ਭਾਰਤ ਛੱਡੋ - ਰਣਜੀਤ ਕੌਰ ਤਰਨ ਤਾਰਨ
9 ਅਗਸਤ ਨੂੰ ਮਨਾਇਆ ਜਾ ਰਿਹਾ ਹੈ
ਕਿ ਇਸ ਦਿਨ " ਅੰਗਰੇਜੋ ਭਾਰਤ ਛੱਡੋ
ਲਹਿਰ ਉਠੀ ਸੀ " ਕੁਇਟ ਇੰਡੀਆ'
ਸੌ ਸਾਲ ਹੋ ਜਾਣ ਤੇ ਅੱਜ ਵੀ ਇਹੀ ਲਹਿਰ ਹੈ
ਤੇ ਇਹੋ ਨਾਹਰਾ ਹੈ ," ਭਾਰਤ ਛੱਡੋ" ਸੱਭ ਦੇ
ਅੰਦਰੋਂ ਹੂਕ ਉਠਦੀ ਹੈ,ਫਰਕ ਕੇਵਲ ਇਕ
ਸ਼ਬਦ ਦਾ ਰਹਿ ਗਿਆ ਹੈ-'ਉਦੋਂ ਸੀ
'ਅੰਗਰੇਜੋ ਭਾਰਤ ਛੱਡੋ' ਤੇ ਹੁਣ ਹੈ-
" ਭਾਰਤੀਓ ਭਾਰਤ ਛੱਡੋ "। ਤੇ
ਨਂਕੋ ਨਕ ਭਾਰਤੀ ਭਰੇ ਜਹਾਜ ਉਡ ਰਹੇ ਹਨ
ਜਿਹਨਾ ਨੂੰ ਕੱਢਿਆ ਸੀ ਉਹਨਾ ਦੇ ਕਦਮਾਂ ਚ॥
ਰਣਜੀਤ ਕੌਰ/ ਗੁੱਡੀ ਤਰਨ ਤਾਰਨ
09 Aug. 2018
ਹੰਝੂ ਬਣ ਗਏ ਮੋਤੀ - ਰਣਜੀਤ ਕੌਰ ਤਰਨ ਤਾਰਨ
'ਪਹਾੜ ਵੀ ਕਦੇ ਹਿਲਦੈਅ'? ਜੀ ਹਾਂ ਪਹਾੜ ਵੀ ਹਿੱਲ ਜਾਂਦੈ,ਬਸ਼ਰਤੇ ਕਿ 'ਦਸ਼ਰਥ ਮਾਂਝੀ 'ਜੈਸਾ ਫੌਲਾਦੀ ਸੀਨਾ ਤੇ ਫੋਲਾਦੀ ਬਾਹਾਂ ਹੋਣ,ਤੇ ਦਿਲ ਵਿੱਚ ਮੁਹੱਬਤ ਦੀ ਚਿੰਗਾਰੀ ਮੱਘਦੀ ਹੋਵੇ।
ਚਟਾਨੀ ਪਹਾੜ ਦੇ ਸਾਏ ਤਲੇ ਵਸਿਆ ਬਿਹਾਰ ਦਾ ਨਿਕਾ ਜਿਹਾ ਪਿੰਡ 'ਗੇਹਲੋਰ'ਹੈ,' ਦਸ਼ਰਥ ਮਾਂਝੀ ਇਸੀ ਪਿੰਡ ਦਾ ਬਾਸਿੰਦਾ ਸੀ ,ਸੀ ਨਹੀਂ ਬਲਕਿ ਹੈ ਕਿਉਂਕਿ ਉਹ ਹਮੇਸ਼ਾਂ ਇਸ ਸੜਕ ਦੇ ਰੂਪ ਵਿੱਚ ਸਦੀਆਂ ਜਿੰਦਾ ਰਹੇਗਾ।
ਫਰਿਹਾਦ ਨੇ ਸ਼ੀਰੀ ਦੀ ਮੁਹੱਬਤ ਵਿੱਚ ਪਹਾੜਾਂ ਚੋਂ ਨਦੀ ਖੋਦ ਲਈ ਸੀ,ਇੰਨੇ ਵਰ੍ਹਿਆਂ ਬਾਦ ਉਸਦਾ ਲਾਸਾਨੀ ਪੈਦਾ ਹੋਇਆ,ਜਿਸਨੇ ਆਪਣੀ ਬੇਗਮ ''ਫਾਲਗੁਣੀ' ਦੀ ਮੁਹੱਬਤ ਵਿੱਚ ਪਹਾੜ ਚੀਰ ਚੀਰ ਕੇ ਚੂਰਾ ਕਰ ਦਿੱਤੇ ਤੇ ਉਹ ਰਾਹ ਬਣਾ ਲਈ ਜੋ ਫਿਰ ਕਦੀ ਕੋਈ ਜਾਲਮ ਪਹਾੜ ਪ੍ਰੇਮ ਦੀ ਰਾਹ ਵਿੱਚ ਅੜਨ ਦੀ ਹਿੰਮਤ ਨਹੀਂ ਕਰ ਸਕੇਗਾ।
ਦਸ਼ਰਥ ਮਾਂਝੀ ਜਿੰਮੀਦਾਰ ਨਾਲ ਖੇਤੀ ਦਾ ਸੇਪੀ ਸੀ।ਫਾਲਗੁਣੀ ਹਰ ਰੋਜ਼ ਉਸ ਲਈ ਖੇਤਾਂ ਵਿੱਚ ਭੱਤਾ ਲੈ ਕੇ ਜਾਂਦੀ ਸੀ।ਮਟਕੀ ਵਿੱਚ ਲੱਸੀ ਪਾਣੀ ਸਿਰ ਤੇ ਟਿਕਾ,ਰੋਜ਼ ਕੋਹ ਪੈੰਡਾ ਮਾਰਦੀ ਤੇ ਘਰ ਦੀ ਵਰਤੋਂ ਲਈ ਪਾਣੀ ਦੇ ਘੜੇ ਵੀ ਭਰ ਲਿਆਉਂਦੀ। ਰੋਜ਼ ਵਾਂਗ ਉਸ ਦਿਨ ਵੀ ਉਹ ਆਪਣੇ ਪੀਆ ਲਈ ਭੱਤਾ ਲਿਜਾ ਰਹੀ ਸੀ,ਪਤਾ ਨਹੀਂ ਕਿਵੇਂ ਉਸਨੂੰ ਠੇਡਾ ਲਗਾ ਤੇ ਉਹ ਪੱਥਰ ਨਾਲ ਜਾ ਵੱਜੀ,ਉਹ ਬੇਹੋਸ਼ ਹੋ ਗਈ ।ਇਹ 1959 ਦਾ ਸਾਲ ਸੀ ਜਦ ਕਿ ਸੰਚਾਰ ਤੇ ਆਵਾਜਾਈ ਦੇ ਸਾਧਨ ਅੱਜ ਵਾਂਗ ਨਹੀਂ ਸਨ।ਦਸ਼ਰਥ ਨੂੰ ਬਹੁਤ ਭੁੱਖ ਲਗੀ ਸੀ,ਉਹ ਮਨ ਹੀ ਮਨ ਬੀਵੀ ਨੂੰ ਕੋਸ ਰਿਹਾ ਸੀ,ਕੇ ਇੰਨੀ ਦੇਰ ਕਿਉਂ ਲਾਈ-ਉਹ ਘਰ ਵਲ ਨੂੰ ਤੁਰ ਪਿਆ ਤੇ ਉਹਨੂੰ ਟੁੱਟੀ ਮਟਕੀ ਦੀਆਂ ਚਿਪਰਾਂ ਤੇ ਡੁਲ੍ਹੀ੍ਹ ਲੱਸੀ ਵੇਖ ਉਸਦਾ ਮੱਥਾ ਠਣਕਿਆ ਕਿ ਕੋਈ ਭਾਣਾ ਵਰਤ ਗਿਆ।ਅਗਾਂਹ ਤੱਕਿਆ ਤੇ ਫਾਲਗੁਣੀ ਜਖ਼ਮੀ ਪਈ ਸੀ।ਉਹ ਤੜਪਨ ਲਗਾ ਕੇ ਕਿਸੇ ਵਸੀਲੇ ਉਹ ਆਪਣੀ ਪਿਆਰੀ ਨੂੰ ਹਸਪਤਾਲ ਪੁਚਾ ਸਕੇ।ਹਸਪਤਾਲ ਉਥੋਂ 70 ਕਿਲੋਮੀਟਰ ਦੀ ਦੁਰੀ ਤੇ ਸੀ ,ਜੋ ਉਸਦਾ ਤੜਪਨਾ ,ਉਸਦੀ ਦੁਆ ਕੁਸ਼ ਵੀ ਕੰਮ ਨਾਂ ਆਇਆ,ਤੇ ਫਾਲਗੁਣੀ ਇਕ ਬੱਚੀ ਨੂੰ ਜਨਮ ਦੇ ਕੇ,ਇਸ ਨਿਰਦਈ ਜਹਾਨ ਨੂੰ ਅਲਵਿਦਾ ਕਹਿ ਗਈ।
"ਤੂੰ ਤੇੇ ਸੌਂਂ ਗਈਓਂ ਗੂੜ੍ਹੀ ਨੀਂਦਰੇ=
ਮਾਂਝੀ ਤੇਰਾ ਕਿਵੇਂ ਜੀਏ ਕੀ ਕਰੇ?
ਦਸਰਥ ਮਾਂਝੀ ਨੂੰ ਇਸ ਮਾਜੂਰੀ ਨੇ ਇਕ ਚੇਟਕ ਲਾ ਦਿੱਤੀ ਕਿ ਹੁਣ ਕੋਈ ਹੋਰ ਫਾਲਗੁਣੀ ਨਹੀਂ ਮਰੇਗੀ। ਮਾਂਝੀ ਨੇ ਰਗਾਂ ਵਿੱਚ ਹੰਝੂਆਂ ਦੇ ਮੋਤੀ ਪਰੋ ਲਏ।ਉਸ ਨੇ ਆਪਣੀਆਂ ਪਿਆਰੀਆਂ ਬਕਰੀਆਂ ਵੇਚੀਆਂ,ਸੰਦ ਖਰੀਦੇ।ਅੱਠ ਵਜੇ ਤੋਂ ਇਕ ਵਜੇ ਤੱਕ ਉਹ ਖੇਤ ਿਿਵੱਚ ਕੰੰਮ ਕਰਦਾ ਤੇ ਬਾਕੀ ਸਾਰਾ ਵਕਤ ਉਹ ਛੇੈਣੀ ਹਥੌੜੀ ਨਾਲ ਪਹਾੜੀ ਦੇ ਪੱਥਰ ਕਟਦਾ ਰਹਿੰਦਾ।ਚੂਰ ਹੋ ਚੁਕੇ ਪੱਥਰਾਂ ਨੂੰ ਕੰਧਾਲੀ ਨਾਲ ਪਾਸੇ ਕਰੀ ਜਾਂਦਾ।ਉਹਦੀ ਭੁੱਖ ਪਿਆਸ,ਓੜਨਾ ਬਿਛੋਣਾ ਸੱਭ ਉਹ ਅੜੀਅਲ ਪਹਾੜੀ ਸੀ।ਉਸਨੇ ਜਿੱਦ ਲਾ ਲਈ ਕੇ ਜਾਂ ਪਹਾੜ ਨਹੀਂ ਜਾਂ ਦਸ਼ਰਥ ਨਹੀਂ।
ਉਸਦੇ ਇਲਾਕੇ ਦੇ ਲੋਕ ਬੋਲਦੇ 'ਪਗਲਾ ਗਿਆ ਹੈ'।ਉਹ ਯਮਲਾ ਪਗਲਾ ਸ਼ੁਦਾਈ,ਆਪਣੀ ਦੀਵਾਨਗੀ ਸੰਭਾਲੇ ਆਪਣੀ ਧੁਨ ਵਿੱਚ ਆਪਣਾ ਇਸ਼ਟ ਮਨਾਉਂਦਾ ਰਿਹਾ।ਪਿੰਡ ਵਾਲੇ ਉਸਦਾ ਸਿਰੜ ਵੇਖ ਉਹਨੂੰ ਖਾਣ ਨੂੰ ਕੁਝ ਨਾਂ ਕੁਝ ਦੇ ਦੇਂਦੇ।ਉਸਦੇ ਤਨ ਦੇ ਵਸਤਰ ਵੀ ਚੀਥੜੈ ਹੋ ਗਏ ਪਰਿਵਾਰ ਵਿੱਚ ਕੋਈ ਇੰਨੀ ਸਾਖ ਵਾਲਾ ਨਹੀਂ ਸੀ ਕੇ ਉਸ ਦਾ ਪਹਿਨਣ ਬਣਵਾ ਦਿੰਦਾ।ਹੁਣ ਤੱਕ ਉਹਨੇ ਪਹਾੜ ਦਾ ਕਾਫੀ ਹਿੱਸਾ ਢਾਹ ਲਿਆ ਸੀ।ਤੇ ਲੋਕ ਉਸਨੂੰ ਬਾਬਾ ਕਰਕੇ ਜਾਣਨ ਲਗ ਗਏ ਸਨ।
ਕੌਨ ਕਹਤਾ ਹੈ ਆਸਮਾਂ ਮੇਂ ਛੇਦ ਨਹੀਂ ਹੋਤਾ
ਏਕ ਪੱਥਰ ਤੋ ਦਿਲ ਸੇ ਉਛਾਲੋ ਯਾਰੋ=
ਦਸ਼ਰਥ ਮਾਂਝੀ' ਵਨ ਮੈਂਨ ਆਰਮੀ' ਉਸਦਾ ਇਸ਼ਟ ਹੀ ਉਸਦੀ ਆਕਸੀਜਨ।ਦੋ ਦੋ ਦਿਨ ਖਾਣ ਨੂੰ ਕੁਝ ਵੀ ਨਾਂ ਮਿਲਦਾ ਤਦ ਵੀ ਉਹਦੀ ਹਥੌੜੀ ਛੈੇਣੀ ਖੜਕਦੀ ਰਹਿੰਦੀ।ਫਿਰ ਉਸਨੂੰ ਦੀਵਾਨਾ ਬਾਬਾ ਸਮਝ ਪਿੰਡ ਦੇ ਪਰਿਵਾਰਾਂ ਨੇ ਵਾਰੀ ਬੰਨ੍ਹ ਲਈ ਤੇ ਉਸਨੂੰ ਰੋਜ ਖਾਣ ਨੂੰ ਮਿਲਣ ਲਗਾ।
ਪਹਾੜ ਚੋਂ ਰਾਹ ਕੱਢਣ ਦਾ ਵਿਰੋਧ ਕਰਨ ਵਾਲੇ ਵੀ ਘੱਟ ਨਹੀਂ ਸਨ।ਸਰਪੰਚ ਨੇ ਸਹਾਇਤਾ ਕਰਨ ਦੇ ਥਾਂ ਦਸ਼ਰਥ ਨੂੰ ਜੇਹਲ ਭਿਜਵਾ ਦਿਤਾ।ਉਹ ਗੁਮਸੁਮ ਰਿਹਾ ਕੋਈ ਉਹਦੀ ਹਮਾਇਤ ਲਈ ਅਗੇ ਨਾ ਆਇਆ।ਉਹ ਜਾਣ ਗਿਆ ਸੀ ਕਿ 'ਮੁਰਦੇ ਨੂੰ ਪੂਜਣ ਵਾਲੀ ਖੁਦਾਈ ਚੋਂ ਜਿਉਂਦੇ ਨੂੰ ਕੋਈ ਉਮੀਦ ਲੱਭਣੀ ਫ਼ਜ਼ੂਲ ਹੈ। ਲਗਾਤਾਰ 22 ਸਾਲ ਤਕ ਚਲਿਆ ਸੱਬਲ,ਛੈੇੇਣੀ, ਹਥੌੜੀ ਤੇ ਆਖਰ ਦਸ਼ਰਥ ਦਾ ਬਾਹੂਬਲ ਜਿਤਿਆ,70 ਕਿਲੋਮੀਟਰ ਦਾ ਫਾਸਲਾ ਕੇਵਲ 7 ਕਿਲੋਮੀਟਰ ਬਣ ਗਿਆ।
ਯੇ ਸਹੀ ਹੈ ਕਿ ਹਮ ਫੁਲੋਂ ਸੇ ਕਰਤੇ ਹੈਂ ਕਮਾਲ,
ਵਖ਼ਤ ਪੜ ਜਾਏ ਤੋ ਪੱਥਰ ਭੀ ਤੋੜਾ ਕਰਤੇ ਹੈਂ-
ਸਿਖਰ ਦੁਪਹਿਰੇ ਮੁਹੱਬਤ ਦੇ ਡੁਬ ਗਏ ਸੂਰਜ ਨੇ ਉਸਦੇ ਅੰਦਰ ਹਸਪਤਾਲ ਬਣਾਉਣ ਤੇ ਸਕੂਲ ਖੋਲਣ ਦੀ ਚੇਟਕ ਦਾ ਦੀਵਾ ਜਗਾ ਦਿੱਤਾ। ਉਹ ਡਾਂਡੇ ਮੀਂਡੇ ਨੰਗੇ ਪੈਰ ਤੁਰਦਾ ਸਿਹਤ, ਸਿਖਿਆ ਵਿਭਾਗਾਂ ਦੇ ਅਫ਼ਸਰਾਂ ਕੋਲ ਮੰਗ ਲੈ ਕੇ ਜਾਂਦਾ ਰਿਹਾ।ਪਰ ਉਸ, ਦੀ ਗਲ ਸੁਣਨ ਦੀ ਤੌਫ਼ੀਕ ਕਿਸੇ ਕੋਲੋਂ ਨਾਂ ਹੋਈ।ਮਨ ਨੂੰ ਸਮਝਾ ਉਹ ਹਥੌੜੀ ਸੱਬਲ ਚਲਾਉਂਦਾ ਰਿਹਾ ਤੇ 22 ਸਾਲ ਦੀ ਅਣਥੱਕ ਮਿਹਨਤ ਰੰਗ ਲੈ ਆਈ ।ਗਹਿਲੋਰ ਤੋਂ ਵਜ਼ੀਰਗੰਜ ਤੱਕ ਦੇ 70 ਕਿਲੋਮੀਟਰ ਦੇ ਵਿੰਗੇ ਟੇਢੇ ਵਲਾਂਵੇਦਾਰ ਫਾਸਲੇ ਨੂੰ ਉਸਨੇ ਪੱਥਰ ਚੂਰਾ ਕਰ ਕੇ 7 ਕਿਲੋਮੀਟਰ ਬਣਾ ਦਿਤਾ।22 ਸਾਲ ਤੱਕ ਚੋਣਾ ਵੀ ਹੋਈਆਂ ਨੇਤਾ ਵੋਟਾਂ ਬਟੋਰਦੇ ਰਹੇ ਗਹਿਲੋਰ ਚ ਹਰ ਕਿਸੇ ਨੂੰ ਵੋਟਾਂ ਦਾ ਸੱਦਾ ਦੇਣ ਵੀ ਆਉਂਦੇ ਰਹੇ ਪਰ ਕਿਸੇ ਨੇਤਾ ਨੇ ਦਸ਼ਰਥ ਨੂੰ ਇਸ ਅਰਸੇ ਦੌਰਾਨ ਸਲਾਮ ਨਾਂ ਕੀਤੀ।
ਰਸਤਾ ਬਣ ਗਿਆ-ਮਕਬੂਲ ਅੇੈਕਟਰ ਆਮਿਰ ਖਾਨ ਆਪਣੇ ਸੀਰਿਅਲ ਸਤਿਅ ਮੇਵ ਜਿਉਤੇ ਵਿੱਚ ਦਸ਼ਰਥ ਦੇ ਕਾਰਨਾਮੇ ਨੂੰ ਪਰੋਮੋਟ ਕਰਨ ਲਈ ਗਹਿਲੋਰ ਗਿਆ।ਸਾਡੀ ਜਹਿਨੀਅਤ ਵੇਖੌ,ਆਮਿਰ ਖਾਨ ਨੂੰ ਵੇਖਣ ਲਈ ਇੰਨੀ ਭੀੜ ਇਕੱਠੀ ਹੋ ਗਈ ਕਿ ਸਕਿਉਰਟੀ ਪੱਖ ਤੋਂ ਉਸਨੂੰ ਪਿੰਡ ਨਾਂ ਵੜਨ ਦਿਤਾ ਗਿਆ।ਕਿੰਨਾ ਫਰਕ ਹੈ ਇਕ ਦੇਸ਼ ਸੇਵਕ ਤੇ ਇਕ ਫਿਲਮੀ ਅੇਕਟਰ ਦੀ ਕੀਮਤ ਵਿੱਚ!
