Bagel Singh Dhaliwal

ਸਿੰਘ ਸਹਿਬਾਨਾਂ ਦੀ ਅਜਾਦ ਹਸਤੀ ਦੇ ਹੱਕ ਅਤੇ ਵਿਰੋਧ ਵਿੱਚ 1999 ਦੇ ਮਤੇ ਅਤੇ ਮੌਜੂਦਾ ਪੰਥਕ ਸੰਕਟ - ਬਘੇਲ ਸਿੰਘ ਧਾਲੀਵਾਲ

ਲੰਘੀ ਦੋ ਦਸੰਬਰ 2024 ਤੋ ਮੌਜੂਦਾ ਸਮੇ ਤੱਕ ਜੋ ਵਰਤਾਰਾ ਸ੍ਰੀ ਅਕਾਲ ਤਖਤ ਸਹਿਬ ਅਤੇ ਅਕਾਲੀ ਦਲ ਬਾਦਲ ਦਰਮਿਆਨ ਵਰਤਦਾ ਦੇਖਿਆ ਜਾ ਰਿਹਾ ਹੈ,ਉਹਨੇ ਬਹੁਤ ਕੁੱਝ ਅਜਿਹਾ ਸਪੱਸਟ ਕਰ ਦਿੱਤਾ ਹੈ,ਜਿਸ ਦੇ  ਬਾਰੇ ਵਿੱਚ ਸਿੱਖਾਂ ਅੰਦਰ ਲੰਮੇ ਸਮੇ ਤੋ ਦੁਬਿਧਾ ਬਣੀ ਹੋਈ ਸੀ।ਬਹੁਤ ਸਾਰੇ ਭਰਮ ਭੁਲੇਖੇ ਸਿੱਖਾਂ ਅੰਦਰ ਪਾਏ ਜਾ ਰਹੇ ਸਨ।ਸਭ ਤੋ ਵੱਡ ਭੁਲੇਖਾ ਇਹ ਰਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਪੰਜੇ ਤਖਤਾਂ ਦੇ ਜਥੇਦਾਰਾਂ ਨੂੰ ਲਗਾਉਣ ਹਟਾਉਣ ਦੇ ਅਧਿਕਾਰ ਸਿਰਫ ਤੇ ਸਿਰਫ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਹਨ। ਅਕਾਲੀ ਦਲ ਬਾਦਲ ਦੇ ਅਧੀਨ ਚੱਲ ਰਹੀ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸੰਵਿਧਾਨ ਦੀ ਧਾਰਾ 25 ਦਾ  ਹਵਾਲਾ ਦੇ ਕੇ ਇਹ ਦਰਸਾਉਣ ਦੀ ਸਫਲ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਕਿ ਜਥੇਦਾਰ ਸਾਹਿਬਾਨ ਨੂੰ ਲਗਾਉਣ,ਹਟਾਉਣ ਅਤੇ ਉਹਨਾਂ ਦੇ ਸਬੰਧ ਵਿੱਚ ਕੋਈ ਜਾਂਚ ਪੜਤਾਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਅਧੀਨ ਹੀ ਆਉਂਦੀ ਹੈ। ਕੇਂਦਰੀ ਕਨੂੰਨ ਦਾ ਹਊਆ ਖੜਾ ਕਰਕੇ ਅਕਾਲੀ ਦਲ ਦੀ ਆਹਲਾ ਕਮਾਂਨ ਖਾਸ ਕਰਕੇ ਸ੍ ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦਾ ਪਰਿਵਾਰ ਪਿਛਲੇ 40,50 ਸਾਲਾਂ ਤੋ ਸਿੱਧੇ ਰੂਪ ਵਿੱਚ ਜਥੇਦਾਰ ਸਾਹਿਬਾਨਾਂ ਨੂੰ ਆਪਣੇ ਸਿਆਸੀ ਮੁਫਾਦਾਂ ਲਈ ਵਰਤਦੇ ਆਏ ਹਨ।ਇਹ ਸਿੱਖਾਂ ਦੀ ਬਦਕਿਸਮਤੀ ਹੈ ਕਿ ਉਹਨਾਂ ਨੂੰ ਅਜਿਹੀ ਲੀਡਰਸ਼ਿੱਪ ਨਹੀ ਮਿਲ ਸਕੀ,ਜਿਹੜੀ ਇਮਾਨਦਾਰੀ ਨਾਲ ਪੰਥਕ  ਰਵਾਇਤਾਂ ਦੀ ਪਹਿਰੇਦਾਰੀ ਕਰਨ ਦੇ ਸਮਰੱਥ ਹੋਵੇ।ਬਲਕਿ  ਬੜੀ ਚਲਾਕੀ ਦੇ ਨਾਲ ਅਜਿਹੀ ਲੀਡਰਸ਼ਿੱਪ ਸਿੱਖਾਂ ਤੇ ਥੋਪ ਦਿੱਤੀ ਗਈ,ਜਿਸ ਨੇ ਦਿੱਲੀ ਨਾਲ ਵਫਾਦਾਰੀਆਂ ਪਾਲਦਿਆਂ ਸਿੱਖੀ ਸਿਧਾਂਤਾਂ ਦਾ ਰੱਜ ਕੇ ਘਾਣ ਕੀਤਾ,ਕਰਵਾਇਆ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਪੀਰੀ ਦੇ ਸਿਧਾਂਤ ਅਤੇ ਅਜਾਦ ਪ੍ਰਭੂਸੱਤਾ ਦੇ ਸੰਕਲਪ ਨੂੰ ਤਹਿਸ ਨਹਿਸ ਕਰਕੇ ਸਿੱਖਾਂ ਦੇ ਮਨਾਂ ਅੰਦਰਲੇ ਕੌਂਮੀ ਜਜ਼ਬੇ ਨੂੰ ਮਾਰਨ ਦਾ ਯਤਨ ਕੀਤਾ ਅਤੇ ਸਿੱਖ ਕੌਂਮ ਨੂੰ ਲੰਮੀ ਗੁਲਾਮੀ ਵੱਲ ਧੱਕਣ ਦੇ ਗੁਨਾਹਗਾਰ ਬਣੇ। ਬਾਦਲ ਪਰਿਵਾਰ ਨੇ ਆਪਣੇ ਪਰਿਵਾਰ ਲਈ ਸੱਤਾ ਨੂੰ ਸੁਰਖਿਅਤ ਕਰਨ ਖਾਤਰ ਕੇਂਦਰੀ ਤਾਕਤਾਂ ਦੇ ਹੱਥਠੋਕੇ ਬਣਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਵਿਸ਼ਵ ਵਿਆਪੀ  ਸਤਿਕਾਰਿਤ ਪਦਵੀ ਨੂੰ ਇੱਕ ਮੁਲਾਜਮ ਬਣਾ ਕੇ ਪੈਰਾ ਹੇਠ ਰੋਲ਼ਿਆ।ਆਪਣੇ ਨਿੱਜੀ ਹਿਤਾਂ ਦੀ ਪੂਰਤੀ ਲਈ ਗੈਰ ਸਿਧਾਂਤਕ ਹੁਕਮਨਾਮੇ ਜਾਰੀ ਕਰਵਾਏ। ਉਹਨਾਂ ਨੇ ਹਰ ਉਹ ਯਤਨ ਕੀਤਾ,ਜਿਸ ਦੇ ਨਾਲ ਸਿੱਖੀ ਸਿਧਾਂਤਾਂ ਨੂੰ ਠੇਸ ਪੁੱਜਦੀ ਹੋਵੇ।ਸਿਰਸੇ ਵਾਲੇ ਸਾਧ ਨੂੰ ਬਗੈਰ ਮੰਗੇ ਮੁਆਫੀ ਦਾ ਹੁਕਮਨਾਮਾ ਸਿੱਖੀ ਸਿਧਾਂਤਾਂ ਦੇ ਘਾਣ ਦੀ ਸਿਖਰ ਸਮਝਿਆ ਜਾਵੇਗਾ।ਜੂਨ 2015 ਵਿੱਚ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ,ਭਾਜਪਾ ਗੱਠਜੋੜ ਦੀ ਸਰਕਾਰ ਦੇ ਸਮੇ ਸੁਰੂ ਹੋਈਆਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਇਨਸਾਫ ਮੰਗਦੇ ਨਿਹੱਥੇ ਸਿੱਖਾਂ ਤੇ ਪੁਲਿਸ ਅੱਤਿਆਚਾਰ ਅਤੇ ਸਿਰਸੇ ਵਾਲੇ ਸਾਧ ਦੀ ਮੁਆਫੀ ਵਾਲੇ ਹੁਕਮਨਾਮੇ ਦੀ ਬਦੌਲਤ ਮੌਜੂਦਾ ਸਮੇ ਤੱਕ ਪੁੱਜਦਿਆਂ ਬਾਦਲ ਪਰਿਵਾਰ ਅਤੇ ਅਕਾਲੀ ਦਲ ਬਾਦਲ ਨੂੰ ਪੰਜਾਬ ਦੇ ਲੋਕਾਂ ਨੇ ਗਲ਼ੀਆਂ ਦੇ ਕੱਖਾਂ ਵਾਂਗ ਰੋਲ਼ ਕੇ ਰੱਖ ਦਿੱਤਾ।ਇਹ ਸਾਰਾ ਵਰਤਾਰਾ ਉਸ ਅਕਾਲ ਪੁਰਖ ਦੀ ਰਜ਼ਾ ਕਾਰਨ ਹੀ ਸੰਭਵ ਹੋਇਆ,ਜਿਸ ਨੂੰ ਉਕਤ ਪਰਿਵਾਰ ਸੱਤਾ ਦੇ ਨਸ਼ੇ ਵਿੱਚ ਅਸਲੋਂ  ਹੀ ਭੁੱਲ ਚੁੱਕਾ ਸੀ।ਜਦੋ ਪਾਣੀ ਸਿਰ ਤੋ ਲੰਘ ਗਿਆ ਤਾਂ ਅਖੀਰ ਸੁਖਬੀਰ ਸਿੰਘ ਬਾਦਲ  ਨੇ ਫੈਸ਼ਲਾ ਕੀਤਾ ਕਿ ਉਪਰੋਕਤ ਸਮੇਤ ਸਾਰੇ ਗੁਨਾਹਾਂ ਨੂੰ ਕਬੂਲ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋ ਤਨਖਾਹ ਲਗਵਾ ਕੇ ਸੁਰਖਰੂ ਹੋਇਆ ਜਾਵੇ।