ਹੇ  ਨਿਛਾਵਰ ਕਰ ਦੇਂਦੇ ਹਨ।ਇਹ ਬਹੁਤ ਖਤਰਨਾਕ ਹਨ।
        ਲੱਖਾਂ ਰੁਪਏ ਪੈਨਸ਼ਨ ਲੈਣ ਵਾਲੇ ਹੁਣ ਘਰਾਂ ਚ ਬਹਿ ਜਾਣ -ਇਹਨਾਂ ਬਹੁਤ ਕਮਾ ਲਿਆ ਬਾਕੀ ਰਹਿੰਦੀ ਉਹੀ  ਖਾ ਹੰਢਾ ਲੈਣ।
  ਅਗਰ ਐਸੀ ਕਾਰਵਾਈ ਮੁਮਕਿਨ ਨਹੀਂ ਹੈ (  ਕਿਉਂ ਜੋ ਡਾਢੇ ਦਾ ਸੱਤੀਂ ਵੀਹੀਂ ਸੌ ਹੁੰਦਾ ਹੈ}ਤਾਂ ਫਿਰ ਚੋਣਾਂ ਨਾਂ ਕਰਾਈਆਂ ਜਾਣ ਜੋ ਹੈ ਸੋ ਚਲਦਾ ਰਹੇ ਤਾਂ ਜੋ ਕੌਮ ਦਾ ਹੋਰ ਖ਼ਜਾਨਾ ਬਰਬਾਦ ਨਾਂ ਹੋਵੇ।
 ਇਹਨਾਂ ਲਈ ਵੋਟਰ ਕੀ ਹੈ -ਚੂਸ ਕੇ ਸੁੱਟੀ ਗਿਟਕ।ਭੁਲੱਕੜ,ਭੋਲੇ ਭਾਲੇ ਬੇਵਕੂਫ਼,ਨਸ਼ਈ,ਮੰਗਤੇ,ਬੇਖ਼ਬਰ ਨਿਆਣੇ।
   ਲੋਕ ਸਭਾ ਤੇ ਵਿਧਾਨ ਸਭਾ ਦੇ ਕੁੱਲ ਆਗੂ-ਜੋ ਕੁਲ ਗਿਣਤੀ ਵਿੱਚ 5000 ਹਨ 136 ਕੋਰੜ ਨੂੰ ਪਿੱਛੇ ਲਾ ਮਧੋਲ ਸਕਦੇ ਹਨ ਤਾਂ ਹਜਾਰ ਦੋ ਹਜਾਰ ਪੰਜਾਬ ਵਿੱਚ 117 ਨੂੰ ਅੱਗੇ ਲਾ ਹੱਕ ਵੀ ਸਕਦੇ ਹਨ।ਬੱਸ ਬਹੋਸ਼ਹਵਾਸ ਤਕਨੀਕ ਦੀ ਲੋੜ ਹੈ।ਤਕੜੇ ਹੋ ਜਾਓ ਨੌਜਵਾਨੋ।
   ਹਾਂ ਇਹ ਵਧੀਆ ਸੁਹਰਿਦ ਹਜਾਰ ਦੋ ਹਜਾਰ ਵਿਅਕਤੀ ਵੋਟਾਂ ਵਾਲੇ ਦਿਨ ਤੱਕ ਇਸ ਗਲ ਦਾ ਧਿਆਨ ਰੱਖਣ ਕਿ ਕਿਤੇ ਸ਼ਰਾਬ ਨਸ਼ੇ ਤੇ ਪੈਸਾ ਤੇ ਹੋਰ ਮੁਫ਼ਤ ਸਹੂਲਤਾਂ ਨਾਂ ਵੰਡੀਆਂ ਜਾਣ।
ਪੋਲਿੰਗ ਬੂਥ ਤੇ ਜਾਹਲਸਾਜ਼ੀ ਨਾਂ ਹੋਵੇ ਈ. ਵੀ. ਐਮ ਚੋਰੀ ਨਾਂ ਹੋਵੇ ਤੇ ਰਾਤੋ ਰਾਤ ਝੁੱਗੀਆਂ ਝੋੰਪੜੀਆਂ ਵਿਚੋਂ ਵੋਟਾਂ ਪਵਾ ਕੇ ਨਾ ਲਿਆਈਆਂ ਜਾਣ।
ਥਾਂ ਥਾਂ ਸੀ. ਸੀ ਟੀ ਵੀ ਕੈਮਰੇ ਲਗਾਏ ਜਾਣ।ਉਮੀਦਵਾਰ ਤੇ ਉਸਦੇ ਖਾਨਦਾਨ ਵਾਲੇ ਤੇ ਹੋਰ ਚਮਚੇ ਚੇਲੇ ਬਾਲਕੇ ਦੋ  ਦਿਨ ਲਈ ਨਜ਼ਰਬੰਦ ਕੀਤੇ ਜਾਣ।
  ਅਯੋਗ ਵਿਅਕਤੀ ਨੂੰ ਪਤਾ ਹੁੰਦਾ ਹੈ ਕਿ ਉਹ ਨਿਕੰਮਾ ਹੈ ਇਸੇ ਲਈ ਇਹ ਸਿਆਸੀ ਲੋਕ ਖਾਕੀ ਲਾਠੀ ਦੇ ਆਸਰੇ ਜਿਤਦੇ ਤੇ ਲੁੱਟਦੇ ਹਨ।ਜੇ ਇਹ ਆਖਿਆ ਜਾਵੇ ਕਿ ਇਹ ਸ਼ੈਤਾਨ ਕਿਸਮ ਹਨ ਤਾਂ ਅਤਿਕਥਨੀ ਨਹੀਂ ਹੋਵੇਗੀ।
     117ਸਵਾਰਥੀ ਬੰਦੇ1992 ਤੋਂ  ਇਹੋ ਬਿਜਲੀ ਮੁਫ਼ਤ ਤੇ ਗੰਦੀ ਕਣਕ ਸਮੂਹਿਕ ਸ਼ਾਦੀਆਂ ਸ਼ਗਨ ਸਕੀਮ ਦੇ ਲੌਲੀ ਪੋਪ ਟਾਫ਼ੀਆਂ ਦੇਂਦੇ ਹਨ,ਇਸ ਦੌਰ ਵਿੱਚ ਇੰਨਟਰਨੈਟ ਤੇ ਫੋਨ ਕਾਲ ਜੋ ਆਟੇ ਜਿੰਨਾ ਹੀ ਜਰੂਰੀ ਹੋ ਗਿਆ ਹੈ ਉਹ ਦਿਨ ਬਦਿਨ ਮਹਿੰਗੇ ਕੀਤੇ ਜਾ ਰਹੇ ਹਨ, ਕੁਕਿੰਗ ਗੈਸ ਵੀ ਆਮ ਆਦਮੀ ਦੀ ਜੇਬ ਤੋਂ ਦੂਰ ਹੈ। ਇਹ ਨੁਕਤਾ ਵੀ ਧਿਆਨ ਹਿੱਤ ਰੱਖਣਾ ਹੈ।
      ਸਿਆਸਤ ਦੀ ਚਿੰਗਾਰੀ ਨੂੰ ਮਿੱਟੀ ਵਿੱਚ ਦੱਬਣ ਵਾਸਤੇ ਨਵਾਂ ਖੂਨ ਨਵਾਂ ਉਦਮ ਨਵਾਂ ਉਤਸ਼ਾਹ  ( ਜੋ ਕਿ ਦਿਖਾਈ ਦੇ ਰਿਹਾ ਹੈ ) ਬੱਸ ਥੋੜੇ ਜਿਹੇ ਹਲੂਣੇ ਦੀ ਕਮੀ ਹੈ॥
        ਸਿਆਸਤ ਖਾਕੀ (ਪੁਲੀਸ) ਲਾਠੀ ਦੀ ਵੑਿੰਹੰਗੀ ਸਹਾਰੇ/ ਆਸਰੇ ਲੰਘੜਾਉਦੀ ਖਤਰਨਾਕ ਹੈ।
     ਰਣਜੀਤ ਕੌਰ  ਗੁੱਡੀ ਤਰਨਤਾਰਨ
  ਚਲਦੇ ਚਲਦੇ----   ਮੁਸ਼ਕਿਲ ਤਾਂ ਇਹ ਹੈ ਕਿ ਰਿਸ਼ਵਤ ਇਹਨਾਂ ਨੂੰ ਜਾਨ ਤੋਂ ਪਿਆਰੀ ਹੈ ਥੋੜਾ ਹੋਰ ਪ੍ਰਭਾਸ਼ਿਤ ਕਰੀਏ ਤਾਂ ਇਹਨਾਂ ਨੂੰ  ਰਿਸ਼ਵਤ ਅਤਿਅੰਤ ਪਿਆਰ ਕਰਦੀ ਹੈ।
ਵੋਟਰ ਕਹਿੰਦਾ ਹੈ ਕਿ ਆਮ ਤੌਰ ਤੇ ਰਿਸ਼ਵਤਬਾਜੀ ਜਾਂ ਭ੍ਰਸ਼ਿਟਾਚਾਰੀ ਖਤਮ ਹੋਣੀ ਚਾਹੀਦੀ ਹੈ -ਭਾਈਵਾਲ ਕਹਿੰਦਾ ਹੈ 'ਕਰਾਂ ਕੀ ਮੈਨੂੰ ਕੋਈ  ਹੋਰ ਕੰਮ ਆਉਂਦਾ ਹੀ ਨਹੀਂ।

ਲੁੱਟ ਘਸੁੱਟ - ਰਣਜੀਤ ਕੌਰ ਗੁੱਡੀ ਤਰਨ ਤਾਰਨ

ਸਾਡੇ ਨਾਲ ਮੈਕਸੀਕੋ ਏਅਰਪੋਰਟ ਅਣਹੋਣੀ ਜੇ ਹੋਈ
ਚਿੱਟੇ ਦਿਨ ਸਰੇਸ਼ਰ ਉਹ ਲਾਹ ਕੇ ਲੈ ਗਿਆ ਲੋਈ
ਕੈਨੇਡਾ ਵਿੱਚ ਦਾਖਲੇ ਲਈ ਥਰਡ ਕੰਟਰੀ ਚੋਂ ਹੋ ਕੇ ਆਉਣਾ ਪਿਆ।ਬੜਾ ਚਾਅ ਸੀ ਨਵਾਂ ਮੁਲਕ ਮੈਕਸੀਕੋ ਵੇਖਣ ਦਾ। ਪਰ ਮੈਕਸੀਕੋ ਸਿਟੀ ਏਅਰਪੋਰਟ ਦੇ ਸਟਾਫ ਨੇ ਆਪਣੇ ਮਹਿਮਾਨਾਂ ਨਾਲ ਮੌਤ ਦੇਣ ਦੀ ਹੱਦ ਤੱਕ ਦਾ ਸਲੂਕ ਕੀਤਾ।
ਹੱਡਬੀਤੀ ਪੜ੍ਹ ਕੇ ਤੁਸੀਂ ਇਹਦੀ ਚਰਚਾ ਜਰੂਰ ਕਰਨਾ ਤਾਂ ਜੋ ਸਾਡੇ ਵਾਂਗ ਕੋਈ ਹੋਰ ਪੀੜਾ ਨਾਂ ਉਠਾਵੇ।
ਮੈਕਸੀਕੋ ਏਅਰਪੋਰਟ ਤੇ ਇਮੀਗਰੇਸ਼ਨ ਕਲੀਅਰੈਂਸ ਤੋਂ ਬਾਦ ਆਪਣੇ ਬੈਗ ਲੈ ਕੇ ਬਾਹਰ ਆਉਣ ਲਈ ਗੇਟ ਤੇ ਪਹੁੰਚ ਬਾਹਰ ਨਿਕਲਣ ਹੀ ਲਗੇ ਕਿ ਇਕ ਵਿਅਕਤੀ ਨੇ ਆ ਕੇ ਸਾਨੂੰ ਮੋੜ ਲਿਆ ਤੇ ਸਾਡੇ ਪਰਸ ਸਿਰਫ ਪਰਸ ਲਹਾ ਕੇ ਫੋਲ ਕੇ ਕਾਉਂਟਰ ਤੇ ਖਿਲਾਰਾ ਪਾ ਦਿੱਤਾ।
ਨਾਂ ਤਾਂ ਉਸਦੀ ਬੋਲੀ ਸਾਡੀ ਸਮਝ ਵਿੱਚ ਆ ਰਹੀ ਸੀ ਤੇ ਨਾਂ ਉਸਨੂੰ ਸਾਡੀ।
ਉਸਨੇ  ਆਪਣੇ ਫੌਨ ਦੀ ਸਕਰੀਨ ਤੇ 3040 ਲਿਖਿਆ ਤੇ ਬੋਲਿਆ 'ਪੇ ' ਤੇ ਉਹ ਸਾਡੇ ਪਾਸਪੋਰਟ ਲੈ ਕੇ ਦੌੜ ਗਿਆ।ਸਾਡੇ ਪਰਸ ਵਿੱਚ ਕੁਝ ਪੁਰਾਣਾ ਗਹਿਣਾ ਸੀ,ਕੁਝ ਬਨਾਉਟੀ ਝੁਮਕੇ ਗਾਨੀਆਂ ਬੀੜੇ ਵੀ ਸਨ।ਕਰੋਨਾ ਕਿਟ ਪਾਉਣ ਕਰਕੇ ਤੇ ਹਰ ਵਕਤ ਸੇਨੇਟਾਈਜ਼ਰ ਲਾੳਣ ਕਰਕੇ ਵਾਲੀਆਂ ਛਾਪਾਂ ਛੱਲੇ ਕੜੇ ਪਰਸ ਵਿੱਚ ਰੱਖੇ ਸਨ।ਉਸ ਵਿਅਕਤੀ ਨੇ ਉਂਗਲੀ ਵਿੱਚ ਦੋ ਮੁੰਦਰੀਆਂ ਅੜਾ ਜੇਬ ਵਿੱਚ ਪਾ ਲਈਆਂ।
ਅਸੀਂ ਸਮਝਿਆ ਕਿ ਸ਼ਾਇਦ ਸੋਨੇ ਦੇ ਗਹਿਣਿਆਂ ਨੂੰ ਟੈਕਸ ਪਾਇਆ ਹੈ।ਪਰ ਜਿੰਨੀ ਰਕਮ ਉਹਨੇ ਮੰਗੀ ,ਗਹਿਣਾ ਉਹਦੇ ਨਾਲੋਂ ਅੱਧੀ ਕੀਮਤ ਦਾ ਸੀ।
   ਚੂੰ ਕਿ ਆਪਣਾ ਪਾਸਪੋਰਟ ਵਾਪਸ ਲੈਣਾ ਜਰੂਰੀ ਸੀ ,ਮੈਂ ਜਿੰਨੀ ਅੰਗਰੇਜੀ ਜਾਣਦੀ ਸੀ ਸਾਰੀ ਬੋਲ ਦਿੱਤੀ,ਉਹ ਕੰਨ ਹੀ ਨਹੀਂ ਕਰ ਰਿਹਾ ਸੀ।ਫਿਰ ਮੈਂ ਬੇਨਤੀ ਕੀਤੀ ਕਿ ਟਰਾਂਸਲੇਟਰ ( ਦੁਭਾਸ਼ੀਆ ) ਪਰੋਵਾਇਡ ਕਰੋ,ਕੋਈ ਅਸਰ ਨਹੀਂ।ਬਸ ਇਕ ਹੀ ਸ਼ਬਦ 'ਪੇ ਪਿਨਲਟੀ'।