ਇਕ ਸਰਕਾਰੀ ਮਹਿਕਮੇ ਦੇ ਫਜ਼ੂਲ ਅੜਿਕੇ ਕਾਰਨ ਦਸ਼ਰਥ ਮਾਂਝੀ ਨੂੰ 'ਭਾਰਤ ਰਤਨ' ਦੇਣ ਦੀ ਸਿਫ਼ਰਸ਼ ਵੀ ਰੱਦ ਹੌ ਗਈ।ਕਾਗਜ਼ਾਂ ਤੇ ਕਲਮ ਝਰੀਟਣ ਵਾਲਿਆਂ ਨੂੰ ਪਦਮ ਭੂਸ਼ਣ ਨਾਲ ਨਿਵਾਜਿਆ ਜਾਂਦਾ ਹੈ।ਇਹ ਹੈ ਭਾਰਤ ਮਾਤਾ ਦਾ ਸੇਕੁਲਰ ਹੋਣ ਦਾ ਨਮੂਨਾ।
ਹਾਂ ,'ਜੀਤਨ ਰਾਮ ਮਾਂਝੀ' ਜਦੌ ਕੁਝ ਅਰਸੇ ਲਈ ਮੁਖ ਮੰਤਰੀ ਬਣਿਆ ਤਾਂ ਉਸ ਨੇ ਗਹਿਲੋਰ ਆ ਕੇ ਦਸ਼ਰਥ ਮਾਂਝੀ ਦੇ ਨਾਮ ਦਾ ਸਮਾਗਮ ਕਰਾਇਆ,ਇਹ ਉਸਦੀ ਮੋਤ ਤੋਂ ਬਾਦ ਦਾ ਵਕਤ ਸੀ।
'ਨਿਤੀਸ਼ ਕੁਮਾਰ' ਦੇ ਜਨਤਾ ਦਰਬਾਰ ਵਿੱਚ ਮਾਂਝੀ ਇਕ ਵਾਰੀ ਪਟਨਾ ਗਿਆ ਸੀ ਤਾਂ ਨਿਤੀਸ਼ ਕੁਮਾਰ ਨੇ ਉਸਨੂੰ ਆਪਣੀ ਕੁਰਸੀ ਤੇ ਬੈਠਣ ਦਾ ਅੇਜ਼ਾਜ਼ ਬਖ਼ਸ਼ਿਆ।
73 ਸਾਲ ਦੀ ਉਮਰ ਵਿੱਚ 2007 ਵਿੱਚ ਮਾਂਝੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਿਆ ਬਿਹਾਰ ਸਰਕਾਰ ਨੇ ਸਰਕਾਰੀ ਸਨਮਾਨਾ ਨਾਲ ਉਸਨੂੰ ਅੰਤਿਮ ਵਿਦਾਇਗੀ ਦਿੱਤੀ।
ਬੱਸ ਇਹੀ ਸੀ ਜੋ ਉਸਨੂੰ ਮੁਆਵਜ਼ਾ ਨਸੀਬ ਹੋੲਆ।ਉਹ ਰਾਹ ਜੋ ਉਸਨੇ ਬਣਾਈ ਸੀ ਪੱਕੀ ਸੜਕ ਬਣ ਗਈ ਤੇ ਉਸੇਦੇ ਇਕ ਪਾਸੇ ਮਾਂਝੀ ਦਾ ਬੁੱਤ ਲਗਾ ਦਿਤਾ ਗਿਆ ਹੈ,ਸੜਕ ਦਾ ਨਾਮ ਮਾਂਝੀ ਮਾਰਗ ਲਿਖਿਆ ਹੈ,ਉਸਦਾ ਪਰਿਵਾਰ ਗਹਿਲੋਰ ਤੋਂ ਇਕ ਕਿਲੋਮੀਟਰ ਦੀ ਵਿੱਥ ਤੇ ਵਸਦਾ ਹੈ ਤੇ ਇਸ ਜਗਾਹ ਦਾ ਨਾਮ 'ਦਸ਼ਰਥ ਨਗਰ' ਰੱਖ ਦਿੱਤਾ ਗਿਆ ਹੈ।ਗਹਿਲੋਰ ਸਮਾਧੀ ਵਾਲੀ ਥਾਂ ਕੋਲ 'ਮਾਂਝੀ ਦੁਆਰ' ਬਣਿਆ ਹੈ।ਸਮਾਧੀ ਉਤੇ 'ਪਰਬਤ ਪੁਰਸ਼''ਦਸ਼ਰਥ ਉਕਰਿਆ ਸੀ,ਜਿਸ ਵਿਚੋ ਕੁਝ ਅੱਖਰ ਭੁਰ ਗਏ ਹਨ ਤੇ ਦੁਬਾਰਾ ਲਿਖਣੇ ਬਣਦੇ ਹਨ।
ਇਹ ਸੱਭ ਦਾ ਉਸਦੇ ਪੁੱਤਰ 'ਭਾਗੀਰਥ ਮਾਝੀ' ਨੂੰ ਹੇਰਵਾ ਹੈ ਕਿ ਉਸਦੇ ਬਾਬਾ ਨੂੰ ਜਿਉਂਦੇ ਜੀਅ ਕਿਸੇ ੇ ਗੌਲਿਆ ਹੀ ਨਹੀਂ ਬੇਸ਼ੱਕ ਹੁਣ ਉਹ ਅਮਰ ਹੈ।
ਦਸ਼ਰਥ ਮਾਂਝੀ ਦੇ ਦੋਸਤ 'ਰਾਮਚਰਿਤ ਪ੍ਰਸ਼ਾਦ'ਤੇ ਹੋਰ ਹਮਦਰਦਾਂ ਦੀ ਕੋਸ਼ਿਸ਼ ਸਦਕਾ ਗਹਿਲੋਰ ਵਿੱਚ ਇਕ ਸਕੂਲ ਖੁਲ੍ਹ ਗਿਆ ਹੈ,ਤੇ ਇਹ ਪਿੰਡ ਸੈਲਾਨੀ ਸਥਾਨ ਵਜੋ ਉਭਰ ਰਿਹਾ ਹੈ।ਇਕ ਅਤਿ ਸ਼ਲਾਘਾਯੋਗ ਉਪਰਾਲਾ ਇਹ ਕੀਤਾ ਗਿਆ ਹੈ ਕਿ ਹਰ ਸਾਲ 17 ਅਗਸਤ ਨੂੰ'ਦਸ਼ਰਥ ਮਾਂਝੀ ਉਤਸਵ ਮਨਾ ਕੇ ਫੌੋਲਾਦੀ ਸੀਨਾ 'ਪਰਬਤ ਪੁਰਸ਼' ਦੀ ਯਾਦ ਤਾਜ਼ਾ ਕੀਤੀ ਜਾਂਦੀ ਹੈ।
ਇਸ ਤੇ ਇਕ 'ਬਾਇਓਪਿਕ' ਨਾਮ ਦੀ ਫਿਲਮ ਵੀ ਬਣ ਕੇ ਹਿਟ ਹੋ ਚੁਕੀ ਹੈ।ਪਰ ਮਾਂਝੀ ਦੇ ਪਰਿਵਾਰ ਤੇ ਗਹਿਲੋਰ ਦੇ ਕਿਰਤੀਆਂ ਦੀ ਹਾਲਤ ਵਿੱਚ ਬਹੁਤਾ ਫਰਕ ਨਹੀਂ ਪਿਆ।
ਦਸ਼ਰਥ ਮਾਂਝੀ ਦੀ ਇਬਾਦਤ ਬਾਬਾ ਨਜ਼ਮੀ ਦੇ ਸ਼ਬਦਾਂ ਵਿੱਚ-
ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁੱਕਦਰਾਂ ਦਾ
ਉਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ॥
ਕੁਝ ਗਿਆਨਵਾਨ ਦਸ਼ਰਥ ਦੀ ਤੁਲਨਾ ਸ਼ਾਹਜਹਾਂ ਨਾਲ ਕਰਦੇ ਹਨ,ਪਰ ਮੇਰੀ ਨਜ਼ਰ ਵਿੱਚ ਸ਼ਾਹਜਹਾਂ ਦਸ਼ਰਥ ਦੇ ਮੁਕਾਬਲੇ ਬੌਣਾ ਹੈ।ਦਸ਼ਰਥ ਦੀ ਮੁਹੱਬਤ ਚਾਲੀ ਪੰਜਾਹ ਲਾਗਲੇ ਪਿੰਡਾਂ ਲਈ ਰੰਗ ਲੈ ਕੇ ਆਈ ਜਦ ਕੇ ਸ਼ਾਹਜਹਾਂ ਨੇ ਜਨਤਾ ਦੇ ਪੈਸੇ ਤੇ ਵੀਹ ਹਜਾਰ ਕਾਮਿਆਂ ਦਾ ਘਾਣ ਕੀਤਾ। ਹਾਂ ਫਰਿਹਾਦ ਦਾ ਕੱਦ ਮਾਂਝੀ ਦੇ ਬਰਾਬਰ ਹੋ ਜਾਂਦਾ ਹੈ।
" ਫੌਲਾਦੀ ਹੈਂ ਸੀਨੇ ਅਪਨੇ,ਫੌਲਾਦੀ ਹੈਂ ਬਾਹੇਂ-
ਹ੍ਹਮ ਚਾਹੇਂ ਤੋ ਪੈਦਾ ਕਰਦੇਂ ਚਟਾਨੋਂ ਮੇਂ ਰਾਹੇਂ"॥॥॥
ਸੋਚਣ ਯੋਗ--------
ਕਿਨਾ ਚੰਗਾ ਹੁੰਦਾ ਜੇ ਸਰਕਾਰ ਪਹਾੜੀ ਨੂੰ ਵੱਜੀ ਪਹਿਲੀ ਚੋਟ ਸੁਣ ਲੈਂਦੀ
ਆਮਿਰ ਖਾਨ ਨੂੰ ਵੇਖਣ ਇਨੀ ਜਨਤਾ ਉਮੜ ਪਈ ਕਿ ਉਹ ਦਸਰਥ ਮਾਂਝੀ ਨੂੰ ਵੇਖ ਵੀ ਨਾ ਸਕਿਆ
ਅਸੀਂ ਕਿੰਨੀ ਸੌੜੀ ਸੋਚ ਦੇ ਮਾਲਕ ਹਾਂ ਕਿ ਸੇਲਬਿਰਿਟੀ ਨੂੰ ਵੇਖਣ ਲਈ ਮਹਿੰਗੀ ਟਿਕਟ ਵੀ ਲੈ ਲੈਂਦੇ ਹਾਂ ਤੇ ਲੋਕ ਸੇਵਕ ਦੇ ਪਾਸੇ ਤੋਂ ਲੰਘ ਜਾਂਦੇ ਹਾਂ ਕਿਤੇ ਉਹ ਕੁਝ ਮੰਗ ਨਾ ਲਵੇ ਜਾਂ ਫਿਰ ਉਹ ਪਾਗਲ ਹੇੈ। ਮਰੇ ਨੂੰ ਪੰਜ ਲੱਖ ਤੇ ਜਿਉਂਦੇ ਨੂੰ ਪੰਜਾਹ ਹਜਾਰ।ਜਿਉਂਦੇ ਮਨ ਹੀ ਮਨ ਦੁਆ ਮੰਗਦੇ ਹਨ ਕੇ ਉਹਨਾਂ ਨੂੰ ਅਗਲਾ ਸਾਹ ਆਖਰੀ ਹੋ ਜਾਵੇ ਤੇ ਪੰਜ ਲੱਖ ਖਰਾ ਹੋ ਜਾਵੇ।
ਰਣਜੀਤ ਕੌਰ ਗੁੱਡੀ ਤਰਨ ਤਾਰਨ
28 June 2018
ਦੇਵਦਾਸੀ - ਰਣਜੀਤ ਕੌਰ ਤਰਨ ਤਾਰਨ
ਦੇਵਦਾਸ ਅਤੇ ਦੇਵਦਾਸੀ ਦੇ ਸ਼ਾਬਦਿਕ ਅਰਥ ਹਨ ,ਦੇਵਤੇ ਦੇਵੀਆਂ ਦਾ ਦਾਸ ਤੇ ਦਾਸੀਆਂ,ਅੰਗਰੇਜੀ ਵਿੱਚ ਇਸਨੂੰ " ਸਰਵੇਂਟ ਆਫ ਗਾਡ" ਦਾ ਤਖ਼ਲਸ ਦਿੱਤਾ ਜਾਂਦਾ ਹੈ।
ਬੱਚੀਆਂ ਨੂੰ ਦੇਵਦਾਸੀ ਬਣਾ ਦੇਣ ਦੀ ਰੀਤ ਪਿਛਲੇ ਹਜਾਰਾਂ ਸਾਲਾਂ ਤੋਂ ਚਲੀ ਆ ਰਹੀ ਹੈ।ਜਿਵੇਂ ਧਰਮ ਦੇ ਨਾਮ ਤੇ ਆਮ ਸੰਗਤਾਂ ਨੂੰ ਧਰਮ ਦੇ ਠੇਕੇਦਾਰ ਠੱਗ ਲੈਂਦੇ ਹਨ ਤੇ ਇਸ ਠੱਗੀ ਦੀ ਬਹੁਤੀ ਮਾਰ ਅੋਰਤਾਂ ਨੂੰ ਸਹਿਣੀ ਪੈਂਦੀ ਹੈ,ਉਸ ਤਰਾਂ ਹੀ ਇਸ ਦੇਵਦਾਸੀ ਬਣਾਉਣ ਵਿੱਚ ਵੀ ਕਿਸੇ ਵੀ ਬੱਚੀ ਦੇ ਮਾਪਿਆਂ ਨੂੰ ਦਸਿਆ ਜਾਂਦਾ ਹੈ ਕਿ ਇਸ ਕੁੜੀ ਤੇ ਦੇਵ ਦਾ ਹੱਕ ਹੋ ਗਿਆ ਹੈ ਇਸ ਲਈ ਇਸਨੂੰ ਮੰਦਿਰ ਚ ਰਹਿਣਾ ਹੋਵੇਗਾ ਭਗਵਾਨ ਦੀ ਸੇਵਾ ਲਈ।ਇਹ ਕੁੜੀਆਂ ਅੱੱਠ ਸਾਲ ਤੋਂ ਸੋਲਾਂ ਸਾਲ ਤੱਕ ਦੀ ਉਮਰ ਦੀਆਂ ਹੁੰਦੀਆਂ ਹਨ।ਸੇਵਾ ਦੇ ਨਾਮ ਤੇ ਇਹ ਵੱਡੀ ਪੱਧਰ ਦਾ ਸੋਸ਼ਣ ਹੈ।ਤੇ ਧਾਰਮਿਕ ਕੁਰੀਤੀ ਹੈ।ਕੁੜੀਆਂ ਨੂੰ ਭਾਰਤ ਨਾਟਿਅਮ ਸਿਖਾ ਕੇ ਪੁਜਾਰੀਆਂ ਅਤੇ ਧਨਵੰਤਿਆਂ ਦੀ ਹਾਜਰੀ ਵਿੱਚ ਨਚਾਇਆ ਜਾਂਦਾ ਹੈ।ਧੰਨਵੰਤੇ ਪਤਵੰਤੇ ਇਹਨਾਂ ਦੀ ਖ੍ਰੀਦ ਵੇਚ ਵੀ ਕਰਦੇ ਹਨ,ਅਤੇ ਇਹ ਪੁਜਾਰੀਆਂ ਦੀ ਕਮਾਈ ਦਾ ਸਾਧਨ ਵੀ ਹਨ।ਅਸਲ ਵਿੱਚ ਇਹ ਪੂਜਾ ਦੇ ਨਾਮ ਤੇ ਵੇਸਵਾਵ੍ਰਤੀ ਹੈ। ਵੱਡੀ ਉਮਰ ਹੋ ਜਾਣ ਤੇ ਇਹਨਾਂ ਨੂੰ ਨਕਾਰਾ ਕਰਾਰ ਦੇ ਦਿਤਾ ਜਾਂਦਾ ਹੈ,ਤੇ ਫਿਰ ਇਹਨਾਂ ਨੂੰ ਪੇਟ ਭਰਨ ਲਈ ਭੀਖ ਮੰਗਣੀ ਪੈਂਂਦੀ ਹੈ।
ਦਸਿਆ ਜਾਂਦਾ ਹੈ ਕਿ ਇਹ ਦੇਵਦਾਸੀ ਸਿਲਸਿਲਾ ਛੇਂਵੀ ਸਦੀ ਤੋਂ ਸ਼ੁਰੂ ਹੋਇਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾਰੀ ਜਾਤੀ ਵਿੱਚ ਸੁਧਾਰ ਲਿਆਉਣ ਲਈ ਵੱਡਾ ਉਪਰਾਲਾ ਕੀਤਾ ਤੇ ਇਸ ਤੇ ਕੁਝ ਠ੍ਹਲ ਵੀ ਪਈ ਪਰ ਸਵਾਰਥੀ ਪਤਵੰਤਿਆਂ ਦਾ ਕਾਰੋਬਾਰ ਬੰਦ ਹੁੰਦਾ ਹੈੇ ਜਦੋਂ ਉਦੋਂ ਧਰਮ ਦਾ ਅੰਧਵਿਸ਼ਵਾਸ ਫੈੇਲਾ ਕੇ ਇਹ' ਸੱਜਣ ਠੱਗ' ਆਪਣਾ ਧੰਦਾ ਚਾਲੂ ਕਰਾ ਲੈਂਦੇ ਹਨ।ਇਕ ਪੁਰਾਣੀ ਦੇਵਦਾਸੀ ਨੇ ਆਪਣੇ ਤਜੁਰਬੇ ਤੋਂ ਦੇਵਦਾਸੀਆਂ ਦੀ ਹਾਲਤ ਸੁਧਾਰਨ ਦੇ ਯਤਨ ਵੀ ਕੀਤੇ ਤੇ ਉਸਨੂੰ ਇਸ ਵਰ੍ਹੇ ਗਣਤੰਤਰ ਦਿਵਸ ਤੇ ਪਦਮ ਸ੍ਰੀ ਨਾਲ ਨਿਵਾਜਿਆ ਗਿਆ।ਪਰ ਇਹ ਕਾਫ਼ੀ ਨਹੀਂ ਹੈ,ਕਿਉਂਕਿ ਇਹ ਵ੍ਰਿਤੀ ਅਜੇ ਵੀ ਲੱਖਾਂ ਦੀ ਗਿਣਤੀ ਵਿੱਚ ਹੈ,ਅੰਕੜੈ ਦਸਦੇ ਹਨ ਕਿ ਸਾਢੇ ਚਾਰ ਲੱਖ ਦੇ ਕਰੀਬ ਕੁੜੀਆਂ ਮੰਦਰਾਂ ਵਿੱਚ ਦਾਸੀਆਂ ਹਨ ਤੇ ਏਨੀਆਂ ਕੁ ਹੀ ਵੇਸਵਾ ਜਾਂ ਭਿਖਾਰਨਾਂ ਹਨ।ਅਨ੍ਹਪੜ,ਅੰਨ੍ਹੇ ਭਗਤਾਂ ਨੂੰ ਏਨਾ ਡਰਾ ਦਿਤਾ ਜਾਂਦਾ ਹੈ ਕਿ ਉਹ ਆਪਣੀ ਜਾਨ ਤੋਂ ਧੀ ਦੀ ਪੂਰੀ ਉਮਰ ਵਾਰ ਦੇਂਦੇ ਹਨ,ਇਕ ਹੋਰ ਅਹਿਮ ਪੱਖ ਗਰੀਬੀ ਵੀ ਹੈ,ਮਾਪੇ ਆਪਣਾ ਪੇਟ ਪਾਲਣ ਲਈ ਵੀ ਧੀਆਂ ਨੂੰ ਵੇਚ ਦੇਂਦੇ ਹਨ,ਕੁਝ ਸਮਾਜਿਕ ਅੜਚਨਾਂ ਕਰ ਕੇ ਇਸ ਕਾਰਵਾਈ ਨੂੰ ਮੰਦਰ ਵਿੱਚ ਸੰਪਨ ਕੀਤਾ ਜਾਂਦਾ ਹੈ।
" ਸ਼ਾਮਾ ਆਨ ਬਸੋ ਵ੍ਰਿੰਦਾਵਨ ਮੇ, ਮੇਰੀ ਉਮਰ ਬੀਤ ਗਈ ਗੋਕਲ ਮੇਂ
ਰਸਤੇ ਮੇਂ ਕੂੰਆਂ ਖੁਦਵਾ ਆਨਾ
ਮੈਂ ਤੋ ਨੀਰ ਭਰੂੰਗੀ ਤੇਰੇ ਲੀਏ
ਰਸਤੇ ਮੇਂ ਬਾਗ ਬਨਾ ਜਾਨਾ,ਮੈਂ ਤੋ ਫੁਲ ਗੁਨੂੰਗੀ ਤੇਰੇ ਲੀਏ
