Shiv Nath Dardi

ਕਾਦਾ ਤੁਰ ਗਿਆ - ਸ਼ਿਵਨਾਥ ਦਰਦੀ ਫ਼ਰੀਦਕੋਟ

ਕਾਦਾ ਤੁਰ ਗਿਆ ਦੂਰ ਵੇ ਸੱਜਣਾ ,
ਉਡ ਗਿਆ ਚਿਹਰੇ ਦਾ ਨੂਰ ਵੇ ਸੱਜਣਾ ।
ਪੈਰ ਪੈਰ ਤੇ ਦਿੰਦੇ ਨੇ ਧੋਖੇ ,
ਬੰਦੇ ਨਿਰੇ ਨੇ ਖਾਲੀ ਖੋਖੇ,
ਰੂਹ ਵੀ ਕਰਦੇ ਸੱਚੀ ਚੂਰ ਵੇ ਸੱਜਣਾ ।
ਕਾਦਾ ਤੁਰ ਗਿਆਂ...................
ਜੰਗਲ ਲਗਦਾ ਚਾਰ ਚੁਫੇਰੇ,
ਦਿਸਦੇ ਨਾ ਕੋਈ ਮੈਨੂੰ ਮੇਰੇ ,
ਮਰ ਜਾਊਂਗੀ ਤੇਰੀ ਹੂਰ ਵੇ ਸੱਜਣਾ ।
ਕਾਦਾ ਤੁਰ ਗਿਆਂ.....................
ਰੁਲ ਗਿਆ ਦੇਖ 'ਦਰਦੀ' ਵਿਚਾਰਾ,
ਦੇ ਜਾਅ ਆ ਕੇ ਤੂੰ ਸਹਾਰਾ,
ਸਹਿ ਲਈ ਹਰ ਇੱਕ ਦੀ ਘੂਰ ਵੇ ਸੱਜਣਾ ।
ਕਾਦਾ ਤੁਰ ਗਿਆਂ .........................
ਸ਼ਿਵਨਾਥ ਦਰਦੀ ਫ਼ਰੀਦਕੋਟ
ਸੰਪਰਕ :- 9855155392

ਕਲਯੁੱਗ - ਸ਼ਿਵਨਾਥ ਦਰਦੀ

ਲਾਸ਼ਾਂ ਸੜਕਾਂ ਤੇ ਰੁਲ ਰਹੀਆਂ ,
ਕੈਸਾ ਕਹਿਰ ਹੈ ਮੱਚਿਆ ,
ਹਰ ਅੱਖ ਵਿੱਚ ਅੱਥਰੂ ਦੇਖਲੈ ,
ਨਾ ਜਾਵੇ ਸਾਥੋਂ ਹੱਸਿਆ ।
ਮਾਪਿਆਂ ਹਿੱਸੇ ਬਿਰਧ ਆਸ਼ਰਮ ,
ਜੰਨਤ ਕਿਥੇ ਦੱਸ ਵੱਸਿਆ ।
ਰਿਸ਼ਤੇ ਟੁੱਟ ਕੇ ਬਿਖਰ ਰਹੇ ,
ਹਰ ਕੋਈ ਹਰਖ ਯਾਰੋ ਡੱਸਿਆ ।
ਕਿਥੋ ਚਾਨਣ ਢੂੰਡਦਾ  ਫਿਰਦਾ ,
ਹਰ ਪਾਸੇ ਕਾਲੀ ਮੱਸਿਆ ।
'ਦਰਦੀ' ਦਰਦ ਵੰਡਾਲੈ ਤੂੰ ,
ਤੈਨੂੰ ਕਿਹੜੇ ਕਲਯੁੱਗ ਡੱਸਿਆ ।
       ਸ਼ਿਵਨਾਥ ਦਰਦੀ
ਸੰਪਰਕ:-9855155392

ਅਸੀਂ ਬੰਦੇ ਸੀ ਓਏ ਲੱਖਾਂ ਦੇ - ਸ਼ਿਵਨਾਥ ਦਰਦੀ

ਬਣ ਪ੍ਰਛਾਵੇ ਰਹਿੰਦੇ ਸੀ ਓਹ ,
ਅੱਜ ਸੁਪਨੇ ਬਣਗੇ ਅੱਖਾਂ ਦੇ ,
ਕਰ ਗਏ ਮਿੱਟੀ ਦੇਖ ਲੈ ਤੂੰ ,
ਅਸੀਂ ਬੰਦੇ ਸੀ ਓਏ ਲੱਖਾਂ ਦੇ ।
ਭਟਕ ਰਹੀ ,  ਰੂਹ ਮੇਰੀ  ,
ਦੀਦਾਰ ਓਹਦਾ ਕਰਨ ਨੂੰ ,
ਬਸ ਇੱਕ ਝਲਕ ਮਿਲਜੇ ਕਾਫੀ,
ਥਾਂ ਮਿਲ ਜਾਵੇ , ਕਿਤੇ ਮਰਨ ਨੂੰ
ਮੁੱਲ ਵਫਾਂ ਦਾ ਕੋਈ  ਏਥੇ ,
ਮੁੱਲ ਪੈਂਦੇ ਨਾ ਜਿਵੇਂ ,ਕੱਖਾਂ ਦੇ ।
ਕਰ ਗਏ ਮਿੱਟੀ ..............
 ਹਰੀ ਭਰੀ ਸੜਦੀ ਧਰਤੀ  ,
ਬੱਦਲਾਂ ਦੇ ਓਏ ,ਪਾਣੀ ਬਿਨਾਂ
ਦਿਲ ਮੇਰਾ ਵੀ, ਇੰਝ ਸੜਦਾ
ਦਿਲਬਰ , ਦਿਲਜਾਨੀ ਬਿਨਾਂ ,
ਬੇਵੱਸ ,ਇਸ਼ਕ ਦੇ ਭੂਤ ਅੱਗੇ
ਯਾਦੂ ਮੰਤਰ , ਤਵੀਤ ਰੱਖਾਂ ਦੇ ।
ਕਰ ਗਏ ਮਿੱਟੀ ................
ਖੁਦ ਨੂੰ , ਕਿਵੇਂ ਮੈ ਯਾਰਾਂ
 ਬਿਰਹੋਂ ਦੀ ਭੱਠੀ ਝੋਕ ਲਵਾਂ ,
ਉਸਦੇ ਵੱਲ ਜਾਂਦੇ ਕਦਮਾਂ ਨੂੰ ,
ਦੱਸ ਕਿਵੇਂ ਮੈਂ ਰੋਕ ਲਵਾਂ ,
ਸੁੱਕ ਕੇ ਕਾਨਾ ,'ਦਰਦੀ' ਹੋਇਆਂ ,
ਦਿਲ ਵਿੱਚ ਪੰਡ ਰੱਖ ਸੱਕਾਂ ਦੇ ।
ਕਰ ਗਏ ਮਿੱਟੀ ................  .਼