   ਉਥੇ ਮੇਰੇ ਵਰਗੇ ਹੋਰ  ਪੀੜਿਤ  ਵੀ ਚੀਖ ਕੁਰਲਾ ਰਹੇ ਸਨ।ਤੇ ਕੁਝ ਜੁਰਮਾਨੇ ਭਰ ਕੇ ਬਾਹਰ ਜਾ ਚੁਕੇ ਸਨ।ਕੁਝ ਕੁ ਨੂੰ ਉਸਨੇ ਅਣਸੀਤੇ ਕਪੜੈ ਦਾ ਜੁਰਮਾਨਾ ਵੀ ਕੀਤਾ।ਬੰਦ ਲਿਫਾਫਿਆਂ/ ਪੈਕਟਾਂ ਦੇ ਸੀਤੇ ਰੇਡੀਮੇਡ ਕਾਰਡੀਗਨ ਨੂੰ ਵੀ ਡਿਉਟੀ ਪਾਈ।ਜਦ ਕਿ ਖ੍ਰੀਦਦਾਰ ਸਾਰਾ ਸਮਾਨ ਸਾਰੇ ਟੈਕਸ ਅਦਾ ਕਰ ਕੇ ਹੀ ਖ੍ਰੀਦਦਾ ਹੈ।
ਫਿਰ ਮੈਂ ਤੇ ਦੋ ਹੋਰ ਭੈਣਾਂ ਨੇ ਇਹ ਵੀ ਕਿਹਾ ਕਿ 'ਕੀਪ ਗੋਲਡ ਵਿੱਧ ਯੂ',ਵੀ ਹੈਵ ਨੋ ਮਨੀ'.। ਉਸ ਤੇ ਕੋਈ ਅਸਰ ਨਾਂ ਹੋਇਆ।
ਫਿਰ ਕਿਹਾ ਕਿ ਸਾਨੂੰ ਸਾਡੇ ਵਾਰਸਾਂ ਨਾਲ ਫੋਨ ਤੇ ਗਲ ਕਰਨ ਲਈ ਵਾਈ ਫਾਈ ਦਿਓ।ਕੋਈ ਅਸਰ ਨਹੀਂ।
3040 ਯੂ.ਐਸ.ਡਾਲਰ ਬਹੁਤ ਵੱਡੀ ਰਕਮ ਹੁੰਦੀ ਹੈ ਸਾਡੇ ਲਈ।
ਨਾਲ ਖੜੀਆਂ ਭੈਣਾਂ ਨੇ ਆਪਣਾ ਪੰਜਾਬ ਵਾਲਾ ਕਰੇਡਿਟ/ਡੈਬਿਟ ਕਾਰਡ ਵੀ ਦਿੱਤਾ,ਉਹ ਨਹੀਂ ਚਲਿਆ।ਸਾਡੇ ਕੋਲ ਕੇਨੇਡੀਅਨ ਡਾਲਰ ਸਨ ਉਸਨੇ ਕਿਹਾ,ਓਨਲੀ ਯੂ. ਐਸ.।
 ਮੈਕਸੀਕੋ ਸਿਟੀ ਵਿੱਚ ਅਸੀਂ ਆਰਜ਼ੀ ਮੁਸਾਫਿਰ ਮਹਿਮਾਨ ਸੀ ਕਿਉਂਕਿ ਕੈਨੇਡਾ ਥਰਡ ਕੰਟਰੀ ਰਾਹੀਂ ਦਾਖਲ ਹੋਣ ਦੇ ਰਿਹਾ ਸੀ।ਬਜਾਏ ਸਾਡੀ ਮਦਦ ਦੇ ਸਾਨੂੰ ਇੰਨਾ ਕੁ ਦੁੱਖ ਦਿੱਤਾ ਗਿਆ ਜੋ  ਸਾਡੀ ਬਰਦਾਸ਼ਤ ਵੀ ਜਵਾਬ ਦੇਣ ਲਗੀ।
ਮੈਂ ਬੇਨਤੀ ਕੀਤੀ ਕਿ ਮੈਨੂੰ ਉੱਚ ਅਧਿਕਾਰੀਆਂ ਕੋਲ ਪੇਸ਼ ਕੀਤਾ ਜਾਏ,ਪਰ ਇਸ ਤੇ ਵੀ ਉਹਨੇ ਕੰਨ ਨਹੀਂ ਕੀਤਾ।
ਚਾਰ ਘੰਟੇ ਦੀ ਜਦੋਜਹਿਦ ਤੇ ਚਾਰ ਹਜਾਰ ਡਾਲਰ ਅਦਾ ਕਰਨ ਤੇ ਸਾਨੂੰ ਸਾਡੇ ਪਾਸਪੋਰਟ ਦਿੱਤੇ ਗਏ ਇਥੇ ਵੀ ਉਸਨੂੰ ਸ਼ਰਮ ,ਸਬਰ ਨਹੀਂ ਆਇਆ,ਉਸਨੇ ਸਾਡੇ ਇਮੀਗਰੇਸ਼ਨ ਕਲੀਰੈਂਸ ਸਲਿਪ ਮੰਗ ਕੇ ਕਬਜੇ ਚ ਕਰ ਲਈ।ਤੇ ਅਗਲੇ ਦਿਨ ਰਵਾਨਗੀ ਵੇਲੇ 75 ਡਾਲਰ ਹੋਰ ਲਗੇ।
    ਮੇਰੇ ਨਾਲ ਦੀਆਂ ਭੈਣਾਂ ਲਈ ਵੀ  ਅਸੀ ਂ  ਉਹਨਾਂ ਦੇ ਨਿਕਾਸ ਦਾ ਪ੍ਰਬੰਧ ਕੀਤਾ,ਇਕ ਨਵਵਿਆਹੀ ਦੁਲਹਨ ਜੋ ਪਹਿਲੀ ਵਾਰ ਜਹਾਜੇ ਚੜ੍ਹ ਸੋਨ ਸੁਪਨੇ ਲੈ ਕੈਨੇਡਾ ਪੁੱਜਣ ਦੇ ਅਥਾਹ ਉਤਸ਼ਾਹ ਵਿੱਚ ਸੀ ਚੀਖਾਂ ਮਾਰ ਰੋਈ।ਉਸਦੀ ਮਦਦ ਕਿਵੇਂ ਨਾਂ ਕਰਦੇ ?
  ਏਅਰਪੋਰਟ ਦੇ ਅੰਦਰ ਹੀ ਕੈਸ਼ ਕਾਂਉਟਰ ਦੇ ਨੇੜੈ ਮਨੀ ਅਕਸਚੇਂਜ ਬੈਂਕ ਹੈ।
ਰਕਮ ਕਿਵੇਂ ਪ੍ਰਬੰਧ ਕੀਤੀ ਇਹ ਗਲ ਫਿਰ ਕਦੇ ਸਹੀ।ਬੱਸ ਆਪਣੇ ਪ੍ਰੋਗਰਾਮ ਰਾਹੀਂ ਆਮ ਲੋਕਾਂ ਤੱਕ ਮੈਕਸੀਕੋ ਏਅਰਪੋਰਟ ਤੇ ਹੁੰਦੀ ਲੁੱਟ ਤੋਂ ਜਾਣੂ ਕਰਾ ਦਿਓ।ਲੱਖ ਲਾਹਨਤ ਵੀ ਪਾਓ।ਸਾਨੂੰ ਸੋਨੇ ਲਈ ਜੁਰਮਾਨਾ ਕੀਤਾ ਹੁੰਦਾ ਜਾਂ ਅਸੀਂ ਮਾਫ਼ੀਆ ,ਸਮਗਲਰ ਹੁੰਦੇ ਕੌਈ ਅਫਸੋਸ ਨਾਂ ਹੁੰਦਾ,ਸਾਨੂੰ ਜੋ ਰਸੀਦ ਦਿੱਤੀ ਗਈ ਉਸ ਵਿੱਚ ਸਾਡੇ ਤੇ ਚਾਰ ਕੰਪਿਉਟਰ ਲੈ ਕੈ ਆਉਣ ਦਾ ਦੋਸ਼ ਲਗਾਇਆ ਗਿਆ ਸੀ ।ਜੋ ਸਾਡੇ ਕੋਲ ਨਹੀਂ ਸੀ ਵੈਸੇ ਵੀ ਕੰਮਪਿਉਟਰ  ਤਾਂ ਹਰ ਕੋਈ ਲਿਜਾ ਸਕਦਾ ਹੈ।ਨਸੀਹਤ ਹੈ ਕਿ ਕੋਈ ਵੀਰ ਭੈਣ ਮੈਕਸੀਕੋ ਦੇ ਰਸਤੇ ਕੈਨੇਡਾ ਨਾਂ ਆਵੇ ,ਬਲਕਿ ਮੈਕਸੀਕੋ ਮੁਲਕ ਦੀ ਬੁਰਕੀ ਬਣਨ ਦੀ ਸੋਚੇ ਵੀ ਨਾਂ।
     ਇਸ ਤੋਂ ਇਲਾਵਾ ਧਿਆਨ ਹਿੱਤ ਹੈ ਕਿ ਜਿਥੇ ਪਿਨੇਲਿਟੀ ਅਦਾ ਕੀਤੀ ਉਸ ਕਾਉਂਟਰ ਦੀ ਦੀਵਾਰ ਤੇ ਅੰਗਰੇਜੀ ਵਿੱਚ ਨੋਟਿਸ ਬੋਰਡ ਤੇ ਸਪਸ਼ਟ ਲਿਖਿਆ ਹੋਇਆ ਸੀ - ਦੱਸ ਹਜਾਰ ਡਾਲਰ ਅਤੇ ਇੰਨੀ ਹੀ ਕੀਮਤ ਤੱਕ ਦਾ ਗੋਲਡ ਤੇ ਹੋਰ ਸਮਾਨ ਬਿਨਾਂ ਟੈਕਸ ਲਿਆਂਦਾ ਜਾ ਸਕਦਾ ਹੈ,ਫਿਰ ਸਾਡੇ ਤੇ ਕਾਹਦਾ ਜੁਰਮਾਨਾ ਠੋਕਿਆ ਗਿਆ? ਸਾਨੂੰ ਨਹੀਂ ਦਸਿਆ ਗਿਆ
ਅਸੀਂ ਤੇ ਅੱਜ ਤੱਕ ਇਹੋ ਸੁਣਦੇ ਸਮਝਦੇ ਰਹੇ 'ਭ੍ਰਸ਼ਿਠਾਚਾਰ ਵਿੱਚ ਭਾਰਤ ਪਹਿਲੇ ਨੰਬਰ ਤੇ ਹੈ ਤੇ ਇਥੇ ਆਪਣੇ ਹੀ ਪ੍ਰਵਾਸੀ ਭਾਈਆਂ ਨੂੰ ਕਸਟਮ ਤੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ,ਪਰ ਮੈਕਸੀਕੋ ਜਿਹੇ ਹੋਰ ਮੁਲਕ ਵੀ ਭਾਰਤ ਦੇ ਵਰਗੇ ਹੀ ਹਨ।
    ਉਸ ਵਿਅਕਤੀ ਵਲੋਂ ਜੋ ਪੀੜਾ ਦਿੱਤੀ ਗਈ ਦਿਲ ਫੇਲ੍ਹ ਹੋਣ ਦੀ ਨੌਬਤ ਆ ਗਈ ਸੀ।ਸੱਤ ਖਤਮ ਸੀ ਬੱਸ ਇਕੋ ਸਾਹ ਬਾਕੀ ਸੀ।
     ਸਿਆਸਤ ਤਾਂ ਹੈ ਗੁੰਝਲਦਾਰ ਬੁਝਾਰਤ,ਰਾਜਨੀਤੀ ਦੀਆਂ ਖਬਰਾਂ ਦੇ ਨਾਲ ਨਾਲ ਇਸ ਤਰਾਂ ਆਮ ਆਦਮੀ ਦੇ ਦੁਖੜੈ ਤੇ ਹੱਡਬੀਤੀਆਂ ਤੇ ਵੀ ਖਬਰ ਲਾ ਕੇ ਕੁਝ ਮਿੰਟ ਵਕਫ਼ ਕਰ ਦੇਣ ਦੀ ਕ੍ਰਿਪਾਲਤਾ ਕਰਦੇ ਰਿਹਾ ਕਰੋ ਜੀ।ਇਹ ਵੀ ਹੋ ਸਕਦਾ ਹੈ  ਕਿ ਸਾਡੇ ਦੇਸ਼ ਵਿੱਚੋ ਹੀ ਕੋਈ ਏਜੰਟ ਨਾਲ ਰਲਿਆ ਹੋਵੇ।
ਸੰਦੇਸ਼--ਦੁਹਾਈ ਜੇ ਮੈਕਸੀਕੋ ਸਿਟੀ ਏਅਰਪੋਰਟ ਦੇ ਰਸਤੇ ਆਉਣ ਤੋਂ ਖਬਰਦਾਰ ਰਹਿਣਾ,ਲਗਦੀ ਵਾਹ ਪ੍ਰਹੇਜ਼ ਕਰਨਾ।ਮੈਕਸੀਕੋ ਨਿਵਾਸੀ ਮਿਲਣਸਾਰ ਹਨ ਮਦਦਗਾਰ ਹਨ।
       ਰਣਜੀਤ ਕੌਰ

ਤੇਰੀ ਸ਼ਾਦੀ  - ਰਣਜੀਤ ਕੌਰ ਗੁੱਡੀ ਤਰਨ ਤਾਰਨ

''     ਤੇਰੀ ਸ਼ਾਦੀ  ''
        ਤੇਰੀ ਸ਼ਾਦੀ ਸਾਡੀ ਬਰਬਾਦੀ
ਕੁਝ ਹੀ ਚਿਰ ਪਹਿਲਾਂ ਭਾਊ ਮੱਖਣ ਸਾਡੇ ਮੁਹੱਲੇ ਤੱਕ ਹੀ ਭਾਊ ਸੀ,ਸਾਰੇ ਮੁਹੱਲੇ ਦਾ ਸੌਦਾ ਸਲਫ ਲਿਆਉਣਾ,ਉਚ ਨੀਚ ਵੇਲੇ ਦੀ ਭੱਜ ਦੌੜ,ਵਿਆਹ ਸ਼ਾਦੀਆਂ ਦੀ ਵਿਚੋਲਗੀਰੀ ਤੇ ਹੋਰ ਸਾਰੇ ਛੋਟੇ ਵੱਡੇ ਕੰਮ ਭਾਊ ਹੀ ਕਰਦਾ ਸੀ,ਭਾਊ ਖੜਕਾ ਦੜਕਾ ਵੀ ਪੂਰਾ ਰੱਖਦਾ ਸੀ ਕਿਉਂਕਿ ਭਾਊ ਖਾੜਕੂ ਸਿਖਿਅਕ ਜੋ ਸੀ।ਥਾਨੇ ਪਥਾਨੇ ਚੰਗੀ ਠੁਕ ਬਣ ਗਈ ਜਦ ਤਾਂ ਭਾਊ  ਨੇ ਪੂਰੇ ਸ਼ਹਿਰ ਦਾ ਚਾਰਜ ਸੰਭਾਲ ਲਿਆ ਤੇ ਦੋ ਚਾਰ ਨਾਹਰੇ ਮਾਰ  ਕੇ ਸਿਆਸੀ ਭਾਊ ਬਣ ਗਿਆ ਚੇਲੇ ਬਾਲਕੇ ਵੀ ਕਈ ਹੋ ਗਏ।