ਦੇਵਦਾਸੀ ਪ੍ਰਥਾ ਕੀ ਹੈ,ਬੱਸ ਨਾਰੀ ਸੋਸ਼ਣ ਹੀ ਹੈ॥ਦੇਵਦਾਸੀਆਂ ਨੂੰ ਕੇਵਲ ਤੇ ਕੇਵਲ ਨੱਚਣ ਗਾਉਣ ਯਾਨੀ ਮਨਪ੍ਰਚਾਵੇ ਲਈ ਕੁਝ ਕੁ ਰਕਮ ਜਾਂ ਰੋਟੀ ਕਪੜੇ ਤੇ ਹੀ ਮੰਦਰ/ਆਸ਼ਰਮ ਵਿੱਚ ਰੱਖਿਆ ਜਾਂਦਾ ਹੈ।ਨਕਦ ਰਕਮ ਮਾਪਿਆਂ ਨੂੰ ਦੇ ਕੇ ਫਿਰ ਦੇਵਦਾਸੀ ਨੂੰ ਕਦੀ ਨਕਦੀ ਨਹੀਂ ਮਿਲਦੀ,ਇਸ ਤਰਾਂ ਇਹ ਪੁਜਾਰੀਆਂ ਦੀ ਉਪਰਲੀ ਕਮਾਈ ਦਾ ਸਾਧਨ ਵੀ ਹਨ।ਕਦੀ ਕਿਸੇ ਪੁਜਾਰੀ ਨੇ ਆਪਣੀ ਬੇਟੀ ਦੇਵਦਾਸੀ ਨਹੀ ਬਣਨ ਦਿੱਤੀ ਇਸ ਚਕਰਵਿਯੂ ਵਿੱਚ ਗਰੀਬ ਤੇ ਗਰੀਬੀ ਹੀ ਆਉਂਦੀ ਹੈੇ ਜੋ ਕਿ ਜਹਾਲਤ ਅਤੇ ਅੰਧਵਿਸਵਾਸ ਵਿੱਚ ਗ੍ਰਸਤ ਹੁੰਦੀ ਹੈ।ਰਾਮ ਦੇ ਨਾਮ, ਸ਼ਾਮ ਦੇ ਨਾਮ ਦੀ ਦੁਹਾਈ ਦੇ ਕੇ ਦੇਵਤਾ "ਯੇਲਮਾ" ਦੇ ਨਾਮ ਕੁੜੀਆਂ ਘਰਾਂ ਚੋਂ ਖੋਹ ਲਈਆਂ ਜਾਂਦੀਆਂ ਹਨ।ਗੇਂਦ ਗੀਟੇ ,ਅੱਡੀ ਠੀਪਾ ਘਰ ਘ੍ਰਰ ਖੇਡਣ ਦੀ ਉਮਰ ਵਿੱਚ ਉਹਨਾਂ ਦੇ ਪੈਰੀ ਘੁੰਗਰੂ ਬਨ੍ਹ ਦਿਤੇ ਜਾਂਦੇ ਹਨ,ਘਰ ਤੋਂ ਬੇਘ੍ਰਰ ਕਰ,ਇਹ ਪੜ੍ਹਾਇਆ ਜਾਂਦਾ ਹੈ ਕਿ ਦੇਵ ਯੇਲਮਾ" ਨੂੰ ਖੁਸ਼ ਕਰਨ ਲਈ "ਭਾਰਤ ਨਾਟਿਅਮ" ਨਾਚ ਜਰੂਰੀ ਹੈ ,ਨਹੀਂ ਤੇ ਦੇਵਤਾ ਨਰਾਜ਼ ਹੋ ਕੇ ਸਰਾਪ ਲਾ ਦੇਵੇਗਾ।ਇਸੀ ਡਰ ਹੇਠ ਉਹ ਉਦੋਂ ਤੱਕ ਨਚਦੀਆਂ ਹਨ ਜਦੋਂ ਤੱਕ ਪੁਜਾਰੀ ਚਾਹੇ ਤੇ ਫਿਰ ਉਸਨੂੰ ਦੇਹ ਵਪਾਰ ਵੱਲ ਧੱਕ ਦਿਤਾ ਜਾਂਦਾ ਹੈ,ਇਥੌਂਂਨਕਾਰਾ ਕਰ ਦਿੱਤੇ ਜਾਣ ਤੇ ਇਹ ਅੋਰਤਾਂ ਜੋ ਆਪਣਾ ਬਚਪਨ ਜਵਾਨੀ ਦੇਵਤਾ ਦੇ ਨਾਮ ਲੁਟਾ ਚੁਕੀਆਂ ਹੁੰਦੀਆਂ ਹਨ,ਤੇ ਆਪਣੀ ਕਮਾਈ ਨਾਲ ਕਈ ਘਰ ਭਰ ਚੁਕੀਆਂ ਹੁੰਦੀਆਂ, ਹਨ ਆਪਣੇ ਖੁਰ ਚੁਕੇ ਹੱਡਾਂ ਨੂੰ ਚਲਾਉਣ ਲਈ ਭੀਖ ਮੰਗਣ ਲਈ ਮਜਬੂਰ ਹੋ ਜਾਂਦੀਆਂ ਹਨ।ਭੀਖ ਵਿੱਚ ਜੋ ਫਿਟਕਾਰ ਮਿਲਦੀ ਹੈ,ਉਸਤੇ ਉਹ ਦੇਵਤਾ ੁਿਵਰੋਧ ਨਹੀਂ ਕਰਦਾ ਜਿਸਦੀ ਸਾਰੀ ਜਵਾਨੀ ਸੇਵਾ ਕੀਤੀ ਹੁੰਦੀ ਹੈ।ਜਿਸ ਸਰਾਪ ਤੋਂ ਡਰਦੇ ਤਸੀਹੇ ਸਹੇ ਉਹ ਸਰਾਪ ਵੀ ਲਗ ਕੇ ਰਹਿੰਦਾ ਹੈ।ਇਹ ਤੁਰੀਆਂ ਫਿਰਦੀਆਂ ਲਾਸ਼ਾਂ ਦਿਸਣ ਲਗਦੀਆਂ ਹਨ।ਦੇਵਤਾ ਦੇ ਨਾਮ ਤੇ ਦਾਨਵਾਂ ਦੇ ਪਿੰਜਰੇ ਵਿਚ ਕੈਦ ਕਟਦੀਆਂ ਹਨ।
ਦੱਖਣ ਭਾਰਤ ਤਾਮਿਲ ਨਾਡੂ ਕਰਨਾਟਕਾ,ਉੜੀਸਾ ਵਿੱਚ ਇਹ ਕੁਰੀਤੀ ਅੱਜ ਵੀ ਹੈ।ਕੇਰਲਾ ਪ੍ਰਾਂਤ ਜੋ ਕਿ ਸਾਖਰਤਾ ਵਿੱਚ ਪਹਿਲੇ ਨੰਬਰ ਤੇ ਹੈ ਉਥੇ ਵੀ ਇਹ ਚਲਨ ਹੈ।ਸਾਹਮਣੇ ਵਾਲੇ ਮੰਦਰ ਵਿੱਚ ਅੋਰਤਾਂ ਦਾ ਦਾਖਲਾ ਬੰਦ ਹੈ ਤੇ ਪਿਛਵਾੜੈ ਵਾਲੇ ਮੰਦਰ ਵਿੱਚ ਨਾਰੀਆਂ ( ਦਾਸੀਆਂ ) ਹਵਸ ਦਾ ਸ਼ਿਕਾਰ ਹੋ ਰਹੀਆਂ ਹੁੰਦੀਆਂ ਹਨ।ਇਹ ਕੈਸੀ ਪੂਜਾ ਹੈ,ਤੇ ਕੈਸਾ ਪੁੰਨ ਹੈ ? ਕੌਣ ਦਸੇਗਾ?
ਦੱਖਣ ਵਿੱਚ ਹੀ ਇਕ ਹੋਰ ਐੇਸਾ ਇਲਾਕਾ ਹੈ ਕਿ ਜਿਥੇ ਵਰਬਧੂ ਦੀ ਡੋਲੀ ਪੁਜਾਰੀ ਦੇ ਘਰ ਜਾਂਦੀ ਹੈ,ਤੇ ਪੁਜਾਰੀ ਕਿਸੇ ਵੀ ਉਮਰ ਦਾ ਹੋਵੇ ਨਵੀਂ ਦੁਲਹਨ ਦਾ ਕੁਆਰਾ ਰੂਪ ਭੰਗ ਕਰਦਾ ਹੈ,ਤੇ ਫਿਰ ਉਹ ਆਪਣੇ ਪਤੀ ਦੇ ਘਰ ਜਾ ਸਕਦੀ ਹੈ।
" ਮੌਤ ਹੀ ਜਿੰਦਗੀ ਦੀ ਦੁਸ਼ਮਣ ਨਹੀਂ,,ਜਿੰਦਗੀ ਭੀ ਜਾਨ ਲੇਤੀ ਹੈ "॥
ਸਮਾਜ ਭਲਾਈ ਸੰਸਥਾਂਵਾਂ,ਪ੍ਰਸ਼ਾਸਨ,ਕਾਨੂੰਨ ਸਾਰੇ ਹੀ ਇਸ ਕੁਰੀਤੀ ਨੂੰ ਨਕੇਲ ਪਾਉਣ ਵਿੱਚ ਫੇਲ੍ਹ ਹੋ ਚੁਕੇ ਹਨ।ਇਸ ਕੋਹਜ ਦਾ ਜਿੰਮੇਵਾਰ ਮਰਦ ਹਜਰਾਤ ਹਨ ਤੇ ਇਸ ਮਰਦ ਨਾਮ ਦੇ ਸ਼ੇੈਤਾਨ ਦੀ ਉਲਟੀ ਖੋਪਰੀ ਦੇ ਇਲਾਜ ਲਈ 'ਮਰਦ ਅਗੰਮੜੈ ਦੀ ਸ਼ਦੀਦ ਜਰੂਰਤ ਹੈ।ਲੱਧੀ ਨੂੰ ਇਕ ਦੁੱਲਾ ਭੱਟੀ ਨਹੀਂ ਬਹੁਤ ਸਾਰੇ ਦੁੱਲੇ ਭੱਟੀ ਪੈਦਾ ਕਰਨੇ ਹੋਣਗੇ।,
ਦੇਵਦਾਸੀਆਂ ਦੀ ਆਖਰੀ ਉਮਰ;( ਮੈਨੂੰ ਇੰਝ ਜਾਪਦੀ ਹੈ),ਇਕ ਸ਼ਾਇਰ ਦੇ ਅਲਫ਼ਾਜ਼ ਵਿੱਚ
"ਜਦ ਲਾਸ਼ ਮੇਰੀ ਨੂੰ ਜਲਾਣ ਲਗੇ,ਅਵਾਜ਼ ਆਈ-
ਇਹ ਸਾਰੀ ਉਮਰ ਜਲਿਆ,ਇਸਨੂੰ ਜਲਾਇਆ ਜਾ ਨਹੀਂ ਸਕਦਾ
ਇਹ ਕੋਲਾ ਹੇਠ ਕੱਖਾਂ ਦੇ ਲੁਕਾਇਆ ਜਾ ਨਹੀਂ ਸਕਦਾ।"
ਰਣਜੀਤ ਕੌਰ/ ਗੁੱਡੀ ਤਰਨ ਤਾਰਨ
14 March 2018
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਅਤੇ ਸਭਿਆਚਾਰ / ਵਿਗਿਆਨ - ਰਣਜੀਤ ਕੌਰ ਤਰਨ ਤਾਰਨ
ਸ੍ਰੀ ਗੁਰੂ ਗ੍ਰੰਥ ਸਾਹਿਬ ਸਿਰਫ ਸਿੱਖਾਂ ਦੇ ਧਾਰਮਿਕ ਗ੍ਰੰਥ ਨਹੀਂ ਹਨ। ੁਉਹ ਤਾਂ ਸਮੁੱਚੀ ਮਾਨਵਤਾ ਦੇ ਕਲਿਆਣਕਾਰੀ ਫਲਸਫੇ ਅਤੇ ਸਮੁੱਚੀ ਜੀਵਨ ਜਾਚ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਨੁੱਖ ਨੂੰ ਮਨਮੁੱਖ ਤੋਂ ਗੁਰਮੁੱਖ ਬਣਨ ਦੀ ਪ੍ਰੈਰਨਾਂ ਦਿੱਤੀ ਗਈ ਹੈ। ਗੁਰਮੁੱਖ ਸੱਭਿਅਕ ਤੌਰ ਤੇ ਮਨੁੱਖ ਦਾ ਸਭ ਤੋਂ ਵਿਕਸਤ
ਪੱਧਰ ਹੈ। ਇਸ ਲਈ ਇਹ ਕਹਿਣਾ ਉਚਿਤ ਹੋਇਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਪੰਜਾਬੀ ਸਭਿਆਚਾਰ ਦਾ ਆਧਾਂਰ ਹਨ। ਸੱਭਿਆ ਸ਼ਬਦ ਸਭਾ ਤੋਂ ਬਣਿਆ ਹੈ। ਇਸ ਦਾ ਮਤਲਬ ਇਹੀ ਨਿਕਲਦਾ ਹੈ ਕਿ ਸੱਭਿਆ- -ਚਾਰ ਉਹ ਆਚਾਰ ਹੈ ਜੋ ਸਭਾ ਵਿਚ ਪ੍ਰਵਾਨਿਤ ਹੋਵੇ। ਸਭਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਗਤ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਅਤੇ ਇਹ ਸਪਸ਼ਟ ਕੀਤਾ ਗਿਆ ਹੈ ਕਿ ਮਨਮੁੱਖ ਤੋਂ ਗੁਮੁੱਖ ਬਣਨ ਲਈ ਸਤਿ- ਸੰਗਤ ਜਰੂਰੀ ਹੈ। ਪੰਜਾਬੀ ਸਭਿਆਂਚਾਰ ਦਾ ਆਧਾਰ ਪੂਰਬ ਦੀ ਸਰਵੋਤਮ ਅਤੇ ਸੱਭ ਤੋਂ ਵਿਕਸਿਤ ਵਿਚਾਰ -ਧਾਰਾ ਨੇ ਬਣਾਇਆਂ ਹੈ ਇਸ ਲਈ ਪੰਜਾਬੀ ਸਭਿਆਚਾਰ ਸਰਵੋਤਮ ਹੈ। ਦੁੱਖ ਦੀ ਗਲ ਹੈ ਕਿ ਅੱਜ ਪੰਜਾਬੀ ਸਭਿਆਚਾਰ ਨੂੰ ਇਕ ਹਲਕੇ ਫੁਲਕੇ ਖਾਓ -ਪੀਉ ਸਭਿਆਚਾਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਲੋਕਾਂ ਲਈ ਸਭਿਆਚਾਰ ਦਾ ਅਰਥ ਕੇਵਲ ਮਨ ਪ੍ਰਚਾਵਾ ਹੀ ਰਹਿ ਗਿਆ ਹੈ। ਇਹ ਤੌਰ ਤਰੀਕਾ ਵਿਖਾਲਾ ਕਰਨ ਲਈ ਉਤੇਜਿਤ ਕਰਦਾ ਹੈ।
ਸਮੇਂ ਦੀ ਮੰਗ ਹੈ ਕਿ ਮਨੁੱਖਤਾ ਨੂੰ ਅੰਧਕਾਰ ਵਿਚੋਂ ਕੱਢਣ ਦੀ ਭੁਮਿਕਾ ਸਿੱਖ ਧਰਮ ਨਿਭਾਏ। ਵਿਗਿਆਨ ਦੇ ਪੱਖ ਤੋਂ ਜੋ ਪ੍ਰਮਾਣੂ ਤਰੱਕੀ ਹੋਈ ਹੈ, ਉਹ ਸੱਭ ਸਿੱਖ ਗੁਰਬਾਣੀ ਦੇ ਗਿਆਨ ਤੋਂ ਹੈ।
ਪਾਤਾਲ.ਪੁਲਾੜ, ਆਸਮਾਨ, ਗ੍ਰਹਿ, ਬਾਰੇ ਗੁਰੂ ਨਾਨਕ ਦੇਵ ਜੀ ਨੇ ਕਾਵਿਕ ਰੂਪ ਵਿਚ ਉਲੇਖ ਕੀਤਾ ਹੈ। ਪ੍ਰਮਾਣੂ ਸ਼ਕਤੀਆ ਵੀ ਗੁਰੂਬਾਣੀ ਦੇ ਆਧਾਰ ਤੇ ਕਾਬੂ ਕਰਕੇ ਮਨੁੱਖ ਪੁਲਾੜ ਤੱਕ ਪਹੁੰਚ ਸਕਿਆ ਹੈ। ਗੁਰੂਬਾਣੀ ਵਿਚੋਂ ਹੀ ਕੁਦਰਤੀ ਇਲਾਜ ਕਰਨ ਦੀ ਵਿਧੀ ਮਿਲਦੀ ਹੈ। ਪ ਰੰਤੁ ਸਿੱਖਾ ਨੇ ਬਹੁਤ ਘੱਟ ਇਸ ਦੇ ਪ੍ਰਚਾਰ ਦੀ ਵਿਵਸਥਾ ਕੀਤੀ ਹੈ। ਸੱਭ ਧਰਮਾਂ ਤੋਂ ਸਰਲ ਪ੍ਰੀਭਾਸ਼ਾ ਵਾਲੀ ਇਹ ਸਭਿਅਤਾ ਆਪਣੇ ਤੱਕ ਹੀ ਮਹਿਦੂਦ ਹੋ ਕੇ ਰਹਿ ਗਈ।
ਅਰਦਾਸ ਤਾਂ ਇਹ ਕਰਦੇ ਹਨ, " ਸੱਭ ਸਿੱਖੋਂ ਕੋ ਹੁਕਮ ਹੈ ਗੁਰੂ ਮਾਨਿਯੋ ਗ੍ਰੰਥ" ਪਰ ਮੰਨਦੇ ਵਿਅਕਤੀਗਤ, ਦੇਹ- ਧਾਰੀ ਗੁਰੂ ਨੂੰ ਹਨ। ਇਹ ਵਤੀਰਾ ਗੁਰੂਬਾਣੀ ਦੇ ਅਸੂਲਾਂ ਤੋਂ ਦੂਰ ਲਿਆ ਖੜਾ ਕਰਦਾ ਹੈ। ਨਾਨਕ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ"। ਸਿੱਖ ਗੁਰੂਬਾਣੀ ਬਿਨ ਕਿਸੇ ਭੇਦ ਭਾਵ ਭਵਸਾਗਰ ਤਾਰ ਦੇਣ ਯੋਗ ਹੈ। ਗੁਰੂ ਜੀ ਦਾ ਵਾਕ ਨਾਨਕ ਨਾਮ ਜਹਾਜ਼ ਹੈ ਚੜ੍ਹੈ ਸੋ ਉਤਰੇ ਪਾਰ", । ਸਿੱਖ ਗੁਰੂਬਾਣੀ ਬਿਨ ਕਿਸੇ ਭੇਦ ਭਾਵ ਭਵਸਾਗਰ ਤਾਰ ਦੇਣ ਯੋਗ ਹੈ। ਗੁਰੂ ਜੀ ਦਾ ਵਾਕ ਹੈ, 'ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਇ"-ਭ੍ਰਿਸ਼ਟਾਚਾਰ ਅਤੇ ਖੁਨ ਖਰਾਬੇ ਤੋਂ ਵਰਜਦਾ ਹੈ। "ਜਿਸ ਕੀ ਵਸਤੁ ਤਿਸ ਆਗੇ ਰਾਖੇ"ਭਾਵ ਹੱਕਦਾਰ ਦਾ ਹੱਕ ਜਰੂਰ ਮੋੜੋ, ਕਿਸੇ ਦੇ ਮਾਲ ਨਾਂ ਦੱਬੋ।
ਗੁਰਬਾਣੀ ਦੱਸਦੀ ਹੈ, ਨਿਰਵੈਰ, ਨਿਰਭਓ , ਨਿਰਪੱਖ ਜੀਵਨ ਗੁਜਾਰੋ। ਨਾਂ ਕਾਂਹੇ ਕੀ ਦੋਸਤੀ ਨਾਂ ਕਾਂਹੇ ਕਾ ਵੈਰ" ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾੇ"ਦਸਵੀਂ ਪਾਤਸ਼ਾਹੀ ਨੇ ਸਹਿਜੇ ਹੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਸੁਣਾ ਦਿੱਤਾ"। ਤੇ ਨਾਲ ਹੀ ਗੁਰਮੁੱਖ ਨੂੰ ਸਹੀ ਮਾਰਗ ਵੀ ਦਿਖਾ ਦਿੱਤਾ।
16 Nov. 2017
ਮਹਿੰਗਾਈ ਹੈ ਮਹਿੰਗਾਈ - ਰਣਜੀਤ ਕੌਰ ਤਰਨ ਤਾਰਨ
ਮਹਿੰਗਾਈ ਹੈ ਮਹਿੰਗਾਈ
ਦੁਹਾਈ ਹੈ ਦੁਹਾਈ।
ਹਾਏ ਮਹਿੰਗਾਈ,ਹਾਏ ਮਹਿੰਗਈ
ਤੂੰ ਕਿਹੜੇ ਦੇਸ਼ੋਂ ਆਈ?