ਸ਼ਿਵਨਾਥ ਦਰਦੀ
ਸੰਪਰਕ :- 9855155392ੱ

ਪੁਸਤਕ ਰੀਵੀਊ - ਸ਼ਿਵਨਾਥ ਦਰਦੀ

ਪੁਸਤਕ :- 'ਸਿੱਖੀ ਤੇ ਅਧਿਆਤਮਕ'
ਲੇਖਿਕਾ :- ਨਰੇਸ਼ ਕੁਮਾਰੀ
ਸੰਪਰਕ :- 00918146914590
ਪਬਲੀਕੇਸ਼ਨ :- ਸਪਤ ਰਿਸ਼ੀ ਪਬਲੀਕੇਸ਼ਨ ( ਚੰਡੀਗੜ੍ਹ )
ਮੁੱਲ :- 100/- ਸਫ਼ੇ :- 67
        ਪੁਸਤਕ 'ਸਿੱਖੀ ਤੇ ਅਧਿਆਤਮਕ' ਲੇਖਿਕਾ ਨਰੇਸ਼ ਕੁਮਾਰੀ ਜੀ ਦੀ ਪਲੇਠੀ ਪੁਸਤਕ ਹੈ । ਲੇਖਿਕਾ ਨਰੇਸ਼ ਕੁਮਾਰੀ ਜੀ ,ਜੋ ਕਿ ਅੱਜਕੱਲ ਨਿਊਜੀਲੈਡ ਦੇ ਸ਼ਹਿਰ ਆਕਲੈਂਡ ਦੀ ਧਰਤੀ ਤੇ ਰਹਿ ਰਹੇ ਹਨ । ਲੇਖਿਕਾ ਦੀ ਆਪਣੀ ਪਲੇਠੀ ਪੁਸਤਕ 'ਸਿੱਖੀ ਤੇ ਅਧਿਆਤਮਕ' ਮਕਸਦ ਸਿੱਖ ਧਰਮ ਦੀ ਸਚਾਈ ਨਾਲ ਪਾਠਕਾਂ ਤੇ ਸੰਗਤਾਂ ਨੂੰ ਰੂਬਰੂ ਕਰਵਾਉਣਾ ਹੈ । ਅੱਜ ,ਜਿਥੇ ਹਰ ਬੰਦੇ ਦੀ ਖਿੱਚ ਦੁਨੀਆਵੀ ਵਸਤਾਂ ਵੱਲ ਹੈ । ਹਰ ਇੱਕ ਬੰਦਾ ਪਰਮਾਤਮਾ ,ਵਾਹਿਗੂਰੁ ਦਾ ਨਾਂ ਭੁਲਾ , ਪੈਸੇ ਮਗਰ ਭੱਜ ਰਿਹਾ ਹੈ ,ਓਥੇ ਲੇਖਿਕਾ ਨਰੇਸ਼ ਕੁਮਾਰੀ ਜੀ ,ਪੁਸਤਕ 'ਸਿੱਖੀ ਤੇ ਅਧਿਆਤਮਕ' ਬੰਦੇ ਅਧਿਆਤਮਕ ਤੇ ਸਿੱਖੀ ਨਾਲ ਜੁੜਨ ਦਾ ਹੋਕਾ ਦਿੰਦੀ ਹੈ ਅਤੇ ਦਸ ਗੁਰੂ ਸਹਿਬਾਨ ਜੀਵਨ ਤੇ ਕੀਤੇ , ਸਮਾਜ ਸੁਧਾਰ ਕਾਰਜਾਂ ਤੇ ਚਾਨਣਾ ਪਾਉਂਦੀ ਹੈ ।
        ਲੇਖਿਕਾ ਨੇ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਤੱਕ ,ਸਮਾਜ ਸੁਧਾਰ ਕਾਰਜ, ਮਨੁੱਖ ਜਾਤੀ ਨੂੰ ਜਾਤ ਪਾਤ ਤੋਂ ਉੱਪਰ ਚੁੱਕਣਾ ਤੇ ਇੱਕ ਲੜੀ ਚ' ਪਰੋਣਾ , ਹਰ ਸਮਾਜਕ ਪ੍ਰਾਣੀ ਨੂੰ ਬੇਲੋੜੇ ਕਰਮ ਕਾਂਡਾਂ ਤੋਂ ਦੂਰ ਰਹਿਣਾ ,ਹੱਕ ਸੱਚ ਦੀ ਕਮਾਈ ਕਰਨਾ ਤੇ ਵੰਡ ਕੇ ਛੱਕਣਾ , ਇਕੋ ਪਰਮਾਤਮਾ ,ਵਾਹਿਗੁਰੂ ,ਪ੍ਰਭੂ ,ਜਗਤ ਦੇ ਪਾਲਣਹਾਰੇ ਦੀ ਨਿਰਸੁਆਰਥ ਭਗਤੀ ਬੰਦਗੀ ਕਰਨੀ । ਗੁਰੂ ਵਾਲੇ ਹੋ ਕੇ ,ਖਾਲਸਾ ,ਪਿਓਰ ,ਸਾਫ ਸੁਥਰੀ ,ਕੂੜ ਤੋਂ ਪਰੇ ਵਾਲੀ ਜ਼ਿੰਦਗੀ ਜਿਉਣ ਬਾਰੇ ਹੋਕਾ ਦਿੰਦੀ ਹੈ ।
         