ਸੋ ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਗੁਨਾਹ ਕਬੂਲ ਕਰਨ ਤੋ ਸਜ਼ਾ ਪੂਰੀ ਕਰਨ ਤੱਕ ਜਿਸਤਰਾਂ ਦਾ ਵਰਤਾਰਾ ਵਾਪਰਿਆ, ਉਸ ਨੇ ਬਾਦਲ ਪਰਿਵਾਰ ਅਤੇ ਉਹਨਾਂ ਦੇ ਸਲਾਹੀਏ ਅਕਾਲੀ ਆਗੂਆਂ ਦੇ ਮਨਾਂ ਅੰਦਰਲੀ ਖੋਟ ਨੂੰ ਪਰਗਟ ਕਰ ਦਿੱਤਾ। ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਦਿਖਾਈ ਦੇਣ ਵਾਲੀ ਅਕਾਲੀ ਲੀਡਰਸ਼ਿੱਪ ਦਾ ਅਸਲੀ ਚਿਹਰਾ ਇੱਕ ਵਾਰ ਫਿਰ ਲੋਕਾਂ ਦੇ ਸਾਹਮਣੇ ਆ ਗਿਆ।ਉਹ ਹੀ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਜਥੇਦਾਰ ਸਾਹਿਬਾਨਾਂ ਦੇ ਪਿੱਛੇ ਹੱਥ ਧੋਕੇ ਪੈ ਗਈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੀ ਔਕਾਂਤ  ਵਿੱਚ ਰਹਿਣ ਦੇ ਹੁਕਮ ਚਾੜ੍ਹਨ ਲੱਗੀ,ਜਿਹੜੀ ਅਜੇ ਕੁੱਝ ਦਿਨ ਪਹਿਲਾਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿੱਖਾਂ ਲਈ ਸਰਬੋਤਮ ਮੰਨ ਰਹੀ ਸੀ।ਅਕਾਲੀ ਦਲ ਬਾਦਲ ਵੱਲੋਂ ਸ਼ੋਸ਼ਲ ਮੀਡੀਏ ਤੇ ਜਥੇਦਾਰ ਸਾਹਿਬਾਨਾਂ ਦੀ  ਕਿਰਦਾਰਕੁਸ਼ੀ ਸਾਰੀਆਂ ਸ਼ਰਮਾਂ ਲਾਹ ਕੇ ਬਗੈਰ ਪੰਥ ਅਤੇ ਪਰਮਾਤਮਾ ਦੀ ਪ੍ਰਵਾਹ ਕੀਤਿਆਂ ਕੀਤੀ ਗਈ।ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਨਜ਼ਰ ਅੰਦਾਜ਼ ਕਰਕੇ ਸੁਰੂ ਕੀਤੀ ਭਰਤੀ ਮੁਹਿੰਮ ਨੇ ਇਹ ਬਿਲਕੁਲ  ਚਿੱਟੇ ਦਿਨ ਵਾਂਗ ਸਾਫ ਕਰ ਦਿੱਤਾ ਕਿ ਬਾਦਲ ਪਰਿਵਾਰ ਅਤੇ ਉਹਨਾਂ ਦੀ ਪਾਰਟੀ ਲਈ ਤਖਤ ਇਲਾਹੀ ਤਖਤਾਂ ਦੇ ਜਥੇਦਾਰ ਸਾਹਿਬਾਨ ਦੀ ਕਦਰ ਕੀਮਤ  ਸਰੋਮਣੀ ਕਮੇਟੀ ਦੇ  ਕਿਸੇ ਮੁਲਾਜ਼ਮ ਜਾਂ ਕਰਿੰਦੇ ਤੋ ਵੱਧ ਕੁੱਝ ਵੀ ਨਹੀ ਹੈ। ਬਹੁਤ ਲੰਮੇ ਸਮੇ ਤੋ ਸ੍ਰੀ ਅਕਾਲ ਤਖਤ ਸਾਹਿਬ ਦੇ ਕੀਤੇ ਜਾ ਰਹੇ ਦੁਰ ਉਪਯੋਗ ਅਤੇ ਸਿਧਾਂਤ ਦੇ ਅਣਦੇਖੀ ਦੇ ਮੱਦੇ ਨਜ਼ਰ ਸਿੱਖ ਪੰਥ ਲੰਮੇ ਅਰਸ਼ੇ  ਤੋਂ ਇਹ ਮੰਗ   ਕਰਦਾ ਆ ਰਿਹਾ ਹੈ ਕਿ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਸਬੰਧੀ ਪੁਰਾਤਨ ਖਾਲਸ਼ਾਈ ਪਰੰਪਰਾਵਾਂ ਅਨੁਸਾਰ ਵਿਧੀ ਵਿਧਾਨ ਬਣਾਇਆ ਜਾਵੇ,ਤਾਂ ਕਿ ਕੌਂਮ ਨੂੰ ਦਰਪੇਸ ਸਮੱਸਿਆਵਾਂ ਅਤੇ ਪਾਟੋਧਾੜ ਨੂੰ ਨੱਥ ਪਾਈ ਜਾ ਸਕੇ,ਪਰ ਸਰੋਮਣੀ ਗੁਰਦੁਆਰਾ ਪ੍ਰਬੰਧਕ  ਕਮੇਟੀ ‘ਤੇ ਕਾਬਜ਼ ਉਪਰੋਕਤ ਧੜੇ ਨੇ ਪੰਥ ਦੀ ਪੇਸ਼ ਨਹੀ ਜਾਣ ਦਿੱਤੀ।ਹੁਣ ਜਦੋ ਪਿਛਲੇ ਕੁੱਝ ਸਮੇ ਤੋ ਅਕਾਲੀ ਦਲ ਬਾਦਲ ਵਿੱਚ ਫੁੱਟ ਪੈਣ ਕਾਰਨ ਲੀਡਰਸ਼ਿੱਪ ਦਾ ਵੱਡਾ ਹਿੱਸਾ ਸੁਖਬੀਰ ਸਿੰਘ ਬਾਦਲ ਤੋ ਅਲੱਗ ਹੋ ਗਿਆ।ਲਿਹਾਜ਼ਾ ਦੋ ਦਸੰਬਰ ਵਾਲਾ ਅਲੋਕਿਕ ਵਰਤਾਰਾ ਵਾਪਰਿਆ,ਤਾਂ ਲੋਕਾਂ ਦੇ ਮਨਾਂ ਅੰਦਰ ਘਰ ਕਰੀ ਬੈਠੀ ਦੁਬਿਧਾ ਦੂਰ ਹੋਣ ਲੱਗੀ ਹੈ।ਇੱਥੇ ਇੱਕ ਗੱਲ ਹੋਰ ਸਪੱਸਟ ਕਰਨੀ ਬੇਹੱਦ ਜਰੂਰੀ ਹੈ ਕਿ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋ ਛੁੱਟ ਮਰਹੂਮ ਸ੍ਰ ਪਰਕਾਸ਼ ਸਿੰਘ ਬਾਦਲ ਦੀ ਸਮੁੱਚੀ ਸਮਕਾਲੀ ਅਕਾਲੀ ਲੀਡਰਸ਼ਿੱਪ ਸ੍ਰੀ ਅਕਾਲ ਤਖਤ ਸਾਹਬ ਦੀ ਅਜਾਦ ਹੋਂਦ ਹਸਤੀ ਤੋ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਮੁਨਕਰ ਹੀ ਰਹੀ ਹੈ।ਬੀਤੇ ਕੁੱਝ ਦਿਨਾਂ ਤੋ ਸ਼ੋਸ਼ਲ ਮੀਡੀਏ ਤੇ ਘੁਮ ਰਹੇ ਸਰੋਮਣੀ ਕਮੇਟੀ ਦੀ ਧਰਮ ਪਰਚਾਰ ਕਮੇਟੀ ਦੇ ਜਥੇਦਾਰ ਸਾਹਿਬਾਨਾਂ ਦੇ ਸਬੰਧ ਵਿੱਚ ਪਾਸ ਕੀਤੇ 20 ਫਰਵਰੀ 1999 ਦੇ ਮਤਾ ਨੰਬਰ 1457 ਸਬੰਧੀ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਇਹ ਦਰਸਾਉਣ ਲਈ ਤਤਕਾਲੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਵਿੱਚ ਪਾਸ ਕੀਤੇ ਮਤਾ ਨੰਬਰ 201 ਮਿਤੀ 30/3/1999 ਨੂੰ ਅਧਾਰ ਬਣਾ ਰਹੀ ਹੈ,ਜਿਸ ਰਾਹੀ ਧਰਮ ਪਰਚਾਰ ਕਮੇਟੀ ਦੇ ਪੰਥਕ ਰਹੁ ਰੀਤਾਂ ਦੀ ਪੈਰਵੀ ਵਾਲੇ 20/02/1999 ਦੇ ਮਤੇ ਨੂੰ ਰੱਦ ਕੀਤਾ ਗਿਆ ਸੀ।ਹੁਣ ਇੱਥੇ ਜਦੋ ਇਹ ਤਾਂ ਬਿਲਕੁਲ ਸਪੱਸਟ ਹੋ ਚੁੱਕਾ ਹੈ ਕਿ ਸਰਮੋਣੀ ਕਮੇਟੀ ਤੇ ਕਾਬਜ਼ ਧੜਾ ਕਿਸੇ ਵੀ ਕੀਮਤ ਤੇ ਜਥੇਦਾਰ ਸਾਹਿਬਾਨਾਂ ਦੀ ਅਜ਼ਾਦ ਹਸਤੀ ਨੂੰ ਪਰਵਾਨ ਨਹੀ ਕਰਦਾ,ਉਦੋ 30/3/1999 ਵਾਲੇ ਬੀਬੀ ਜਗੀਰ ਕੌਰ ਦੇ ਮਤੇ ਦੇ ਜੱਗ ਜਾਹਰ ਹੋਣ ਤੋ ਬਾਅਦ ਇੱਕ ਹੋਰ ਵੀ ਭੁਲੇਖਾ ਸਿੱਖ ਮਨਾਂ ਦੇ ਅੰਦਰ ਨਹੀ ਰਹਿਣਾ ਚਾਹੀਦਾ ਕਿ ਬਾਦਲਾਂ ਦਾ ਵਿਰੋਧੀ ਧੜਾ ਤਖਤ ਸਾਹਿਬਾਂਨ ਦੀ ਸਰਬ ਉੱਚਤਾ ਅਤੇ ਅਜ਼ਾਦ ਹਸਤੀ ਨੂੰ ਇਮਾਨਦਾਰੀ ਨਾਲ ਪਰਵਾਨ ਕਰੇਗਾ।