ਤੈਨੂੰ ਮੌਤ ਕਦੇ ਨਾਂ ਆਈ।
ਦਿਨੋ ਦਿਨ ਤੂੰ ਦੂਣ ਸਵਾਈ
ਅਸਾਂ ਨਾ ਸੱਦੀ ਨਾਂ ਬੁਲਾਈ,
ਸ਼ਾਡੇ ਪਿਛੇ ਕਿਉਂ ਤੂੰ ਆਈ?
ਨਾਂ ਦੇਵੇਂ ਤੂੰ ਮਰਨ ਨਾਂ ਦੇਵੇਂ ਜੀਣ,
ਤੇਰੇ ਚਮਚੇ ਸਾਡਾ ਲਹੂ ਪੀਣ।
ਨਾਂ ਤੇਰਾ ਦੀਨ ਨਾਂ ਈਮਾਨ
ਜਿਧਰ ਨਜ਼ਰ ਗਈ,ਤੂੂੰ ਸ਼ੁਭਾਇਮਾਨ।
ਨਾਂ ਤੇਰੀ ਮਾਂ ਨਾਂ ਤੇਰਾ ਕੋਈ ਬਾਪ,
ਪੁਆੜੈ ਹੱਥੀ,ਨਿਰਾ ਪਾਪ ਹੀ ਪਾਪ।
ਮਹਿੰਗਾਈ ਦਾ ਜਵਾਬ;-
ਨਾਂ ਕਰੋ ਗੁੱਸਾ ਨਾਂ ਪਾਓ ਦੁਹਾਈ,
ਨਾਂ ਪੁਛੋ,ਮੈ ਕਿਹੜੇ ਦੇਸ਼ੋਂ ਆਈ।
ਮੈ ਹਾਂ ਤੁਹਾਡਾ ਬਾਪ,ਮੈਂ ਹੀ ਭਾਈ,
ਤੁਸੀ ਹੀ ਸੱਦੀ,ਤੁਸੀ ਹੀ ਬੁਲਾਈ।
ਲਾੜੇ ਦੀ ਜੰਝ ਨਾਲ ਮੈਂ ਗਈ,
ਲਾੜੀ ਦੀ ਡੋਲੀ ਨਾਲ ਮੈਂ ਆਈ।
ਕਰਜ਼ਾ ਚੁਕਿਆ ਬੈਂਕ ਤੋਂ,ਕਿਲਾ ਗਹਿਣੇ ਪਾਇਆ,
ਕਦੇ ਪਾਇਆ ਭੋਗ,ਤੇ ਕਦੇ ਜਨਮ ਦਿਨ ਮਨਾਇਆਂ।
ਲਾਲ ਚਿੱਟੇ,ਤੇ ਸੱਤਰੰਗਾਂ ਦਾ ਦੋ ਸੌ ਕਾਰਡ ਛਪਾਇਆ।
ਛੱਤੀ ਛੱਤੀ ਪਕਵਾਨ ਪਕਵਾਏ ਤੇ ਡੀ>ਜੇ.ਵੀ ਵਜਾਇਆ।
ਫੋਕੀ ਵਾਹ ਵਾਹ ਲਈ ਪੈਲੇਸ ਤੇ ਲੋਕ ਵਿਖਾਲਾ ਪਾਇਆ।
ਹਜ਼ਾਰਾਂ ਚ ਹੋਣ ਵਾਲਾ ਸੌਦਾ,ਲੱਖਾਂ ਵਿਚ ਨਿਪਟਾਇਆਂ,
ਝੂਠੀ ਸ਼ਾਂਨ ਕਮਾਉਣ ਲਈ,ਉਮਰਾਂ ਦਾ ਕੂੰਡਾ ਕਰਇਆ,।
ਨਾਂ ਸੋਚੀ ਦੂਰ ਦੀ ਫੱਟ ਐਂਵੇ ਦੋਸ਼ ਮੇਰੇ ਸਿਰ ਲਾਇਆ।
ਮੈਂ ਅੱਗ ਹਾਂ ਅਮੀਰਾਂ ਦੀ ਲਾਈ।
ਗਰੀਬਾਂ ਨੇ ਹਾਂ ਤੇਲ ਪਾ ਵਧਾਈ।
ਵਿਚਲਿਆਂ ਨੇ ਬੈਂਕ ਚ ਸਿੰਗ ਫਸਾਈ।
ਮੈਂ ਬੋਲਾਂ ਸੱਚੇ ਸੁੱਚੇ ਬੋਲ।
ਖਾਹਿਸ਼ਾਂ ਤੇ ਕਰੋ ਕੰਟਰੋਲ।
ਬੱਚਿਆਂ ਨੂੰ ਹੱਥ ਕਿਰਤ ਹੁਨਰ ਸਿਖਾਓ.
ਕਾਰ,ਬਾਇਕ ਛੱਡ,ਸਾਇਕਲ ਚਲਾਓ
ਫੈਸ਼ਨ ਵਿਚ ਫੱਸ,ਨਾਂ ਲਾਲਚ ਵਧਾਓ।
ਸ਼ਾਦੇ ਵਿਆਹਾਂ ਦੀ ਰੀਤ ਅਪਨਾਓ।
ਵਿਰਸੇ ਵਿਚ ਕਰਜ਼ਾ ਛੱਡੋ ਨਾਂ ਛਡਾਓ
ਮੈਂ ਨਾਂ ਕੋਈ ਕੁਫਰ ਤੋਲਿਆਂ,
ਬਹੁਤ ਦੇਰ ਨਾਂ ਹੋ ਜਾਵੇ,
ਵੇਲੇ ਸਿਰ ਘਰਾਂ ਨੂੰ ਮੁੜ ਆਓ।
ਰਣਜੀਤ ਕੌਰ ਤਰਨ ਤਾਰਨ
16 Nov. 2017
ਸ਼੍ਰੀ ਗੁਰੂ ਨਾਨਕ ਦੇਵ ਜੀ - 1469-1539 - ਰਣਜੀਤ ਕੌਰ ਤਰਨ ਤਾਰਨ
" ਫਿਰ ਉਠੀ ਆਖਿਰ ਸਦਾਅ ਤੌਹੀਦ ਕੀ ਪੰਜਾਬ ਸੇ
ਹਿੰਦ ਕੋ ਇਕ ਮਰਦਿ-ਕਾਮਲ ਨੇ ਜਗਾਯਾ ਖਾਬ ਸੇ"( ਅਲਾਮਾ ਇਕਬਾਲ)
ਸਤਿਗੁਰੂ ਨਾਨਕ ਪਰਗਟਿਆ,ਮਿੱਟੀ ਧੁੰਦ ਜੱਗ ਚਾਨਣ ਹੋਆ"
ਗੁਰੂ ਨਾਨਕ ਦੇਵ ਜੀ ਨੂੰ ਰੱਬ ਨੇ ਅੰਧ ਵਿਸਵਾਸ ਵਿੱਚ ਗਲਤਾਨ ਇਸ ਗ੍ਰਹਿ ਨੂੰ ਆਤਮਕ ਅਧਿਆਤਮਕਤਾ ਨਾਲ ਪਾਕ ਸਾਫ ਕਰਨ ਲਈ ਆਪਣਾ ਰਸੂਲ ਬਣਾ ਕੇ ਤੋਰਿਆ ਸੀ।ਗੁਰੂ ਜੀ ਨੇ ਆਪਣੇ ਆਤਮਕ ਚਾਨਣ ਨਾਲ ਉਸ ਵਕਤ ਦੀ ਲੋਕਾਈ ਨੂੰ ਹਨੇਰੇ ਚੋਂ ਕੱਢਣ ਲਈ ਪੂਰੇ ਸਹਿਜ ਤੇ ਠਰ੍ਹਮੇ ਨਾਲ ਆਪਣੀ ਮਿਸਾਲ ਆਪ ਪੇਸ਼ ਕਰਕੇ ਭਰਪੂਰ ਕੋਸ਼ਿਸ਼ ਕੀਤੀ।ਲੱਖਾਂ ਕਰੋੜਾਂ ਮੀਲ ਦੇਸ਼ ਵਿਦੇਸ਼ ਦੀ ਪੈਦਲ ਯਾਤਰਾ ਕੀਤੀ,ਰਾਹ ਵਿੱਚਲੇ ਨਦੀਆ ਦਰਿਆ ਸਾਗਰ,ਪਹਾੜ ਸਰ ਕਰ ਕੇ ਭੁੱਖ ਪਿਆਸ ਤੇ ਕਾਬੂ ਪਾ ਕੇ ਆਪਣੀ ਮੰਜਿਲ ਪਾਈ।ਗੁਰੂ ਜੀ ਦੀ ਇਸ ਯਾਤਰਾ ਨੂੰ ਹੀ ਉਦਾਸੀਆਂ ਦਾ ਨਾਮ ਦਿੱਤਾ ਗਿਆ।ਉਦਾਸੀਆਂ ਦੋਰਾਨ ਗੁਰੂ ਜੀ ਦੇ ਸਾਥ ਵਿੱਚ ਬਾਲਾ ਅਤੇ ਮਰਦਾਨਾ ਰਬਾਬੀ ਰਹੇ।
ਗੁਰੂ ਜੀ ਅੱਛੇ ਕਵੀ ਤੇ ਸੰਗਤਿਕਾਰ ਸਨ ਗੁਰੂ ਜੀ ਦੀਆਂ ਰਚਨਾਵਾਂ ਅਸਲ ਤੁੱਕਬੰਦੀ ਵਿੱਚ ਸ੍ਰੀ ਗੁਰੁ ਗਰੰਥ ਸਾਹਬ ਵਿੱਚ ਦਰਜ ਹਨ।ਉਸ ਵਕਤ ਧਰਤੀ ਤੇ ਜਾਤ ਪਾਤ ਦਾ ਬਹੁਤ ਅੜਿਕਾ ਸੀ,ਇਸਤਰੀ ਜਾਤ ਨੂੰ ਵੀ ਨੀਚ ਸਮਝਿਆ ਜਾਂਦਾ ਸੀ।ਗੁਰੂ ਜੀ ਨੇ ਪੁੱਠੀ ਮੱਤ ਵਾਲੀ ਮਖਲੂਕ ਨੂੰ ਸਿੱਧੇ ਰਾਹ ਪਾਉਣ ਲਈ ਆਪਣੀ ਪੂਰੀ ਵਾਹ ਲਾਈ।ਗੁਰੂ ਜੀ ਨੇ ਦਸਿਆ ਰੱਬ ਇਕ ਹੈ,ਇਸਦੇ ਨਾਮ ਜੋ ਵੀ ਲਓ,ਇਹ ਨਿਰਾਕਾਰ ,ਏਕਮਕਾਰ ਹੀ ਰਹੇਗਾ।ਪੰਡਤ ਲੋਕ ਨਹੀਂ ਸੀ ਚਾਹੁਂੰਦੇ ਕਿ ਲੋਕ ਗੁਰੂਜੀ ਦੇ ਬਚਨ ਸਿਖਣ,ਇਸ ਲਈ ਉਹਨਾ ਨੇ ਗੁਰੂਜੀ ਨੂੰ ਕਮਲਾ ਕੁਰਾਹੀਆ ਦਸ ਕੇ ਮਸ਼ਹੂਰ ਕੀਤਾ-ਪਰ ਚਾਨਣ ਨੂੰ ਤਾਂ ਇਕ ਝੀਤ ਹੀ ਕਾਫ਼ੀ ਹੁੰਦੀ ਹੈ।
ਸੰਗਤਾ ਨੂੰ ਪ੍ਰੇਮ ਭਾਵ ਨਾਲ ਵਿਚਰ ਕੇ ਕਿਰਤ ਕਰਕੇ ਖਾਣਾ ਦਸਿਆ,ਅਪਰਾਧ ਤੇ ਭ੍ਰਿਸ਼ਟਾਚਾਰ,ਜਮ੍ਹੰਾ ਖੋਰੀ ਤੋਂ ਵਰਜਿਆ।ਬਾਬਰ ਨੂੰ ਜੰਗਬੰਦੀ ਲਈ ਪ੍ਰੇਰਿਆ।ਗੁਰੂਜੀ ਨੇ ਤਾਲੀਮ ਨੂੰ ਪਹਿਲ ਦਿੱਤੀ,ਤੇ ਸਿੱਖ ਧਰਮ ਦਾ ਮੁੱਢ ਬੰਨ੍ਹ ਕੇ ਗੁਰਮੁਖੀ ਲਿਪੀ ਜਿਹੀ ਆਸਾਨ ਭਾਸ਼ਾ ਦਾ ਉਜਾਲਾ ਕੀਤਾ।ਚੂੰਕਿ ਸੰਸਕਰਿਤ ਮੁਸਕਲ ਭਾਸ਼ਾ ਸੀ,ਜਿਸਨੂੰ ਪੜ੍ਹਨ ਤੋਂ ਪਾੜ੍ਹੇ ਜੀਅ ਚੁਰਾਉਂਦੇ ਸਨ,ਤੇ ਪੰਡਤ ਲੋਕ ਇਸਨੂੰ ਇਸ ਲਈ ਸਿਖਾਉਂਦੇ ਨਹੀਂ ਸਨ ਕਿ ਕਿਤੇ ਲੋਕ ਜਾਗਰੂਕ ਹੋ ਕੇ ਪੰਡਤਾਂ ਨੂੰ ਮੰਨਣਾ ਨਾ ਛੱਡ ਦੇਣ।ਗੁਰੂ ਜੀ ਦੀ ਰਚੀ ਹੋਈ ਬਾਣੀ ਵਿਗਿਆਨਕ ਹੈ,ਜਿਸ ਤੋਂ ਸੇਧ ਲੈ ਕੇ ਨਾਸਾ ਮੰਗਲ ਅਤੇ ਚੰਨ ਤੇ ਪਹੁੰਚੀ।ਧਰਤੀ ਦੇ ਹੇਠੌਂ ਖਣਿਜ ਪਦਾਰਥ ਤੇ ਧਾਤਾਂ ਲੱਭਣ ਲਈ ਵੀ ਗੁਰੂਬਾਣੀ ਤੋਂ ਹੀ ਪਤਾ ਲਗਿਆ ਗੁਰੂ ਜੀ ਨੇ ਦਸਿਆ,ਸਮੁੰਦਰ ਅਥਾਹ ਹੈ,ਲੱਖ ਪਤਾਲਾ ਪਤਾਲ ਹੈ,ਲੱਕ ਆਗਾਸਾ ਆਗਾਸ ਹੈ,ਗੁਰੂਜੀ ਨੇ ਦਸਿਆ ਧਰਤੀ ਤੇ ਚੁਰਾਸੀ ਲੱਖ ਜੂਨ ਹੈ,ਤੇ ਹਰ ਜੂਨ ਇਕ ਰੱਬ ਦੀ ਬਣਾਈ ਹੈ,ਇਸ ਲਈ ਇਸ ਸਾਰੀ ਚੁਰਾਸੀ ਦਾ ਇਕ ਹੀ ਦਾਤਾ ਹੈ,ਇਸ ਲਈ ਸੱਭ ਨਾਲ ਪਿਆਰ ਕਰੋ।ਮਿੱਠਾ ਬੋਲੋ ਮਿੱਠਾ ਸੁਣੋ। ਅਤੇ ਜੁਲਮ ਨਾਂ ਸਹੋ ਨਾ ਕਰਨ ਦਿਓ,ਨਾਂ ਕਿਸੇ ਦਾ ਹੱਕ ਖਾਓ-
" ਹੱਕ ਪਰਾਇਆ ਨਾਨਕਾ,ਉਸ ਸੂਰ ਉਸ ਗਾਇ"
" ਮਿੱਠਤ ਨੀਵੀਂ ਨਾਨਕਾ ਗੁਣ ਚੰੀਗਆਈਆਂ ਤੱਤ
ਨਾਨਕ ਫਿੱਕਾ ਬੋਲਿਐ,ਤਨ ਮਨ ਫਿੱਕਾ ਹੋਇ॥
ਸਤੀ ਪ੍ਰਥਾ ਰੋਕਣ ਅਤੇ ਅੋਰਤ ਨੂੰ ਬਰਾਬਰੀ ਦਾ ਸਥਾਨ ਦਿਵਾਉਣ ਲਈ ਗੁਰੂਜੀ ਦੀ ਘਾਲਣਾ ਲਾਸਾਨੀ ਹੈ। ਗੁਰੂ ਜੀ ਦੀ ਭੇਣ ਬੇਬੇ ਨਾਨਕੀ ਜਾਣਦੀ ਸੀ ਕਿ ਉਸਦਾ ਵੀਰ ਕੋਈ ਆਮ ਨਹੀਂ ਇਹ ਤੇ ਅਵਤਾਰ ਹੈ,ਜੋ ਦਲ ਦਲ ਦੇ ਚਕਰਵਿਊ ਚੋਂ ਲੋਕਾਈ ਨੂੰ ਕੱਢਣ ਲਈ ਇਸ ਧਰਤੀ ਤੇ ਆਇਆ ਹੈ।
ਗੁਰੂਜੀ ਨੇ ਦਸਾਂ ਨਹੁੰਆਂ ਦੀ ਕਰਿਤ ਕਰਕੇ ਇਮਾਨਦਾਰੀ ਨਾਲ ਕਮਾਈ ਰੋਟੀ ਕਾਣ ਦਾ ਸਬਕ ਦਿੱਤਾ।ਗੁਰੂ ਜੀ ਨੇ ਕਿਹਾ ਕਿ ਭਗਤੀ ਉਹ ਨਹੀਂ ਜੋ ਗੁਫ਼ਾਵਾਂ ਵਿੱਚ ਬੈਠ ਕੇ ਕੀਤੀ ਜਾਏ।ਧੁੱਪੇ ਛਾਂਵੇ ਨੰਗੇ ਪਿੰਡੇ ਬੈਠ ਤਪਸਿਆ ਨਹੀਂ ਕਰਤੱਬ ਹੈ,ਇਹ ਮਾਨਸਿਕ ਰੋਗ ਵੀ ਹੋ ਸਕਦਾ ਹੈ ।ਭਗਤੀ ਤਾਂ ਪ੍ਰਮਾਤਮਾ ਦੀਆਂ ਸਿਖਿਆਵਾਂ ਤੇ ਅਮਲ ਕਰਨਾ ਹੈ
ਬੇਸ਼ੱਕ ਗੁਰੂਜੀ ਦਾ ਦਿਮਾਗ ਆਮ ਮਨੁੱਖ ਨਾਲੋਂ ਵਿਲੱਖਣ ਤੇ ਤੇਜ ਸੀ,ਤਾਂ ਵੀ ਉਹ ਸਾਧਾਰਨ ਮਨੁੱਖ ਦੀਆਂ ਤਰਾਂ ਵਿਚਰਦੇ ਸਨ।ਗੁਰੂਜੀ ਆਪਣੇ ਦਿਮਾਗ ਸ਼ੱਤ ਪ੍ਰਤੀਸ਼ਤ ਿਇਸਤੇਮਾਲ ਕਰਦੇ ਸਨ ਜਦ ਕਿ ਆਮ ਮਨੁੱਖ,ਵੱਧ ਤੋਂ ਵੱਧ ਵੀਹ ਤੱਕ ਹੀ ਕਰਦਾ ਹੈ।ਉਹ ਕਹਿੰਦੇ ਸਨ ਮਾਨਵ ਸੱਭ ਕੁਝ ਕਰਨ ਦੇ ਸਮਰੱਥ ਹੈ,ਤਾਂ ਹੀ ਤੇ ਉਹ ਕਰਾਮਾਤਾਂ ਵਿੱਚ ਵਿਸਵਾਸ ਨਹੀਨ ਰਖਦੇ ਸਨ।
ਗੁਰੁਜੀ ਦਾ ਜਨਮਦਿਨ ਸਾਲ ਵਿੱਚ ਇਕ ਦਿਨ ਨਹੀਂ ਬਲਕਿ ਉਹਨਾਂ ਦੀਆਂ ਸਿਖਿਆਵਾਂ ਨੂੰ ਰੋਜਾਨਾ ਅਮਲ ਵਿੱਚ ਲਿਆ ਕੇ ਰੋਜ ਮਨਾਉਣਾ ਚਾਹੀਦਾ ਹੈ-ਕਿ ਗੁਰੂ ਸਾਡੇ ਅੰਗ ਸੰਗ ਹੈ।
ਚਲ ਦਸੀਏ ਬੇਬੇ ਨਾਨਕੀ ਨੂੰ ,ਤੇਰਾ ਵੀਰ ਆਇਆ ਈ
ਚਿੱਟਾ ਚੋਲਾ ਗਲ ਵਿੱਚ ਮਾਲਾ ਬਣ ਕੇ ਫਕੀਰ ਆਇਆ ਈ॥
ਨਾਨਕ ਨਾਮ ਚੜ੍ਹਦੀ ਕਲਾ,ਤੇਰੇ ਭਾਣੇ ਸਰਬੱਤ ਦਾ ਭਲਾ
ਰਣਜੀਤ ਕੌਰ ਤਰਨ ਤਾਰਨ
04 Nov. 20117