       ਲੇਖਿਕਾ ਅਧਿਆਤਮਕ ਬਾਣੀ ਤੇ ਪ੍ਰਭੂ ਭਗਤੀ ਨਾਲ ਲਬਰੇਜ਼ ਹੈ ਤੇ ਜਪੁਜੀ ਸਾਹਿਬ ਦੀਆਂ ਕੁਝ ਤੁਕਾਂ ਦਾ ਉਲੇਖ ਕਰਦੀ ਹੈ ।
 " ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ।।
    ਸੋ ਪਾਤਿਸਾਹੁ ਸਾਹਾ ਪਾਤਿਸਾਹਿਬ ਨਾਨਕ ਰਹਣੁ ਰਜਾਈ।।  
       ਇਸ ਦਾ ਭਾਵ ਹੈ ਕਿ ਧਰਤੀ ਤੇ ਜੋ ਕੁਝ ਹੋ ਰਿਹਾ , ਉਸਦੀ ਮਰਜ਼ੀ ਨਾਲ ਹੋ ਰਿਹਾ । ਓਹ ਪਾਤਸ਼ਾਹ , ਇਹ ਸ੍ਰਿਸ਼ਟੀ ਚਲਾ ਰਿਹਾ । ਹੇ ਨਾਨਕ ਤੂੰ , ਉਸ ਸ਼ੁਕਰਾਨਾ ਕਰਿਆ ਕਰ।
     ਲੇਖਿਕਾ ਪੁਸਤਕ ਹੋਕਾ ਦਿੰਦੀ ਹੈ ਕਿ ਪਹਿਲੀ ਪਾਤਸ਼ਾਹੀ ਤੋਂ ਹਿੰਦੂ ,ਮੁਸਲਮਾਨ ਆਦਿ , ਹਰ ਜਾਤੀ ਦੇ ਲੋਕ , ਇੱਕੋ ਪੰਗਤ ਚ' ਬੈਠ ਲੰਗਰ ਛਕਦੇ ਸਨ । ਆਪਸੀ ਭਾਈਚਾਰਕ ਸਾਂਝ ਰੱਖਦੇ । ਜਦੋਂ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਕੈਦ ਕੀਤਾ ,ਓਦੋਂ ਵਜ਼ੀਰ ਖਾਨ ਨੇ ,ਓਨਾਂ ਦੀ ਮਦਦ ਕੀਤੀ । ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਦ ,ਓਨਾ ਦੇ ਅੰਤਿਮ ਸੰਸਕਾਰ ਲਈ ਭੋਇੰ ਖਰੀਦਣ ਵਾਲਾ ,ਹਿੰਦੂ ਸੀ । ਉਪਰੋਕਤ ਭਗਤ ਸਹਿਬਾਨ ਵੱਖ ਵੱਖ ਜਾਤਾਂ ,ਧਰਮਾਂ ਤੇ ਖਿੱਤਿਆਂ ਨਾਲ ਸਬੰਧਤ ਸਨ ।
        ਲੇਖਿਕਾ ,ਆਪਣੀ ਪੁਸਤਕ ਚ' ਲਿਖਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਚ' ਬਹੁਤ ਸਾਰੀਆਂ ਧਰਮ ਨਿਰਪੇਖਤਾ ਦੀਆਂ ਉਦਾਹਰਣਾਂ ਹਨ , ਜਿਵੇਂ ਕਿ ਗੁਰੂ ਰਵੀਦਾਸ ਜੀ ਬਾਣੀ , ਸ੍ਰੀ ਗੂਰੁ ਗ੍ਰੰਥ ਸਾਹਿਬ ਚ' ਸੰਕਲਿਤ ਹੈ ,ਗੁਰ ਰਵੀਦਾਸ ਜੀ , ਮਰੇ ਪਸੂਆਂ ਦਾ ਚੰਮ ਲਾਹੁਣ ਵਾਲੇ ਤੇ ਜੁੱਤੀਆਂ ਗੰਢਣ ਵਾਲੇ ਚਮਾਰ ਸਨ । ਇਵੇਂ ਕਬੀਰ ਜੀ ,ਜੁਲਾਹੇ ਸਨ । ਏਦਾਂ ਹੀ ਕਈ ਹੋਰ ਭਗਤ ਹੋਏ ਹਨ , ਭਗਤ ਨਾਮਦੇਵ ਜੀ , ਭਗਤ ਧੰਨਾ ਜੀ , ਭਗਤ ਪੀਪਾ ਜੀ , ਭਗਤ ਬੇਣੀ ਜੀ , ਭਗਤ ਜੈ ਦੇਵ  ਜੀ , ਭਗਤ ਸੈਨ ਜੀ ਤੇ ਬਾਬਾ ਸ਼ੇਖ ਫਰੀਦ ਜੀ ਦੀ ਬਾਣੀ , ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ । ਦਸਮ ਪਿਤਾ ਜੀ ,ਵੱਲੋਂ ਸਾਜੇ ਪੰਜ ਪਿਆਰੇ ਵੱਖ ਵੱਖ ਜਾਤੀਆਂ ਤੇ ਧਰਮਾਂ ਨਾਲ ਸਬੰਧ ਰੱਖਦੇ ਸੀ ।
ਲੇਖਿਕਾ ਆਪਣੀ ਪੁਸਤਕ ਚ' ਲਿਖਦੀ ਹੈ ਕਿ , ਓਹ ਇੱਕ ਸਧਾਰਨ ਬ੍ਰਾਹਮਣ ਪਰਿਵਾਰ ਨਾਲ ਸਬੰਧ ਰੱਖਣ ਵਾਲੀ ,ਇਸਤਰੀ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਅਧਿਆਤਮਕ ਤੌਰ ਤੇ ਜੁੜ ,ਉਸ ਨੂੰ ,ਬਹੁਤ ਸਾਰੀਆਂ ਨਿਆਮਤਾਂ ਦੀ ਬਖਸ਼ਿਸ਼ ਹੋਈ ਤੇ ਬਾਣੀ ਨੇ ,ਉਸਨੂੰ ਬਹੁਤ ਵੱਡੀਆਂ ਵੱਡੀਆਂ ਮੁਸ਼ਕਲਾਂ ਚੋ ਕੱਢਿਆ । ਓਨਾਂ ਨੇ ਆਪਣੀਆਂ , ਕੁਝ ਉਦਾਹਰਣਾਂ ਪੁਸਤਕ ਪੇਸ਼ ਕੀਤੀਆਂ ।
       ਆਪਣੀ ਪਲੇਠੀ ਪੁਸਤਕ "ਸਿੱਖੀ ਤੇ ਅਧਿਆਤਮਕ" ਵਿੱਚ ,ਓਹ ਸਿੱਖ ਧਰਮ ਬਾਰੇ ਲਿਖਦੇ ਹਨ ਕਿ , ਸਿੱਖ ਬਹਾਦਰੀ , ਕੌਮ ਲਈ ਸ਼ਹਾਦਤ , ਤਿਆਗ ਤੇ ਬਲੀਦਾਨ , ਨਿਰਮਤਾ ਤੇ ਅਧਿਆਤਮਕ ਨਾਲ ਭਰਪੂਰ ਹੈ , ਇਸ ਤਰਾਂ ਹੋਰ ਕੋਈ ਨਹੀਂ ਦੇਖਦਾ । ਸ੍ਰੀ ਗੂਰੁ ਗ੍ਰੰਥ ਸਾਹਿਬ ਜੀ ,ਸਾਨੂੰ ਗਰੀਬਾਂ ,ਮਜਲੂਮਾ ਦੀ ਮਦਦ ਲਈ ਪ੍ਰਰੇਦਾ ਹੈ । ਗੁਰੂ ਘਰਾਂ ਬੇਰੋਕ ਟੋਕ ਦੇ ਇਕੱਠੇ ਲੰਗਰ ਛਕਣ ਲਈ ਪ੍ਰਰੇਦਾ ਹੈ । ਆਓ ਸੱਚੀ ਸੁੱਚੀ ਬਾਣੀ ਦਾ ਜਾਪ ਕਰੀਏ । ਜ਼ਿੰਦਗੀ ਸਫਲ ਬਣਾਈਏ ।
      ਪਰਮਾਤਮਾ , ਲੇਖਿਕਾ ਨਰੇਸ਼ ਕੁਮਾਰੀ ਜੀ ,ਕਲਮ ਨੂੰ ਤਾਕਤ ਬਖਸ਼ੇ ਤੇ ਲੇਖਿਕਾ ਨਰੇਸ਼ ਕੁਮਾਰੀ ਜੀ ਸਹਿਤਕ ਖੇਤਰ ਚ' ਖੂਬ ਨਾਮਣਾ ਖੱਟੇ । ਲੇਖਿਕਾ ਨਰੇਸ਼ ਕੁਮਾਰੀ ਜੀ ਬਹੁਤ ਜਲਦ ਨਵੀਂ ਪੁਸਤਕ ਲੈ ,ਪਾਠਕਾਂ ਦੀ ਕਚਹਿਰੀ ਚ' ਹਾਜ਼ਰ ਹੋ ਰਹੀ। ਦੁਆਵਾਂ