        ਭਾਊ ਨੇ ਆਪਣੀ ਇਕ  ਚਲਦੀ ਫਿਰਦੀ ਕੰਪਨੀ ਬਣਾ ਲਈ,ਜਿਸਦੇ  ਮੁਹੱਲੇ ਦਾ ਨਾਮ ਸੀ,'ਵਿਗੜੇ ਕੰਮ ਕੰਪਨੀ ਲਿਮਟਿਡ''।ਇਸ ਵਿੱਚ ਹਰ ਤਰਾਂ ਦਾ ਧੰਧਾ ਚਲਦਾ ਸੀ,ਮਸਲਨ,ਠੇਕੇ ਨੀਲਾਮੀ,ਟੈਂਡਰ ਚੋਣ ਰੈਲੀਆਂ,ਤੇ ਇਥੋਂ ਤੱਕ ਕਿ ਚੋਣ ਉਮੀਦਵਾਰਾਂ ਦੀਆਂ ਟਿਕਟਾਂ ਦੀ ਸੌਦੇਬਾਜੀ,ਘਰ ਦੁਕਾਨ ਖ੍ਰੀਦ ਵੇਚ ਤੋਂ ਇਲਾਵਾ ਅਗਵਾ ਸਪਾਰੀ,ਕਿਰਾਏ ਦੇ ਕਾਤਲ, ਆਦਿ ਏਨੀ ਪੁੱਠ ਬਣਾ ਲਈ ਕਿ ਆਦਮੀ  ਤਾਂ ਕੀ ਕਿਸੇ ਰੁੱਖ ਦਾ ਪੱਤਾ ਵੀ ਭਾਊ ਤੋਂ ਪੁਛੈ ਬਿਨਾ ਹਿਲਦਾ ਨਾ,,ਕੁੱਤਾ ਭੌਂਕਣ ਤੋਂ ਪਹਿਲਾਂ ਭਾਊ ਤੋਂ ਪੂਛ ਹਿਲਾ ਕੇ ਇਜ਼ਾਜ਼ਤ ਲੈਂਦਾ।
    ਮੁਹੱਲੇ ਦੇ ਫਸਾਦਾਂ ਦਾ ਤਜੁਰਬਾ ਕਾਲਜ ਵਿੱਚ ਵਾਹਵਾ ਕੰਮ ਆਇਆ ਕਿ ਮੱਖਣ ਦੇ ਥਾਨੇ ਦੇ ਗੇੜਿਆਂ ਨੇ ਉਹਦੀ ਸਰਕਾਰੇ ਦਰਬਾਰੇ ਪਹੁੰਚ ਕਰਾ ਤੀ ਤੇ ਮੱੰਖਣ ਤੋਂ ਉਹ ਮੱਖਣਾ ਭਾਊ ਦਾ ਅਹੁਦਾ ਪਾ ਗਿਆ।ਚਾਰ ਕੁ ਸਾਲ ਪਹਿਲਾਂ ਭਾਊ ਅੱਗੇ ਤੇ ਪੁਲਸ ਪਿਛੈ,ਅੱਜ ਭਾਊ ਪਿਛੈ ਤੇ ਪੁਲਸ ਅੱਗੇ।ਕੋਈ ਖੁਰਾ ਖੋਜ ਲਾਉਣਾ ਕਿੜ ਕੱਢਣੀ,ਕੀਹਨੂੰ ਅੰਦਰ ਕਰਨਾ ਤੇ ਕੀਹਨੂੰ ਬਾਹਰ ਛੱਡਣਾ ਸੱਭ ਭਾਊ ਦੀ ਅੱਖ ਦੇ ਇਸ਼ਾਰੇ ਤੇ।ਰੈਲੀਆਂ ਆਯੋਜਨ ਵਿੱਚ ਮੁੱਖ ਮੰਤਰੀ ਉਮੀਦਵਾਰ ਦੀ ਅੇੈਸੀ ਕੁਰਸੀ ਸਜਾਈ ਕਿ ਮੁੱਖ ਮੰਤਰੀ ਦਾ ਥਾਪੜਾ ਹਾਸਲ ਕਰ ਲਿਆ ਤੇ ਬਾਹਰੋਂ ਗੈਂਗਸਟਰ ਤੇ ਅੰਦਰੋਂ ਵੱਡੇ ਸਾਹਬ ਦਾ ਪੀ.ਏ ਮੁੱਖ ਸਕੱਤਰ,ਇਥੋਂ ਤੱਕ ਕਿ ਬੀਬੀ ਸਾਹਬ ਦਾ ਵੀ ਕਰਤਾ ਧਰਤਾ ਹੋ ਨਿਬੜਿਆ।
   ਇਕ ਹੱਥ ਲੈ ਦੂਜੇ ਹੱਥ ਦੇ -ਕਮਿਸਨ ਰਿਸ਼ਵਤ,ਸਲਾਹ ਸੱਭ ਭਾਊ ਕਰ ਲੈਂਦਾ।ਦੋ  ਚਾਰ ਨੂੰ ਸਲਾਹ ਕਰਦੇ ਸੁਣਦਾ ਤੇ ਵਿੱਚ ਜਾ ਮੋਢੈ ਤੇ ਹੱਥ ਰੱਖ ਬੋਲਦਾ,'ਲੈ ਗ੍ਰਹਿ ਮੰਤਰੀ ਤੇ ਆਪਣਾ ਪੱਠਾ ' ਗਲ ਈ ਕੋਈ ਨਹੀਂ ਆਪਣਾ ਕੰਮ ਹੋਇਆ ਲਓ ,ਬੱਸ ਨਾਂਵੇ ਦੀ ਕਿਰਸ ਨਾਂ ਕਰਨਾ'।ਮੁੱਖ ਮੰਤਰੀ ਦਫਤਰ ਦੀਆਂ ਅਹਿਮ ਫਾਈਲਾਂ ਭਾਉ ਦੇ ਕਬਜ਼ੇ ਚ ਰਹਿੰਦੀਆਂ,ਕਿਉਂਕਿ ਭਾਊ ਨੁੰ ਹੀ ਮਸਲੇ ਮਾਮਲੇ ਕੇਸ ਪੜ੍ਹ ਕੇ ਸੁਣਾਉਣੇ ਹੁੰਦੇ ਸੀ।ਅੰਗਰੇਜੀ ਤਾਂ ਕੀ ਸਾਹਬਾਂ ਦਾ ਪੰਜਾਬੀ ਹਿੰਦੀ ਤੋਂ ਵੀ ਮਸਾਂ ਹੀ ਅੱਖਰ ਉਠਦਾ।
      ਚੋਣਾ ਵੇਲੇ ਤੋੜ ਫੌੜ,ਇਧਰੋਂ ਪੁੱਟ ਉਧਰ ਲਾ,ਵਿਰੋਧੀ ਉਠਾਉਣੇ ਬਿਠਾਉਣੇ ਸੱਭ ਕੰਮ ਭਾਊ ਦੇ ਖੱਬੇ ਹੱਥ ਰਹਿੰਦੇ।ਭਾਊ ਨੂੰ ਦੌਲਤ ਦਾ ਇੰਨਾ ਨਹੀਂ ਸੀ ਜਿੰਨਾ ਮਸ਼ਹੂਰੀ ਦਾ,ਕੁਰਸੀ ਦਾ ਵੀ ਲੋਭ ਨਹੀਂ ਸੀ,ਬੱਸ ਨਾਮ ਗੂੰਜੇ ਭਾਵੇ ਬਦਨਾਮ ਹੀ।ਭਾਊ ਦੀ ਸੋਚ ਸੀ,;ਬਦਨਾਮ ਹੋਂਗੇ ਤੋ ਜਿਆਦਾ ਨਾਮ ਹੋਗਾ'।
     ਅਗਲੀਆਂ ਚੋਣਾ ਚ ਵਰ੍ਹਾ ਕੁ ਰਹਿ ਗਿਆ ਤਾਂ ਮੁੱਖ ਮੰਤਰੀ ਹੁਣਾ ਭਾਊ ਨਾਲ ਮਸ਼ਵਰਾ ਕੀਤਾ ਭਾਊ ਮੱਖਣਾ ਕਲ ਨਾਮ ਕਾਲ ਦਾ ਆਪਾਂ ਸਮਾਂ ਰਹਿੰਦੇ ਆਪਣੀ ਗੁੜੀਆ ਛਿੰਦੀ ਦੀ ਸ਼ਾਦੀ ਕਰ ਲਈਏ'- ਕਿਉਂ ਨਹੀਂ ਸਾਹਬ ਜੀ ਨੇਕ ਕੰਮ ਵਿੱਚ ਦੇਰੀ ਖੁਦਾ ਨੂੰ ਕਬੂਲ਼ ਨਹੀਂ ਕਲ ਹੀ ਮਹੂਰਤ ਕਢਾਓ।ਸਾਬਕਾ ਮੁੱਖ ਮੰਤਰੀ ਨਾਲ ਗੰਢ ਤੁਪ,ਮੁੱਕ ਮੁਕਾ ਕਰ ਮੁੰਡੇ ਨਾਲ ਸੌਦਾ ਕਰ ਵਿਆਹ ਦਾ ਦਿਨ ਨਿਸ਼ਚਿਤ ਕਰ ਲਿਆ।ਲੋਂਭ ਮੋਹ  ਮਾਇਆ ਹੰਕਾਰ ਕ੍ਰੌਧ ਦੀ ਅੱਗ ਦੋਨੋਂ ਤਰਫ਼ ਏਕ ਜੈਸੀ'।
    ਜਿੰਨੇ ਜੋਗਾ ਕੋਈ ਬਾਪ ਹੁੰਦਾ ਹੈ ਆਪਣੀ ਧੀ ਲਈ ਵੱਧ ਤੋਂ ਵੱਧ ਕਰਦਾ ਹੈ,ਪਰ ਮੰਤਰੀ ਦੀ ਨਹੀਂ ਇਹ ਤੇ ਮੁੱਖ ਮੰਤਰੀ ਦੀ ਕੁੜੀ ਦੀ ਸ਼ਾਦੀ ਸੀ।ਇਥੇ ਤਾਂ ਵੋਟਰਾਂ ਦੇ ਘਰ ਜਲਾ ਕੇ ਸ਼ਾਮਿਆਨੇ ਰੌਸ਼ਨ ਕੀਤੇ ਜਾਣੇ ਸਨ।'ਨੇਤਾ ਨੇਤਾ ਮਸੇਰ ਭਰਾ-ਥੋੜੀ ਜਿਹੀ ਵੀ ਕਸਰ ਰਹਿ ਜਾਂਦੀ ਤਾਂ ਰੁਤਬੇ ਤੇ ਮਿੱਟੀ ਪੈ ਜਾਂਦੀ।ਪੂਰੇ ਦੇਸ਼ ਵਿੱਚ ਹਰ ਸੂਬੇ ਦੇ ਹਰ ਮੰਤਰੀ ਨੂੰ ਬੁਲਾਵਾ ਭੇਜਿਆ ਗਿਆ।ਕੁਝ ਅੇਸੇ ਮਿੱਤਰ ਵੀ ਬੁਲਾਏ ਗਏ ਜਿਹਨਾਂ ਤੋਂ ਮੁੱਖ ਮੰਤਰੀ ਨੂੰ ਗੜਬੜੀ ਤੇ ਜਾਨ ਦਾ ਖਤਰਾ ਰਿਹਾ ਸੀ।ਹਜਾਰਾਂ ਦੀ ਗਿਣਤੀ ਵਿੱਚ ਸਕਿਉਰਟੀ ਵਾਲੇ' ਮੱਛਰ ਨਜ਼ਰ 'ਘੁਮਾਈ ਫਿਰਦੇ ਸਨ।ਦੱਸ ਹਜਾਰ ਬਰਾਤੀ ਆਉਣ ਦਾ ਸੰਕੇਤ ਸੀ।ਕੇਂਦਰ ਦੇ ਅਧਿਕਾਰੀ ਤੱਕ ਬੁਲਾਏ ਗਏ।ਸਿੱਧਾ ਹੀ ਅਖਬਾਰ ਦਾ ਉਤਲਾ ਪੰਨਾ ਆਪਣੀ ਲਾਡਲੀ ਦੇ  ਨਾਮ ਖ੍ਰੀਦ ਕੇ ਹਰ ਪ੍ਰਾਂਤ ਨੂੰ ਸੱਦਾ ਪੱਤਰ ਤੋਰਿਆ ਗਿਆ।
ਮੁੱਖੀਆ ਸਾਹਬ ਦੇ ਖੂਨ ਵਿੱਚ ਰਚੀ ਕਮੀਨਗੀ ਤਕੜੀ ਹੋ ਗਈ ਸੀ।ਉਹ ਨਹੀਂ ਸੀ ਚਾਹੁੰਦੇ ਕਿ ਭੁੱਖੜ ਜਿਹੇ ਵੋਟਰ ਹਾਲ ਵਿੱਚ ਵੜਨ ਕਿਤੇ ਇਹ ਨਾਂ ਹੋਵੇ ਟੱਬਰ ਸਮੇਤ ਪੇਂਡੂ ਪੇਟ ਭਰ ਜਾਣ ਤੇ ਬਰਾਤ ਦਾ ਖਾਣਾ ਥੁੜ ਜਾਵੇ ਤੇ ਥੂ ਥੂ ਹੋ ਜਾਵੇ।ਮੱਖਣ ਭਾਊ ਨੇ ਕਿਹਾ ਸਾਹਬ ਜੀ ਭੋਰਾ ਫਿਕਰ ਨਾ ਕਰੋ ਅੱਵਲ ਤੇ ਮੈਂ ਕਿਸੇ ਨੂੰ ਅੰਦਰ ਜਾਣ ਨੀਂ ਦੇਂਦਾ,ਪਰ ਸਾਹਬ ਜੀ ਆਪਾਂ ਕਿਹੜਾ ਪੱਲੇ ਤੋਂ ਕੁੱਝ ਲਾਉਣਾ ਹੈ,ਆਪਾਂ ਦੋ ਹਜਾਰ ਬੰਦੇ ਦਾ ਸਾਦਾ ਖਾਣਾ ਬਣਵਾ ਲੈਂਨੇ ਆਂ ਨਾਲੇ ਵਿਆਹ ਤੋਂ ਬਾਦ ਬਚਿਆ ਵੀ ਤੇ ਬਥੇਰਾ ਹੁੰਦਾ,ਸਾਹਬਜੀ ਵੋਟਾਂ ਤੇ ਆ ਗੀਆਂ ਆਪਾਂ ૴૴.।ਭਾਊ ਇਸੇ ਮੌਕੇ ਆਪਣੀ ਹੋਰ ਠੁੱਕ ਬਂਨਣੀ ਚਾਹੁੰਦਾ ਸੀ।ਤੇ ਉਹਦੀ ਵੋਟਾਂ ਨੇੜੈ ਦੀ ਬਾਤ ਵੀ ਸਾਹਬ ਨੂੰ ਚੌਕੰਨਾ ਕਰ ਗਈ।ਪਰ ਕਮੀਨਗੀ?