ਸ਼ੁਣੋ ਜਜਮਾਨ ਜੀ
ਜੁੱਲੀ ਜੱਪਾ ਸੜ ਗਿਆ ਸਾਰਾ ,ਪਰ ਧਾਗੇ ਅਮਨ ਅਮਾਨ ਜੀ-
ਅੰਮ੍ਰਿਤਾ ਪ੍ਰੀਤਮ ਨੇ ਇਹ ਨਿਜ਼ਾਮ ਤੇ ਕਰਾਰੀ ਚੋਟ ਮਾਰਦੇ ਹੋਏ ਕਿਹਾ ਸੀ ਜੋ ਅੱਜ ਵੀ ਵੈਸਾ ਹੀ ਹੈ
ਨਿਜੀ ਕੰਪਨੀਆਂ ਹਰ ਸਾਲ ਦੀਵਾਲੀ ਤੇ ਆਪਣੇ ਕਰਮਚਾਰੀਆਂ ਨੂੰ ਨਕਦ ਜਾਂ ਹੋਰ ਤੋਹਫ਼ੇ ਦੇਂਦੀਆਂ ਹਨ,ਪੰਜਾਬ ਸਰਕਾਰ 95% ਨਿਜੀ ਹੀ ਹੈ , ਇਹ ਹਰ ਸਾਲ ਦੀਵਾਲੀ ਦੇ ਤੋਹਫ਼ੇ ਦੇ ਤੌਰ ਤੇ ਆਪਣੇ ਪਿਆਰੇ ਵੋਟਰਾਂ ਨੂੰ ਬਿਜਲੀ ਦੇ ਬਿਲ ਵਧਾ ਦੇਂਦੀ ਹੈ ਤੇ ਉਹ ਵੀ ਵਿਸਾਖੀ ਤੋਂ ਲਾਗੂ ਕਰ ਕੇ।ਯਾਨੀ ਕਿ ਪੰਜਾਬ ਦਾ ਵਿਸਾਖੀ ਦਾ ਮੇਲਾ/ਤਿਉਹਾਰ ਵੀ ਤੇ ਦੀਵਾਲੀ ਵੀ ਦੋਨੋਂ ਰੰਗ ਰੂਪ ਕੱਜ ਲੈਣ। ਪੰਜਾਬੀਆਂ ਨੂੰ ਖੁਸ ਹੋਣ ਦਾ ਹੱਕ ਨਹੀਂ ਹੈ,ਉਹ ਕੇਵਲ ਖ੍ਰੀਦਦਾਰ / ਖਪਤਕਾਰ ਹਨ,ਜਾਂ ਮਿਆਦਿ ਵੋਟਰ
ਪੰਜਾਬ ਦੇ ਹਾਕਮ ਨੂੰ ਇਹ ਬਹੁਤ ਪਹਿਲਾਂ ਤੋ ਪਤਾ ਸੀ ਕਿ ਪੰਜਾਬ ਵਿੱਚ ਜਗੀਰਦਾਰੀ ਸਿਸਟਮ ਭਾਰੂ ਹੋ ਚੁੱਕਾ ਹੈ।ਹਾਕਮਾਂ ਨੇ ਟੈਕਸ ਲਾਉਣ ਵੇਲੇ ਤੇ ਸਕੂਲ ਬੰਦ ਕਰਨ ਵੇਲੇ ਇਕ ਵਾਰ ਵੀ ਜਨਤਾ ਦੇ ਸਤੱਰ ਤੇ ਉਤਰ ਕੇ ਨਹੀਂ ਸੋਚਿਆ
ਦਿੱਲੀ ਦੇ ਮੁੱਖ ਮੰਤਰੀ ਨੇ ਸਰਕਾਰੀ ਸਕੂਲਾਂ ਦਾ ਮਿਆਰ ਇਸ ਕਦਰ ਉੱਚਾ ਚੁੱਕ ਦਿੱਤਾ ਹੈ ਕਿ ਵਿਦਿਆਰਥੀ ਤੇ ਮਾਪੇ ਨਿਜੀ ਸਕੂਲਾਂ ਨੂੰ ਅਲਵਿਦਾ ਕਹਿ ਗਏ ਹਨ-(ਹਾਂ ਸਰਕਾਰੀ ਅਧਿਆਪਕਾਂ ਨੂੰ ਜਰੂਰ ਤਕਲੀਫ਼ ਹੈ ਕਿ ਉਹਨਾਂ ਨੂੰ ਰੋਜ਼ ਸਮੇਂ ਸਿਰ ਸਕੂਲ ਆ ਕੇ ਮਿਹਨਤ ਕਰਨੀ ਪੈਂਦੀ ਹੈ,ਜੋ ਪਹਿਲਾਂ ਮੌਜਾਂ ਮਾਣਦੇ ਸੀ।
ਦਿੱਲੀ ਸਰਕਾਰ ਨੇ ਬਿਜਲੀ ਦੇ ਬਿਲ ਵੀ ਘੱਟ ਕੀਤੇ ਹਨ,ਹਰੇਕ ਦੀ ਪਹੁੱੰਚ ਵਾਲੇ ਹਸਪਤਾਲ ਹਰ ਬਸਤੀ ਹਰ ਮੁਹੱਲੇ ਵਿੱਚ ਸਥਾਪਤ ਕਰ ਦਿੱਤੇ ਹਨ,ਜਦ ਕਿ ਕੇਂਦਰ ਸਰਕਾਰ ਦਿੱਲੀ ਰਾਜ ਨੂੰ ਸਹਾਇਤਾ ਦੇਣ ਦੇ ਥਾਂ ਫਿਟਕਾਰ ਹੀ ਦੇਂਦੀ ਹੈ।
ਜੇ ਦਿੱਲੀ ਸਰਕਾਰ ਰਾਜ ਦੀ ਆਮਦਨੀ ਨਾਲ ਕੇਂਦਰ ਦੀ ਮਦਦ ਤੋਂ ਬਿਨਾਂ ਇੰਨਾ ਸਮਾਜ ਸੁਧਾਰ ਕਰ ਸਕਦੀ ਹੈ ਤਾਂ ਫੇਰ ਪੰਜਾਬ ਸਰਕਾਰ ਕਿਉਂ ਨਹੀਂ? ਜਿਸਦੇ ਕੋਲ ਇੰਨੇ ਕੁਦਰਤੀ ਤੇ ਗੈਰ ਕੁਦਰਤੀ ਸੋਮੇ ਹਨ।
ਦਿਲੀ ਦੇ ਮੰਤਰੀਆਂ ਦੇ ਖਰਚੇ ਸੀਮਤ ਹਨ,ਤਨਖਾਹਾਂ ਤੇ ਭੱਤੇ ਵਾਜਬ ਹਨ,ਕੁਨਬਾਪਰਵਰੀ ਤੇ ਅੱਠ ਪੀੜ੍ਹੀਆਂ ਦਾ ਅਸਬਾਬ ਇਕੱਠਾ ਕਰਨਾ ਵਰਜਿਤ ਹੈ।
ਕੇਰਲਾ ਪ੍ਰਦੇਸ਼ ਨੂੰ ਵੀ ਕੇਂਦਰ ਤੋਂ ਕੋਈ ਸਹਾਇਤਾ ਨਹੀਂ ਮਿਲਦੀ ਤੇ ਇਸ ਵਕਤ ਸੱਭ ਤੋਂ ਖੁਸ਼ਹਾਲ ਰਾਜ ਹੈ ਕੇਰਲਾ।,ਸਾਖਰਤਾ ਸ਼ੱਤ ਪ੍ਰਤੀਸ਼ੱਤ,ਰੁਜਗਾਰ ਦੂਸਰੇ ਰਾਜਾਂ ਚੋਂ ਆਇਆਂ ਨੂੰ ਵੀ ਵਾਧੂ ਮਿਲ ਜਾਂਦਾ ਹੈ,ਘਟੋ ਗੱਟ ਉਜਰਤ ਤਿੰਨ ਸੌ ਰੁਪਏ ਮਿਥੀ ਹੋਈ ਹੈ।ਅਪਰਾਧ ਤੇ ਭ੍ਰਿਸਿਟਾਚਾਰ ਨਹੀਂ ਹੈ, ਅਠਾਰਾਂ ਸਾਲ ਤੱਕ ਸਿਖਿਆ ਅਤੇ ਸਿਹਤ ਬਿਲਕੁਲ ਮੁਫ਼ਤ ਹਨ ਤੇ ਹਸਪਤਾਲਾਂ ਤੇ ਕਾਲਜਾਂ ਵਿੱਚ ਜੇਬਾਂ ਨਹੀਂ ਕਟੀਆਂ ਜਾਂਦੀਆਂ।ਬੱਸ ਸਰਵਿਸ ਆਮ ਹੈ ਜੋ ਨਿਜੀ ਪੈਟਰੋਲ ਦਾ ਖਰਚ ਬਹੁਤ ਘੱਟ ਹੈ ਸਰਕਾਰੀ ਸਹੂਲਤਾਂ ਤੇ ਅਹੁਦਿਆਂ ਦੀ ਵਰਤੋਂ ਨਿਜੀ ਸੁੱਖ ਲਈ ਨਹੀਂ ਕੀਤੀ ਜਾਂਦੀ।
ਕੇਰਲਾ ਚ ਚੁਣੇ ਹੋਏ ਨੇਤਾ ਜਨਤਾ ਦੇ ਸੇਵਕ ਹਨ ਤੇ ਉਹਨਾ ਨੂੰ ਤਖ਼ਤੇ-ਤਾਉਸ ਮੁਹੱਈਆ ਨਹੀਂ ਹਨ। ਜੇ ਪੰਜਾਬ ਵਜ਼ਾਰਤ ਵੀ ਇਸੇ ਤਰਜ਼ ਤੇ ਨੱਚਣ ਲਗ ਪਵੇ ਤਾਂ ਬਹੁਤ ਸਾਰੇ ਮਸਲੇ ਹੱਲ ਹੋ ਜਾਣਗੇ।ਜਿਹਨਾਂ ਇਦਾਰਿਆਂ ਨੂੰ ਪਚਾਨਵੇਂ ਪ੍ਰਤੀਸ਼ਤ ਸਹਾਇਤਾ ਦਿਤੀ ਜਾਂਦੀ ਹੈ,ਉਹਨਾਂ ਦਾ ਕੌਮੀਕਰਣ ਕਰ ਦਿੱਤਾ ਜਾਵੇ,ਆਮਦਨ ਸਰਕਾਰ ਦੀ ਹੋਵੇਗੀ।ਬਿਜਲੀ ਮਾਲ ਅਤੇ ਰੋਡਵੇਜ਼ ਵਰਗੇ ਵਿਭਾਗ ਸਰਕਾਰ ਅਧੀਨ ਕਰ ਲਏ ਜਾਣ ਆਮਦਨ ਨਿਜੀ ਦੇ ਥਾਂ ਸਰਕਾਰੀ ਖਜਾਨੇ ਵਿੱਚ ਆਵੇਗੀ।
ਸੁਖ ਨਾਲ ਸਾਡੇ ਪਿਆਰੇ ਨੇਤਾ ਕਰੋੜਾਂ ਅਰਬਾਂਪਤੀ ਹਨ ਸਿਰਫ਼ ਇਕ ਸਾਲ ਦੀ ਕਮਾਈ ਧਰਮ ਹਿੱਤ ਸਰਕਾਰ ਨੂੰ ਦਾਨ ਕਰ ਦੇਣ ਤੇ ਸਰਕਾਰੀ ਮਾਲੀ ਹਾਲਤ ਲੀਹ ਤੇ ਆ ਜਾਵੇਗੀ।ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਕੇਵਲ ਇਕ ਰੁਪਿਆ ਲੈਂਦੇ ਸਨ ਤੇ ਅੇਤਵਾਰ ਦਾ ਵਰਤ ਵੀ ਰਖਦੇ ਸਨ,ਪ.ਮੰ.ਆਈ ਕੇ ਗੁਜਰਾਲ ਵੀ ਗੁਜਾਰੇ ਜੋਗਾ ਭੱਤਾ ਹੀ ਲੈਂਦੇ ਸਨ।ਹੁਣੇ ਜਿਹੇ ਦੀ ਗਲ ਹੈ ਕਿ ਰਾਸ਼ਟਰਪਤੀ ਏ.ਪੀ.ਜੇ ਅਬਦੁਲ ਕਲਾਮ ਦੇ ਕੋਲ ਜੋ ਕੁਝ ਵੀ ਹੁੰਦਾ ਸੀ ਵਿਦਿਆਰਥੀਆਂ ਨੂੰ ਦੇ ਦੇਂਦੇ ਸਨ,ਉਹ ਸਰਕਾਰ ਤੋਂ ਕੋਈ ਵੀ ਮੁਫ਼ਤ ਸਹੂਲਤ ਕਬੂਲ਼ ਨਹੀਂ ਸਨ ਕਰਦੇ।
ਜਜਮਾਨਜੀ " "ਚਿੜੀ ਚੋਂਚ ਭ੍ਰਰ ਲੇ ਗਈ ਨਦੀ ਨਾਂ ਘਟਿਓ ਨੀਰ-
,ਦਾਨ ਦੀਏ ਧਨ ਨਾ ਘਟੇ ,ਕਹਿ ਗਏ'' ਭਗਤ ਕਬੀਰ"॥
ਅਖਾਉਤੀ ਬਾਬਿਆਂ ਦੇ ਡੇਰਿਆਂ ਨੂੰ ਦਿੱਤੀ ਜਾਂਦੀ ਸਿੱਧੀ ਬਿਜਲੀ ਦੇ ਬਿਲ ਉਗਰਾਏ ਜਾਣ ਮੰਤਰੀਆਂ ਨੂੰ ਮੁਫ਼ਤ ਬਿਜਲੀ ਸਪਲਾਈ ਸਹੂਲਤ ਬੰਦ ਹੋਵੇ,ਪੈਟਰੋਲ,ਗੈਸ ਫੋਨ ਮੁਫ਼ਤ ਬੰਦ ਹੋ ਜਾਣ। ਪੰਜਾਬ ਵਾਸੀ ਕਿਰਤ ਪ੍ਰੇਮੀ ਸਨ ਜੋ ਮੁਫ਼ਤ ਖੋਰੇ ਹੋ ਗਏ ਹਨ,ਇਥੋਂ ਤੱਕ ਕਿ ਚੜ੍ਹਾਵੇ ਦੀ ਰਕਮ ਵੀ ਪਚਾਉਣ ਲਗ ਪਏ ਹਨ।ਸਕੂਲ਼ ਅਤੇ ਹਸਪਤਾਲ ਚੜ੍ਹਾਵੇ ਦੀ ਰਕਮ ਨਾਲ ਬਾਖੂਬੀ ਚਲ ਸਕਦੇ ਹਨ,"ਗੁਰੂ ਦੀ ਗੋਲਕ ,ਗਰੀਬ ਦਾ ਮੂੰਹ"ਟੌਲ ਟੈਕਸ ਤੋਂ ਵੀ ਰੋਜਾਨਾ ਕਰੋੜਾਂ ਰੁਪਏ ਬਣ ਜਾਂਦੇ ਹਨ।
ਸਰਕਾਰੀ ਕਰਮਚਾਰੀਆਂ ਦੀ ਤਨਖਾਹਾਂ ਤੇ ਪੈਨਸ਼ਨਾਂ ਦਾ ਆਡਿਟ ਕਰਾਇਆ ਜਾਵੇ।ਬਹੁਤ ਸਾਰੇ ਕਰਮਚਾਰੀਆਂ ਨੇ ਆਪਣੀ ਉਮਰਾਂ ਸੇਵਾ ਪਤਰੀਆਂ ਤੇ ਵਿਦਿਅਕ ਸਨਦ ਨਾਲੋਂ ਘੱਟ ਕਰ ਲਈਆਂ ਹਨ ਜਿਵੇਂ 63 ਦਾ 68 ਤੇ,64 ਦਾ 69 ਬਣਾ ਲਿਆ ਹੈ।ਇਸ ਤਰਾਂ ਹੀ ਮੁਕ ਮੁਕਾ ਕਰਕੇ ਪੈਨਸ਼ਨ ਬੈਂਕ ਵਿੱਚ ਜਾਈ ਜਾ ਰਹੀ ਹੈ।ਫੈੇਮਿਲੀ ਪੈਨਸ਼ਨ ਦਾ ਬਹੁਤ ਘਪਲਾ ਹੈ,ਕਾਰੋਬਾਰੀ ਵੀ ਫੇੈਮਲੀ ਪੈਨਸਨ ਲਈ ਜਾ ਰਹੇ ਹਨ,ਬਹੁਤੇ ਪੈਨਸ਼ਨਰ ਦੋ ਪੈਨਸ਼ਨਾਂ ਲਏ ਰਹੇ ਹਨ।ਇਸ ਸੱਭ ਦਾ ਆਡਿਟ ਕਰਨ ਨਾਲ ਬਹੁਤ ਸਾਰੀ ਰਕਮ ਖਜਾਨੇ ਵਿੱਚ ਆ ਸਕਦੀ ਹੈ ਜਿਸ ਨਾਲ ਬੁੇਰੁਜਗਾਰਾਂ ਨੂੰ ਰੁਜਗਾਰ ਮਿਲ ਸਕਦਾ ਹੈ।
ਜਜਮਾਨ ਜੀ ਵਪਾਰੀ ਨੂੰ ਵਧੇ ਬਿਲ ਵਧੇ ਟੈਕਸ ਸੁਖਾਂਉਂਦੇ ਹਨ ਉਸਦੇ ਤੇ ਸਗੋ ਪੰਜੇ ਕੀ ਦਸੇ ਘਿਓ ਵਿੱਚ ਡੁੱਬ ਜਾਦੇ ਹਨ,ਵਪਾਰੀ ਨੇ ਹਰ ਚੀਜ਼ ਦਾ ਮੁੱਲ ਬਿਜਲੀ ਬਿਲ ਵਧਣ ਦੇ ਨਾਲ ਹੀ ਵਧਾ ਦਿੱਤਾ ਹੈ,ਜਿਵੇਂ 13 ਰੁਪਏ ਕੀਮਤ ਵਾਲਾ ਸੌਦਾ 43 ਰੁਪਏ -1 ਦਾ 4 ਆਸਾਨੀ ਨਾਲ ਬਣ ਜਾਦਾ ਹੈ,।ਜੇ ਕੋਈ ਜਾਗਰੂਕ ਗਾਹਕ ਪੁਛੇ ਇਹ ਕੀ ਤਾਂ ਦੁਕਾਨਦਾਰ ਦਾ ਜਵਾਬ ਹੋਵੇਗਾ ,ਜੀ,ਅੇਸ ਟੀ. ਬਿਜਲੀ ਦਾ ਬਿਲ ਪਲਿਓਂ ਥੋੜਾ ਪਾਉਣੈ?।
ਬਿਜਲੀ,ਪੜ੍ਹਾਈ,,ਦਵਾਈ,ਜੇ ਇਹ ਤਿੰਨ ਚੀਜਾਂ ਆਮ ਆਦਮੀ ਆਪਣੀ ਜੇਬ ਤੱਕ ਲੈ ਆਵੇ ਤਾਂ ਉਹ ਗੁੱਲੀ,ਜੁੱਲੀ ਪੈਦਾ ਕਰ ਲੈਂਦਾ ਹੈ,ਤੇ ਕਦੇ ਨਾਂ ਕਦੇ ਕੱਚੀ ਪੱਕੀ ਕੁੱਲੀ ਦਾ ਜੁਗਾੜ ਵੀ ਕਰ ਲੈਂਦਾ ਹੈ,ਪਰ ਅੱਜ ਇਹ ਬੁਨਿਆਦਿ ਤਿੰਨੇ ਚੀਜਾਂ ਆਮ ਸ਼ਰੇਣੀ ਤੋਂ ਪਰੇ ਹੋਰ ਪਰੇ ਹੁੰਦੀਆਂ ਜਾਂਦੀਆਂ ਹਨ।ਮੁਫ਼ਤ ਬਿਜਲੀ ਵਰਤਣ ਵਾਲੇ ਖੁਸ਼ ਹਨ,ਫੇਰ ਵੀ ਮਹਿੰਗਾਈ ਤੋਂ ਦੁਖੀ ਹਨ।
ਪ੍ਰਖਿਆ ਜਾਵੇ ਜੇ ਅੇਸ ਪੀ ਅੇਸ ਓਬਰਾਏ ( ਵਨ ਮੈਨ ਆਰਮੀ) ਜੇ ਸਰਬੱਤ ਦਾ ਭਲਾ ਕਰ ਸਕਦੇ ਹਨ ਤਾਂ 117 + 117 ( ਮੰਤਰੀ ਅਤੇ ਸਕੱਤਰ) ਮਿਲ ਕੇ ਕਿਉਂ ਨਹੀਂ ਕਰ ਸਕਦੇ?