ਸ਼ਿਵਨਾਥ ਦਰਦੀ
ਸੰਪਰਕ :- 9855155392

ਹਰ ਗਲੀ ਨੁੱਕਰ - ਸ਼ਿਵਨਾਥ ਦਰਦੀ

ਹਰ ਗਲੀ ਨੁੱਕਰ ,
ਤੇ ਮੋੜ ਖਤਰਨਾਕ ,
ਮੁੱਕੀ ਦਿਲ ਚੋਂ ਮੁਹੱਬਤ ,
ਨਾ ਕੋਈ ਹੀਰ ਰਾਝਾਂ ਚਾਕ ,
ਹਰ ਗਲੀ...................
ਪੈਸਾ ਖਾ ਗਿਆ ਸਾਰੇ ,
ਚੰਗੇ ਰਿਸ਼ਤੇ ਨਾਤੇ ,
ਅੱਧ ਪਚੰਦੇ ਤੇ ,
ਕੁਝ ਸਾਬਤ ਸਬਾਤੇ ,
ਪਾਪ ਭਰ ਗਿਆ ,ਆਲਮ ਚ'
ਕਿਧਰੇ ਰਿਹਾ ਨਾ ਪਾਕ ।
ਹਰ ਗਲੀ ..............
ਜਿੰਨੀ ਕਿਸ਼ਮਤ ਚ' ਲਿਖੀ ,
ਓਹ ਚੁੱਪ ਚਾਪ ਖਾ ਲੈ ,
ਜਿਹੜਾ ਆਪਣਾ ਬਣੇ ,
ਓਹਨੂੰ ਆਪਣਾ ਬਣਾ ਲੈ ,
ਫੇਰ ਪਛਤਾਉਣਾ ਪੈਣਾ ,
ਜਦੋਂ ਨਿਕਲ ਗਈ ਡਾਕ ।
ਹਰ ਗਲੀ ................
ਖਾਲੀ ਜੇਬ ਤੇ ,
ਖਾਲੀ ਬੰਦਾ ਪਿਆ ਦਿਸਦਾ ,
 ਅਮੀਰ ਜਿੰਨ੍ਹਾਂ ਹੋਵੇ ਪਾਪੀ ,
ਪਰ ਆਪਣਾ ਹੈ ਰਿਸ਼ਤਾ ,
ਤੋਲਿਆ ਅਮੀਰੀ ਗਰੀਬੀ ਚ ,
ਜਾਦਾਂ ਮਹੱਲਾਂ ਦਾ ਹਰ ਸਾਕ ।
ਹਰ ਗਲੀ ...............
ਇਹ ਸੂਰਜ ਤੇ ਚੰਨ ,
ਨਿੱਤ ਚੜ੍ਹਦੇ ਤੇ ਛਿਪਦੇ ,
ਇਹ ਦੇਸ਼ ਨੇ ਪਰਾਏ ,
ਨਾ ਬਣੇ ਕਦੇ ਕਿਸਦੇ ,
ਸਭ ਤੁਰ ਗਏ , ਏਥੋਂ
ਜਿਨ੍ਹਾਂ ਰੱਖੇ ਬਹੁਤੇ ਝਾਕ ‌।
ਹਰ ਗਲੀ  . ‌‌‌................
ਪੜ੍ਹ ਚਾਰ ਕੁ ਅੱਖਰ ,
ਸਭ ਬਣੇ ਨੇ ਸਿਆਣੇ ,
ਕਿਥੇ ਉਲਝੇ ਨੇ 'ਦਰਦੀ'
ਦੱਸ ਤੇਰੇ ਤਾਣੇ ਬਾਣੇ ,
ਜਿਹੜੀ ਦੇਹ ਤੇ ਕਰੇ ਮਾਣ ,
ਓਹ ਤਾਂ ਮੁੱਠੀ ਭਰ ਰਾਖ ।
ਹਰ ਗਲੀ ...............

ਸ਼ਿਵਨਾਥ ਦਰਦੀ
  ਸੰਪਰਕ 9855155392

ਸਾਡੀ ਜ਼ਿੰਦਗੀ - ਸ਼ਿਵਨਾਥ ਦਰਦੀ

ਅਸੀਂ ਤਾਂ ਆਪਣੀ ਜ਼ਿੰਦਗੀ ,
ਸੱਜਣਾਂ ਹਢਾਉਣ ਆਏ ਹਾਂ ।
ਐਸ਼ ਪ੍ਰਸਤ ਲੋਕਾਂ ਲਈ ,
ਸੁੱਖ ਸਾਧਨ ਬਣਾਉਣ ਆਏ ਹਾਂ ।
ਅਸੀਂ ਮਿਹਨਤਾਂ ਦੇ ਪੁਜਾਰੀ ,
ਖੂਨ ਪਸੀਨਾ ਵਹਾਉਣ ਆਏ ਹਾਂ ।
ਟੁੱਟਿਆ ਮੰਜਿਆਂ ਚ' ਲੰਘਦੀ ਰਾਤ ,
ਝਿੜਕਾਂ ਚ' ਦਿਨ ਬਤਾਉਣ ਆਏ ਹਾਂ ।
ਰੋਜ਼ ਮਰਦੀਆਂ ਰੀਝਾਂ ਸਾਡੀਆਂ ,
ਰੀਝਾਂ ਨੂੰ ਕਬਰੀਂ ਦਫ਼ਨਾਉਣ ਆਏ ਹਾਂ ।
ਰੋਂਦਿਆਂ ਧੋਂਦਿਆਂ ਮਰ ਜਾਣਾ 'ਦਰਦੀ',
ਕੁਝ ਦਿਨ ਮਹਿਫ਼ਲ ਰੁਸ਼ਨਾਉਣ ਆਏ ਹਾਂ ।
                       ਸ਼ਿਵਨਾਥ ਦਰਦੀ
             ਸੰਪਰਕ :- 9855155392
ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ।