  ਭਾਊ ਭਾਂਵੇ ਠੀਕ ਬੋਲਦਾ ਹੈ ਫਿਰ ਵੀ ਇਹ ਛੋਟੇ ਲੋਕ ਇਂਨੇ ਨੇੜੇ ਨਹੀਂ ਲਾਉਣੇ ਚਾਹੀਦੇ ਉਹ ਵੀ ਠੱਠੀਆਂ ਬਸਤੀਆਂ ਦੇ,ਇਕ ਵਾਰ ਇਹਨਾਂ ਦਾ ਮੁਸਕ ਝੱਲ ਲਿਆ,ਫਿਰ ਵੇਖਾਂਗੇ ਵਰ੍ਹੇ ਨੂੰ।ਜੇ ਇੰਜ ਇਹਨਾਂ ਵੋਟਰਾਂ ਨੁੰ ਮੂੰਹ ਲਾਉਣ ਲਗੇ ਤੇ ਪੈ ਗਈ ਪੂਰੀ।ਚੇਤਾ ਮੈਨੂੰ ਜਦੋਂ ਮੈਂ ਸਹੁੰ ਖਾਣ ਤੋਂ ਬਾਦ ਮੈਂ ਇਲਾਕੇ ਵਿਚ ਧੰਨਵਾਦ ਕਰਨ ਗਿਆ ਸੀ ਤੇ ਕਿਵੇਂ ਹੇੜਾਂ ਦੀਆਂ ਹੇੜਾਂ ਆਪਣੇ ਕੰਮਾਂ ਦੇ ਲੰਬੇ ਪਰਚੇ ਚੁੱਕੀ ਆ ਘੇਰਾ ਪਾਇਆ ਸੀ। ਮੈਂ ਇਹਨਾਂ ਦੇ ਕੰਮਾ ਲਈ ਥੋੜਾ ਮੁੱਖ ਮੰਤਰੀ ਬਣਿਆ ਮੈਂ ਤੇ ਆਪਣੀ ਦਸਵੀਂ ਪੀੜ੍ਹੀ ਬਣਾਉਣੀ ਤੇ ਨਾਲੇ ਉਪਰ ਵਾਲਿਆਂ ਨੂੰ ਖੁਸ਼ ਰਖਣਾ ਹੈ।ਇਕ ਵਾਰ ਮੂੰਹ ਲਾ ਲਓ ਤੇ ਲਸੂੜੀ ਹੋ ਜਾਂਦੇ ਨੇ ਭੂੱਖੜ ਜਿਹੇ।ਇਹ ਨਹੀਂ ਇੰਨੇ ਜੋਗੇ ਕਿ ਪੰਜ ਸਾਲ ਪਹਿਲਾਂ ਦਾ ਚੇਤਾ ਰੱਖਣ।ਨਾਂ ਮੈਥੋਂ ਚਾਕਰੀ ਹੁੰਦੀ ਗਲੋਂ ਲੱਥੇ ਹੀ ਚੰਗੇ।ਆਹ ਸਕੱਤਰਾਂ ਤੇ ਗੰਨਮੈਨਾਂ ਦੀ ਫੋਜ ਕਦੋਂ ਕੰਮ ਆਵੇਗੀ?
    ਭਾਊ ਨੇ ਮੁੱਖ ਮੰਤਰੀ ਸਾਹਬ ਨੂੰ ਸਲਿਉਟ ਕਰਦੇ ਹੋਏ ਕਿਹਾ ,' ਸਾਹਬਜੀ ਤਸੱਲੀ ਰੱਖੌ ਜਿਸ ਤਰਾਂ ਆਪ ਚਾਹੋਗੇ ਉਂਵੇ ਹੀ ਹੋਵੇਗਾ ਬੰਦਾ ਤੇ ਕੀ ,ਕੀ ਮਜਾਲ ਕਿ ਪਰਿੰਦਾ ਸ਼ਮਿਆਨੇ ਦੇ ਉਤੋਂ ਦੀ ਵੀ ਲੰਘ ਸਕੇ,ਕਿਤੇ ਬਿੱਲਾ ਵੀ ਝਾਂਕ ਸਕੇ,ਮੈਂ ਜੋ ਹਾਂ,ਆਪ ਫਿਕਰ ਨਾ ਕਰੋ।
    ਭਾਊ ਨੇ ਆਪਣੇ ਚੇਲੇ ਬਾਲਕੇ ਪੂਰੇ ਸੂਬੇ ਵਿੱਚ ਖਿੰਡਾ ਦਿੱਤੇ,ਕਾਰਾਂ ਦੇ ਸ਼ੋਰੂਮਾਂ ਵਿੱਚੋ ਸੱਭ ਨਵੀਆਂ ਕਾਰਾਂ ਚੁਕਵਾ ਲਿਆਓ ਤੇ ਹਰ ਘਰ ਵਿਚੋਂ ਕਾਰ ਦੁੜਾ ਲਿਆਓ।ਹਜਾਰ ਬਾਰਾਂ ਸੌ ਕਾਰ ਬਰਾਤੀਆਂ ਨੁੰ ਏਅਰਪੋਰਟ ਤੋਂ ਲੈ ਕੇ ਸੂਬੇ ਦੇ ਸਾਰੇ ਹੋਟਲਾਂ ਤੇ ਪੁਚਾ ਦਿਓ।ਤੇ ਨਾਲ ਹੀ ਹਰ ਹੋਟਲ ਦੇ ਮਾਲਕ ਨੂੰ ਪੰਜਾਬੀ ਵਿੱਚ ਸਮਝਾ ਦੇਣਾ ਕਿ ਮੁੱਖ ਮੰਤਰੀ ਸਾਹਬ ਦੀ ਲਾਡਲੀ ਦੀ ਬਰਾਤ ਹੈ ਕੋਈ ਕਸਰ ਨਾਂ ਰਹੇ ਤੇ ਖਰਚੇ ਦੇ ਬਿਲ ਸੂਬੇ ਦੇ ਧਨਾਢਾਂ ਤੋਂ ਵਸੂਲੇ ਜਾਣ।ਗੁਰੂ ਜਿਹਨਾਂ ਦੇ ਟੱਪਣੇ ਚੇਲੇ ਜਾਣ ਛੜੱਪ ਅਨੁਸਾਰ ਭਾਊ ਦੇ ਚੇਲਿਆਂ ਨੇ ਹਜਾਰਾਂ ਕਾਰਾਂ ਚੁੱਕ ਲਈਆਂ,ਪੈਟਰੋਲ ਦੀਆਂ ਟੈਂਕੀਆਂ ਸਰਕਾਰ ਦੇ ਖਜਾਨੇ ਤੋਂ ਭਰਵਾ ਲਈਆਂ ਤੇ ਆਪਣੇ ਆਪ ਨੂੰ ਵੀ ਬਰਾਤੀ ਹੀ ਸਮਝ ਖੁਬ ਗੁਲਸ਼ਰੇ ਉਡਾਉਣ ਲਗੇ।
      ਵਿਚਾਰੇ ਹਮਾਤੜ ਜਿਹਨਾਂ ਨੇ ਰੱਖ ਰਖਾਓ ਲਈ ਬੈਂਕ ਤੋਂ ਕਰਜੇ ਲੈ ਕਾਰਾਂ ਲਈਆਂ ਸਨ ਥਾਣੇ ਰਿਪੋਰਟ ਲਿਖਾਉਣ ਗਏ ਤੇ ਅੱਗੋਂ ਥਾਣੇਦਾਰ ਨੇ ਗੁੱਝੈ ਸ਼ਬਦਾਂ ਚ ਸੁਣਾਇਆ,'ਸਫੇਦ ਵਸਤਰਾਂ ਵਿੱਚ ਆਏ ਜੇ ਸਫੇਦ ਹੀ ਘਰਾਂ ਨੂੰ ਚਲੇ ਜਾਓ ਤੇ ਅਵਾਜ਼ ਨਾਂ ਕੱਢਣਾ ਸ਼ਾਦੀ ਹੋ ਜਾਏ ਤੇ ਕਾਰਾਂ ਟੁਟੀਆਂ ਭੱਜੀਆਂ ਮੁੜ ਆਉਣਗੀਆਂ ਪਰ ਜੇ ਰਪਟ ਦਰਜ ਕਰਾਓਗੇ  ਅਸੀਂ ਤੇ ਕਰ ਲੈਣੀ  ਹੁਣ ਤੇ ਕੱਲੀ ਕਾਰ ਹੀ ਗਈ ਫਿਰ ਸਾਰਾ ਟੱਬਰ ਉਠਾ ਲੈ ਜਾਓਗੇ ਇਸ ਲਈ ਮੱਖਣ ਭਾਊ ਨਾਲ ਮਿੱਠੇ ਪਿਆਰੇ ਹੋਏ ਰਹੋ।
      ਹੋਟਲ ਮਾਲਕ ਜਾਣਦੇ ਸਨ ਕਿ ਮੱਖਣ ਭਾਊ ਉਂਜ ਇਨਸਾਫ਼ ਪਸੰਦ ਬੰਦਾ ਹੈ ਇਸਨੇ ਕਦੇ ਕਿਸੇ ਨਾਲ ਅਨਿਆਏ ਨਹੀਂ ਹੋਣ ਦਿੱਤਾ ਤੇ ਨਾਂ ਹੀ ਪੈਸੇ ਦਾ ਲਾਲਚੀ ਹੈ,ਉਹਨਾਂ ਨੇ ਭਾਊ ਨੂੰ ਰਾਸ਼ਨ ਪੁਚਾਉਣ ਲਈ ਬੇਨਤੀ ਕਰ ਦਿੱਤੀ ਉੰਂਜ ਉਹਨਾਂ ਨੂੰ ਪਤਾ ਸੀ ਮੁੱਖ ਮੰਤਰੀ ਹੁਣਾ ਸਰਕਾਰੀ ਖਜਾਨੇ ਤੇ ਭਾਰ ਪਾ ਕੇ ਵੀ ਟਕਾ ਨਹੀਂ ਦੇਣਾ।ਇਸ ਗਲ ਦਾ ਭਾਊ ਨੂੰ ਵੀ ਅੰਦੇਸ਼ਾ ਸੀ,ਸੋ ਭਾਊ ਨੇ ਵਿੱਤ ਮੰਤਰੀ ਸਾਹਬ ਨੂੰ ਵਿਸ਼ਵਾਸ ਦਿਲਾ ਕੇ ਪੇਂਡੂ ਵਿਕਾਸ ਦੇ ਖਾਤੇ ਦਾ ਸਾਰਾ ਫੰਡ ਹੋਟਲਾਂ ਦੇ ਨਾਮ ਭਿਜਵਾ ਦਿੱਤਾ।
    ਛੋਟੀ ਗੁੜੀਆ  ਲਾਡਲੀ ਦੇ ਵਿਆਹ ਦੇ ਕਾਰਡਾਂ ਦਾ ਖਰਚਾ ਚਾਰ ਲੱਖ ਰੁਪਏ ਹੋਇਆ।ਖ਼ਵਰੇ ਕਾਹਦੇ ਬਣਾਏ ਸੀ ਕਾਰਡ,ਦੱਸ ਦੱਸ ਹਜਾਰ ਦਾ ਇਕ ਕਾਰਡ,ਖੋਲ੍ਹਦੇ ਤੇ ਸੰਗੀਤ ਵਜਦਾ,ਚਾਰੇ ਪਾਸੇ ਮਹਿਕਾਂ ਖਿਲਰ ਜਾਂਦੀਆਂ ,ਹਰੀ ਨੀਲੀ ਰੌਸ਼ਨੀ ਪਸਰ ਜਾਂਦੀ।ਇਹ ਪੈਸਾ ਵੀ ਸੜਕ ਦੇ ਠੇਕੇਦਾਰ ਨੇ ਦਿੱਤਾ।ਹੋਰ ਉਤਲੇ ਖਰਚੇ ਸਫ਼ਾਈ ਸੇਵਕਾਂ ਦੇ ਠੇਕੇਦਾਰ ਨੂੰ ਕੁਝ ਤੇ ਕੁੱਝ ਸਕੁਲ਼ ਟੀਚਰਜ਼ ਦੇ ਠੇਕੇਦਾਰ ਦੇ ਜਿੰਮੇ ਲਾਏ।ਕਾਮਿਆਂ ਨੂੰ ਤਿੰਨ ਤਿੰਨ ਮਹੀਨੇ ਭੱਤਾ ਨਾ ਦਿੱਤਾ ਗਿਆ।ਸ਼ਰਾਬ ਦੇ ਕਾਰਖਨਿਆਂ ਵਿਚੌ ਅੰਗੂਰ ਦੀ ਬੇਟੀ ਦਾ ਹੜ ਆ ਗਿਆ ਜਿੰਨੀ ਪੀਤੀ ਉਨੀ ਨਾਲ ਵੀ ਲੈ ਗਏ ਬਰਾਤੀ।ਇਹਦਾ ਬਿਲ ਵੀ ਰੇਗੂਲਰ ਕਰਮਚਾਰੀਆਂ ਦੇ ਮਹਿੰਗਾਈ ਭੱਤਾ ਰੋਕ ਕੇ ਦਿੱਤਾ ਗਿਆ।ਗੁੜੀਆ ਦਾ ਵਿਆਹ ਇੰਨਾ ਸ਼ਾਨਦਾਰ ਕਿ ਵਲਾਇਤ ਦੀ ਰਾਜਕੁਮਾਰੀ ਡਾਇਨਾ ਦਾ ਵੀ ਕੀ ਮੁਕਾਬਲਾ ਕਰੇਗਾ?