ਨੀਯਤਾਂ ਅਤੇ ਨੀਤੀਆਂ ਨੂੰ ਮਾਂਜ ਧੋ ਕੇ ਫਿਰ ਤੋਂ ਨਵਾਂ ਵਰਤਾਰਾ ਸ਼ੁਰੂ ਕਰਨਾ ਜਰੂਰੀ ਹੋ ਗਿਆ ਹੈ।
ਹਸਰਤ ਹੈ ਰਹੀ ਇਕ ਨਵੀਂ ਸਵੇਰ ਦੀ॥
ਜਦ ਆੳਣਗੇ-ਨੇਤਾ,ਵਿਦਵਾਨ,ਰਹਿਬਰ.ਰਹੀਮ॥..॥॥॥॥॥
ਰਣਜਤਿ ਕੌਰ / ਗੁੱਡੀ ਤਰਨ ਤਾਰਨ 9780282816
01 Nov 2017
ਕਿਨਾਂ ਕੁ ਰੋਈਏ - ਰਣਜੀਤ ਕੌਰ ਤਰਨ ਤਾਰਨ
" ਯੇ ਜੋ ਵਿਹਰੇ ਸੇ ਨਜ਼ਰ ਆਤੇ ਹੈਂ,ਬੀਮਾਰ ਸੇ
ਖੁਬ ਰੋਏ ਹੈਂ,ਲਗ ਕੇ ਦੀਵਾਰੋਂ ਸੇ ਹਮ }}
ਵੋਟਰਾਂ ਨੂੰ ਲਗਿਆ ਸੀ ਕਿ ਦੱਸ ਸਾਲ ਬਾਦ ਕਾਂਗਰਸ ਨਹਾ ਧੋ ਕੇ ਪੁੰਨਾਰੱਥੀ ਆਏਗੀ। ਭੱਜ ਭੱਜ ਵੋਟਾਂ ਪਾਈਆਂ।ਕੁਝ ਨੇ ਸ਼ਰੀਕਾ ਤੋੜਿਆ,ਕੁਝ ਨੇ ਜੋੜਿਆ,ਕੁਝ ਨੇ ਪੰਜ ਰੁਪਏ ਬਦਲੇ ਆਪਣੇ ਬੇਹਤਰੀਨ ਪੰਜ ਸਾਲ ਦੇ ਦਿਤੇ।ਕਈਆ ਨੇ ਭੇਸ ਵਟਾਏ ਤੇ ਕਈਆ ਨੇ ਮੌਖੌਟੇ ਚੜ੍ਹਾਏ। ਕਈ ਜਰਬਾ ਤਕਸੀਮਾਂ ਕਰ ਹਰਮਨ ਪਿਆਰੀ ਕਾਂਗਰਸ ਬਹੁਮੱਤ ਤੋਂ ਵੀ ਗਾਂਹਾਂ ਟੱਪ ਕੇ ਆ ਦਾਖਲ ਹੋਈ।
ਆਪਣੇ ਅਖਾਉਤੀ ਸਬਜ਼ਬਾਗ ਵਿਖਾਉਣ ਦੇ ਨਾਲ ਉਮੀਦਵਾਰਾਂ ਨੂੰੇ ਇਕ ਵੱਡੀ ਧਮਕੀ ਦੇ ਕੇ ਵੋਟਰ ਦੀ ਸ਼ਾਹਰਗ ਨੂੰ ਅੰਗੂਠਾ ਵਿਖਾਇਆ।"
"ਅਖੈ ਜੀ ਜੇ ਸਾਨੂੰ ਨਾ ਜਿਤਾਓਗੇ ਤਾਂ ਬਹੁਤ ਘਾਟਾ ਖਾਓਗੇ-ਬਿਜਲੀ ਦੇ ਬਿਲ ਪਿਛਲੇ ਦਸਾਂ ਸਾਲਾ ਦੇ ਲਗ ਜਾਣਗੇ,ਤੇ ਅਗੋਂ ਤੋਂ ਬਿਜਲੀ ਮਾਫ਼ ਨਹੀਂ ਹੋਵੇਗੀ"-ਨੀਲੇ ਪੀਲੇ ਕਾਰਡ ਭਸਮ ਹੋ ਜਾਣਗੇ"
ਕਿਸਾਨਾ ਦੇ ਕੁਲ ਕਰਜੇ ਮਾਫ਼,ਬੁਢਾਪਾ ਪੈਨਸ਼ਨ 2500 ਰੁਪਏ,ਪੱਚੀ ਹਜਾਰ ਅਧਿਆਪਕ ਨਵੇਂ ਲਗਣਗੇ,ਹਸਪਤਾਲ ਖੁਲ੍ਹਣਗੇ"।ਨਸ਼ੇ ਪਹਿਲੇ ਮਹੀਨੇ ਹੀ ਉਡ ਜਾਣਗੇ।
ਹਾਂਜੀ ਕਾਂਗਰਸ ਆਈ ੋਜਿਸ ਦਿਨ ਉਸੀ ਦਿਨ ਤੋਂ ਪਹਿਲੀ ਤਿਆਰੀ ਬਿਜਲੀ ਸੁਟਣ ਦੀ ਕੀਤੀ ਗਈ।ਤੇ ਆਖਰ ਬਿਜਲੀ ਦੇ ਬਿਲ ਦਸ% ਵਧਾ ਕੇ ਪਿਛਲੇ ਅਪ੍ਰੈਲ ਤੋਂ ਲਾਗੂ ਕਰ ਦਿੱਤੇ।
ਬਿਲ ਵਧਾਉਣੇ ਤਾਂ ਸੀ ਵਧਾ ਦੇਂਦੇ ਇਹ ਅਪ੍ਰੈਲ਼ ਤੋਂ ਲਾਗੂ ਕਰਨ ਦਾ ਜੁਰਮਾਨਾ ਕਿੰਨੀ ਵੱਡੀ ਸਜਾ ਹੈ।
ਇਸ ਤਰਾਂ ਤੇ ਡਾਕਟਰ ਵੀ ਕਹੇਗਾ ਜੋ ਦਵਾ ਤੁਸਾਂ ਅਪ੍ਰੈਲ ਵਿੱਚ ਲਈ ਸੀ ਉਹਦਾ ਕਲ ਰੇਟ ਵੱਧ ਗਿਆ ਹੈ ਤੇ ਖਾਧੀ ਦਵਾ ਦੇ ਵਧੇ ਰੇਟ ਦੇ ਹਸਾਬ ਬਕਾਇਆ ਦੇ ਕੇ ਜਾਓ।ਪਾਣੀ ਵਾਲਾ ਕਹੇਗਾ ਪਾਣੀ ਦਾ ਰੇਟ ਵੱਧ ਗਿਆ ਹੈ ਪੀਤੇ ਪਾਣੀ ਦਾ ਬਕਾਇਆ ਦਿਓ।ਕਪੜੇ ਵਾਲੇ ਨੇ ਰੇਟ ਵਧਾ ਦਿਤੇ ਹਨ ਉਹ ਵੀ ਫੱਟ ਚੁਕੇ ਕਪੜੇ ਦੇ ਬਕਾਏ ਮੰਗ ਲਵੇ।
ਸਵਾਲ ਉਠਦਾ ਹੈ ਕਿ ਖਪਤ ਕੀਤੀ ਗਈ ਬਿਜਲੀ ਦਾ ਬਿਲ ਦੇ ਦਿਤਾ ਗਿਆ ਸੀ ਤੇ ਛੇ ਮਹੀਨੇ ਪਹਿਲਾਂ ਜੋ ਬਿਜਲੀ ਵਰਤੀ ਉਹਦਾ ਹੁਣ ਬਕਾਇਆ ਕਿਵੇਂ ਦੇਣਾ ਬਣਦਾ-ਇਸ ਤਰਾਂ ਤੇ ਗੈਸ ਸਿਲੰਡਰ ਵੀ ਜੋ ਬਾਲ ਲਏ ਗਏ ਉਹਨਾਂ ਤੇ ਵੀ ਬਣਦਾ ਪਟਰੋਲ ਫੁਕੇ ਤੇ ਵੀ ਬਣਦਾ।
ਬੁਢਾਪਾ ਪੈਨਸ਼ਨ 500 ਰੁਪਏ ਤੇ ਬੁੱਢੇ ਦਾ ਬਿਜਲੀ ਦਾ ਬਿਲ 5300 ਰੁਪਏ।ਹਨੇਰ ਸਾਂਈ ਦਾ।
ਅਮਰੀਕਾ,ਕੈਨੇਡਾ ਵਿੱੱਚ ਫਲੈਟ ਰੇਟ ਹੈ,ਨਾਂ ਪਾਵਰ ਕੱਟ ਤੇ ਨਾਂ ਸਾਲ ਵਿੱਚ ਦੋ ਵਾਰ ਰੇਟ ਵਧਾਏ ਜਾਂਦੇ ਹਨ।ਇਥੇ ਰੁਪਏ ਦੀ ਕੀਮਤ ਡਾਲਰ ਨਾਲ ਨਾਪੀ ਜਾਂਦੀ ਹੈ।
ਬਿਜਲੀ ਦੇ ਬਿਲ ਵਿੱਚ ਤਿੰਨ ਹੋਰ ਸੇਸ ਚਾਰਜ ਵੀ ਲਗਦੇ ਹਨ ਚੁੰਗੀ ਵੀ ਲਗਦੀ ਹੈ,ਪੁਰਾਣਾ ਬਿਲ ਕੱਢ ਕੇ ਪੜ੍ਹ ਲਓ,ਫੇਰ ਹੋਰ ਚੁੰਗੀ ਟੈਕਸ?ਕੇਬਲ ਤੇ ਮਨੋਰੰਜਨ ਟੈਕਸ ਵੀ ਲਗਾ। ਤੇ ਅੱਜ ਦੀ ਤਾਜ਼ਾ ਖਬਰ ਮੱਝਾਂ ਗਾਈਆਂ ਰੱਖਣ ਲਈ ਫੀਸ ਤਾਰ ਕੇ ਲਾਈਸੈਂਸ ਲੈਣਾ ਹੋਵੇਗਾ।
ਇਲੈਕਟ੍ਰੀਸਿਟੀ ਡਿਉਟੀ ਜੋ ਕਿ ਯੁਨਿਟ ਨੂੰ ਲਗਾਈ ਜਾਂਦੀ ਸੀ-13 ਪੈਸੇ ਪ੍ਰਤੀ ਯੁਨਿਟ,ਪੰਜਾਬ ਸਰਕਾਰ ਇਹ 13 ਪੈਸੇ ਪ੍ਰਤੀ ਰਪਿਆ ਲਗਾ ਰਹੀ ਹੈ।ਬਿਜਲੀ ਦੇ ਬਿਲ ਤੇ ਇਹ ਚਾਰਜ ਬਹੁਤ ਜਿਆਦਾ ਹੈ।
ਸਹਾਕਮ ਪੰਜਾਬ ਜੀ,ਇਹ ਸੈਸ ਚਾਰਜ ਸਿਖਿਆ ਖੇਤਰ ਦੇ ਵਿਕਾਸ ਲਈ ਲਗਾਏ ਸਨ,ਤੇ ਹੁਣ ਤੁਸੀਂ 800 ਸਕੂਲ ਬੰਦ ਕਰ ਦਿੱਤੇ ਹਨ ਫਿਰ ਇਹ ਚਾਰਜ ਕਿਉਂ?
ਲਿੰਕਨ ਨੇ ਕਿਹਾ ਸੀ "ਤੁਸੀਂ ਮੈਨੂੰ ਪੜ੍ਹੀਆਂ ਲਿਖਿਆਂ ਮਾਵਾਂ ਦਿਓ,ਮੈਂ ਤੁਹਾਨੂੰ ਪੜ੍ਹੀ ਕੌੰਮ ਦਿਆਂਗਾ"-ਤੇ ਸਾਡੇ ਹਾਕਮਾਂ ਨੇ ਕੁੜੀਆਂ ਦੀ ਪੜ੍ਹਾਈ ਹੀ ਖੱਡੇ ਪਾ ਦਿੱਤੀ ,ਪੜ੍ਹੀਆਂ ਮਾਵਾਂ ਕਿਥੋਂ ਹੋਣੀਆਂ ਹਨ?ਦੂਰ ਵਾਲੇ ਸਕੂਲ਼ ਵਿੱਚ ਤੇ ਮੁੰਡੇ ਵੀ ਨਹੀਂ ਜਾਣਗੇ ਕੁੜੀਆਂ ਦਾ ਰਿਸਕ ਕਿੰਨ੍ਹੈ ਤੇ ਕਿਵੇੰ ਲੈਣਾ? ਇਸ ਨਾਲ ਜਹਾਲਤ ਵਧੇਗੀ,ਬੇਟੀ ਨਾਂ ਪੜ੍ਹ ਸਕੇਗੀ,,ਬਾਲ ਮਜਦੂਰੀ ਵਧੇਗੀ,ਪਰ ਮਿਡ ਡੇ ਮੀਲ਼ ਦਾ ਖਰਚ ਹਾਕਮ ਨੂੰ ਬੱਚ ਜਾਏਗਾ।ਬੇਰੁਜਗਾਰੀ ਵਧੇਗੀ।" ਇਹ ਮਾਨਵਤਾ ਦਾ ਧੀਮਾ ਕਤਲ ਹੈ।ਅਤਿਵਾਦ ਹੈ।
ਇਮਰਾਨ ਖਾਨ ਨੇ ਪਾਕਿਸਤਾਨ ਵਿੱਚ ਸਰਕਾਰੀ ਸਕੂਲ਼ਾਂ ਦਾ ਮਿਆਂਰ ਇੰਨਾ ਉੱਚਾ ਕਰ ਦਿੱਤਾ ਹੈ ਕਿ ਹੁਣ ਵੱਡੇ ਲੋਕ ਵੀ ਨਿਜੀ ਸਕੂਲ਼ ਛੱਡ ਕੇ ਸਰਕਾਰੀ ਸਕੂਲ਼ ਦਾਖਲਾ ਲੈਣ ਵਿੱਚ ਫ਼ਖ਼ਰ ਸਮਝਣ ਲਗੇ ਹਨ।ਵਜੀਰਾਂ ਮੰਤਰੀਆਂ ਦੇ ਨਿਆਣਿਆਂ ਦਾ ਸਰਕਾਰੀ ਸਕੂਲ਼ ਵਿੱਚ ਪੜ੍ਹਨਾ ਲਾਜਿਮ ਹੈ।ਪਾਕਿਸਤਾਨ ਦੇ ਨਿਜੀ ਸਕੂਲ਼ਾਂ ਵਿੱਚ ਗਿਣਤੀ ਘੱਟ ਰਹੀ ਹੈ।ਇਸ ਤਰਾਂ ਉਥੇ ਸਰਕਾਰੀ ਹਸਪਤਾਲ ਵੀ ਸੁੱਖ ਸਾਗਰ ਸਾਬਤ ਹੋ ਰਹੇ ਹਨ।
ਹਾਕਮ ਪੰਜਾਬ ਜੀ ਸਾਰਾ ਬੋਝ ਖਪਤਕਾਰ/ਗਾਹਕ ਤੇ ਪਾ ਦਿੱਤਾ।ਇਨਕਮ ਟੈਕਸ ਵੀ ਮੱਧ ਵਰਗ ਦੇਂਦਾ ਹੈ ਤੇ ਜੀ.ਅੇਸ ਟੀ ਵੀ ਕੇਵਲ ਗਾਹਕ ਨੂੰ ਨਿਚੋੜ ਰਹੀ ਹੈ,ਵਪਾਰੀ ਤੇ ਸਗੋਂ ਜੀ ਅੇਸ ਟੀ ਦੇ ਬਹਾਨੇ ਦੂਣ ਸਵਾਏ ਪਲ੍ਹਰ ਰਿਹਾ ਹੈ।ਇਹ ਹੋਰ ਟੈਕਸ ਲਾ ਕੇ ਕੁਲ ਟੇੈਕਸ 62% ਬਣ ਗਏ ਹਨ,ਜਦ ਕਿ ਟੈਕਸ ਪੇਅਰ ਹੋਰ ਹੋਰ ਨੱੱਪਿਆ ਜਾ ਰਿਹਾ ਹੈ।
ਰੋਡਵੇਜ਼,ਬਿਜਲੀ ਤੇ ਮਾਲ ਮਹਿਕਮਾ ਇਹ ਪੰਜਾਬ ਦੇ ਕਮਾਊ ਪੁੱਤ ਹਨ,ਤੇ ਇਹਨਾ ਦੀ ਕਮਾਈ ਨੂੰ ਹਾਕਮ ਨੇ ਆਪਣੀ ਨਿਜੀ ਜਗੀਰ ਬਣਾ ਰੱਖਿਆ ਹੈ।ਇਹਨਾਂ ਦਾ ਕੌਮੀਕਰਣ ਕਰਕੇ ਸਰਕਾਰ ਦਾ ਖਜਾਨਾ ਭਰਿਆ ਜਾ ਸਕਦਾ ਹੈ।ਸਾਬਕਾ ਮੰਤਰੀਆਂ ਨੇ ਜੋ ਇਹਨਾਂ ਦੀ ਕਮਾਈ ਨਿਜੀ ਖਾਤੇ ਵਿੱਚ ਪਾਈ ਸੀ ਕਢਾਈ ਜਾ ਸਕਦੀ ਹੈ।"ਗੁਰੂ ਦੀ ਗੋਲਕ ਗਰੀਬ ਦਾ ਮੂੰਹ"-ਸਰਕਾਰੀ ਸਕੂਲ ਤਾਂ ਦਰਬਾਰ ਸਾਹਬ/ ਮੰਦਰਾਂ ਦੀ ਆਮਦਨ ਨਾਲ ਹੀ ਚਲ ਸਕਦੇ ਹਨ,ਜੇ ਗੋਲਕ ਘਰੋ ਘਰੀ ਨਾ ਜਾਵੇ ਤਾਂ।
ਸ੍ਰੀ ਰਾਮ ਚੰਦਰ ਜੀ ਕਹਿ ਗਏ ਸੀਆ ਸੇ ,ਹੰਸ ਚੁਗੇਗਾ ਦਾਨਾ ਦੂਨਾ ਕੌਆ ਮੋਤੀ ਖਾਏਗਾ"-ਇਹੋ ਕੁਝ ਪ੍ਰਤੱਖ ਹੋ ਗਿਆ ਹੈ।
ਤੁਗਲਕ,ਅਬਦਾਲੀ,ਨਾਦਰ ਸ਼ਾਹ ਤੇ ਈਸਟ ਇੰਡੀਆ ਕੰਪਨੀ ਤਾਂ ਗੈਰ ਸਨ,,ਕਿਹਦੇ ਕੋਲ ਰੋਈਏ ਕਿ ਆਪਣਿਆਂ ਨੇ ਮਾਰ ਕੇ ਧੁੱਪੇ ਸੁੱਟ ਦਿੱਤਾ ਹੈ।ਇਕ ਸਾਹ ਇਕ ਟੈਕਸ-......