 ਕਹਾਣੀ ( ਲੀਡਰੀ ਲੂਡਰੀ ) - ਸ਼ਿਵਨਾਥ ਦਰਦੀ


     ਵਜ਼ੀਰ ਸਿੰਘ 'ਸਤਿ ਸ੍ਰੀ ਆਕਾਲ' ਸੰਧੂ ਸਾਹਿਬ । 'ਸੰਧੂ ਸਾਹਿਬ' ਜ਼ਿੰਦਗੀ ਤਾਂ ਤੁਹਾਡੀ , ਸਾਰਾ ਪਿੰਡ , "ਤੁਹਾਡਾ ਸਤਿਕਾਰ ਕਰਦਾ, ਸਲਾਮ ਠੋਕਦਾ" । ਜਦੋਂ ਕੋਈ ਪਾਰਟੀ ਦਾ ਵੱਡਾ ਮੰਤਰੀ ਆਉਂਦਾ , ਤਹਾਨੂੰ ਨਾਲ ਬਿਠਾਇਆ ਜਾਂਦਾ । ਸਰਕਾਰੇ ਦਰਬਾਰੇ, ਤੁਹਾਡੀ ਪੂਰੀ ਸੁਣੀ ਜਾਂਦੀ । ਵੱਡੇ ਵੱਡੇ ਪੁਲਿਸ ਵਾਲੇ ਵੀ , ਤੁਹਾਨੂੰ ਸਲਾਮਾਂ ਠੋਕਦੇ ।
     ਮੈਂ ਰੱਬ ਕਹਿਣਾ , ਕਿਤੇ ਰੱਬ , ਮੈਨੂੰ ਵੀ ਲੀਡਰ ਬਣਾਂਦੇ , ਮੈਂ ਵੀ ਨਜ਼ਾਰੇ ਲਵਾਂ । ਜਿਵੇਂ ਚਾਰੇ ਪਾਸੇ 'ਸੰਧੂ ਸਾਹਿਬ', 'ਸੰਧੂ ਸਾਹਿਬ' ਹੁੰਦੀ , ਇਵੇਂ ਕਿਤੇ , ਮੇਰੀ ਵੀ ਕਿਤੇ , "ਜੈ ਜੈ ਕਾਰ ਹੋਜੇ" , "ਰੱਬ ਦੀ ਸੌਂਹ ਨਜ਼ਾਰ ਆ ਜੇ'' ।
      ਓ ਵਜ਼ੀਰ ਸਿਹਾਂ , "ਸਾਡੀ ਜ਼ਿੰਦਗੀ ਤਾਂ , ਇੱਕ ਖਿੱਦੋ ਵਰਗੀ " ! ਉਤੋਂ ਸੋਹਣੀ , ਅੰਦਰੋਂ ਲੀਰਾਂ ? ਇਹ ਸਲਾਮਾਂ ਤਾਂ ਮਤਲਬ ਦੀਆਂ । ਮੇਰਾ ਸਾਰਾ ਸਾਰਾ ਦਿਨ ਲੋਕਾਂ ਦੇ ਫੈਸਲਿਆਂ ਵਿਚ ਲੰਘ ਜਾਂਦਾ । ਕਈ ਵਾਰ ਤਾਂ , "ਰੋਟੀ ਵੀ ਨਸੀਬ ਨਹੀਂ ਹੁੰਦੀ" । ਅਫਸਰਾਂ ਨੂੰ ਸਿਫਾਰਸ਼ਾਂ ਕਰਾਂ , ਕੰਮ ਕਰਾਉਣੇ ਪੈਂਦੇ । ਪਰ , ਜਦੋਂ ਵੋਟਾਂ ਦਾ ਟਾਈਮ ਆਉਂਦਾ । ਸਾਰੇ ਲੀਡਰ ਬਣ ਜਾਂਦੇ , ਪੂਰੀਆਂ ਮਿੰਨਤਾਂ ਕਰਾਉਂਦੇ । ਸਾਰੇ ਕੀਤੇ ਕੰਮ ਭੁੱਲ ਜਾਂਦੇ । ਜਦੋਂ ਲੜਾਈ ਝਗੜਾ ਹੁੰਦਾ , ਓਦੋਂ ਰਾਤ ਦੇ ਬਾਰਾਂ ਬਾਰਾਂ ਵਜੇ ਤੱਕ ਨਹੀਂ ਸੌਣ ਨਹੀਂ ਦਿੰਦੇ । ਜੇ ਇੱਕ ਪਿਛੇ ਚਲੇ ਜਾਈਏ , ਦੂਜਾ ਗੁਸੇ ਹੋ ਜਾਂਦਾ । ਪਿੰਡ ਦੇ ਕਈ ਲੋਕ ਤਾਂ , ਪਿੱਠ ਪਿੱਛੇ ਚੁਗਲੀਆਂ ਕਰਦੇ , ਗਾਲਾਂ ਕੱਢਦੇ ।
       ਪੰਜ ਪੜੇ ਨਹੀਂ ਹੁੰਦੇ , ਹਰੇਕ ਆ ਕੇ ਕਹਿੰਦਾ , "ਮੈਨੂੰ ਸਰਕਾਰੀ ਨੌਕਰੀ ਲਵਾਦੇ" । ਸਰਕਾਰ ਕੋਲੇ , ਓਨਾਂ ਲਈ ਨੌਕਰੀਆਂ ਨਹੀਂ , ਜਿਹੜੇ ਡਿਗਰੀਆਂ ਡਿਪਲੋਮੇ ਕਰੀ ਫਿਰਦੇ । ਓਹ ਵਿਚਾਰੇ ਨੌਕਰੀ ਖਾਤਿਰ , ਟੈਂਕੀਆਂ ਤੇ ਚੜ੍ਹਦੇ , ਠੰਢਾ ਚ ਧਰਨੇ ਲਾਉਂਦੇ । ਇਹ ਪੰਜ ਦਸ ਪੜਿਆ ਨੂੰ , ਕਿਥੇ ਨੌਕਰੀ ਲਵਾਂ ਦੇਈਏ ।
        ਭਰਾਵਾਂ , ਮੇਰੇ ਘਰਵਾਲ਼ੀ ਸਾਰਾ ਦਿਨ ਚਾਹ ਪਾਣੀ ਬਣਾਉਂਦੀ , ਖਪ ਜਾਂਦੀ । ਸਾਡੀ ਕਾਹਦੀ ਲੀਡਰੀ । ਲੋਕ ਨਹੀਂ ,ਖੁਸ਼ ਹੁੰਦੇ । ਆਹ ਲੀਡਰੀ ਲੂਡਰੀ ਨਾਂ ਦੀ ਹੈ ।
                             ਸ਼ਿਵਨਾਥ ਦਰਦੀ
                      ਸੰਪਰਕ :- 9855155392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਨੈਣ ਨੈਣਾਂ ਨਾਲ - ਸ਼ਿਵਨਾਥ ਦਰਦੀ

ਨੈਣ ਨੈਣਾਂ ਨਾਲ ਮਿਲਾ ,
ਸਭ ਜਾਣ ਜਾਏਗਾ ,
ਕੌਣ ਆਪਣੇ ਬੇਗਾਨੇ ,
ਸਭ ਪਹਿਚਾਣ ਜਾਏਗਾ ।
ਜਦੋਂ ਮਿਲਦੇ ਨੇ ਨੈਣ ,
ਨਾ ਪੈਂਦਾ ,ਦਿਲ ਨੂੰ ਚੈਨ
ਉਦੋਂ ਬਣਦਾ ਕਿਵੇਂ ,
ਇਸ਼ਕ ਮਹਾਨ ਜਾਏਗਾ ।
ਨੈਣ ਨੈਣਾਂ ਨਾਲ ______
ਕੀ , ਏਨਾਂ ਦੀ ਪਰਿਭਾਸ਼ਾ
ਜਗਾਉਦੇ , ਦਿਲ ਵਿਚ ਆਸਾ
ਬਣਦੇ ਪਿਆਰ ਵਾਲੇ , ਕਿਵੇਂ
ਸਭ ਮਕਾਨ ਜਾਏਗਾ ।
ਨੈਣ ਨੈਣਾਂ ਨਾਲ ________
ਰੋਂਦੇ ਸਾਰੀ ਸਾਰੀ ਰਾਤ ,
ਪਾਉਂਦੇ ਤਾਰਿਆਂ ਨਾਲ ਬਾਤ ,
ਚੜ੍ਹਦੀ ਬਿਰਹੋਂ ਦੀ 'ਦਰਦੀ',
ਰੂਹ ਨੂੰ ਪਾਣ ਜਾਏਗਾ ।
ਨੈਣ ਨੈਣਾਂ ਨਾਲ _________
ਨਾ ਰੰਗ ਰੂਪ , ਇਹ ਦੇਖਣ
ਬਸ ,ਇਸ਼ਕ ਦੀ ਅੱਗ ਸੇਕਣ
ਲੱਗ , ਏਨਾਂ ਪਿਛੇ 'ਸ਼ਿਵ'
ਕਫ਼ਨ ਤੂੰ ਤਾਣ ਜਾਏਗਾ ।
ਨੈਣ ਨੈਣਾਂ ਨਾਲ __________
              ਸ਼ਿਵਨਾਥ ਦਰਦੀ
       ਸੰਪਰਕ :- 9855155392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਦੋ ਹਜ਼ਾਰ ਬਾਈ - ਸ਼ਿਵਨਾਥ ਦਰਦੀ