ਕਿਉਂਕਿ ਜਿਸਤਰਾਂ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਵੱਲੋਂ ਧਰਮ ਪਰਚਾਰ ਕਮੇਟੀ ਵਾਲੇ ਮਤੇ ਨੂੰ ਰੱਦ ਕਰਨ ਵਾਲਾ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਵਾਲਾ ਸ੍ਰੋਮਣੀ ਕਮੇਟੀ ਦਾ ਮਤਾ ਸ਼ੋਸ਼ਲ ਮੀਡੀਏ ਤੇ ਸਾਂਝਾ ਕੀਤਾ ਗਿਆ ਹੈ ਅਤੇ  ਇਸ ਦੇ ਸਬੰਧ ਵਿੱਚ ਹੋਰ ਵੀ ਪੋਸਟਾਂ ਸਾਂਝੀਆਂ ਕਰਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਥੇਦਾਰ ਸਾਹਿਬਾਨ ਦੀ ਨਿਯੁਕਤੀ,ਸੇਵਾ ਮੁਕਤੀ ਅਤੇ ਅਧੀਨਗੀ ਸ੍ਰੋਮਣੀ ਕਮੇਟੀ ਦੇ ਕਾਰਜ ਖੇਤਰ ਵਿੱਚ ਆਉਂਦੀ ਹੈ ਉਸ ਤੋ  ਸਪਸਟ ਜਾਪਦਾ ਹੈ ਕਿ ਭਵਿੱਖ ਵਿੱਚ ਵੀ ਓਨੀ ਦੇਰ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਯਾਦਾ ਨੂੰ ਢਾਹ ਲੱਗਦੀ ਰਹੇਗੀ,ਜਿੰਨੀ ਦੇਰ  ਗੁਰਦੁਆਰਾ  ਸਾਹਿਬਾਨਾਂ ਦੀ ਸੇਵਾ ਸੰਭਾਲ਼ ਸੱਤਾ ਦੇ ਲਾਲਚੀਆਂ ਤੋ ਖੋਹ ਕੇ ਗੁਰ ਸਿੱਖਾਂ ਦੇ ਹੱਥ ਵਿੱਚ ਦੇਣ ਦੇ ਸਾਰਥਿਕ ਉਪਰਾਲੇ ਨਹੀ ਕੀਤੇ ਜਾਣਗੇ।
ਬਘੇਲ ਸਿੰਘ ਧਾਲੀਵਾਲ
99142-58142

ਸਿੱਖਾਂ ਨਾਲ ਹੋਈਆਂ ਬੇ ਇਨਸਾਫੀਆਂ ਦੇ ਰੂਬਰੂ, ਪੰਜਾਬ ਪ੍ਰਸਤ ਅਤੇ ਪੰਥਕ ਵਿਚਾਰਧਾਰਾਪੇਸ਼ ਕਰਦੀ ਪੁਸਤਕ, “ਚੁਰਾਏ ਗਏ ਵਰ੍ਹੇ” - ਬਘੇਲ ਸਿੰਘ ਧਾਲੀਵਾਲ

ਦੁਨੀਆਂ ਪੱਧਰ ਤੇ ਹਰ ਕੌਮ, ਹਰ ਮਜਹਬ ਅਤੇਹਰ ਫਿਰਕੇ ਦੇ ਜਾਗਦੇ ਵਿਦਵਾਨ ਅਕਸਰ ਆਪਣੇ ਕੌਮੀ ਨਾਇਕਾਂ ਦੀ ਜੀਵਨ ਕਥਾ ਲਿਖਦੇਆਏ ਹਨ। ਇਹ ਜਾਗਦੀਆਂ ਕੌਮਾਂ ਦੀ ਨਿਸ਼ਾਨੀ ਵੀ ਹੈ ਅਤੇ ਫਰਜ਼ ਵੀ ਕਿ ਉਹ ਆਪਣੇਲੋਕ ਨਾਇਕਾਂ ਦੀ ਜੀਵਨ ਕਥਾ ਲਿਖਕੇ ਇਤਿਹਾਸ ਦਾ ਹਿੱਸਾ ਬਨਾਉਣ,ਤਾਂਕਿ ਉਹਨਾਂ ਦੀਆਂਆਉਣ ਵਾਲੀਆਂ ਨਸਲਾਂ ਆਪਣੇ ਪੁਰਖਿਆਂ ’ਤੇ ਮਾਣ ਕਰ ਸਕਣ ਅਤੇ ਉਹਨਾਂ ਦੇ ਪਾਏਪੂਰਨਿਆਂ ਤੇ ਚੱਲਣ ਲਈ ਤਿਆਰ ਹੋ ਸਕਣ। ਕਿਸੇ ਵੀ ਲੋਕ ਨਾਇਕ ਦੀ ਜੀਵਨ ਕਥਾਜਿਆਦਾਤਰ ਸਬੰਧਤ ਕੌਮ ਦੇ ਵਿਦਵਾਨ ਲੋਕ ਲਿਖਦੇ ਹਨ,ਪਰ ਜਦੋਂ ਇਹ ਲਿਖਤ ਕਿਸੇਨਾਇਕ ਦੇ ਪਰਿਵਾਰਿਕ ਜੀਅ ਵੱਲੋਂ,ਉਹ ਵੀ ਉਹਦੀ ਔਲਾਦ ਵੱਲੋਂ ਤੇ ਖਾਸ ਕਰਕੇ ਬੇਟੀ ਵੱਲੋਂਲਿਖੀ ਗਈ ਹੋਵੇ,ਤਾਂ ਸੁਭਾਵਿਕ ਹੈ ਕਿ ਉਹ ਲਿਖਤ ਤਲਖ ਹਕੀਕਤਾਂ ਬਿਆਨ ਕਰੇਗੀ।ਸੱਚਾਈ ਦੇ ਇਰਦ ਗਿਰਦ ਹੀ ਰਹੇਗੀ। ਸੋ “ਚੁਰਾਏ ਗਏ ਵਰ੍ਹੇ” ਪੁਸਤਕ ਵੀ ਸਿੱਖਾਂ ਦੇ ਇੱਕਅਜਿਹੇ ਕੌਮੀ ਨਾਇਕ ਸ੍ਰ ਸਿਮਰਨਜੀਤ ਸਿੰਘ ਮਾਨ ਦੀ ਸੱਚੀ ਕਹਾਣੀ ਹੈ। ਸ੍ਰ ਮਾਨ ਉਹਸਖਸ਼ੀਅਤ ਹਨ ਜਿਹੜੇ ਜੂਨ 1984 ਵਿੱਚ ਹੋਏ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੇ ਰੋਸਵਜੋਂ ਭਾਰਤੀ ਪੁਲਿਸ ਸਰਵਿਸ ਤੋਂ ਅਸਤੀਫਾ ਦੇਣ ਤੋਂ ਬਾਅਦ ਹਕੂਮਤੀ ਜਬਰ ਦਾ ਸ਼ਿਕਾਰਹੋਏ। ਉਦੋਂ ਤੋ ਲੈ ਕੇ ਲਗਾਤਾਰ ਮੌਜੂਦਾ ਸਮੇਂ ਤੱਕ ਤਤਕਾਲੀ ਅਤੇ ਮੌਜੂਦਾ ਕੇਂਦਰੀ ਹਕੂਮਤਾਂਵੱਲੋਂ ਸਿੱਖਾਂ ਸਮੇਤ ਸਮੁੱਚੀਆਂ ਘੱਟ ਗਿਣਤੀਆਂ ਖਿਲਾਫ਼ ਕੀਤੇ ਜਾਂਦੇ ਨਸਲੀਵਿਤਕਰੇ,ਧੱਕੇਸ਼ਾਹੀਆਂ ਅਤੇ ਜਬਰ ਦਾ ਡਟ ਕੇ ਵਿਰੋਧ ਕਰਨ ਦੇ ਨਾਲ ਨਾਲ ਸੰਵਿਧਾਨ ਦੇਦਾਇਰੇ ਵਿੱਚ ਰਹਿੰਦੇ ਹੋਏ ਬੇਖੌਫ਼,ਬੇਡਰ ਅਤੇ ਦ੍ਰਿੜਤਾ ਨਾਲ ਅਜ਼ਾਦ ਸਿੱਖ ਰਾਜ ਦੀ ਲੜਾਈਲੜਦੇ ਆ ਰਹੇ ਹਨ। ਬਿਨਾ ਸ਼ੱਕ ਸਿੱਖ ਪੰਥ ਦਾ ਵੱਡਾ ਹਿੱਸਾ ਖਾਸ ਕਰਕੇ ਸਿੱਖ ਨੌਜਵਾਨਵਰਗ ਸ੍ਰ ਮਾਨ ਦੀ ਰਹਿਨੁਮਾਈ ਨੂੰ ਕਬੂਲ ਕਰਦਾ ਹੈ। ਸਿੱਖਾਂ ਦੇ ਇਸ ਅਡੋਲ ਕੌਮੀ ਨਾਇਕਵੱਲੋਂ ਜੇਲ੍ਹ ਵਿੱਚ ਬਿਤਾਏ ਪੰਜ ਸਾਲਾਂ ਦਰਮਿਆਨ ਜੋ ਮਾਨਸਿਕ ਅਤੇ ਜਿਸਮਾਨੀਪਰੇਸਾਨੀਆਂ ਉਹਨਾਂ ਨੇ ਅਤੇ ਪਰਿਵਾਰ ਨੇ ਹੰਢਾਈਆਂ,ਉਹਨਾਂ ਨੂੰ ਇਮਾਨਦਾਰੀ ਨਾਲਰੌਚਕਤਾ ਅਤੇ ਜਜ਼ਬਾਤਾਂ ਦੀ ਗੁੜਤੀ ਦੇ ਕੇ ਪੁਸਤਕ ਦੇ ਰੂਪ ਵਿੱਚ ਸ੍ਰ ਸਿਮਰਨਜੀਤ ਸਿੰਘਮਾਨ ਦੀ ਬੇਟੀ ਪਵਿੱਤ ਕੌਰ ਨੇ ਸੰਨ 2014, 15 ਵਿੱਚ ਪਾਠਕਾਂ ਦੀ ਕਚਹਿਰੀ ਵਿੱਚ ਲੈ ਕੇਆਉਣ ਦਾ ਹੌਸਲਾ ਕੀਤਾ। ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ’ਤੇ ਫੌਜੀ ਹਮਲੇ ਦੇ ਰੋਸਵਜੋਂ ਆਪਣੇ ਪਿਤਾ ਵੱਲੋਂ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਦੇ ਆਹੁਦੇ ਤੋਂ ਅਸਤੀਫ਼ਾਦੇਣ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਦੇ ਸੰਦਰਭ ਵਿੱਚ ਫੌਜੀ ਹਮਲੇ ਤੋਂ ਕੋਈ ਤਿੰਨ ਦਹਾਕੇਬਾਅਦ ਇਹ ਪੁਸਤਕ ਲਿਖੀ ਗਈ। ਉਸ ਸਮੇਂ ਦਰਮਿਆਨ ਉਹਨਾਂ ਦੇ ਪਾਪਾ ਅਤੇ ਪਰਿਵਾਰਨੇ ਜਿਹੜੇ ਜੁਲਮ ਅਤੇ ਪਰੇਸਾਨੀਆਂ ਨੂੰ ਆਪਣੇ ਮਲੂਕ ਪਿੰਡਿਆਂ ’ਤੇ ਸਿੱਦਤ ਨਾਲਹੰਢਾਇਆ,ਉਹਨਾਂ ਹਾਲਾਤਾਂ ਦੀ ਕਹਾਣੀ ਕਹਿ ਰਹੀ ਹੈ ਪੁਸਤਕ “ਚਰਾਏ ਗਏ ਵਰ੍ਹੇ”’’।ਪੁਸਤਕ ਦੀ ਸ਼ੁਰੂਆਤ ਜਿਸ ਤਰਤੀਬ ਨਾਲ ਕੀਤੀ ਗਈ ਹੈ ਅਤੇ  ਪਰਿਵਾਰਕ ਤਸਵੀਰਾਂ ਨੂੰਵੀ ਤਰਤੀਬ ਦਿੱਤੀ ਗਈ ਹੈ,ਉਹਦੇ ਤੋਂ ਜਾਪਦਾ ਹੈ ਕਿ ਬੀਬਾ ਪਵਿਤ ਕੌਰ ਨੇ ਵਿਰਸੇ ਵਿੱਚੋਂਮਿਲੀ ਕਲਾਤਮਕ ਸੂਝ ਦਾ ਇੱਕ ਕਲਮਕਾਰ ਦੇ ਰੂਪ ਵਿੱਚ ਭਰਪੂਰ ਫਾਇਦਾ ਲਿਆ ਹੈ।ਲਿਹਾਜ਼ਾ ਪੁਸਤਕ ਦੀ ਰੌਚਿਕਤਾ ਪਾਠਕ ਨੂੰ ਅਕੇਵਾਂ ਮਹਿਸੂਸ ਨਹੀ ਹੋਣ ਦਿੰਦੀ,ਬਲਕਿ ਅੱਗੇਤੋਂ ਅੱਗੇ ਜਾਨਣ ਦੀ ਉਤਸੁਕਤਾ ਬਣਾਈ ਰੱਖਦੀ ਹੈ। ਲੇਖਿਕਾ ਨੇ ਭੂਮਿਕਾ ਦੇ ਅੰਦਰਤਰਨਤਾਰਨ ਦੀ ਚੋਣ ਜਿੱਤਣ ਤੋਂ ਗੱਲ ਸ਼ੁਰੂ ਕਰਕੇ ਸ੍ਰ ਮਾਨ ਦੀ ਜੁਬਾਨੀ ਸਾਰਾ ਵਾਕਿਆਤਸੰਖੇਪ ਵਿੱਚ ਦੱਸਣ ਦਾ ਸਫਲ ਜਤਨ ਕੀਤਾ ਹੈ। ਬੀਬਾ ਪਵਿਤ ਕੌਰ ਨੇ ਆਪ ਖੁਦ,ਆਪਣੇਪਰਿਵਾਰ ਅਤੇ ਆਪਣੇ ਪਿਤਾ ਤੋਂ ਲਈ ਜਾਣਕਾਰੀ ਅਤੇ ਉਹਨਾਂ ਦੇ ਜੇਲ੍ਹ ਵਿੱਚ ਲਿਖੀਡਾਇਰੀ ਦੇ ਅਧਾਰ ਤੇ ਇਹ ਪੁਸਤਕ ਲਿਖੀ ਹੈ। ਲੇਖਿਕਾ ਨੇ ਭੂਮਿਕਾ ਵਿੱਚ ਇਹ ਵੀ ਸਪੱਸਟਕੀਤਾ ਹੈ ਕਿ ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਹਕੂਮਤ ਫੌਜੀ ਹਮਲੇ ਤੋਂ ਪਹਿਲਾਂ ਹੀ ਸ਼ੱਕਦੀਆਂ ਨਜਰਾਂ ਨਾਲ ਦੇਖਣ ਲੱਗੀ ਸੀ। ਪੰਨਾ ਨੰਬਰ 6 ਅਤੇ 7 ’ਤੇ ਅਜਿਹੀ ਇੱਕ ਘਟਨਾਦਾ ਵੇਰਵਾ ਕੁੱਝ ਇਸਤਰਾਂ ਲਿਖਿਆ ਹੈ:-
ਜਦੋਂ 3 ਜੂਨ 1984 ਨੂੰ ਉਪਰੇਸਨ ਬਲਿਊ ਸਟਾਰ ਹੋਇਆ ਸੀ ਮੈਂ ਆਪਣੇ ਮਾਪਿਆਂ ਦੇ ਘਰਬੀਬੀ ਜੀ ਅਤੇ ਡੈਡ ਜੀ ਨਾਲ ਸੀ। ਮੈਨੂੰ ਸਰਕਾਰ ਨੇ ਹਥਿਆਰਾਂ ਦੇ ਲਾਇਸੰਸ ਜਾਰੀ ਕਰਨਬਾਰੇ ਵਿਭਾਗੀ ਪੜਤਾਲ ਲਈ ਚੰਡੀਗੜ ਸੱਦਿਆ ਹੋਇਆ ਸੀ। ਸ੍ਰ ਮਾਨ ਅੱਗੇ ਕਹਿੰਦੇ ਹਨਕਿ ਮੈਂ ਹਰਜੀਤ ਸਿੰਘ ਇੰਸਪੈਕਟਰ ਜਨਰਲ ਸੀ ਆਈ ਡੀ ਪੰਜਾਬ ਦੇ ਦਫਤਰ ਵਿੱਚ ਬੈਠਾਸਵਾਲਾਂ ਦੇ ਜਵਾਬ ਦੇ ਰਿਹਾ ਸੀ,ਜਦਂੋ ਉਹਨਾਂ ਦੇ ਮੇਜ਼ ਤੇ ਪਿਆ ਫੋਨ ਵੱਜਿਆ। ਗਵਰਨਰਸੁਰੇਂਦਰ ਨਾਥ ਦੇ ਅਡਵਾਈਜ਼ਰ ਨੇ ਕਿਹਾ  ‘ਮਾਨ ਪੰਜਾਬ ਵਿੱਚ ਹੈ’ ਤੇ ਇਸ ਵੇਲੇ ਭਿੰਡਰਾਂਵਾਲੇ ਨਾਲ ਹੈ।’
‘ਇਹ ਸੰਭਵ ਨਹੀ ਸ੍ਰੀਮਾਨ ਜੀ’ ਆਈ ਜੀ ਨੇ ਜਵਾਬ ਦਿੱਤਾ।
‘ਤੁਹਾਨੂੰ ਕਿਵੇਂ ਪਤਾ ਹੈ?’ ਦੂਜੇ  ਪਾਸਿਉਂ ਅਵਾਜ਼ ਨੇ ਪੁੱਛਿਆ।
ਸਿਮਰਨਜੀਤ ਸਿੰਘ ਮਾਨ ਇਸ ਵੇਲੇ ਮੇਰੀ ਮੇਜ਼ ਦੇ ਸਾਹਮਣੇ ਹੀ ਬੈਠਾ ਹੈ। ਇਸ ਕਰਕੇ ਮੈਂਤੁਹਾਨੂੰ ਯਕੀਨ ਦੁਆ ਸਕਦਾ ਹਾਂ ਕਿ ਉਹ ਭਿੰਡਰਾਂ ਵਾਲੇ ਨਾਲ ਨਹੀ ਹੈ। ਆਈ ਜੀ ਨੇ ਫੋਨਰੱਖਦੇ ਹੋਏ ਬੜੀ ਉੱਚੀ ਸੁਰ ਵਿੱਚ ਕਿਹਾ ‘ਬੜੀ ਵਾਹਿਯਾਤ ਗੱਲ ਹੈ’ ਅਤੇ ਮੇਰੇ ਵੱਲ ਦੇਖਦੇਹੋਏ ਕਿਹਾ ‘ਇਹ ਤਾਂ ਹੱਦ ਹੈ ਜੁਲਮ ਦੀ,ਉਹ ਤੇਰੇ ਪਿੱਛੇ ਪਏ ਹੋਏ ਹਨ।’ਸੋ ਸਪੱਸਟ ਹੈ ਕਿ ਸ੍ਰਮਾਨ ਹਕੂਮਤ ਦੀਆਂ ਨਜ਼ਰਾਂ ਵਿੱਚ ਵਫਾਦਾਰ ਨਹੀ ਰਹੇ ਸਨ। ਉਸ ਤੋਂ ਬਾਅਦ ਹੀ ਸ਼ੁਰੂ ਹੁੰਦੀਹੈ ਪੁਸਤਕ ਦੀ ਅਧਿਆਇ ਦਰ ਅਧਿਆਇ ਦਰਦਨਾਕ ਕਹਾਣੀ ਦੀ ਲਗਾਤਾਰਤਾ। 18ਜੁਲਾਈ 1984 ਨੂੰ ਸ੍ਰ ਮਾਨ ਵੱਲੋਂ ਨੌਕਰੀ ਤੋਂ ਅਸਤੀਫਾ ਦਿੱਤੇ ਜਾਣ ਤੋਂ ਲੈ ਕੇ ਪੈਦਾ ਹੋਏਹਾਲਾਤਾਂ ਤੋਂ ਬਾਅਦ ਆਪਣੇ ਘਰ ਤੋਂ ਫੌਜ ਅਤੇ ਪੁਲਿਸ ਬਲਾਂ ਨਾਲ ਲੁਕਣਮਿੱਟੀ ਖੇਡਦੇਬੰਬਈ, ਬੰਬਈ ਤੋਂ ਵੱਖ ਵੱਖ ਸੂਬਿਆਂ ਤੋਂ ਹੁੰਦੇ ਕਲਕੱਤੇ ਦੇ ਇੱਕ ਧਨਾਢ ਅਤੇ ਧੜੱਲੇਦਾਰਸਿੱਖ ਕਮਿੱਕਰ ਸਿੰਘ ਕੋਲ ਅਤੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੀਖਬਰ ਨਸਰ ਹੋ ਜਾਣ ਤੋਂ ਬਾਅਦ ਕਲਕੱਤੇ ਤੋਂ ਕਮਿੱਕਰ ਸਿੰਘ,ਚਰਨ ਸਿੰਘ,ਰਾਮ ਸਿੰਘ ਅਤੇਜਸਪਾਲ ਸਿੰਘ ਗੋਰਖਾ ਨਾਲ ਨੇਪਾਲ ਨੂੰ ਜਾਂਦੇ ਸਮੇਂ ਬਿਹਾਰ ਦੇ ਜੋਗਬਨੀ ਪੁਲਿਸ ਚੌਂਕੀਵਿੱਚ ਰਾਸ਼ਟਰੀ ਸੁਰੱਖਿਆ ਕਨੂੰਨ ਤਹਿਤ ਫੜੇ ਜਾਣ ਤੋਂ ਲੈ ਕੇ ਵੱਖ ਵੱਖ ਝੂਠੇ ਸੰਗੀਨ ਦੋਸ ਲਾਕੇ ਜੇਲ ਵਿੱਚ ਬੰਦ ਕੀਤੇ ਜਾਣ ਅਤੇ 1989 ਵਿੱਚ ਲੋਕ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦਰਿਹਾ ਹੋਕੇ ਰਾਜਾ ਸਾਂਸੀ ਹਵਾਈ ਅੱਡੇ ਤੇ ਉਤਰਨ ਤੱਕ ਅਤੇ ਉਸ ਤੋਂ ਵੀ ਅੱਗੇ 2014 ਦੀਆਂਲੋਕ ਸਭਾ ਚੋਣਾਂ ਤੱਕ ਦੇ ਸੰਘਰਸ਼ ਮਈ ਜੀਵਨ ਦੀ ਕਹਾਣੀ ਨੂੰ ਬਾਕਾਇਦਾ ਬੜੇ ਤਰਤੀਬਨਾਲ ਬਿਆਨ ਕੀਤਾ ਗਿਆ ਹੈ।