ਕਦੀ ਸੀ ਜੋ ਗੁਲਾਬ ਜਿਹੀ ਪੰਜਾਬੋ,ਅੱਜ ਪੀਲੀ ਬੂਤ-ਕਿੰਨਾ ਰੋਵੇ ਕਿਹਨੂੰ ਕਿਹਨੂੰ ਰੋਵੇ ਤੇ ਕਿਥੇ ਬਹਿ ਕੇ ਰੋਵੇ,ਕਿਥੋਂ ਲੱਭੇ ਲਾਲ ਗਵਾਚੇ?
ਸ਼ਬਜਾ,ਸਬਜਾ ਸੂਖ ਰਹੀ ਹੈ,ਪੀਲੀ ਜਰਦ ਦੁਪਹਿਰ
ਪੰਜਾਬੀਆਂ ਨੂੰ ਨਿਗਲ ਰਿਹੈ ਮਹਿੰਗਾਈ ਦਾ ਜਹਿਰ॥
ਰਣਜੀਤ ਕੌਰ ਤਰਨ ਤਾਰਨ 9780282816
25 Oct. 2017
ਸ਼ੋਰ ਪ੍ਰਦੂਸ਼ਨ - ਰਣਜੀਤ ਕੌਰ ਤਰਨ ਤਾਰਨ
ਆਵਾਜ਼ ਜਾਂ ਬੋਲ ਮਨੁੱਖ ਨੂੰ ਪ੍ਰਮਾਤਮਾ ਦੀ ਸਰਵੋਤਮ ਬਖਸ਼ਿਸ਼ ਹੈ।ਇਸ ਬਖਸ਼ੀਸ਼ ਦੀ ਅਜੋਕਾ ਭਾਰਤੀ ਮਨੁੱਖ ਜਿਵੇਂ ਬੇਕਦਰੀ ਕਰ ਰਿਹਾ ਹੈ,ਅਕਹਿ,ਂਿਨੰਦਣ ਯੋਗ ਹੈ।ਵਿਗਿਆਨ ਨੇ ਮਾਇਕ ਬਣਾਏ ਤੇ ਲਾਉਡ ਸਪੀਕਰ ਬਣਾਏ ਤੇ ਮਨੁੱਖ ਨੇ ਆਪਣੀ ਹੀ ਆਵਾਜ਼ ਨੂੰ ਆਪਣੇ ਦਿਮਾਗ ਤੇ ਆਪਣੇ ਕੰਨਾ ਤੇ ਭਾਰੂ ਕਰ ਦਿੱਤਾ ਹੈ।
ਸਵਾਰਥ ਵਿੱਚ ਅੰਨ੍ਹਾ ਬੰਦਾ ਆਪਣਾ ਕਤਲ ਆਪੇ ਹੀ ਕਰੀ ਜਾ ਰਿਹਾ ਹੈ,ਅਨਜਾਨੇ ਵਿੱਚ ਜਹਿਰ ਨਿਗਲੇ ਜਾ ਰਿਹਾ ਹੈ।ਗਾਇਕੀ ਰੂਹ ਦੀ ਗਜ਼ਾ ਹੈ ਤੇ ਭਗਤੀ ਮਨ ਦੀ ਸ਼ਾਂਤੀ ਹੈ,ਪਰ ਅਜੋਕੇ ਯੁੱਗ ਵਿੱਚ ਇਹ ਦੋਨੋ ਹੀ ਘਾਤਕ ਸਿੱਧ ਹੋ ਰਹੇ ਹਨ।ਇਸ ਤ੍ਰਭਕਾ ਦੇਣ ਵਾਲੇ ਰੌਲੇ ਵਿੱਚ ਪ੍ਰਾਰਥਨਾ ਅਤੇ ਗਜ਼ਾ ਗਵਾਚ ਹੀ ਗਏ ਹਨ।
ਸੁਬਹ ਚਾਰ ਵਜੇ,ਚਾਰਾਂ ਕੋਨਿਆਂ ਤੋਂ ਭਗਤੀ ਦੇ ਸੰਬੰਧ ਵਿੱਚ ਸ਼ਰਧਾ ਵਗਾਹ ਰਹੇ ਹੁੰਦੇ ਹਨ,ਨਾਂ ਤਾਂ ਰੱਬ ਦੇ ਕੰਨ ਵਿੱਚ ਕੁਝ ਪੈਂਦਾ ਹੈ,ਤੇ ਨਾ ਹੀ ਭਲੇ ਆਦਮੀ ਦੇ ਕੁਝ ਪੱਲੇ ਪੈਂਦਾ ਹੈ,ਸ਼ਰਧਾ.ਭਗਤੀ ਰੌਲਾ ਗੌਲਾ ਬਣ ਕੇ ਰਹਿ ਗਈ ਹੈ।ਜਿਉਂ ਜਿਉਂ ਸੂਰਜ ਤਪਦਾ ਜਾਂਦਾ ਹੈ ਤਿਵੇਂ ਤਿਵੇਂ ਸ਼ੋਰ ਹੋਰ ਉੱਚਾ ਹੁੰਦਾ ਜਾਦਾ ਹੈ।ਪੂਰੀ ਹਵਾ ਕਾਵਾਂ ਰੌਲੀ ਬਣਦੀ ਜਾਂਦੀ ਹੈ।ਇਕ ਪਾਸੇ ਅਣਸੁਖਾਂਵੇ ਸ਼ੋਰ ਤੇ ਕਾਨੂੰਨਂਨ ਪਾਬੰਦੀ ਹੈ,ਤੇ ਦੂਜੇ ਪਾਸੇ ਨਾਲ ਦੀ ਨਾਲ ਇਸ ਨੂੰ ਮਾਨਤਾ ਦੇ ਰੱਖੀ ਹੈ।ਬੋਲਣਾ ਬੁਨਿਆਦੀ ਹੱਕ ਹੇ,ਰੌਲਾ ਪਾਉਣ ਦਾ ਹੱਕ ਬਦੋ ਬਦੀ ਬਣਾ ਲਿਆ ਹੈ।ਜਗਰਾਤਾ-ਸਾਰੀ ਰਾਤ ਜਾਗ ਕੇ ਪ੍ਰਮਾਤਮਾ ਦਾ ਗੁਣਗਾਨ ਗਾ ਕੇ ਕੀਤੀ ਗਈ ਤਪੱਸਿਆ ਹੈ,ਪਰ ਹੈ ਕੀ,ਦੱਸ ਬਾਰਾਂ ਜਣੇ ਚੰਗਾ ਚੋਖਾ ਸ਼ੁੂਟਾ ਲਾ ਕੇ ਸੰਘ ਪਾੜ ਪਾੜ ਕੇ ਕੇਵਲ ਜੈ ਮਾਤਾ ਦੀ ਜਗਾ ਰਹੇ ਹੁੰਦੇ ਹਨ।
ਢੋਲਕਾਂ, ਛੈੇਣਿਆਂ ਦਾ ਖੜਾਕ ਵੱਖਰਾ ਕੰਂਨ ਪਾੜ ਰਿਹਾ ਹੁੰਦਾ ਹੈ।ਨਾਂ ਮਾਤਾ ਬੋਲੀ ਹੈ.ਨਾਂ ਭਗਵਾਨ ਬੋਲਾ ਹੈ,ਬੋਲਾ ਤਾਂ ਦਿਨ ਬਦਿਨ ਮਨੁੱਖ ਹੋ ਰਿਹਾ ਹੈ,ਜੋ ਸੱਭ ਸਮਝਦੇ ਹੋਏ ਵੀ ਨਾਸ ਮਾਰੀ ਜਾ ਰਿਹਾ ਹੈ।ਇਹ ਧਰਮ ਦੇ ਠੇਕੇਦਾਰ ਸਚੁਫੈਰੇ ਤੋਂ ਲਾਉਡ ਸਪੀਕਰ ਲਾ ਕੇ ਨਰਕਾਂ ਦੇ ਭਾਗੀ ਨੂੰ ਵੀ ਸਵਰਗ ਵਿੱਚ ਪੁਚਾਉਣ ਦਾ ਦਾਅ੍ਹਵਾ ਕਰੀ ਜਾਂਦੇ ਹਨ।ਜਿਹਦੇ ਕੋਲ ਇਧਰੋਂ ਉਧਰੋ ਚਾਰ ਪੈਸੇ ਵਾਧੂ ਆ ਜਾਂਦੇ ਹਨ ਉਹ ਅਖੰਡ ਪਾਠ ਧਰਾ ਲੈਂਦਾ ਹੈ ਜਾਂ ਜਗਰਾਤਾ ਰਖਾ ਲੈਂਦਾ ਹੈ।ਅਖੰਡ ਪਾਠ ਜਾਂ ਜਗਰਾਤਾ ਆਪਣੇ ਘਰ ਦੀ ਸੁੱਖ ਸ਼ਾਂਤੀ ਲਈ ਕੀਤਾ ਕਰਾਇਆ ਜਾਂਦਾ ਹੈ,ਪਰ ਲਾਉਡ ਸਪੀਕਰ ਲਾ ਕੇ ਪਹਿਲੀ ਸ਼ਾਂਤੀ ਵੀ ਉਡਾ ਲਈ ਜਾਂਦੀ ਹੈ,ਨਾਲ ਹੀ ਆਸ ਪਾਸ ਦੇ ਦੱਸ ਹੋਰ ਘਰਾਂ ਦਾ ਸੁੱਖ ਚੈਨ ਖੋਹ ਲਿਆ ਜਾਂਦਾ ਹੈ।ਪ੍ਰਾਰਥਨਾ ਤਾਂ ਬੁੱਕਲ ਵਿੱਚੋ ਹੀ ਕਬੂਲ ਹੋ ਜਾਂਦੀ ਹੈ।ਰੌਲੇ ਤੋਂ ਤੰਗ ਪੈ ਕੇ ਰੱਬ ਨੇ ਵੀ ਕੰਨਾਂ ਵਿੱਚ ਤੂੰਬੇ ਦੇ ਲਏ ਹਨ।ਭਲਾ ਆਦਮੀ ਮਜਬੂਰੀ ਵੱਸ ਸ਼ੋਰ ਦੇ ਘੁੱਟ ਭਰੀ ਜਾ ਰਿਹਾ ਹੈ।ਘਰ ਗਲੀ ਮੁਹੱਲੇ ਦਾ ਚੈਨ ਤਾਂ ਉਡਿਆ ਹੀ ਹੈ,ਸਫਰ ਵੀ ਅੰਗਰੇਜ਼ੀ ਵਾਲਾ ਸਫਰ ਬਣ ਚੁੱਕਾ ਹੈ।ਬੱਸਾਂ ਵਿੱਚ ਰੋਜ਼ ਸਫਰ ਕਰਨ ਵਾਲੇ ਤਾਂ ਕਈ ਬੀਮਾਰੀਆਂ ਪਾਲੀ ਬੈਠੈ ਹਨ,ਜ੍ਰਰੂਰੀ ਕੰਮ ਲਈ ਕਦੀ ਕਦਾਂਈ ਬੱਸ ਵਿੱਚ ਜਾਣਾ ਵਾਲਿਆਂ ਨੂੰ ਮੁੱਲ ਦੇ ਕੇ ਸ਼ੋਰ ਪ੍ਰਦੂਸਣ ਪਲੇ ਪਾਉਣਾ ਪੈਂਦਾ ਹੈ।ਅੱਜ ਕਲ ਦੀਆ ਬੱਸਾਂ ਤੇਲ ਨਾਲ ਨਹੀਂ ਡੈੱਕ ਦੇ ਰੋਲੇ ਨਾਲ ਚਲਦੀਆਂ ਹਨ।ਬੇਸੁਰੇ ਊਲ ਜਲੂਲ ਗਾਣੇ ਦੋ ਸੌ ਡੈਸੀਮਲ ਦੀ ਸਪੀਡ ਤੇ ਲਾ ਕੇ ਡਰਾਇਵਰ ਖੁਦ ਨੂੰ ਪਤਾ ਨਹੀਂ ਕਿਹੜੀ ਹਸਤੀ ਸਮਝਣ ਲਗ ਪੈਂਦਾ ਹੈ।ਕੋਈ ਭੱਦਰ ਪੁਰਸ਼
ਜੇ ਇਹਨਾ ਨੂੰ ਆਵਾਜ਼ ਹੌਲੀੇ ਕਰਨ ਲਈ ਕਹਿ ਦੇਵੇ ਤਾਂ ਫਿਰ ਸਮਝੋ,ਬੱਸ ਦਾ ਕੰਡਕਟਰ ਸਪੀਕਰ ਚੁੱਕ ਕੇ ਉਸ ਦੇ ਕੰਨ ਵਿੱਚ ਲਾਉਣ ਦੀ ਬਹਾਦਰੀ ਵੀ ਵਿਖਾ ਦੇਂਦਾ ਹੈ।ਇਹ ਕਰਮਚਾਰੀ ਇਹ ਭੂੱਲ ਜਾਂਦੇ ਹਨ,ਸਵਾਰੀ ਨੇ ਆਪਣੀ ਸਹੂਲਤ ਪੈਸੇ ਦੇ ਕੇ ਖ੍ਰੀਦੀ ਹੈ,ਤੇ ਸਵਾਰੀ ਦੇ ਪੈਸੇ ਨਾਲ ਹੀ ਬੱਸ ਦੇ ਸਟਾਫ ਦਾ ਦਾਣਾ ਪਾਣੀ ਚਲਦਾ ਹੈ।ਅੰਂਨ ਪਾਣੀ ਦੀ ਪੂਜਾ ਦੇ ਨਾਲ ਹੀ ਮੁਸਾਫਿਰਾਂ ਨੂੰ ਵੀ ਪੂਜਣਯੋਗ ਸਮਝਣਾ ਬਣਦਾ ਹੈ।ਸਫਰ ਯਾਤਰਾ ਤਾਂ ਹਮੇਸ਼ਾ ਪਿਆਰੀਆਂ ਯਾਦਾਂ ਦੇ ਦੇੇਂਦੇ ਹਨ,ਪਰ ਹੁਣ ਤਾਂ ਬੱਸ ਵਿੱਚ ਸਫਰ ਕਰਨ ਤੋਂ ਡਰ ਆਉਦਾ ਹੈ,ਕਿ ਬੱਸ ਤਾਂ ਲਾਇਲਾਜ ਬੀਮਾਰੀ ਪੱਲੇ ਪਾ ਦੇਵੇਗੀ
।ਬੱਚੇ ਰੋਂਦੇ ਹੋਣ ਬੀਮਾਰ ਮੌਤ ਧੱਕ ਰਹੇ ਹੋਣ,ਡਰਾਈਵਰ,ਨੂੰ ਕੀ ਲਗੇ,ਉਹ ਤਾ ਚੰਦ ਪਲਾਂ ਲਈ ਚੌਧਰੀ ਬਣਿਆ ਹੁੰਦਾ ਹੈ।ਬੱਸਾ ਦੇ ਮਾਲਕਾਂ ਨੂੰ ਖੋਰੇ ਸੱਪ ਸੁੰਘ ਗਿਆ ਹੈ,ਕੋਈ ਫਰਿਆਦ ਉਹਨਾਂ ਨੂੰ ਸੁਣਾਈ ਨ੍ਹੀਂ ਦੇਂਦੀ।ਆਮ ਜਨਤਾ ਨੇ ਵੀ ਬੱਸਾ ਵਿੱਚ ਵਜਦੀ ਲਚਰਤਾ ਨੂੰ ਕੇਵਲ ਧੀਆਂ ਭੈਣਾਂ ਨਾਲ ਜੋੜ ਕੇ ਗੱਲ ਲਮਕਾ ਵਿੱਚ ਪਾ ਦਿੱਤੀ ਹੈ,ਇਸ ਨਾਲ ਜੋ ਪ੍ਰਦੂਸ਼ਣ ਫੈੇਲ ਰਿਹਾ ਹੈ ਉਸ ਨੂੰ ਘੱਟ ਕਰਨ ਦਾ ਕੋਈ ਯਤਨ ਕਰਨ ਦੀ ਹਿੰਮਤ ਨਹੀਂ ਕੀਤੀ।ਬੱਸਾਂ ਦੇ ਮਾਲਕਾਂ ਦੇ ਦਿਲ ਵਿੱਚ ਖੂਨ ਨਹੀਂ ਸ਼ਰਾਬ ਦੌਰਾ ਕਰਦੀ ਹੈ ਤੇ ਸ਼ਰਾਬੀ ਕੋਲੋਂ ਭਲੇ ਦੀ ਆਸ ਕਰਨੀ ਮੂਰਖਤਾ ਹੈ।
ਹਾਕਮ ਜਮਾਤ ਚੰਦ ਸਿੱਕਿਆ ਬਦਲੇ ਕੰਨ ਵਲ੍ਹੇਟੇ ਹੋਏ ਹੈ।"ਜਨਤਾ ਮਰੇ ਭਾਵੇ ਜੀਵੇ,ਹਾਕਮ ਘੋਲ ਪਤਾਸੇ ਪੀਵੇ"।ਹਾਕਮ ਜਮਾਤ ਦਾ ਇਸ ਤੇ ਕੁਝ ਵੀ ਖਰਚ ਨਹੀਂ ਆਉਣਾ ਤੇ ਹਵਾ ਵਿਚੋਂ ਰੌਲਾ ਘੱਟ ਜਾਣਾ ਹੈ,ਬੱਸ ਇਕ ਆਰਡੀਨੈਂਸ ਹੀ ਤੇ ਜਾਰੀ ਕਰਨਾਂ ਹੈ।