       ਬਰਾਤੀਆਂ ਵਿਚੋਂ ਵੀ ਬਹੁਤਿਆਂ ਨੇ ਅੇੈਸਾ ਵਿਆਹ ਪਹਿਲਾਂ ਕਦੇ ਨਹੀਂ ਸੀ ਵੇਖਿਆ ਵਾਹਵਾ ਵਾਹਵਾ ਹੋ ਰਹੀ ਸੀ ਤੇ ਭਾਊ ਨੂੰ ਲਗ ਰਿਹਾ ਸੀ ਇਹ ਵਾਹਵਾ ਉਸਦੀ ਹੋ ਰਹੀ ਹੈ।ਭਾਊ ਆਪ ਤੇ ਸੰਯਮ ਵਿੱਚ ਰਹਿੰਦਾ ਸੀ ਪਰ ਉਸਦੇ ਚੇਲਿਆਂ ਦੀ ਤੇ ਅੱਜ ਦੁਨੀਆਂ ਹੀ ਬਦਲੀ ਪਈ ਸੀ।ਉਹਨਾ ਦੇ ਦਸੇ ਘਿਓ ਵਿੱਚ ਸਨ।ਚੰਗਾ ਕੈਸ਼ ਵੀ ਉਹਨਾਂ ਦੇ ਹੱਥ ਆ ਗਿਆ ਸੀ।ਉਹ ਇਕ ਦੂਜੇ ਨੂੰ ਇਸ਼ਾਰੇ ਦੇ ਰਹੇ ਸਨ ਭਰ ਲਓ ਭਰ ਲਓ ਵਿਆਹ ਇਕ ਵਾਰ ਹੀ ਹੁੰਦੈ ਬਲਕਿ ਅੇਸਾ ਵਿਆਹ ਤੇ ਸਦੀ ਵਿੱਚ ਇਕ ਵਾਰ ਹੂੰਦੈ ,'ਦਮ ਦਾ ਕੀ ਭਰੋਸਾ ਆਵੇ ਆਵੇ ਨਾ ਆਵੇ',ਲੁੱਟ ਲਓ ਮੌਜਾਂ,ਖਾਓ ਮਜੇ ਬੇਬਹਾਰੀ ਬਹਾਰ ਦੇ।ਨਾਲੇ ਜਿਹੜਾ ਬੰਦਾ ਉਹਨਾਂ ਵਲ ਮੂੰਹ ਨੀਂ ਸੀ ਕਰਦਾ ਅੱਜ ਹੱਥ ਮਿਲਾ ਰਿਹਾ ਸੀ।
     ਸਾਬਕਾ ਮੁੱਖ ਮੰਤਰੀ ਦੇ ਛੋਕਰੇ ਦੇ ਪੈਰ ਧਰਤੀ ਤੇ ਨਹੀਂ ਸੀ ਤੇ ਦਿਲ ਸੱਤਵੇਂ ਅਸਮਾਨ ਤੇ ਸੀ ਇੰਨਾ ਮਾਲ ਮਿਲ ਗਿਆ ਸੀ ਕਿ ਦੋ ਟਰੱਕ ਮਾਲ ਅਸਬਾਬ ਲਈ ਤੇ ਮਰਸਡੀਜ਼ ਨੋਟਾਂ ਦੀ ਭਰੀ ਲੈ ਕੇ ਜਾਣ ਲਈ ਇਕ ਹਜਾਰ ਸੁਰੱਖਿਆ ਕਰਮਚਾਰੀ ਨਾਲ ਛੱਡਣ ਗਏ।
  ਜਬਰੀ ਚੁੱਕੀਆਂ ਨਵੀਆਂ ਕਾਰਾਂ ਇਧਰ ਉਧਰ ਬੇਪਛਾਣ ਹਾਲਤ ਵਿੱਚ ਕੱਚੇ ਪੱਕੇ ਰਾਹ ਰੋਕੀ ਖੜੀਆਾਂ ਸਨ ਕਿਸੇ ਮਾਲਕ ਨੂੰ ਉਹਦੀ ਕਾਰ ਜਿਥੋਂ ਚੁੱਕੀ ਸੀ ਉਥੋਂ ਨਾ ਮਿਲੀ,ਭਾਊ ਦੇ ਚੇਲਿਆਂ ਨੇ ਲੋਕਾਂ ਨਾਲ ਚੰਗੀ ਨਹੀਂ ਸੀ ਕੀਤੀ ਪਰ ਭਾਊ ਨੂੰ ਇਸ ਬਰਬਾਦੀ ਦਾ ਅੇੈਸਾ ਝੋਰਾ ਲਗਾ ਕਿ ਉਹ ਸਾਧ ਬਣ ਇਕ ਡੇਰੇ ਤੇ ਜਾ ਵਸਿਆ,ਸ਼ੋਅ ਰੂਮਾਂ ਵਾਲਿਆਂ ਦਾ ਦੀਵਾਲੀਆ ਨਿਕਲ ਗਿਆ।
    ਤੇ ਇਸ ਤਰਾਂ ਲਾਡਲੀ ਗੁੜੀਆ ਦੀ ਸੁਲੱਖਣੀ ਸ਼ਾਦੀ ਸੂਬੇ ਦੇ ਵਾਸੀਆਂ ਲਈ ਸੁਨਾਮੀ ਹੋ ਨਿਬੜੀ। ਦਿਨ ਦਿਹਾੜੇ ਸ਼ਰੇਆਮ ਹੋਈ ਇਸ ਲੁੱਟ ਨਾਲ ਆਉਣ ਵਾਲੇ ਪਤਾ ਨਹੀਂ ਕਿੰਨੇ ਵਰ੍ਹਿਆਂ ਤੱਕ ਸੂਬੇ ਦੀਆਂ ਬਾਕੀ ਧੀਆਂ ਧਿਆਣੀਆਂ  ਇਸਦਾ ਸੰਤਾਪ ਹੰਢਾਉਣ ਗੀਆਂ।
     ਇਕ ਤੇਰੀ ਸ਼ਾਦੀ,ਅਨੇਕਾਂ ਦੀ ਬਰਬਾਦੀ-
   ਜਾ ਧੀਏ ਛਿੰਦੀਏ ਤੇਰੀ ਪ੍ਰਫਲਤਾ ਤੋਂ ਸਾਡੀ ਆਬਾਦੀ ਕੁਰਬਾਨ॥
      ਵੋ ਦੇਖੌ ਜਲਾ ਘਰ ਕਿਸੀ ਕਾ, ਯੇ ਟੂਟੇ ਹੈਂ ਕਿਸਕੇ ਸਿਤਾਰੇ? ਯਹਾਂ ਕਿਸਮਤ ਹੰਸੀ
         ਅੋਰ ਅੇੈਸੇ ਹੰਸੀ ਕਿ ਰੋਨੇ ਲਗੇ ਗਮ ਕੇ ਮਾਰੇ॥
         ਮਿਹਰ ਕਰੀਂ ਰੱਬਾ ਮਿਹਰ ਕਰੀਂ!
       ਰਣਜੀਤ ਕੌਰ ਗੁੱਡੀ ਤਰਨ ਤਾਰਨ

''ਜਵਾਬ  ਦੇਹੀ ਤਾਂ ਬਣਦੀ ਹੈ '' - ਰਣਜੀਤ ਕੌਰ ਗੁੱਡੀ ਤਰਨ ਤਾਰਨ

    ਰੇਡੀਓ ਸਟੇਸ਼ਨ ਜਲੰਧਰ ਤੋਂ ਰੋਜ਼ ਸੁਬਹ ਸਵੇਰੇ ਦੇ ਪ੍ਰੋਗਰਾਮ ਵਿੱਚ ਖਬਰਾਂ ਸ਼ੁਰੂ ਹੋਣ ਤਂ ਪਹਿਲਾਂ ਮੁੱਖ ਮੰਤਰੀ ਪੰਜਾਬ ਦੀ ਰਸੀਲੀ ਮਿੱਠੀ ਅਵਾਜ਼ ਵਿੱਚ ਇਕ ਰਿਕਾਰਡਿੰਗ ਸੁਣਾਈ ਜਾਦੀ ਹੈ,'ਪੰਜਾਬ ਦਾ ਇਕ ਇਕ ਬੱਚਾ ਮੇਰਾ ਬੱਚਾ ਹੈ'।ਪੰਜਾਬ ਵਿੱਚ 800 ਸਮਾਰਟ ਸਕੂਲ ਬਣਾਏ ਗਏ ਹਨ।
    ਮੁੱਖ ਮੰਤਰੀ ਸਾਹਬ ਪਹਿਲੀ ਗਲ ਤਾਂ ਇਹ ਭੁੱਲ ਗਏ ਕਿ ਮਿੱਠਾ ਸੰਗਤਾਂ ਨੂੰ ਹੁਣ ਪਚਦਾ ਨਹੀਂ।
ਦੂਜੇ ਵਿਕੀ ਮਿਡਲੇਡਾ ਦਾ ਸਿਵਾ ਅਜੇ ਠੰਡਾ ਨਹੀਂ ਹੋਇਆ-ਉਹ ਕਿਸਦਾ ਦਾ ਬੱਚਾ ਹੈ?
ਤੀਜੇ 135 ਦਿਨ ਪੰਜਾਬ ਦਾ ਬੱਚਾ ਸੁਰਿੰਦਰ ਪਾਲ ਸਿੰਘ ਟਾਵਰ ਤੇ ਟੰਗਿਆ ਰਿਹਾ ਉਹ ਕਿਸਦਾ ਬੱਚਾ ਹੈ?