ਦੋ ਹਜ਼ਾਰ ਇੱਕੀ ਚੱਲਿਆ ਯਾਰਾਂ ,
ਤੇ ਆ ਰਿਹਾ , ਦੋ ਹਜ਼ਾਰ ਬਾਈ ,
ਹਰ ਇਕ ਨੂੰ ਖੁਸ਼ੀ ਦੇਵੀ ਰੱਬਾ ,
ਨਾ ਰੂਹ ਕਿਸੇ ਦੀ ਵੀ ਸਤਾਈਂ ।
ਬਣੇ ਰਹਿਣ , ਸਭ ਰਿਸ਼ਤੇ ਨਾਤੇ ,
ਗਲ ਮਿਲਦੇ ਰਹਿਣ , ਸਭ ਚਾਵਾਂ
ਜੀਵਣ ,  ਭੈਣਾਂ ਦੇ  ਭਾਈ ਸਾਰੇ ,
ਜਿਉਂਦੀਆਂ ਰਹਿਣ , ਸਭ ਮਾਵਾਂ ,
ਬਣੀ ਰਹੇ , ਹਰ ਇਕ ਦੀ ਜੋੜੀ ,
ਨਾ ਪਿਉ ਕਿਸੇ ਦਾ ਮਾਰ ਮਿਟਾਈਂ ।
ਹਰ ਇਕ ________________
ਪਿਆਰ ਮੁਹੱਬਤ ਵੰਡਣ ਸਾਰੇ ,
ਮਿਟ ਜਾਵਣ  ,  ਝਗੜੇ  ਝੇੜੇ ,
ਜਸ਼ਨ ਮਨਾਉਣ , ਰਲ ਮਿਲ ਕੇ ,
ਇੱਕ   ਦੂਜੇ   ਦੇ   ਵਿਹੜੇ ,
ਜਾਤ ਪਾਤ ,ਊਚ ਨੀਚ ਤੇ ਵੰਡ ਵੰਡਾਈ ਦਾ ,
ਨਾ ਕਲੇਸ਼ , ਕਿਸੇ ਘਰ ਪਾਈ ।
ਹਰ ਇਕ _______________
ਮਰੇ ਨਾ , ਜਵਾਨ ਕੋਈ ਸਰਹੱਦ ਤੇ ,
ਰੌਲਾ ਸਭ ਮੁਕਾ ਦੇ ,
ਸਮਝੇ , ਹਰ ਬੰਦਾ  ਬੰਦੇ  ਨੂੰ
ਕੋਈ , ਐਸਾ ਜਾਮ ਪਿਆ ਦੇ
ਵੈਰ ਵਿਰੋਧ ,ਮਿਟ ਜਾਵਣ ਸਭ
ਕੋਈ ਕਵਿਤਾ 'ਦਰਦੀ' ਤੋਂ ਲਿਖਾਈ ।
ਹਰ ਇਕ ________________
                     ਸ਼ਿਵਨਾਥ ਦਰਦੀ
              ਸੰਪਰਕ :- 9855155392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਅਰਥਭਰਪੂਰ ਫ਼ਿਲਮ ਨਾਲ ਪੰਜਾਬੀ ਸਿਨੇਮਾਂ ਵਿਹੜ੍ਹੇ ਕਰਨਗੇ ਸ਼ਾਨਦਾਰ ਵਾਪਸੀ :- ਡੀ.ਪੀ ਸਿੰਘ ਅਰਸ਼ੀ 