ਇਹ ਪੁਸਤਕ ਇਸ ਲਈ ਵੀ ਮਹੱਤਵਪੂਰਨ ਹੈ ਕਿ ਇਸ ਤੋਂਪਹਿਲਾਂ ਸ੍ਰ ਸਿਮਰਨਜੀਤ ਸਿੰਘ ਮਾਨ ਦੇ ਸੰਘਰਸ਼ੀ ਜੀਵਨ ਤੇ ਝਾਤ ਪਵਾਉਂਦੀ ਕੋਈ ਲਿਖਤਸਾਹਮਣੇ ਨਹੀ ਸੀ ਆਈ ਜਾਂ ਆਮ ਲੋਕਾਂ ਤੱਕ ਨਹੀ ਸੀ ਪੁੱਜ ਸਕੀ।  ਲੇਖਿਕਾ ਵੱਲੋਂ ਪੁਸਤਕਵਿੱਚ ਸਾਰਾ ਹਾਲ ਵਿਸਥਾਰ ਪੂਰਵਕ ਹੂ ਬ ਹੂ ਦੱਸਣ ਦਾ ਯਤਨ ਕੀਤਾ ਗਿਆ ਹੈ। ਲੇਖਿਕਾਨੇ ਬੜੀ ਬੇਬਾਕੀ ਅਤੇ ਫ਼ਰਾਖ਼ਦਿਲੀ ਨਾਲ ਬਹੁਤ ਸਾਰੇ ਅਜਿਹੇ ਵਾਕਿਆਤ ਸਾਂਝੇ ਕੀਤੇਹਨ,ਜਿੰਨਾਂ ਨੂੰ ਪੜ੍ਹ ਕੇ ਬੀਬਾ ਪਵਿਤ ਕੌਰ ਦੀ ਲੇਖਿਕਾ ਵਜੋਂ ਇਮਾਨਦਾਰੀ ਨੂੰ ਦਾਦ ਦੇਣੀਬਣਦੀ ਹੈ। ਉਹਨਾਂ ਬਤੌਰ ਲੇਖਿਕਾ ਆਪਣੇ ਉਹਨਾਂ ਫਰਜਾਂ ਦੀ ਪਾਲਣਾ ਕੀਤੀ ਹੈ,ਜਿਹੜੇਕਲਮ ਦੀ ਆਬਰੂ ਸਲਾਮਤੀ ਲਈ ਜਰੂਰੀ ਹੁੰਦੇ ਹਨ।ਉਹਨਾਂ ਨੇ ਆਪਣੀ ਪਹਿਲੀ ਅਤੇਮਹੱਤਵਪੂਰਨ ਲਿਖਤ ਵਿੱਚ ਕਿਧਰੇ ਵੀ ਅਜਿਹੀ ਕੁਤਾਹੀ ਨਹੀ ਕੀਤੀ,ਜਿਸ ਤੋਂ ਇਹ ਪ੍ਰਭਾਵਜਾਂਦਾ ਹੋਵੇ ਕਿ ਲੇਖਿਕਾ ਨੇ ਆਪਣੇ ਪਿਤਾ ਜਾਂ ਪਰਿਵਾਰ ਬਾਰੇ ਲਿਖਦਿਆਂ ਉਲਾਰਵਾਦੀ ਰੁੱਖਅਖਤਿਆਰ ਕੀਤਾ ਹੈ,ਜਦੋਂਕਿ ਇਸ ਲਿਖਤ ਦਾ ਸਿੱਧਾ ਸਬੰਧ ਲੇਖਿਕਾ ਦੇ ਖੁਦ ਦੇ ਨਾਲ ਅਤੇਉਸ ਦੇ ਪਰਿਵਾਰ ਨਾਲ ਹੀ ਹੈ।ਉਹਨਾਂ ਨੇ ਬਹੁਤ ਸਾਰੀਆਂ ਅਜਿਹੀਆਂ ਪਰਤਾਂ ਨੂੰ ਬੇਝਿਜਕਹੋਕੇ ਖੋਲਿਆ ਹੈ,ਜਿੰਨਾਂ ਨੂੰ ਸ੍ਰ ਸਿਮਰਨਜੀਤ ਸਿੰਘ ਮਾਨ ਦੇ ਕਿਸੇ ਵੀ ਨਜਦੀਕੀ ਜਾਂ ਪ੍ਰਸੰਸਕਨੇ ਕਹਿਣ ਦੀ ਕਦੇ ਹਿੰਮਤ ਨਹੀ ਕੀਤੀ,ਜਦੋਕਿ ਵਿਰੋਧੀਆਂ ਵੱਲੋਂ ਮੰਦ ਭਾਵਨਾ ਤਹਿਤਅਜਿਹੀ ਚਰਚਾ ਨੂੰ ਕਾਫੀ ਤੂਲ ਦਿੱਤਾ ਜਾਂਦਾ ਰਿਹਾ ਹੈ। ਮਿਸਾਲ ਦੇ ਤੌਰ ਤੇ ਅੰਗਰੇਜ਼ੀਹਕੂਮਤ ਵੱਲੋਂ ਪਵਿਤ ਕੌਰ ਦੇ ਨਾਨਕੇ ਅਤੇ ਦਾਦਕੇ ਪਰਿਵਾਰਾਂ ਨੂੰ ਜਿਸ ਤਰ੍ਹਾਂ ਸਨਮਾਨਯੋਗਉਪਾਧੀਆਂ ਦੇਕੇ ਨਿਵਾਜਿਆ ਗਿਆ,ਉਹਨਾਂ ਨੂੰ ਵਿਸਥਾਰ ਪੂਰਵਕ ਬੜੀ ਬੇਬਾਕੀ ਦੇ ਨਾਲਲਿਖਿਆ ਗਿਆ ਹੈ।(ਪੰਨਾ ਨੰਬਰ 67 ਤੇ), ਨਾਲ ਹੀ ਲੇਖਿਕਾ ਨੇ ਸ੍ਰ ਮਾਨ ਦੀ ਵੱਖਰੇ ਰਾਜਵਾਲੀ ਵਿਚਾਰਧਾਰਾ ਨੂੰ ਸਪੱਸਟ ਕਰਦਿਆਂ ਪੰਨਾ ਨੰਬਰ 70 ਤੇ ਲਿਖਿਆ ਹੈ ਕਿ  ‘ਮੇਰੇਦਾਦਾ ਜੀ,ਜੋ ਸਿਆਸਤ ਵਿੱਚ ਸਰਗਰਮੀ ਨਾਲ ਸ਼ਾਮਲ ਸਨ ਨੇ ਹੋਰ ਬਹੁਤ ਸਾਰੇ ਪੜੇ੍ਹਲਿਖੇ ਅਤੇ ਪ੍ਰਭਾਵਸ਼ਾਲੀ ਸਿੱਖਾਂ ਸਮੇਤ ਮਹਿਸੂਸ ਕੀਤਾ ਕਿ ਜੇਕਰ ਹਿੰਦੂਆਂ ਅਤੇ ਮੁਸਲਮਾਨਾਂਨੂੰ ਆਪਣੇ ਖੁਦ ਦੇ ਦੇਸ਼ ਮਿਲ ਸਕਦੇ ਹਨ,ਤਾਂ ਸਿੱਖਾਂ ਨੂੰ ਕਿਉਂ ਨਹੀ? ਵੱਖਰੇ ਰਾਜ ਦੇ ਬੀਜਮੇਰੇ ਪਾਪਾ ਦੇ ਮਨ ਵਿੱਚ ਛੋਟੀ ਉਮਰ ਵਿੱਚ ਬੀਜੇ ਗਏ ਸਨ ਅਤੇ ਇਹਨਾਂ ਨੂੰ ਉਹਨਾਂ ਦੀਮਾਤਾ ,ਇੱਕ ਪੱਕੀ ਸਿੱਖ ਅਤੇ ਉਹਨਾਂ ਲਈ ਇੱਕ ਵੱਡੀ ਪ੍ਰੇਰਕ ਸ਼ਕਤੀ ਨੇ ਪਾਲਿਆ।’ਉਪਰੋਕਤ ਸਤਰਾਂ ਵਿੱਚ ਲੇਖਿਕਾ ਨੇ ਬੜੀ ਸੂਝ ਬੂਝ ਦੇ ਨਾਲ ਇੱਕ ਅੰਗਰੇਜੀ ਸਰਕਾਰ ਦੇਵਫ਼ਾਦਾਰ ਪਰਿਵਾਰ ਦੀ ਆਪਣੀ ਕੌਮ ਪ੍ਰਸਤੀ ਨੂੰ ਵੀ ਬੜੇ ਸੁੰਦਰ ਢੰਗ ਨਾਲ ਪੇਸ਼ ਕਰਕੇਜਿੱਥੇ ਪਰਿਵਾਰ ਪ੍ਰਤੀ ਬਹੁਤ ਸਾਰੇ ਪਾਏ ਗਏ ਭਰਮ ਭੁਲੇਖਿਆਂ ਨੂੰ ਦੂਰ ਕੀਤਾ ਹੈ,ਓਥੇਪਰਿਵਾਰ ਅਤੇ ਸ੍ਰ ਮਾਨ ਦੀ ਸਿੱਖ ਕੌਮ ਪ੍ਰਤੀ ਸੱਚੀ ਵਚਨਬੱਧਤਾ ਨੂੰ ਵੀ ਉੱਘੜਵੇਂ ਰੂਪ ਵਿੱਚਪੇਸ਼ ਕੀਤਾ ਹੈ,ਜਿਸ ਨਾਲ ਇਹ ਗੱਲ ਸਪੱਸਟ ਹੋ ਜਾਂਦੀ ਹੈ ਕਿ ਸ੍ਰ ਮਾਨ ਦੇ ਮਨ ਅੰਦਰ ਵੱਖਰੇਮੁਲਕ ਦੇ ਵਿਚਾਰ ਤਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਮਿਲਣ ਤਂੋ ਬਹੁਤ ਸਮਾਪਹਿਲਾਂ ਹੀ ਪੁੰਗਰ ਚੁੱਕੇ ਸਨ,ਜਿੰਨਾਂ ਦੇ ਬੀਜ ਉਹਨਾਂ ਦੇ ਪਿਤਾ ਸ੍ਰ ਜੋਗਿੰਦਰ ਸਿੰਘ ਮਾਨ ਵੱਲੋਂਚਿਰੋਕਣੇ ਹੀ ਉਹਨਾਂ ਦੇ ਬਾਲ ਮਨ ਮੰਦਰ ਵਿੱਚ ਬੀਜੇ ਜਾ ਚੁੱਕੇ ਸਨ,ਬਲਕਿ ਸ੍ਰ ਮਾਨ ਦੀ ਸੰਤਭਿੰਡਰਾਂ ਵਾਲਿਆਂ ਨਾਲ ਸਾਂਝ ਹੋਣ ਦੇ ਕਾਰਨ ਵੀ ਉਹਨਾਂ ਦੇ ਵਿਚਾਰਾਂ ਦਾ ਮੇਲ ਖਾਣਾ ਹੀਸਨ। ਪਵਿਤ ਕੌਰ ਆਪਣੇ ਪਾਪਾ ਦੀ ਬੇ-ਲੋੜੀ ਪ੍ਰਸੰਸਾ ਤੋਂ ਹਟ ਕੇ ਇੱਕ ਅਜਿਹੀ ਘਟਨਾ ਵੀਸਾਂਝੀ ਕਰਦੇ ਹਨ,ਜਿਸਦੇ ਮਜਾਕੀਆ ਚੋਟ ਕਰਦੇ ਸ਼ਬਦ ਗਮਗੀਨ ਸਮੇਂ ਨੂੰ ਵੀ ਕੁੱਝ ਸਮੇਂਲਈ ਖੁਸ਼ਨੁਮਾ ਬਣਾ ਦਿੰਦੇ ਹਨ।