  ਖਾਕੀ ਲਾਠੀਆਂ ਖਾਂਦੇ ਬੇਰੁਜਗਾਰ ਖੂਦਕੁਸ਼ੀਆਂ ਕਰਦੇ ,ਨਸ਼ਾ ਕਰਦੇ ਕਿਸਦੇ ਬੱਚੇ ਹਨ? ਦੱਸਣਾ ਜਰੂਰ
  ਗਲੀਆਂ ਸੜਕਾਂ ਤੇ ਰੁਲਦਾ ਕਿਸਾਨ ਕਿਸਦਾ ਬੱਚਾ ਹੈ? ਜਵਾਬ ਤਾਂ ਬਣਦਾ ਹੈ-ਦੇ ਦਿਓ ਸਾਹਬ ਜੀ।
 ਸਮਾਰਟ ਸਕੂਲ ਨਹੀਂ ਕਾਗਜ਼ੀ ਸਕੂਲ।ਤੱਥ ਹੈ ਕਿ 670  ਸਕੂਲ ਬੰਦ ਕੀਤੇ ਗਏ ਹਨ।
   ਪੰਜਾਬ ਦਾ ਨਵਜੰਮਿਆ ਬੱਚਾ ਦੁਨੀਆ ਵਿੱਚ ਆਉਣ ਵੇਲੇ ਆਪਣੇ ਨਾਲ ਸਿਰ ਤੇ ਵੀਹ ਲੱਖ ਦਾ ਕਰਜ਼ਾ ਚੁੱਕੀ ਆ ਰਿਹਾ ਹੈ।ਹੈਰਾਨ ਪਰੇਸ਼ਾਨ ਹੈ ਪੰਜਾਬ ਤੇ ਸੱਭ ਦਾ ਪੇਟ ਭਰਨ ਵਾਲਾ ਸੀ ૶
      ਬਿੱਲੇ ਦੁੱਧ ਦੀ ਰਾਖੀ ਬੈਠੈ,ਇਹ ਕਾਲੇ ਲੇਖਾਂ ਵਾਲਾ ਚਿੱਟੀ ਕ੍ਰਾਂਤੀ ਪੰਜਾਬ
  ਨਵਜੋਤ ਸਿੰਘ ਸਿੱਧੂ ਦਾ ਜਿਕਰ ਕਰਨਾ ਨਹੀਂ ਚਾਹੀਦਾ,ਉਸਦਾ ਮਕਸਦ ਸਿਰਫ਼ ਇੰਨਾ ਹੈ ਕਿ ਉਹਦੀਆਂ ਡੱਡੂ ਟਪੂਸੀਆਂ ਕੈਮਰੇ ਚ ਆ ਜਾਣ,ਵਰਨਾ ਡਾ.ਨਵਜੋਤ ਕੌਰ ਸਿਧੂ ਜੇ ਇੰਨੇ ਹੀ ਲੋਕ ਹਿਤੈਸ਼ੀ ਹਨ ਤਾਂ ਸਿਧੂ ਜੋੜੈ ਨੇ ਕਿੰਨੇ ਲੋਕਾਂ ਨੂੰ ਡਾਕਟਰੀ ਸਹਾਇਤਾ ਦਿੱਤੀ?ਚਾਹੀਦਾ ਤਾਂ ਇਹ ਸੀ ਕਿ ਮੈਡਮ ਆਪਣੇ ਏਕੜਾਂ ਚ ਖਿਲਰੇ ਘਰ ਵਿੱਚ ਇਕ ਕਮਰਾ ਕਲਿਨਕ ਨੂੰ ਵਕਫ਼ ਕੀਤਾ ਹੂੰਦਾ ਉਹ ਜਿਹਨਾਂ ਦੀ ਪਹੁੰਚ ਹੀ ਨਹੀਂ ਡਾਕਟਰ ਤੱਕ ਮੈਡਮ ਆਪ ਉਸ ਤੱਕ ਪੁਜ ਕੇ ਉਹਦੀ ਮਲ੍ਹਮ ਪੱਟੀ ਕਰਦੇ ਤੇ ਕਰੋਨਾ ਵਿੱਚ ਆਪਣੇ ਵੋਟਰਾਂ ਦੀ ਮਦਦ ਕਰਦੇ।ਕਿਤੇ ਦੋ ਚਾਰ ਹਜਾਰ ਦੀਆਂ ਦਵਾਈਆਂ ਵੰਡ ਦੇਂਦੇ।
    ਕਲਿਨਿਕ ਨਹੀਂ ਬਣਾਉਣਾ ਤੇ ਇਕ ਨਰਸਿੰਗ ਟਰੇਨਿੰਗ ਹੋਮ ਹੀ ਬਣਾ ਦੇਂਦੇ ਜਿਥੇ ਕੁੜੀਆਂ ਮੁੰਡੇ ਮੁਫ਼ਤ ਵਿਦਿਆ ਪਾ ਕੇ ਲੋੜਵੰਦਾਂ ਤੱਕ ਸੇਵਾ ਪੁਚਾ ਦੇਂਦੇ ਤੇ ਸਿਧੂ ਨਾਮ ਕੁਝ ਸਾਲ ਰੌਸ਼ਨ ਰਹਿੰਦਾ!
    ਸ਼ੀਸ਼ਾ ਵੇਖੌ ਲਾਹਨਤ ਜਰੂਰ ਪਾਉਂਦਾ ਹੋਵੇਗਾ-ਕੀ ਹਾਲ ਹੈ ૶
     ਨਾਂ ਤੀਨ ਚੋਂ ਨਾ ਤੇਰਾਂ ਚੋਂ ਨਾ ਟੋਕਰੀ ਦੇ ਬੇਰਾਂ ਚੋਂ।ਸੰਭਲ ਲਓ ਚਾਰ ਮਹੀਨੇ ਬਾਕੀ ਹਨ ਅਜੇ।
 ਸੁੱਚਾ ਨੰਦ,ਗੰਗੂ ਬ੍ਰਾਹਮਣ, ,ਮਲਿਕ ਭਾਗੋ, ਰੂਹਾਂ ਜਮੀਰਾਂ ਤਾਂ ਉਹੋ ਹਨ ਬੱਸ ਨਾਮ ਹੀ ਬਦਲੇ ਹਨ।ਮਦਨ ਲਾਲ ਢੀਂਗਰਾ ਨਾ ਕੋਈ ਬਣ ਸਕਿਆ ਉਹਦੇ ਭਰਾ ਤੇ ਬਾਪ ਬਥੇਰੇ ਬਣ ਗਏ।
 ਆਮ ਆਦਮੀ ਪਾਰਟੀ -  ਨਿਲਜਿੋਓ ਲੱਜ ਤੁਹਾਨੂੰ ਨਹੀਂ-20 ਮੈਂਬਰੋ ਅਗਲੇ ਪੰਜ ਸਾਲਾਂ  ਲਈ ਜਾਗਦੇ ਖਾਬ ਸਜਾਈ ਫਿਰ ਰਹੇ ਹੋ,ਜਰਾ -ਪਿਛਲੇ ਪੰਜ ਸਾਲ ਦਾ ਹਿਸਾਬ ਤੇ ਜਵਾਬ ਤਾਂ ਪਹਿਲਾਂ ਦੇ ਦਿਓ।
 20 ਗਾਈਆਂ 20 ਖੇਤ ਵੀ ਉਜਾੜ ਸਕਦੀਆਂ ਹਨ ਤੇ ਸੱਠ ਹਜਾਰ ਰੁਪਏ ਮਹੀਨਾ ਕਮਾ ਵੀ ਸਕਦੀਆਂ ਹਨ।
   20 ਕੁੱਤੇ  ਕਿੰਨੀ ਤਬਾਹੀ ਲਿਆ ਸਕਦੇ ਹਨ ਤੇ ਕਿੰਨੀ ਚੌਕੀਦਾਰੀ ਕਰ  ਸਕਦੇ ਹਨ ਤੇ ਕਿੰਨੀ ਵਫ਼ਾਦਾਰੀ ਕਰ ਸਕਦੇ ਹਨ,ਖੁਬ ਜਾਣਦੇ ਹੋ ਆਪ ,ਆਪ ਵਾਲਿਓ।
20 ਸੈਨਿਕ  ਹਜਾਰਾਂ ਦੁਸ਼ਮਣਾਂ ਦੇ ਛੱਕੇ ਛੁੜਾ ਦੇਂਦੇ ਹਨ।
ਤੇ ਤੁਸੀ ਆਪ ਜੀ 20 ਜਣਿਆਂ ਨੇ ਪੰਜ ਸਾਲ ਇਕ ਕੱਖ ਭੰਨ੍ਹ ਕੇ ਦੂਹਰਾ ਨਹੀਂ ਕੀਤਾ।
ਵੀ੍ਹਹ ਬਹੁਤ ਵੱਡੀ ਤਾਕਤ ਹੁੰਦੀ ਹੈ।
    ਵੀਹ ਜਣੇ  ਇਕ ਅਵਾਜ਼ ਹੋ ਕੇ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਕਰਵਾ ਕੇ ਖਾਧੇ ਅੰਨ ਦਾ ਕੁਝ ਤੇ ਮੁੱਲ ਚੁਕਾ ਸਕਦੇ ਸੀ।ਪਰ ਅਫਸੋਸ૴૴૴૴
ਕਰਤਾਰ ਸਿੰਘ ਸਰਾਭਾ ,ਉਧਮ ਸਿੰਘ,ਮਦਨ ਲਾਲ ਢੀਂਗਰਾ ਸੁਭਾਸ਼ ਚੰਦਰ ਬੌਸ ਸਵਾਮੀ  ਵਿਨੋਬਾ ਭਾਵੇ ਸਵਾਮੀ ਵਿਵੇਕਾ ਨੰਦ ਸਰ ਛੋਟੂ ਰਾਮ ਇਕੱਲੇ ਹੀ ਤੁਰੇ ਸਨ ਇਹ ਇਤਿਹਾਸ ਆਪ ਨੇ ਪੜਿਆ ਨਹੀਂ ਤੇ ਸੁਣਿਆ ਜਰੂਰ ਹੋਵੇਗਾ। ਫਿਰ ਆਪ ਤਾਂ ਵੀਹ ਹੋ।
  ਜਦੋਂ ਵਿਧਾਇਕਾਂ ਦੇ ਭੱਤੇ ਵਧਾਏ ਜਾ ਰਹੇ ਸੀ,ਆਪ ਨਹੀਂ ਬੋਲੇ,ਕਿਉਂਕਿ ਆਪ ਦਾ ਲਾਭ ਸੀ।
 ਜਦੋਂ ਨਵੀਆਂ ਕਾਰਾਂ ਵੰਡੀਆ ਗਈਆਂ ਆਪ ਘੇਸਲ ਮਾਰ ਗਏ।
 ਮਾਫ਼ੀਆ ਗਰੁੱਪ ਪਹਿਲਾਂ ਵਾਗ ਹੀ ਸਰਗਰਮ ਆਪ ਬਾਪੂ ਦੇ ਗੁਰੂ ਬਣੇ ਰਹੇ।
ਸਫ਼ਾਈ ਸੇਵਕਾਂ ਨੁੰ ਕਈ ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਗਈ,ਆਪ ਨੇ ਕੀ ਕੀਤਾ ਜਵਾਬ ਦਿਓ ਜੀ।
ਬਿਜਲੀ ਦੇ ਬਿਲ ਕਰੋਨਾ ਦੀ ਬੇਕਾਰੀ ਵਿੱਚ ਮਾਫ ਕਰਨ ਦੇ ਥਾਂ ਰੇਟ ਹੋਰ ਵਧਾ ਕੇ ਵਸੂਲ ਕੀਤੇ ਗਏ ਆਪ ਚੁੱਪ ਰਹੇ।ਜੇ ਰੇਟ ਦੋ ਰੁਪਏ ਯੁਨਿਟ ਕਰ ਦਿੱਤਾ ਜਾਵੇ ਤਾਂ ਰੇਵੀਨਿਉ ਬਹੁਤ ਵੱਧ ਜਾਏਗਾ।ਏ ਸੀ ਇਕ ਦੇ ਥਾਂ ਚਾਰ ਚਲਣਗੇ।ਏ ਸੀ ਧੜਾ ਧੜ ਵਿਕਣਗੇ ਤੇ ਏ ਸੀ ਕੰਪਨੀਆਂ ਵਧੇਰੇ ਪਾਰਟੀ ਫੰਡ ਅਦਾ ਕਰਨਗੀਆਂ ਇਸ ਤਰਾਂ 117 ਦੀਆਂ ਪੰਜੇ ਘਿਓ ਵਿੱਚ ਹੋਣਗੇ ਤੇ ਬਿਜਲੀ ਚੋਰੀ ਖਤਮ ਹੋ ਜਾਵੇਗੀ।
 ਆਪ ਜਾਣਦੇ ਹੋ ਕਿ ਆਪ ਨੂੰ ਵੋਟਾਂ ਪਾਉਣ ਵਾਲੀ ਸ਼ਰੇਣੀ ਸ਼ਰਾਬ ਤੇ ਹੋਰ ਮੁਫ਼ਤ ਸਹੂਲਤਾਂ ਮਾਣਨ ਵਾਲੀ ਨਹੀਂ ਹੈ,ਇਹ ਸ਼ਰੇਣੀ ਬੁੱਧੀਜੀਵੀ ਤੇ ਪੰਜਾਬ ਵਿੱਚ ਤਬਦੀਲੀ ਪਸੰਦ ਵਾਲਿਆਂ ਦੀ ਹੈ ਜੋ ਪੰਜਾਬ ਨੂੰ ਹੋਰ ਗਰਕਣ ਤੋਂ ਬਚਾਉਣਾ ਚਾਹੁੰਦੀ ਹੈ।
135 ਦਿਨ ਸੁਰਿੰਦਰ ਪਾਲ ਸਿੰਘ ਟਾਵਰ ਤੇ ਟੰਗਿਆ ਰਿਹਾ,135 ਦਿਨ ਤੇ ਆਪ ਏ ਸੀ ਵਿੱਚ ਸੁੱਤੇ ਰਹੇ
ਕਰਮਚਾਰੀਆਂ ਤੇ ਪੈਨਸ਼ਨਰਾਂ ਨੇ ਬੇਕਾਰਾਂ ਦੀ ਮਦਦ ਵਾਸਤੇ ਬਣਦਾ ਸਰਦਾ ਹਿੱਸਾ ਪਾਇਆ,ਦੂਸਰਿਆਂ ਤੋਂ ਤਾਂ ਉਮੀਦ ਹੀ ਨਹੀਂ ਕੀਤੀ ਜਾ ਸਕਦੀ ਆਪ ਵਾਲਿਆਂ ਨੇ ਕੀ ਕੀਤਾ-ਇਕ ਮਿਸਾਲ ਹੀ ਕਾਇਮ ਕਰ ਦਿੱਤੀ ਹੁੰਦੀ।ਪਰ ਕਾਹਨੂੰ૴ਡਾਕਟਰ,ਮਨਿਸਟਰ,ਕ੍ਰਕਿਟਰ,ਕੰਟੇਕ੍ਰੇਕਟਰ, ਅੇਕਟਰ,ਆਪਣੇ ਕੁਨਬੇ ਤੋਂ ਅੱਗੇ ਵੇਖ ਲੈਣ ਤੇ ਪਾਪ ਲਗਦਾ ਹੈ।
  ਆਪ ਪੰਜਾਬੀ ਹੋ ਤੇ ਆਪ ਦੇ ਸਾਹਮਣੇ ਪੰਜਾਬੀ ਮਾਂ ਬੋਲੀ ਨਾਲ ਧੱਕਾ ਹੋ ਰਿਹਾ ਹੈ,ਵੀਹ ਜਣੇ ਮਿਲ ਕੇ ਖੱਪ ਪਾਉਣ ਲਗਦੇ ਤਾਂ ਵਿਰੋਧੀ ਵੀ ਤ੍ਰਹਿ ਜਾਂਦੇ ਪਰ ਆਪ ਤਾਂ ਕਾਂਗਰਸ ,ਅਕਾਲੀ ਭਾਜਪਾ ਨਾਲੋਂ ਵੱਖ ਹੀ ਨਹੀਂ ਹੋ ਸਕੇ।ਜੇ ਆਪ ਪੰਜਾਬੀ ਨਹੀਂ ਹੋ ਤਾਂ ਫਿਰ ਪੰਜਾਬ ਦੇ ਵਿਧਾਇਕ ਕਿਉਂ ੇਤੇ ਕਿਵੇਂ?