ਪੰਜਾਬੀ ਸਿਨੇਮਾਂ ’ਚ ਫ਼ਾਰਮੂਲਾ ਬੇਸ਼ਡ ਫ਼ਿਲਮਜ਼ ਦੇ ਹਾਲੀਆਂ ਰੁਝਾਨ ਨੂੰ ਠੱਲ ਪਾਉਣ, ਨਵੀਆ ਕੰਟੈਂਟ ਆਸ਼ਾਵਾਂ ਜਗਾਉਣ ਲਈ ਇਸ ਖਿੱਤੇ ‘ਚ ਫ਼ਿਰ ਸਰਗਰਮ ਹੋਣ ਜਾ ਰਹੇ ਹਨ, ਦਿਗਜ਼ ਨਿਰਮਾਤਾ ਡੀ.ਪੀ ਸਿੰਘ ਅਰਸ਼ੀ, ਜੋ ਆਪਣੀ ਨਵੀਂ ਨਿਰਮਾਣ ਅਧੀਨ ਫ਼ਿਲਮ ‘ਨਿਸ਼ਾਨਾ’ ਦੁਆਰਾ ਇਕ ਵਾਰ ਫ਼ਿਰ ਇਸ ਸਿਨੇਮਾਂ ਖੇਤਰ ‘ਚ ਸ਼ਾਨਦਾਰ ਵਾਪਸੀ ਕਰਨ ਜਾ ਰਹੇ ਹਨ।  ਪੰਜਾਬੀ ਸਿਨੇਮਾਂ ਦੀ ਝੋਲੀ ‘ਤਬਾਹੀ’ ਜਿਹੀ ਸੁਪਰਡੁਪਰ ਹਿੱਟ ਫ਼ਿਲਮਾਂ ਪਾ ਚੁੱਕੇ , 'ਸ੍ਰੀ ਅਰਸ਼ੀ' ਨੇ ਦੱਸਿਆ ਕਿ, ਉਨਾਂ ਦੀ ਨਵੀਂ ਫ਼ਿਲਮ ਨਾਲ 'ਗੋਪੀ ਭੱਲਾ' ਅਤੇ 'ਰਾਜੀਵ ਮਹਿਰਾ' ਜਿਹੇ , ਪੰਜਾਬੀ ਮੂਲ ਸਬੰਧਤ ਨਾਮਵਰ ਬਾਲੀਵੁੱਡ ਕਾਮੇਡੀ ਅਦਾਕਾਰ ਨੂੰ , ਪੰਜਾਬੀ ਸਿਨੇਮਾਂ ਖਿੱਤੇ ’ਚ ਵਿਸ਼ੇਸ਼ ਜਗ੍ਹਾ ਵੱਲ ਅੱਗੇ ਵਧਾਇਆ ਜਾ ਰਿਹਾ ਹੈ , ਤਾਂ ਕਿ ਇਸ ਸਿਨੇਮਾਂ ਨੂੰ ਨਵੀਂ ਤਾਜ਼ਗੀ ਨਾਲ ਲਬਰੇਜ਼ ਕੀਤਾ ਜਾ ਸਕੇ। ਉਨਾਂ ਆਪਣੀ ਨਵੀਂ ਫ਼ਿਲਮ ਦੇ ਪਹਿਲੂਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ , 'ਡੀ.ਪੀ ਅਰਸ਼ੀ ਪ੍ਰੋਡੋਕਸ਼ਨ ਹਾਊਸਜ਼' ਅਧੀਨ ਬਣ ਰਹੀ , ਉਨਾਂ ਦੀ ਨਵੀਂ ਫ਼ਿਲਮ 'ਨਿਸ਼ਾਨਾ' ਇਕ ਬਹੁਤ ਹੀ ਭਾਵਨਾਤਮਕ ਕਹਾਣੀ ਦੁਆਲੇ ਬੁਣੀ ਗਈ ਹੈ। ਜਿਸ ਵਿਚ ਮਿਆਰੀ ਕਾਮੇਡੀ, ਪਰਿਵਾਰਿਕ ਡਰਾਮਾ  ਅਤੇ  ਰੋਮਾਸ ਦੇ ਪਿਆਰ, ਸਨੇਹ ਭਰੇ ਪੁੱਟ ਵੀ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ। ਉਨਾਂ ਦੱਸਿਆ ਕਿ , ਕੁਲਵਿੰਦਰ ਬਿੱਲਾ, ਭਾਵਨਾ ਸ਼ਰਮਾ , ਤਨਰੋਜ਼ ਸਿੰਘ , ਸਾਨਵੀਂ ਧੀਮਾਨ ਦੀਆਂ, ਖੂਬਸੂਰਤ ਜੋੜਿਆਂ ਆਧਾਰਿਤ ਇਸ ਫ਼ਿਲਮ ਦਾ ਨਿਰਦੇਸ਼ਨ ‘ਬਲੈਕੀਆ’ ਜਿਹੀਆਂ ਸੁਪਰਹਿੱਟ ਫ਼ਿਲਮ ਦੇ ਚੁੱਕੇ 'ਸੁਖ਼ਮਿੰਦਰ ਧੰਜ਼ਲ' ਕਰ ਰਹੇ ਹਨ , ਜਿੰਨ੍ਹਾਂ ਵੱਲੋਂ , ਬਹੁਤ ਹੀ ਪ੍ਰਭਾਵੀ ਕਹਾਣੀ, ਸਕਰੀਨ ਪਲੇ ਅਤੇ ਵਿਸ਼ਾਲ ਸੈੱਟਅੱਪ ਅਧੀਨ , ਇਸ ਫ਼ਿਲਮ ਦਾ ਵਜ਼ੂਦ ਤਰਾਸ਼ਿਆ ਜਾ ਰਿਹਾ ਹੈ।
             ਉਨਾਂ ਦੱਸਿਆ ਕਿ , ਪੰਜਾਬ ਦੇ ਮਲਵਈ ਸ਼ਹਿਰਾਂ ਬਠਿੰਡਾ, ਤਲਵੰਡੀ ਸਾਬੋ ਦੇ ਲਾਗਲੇ ਪਿੰਡਾਂ ’ਚ ਫ਼ਿਲਮਾਈ ਜਾ ਰਹੀ , ਇਸ ਫ਼ਿਲਮ  ਵਿਚ ਗੁੱਗੂ ਗਿੱਲ, ਰਾਣਾ ਜੰਗ ਬਹਾਦਰ, ਵਿਜੇ ਟੰਡਨ, ਜਤਿੰਦਰ ਕੌਰ, ਅਨੀਤਾ ਮੀਤ, ਏਕਤਾ ਬੀ.ਪੀ ਸਿੰਘ, ਵਿਕਰਮਜੀਤ ਵਿਰਕ, ਅਰਸ਼ ਹੁੰਦਲ, ਗੁਰਮੀਤ ਸਾਜ਼ਨ, ਰਵਿੰਦਰ ਮੰਡ, ਨਗਿੰਦਰ ਗੱਖੜ੍ਹ, ਰਾਮ ਅੋਜ਼ਲਾ, ਸ਼ਵਿੰਦਰ ਵਿੱਕੀ ਆਦਿ ਜਿਹੇ , ਮੰਝੇ ਹੋਏ ਕਲਾਕਾਰ ਵੀ ਮਹੱਤਵਪੂਰਨ ਭੂਮਿਕਾਵਾਂ ’ਚ ਨਜ਼ਰ ਆਉਣਗੇ।  