ਪੰਨਾ ਨੰਬਰ 75 ਤੇ ਉਹ ਸ੍ਰ ਮਾਨ ਦੀ ਟ੍ਰੇਨਿੰਗ ਸਮੇਂ ਪਾਸਿੰਗਆਊਟ ਪਰੇਡ ਦਾ ਜ਼ਿਕਰ ਕਰਦਿਆਂ ਲਿਖਦੇ ਹਨ ਕਿ ‘ਮਿਸਟਰ ਬਰਜ ਨੇ ਪਾਸਿੰਗ ਆਊਟਪਰੇਡ ਦੀ ਅਗਵਾਈ ਲਈ ਉਹਨਾਂ ਨੂੰ ਚੁਣਿਆ,ਜੋ ਸਭ ਕੁੱਝ ਬਿਲਕੁਲ ਸਹੀ ਹੋ ਜਾਣਾ ਸੀਪਰ ਮੇਰੇ ਪਾਪਾ ਥੋੜੇ ਲਮਢੀਂਗ ਜਿਹੇ ਹੋਣ ਕਰਕੇ ….’ ਅੱਗੇ ਲਿਖਦੇ ਹਨ ਕਿ ‘ਹੁਣ ਇਸਦਾ ਵਰਨਣ ਮੈ ਕਿਵੇਂ ਕਰਾਂ…. ਪੂਰੀ ਤਰਾਂ ਇੱਕ ਪ੍ਰਭਾਵਸ਼ਾਲੀ ਮਾਰਚਿੰਗ ਲੀਡਰ ਦੀ ਮੁਦਰਾਦੀ ਬਜਾਏ ਥੋੜਾ ਊਠ ਵਾਂਗ ਤੁਰਦੇ ਹਨ, ਫਾਈਨਲ ਪਰੇਡ ਤੋ ਐਨ ਪਹਿਲਾਂ ਮਿਸਟਰ ਬਰਜਦਾ ਤਬਾਦਲਾ ਹੋ ਗਿਆ ਉਹਨਾਂ ਦੀ ਥਾਂ ਮਿਸਟਰ ਰਾਠੌਰ ਆ ਗਏ,ਜਿੰਨਾਂ ਨੂੰ ਮਾਰਚ ਪਾਸਟਦਾ ਅਜਿਹਾ ਕੁਚੱਜਾ ਜਿਹਾ ਲੀਡਰ ਦੇਖ ਕੇ ਧੱਕਾ ਲੱਗਾ। ਉਹਨਾਂ ਤੁਰੰਤ ਪਾਪਾ ਨੂੰ ਬਦਲ ਕੇਕਤਾਰ ਦੇ ਅਖੀਰ ਵਿੱਚ ਭੇਜ ਦਿੱਤਾ।’ ਸੋ ਏਸੇ ਪੰਨੇ ਉੱਤੇ ਹੀ ਉਹ ਲੇਖਣੀ ਨੂੰ ਹੋਰ ਰੌਚਕ ਬਣਾਦਿੰਦੇ ਹਨ,ਜਦੋ ਉਹ 1970 ਵਿੱਚ ਹੋਏ ਆਪਣੇ ਪਾਪਾ ਦੇ ਵਿਆਹ ਦੇ ਸਮੇਂ ਦਾ ਜ਼ਿਕਰਕਰਦਿਆਂ ਲਿਖਦੇ ਹਨ ਕਿ:- ਸਿਮਲਾ ਵਿੱਚ ਵਿਆਹ ਬਹੁਤ ਵਧੀਆ ਹੋਇਆ,ਜਿੱਥੇ ਮੇਰੇਪਾਪਾ ਨੇ ਮੰਮਾ ਦੇ ਕਜ਼ਨਜ਼ ਦੀ ਫਰਮਾਇਸ਼ ਤੇ ਗਾਉਣ ਦੀ ਬਜਾਏ ਕਲਾ ਵਾਜ਼ੀਆਂ ਖਾ ਕੇਆਪਣੀਆਂ ਸਾਲੀਆਂ ਨੂੰ ਕਿਰਤਾਰਥ ਕੀਤਾ। ਉਹ ਸਾਨੂੰ ਬੜੇ ਮਾਣ ਨਾਲ ਦੱਸਦੇ ਹਨ ਕਿਉਹਨਾਂ ਨੇ ਆਪਣੀ ਪੱਗ ਡਿੱਗੇ ਬਿਨਾ ਬੜੀ ਹੀ ਵਧੀਆ ਪੁੱਠੀ ਛਾਲ ਮੰਮਾ ਦੇ ਦਿਲ ਵਿੱਚਮਾਰੀ ਅਤੇ ਸਾਲੀ ਸਾਹਿਬਾਂ ਦੰਗ ਹੋਕੇ ਮੂੰਹ ਅੱਡੀ ਦੇਖਦੀ ਰਹਿ ਗਈ”।ਇਸਦੇ ਬਾਵਜੂਦਪੁਸਤਕ ਵਿੱਚ ਜਿਆਦਾਤਰ ਥਾਂ ਗੰਭੀਰਤਾ ਅਤੇ ਸੰਜੀਦਗੀ ਨੇ ਮੱਲੀ ਹੋਈ ਹੈ,ਕਿਉਂਕਿਉਹਨਾਂ ਪੰਜਾਂ ਸਾਲਾਂ ਵਿੱਚ ਪਰਿਵਾਰ ਦੇ ਹਾਸੇ ਅਸਲੋਂ ਹੀ ਗਾਇਬ ਰਹੇ ਅਤੇ ਗਾਹੇ ਬ ਗਾਹੇਆਏ ਖੁਸ਼ੀਆਂ ਦੇ ਪਲ ਵੀ ਸੱਚਮੁੱਚ ਪਲਾਂ ਵਿੱਚ ਹੀ ਗਾਇਬ ਹੋ ਜਾਂਦੇ ਰਹੇ। ਜਦੋ ਲੇਖਿਕਾ ਦੇਪਿਤਾ ਸ੍ਰ ਸਿਮਰਨਜੀਤ ਸਿੰਘ ਮਾਨ ਜੇਲ ਵਿੱਚ ਬੰਦ ਸਨ,ਉਸ ਮੌਕੇ ਆਪਣੇ ਸਕੂਲ ਦੇ ਦਿਨਾਂਦੀ ਇੱਕ ਘਟਨਾ ਦਾ ਜ਼ਿਕਰ ਵੀ ਖੂਬਸੂਰਤ ਸ਼ਬਦਾਂ ਵਿੱਚ ਪੰਨਾ ਨੰਬਰ 94 ਅਤੇ 97 ਤੇਬਿਆਨ ਕੀਤਾ ਹੈ।ਸੋ ਉਸ ਇਤਿਹਾਸ ਦੇ ਨਵੇਂ ਆਏ ਅਧਿਆਪਕ ਵੱਲੋਂ ਬੱਚਿਆਂ ਨਾਲ ਜਾਣਪਛਾਣ ਕਰਨ ਸਮੇ ਦੀ ਬੀਬਾ ਪਵਿੱਤ ਕੌਰ ਨਾਲ ਹੋਈ ਗੱਲਬਾਤ ਵਾਲੀ ਉਪਰੋਕਤ ਘਟਨਾ ਨੂੰਜਦੋਂ ਪਾਠਕ ਵੱਲੋਂ ਆਪਣੇ ਨਾਲ ਜੋੜ ਕੇ ਪੜਿਆ, ਵਿਚਾਰਿਆ ਅਤੇ ਮਹਿਸੂਸ ਕੀਤਾ ਜਾਂਦਾ ਹੈਤਾਂ ਭਾਵਕਤਾ ਐਨੀ ਭਾਰੂ ਹੋ ਜਾਂਦੀ ਹੈ ਕਿ ਉਹਨਾਂ ਸੋਹਣੇ ਅਤੇ ਮਾਣ ਕਰਨ ਵਾਲੇ ਸਬਦਾਂ ਨੂੰਵੀ ਬੋਲ ਕੇ ਬਿਆਨ ਨਹੀ ਕੀਤਾ ਜਾ ਸਕਦਾ। ਲੇਖਿਕਾ ਪਵਿੱਤ ਕੌਰ ਨੇ ਸਿਰਫ ਉਹਨਾਂ ਪੰਜਾਂਸਾਲਾਂ ਦਾ ਹੀ ਜਿਕਰ ਨਹੀ ਕੀਤਾ,ਬਲਕਿ ਪਾਠਕਾਂ ਨੂੰ (ਪੰਨਾ ਨੰਬਰ97,98,99,100)ਸਿੱਖਾਂ ਦਾ ਸੰਖੇਪ ਇਤਿਹਾਸ ਲਿਖ ਕੇ  ਇਹ ਦਰਸਾਅ ਦਿੱਤਾ ਹੈ ਕਿ ਸਿੱਖਇਤਿਹਾਸ ਸਿਰਜਣ ਵਾਲਿਆਂ ਵਿੱਚ ਉਹਨਾਂ ਦੇ ਪੁਰਖਿਆਂ ਦਾ ਵੱਡਾ ਯੋਗਦਾਨ ਰਿਹਾ ਹੈ।ਉਹ ਇਹ ਦੱਸਣ ਵਿੱਚ ਸਫਲ ਹੁੰਦੇ ਹਨ ਕਿ ਕਿਸਤਰਾਂ ਸਿੱਖਾਂ ਨੇ ਪਹਿਲਾਂ ਬਾਬਾ ਬੰਦਾ ਸਿੰਘਬਹਾਦਰ ਦੀ ਅਗਵਾਈ ਵਿੱਚ ਸਿੱਖ ਪ੍ਰਭੁਸੱਤਾ ਸੰਪੰਨ ਰਾਜ ਦੀ ਸਥਾਪਨਾ ਕੀਤੀ ਅਤੇ ਫਿਰ1799 ਦੇ ਉਸ ਸੁਨਹਿਰੀ ਸਮੇਂ ਦੀ ਯਾਦ ਦਿਵਾਉਂਦਿਆਂ ਆਪਣੇ ਪੁਰਖਿਆਂ ਦੀਆਂਇਤਿਹਾਸਿਕ ਪਰਾਪਤੀਆਂ ਦਾ ਵੀ ਵਰਨਣ ਕਰਦਿਆਂ ਉਹ ਪੰਨਾ ਨੰਬਰ 100 ਤੇ ਲਿਖਦੇਹਨ ‘ਮੇਰੇ ਪੁਰਖੇ ਸੁਰਜਾ ਸਿੰਘ ਅਤੇ ਸੱਦਾ ਸਿੰਘ ਉਹਨਾਂ ਦੇ ਸਾਥੀ ਸਨ ਅਤੇ 1799 ਵਿੱਚਲਹੌਰ ਦੀ ਫਤਹਿ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਲਹੌਰ ਵਿੱਚ ਬੜੇ ਸਨ,ਜਦੋਂਦੂਜੇ ਪ੍ਰਭੂਸੱਤਾ ਸਿੱਖ ਰਾਜ ਦੀ ਸਿਰਜਨਾ ਹੋਈ ਸੀ।’ ਇਸ ਤੋਂ ਅੱਗੇ ਪੰਨਾ ਨੰਬਰ 101 ਤੇਉਹ ਫਿਰ ਆਪਣੇ ਪਿਉ ਦਾਦੇ ਦੇ ਕੌਮੀ ਸੁਪਨਿਆਂ ਦੀ ਗੱਲ ਨੂੰ ਦੁਹਰਾਉਂਦੇ ਹੋਏ ਲਿਖਦੇ ਹਨਕਿ ‘1946 ਵਿੱਚ ਸਿੱਖ ਸੰਸਦ ਨੇ (ਐਸ ਜੀ ਪੀ ਸੀ) ਸਰਬ ਸਹਿਮਤੀ ਨਾਲ ਇੱਕ ਵੱਖਰੇਪ੍ਰਭੂਸੱਤਾ ਸੰਪੰਨ ਅਜਾਦ ਸਿੱਖ ਰਾਜ ਲਈ ਮਤਾ ਪਾਸ ਕੀਤਾ।ਬਰਤਾਨਵੀ ਸਰਕਾਰ ਨੇ ਸਾਰੇਜਮਹੂਰੀ ਅਸੂਲਾਂ ਨੂੰ ਅਤੇ 1849 ਦੀ ਇਤਿਹਾਸਿਕ ਸੰਧੀ ਨੂੰ,ਜਿਸ ਰਾਹੀ ਸਿੱਖਾਂ ਦੀ ਪ੍ਰਭੂਤਾਬਹਾਲ ਕੀਤੀ ਜਾਣੀ ਸੀ ਦਰਕਿਨਾਰ ਕਰ ਦਿੱਤਾ।