   ਆਪ ਦੇ ਸਾਹਮਣੇ ਜਮੀਨਾਂ ਵੇਚ ਆਇਲਟ ਕੁੜੀਆਂ ਖ੍ਰੀਦੀਆਂ ਜਾ ਰਹੀਆਂ ਹਨ ਤੇ ਮੁੰਡੇ ਕੁੜੀਆਂ ਤੋਂ ਪੰਜਾਬ ਵਿਰਵਾ ਹੋਈ ਜਾ ਰਿਹਾ ਹੈ। ਕੀ ਆਪ ਕਿਸੇ ਇਕ ਏਕੜ ਜਮੀਨ ਨੂੰ ਬਚਾਅ ਸਕੇ ਜਾਂ ਕਿਸੇ ਮੁੰਡੇ ਕੁੜੀ ਨੂੰ ਗਲਤ ਰਾਹ ਅਖਤਿਆਰ ਕਰਨ ਤੋਂ ਪ੍ਰੇਰ ਸਕੇ -ਨਾ= ਆਪ ਤਾਂ ਵਿਧਾਇਕ ਹੋ ਤੇ ਵਿਧਾਇਕ ਦਾ ਤਖ਼ਤ ਮਲਣ ਤੋਂ ਬਾਦ ਵੋਟਰ ਨਾਲ ਸੰਬੰਧ ਨਹੀਂ ਰਹਿੰਦਾ।
   ਚਾਰ ਕੁ ਦਿਨ ਪਹਿਲਾਂ  ਭਰਤੀ ਦੀ ਘਟਨਾ ਅਜੇ ਆਪ ਦੇ ਅੱਖਾਂ ਚ ਹੋਵੇਗੀ,ਇਹ ਆਪ ਦੇ ਸਾਹਮਣੇ ਅਨਿਆਏ ਆਪ ਦੇ ਹੱਥੀਂ ਗੁਜਰਿਆ ਹੈ।ਸੋਚ ਕੇ ਸ਼ਰਮ ૴૴ਪਰ ਜੇ ਕੀ ਸ਼ਰਮ ਆਪ ਦੇ ਫੁਟੇ ਕਰਮ-400 ਕਿਲੋਮੀਟਰ ਦੀ ਦੂਰੀ ਤੇ ਸੈਂਟਰ ਬਣਾਏ ਜਿਸ ਦੇ ਦੋ ਅੰਸ਼ ਪ੍ਰਤੱਖ ਹੋਏ-
 1-ਕਿ 1000 ਰੁਪਏ ਫੀਸ ਤਾਂ ਆ ਜਾਵੇ ਪਰ ਲੋੜਵੰਦ ਪਹੁੰਚ ਨਾ ਸਕਣ ,ਨਾ ਪਹੁੰਚਣਗੇ ਨਾ ਨੌਕਰੀ ਦੀ ਮੰਗ ਕਰਨਗੇ ૴ਮੁੱਖ ਮੰਤਰੀ ਤੇ ਸਮਾਜ ਭਲਾਈ ਮੰਤਰੀ ਸੱਚੇ ਸੁੱਚੇ ਸਾਬਤ ਹੋ ਜਾਣਗੇ।
 2૷ਸਰਕਾਰੀ ਬੱਸ ਸਰਵਿਸ ਅਲੋਪ ,ਮੰਤਰੀਆਂ ਦੀਆਂ ਬੱਸਾਂ ਦੀ ਆਮਦਨ ਕਰੋੜਾਂ ਵਿੱਚ-।
    ਜੀ ਹਾਂ ਆਪ ਨੇ ਸਰਕਾਰੀ ਬੱਸਾਂ ਦੀ ਬਹਾਲੀ ਲਈ ਕੀ ਕਦਮ ਚੁੱਕੇ ਕੀ ਉਪਰਾਲੇ ਕੀਤੇ ਜਰਾ ਆਪ ਚਾਨਣ ਤਾਂ ਪਾ ਦਿਓ।ਜੇ ਸਰਕਾਰੀ ਬੱਸ ਸਰਵਿਸ ਪ੍ਰਫੁਲਤ ਹੋ ਜਾਵੇ ਤਾਂ ਵੋਟਰਾਂ ਨੂੰ ਨਿਜੀ ਕਾਰਾਂ ਤੇ ਸਕੂਟਰ ਬਾਇਕ ਮਹਿੰਗੇ ਪਟਰੋਲ ਨਾਲ ਚਲਾਉਣ ਤੋਂ ਰਾਹਤ ਮਿਲੇ।
ਜੇ ਜਨਤਾ ਨੂੰ ਰਾਹਤ ਮਿਲੇ ਤਾਂ ਆਪ ਦੀ ਨੀਂਦਰ ਉਡ ਜਾਂਦੀ ਹੈ।
   ਪਾਣੀ ਦੀ ਸੰਭਾਲ ਲਈ ਆਪ ਨੇ ਕੀ ਕੀਤਾ?  ਕੁਝ ਤੇ ਜਵਾਬ ਦਿਓ-ਇੰਨੇ ਮੀਂਹ ਪਏ ਪਾਣੀ ਸਟੋਰ ਕਰਨ ਦੀ ਗਲ ਵੀ ਕੀਤੀ ਹੋਵੇ ,ਕਾਹਨੂੰ ,?ਸਹੁੰ ਕਿਉਂ ਤੋੜਨੀ? ਪੀਣ ਵਾਲੇ ਪਾਣੀ ਲਈ ਵੀ ਆਵਾਜ਼ ਨਹੀਂ ਉਠਾਈ,ਖਵਰੇ ਆਪ ਪੰਜਾਬ ਦੇ ਵਸਨੀਕ ਹੋ ਵੀ ਜਾਂ ਨਹੀਂ।ਜਵਾਬਦੇਹੀ ਬਣਦੀ ਹੈ।
ਜਿਹੜਾ ਆਇਆ ਖਾਊ ਯਾਰ,,ਭਾਈਏ ਦੀ ਜਗੀਰ ਸਮਝ ਵੇਚੀ ਗਿਆ।ਪਹਿਲੇ ਪੰਜਾਬ ਦੀ ਪੰਜੋ ਬਣਾ ਛੱਡੀ ਤੇ  ਹੁਣ ਪੰਜੀ ਬਣਾਉਣ ਦਾ ਹਰ ਹਰਬਾ ਵਰਤਿਆ ਜਾ ਰਿਹੈ।  ਇਕ ਦਿਨ ਅੇੈਸਾ ਵੀ ਸੀ---
     ਸੋਹਣੇ ਦੇਸ਼ਾਂ ਵਿਚੋਂ ਦੇਸ ਪੰਜਾਬ ਨੀ ਸਈਓ,ਜਿਵੇਂ ਫੁਲਾਂ ਵਿਚੋਂ ਫੂੱਲ ਗੁਲਾਬ ਨੀ ਸਈਓ
           ਰਾਜਾਂ ਵਿਚੋਂ ਰਾਜਾ ਨਵਾਬ ਨੀ ਸਈਓ॥
   ਤੇ ਅੱਜ---''ਚਿਪਕਿਆ ਪੇਟ ਪਿੰਜਰ ਤੇ ਚੀਥੜੈ ਇਹ ਕਿਸਮਤ ਹੈ ਅੱਜ ਦੇ ਪੰਜਾਬ ਦੀ
               ਕਰ ਭਲਾ ਖਾਹ ਜੁੱਤੀਆਂ ਇਹ ਗਾਥਾ ਹੈ ਗੁਜਰੇ ਨਵਾਬ ਦੀ
               ਸਿਆਸੀ ਦੀਮਕ ਨੇ ਚੂਸ ਲਈ ਸਾਰੀ ਲਾਲੀ ਗੁਲਾਬ ਦੀ॥
      '' ਸੁਰਖ ਗੁਲਾਬਾਂ ਦੇ ਮੌਸਮ ਵਿੱਚ ਫੁਲਾਂ ਦੇ ਰੰਗ ਕਾਲੇ''
     ਮੁਕਦੀ ਗਲ ਇਹ ਹੈ ਕਿ ਆਉਣ ਵਾਲੀ ਉਮਰ ਲਈ ਆਪ ਦੀ ਪੈਨਸ਼ਨ ਖਰੀ ਹੋ ਗਈ ਹੈ ਸੋ ਹੁਣ ਆਪ ਖੇੈਰੀ ਸੁੱਖੀ ਘਰੇ ਆਰਾਮ ਫਰਮਾਓ ਜੀ।   
    ਇਧਰ ਉਧਰ ਜਿਧਰ ਵੇਖੌ ਸਿਆਸੀ ਲੂੰਬੜ ਚਾਲਾਂ ਨੇ
    ਕੀ ਹੋਵੇਗਾ ਭਾਰਤ ਮਹਾਨ ਦਾ    ਖੁਦਾ ਜਾਨੇ  ਖੁਦਾ ਜਾਨੇ !   
       ਸ਼ਾਵਾ ਨੀ ਈ.ਵੀ. ਅੇਮ .  ਤੇਰਾ ਹੀ ਆਸਰਾ

ਵੀਹ ਨੁਕਤੇ - ਰਣਜੀਤ ਕੌਰ ਗੁੱਡੀ ਤਰਨ ਤਾਰਨ

ਕੁਝ ਦਿਨ ਪਹਿਲੇ ਦੀ ਗਲ ਹੈ ਇਕ ਵੀਡੀਓ ਵੇਖਣ ਸੁਣਨ ਨੂੰ ਮਿਲੀ ਜਿਸ ਵਿੱਚ ਇਕ ਪਰੈਸ ਰਿਪੋਰਟਰ ਮਾਨਯੋਗ ਵਿੱਤ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਨੂੰ ਸਵਾਲ ਕਰ ਰਿਹਾ ਸੀ ਕਿ ਪੰਜਾਬ ਦਿੱਲੀ ਵਾਂਗ ਤਰੱਕੀ ਕਿਉਂ  ਨਹੀਂ ਕਰ ਸਕਿਆ?
     ਵਿੱਤ ਮੰਤਰੀ ਨੇ ਗੋਲ ਮੋਲ ਜਵਾਬ ਦੇ ਕੇ ਆਪਣੇ ਊਣ ਛੁਪਾ ਲਏ।
ਰਿਪੋਰਟਰ ਨੇ ਪੁਛਿਆ ਕਿ ਪੰਜਾਬ ਦੀ ਧਰਤੀ ਕੁਦਰਤੀ ਸਾਧਨ/ ਸੋਮਿਆਂ ਨਾਲ ਭਰਪੂਰ ਹੈ,ਜਦ ਕਿ ਦਿਲੀ ਨੂੰ ਐੇਸਾ ਕੁਝ ਵੀ ਨਸੀਬ ਨ੍ਹਹੀਂ ਤੇ ਪੰਜਾਬ ਖੁਦ ਮੁਖਤਾਰ ਰਾਜ ਵੀ ਹੈ,ਫਿਰ ਕਿਉਂ ਫਾਡੀ ਹੈ?
         ਵਿੱਤ ਮੰਤਰੀ ਸਾਹਬ ਨੇ ਦਸਿਆ ਅਸੀਂ ਇੰਨੇ ਹਜਾਰ ਨੌਕਰੀਆਂ  ਦੇ ਚੁਕੇ ਹਾਂ ਤੇ ਬੇਰੁਜਗਾਰੀ ਬਹੁਤ ਘੱਟ ਰਹਿ ਗਈ ਹੈ,ਸਕੂਲਾਂ ਦੀ ਦਿੱਖ ਨਵੀਂ ਹੋ ਗਈ ਹੈ,ਹਸਪਤਾਲ ਵਾਧੂ ਹਨ।
  ਸੁਣ ਕੇ ਸ਼ਾਇਰ ਦੇ ਬੋਲ ਯਾਦ ਆ ਗਏ૷
''ਇਸ ਦੇਸ਼ ਦੇ ਬੱਚੇ ਅਨ੍ਹਪੜ੍ਹ ਦੌਲਤ ਕੇ ਬਂਟਵਾਰੇ ਸੇ
ਕਾਗਜ਼ ਪੇ ਛਾਏ ਐੇਲਾਨੋ ਸੇ ਮਸਲੇ ਹੱਲ ਹੋਨੇਂਗੇ ਨਹੀ॥ਂ
          ਕੁਝ ਕੁ ਸੁਝਾਅ ਹਨ ਜੋ ਅਮਲ ਵਿੱਚ ਲਿਆਂਦੇ ਜਾਣ ਤਾਂ ਕੋਈ ਐੇਸੀ ਗਲ ਨਹੀਂ ਕਿ ਪੰਜਾਬ ਰਿਫੁਉਜੀ ਕੈਂਪ ਵਿਚੋਂ ਨਿਕਲ ਸੈੱਟ ਨਾਂ ਹੋ ਸਕੇ। ਹੁਣ ਤੁਸੀਂ ਹੈਰਾਨ ਹੋਵੋਗੇ ਪੰਜਾਬ ਰਿਫੁਉਜੀ-? -ਜੀ ਹਾਂ ਜਿਸ ਤਰਾਂ ਪੰਜਾਬੀ ਪ੍ਰਵਾਸੀ ਹੋ ਰਹੇ ਹਨ,ਜਿਸ ਤਰਾਂ ਪੰਜਾਬੀਆਂ ਦੇ ਹੱਥਾਂ ਵਿਚੋਂ ਕਿਰਤ ਖੋਹ ਲਈ ਗਈ ਹੈ ਤੇ ਮੁਫ਼ਤ ਸਹੂਲਤਾਂ ਦੇ ਕੇ ਜਨਤਾ ਵਿੱਚ ਕਾਣੀ ਵੰਡ ਪਾ ਦਿਤੀ ਗਈ ਹੈ।ਲਾਰੇ ਲਾ ਲਾ ਕੇ ਵੋਟਾਂ ਬਟੋਰਨਾਂ ਹੀ ਧਰਮ ਕਰਮ ਸਮਝ ਲਿਆ ਗਿਆ ਹੈ,ਸੁਰੱਖਿਆ ਸਾਧਨ ਲੋੜਵੰਦ ਤੱਕ ਪੁਜਦੇ ਹੀ ਨਹੀਂ,ਤੇ ਫਿਰ ਇਹ ਰਿਫੁਉਜੀ ਕੈਂਪ ਹੀ ਤਾਂ ਹੈ।
    ਅਮਲ ਤੇ ਕਰਮ ਯੋਗ ਨੁਕਤੇ==
ਪੰਜਾਬ ਦੇ ਕਮਾਊ ਪੁੱਤ ਮਸਲਨ ਕਮਾਊ ਇਦਾਰੇ ਜਿਵੇੰ ਬਿਜਲੀ ਬੋਰਡ,ਰੋਡਵੇਜ਼,ਮਾਲ ਮਹਿਕਮਾ ,ਨਹਿਰੀ ਤੇ ਸਿੰਚਾਈ ਮਹਿਕਮਾ,ਇਹਨਾਂ ਦਾ  ਕੌਮੀਕਰਣ ਕਰ ਦਿੱਤਾ ਜਾਏ ।
ਇਕ ਸਾਲ ਵਾਸਤੇ ਨਿਜੀ ਬੱਸਾਂ ਲੋਕਲ ਤੱਕ ਹੀ ਰਖੀਆਂ ਜਾਣ।
ਮੁਫ਼ਤ ਦਿਤੀ ਜਾਂਦੀ ਬਿਜਲੀ ਸਹੂਲਤ ਤੁਰੰਤ ਬੰਦ ਕਰ ਦਿਤੀ ਜਾਏ।
ਇਕ ਸਾਲ ਵਾਸਤੇ ਵਿਧਾਇਕਾਂ ਅਤੇ ਸਕੱਤਰਾਂ ਦੀਆਂ ਮੁਫ਼ਤ ਸਹੂਲਤਾਂ ਤੇ ਪੈਨਸ਼ਨਾਂ ਰੋਕ ਦਿਤੀਆਂ ਜਾਣ।ਬਾਦਲ ਐਂਡ ਸਨਜ਼ ਨੂੰ ਹਰ ਮਹੀਨੇ 25 ਲੱਖ ਜੋ ਨਕਦ ਦਿਤਾ ਜਾਂਦਾ ਹੈ ਉਹ ਇਕ ਸਾਲ ਨਾਂ ਦਿੱਤਾ ਜਾਵੇ।ਜਾਂ ਫਿਰ ਉਹ ਖੁਦ ਦਾਨ ਕਰ ਦੇਣ!