       ਪੰਜਾਬ ਅਤੇ ਪੰਜਾਬੀਅਤ ਨਾਲ ਡਾਢਾ ਪਿਆਰ, ਸਨੇਹ ਰੱਖਦੇ 'ਸ੍ਰੀ ਅਰਸ਼ੀ' ਨੇ , ਆਪਣੇ ਹੁਣ ਤੱਕ ਦੇ  ਸਫ਼ਰ ਵੱਲ ਝਾਤ ਪਾਉਂਦਿਆਂ ਦੱਸਿਆ ਕਿ , ਮੂਲ ਰੂਪ ‘ਚ 'ਢੁੱਡੀਕੇ' ਜ਼ਿਲ੍ਹਾ 'ਮੋਗਾ' ਨਾਲ ਸਬੰਧਤ ਹਨ , ਜਿੰਨ੍ਹਾਂ ਦੀ ਪਰਿਵਾਰਿਕ ਤੰਦਾਂ ਫ਼ਿਲਮੀ ਖਿੱਤੇ ਨਾਲ ਹੀ ਜੁੜੀਆਂ ਹੋਈਆਂ ਹਨ। ਜਿਸ ਦੇ ਚੱਲਦਿਆਂ ਹੀ , ਉਨਾਂ ਦਾ ਸ਼ੁਰੂਆਤੀ ਸਾਥ  ਬੂਟਾ ਸਿੰਘ ਸ਼ਾਦ, ਬਲਦੇਵ ਗਿੱਲ ਜਿਹੀਆਂ , ਜ਼ਹੀਨ ਫ਼ਿਲਮੀ ਸਖਸ਼ੀਅਤਾਂ ਨਾਲ ਬਣਦਾ ਗਿਆ , ਅਤੇ ਹੋਲੀ ਹੋਲੀ ਬਚਪਣ ਸਮੇਂ ਤੋ ਮਨ ਪਨਪਿਆ , ਫ਼ਿਲਮੀ ਸ਼ੋਕ , ਉਨਾਂ ਨੂੰ ਇਕ ਦਿਨ ਪੰਜਾਬੀ ਸਿਨੇਮਾਂ ਖੇਤਰ ਵੱਲ ਲੈ ਆਇਆ । ਉਨਾਂ ਦੱਸਿਆ ਕਿ , ਸ਼ੁਰੂਆਤ ਬਤੌਰ ਲਾਇਨ ਪ੍ਰੋਡਿਊਸਰ ਵਜੋਂ ਕੀਤੀ ਅਤੇ ਇਸ ਸਿਨੇਮਾਂ ਦੀਆਂ ਕਈਆਂ ਵੱਡੀਆਂ ਫ਼ਿਲਮਾਂ ਨੂੰ ਸ਼ਾਨਦਾਰ ਮੁਹਾਦਰਾਂ ਦੇਣ ‘ਚ ਅਹਿਮ ਭੂਮਿਕਾ ਨਿਭਾਈ। ਉਪਰੰਤ ਪੜਾਅ ਦਰ ਪੜਾਅ ਬਤੌਰ ਪ੍ਰੋਡਿਊਸਰ , ਇਸ ਖਿੱਤੇ ‘ਚ ਆਗਮਣ ਕੀਤਾ ਅਤੇ ਪ੍ਰਮਾਤਮਾਂ ਦੀ ਨਵਾਜਿਸ਼ ਰਹੀ ਕਿ , ਘਰੇਲੂ ਪ੍ਰੋਡੋਕਸ਼ਨ ਅਧੀਨ ਬਣਾਈਆਂ ਉਕਤ ਫ਼ਿਲਮਾਂ ਨੂੰ ਦਰਸ਼ਕਾਂ ਅਤੇ ਬਾਕਸ ਆਫ਼ਿਸ ਦਾ ਭਰਪੂਰ ਹੁੰਗਾਰਾਂ ਮਿਲਿਆ।   ਉਨਾਂ ਦੱਸਿਆ ਕਿ  ਪੰਜਾਬੀ ਸਿਨੇਮਾਂ ‘ਚ ਆਪਣੇ ਜਮਾਨੇ ਦੀਆਂ  ਮਲਟੀ ਸਟਾਰ ਫ਼ਿਲਮਾਂ ਦਰਸ਼ਕਾਂ ਸਨਮੁੱਖ ਕਰਨ ਦਾ ਮਾਣ ਵੀ , ਉਨਾਂ ਦੇ ਹਿੱਸੇ ਆਇਆ ਹੈ, ਜਿਸ ਦੇ ਮੱਦੇਨਜ਼ਰ ਹੀ ਗੱਗੂ ਗਿੱਲ, ਯੋਗਰਾਜ਼, ਗੁਰਦਾਸ ਮਾਨ , ਵਿਸ਼ਾਲ ਸਿੰਘ, ਰਵਿੰਦਰ ਮਾਨ , ਗੁਰਕੀਰਤਨ ਜਿਹੇ , ਉਚਕੋਟੀ ਕਲਾਕਾਰ , ਉਨਾਂ ਦੀਆਂ ਨਿਰਮਾਣ ਫ਼ਿਲਮਾਂ ਦਾ ਮੁੱਖ ਹਿੱਸਾ ਰਹੇ ਹਨ। ਪੰਜਾਬੀਅਤ ਤਰਜ਼ਮਾਨੀ ਕਰਦੀਆਂ ਅਤੇ ਕਦਰਾਂ, ਕੀਮਤਾਂ ਨਾਲ ਵਰਸੋਈਆਂ ਫਿਲ਼ਮਾਂ ਬਣਾਉਣ ਲਈ ਮੋਹਰੀ ਯੋਗਦਾਨ ਪਾਉਣ ਜਾ ਰਹੇ , ਸ੍ਰੀ 'ਅਰਸ਼ੀ' ਨੇ ਅੱਗੇ ਦੱਸਿਆ ਕਿ , ਲੰਮੇਰ੍ਹੇ ਸਮੇਂ ਦੀਆਂ ਘਰੇਲੂ ਜਿੰਮੇਵਾਰੀਆਂ ਅਤੇ ਕੈਨੇਡਾ ਰੈਣ ਬਸੇਰਾ ਕਾਰਨ , ਉਹ ਕੁਝ ਸਮੇਂ ਲਈ ਇਸ ਖਿੱਤੇ ਤੋਂ ਦੂਰ ਰਹੇ, ਪਰ ਹੁਣ ਦੁਬਾਰਾ ਆਪਣੇ ਮਾਂ ਬੋਲੀ ਸਿਨੇਮਾਂ ਲਈ ਉਨਾਂ ਦਾ ਯਤਨਸ਼ੀਲ ਹੋਣਾ, ਇਸ ਸਿਨੇਮਾਂ ਨੂੰ ਆਉਂਦੇ ਦਿਨ੍ਹੀ , ਨਵੀਆਂ ਸੰਭਾਵਨਾਵਾਂ ਦੇਣ ‘ਚ ਵੀ ਅਹਿਮ ਭੂਮਿਕਾ ਨਿਭਾਵੇਗਾ।  
           ਉਨਾਂ ਦੱਸਿਆ ਕਿ , ਉਨਾਂ ਦੀ ਨਵੀਂ ਅਤੇ ਨਿਰਮਾਣ ਅਧੀਨ ਫਿਲਮ 'ਨਿਸ਼ਾਨਾ' ਦਾ ਹਰ ਪੱਖ ਬੇਹਤਰੀਨ ਰੰਗਾਂ ‘ਚ ਰੰਗਿਆ ਜਾ ਰਿਹਾ ਹੈ। ਜਿਸ ਦਾ ਖਾਸ ਆਕਰਸ਼ਨ ਜਿੱਥੇ ਨਿਵੇਕਲੀ ਕਹਾਣੀ ਅਤੇ ਨਿਰਦੇਸ਼ਨ ਹੋਵੇਗਾ, ਉਥੇ ਇਸ ਦਾ ਗੀਤ , ਸੰਗੀਤ, ਸਿਨੇਮਾਟੋਗ੍ਰਾਫੀ, ਕੋਰਿਓਗ੍ਰਾਫੀ , ਮਾਰਧਾੜ ਪੱਖ ਵੀ, ਇਸ ਫ਼ਿਲਮ ਨੂੰ ਚਾਰ ਚੰਨ ਲਾਉਣ ’ਚ ਉਲੇਖ਼ਯੋਗ ਭੂਮਿਕਾ ਨਿਭਾਵੇਗਾ। ਉਨਾਂ ਦੱਸਿਆ ਕਿ , ਪੁਰਾਤਨ ਪੰਜਾਬ ਦੇ ਰੰਗਾਂ ਨੂੰ ਜੀਵੰਤ ਕਰਨ ਜਾ ਰਹੀ , ਇਹ ਫ਼ਿਲਮ ਇਕ ਵਾਰ ਫ਼ਿਰ ਰੰਗਲੇ ਪੰਜਾਬ ਦੀਆਂ ਬਾਤਾ ਪਾਵੇਗੀ। ਜਿਸ ਦੁਆਰਾ ਅਤੀਤ ਦੀਆਂ ਗਹਿਰਾਈਆ ਵਿਚ ਸਮਾਏ , ਪੰਜਾਬ ਤੇ ਅਸਲ ਰੰਗ , ਇਕ ਵਾਰ ਫ਼ਿਰ ਹਰ ਪੰਜਾਬੀ ਦੇ ਮਨ੍ਹਾਂ  ਨੂੰ ਟੰੰਬਣਗੇ।  ਉਨਾਂ ਦੱਸਿਆ ਕਿ ਫ਼ਿਲਮ ਦੇ ਸਿਨੇਮਾਟੋਗ੍ਰਾਫ਼ਰ 'ਸ਼ਿਵ ਸ਼ਕਤੀ' ਹਨ, ਜਦਕਿ ਆਰਟ ਪੱਖ 'ਤੀਰਥ ਸਿੰਘ ਗਿੱਲ' ਵੇਖ ਰਹੇ ਹਨ।
                                ਸ਼ਿਵਨਾਥ ਦਰਦੀ
                        ਸੰਪਰਕ:- 9855155392