ਲੇਖਿਕਾ ਦੀਆਂ ਉਪਰੋਕਤ ਸੱਤਰਾਂ ਮਾਨਪਰਿਵਾਰ ਦੀ ਸਿੱਖਾਂ ਦੇ ਕੌਮੀ ਘਰ ਦੇ ਨਾ ਮਿਲਣ ਦੇ ਦਰਦ ਨੂੰ ਅਤੇ ਪਰਾਪਤੀ ਲਈ ਸੱਚੀਬਚਨਵੱਧਤਾ ਨੂੰ ਦੁਹਰਾਉਂਦੇ ਹਨ। ਪੰਨਾ ਨੰਬਰ 103 ਤੋ 193  ਤੱਕ ਪਰਿਵਾਰ ਅਤੇ ਸ੍ਰ ਮਾਨਦੇ ਆਪਸੀ ਚਿੱਠੀ ਪੱਤਰਾਂ ਅਤੇ ਸ੍ਰ ਮਾਨ ਵੱਲੋਂ ਜੇਲ ਅੰਦਰ ਲਿਖੀਆਂ ਰੋਜ਼ਾਨਾ ਜੇਲਡਾਇਰੀਆਂ ਨੂੰ ਥਾਂ ਦਿੱਤੀ ਗਈ ਹੈ,ਜਿੰਨਾਂ ਵਿੱਚ ਸ੍ਰ ਮਾਨ ਹਰ ਉਸ ਦਿਨ ਦਾ ਵਰਨਣ ਕਰਦੇਹਨ,ਜਿਸ ਦਾ ਵੇਰਵਾ ਲਿਖਣ ਲਈ ਉਹਨਾਂ ਨੂੰ ਕਾਗਜ ਅਤੇ ਕਲਮ ਉਪਲਬਧ ਹੁੰਦੇ ਰਹੇਹਨ।ਇਹ ਡਾਇਰੀਆਂ ਤੋਂ ਸ੍ਰ ਮਾਨ ਦੀ ਗਲਤ ਨੂੰ ਗਲਤ ਕਹਿਣ ਦੀ ਜੁਰਅਤ,ਉਹਨਾਂ ਦੀਪੰਥ ਪ੍ਰਸਤੀ,ਅਤੇ ਉਹਨਾਂ ਵੱਲੋ ਭਾਗਲਪੁਰ ਵਿੱਚ ਹੋਏ ਦੰਗਿਆਂ ਸਮੇ ਦੁਖੀ ਹੋਣ ਤੋ ਉਹਨਾਂ ਦੇਨਿਰਛਲ ਮਨ ਦੀ ਕੋਮਲਤਾ ਸਪੱਸਟ ਹੁੰਦੀ ਹੈ,ਉਹਨਾਂ ਨੂੰ ਦੰਗਿਆਂ ਵਿੱਚ ਬੇਕਸੂਰ ਹਿੰਦੂ ਅਤੇਮੁਸਲਮਾਨ ਦੋਵਾਂ ਦੇ ਮਰਨ ਦੀਆਂ ਖਬਰਾਂ ਬਹੁਤ ਬੇਚੈਨ ਅਤੇ ਦੁਖੀ  ਕਰਦੀਆਂ ਹਨ।ਜਿਸਨਾਲ ਉਹਨਾਂ ’ਤੇ ਵਿਰੋਧੀਆਂ ਵੱਲੋ ਲਾਏ ਨਸਲਵਾਦੀ ਕੱਟੜਵਾਦ ਦੇ ਇਲਜ਼ਾਮ ਵੀਬੇ-ਮਾਅਨੇ ਹੋ ਜਾਂਦੇ ਹਨ। ਉਹਨਾਂ ਦੀ ਡਾਇਰੀ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੀ ਹੈਕਿ,ਜਿਸ ਵਿਅਕਤੀ ਨੂੰ ਕਿਸੇ ਵੀ ਬੇਕਸੂਰ ਗੈਰ ਸਿੱਖ ਦੀ ਮੌਤ ਬੇਚੈਨ ਕਰ ਦਿੰਦੀ ਹੈ,ਉਸ ਨੂੰਆਪਣੀ ਕੌਮ ਨਾਲ ਹੋਏ ਧੱਕੇ ਕਿੰਨਾ ਕੁ ਪਰੇਸਾਨ ਕਰਦੇ ਹੋਣਗੇ। ਇਹ ਡਾਇਰੀਆਂ ਦੀਲਿਖਤ ਦੱਸਦੀ ਹੈ ਕਿ ਸ੍ਰ ਮਾਨ ਦੁਨੀਆ ਭਰ ਦੀ ਇਤਿਹਾਸਿਕ ਅਤੇ ਰਾਜਨੀਤਕ ਸਮਝਰੱਖਦੇ ਹਨ। ਉਹਨਾਂ ਨੂੰ ਸੂਖਮ ਕਲਾਵਾਂ ਨਾਲ ਬੇ-ਹਿਸਾਬ ਮੁਹੱਬਤ ਹੈ। ਸ੍ਰ ਸਿਮਰਨਜੀਤਸਿੰਘ ਮਾਨ ਦੀ ਆਪਣੀ ਕੌਂਮ ਪ੍ਰਤੀ ਸੱਚੀ ਵਚਨਬੱਧਤਾ ਨੂੰ ਵਿਰੋਧੀ ਤਾਕਤਾਂ ਨੇ ਹਊਆ ਬਣਾਦਿੱਤਾ ਹੈ,ਜਿਸਨੂੰ ਕਾਫੀ ਹੱਦ ਤੱਕ ਠੱਲ੍ਹ ਪਾਉਣ ਵਿੱਚ ਬੀਬਾ ਪਵਿਤ ਕੌਰ ਦੀ ਪੁਸਤਕ “ਚੁਰਾਏਗਏ ਵਰ੍ਹੇ”ਵੱਡਾ ਯੋਗਦਾਨ ਪਾਵੇਗੀ। ਉਹਨਾਂ ਦੀ ਪੰਜਾਬ ਪ੍ਰਸਤ ਰਾਜਨੀਤਕ ਚੇਤਨਤਾ ਇਸਗੱਲ ਤੋਂ ਪ੍ਰਗਟ ਹੁੰਦੀ ਹੈ,ਜਦੋ ਉਹ ਫਿਰੋਜਪੁਰ ਤੋਂ ਦੇਵੀ ਲਾਲ ਦੇ ਹਾਰਨ ‘ਤੇ ਪ੍ਰਤੀਕਰਮਪ੍ਰਗਟ ਕਰਦੇ ਕਹਿੰਦੇ ਹਨ ਕਿ, ‘ਦੇਵੀ ਲਾਲ ਦੀ ਹਾਰ ਬਹੁਤ ਜਰੂਰੀ ਸੀ। ਜੇ ਉਹ ਜਿੱਤਜਾਂਦਾ ਤਾਂ ਅਬੋਹਰ ਅਤੇ ਫਾਜਿਲਕਾ ਤੋ ਸਾਡਾ ਦਾਅਵਾ ਬੜਾ ਕਮਜੋਰ ਪੈ ਜਾਣਾ ਸੀ।’ ਇਸਤੋਂ ਅੱਗੇ ਉਹ ਆਪਣੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮੱਰਪਣ ਭਾਵਨਾ ਵਿਅਕਤ ਕਰਦੇਹੋਏ ਕਹਿੰਦੇ ਹਨ ਕਿ ‘ਇਹ ਦੇਵੀ ਲਾਲ ਦੇ ਸਾਥੀਆਂ ਨੂੰ ਵੀ ਬੜਾ ਸਾਫ ਤੇ ਸਪੱਸਟ ਸੰਦੇਸ਼ ਹੈਕਿ ਸਿੱਖ ਆਪਣੀ ਸਿਆਸਤ ਅਮ੍ਰਿਤਸਰ ਤੋ ਚਲਾਉਣਗੇ ਨਾ ਕਿ ਦਿੱਲੀ ਤੋਂ।’ ਸੋ ਇਹ ਪਵਿਤਕੌਰ ਦੇ ਹੀ ਹਿੱਸੇ ਆਇਆ ਕਿ ਉਹਨਾਂ ਨੇ ਪੁਸਤਕ ਵਿੱਚ ਸ੍ਰ ਮਾਨ ਦੀ ਪੰਥ ਅਤੇ ਪੰਜਾਬਪ੍ਰਸਤ ਵਿਚਾਰਧਾਰਾ ਨੂੰ ਬੜੇ ਸਰਲ ਅਤੇ ਸਪਸਟ ਢੰਗ ਨਾਲ ਪੇਸ਼ ਕੀਤਾ ਹੈ। ਇਹ ਪੁਸਤਕਨੇ ਆਪਣੇ ਅੰਦਰ ਜਿੱਥੇ ਸਿੱਖ ਇਤਿਹਾਸ ਦਾ ਵੱਡਾ ਖਜਾਨਾ ਸੰਖੇਪ ਰੂਪ ਵਿੱਚ ਸਾਂਭਿਆਹੋਇਆ ਹੈ,ਉਥੇ ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਤੋਂ ਬਾਅਦ ਜਿਸਤਰਾਂ ਸਟੇਟ ਨੇ ਤਿੰਨ ਦਰਜਨ ਤੋਂ ਵੱਧ ਗੁਰਧਾਮਾਂ ਨੂੰ ਨਿਸ਼ਾਨਾ ਬਣਾਇਆ,ਸਿੱਖ ਨਸਲਕੁਸ਼ੀਕੀਤੀ,ਸਿੱਖ ਨੌਜਵਾਨਾਂ ਨੂੰ ਚੁਣ ਚੁਣ ਕੇ ਖਤਮ ਕੀਤਾ।ਭਾਰਤ ਦੇ ਵੱਖ ਵੱਖ ਕੋਨਿਆਂ ਵਿੱਚਵਸਦੇ ਆਮ ਸਿੱਖਾਂ ਦਾ ਘਾਣ ਕੀਤਾ ਅਤੇ ਨਾਮਵਰ ਸਿੱਖਾਂ ਨੂੰ ਕਾਲੇ ਕਨੂੰਨਾਂ ਤਹਿਤ ਝੂਠੇ ਕੇਸਾਂਵਿੱਚ ਫਸਾਕੇ ਉਹਨਾਂ ਦੀ ਅਤੇ ਉਹਨਾਂ ਦੇ ਪਰਿਵਾਰਾਂ ਦੀ ਜਿੰਦਗੀ ਦੇ ਕੀਮਤੀ ਵਰ੍ਹੇ ਬਰਬਾਦਕੀਤੇ,ਉਹਨਾਂ ਦੀ ਦਾਸਤਾਨ ਕਹਿੰਦੀ ਹੈ ਇਹ ਪੁਸਤਕ।ਪੁਸਤਕ ਦੇ ਪੰਨਾ ਨੰਬਰ 20,21,22ਤੇ ਸ੍ਰ ਸਿਮਰਨਜੀਤ ਸਿੰਘ ਮਾਨ ਦੀ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਲਿਖੀ ਚਿੱਠੀ ਅਤੇ ਉਸਚਿੱਠੀ ਦਾ ਜਵਾਬ ਜੋ ਦੇਸ਼ ਦੇ ਸਿੱਖ ਰਾਸ਼ਟਰਪਤੀ ਨੇ ਦਿੱਤਾ ਉਹਨਾਂ ਦਾ ਪੰਜਾਬੀ ਰੂਪ ਪੁਸਤਕਦੇ ਅਖੀਰ ਵਿੱਚ ਦਿੱਤਾ ਗਿਆ ਹੈ। ਸ੍ਰ ਮਾਨ ਦੀ ਚਿੱਠੀ ਦਾ ਮਜਬੂਨ ਉਹਨਾਂ ਦੇ ਅੰਦਰਲੇਕੌਂਮੀ ਦਰਦ ਨੂੰ ਉਜਾਗਰ ਕਰਦਾ ਹੈ,ਪ੍ਰੰਤੂ ਸ੍ਰ ਮਾਨ ਦੀ ਚਿੱਠੀ ਦੇ ਜਵਾਬ ਵਿੱਚ ਰਾਸ਼ਟਰਪਤੀਦੀ ਚਿੱਠੀ ਜਿੱਥੇ ਭਾਰਤੀ ਸਟੇਟ ਦੀ ਈਰਖਾਲੂ ਸੋਚ ਅਤੇ ਧੱਕੇਸ਼ਾਹੀ ਨੂੰ ਪਰਗਟ ਕਰਦੀਹੈ,ਓਥੇ ਸਿੱਖ ਰਾਸ਼ਟਰਪਤੀ ਸ੍ਰ ਜੈਲ ਸਿੰਘ ਵੱਲੋਂ ਜਿਸ ਬੇਗੈਰਤੀ ਨਾਲ ਫੌਜੀ ਕਾਰਵਾਈ ਤੇਦਸਤਖਤ ਕੀਤੇ ਗਏ ਅਤੇ ਜਿਸ ਤਰ੍ਹਾਂ ਸਿੱਖ ਭਾਵਨਾਵਾਂ ਨਾਲ ਖਿਲਬਾੜ ਕਰਨ ਲਈ ਕੇਂਦਰੀਸਾਜਿਸ਼ਾਂ ਦਾ ਮੋਹਰਾ ਬਣਕੇ ਸਿਮਰਨਜੀਤ ਸਿੰਘ ਮਾਨ ਨੂੰ ਬਰਤਰਫ ਕਰਨ ਦਾ ਫੁਰਮਾਨਜਾਰੀ ਕਰਦਾ ਹੈ,ਉਹ ਉਹਨਾਂ ਦੇ ਬੇਗੈਰਤੀ ਵਿਚਾਰੇਪਣ ਦੀ ਤਸਵੀਰ ਅਤੇ ਕੇਂਦਰੀ ਕੱਟੜਵਾਦਦੀ ਸਿਖ਼ਰ ਸਮਝਿਆ ਜਾ ਸਕਦਾ ਹੈ।