ਹਰੇਕ ਗੁਰਦਵਾਰੇ ਨੂੰ ਇਕ ਹਸਪਤਾਲ ਤੇ ਵੱਡੇ ਮੰਦਿਰਾਂ ਨੂੰ ਪੰਜ ਪੰਜ ਹਸਪਤਾਲ ਦਿਤੇ ਜਾਣ ਜੋ ਮੰਦਿਰ ਦਾ ਚੜ੍ਹਾਵਾ ਹੀਰੇ ਮੋਤੀ ਨਕਦੀ ਜਨ ਜਨ ਦੀ ਸਿਹਤ ਸਹੂਲਤ ਬਣ ਜਾਵੇ।
ਲੱਖ ਲੱਖ ਤਨਖਾਹ ਲੈਣ ਵਾਲੇ ਪੁਰਾਣੇ ਕਰਮਚਾਰੀਆਂ ਦੀ ਥਾਂ ਯੋਗਤਾ ਅਨੁਸਾਰ ਉਹਨਾਂ ਦੇ ਹੀ ਧੀ ਪੁੱਤ ਨੂੰ 1% ਕੋਟੇ ਅਧੀਨ ਪੰਦਰਾਂ ਪੰਦਰਾਂ ਹਜਾਰ ਵਿੱਚ ਨਿਯੁਕਤ ਕਰ ਲਿਆ ਜਾਵੇ।ਇਸ ਨਾਲ ਪੜ੍ਹੇ ਲਿਖੇ ਤੇ ਹੁਨਰਮੰਦਾਂ ਦੀ ਬੇਰੁਜਗਾਰੀ ਵੀ ਦੂਰ ਹੋ ਜਾਵੇਗੀ ਤੇ ਇਦਾਰੇ ਸਮੇਂ ਦੇ ਹਾਣੀ ਵੀ ਬਣ ਜਾਣਗੇ।ਇਸ ਤਰਾਂ ਇਕ ਲੱਖ ਵਿੱਚ ਚਾਲੀ ਪੰਜਾਹ ਮੈਂਬਰ ਪੇਟ ਭਰ ਰੱਜ ਸਕਣਗੇ।
ਦੋ ਦੋ ਪੈਨਸ਼ਨਾਂ ਲੈਣ ਵਾਲੇ ਪੈਂਹਠ ਸਾਲਾ ਰਿਟਾਇਰੀ ਦੀ ਫੈੇਮਲੀ ਪੈਨਸ਼ਨ ਬੰਦ ਕਰ ਦਿੱਤੀ ਜਾਵੇ ਕਿਉਂਕਿ ਉਹਨਾਂ ਦੀ ਫੇੈਮਲੀ ਵਾਧੂ ਸੈੱਟ ਹੋ ਚੁੱਕੀ ਹੈ।ਸ਼ਗੁਨ ਸਕੀੰਮ ਖਤਮ ਕਰਕੇ ਬੁਢਾਪਾ ਪੈਨਸ਼ਨ ਦੋ ਹਜਾਰ ਕੀਤੀ ਜਾਵੇ।ਸਮੂਹਿਕ ਸ਼ਾਦੀਆਂ ਦਾ ਢੌਂਗ ਬੰਦ ਕੀਤਾ ਜਾਵੇ।
ਥਰਮਲ ਬੰਦ ਕਰਕੇ ਬਿਜਲੀ ਪਾਣੀ/ ਡੈਮ ਤੋਂ ਬਣਾਈ ਜਾਵੇ ਤੇ ਬਿਜਲੀ ਮਹਿਕਮਾ ਸਰਕਾਰ ਦੇ ਅਧੀਨ ਕੀਤਾ ਜਾਵੇ।ਭਾਖੜਾ ਡੈਮ ਹਿਮਾਚਲ ਤੋਂ ਵਾਪਸ ਲਿਆ ਜਾਵੇ।
ਸੌਲਰ ਸਿਸਟਮ ਨੂੰ ਬੜ੍ਹਾਵਾ ਦਿਤਾ ਜਾਵੇ।ਅੇਸੇ ਹੀ ਬਾਕੀ ਕੁਦਰਤੀ ਸੋਮਿਆਂ/ਸਾਧਨਾਂ ਦੀ ਵਰਤੋਂ  ਜਨਹਿੱਤ ਵਿੱਚ ਕੀਤੀ ਜਾਵੇ।
ਨਵੀਆਂ ਨਹਿਰਾਂ ਕੱਢੀਆਂ ਜਾਣ ਤੇ ਕਿਸਾਨਾਂ ਨੂੰ ਨਹਿਰੀ ਪਾਣੀ ਉਪਲੱਬਧ ਕਰਾਇਆ ਜਾਵੇ
ਟੂਰਿਸਟ ਸਪਾਟ ਨਵਿਆਏ ਜਾਣ।
ਮਾਨਤਾ ਪ੍ਰਾਪਤ ਸਕੂਲ਼ ਹਸਪਤਾਲ ਤੇ ਸਾਧਾਂ ਦੇ ਡੇਰਿਆਂ ਦਾ ਕੌਮੀਕਰਣ ਕੀਤਾ ਜਾਵੇ।  
ਇਸ ਸਾਲ ਭਰਪੂਰ ਬਰਸਾਤ ਹੋਈ,ਬਰਸਾਤ ਦਾ ਪਾਣੀ ਸਹੀ ਤਰਾਂ ਸੰਭਾਲਿਆ ਜਾਵੇ,ਤਾਂ ਪੰਜਾਬ ਸੋਕੇ ਅਤੇ ਡਿਗਦੇ ਜਾਂਦੇ ਪੱਧਰ ਤੋਂ ਕਾਫ਼ੀ ਹੱਦ ਤੱਕ ਬਚਾਅ ਕਰ ਲਵੇਗਾ।
ਅੇਮ.ਸੀ ਤੇ ਸਰਪੰਚ ਤਾਲੀਮ ਯਾਫ਼ਤਾ ਚੁਣੇ ਜਾਣ ਤਾਂ ਜੋ ਉਹ ਇਲਾਕੇ ਦੀ ਬੇਹਤਰੀ ਲਈ ਮਿਲੀ ਗਰਾਂਟ ਦਾ ਸਦਉਪਯੋਗ ਕਰ ਸਕਣ।
ਅਧਿਕਾਰੀ ਘੱਟ ਤੇ ਕਰਮੀਆਂ ਦੀ ਗਿਣਤੀ ਡਬਲ ਕਰ ਦਿੱਤੀ ਜਾਵੇ।
ਅਧਿਕਾਰੀ,ਮੰਤਰੀ ਤੇ ਅੇਮ.ਸੀ ਦੀ ਸਭਾ ਬੁਲਾ ਕੇ ਉਹਨਾਂ ਨੂੰ ਸਿਰਫ਼ ਇਕ ਸਾਲ ਲਈ ਆਪਣੇ ਮੁਫ਼ਾਦਾਂ ਤੋਂ ਉਪਰ ਉਠ ਕੇ ਕੌਮ ਲਈ ਸੰਵੇਦਨਸ਼ੀਲ ਹੋ ਕੇ ਕਾਰਜ ਕਰਨ ਲਈ ਪ੍ਰੇਰਿਆ ਤੇ ਉਤਸ਼ਾਹਤ ਕੀਤਾ ਜਾਵੇ,ਤੇ ਉਹਨਾ ਦੀ ਉਜਰਤ ਵਿਕਾਸ ਵੇਖ ਕੇ ਅਦਾ ਕੀਤੀ ਜਾਵੇ ਨਾਂ ਕਿ ਸਿਆਸੀ ਪੱਖ ਮੁਖ ਰੱਖ ਕੇ।
 ਟੈਕਸਾਂ ਦੀ ਰਕਮ ਜਨਤਾ ਦੀ ਭਲਾਈ ਲਈ ਵਰਤੀ ਜਾਵੇ।
ਪਰਵਾਜ਼ ਦੀ ਨਕੇਲ ਤੰਗ ਕੀਤੀ ਜਾਵੇ ਤਾਂ ਜੋ ਦੇਸ਼ ਦਾ ਪੇੈਸਾ ਦੇਸ਼ ਵਿੱਚ ਹੀ ਰਹੇ।
ਸਾਰੇ ਮਨਿਸਟਰ,ਡਾਕਟਰ,ਕੰਟਰੇਕਟਰ,ਕ੍ਰੁਕਿਟਰ,ਅੇੈਕਟਰ,ਮਾਸਟਰ,ਗੈਗਸਟਰ ਤੋਂ ਟੈਕਸ ਵਸੂਲੀ ਤੇ ਬਿਜਲੀ ਪਾਣੀ ਦੇ ਬਿਲ ਉਗਰਾਹੇ ਜਾਣ ਤੇ ਮਨਿਸਟਰਾਂ ਤੋਂ ਟੌਲ ਟੈਕਸ ਲਿਆ ਜਾਵੇ.ਵੱਡੀਆਂ ਗੱਡੀਆਂ ਤੇ ਮੁਫ਼ਤ ਪੇਟਰੋਲ ਦੀ ਸਹੂਲਤ ਖ਼ਤਮ ਕੀਤੀ ਜਾਵੇ।
ਪੰਜਾਬ ਖੇਤੀ ਪ੍ਰਧਾਨ ਸੂਬਾ ਸੀ ਪਰ ਹੁਣ ਖੇਤੀ ਹੇਠ ਰਕਬਾ ਦਿਨ ਬਦਿਨ ਘੱਟ ਰਿਹਾ ਹੈ,ਮਹਿੰਗੀ ਬਿਜਲੀ ਤੇ ਮੰਡੀ ਨਾ ਹੋਣ ਕਾਰਨ ਉਦਯੋਗ ਬਾਹਰ ਚਲੇ ਗਏ ਹਨ,ਇਸਤੇ ਨਜ਼ਰਸਾਨੀ ਕੀਤੀ ਜਾਵੇ। ਕਮਿਸ਼ਨਰ ਅਧੀਨ ਟਾਸਕ ਫੋਰਸਾਂ ਬਣਾਈਆਂ ਜਾਣ ਜੋ ਕਿ ਯੋਜਨਾਂਵਾਂ ਨੂੰ ਲਾਗੂ ਕਰਾ ਕੇ ਉਸਨੂੰ ਅਮਲੀ ਰੂਪ ਨਿਸ਼ਚਿਤ ਕਰਾ ਸਕਣ।
ਉਪਰੋਕਤ ਸੱਭ ਕਾਗਜ਼ਾਂ ਵਿੱਚ ਹੈ ਪਰ ਇਸ ਨੂੰ ਅਮਲੀ ਜਾਮਾ ਪਹਿਨਾਉਣ ਦਾ ਉਦਮ ਕੀਤਾ ਜਾਏ ਤਾਂ ਪੰਜਾਬ ਦੋ ਸਾਲ ਵਿੱਚ ਚਾਲੀ ਸਾਲ ਪਹਿਲਾਂ ਵਾਲਾ ਰੁਤਬਾ ਮੁੜ ਹਾਸਲ ਕਰ ਲਵੇਗਾ।
           ਦਹਿਰ ਸੇ ਕਿਉਂ ਖਫ਼ਾ ਰਹੇਂ,ਚਰਖ਼ ਸੇ ਕਿਉਂ ਗਿਲਾ ਕਰੇਂ
           ਸਾਰਾ ਜਹਾਂ  ਆਦੂ ਸਹੀ,ਆਓ ਮੁਕਾਬਲਾ ਕਰੇਂ---ਸ਼ਹੀਦ ਭਗਤ ਸਿੰਘ
  ਇਸਸੇ ਪਹਿਲੇ ਕਿ ਹਾਲਾਤ ਤੁਮਹੇਂ ਬਦਲ ਦੇਂ,ਤੁਮ ਹਾਲਾਤ ਕੋ ਬਦਲ ਡਾਲੋ॥॥॥
        ਰਣਜੀਤ ਕੌਰ ਗੁੱਡੀ ਤਰਨ ਤਾਰਨ