ਇਨਸਾਨ ਦਾ ਜੇ ਇਨਸਾਨ ਨਾਲ ਭਾਈਚਾਰਾ ਬਣ ਜਾਵੇ ਤਾਂ ਘ੍ਰਰਾਂ ਵਿਚੋਂ ਤਾ ਰੌਲਾ ਫੌੋਰਨ ਮੁੱਕ ਸਕਦਾ ਹੈ।ਜਿਵੇਂ ਜਗਰਾਤਾ ਤੇ ਹੋਰ ਧਾਰਮਿਕ ਪ੍ਰੋਗਰਾਮ ਸ਼ਾਂਤੀ ਨਾਲ ਸੰਪਨ ਕੀਤੇ ਜਾਣ ਤੇ ਆਪਣੇ ਘਰ ਦੀ ਆਵਾਜ਼ ਆਪਣੇ ਘਰ ਤਕ ਰਹੇ।ਇਸ ਦਾ ਬਹੁਤ ਵੱਡਾ ਲਾਭ ਇਹ ਹੈ ਕਿ ਮੰਗੀ ਗਈ ਦੁਆ ਝੱਟ ਕਬੂਲ ਹੁੰਦੀ ਹੈ,ਕਿਉਂਕਿ ਦੁਆ ਬਾਹਰਲੀ ਹਵਾ ਵਿੱਚ ਰਲ ਕੇ ਪ੍ਰਦੂਸ਼ਤ ਨਹੀਂ ਹੁੰਦੀ।ਸ਼ਗੁਨ,ਵਿਆਹ,ਜਾਂ ਹੋਰ ਸਮਾਗਮਾਂ ਤੇ ਖੁਸ਼ੀ ਵਿੱਚ ਵਜਾਇਆ ਜਾਂਦਾ ਵਾਜਾ ਜਾਂ ਢੋਲ ਕੰਨਾਂ ਨੂੰ ਸੁਖਾਉਣ ਜਿੰਨੀ ਆਵਾਜ਼ ਨਾਲ ਹੀ ਵਜਾਉਣਾ ਚਾਹੀਦਾ ਹੈ,ਤਾਂ ਕਿ ਸੰਗੀਤ ਸਕੂਨ ਦੇਵੇ, ਮਜ਼ਾ ਦੇਵੇ ਚਾਅ ਦੇਗਣਾ ਕਰ ਦੇਵੇ।ਵਿਆਹ ਤੇ ਜਦ ਡੀਜੇ ਵਜਦਾ ਹੈ ਤਾਂ ਅੇਵੇ ਹੀ ਮਨਚਲੇ ਮੁਸ਼ਟੰਡੇ ਟਪੂਸੀਆ ਲਾਉਣ ਲਗ ਪੈਂਦੇ ਹਨ ਤੇ ਆਵਾਜ਼ ਦੋ ਸੌ ਤਕ ਲੈ ਜਾਂਦੇ ਹਨ।
,"ਬੇਗਾਨੀ ਸ਼ਾਦੀ ਮੈ ਅਬਦੁਲਾ ਦੀਵਾਨਾ" ਦੇ ਕਥਨ ਅਨੁਸਾਰ ਸੰਗੀਤ ਜਦ ਰੂਹ ਨੂੰ ਛੁਹ ਲੈਂਦਾ ਹੈ ਤਾਂ ਅੱਡੀ ਆਪੇ ਵਜਣ ਲਗਦੀ ਹੈ ਤੇ ਹਰ ਕੋਈ ਝੁਮਣ ਲਗਦਾ ਹੈ-ਪਰ ਅੱਜ ਦਾ ਡੀ ਜੇ ਤੇ ਵਜਦਾ ਗੀਤ ਸਿਵਾ ਪ੍ਰਦੂਸਣ ਦੇ ਕੁਝ ਨਹੀਂ।ਇਸ ਦੀ ਰੋਕਥਾਮ ਵੀ ਆਪਸੀ ਭਾਈਚਾਰੇ ਨਾਲ ਹੋ ਸਕਦੀ ਹੈ।ਇਹ ਰਿਵਾਜ ਜਿਵੇਂ ਚਲਿਆ ਹੈ ਉਵੇਂ ਹੀ ਖਤਮ ਹੋ ਸਕਦਾ ਹੈ,ਬੱਸ ਲੋੜ ਹੈ ਵੱਡਿਆਂ ਦੇ ਤਹ੍ਹਈਆ ਕਰਨ ਦੀ ਕਿ ਸਮਾਗਮ ਵਿੱਚ ਰਵਾਇਤੀ ਸਾਜ਼ ਹੀ ਵਜਾਏ ਜਾਣਗੇ।ਨਵਯੁਵਕਾਂ ਨੂੰ ਵੀ ਜਹਾਨਤ ਦਾ ਮਜ਼ਾਹਰਾ ਕਰਨਾਂ ਹੋਵੇਗਾ।
ਮਨੁੱਖੀ ਅਧਿਕਾਰ ਕਮਿਸ਼ਨ ਇਸ ਸ਼ੋਰ ਪ੍ਰਦੂਸਣ ਨੂੰ ਰੋਕਣ ਲਈ ਆਪਣੀ ਪੂਰੀ ਵਾਹ ਲਾ ਚੁੱਕਾ ਹੈ,ਪਰੰਤੂ ਪ੍ਰਦੂਸ਼ਣ ਕੰਟਰੋਲ ਬੋਰਡ ਗੂੜ੍ਹੀ ਨੀਂਦ ਸੌਂ ਰਿਹਾ ਹੈ,ਵਾਜਾ ਵਜਾਉਣ ਦੀ ਇਜ਼ਾਜ਼ਤ ਦੇਣ ਤੋਂ ਬਾਦ ਕੋਈ ਚੈੱਕ ਨਹੀਂ ਕਰਦਾ।ਸ਼ਕਾਇਤ ਤੇ ਵੀ ਕੋਈ ਅੇਕਸਨ ਨ੍ਹੀਂ ਲਿਆ ਜਾਂਦਾ,ਜਿਸ ਤੋੰ ਸਪਸ਼ਟ ਹੈ ਕਿ ਸ਼ੋਰ ਪ੍ਰਦੂਸ਼ਣ ਚ ਵਾਧਾ ਹੋਣ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਜਿੰਮੇਵਾਰ ਹੈ।ਚੰਡੀਗੜ੍ਹ ਦੇ ਵਾਸੀਆਂ ਵਿੱਚ ਜਾਗਰੂਕਤਾ ਹੈ,ਉਹ ਅਣਸੁਖਾਂਵੇ ਸ਼ੋਰ ਹੋਣ ਤੇ ਝੱਟ ਸੌ ਨੰਬਰ ਤੇ ਫੋਨ ਘੁਮਾ ਦੇਂਦੇ ਹਨ ਤੇ ਉਸੀ ਵਕਤ ਅੇਕਸਨ ਲੈ ਕੇ ਇਲਾਕੇ ਦੇ ਨਜ਼ਦੀਕੀ ਥਾਣੇ ਵਾਲੇ ਸਪੀਕਰ ਚੁਕਾ ਆਉਂਦੇ ਹਨ।ਛੋਟੇ ਨਗਰਾਂ ਵਿੱਚ ਤਾਂ ਆਪਸੀ ਝਗੜੇ ਹੋਣ ਲਗ ਪੈਂਦੇ ਹਨ। ਸਾਡੇ ਆਗੂ ਪੰਜ ਸਾਲ ਵਿਚੋਂ ਜਿਆਦਾ ਸਮਾ ਦੂਸਰੇ ਦੇਸ਼ਾ ਵਿੱਚ ਗੁਜਾਰਦੇ ਹਨ ਤੇ ਉਹ ਭਲੀ ਭਾਂਤ ਜਾਣਦੇ ਹਨ ਕਿ ਉਥੇ ਹਾਰਨ ਵੀ ਨ੍ਹਹੀਂ ਵਜਾਇਆ ਜਾਂਦਾ ਕਿਤੇ ਬੱਚੇ ਰੋਣ ਦੀ ਜਾਂ ਕੁੱਤਾ ਭੌਂਕਣ ਦੀ ਆਵਾਜ਼ ਵੀ ਨਹੀਂ ਸੁਣਦੀ।ਬੱਸਾਂ ਵਿੱਚ ਪੂਰਨ ਸ਼ਾਂਤੀ ਹੁੰਦੀ ਹੈ,ਤੇ ਵਿਆਹ,ਪਾਰਟੀਆਂ ਵੀ ਸ਼ਾਂਤਮਈ ਮਾਹੌਲ ਵਿੱਚ ਸ਼ੁਭ ਕਾਮਨਾਵਾਂ ਮੰਗਦੇ ਸੰਪਨ ਕੀਤੇ ਜਾਦੇ ਹਨ।ਫਿਰ ਉਹ ਇਥੇ ਇਹ ਨਿਯਮ ਕਿਉਂ ਲਾਗੂ ਨਹੀਂ ਕਰਦੇ।
"ਕੀ ਇਹ ਸਪਸ਼ਟ ਨਹੀਂ ਹੋ ਜਾਂਦਾ ਕਿ ਆਗੂਆਂ ਨੂੰ ਦੇਸ਼, ਕੌੰਮ ਨਾਲ ਕੋਈ ਪਿਆਰ ਨਹੀਂ ਹੈ।
ਸ਼ੋਰ ਪ੍ਰਦੂਸ਼ਣ ਕੁਦਰਤੀ ਵਨਸਪਤੀ ਦਾ ਵੀ ਵੈਰੀ ਹੈ।ਇਸ ਦਾ ਰੁੱਖਾਂ ਤੇ ਵੀ ਬੁਰਾ ਅਸਰ ਪੈਂਦਾ ਹੈ।ਚੂੰ ਕਿ ਰੁੱਖ ਹਵਾ ਵਿਚੋਂ ਕਾਰਬਨ ਡਾਈਆਕਸਾਈਡ ਚੂਸ ਕੇ ਮਨੁੱਖ ਨੂੰ ਸਾਫ ਆਕਸੀਜਨ ਦੇਂਦੇ ਹਨ ,ਲਾਉਡ ਆਵਾਜ਼ਾਂ,ਸ਼ੋਰ ਸ਼ਰਾਬੇ ਨਾਲ ਜੋ ਗੈਸਾਂ ਪੈਦਾ ਹੁੰਦੀਆ ਹਨ ਉਹ ਰੁੱਖਾ ਨੂੰ ਵੀ ਹਾਨੀ ਪੁਚਾਉਦੀਆਂ ਹਨ ਤੇ ਕੁਦਰਤ ਦੇ ਨੇਮਾਂ ਨੂੰ ਭੰਗ ਕਰਦੀਆ ਹਨ।
ਇਥੇ ਇਹ ਦੱਸਣਾ ਵੀ ਉਚਿਤ ਰਹੇਗਾ ਕਿ ਕੇਵਲ ਭਾਰਤ ਅਤੇ ਪਾਕਿਸਤਾਨ ਤੋਂ ਇਲਾਵਾ ਕਿਸੇ ਵੀ ਹੋਰ ਦੇਸ਼ ਵਿੱਚ ਸ਼ੋਰ ਪ੍ਰਦੂਸ਼ਣ ਨਹੀਂ ਹੈ।ਅਸਂੀ ਕਿਥੇ ਖੜ੍ਹੇ ਹਾਂ ਤੇ ਵਿਕਾਸ ਵੱਲ ਦੌੜੀ ਜਾ ਰਹੀ ਦੁਨੀਆਂ ਵਿੱਚ ਅਸੀਂ ਕਿਧਰ ਜਾ ਰਹੇ ਹਾਂ,ਇਹ ਜੁਰਮ ਹੈ ਜੋ ਅਸੀਂ ਅਨਜਾਨੇ ਵਿੱਚ ਕਰੀ ਜਾ ਰਹੇ ਹਾਂ।ਇਹ ਅਤ ਸੰਗੀਨ ਵਿਸ਼ਾ ਹੈ,ਤੇ ਇਸ ਤੇ ਗੰਭੀਰਤਾ ਨਾਲ ਕਦਮ ਚੁਕਣਾ ਬਣਦਾ ਹੈ।ਹਾਕਮ ਜਮਾਤ ਤੋਂ ਜੇ ਕੋਈ ਉਮੀਦ ਨਹੀਂ ਤਾਂ ਸ਼ਰੋਮਣੀ ਗੁਰਦਵਾਰਾ ਕਮੇਟੀ ਨੂੰ ਸਮਾਜਿਕ ਭਲਾ ਮੁੱਖ ਰਖਦੇ ਹੋਏ ਤਤਕਾਲ ਕਾਰਵਾਈ ਕਰਨੀ ਚਾਹੀਦੀ ਹੈ।
ਗੁਰਬਾਣੀ ਦੇ ਕਥਨ ਅਨੁਸਾਰ, ਜੋ ਲੇ ਹੈ ਨਿੱਜ ਬਲ ਸੇ ਲੇ ਹੈ" ਸਾਨੂੰ ਸੱਭ ਨੂੰ ਇਕ ਮੁੱਠ ਹੋ ਕੇ ਇਹ ਕ੍ਹ੍ਰੋਹਿਤ ਗਲੋਂ ਲਾਉਣ ਦਾ ਯਤਨ ਕਰਨਾਂ ਚਾਹੀਦਾ ਹੈ।ਆਵਾਜ਼ ਦਾ ਸ਼ੋਰ ਜਿਥੇ ਕਈ ਬੀਮਾਰੀਆਂ ਦੇਂਦਾ ਹੈ,ਉਥੇ ਨਾਲ ਦੀ ਨਾਲ ਅਚੇਤ ਹੀ ਸਮਾਜਿਕ ਬੁਰਾਈਆਂ ਵੀ ਪੈਦਾ ਕਰੀ ਜਾਂਦਾ ਹੈ।ਇਸ ਲਈ ਪਿਆਰੇ ਪਾਠਕੋ ਹੁਣ ਤੋਂ ਇਸ ਤੇ ਵਿਚਾਰ ਸ਼ੁਰੂ ਕਰ ਦਿਓ।
ਬੰਦਿਆਂ ਕਰ ਗੁਰਬਾਣੀ ਨੂੰ ਯਾਦ
ਸੁਣ ਕੁਦਰਤ ਦੀ ਫਰਿਆਦਿ
ਬਲਹਿਾਰੀ ਕੁਦਰਤ ਵਸਿਆ ਦੇਵੇ ਦੁਹਾਈ
ਸ਼ੋਰ ਪ੍ਰਦੂਸ਼ਣ ਨੇ ਦੂਸ਼ਤ ਹਵਾ ਫੇਲਾਈ।
ਕਰ ਕੋਈ ਇਸ ਦਾ ਇੰਤਜ਼ਾਮ
ਰੁੱਖ,ਕੁਖ ਨੂੰ ਜੋ ਮਿਲੇ ਆਰਾਮ।
ਰਣਜੀਤ ਕੌਰ ਤਰਨ ਤਾਰਨ
20 Oct. 2017
ਐਂਤਕੀ ਵਾਰ - ਰਣਜੀਤ ਕੌਰ ਤਰਨ ਤਾਰਨ
ਆਓ ਇਸ ਵਾਰ ਦੀਵਾਲੀ ਅਪਨੇ ਘਰ ਮਨਾਈਏ
ਕਲੀ, ਚੂਨਾ, ਭਿਗੋ ਕੇ ਵਿੱਚ ਨੀਲ ਮਿਲਾਈਏ
ਪੀਲੀ ਮਿੱਟੀ ਦੀ ਕੂਚੀ ਮਾਰ
ਅਪਨਾ ਘਰ ਸਜਾਈਏ
ਛੱਤ ਤੇ ਗੋਹਾ ਮਿੱਟੀ ਫੇਰ ,
ਬਨੇਰਿਆਂ ਤੇ ਦੀਵੀਆਂ ਦੀਆਂ ਪਾਲਾਂ ਲਾਈਏ,
ਭੱਜ ਭੱਜ ਘਰ ਦੇ ਕੰੰਮ ਨਿਪਟਾਈਏ
ਸੌਦੇ ਪੱਤੇ ਚੋਂ ਦਸੀ,ਪੰਜੀ ਚਵਨੀ,ਅਠਨੀ,ਬਚਾਈਏ
ਤੇ ਫਿਰ ਉਹਦੀ ਕਿਸਮਤ ਪੁੜੀ ਲਾਈਏ
ਫੁੱਲਝੜੀ ਜਲਾ,ਘੁਮਾ ਘੁਮਾ
ਨਿੱਕੀ ਭੈਣ ਨੂੰ ਅੱਗੇ ਅੱਗੇ ਭਜਾਈਏ
ਆ ਅੱਜ ਅਪਨੇ ਘਰ ਦੀਵਾਲੀ ਮਨਾਈਏ
ਦਾਦੀ ਦੇ ਕੰਨ ਕੋਲ ਜਾ ਭੁਕਾਨਾ ਫਟਾਈਏ
ਬੀਜੀ ਭਾਪਾ ਜੀ ਦੀ ਮੰਜੀ ਤੇ ਬਹਿ
ਉਹ ਨਿੱਕਾ ਮਾਸੂਮ ਬੱਚਾ ਬਣ ਜਾਈਏ
ਉਸ ਅਨਭੋਲ ਜਵਾਨੀ ਚ ਝਾਤੀ ਪਾਈਏ
ਮਾਂ ਕੋਲੋਂ ਜੋ ਪੁਛਣਾ ਸੀ,ਪੁਛ ਲਈਏ
ਜੋ ਦਸਣਾ ਸੀ ਅੱਜ ਦੱਸ ਦਈਏ
ਭੁੱਲ ਗਈ ਕਹਾਣੀ ਦਾਦੀ ਦੀ ਅੱਜ ਸੁਣਨੀ ਏ
ਫੇਰ ਅੱਜ ਤਕਲੇ ਦੀ ਮਾਹਲ ਤੋੜਨੀ ਏਂ
ਨਾਂ ਪੈਸੇ ਧੇਲੇ ਦੀ ਗੱਲ,ਨਾਂ ਕੋਈ ਵੰਡ ਵੰਡਾਈ
ਤੂੰ ਮੇਰਾ ਵੱਡਾ ਵੀਰ
ਮੈਂ ਨਿੱਕੀ ਭੈਣ, ਤੇਰੀ ਮਾਂਜਾਈ
ਇਕ ਦੀਵੇ ਨਾਲ ਦੱਸ ਦੀਵੇ ਬਾਲ
ਮੋਹ ਪਿਆਰ ਦਾ ਨਿੱਘ ਵਧਾਈਏ
ਆ ਇਸ ਵਾਰ ਦੀਵਾਲੀ ਅਪਨੇ ਘਰ ਮਨਾਈਏ
ਕੁਝ ਪਲਾਂ ਲਈ ਗਵਾਚੇ ਚ ਗੁਮ ਜਾਈਏ...
ਆ ਇਕ ਦੀਵਾ ਦਿਲ ਵਿੱਚ ਜਗਾਈਏ
ਆਓ ਇਸ ਵਾਰ ਦੀਵਾਲੀ ਅਪਨੇ ਘਰ ਮਨਾਈਏ-----
ਰਣਜੀਤ ਕੌਰ / ਗੁੱਡੀ ਤਰਨ ਤਾਰਨ 9780282816
ਚਲਦੇ ਚਲਦੇ-ਹਮ ਨੇ ਦੇਖਾ ਹੈ ਐਸੇ ਖੁਦਾਓਂ ਕੋ
ਜਿਨ ਕੇ ਸਾਮਨੇ "ਵੋ ਖੁਦਾ" ਕੁਛ ਭੀ ਨਹੀਂ
18 Oct. 2017