ਬੀਬਾ ਪਵਿਤ ਕੌਰ ਨੇ ਆਪਣੇ ਸਬਦਾਂ ਨੂੰ ਸਮੇਟਦੇ ਹੋਏ ਅਖੀਰ ਵਿੱਚ ਲਿਖਿਆ ਹੈ ਕਿ :-

‘ਕਹਿਣ ਨੂੰ ਹਰੇਕ ਕੋਲ ਕਹਾਣੀ ਹੁੰਦੀ ਹੈ ਕੁੱਝ ਆਪਣੀ ਦੱਸ ਦਿੰਦੇ ਹਨ ਅਤੇ ਕੁੱਝ ਨਾ ਦੱਸਣੀਪਸੰਦ ਕਰਦੇ ਹਨ। ਇਹ ਮੇਰੀ ਕਹਾਣੀ ਹੈ ਅਤੇ ਸਾਲਾਂ ਬਾਅਦ ਮੈਂ ਇਹ ਦੱਸਣੀ ਚਾਹੀਹੈ,ਇਸ ਨੂੰ ਹਮੇਸਾਂ ਲਈ ਭੁਲਾ ਦੇਣ ਲਈ।’
ਸੋ ਬੇਸ਼ੱਕ ਪਵਿਤ ਕੌਰ ਨੇ ਇਹ ਦਰਦ ਏ ਦਾਸਤਾਨ ਨੂੰ ਹਮੇਸਾਂ ਲਈ ਭੁੱਲ ਜਾਣ ਦੀ ਗੱਲਕਹੀ ਹੈ,ਪਰ ਸਚਾਈ ਇਹ ਹੈ ਕਿ ਇਹੋ ਜਿਹੀਆਂ ਕਹਾਣੀਆਂ ਨੂੰ ਨਾਂ ਉਹ ਭੁਲਾ ਸਕਣਗੇ,ਨਾਂਉਹਨਾਂ ਦੀਆਂ ਨਸਲਾਂ ਭੁਲਾ ਸਕਣਗੀਆਂ,ਬਲਕਿ ਜੋ ਸਿੱਖ ਇਸ ਪੁਸਤਕ ਦਾ ਪਾਠਕਬਣੇਗਾ,ੳਹਨਾਂ ਦੇ ਦਿਲ ਵਿੱਚ ਵੀ ਆਪਣੀ ਕੌਂਮ ਨਾਲ ਹੋਈਆਂ ਬੇ ਇਨਸਾਫੀਆਂ ਦੇ ਦਰਦਦੀ ਟੀਸ ਪੈਂਦੀ ਰਹੇਗੀ ਅਤੇ ਅਜਾਦ ਸਿੱਖ ਰਾਜ ਦਾ ਸੰਕਲਪ ਹੋਰ ਦ੍ਰਿੜ ਹੁੰਦਾ ਜਾਵੇਗਾ।ਧੰਨਵਾਦ
ਬਘੇਲ ਸਿੰਘ ਧਾਲੀਵਾਲ
99142-58142

ਟੁੱਟੀ ਗੰਢਣ ਦਾ ਅਲੌਕਿਕ ਵਰਤਾਰਾ - ਬਘੇਲ ਸਿੰਘ ਧਾਲੀਵਾਲ

ਮੁਕਤਸਰ ਸਾਹਿਬ ਦਾ ਨਾਮ ਸਿੱਖੀ ਦੀ ਲਾਲ-ਸੂਹੀ ਅਤੇ ਫੈਸਲਾਕੁਨ  ਤਵਾਰੀਖ ਨਾਲ ਜੁੜਿਆ ਪਵਿੱਤਰ ਨਾਮ ਹੈ।ਇਸ ਮੁਕਤਸਰ ਸਾਹਿਬ ਦੀ ਧਰਤੀ ਤੇ ਅਕਾਲ ਪੁਰਖ ਨੇ ਗੁਰੂ ਸਾਹਿਬ ਦੀ ਜਿੰਦਗੀ ਦੀ ਆਖਰੀ ਜੰਗ ਵਿੱਚ ਵੀ ਖਾਲਸੇ ਨੂੰ ਫਤਿਹ ਦੀ ਬਖਸ਼ਿਸ਼ ਕੀਤੀ ਸੀ। ਇਹ ਜੰਗ ਵਿੱਚ ਜੂਝਣ ਵਾਲੇ  ਮਾਝੇ ਦੇ ਚਾਲੀ ਸਿੰਘਾਂ ਦਾ ਜਿਕਰ ਵਿਸ਼ੇਸ਼ ਤੌਰ ਤੇ ਹੁੰਦਾ ਹੈ। ਮੁਕਤਸਰ ਸਾਹਿਬ ਦੀ ਜੰਗ ਨੂੰ ਜਿੱਤ ਵਿੱਚ ਬਦਲਣ ਵਾਲੇ ਭਾਈ ਮਹਾਂ ਸਿੰਘ ਦੇ ਜਥੇ ਦੇ ਉਪਰੋਕਤ ਅਣਖੀ ਸਿੰਘਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਮੁਗਲਾਂ ਅਤੇ ਪਹਾੜੀ ਰਾਜਿਆਂ  ਵੱਲੋਂ ਪਾਏ ਘੇਰੇ ਦੌਰਾਨ ਮਨ ਡੋਲ ਜਾਣ ਕਾਰਨ ਗੁਰੂ ਸਾਹਿਬ ਤੋ ਮੁੱਖ ਮੋੜ ਲਿਆ ਸੀ ਅਤੇ ਗੁਰੂ ਨੂੰ ਬੇਦਾਵਾ ਲਿਖ ਕੇ ਘਰਾਂ ਨੂੰ ਵਾਪਸ ਆ ਗਏ ਸਨ,ਪਰ ਘਰ  ਪਹੁੰਚਣ ‘ਤੇ ਪਰਿਵਾਰਾਂ ਵੱਲੋਂ ਭਾਰੀ ਰੋਸ਼ ਜਾਹਰ ਕੀਤਾ ਗਿਆ ਅਤੇ ਔਖੇ ਵੇਲੇ ਗੁਰੂ ਸਾਹਿਬ ਦਾ ਸਾਥ ਛੱਡਣ ਲਈ ਲਾਹਣਤਾਂ ਪਾਈਆਂ ਗਈਆਂ ਸਨ।ਪਰਿਵਾਰਾਂ ਵੱਲੋਂ ਮਾਰੇ ਗਏ ਮਿਹਣਿਆਂ ਨੂੰ ਨਾ ਸਹਾਰਦਿਆਂ ਗੈਰਤੀ ਸਿੰਘਾਂ ਨੇ ਬਗੈਰ ਪਾਣੀ ਦੀ ਘੁੱਟ ਵੀ ਪੀਤਿਆਂ ਗੁਰੂ ਸਾਹਿਬ ਵੱਲ ਮੁੜ ਚਾਲੇ ਪਾ ਦਿੱਤੇ ਸਨ।ਇਸ ਜਥੇ ਦੀ ਅਗਵਾਈ ਉਪਰੋਕਤ ਸਿੰਘਾਂ ਦੇ ਪਰਿਵਾਰਾਂ ਚੋਂ ਇੱਕ ਗੁਰੂ ਦੀ ਸਿੰਘਣੀ ਬੀਬੀ,ਜਿਸ ਨੂੰ ਖਾਲਸਾ ਪੰਥ ਮਾਈ ਮਾਈ ਭਾਗ ਕੌਰ ਦੇ ਨਾਮ ਨਾਲ ਯਾਦ ਕਰਦਾ ਹੈ,ਉਹ ਕਰ ਰਹੇ ਸਨ।ਇਹ ਜਥਾ ਗੁਰੂ ਸਾਹਿਬ ਦੇ ਪਿੱਛੇ ਪਿੱਛੇ ਮਾਝੇ ਤੋ ਚੱਲਿਆ ਮਾਲਵੇ  ਦੇ ਉਹਨਾਂ ਟਿੱਬਿਆਂ ਤੱਕ ਪਹੁੰਚ ਗਿਆ,ਜਿੰਨਾਂ ਨੂੰ ਗੁਰੂ ਸਾਹਿਬ ਦੇ ਮੁਬਾਰਕ ਚਰਨ ਹਮੇਸਾਂ ਹਮੇਸਾਂ ਲਈ ਪਵਿੱਤਰ ਕਰ ਰਹੇ ਸਨ। ਗੁਰੂ ਸਾਹਿਬ ਤੋ ਕੁੱਝ ਹੀ ਕਦਮਾਂ ਦੀ ਦੂਰੀ ਤੇ ਪਹੁੰਚ ਚੁੱਕੇ ਇਸ ਨਿੱਕੇ ਜਿਹੇ ਜਥੇ ਨੂੰ ਜਦੋ ਪਿੱਛੋਂ ਮੁਗਲ ਫੌਜਾਂ ਦੀ ਪੈੜ ਚਾਲ ਸੁਣਾਈ ਦਿੱਤੀ,ਤਾਂ ਉਹਨਾਂ ਇਹ ਫੈਸਲਾ ਕਰ ਲਿਆ ਕਿ ਉਹ ਕਿਸੇ ਵੀ ਕੀਮਤ ਤੇ ਮੁਗਲ ਅਤੇ ਪਹਾੜੀ ਫੌਜਾਂ ਨੂੰ ਅੱਗੇ ਨਹੀ ਵਧਣ ਦੇਣਗੇ।ਸੋ ਮਾਈ ਭਾਗ ਕੌਰ ਅਤੇ ਜਥੇਦਾਰ ਮਹਾਂ ਸਿੰਘ ਦੇ ਇਸ ਜਥੇ ਨੇ ਫੱਟ ਖਾਧੇ ਸੱਪ ਦੀ ਤਰਾਂ ਦੁਸ਼ਮਣ ਫੌਜਾਂ ਤੇ ਹਮਲਾ ਕਰ ਦਿੱਤਾ।ਇੱਕ ਪਾਸੇ ਮਰਜੀਵੜਿਆਂ ਦਾ ਹਮਲਾ,ਦੂਜਾ ਅੰਤਾਂ ਦੀ ਗਰਮੀ ਚ ਮਾਲਵੇ ਦੇ ਟਿੱਬਿਆਂ ਦੇ ਅੱਗ ਵਾਂਗ ਤਪਦੇ ਰੇਤੇ ਨੇ ਮੁਗਲ ਫੌਜਾਂ ਦੀ ਹਾਲਤ ਬਿਗਾੜ ਕੇ ਰੱਖ ਦਿੱਤੀ।ਸਿੰਘਾਂ ਦੀ ਮਾਰ ਦੇ ਝੰਬੇ ਪਾਣੀ ਖੁਣੋ,ਪਿਆਸੇ ਮਰਦੇ ਮੁਗਲਾਂ ਨੇ ਪਿੱਛੇ ਨੱਸ ਜਾਣ ਵਿੱਚ ਹੀ  ਭਲਾਈ ਸਮਝੀ। ਸੋ ਇਸਤਰਾਂ ਗੁਰੂ ਤੋ ਬੇਮੁੱਖ ਹੋ ਕੇ ਗਏ ਮਾਝੇ ਦੇ ਸਿੱਖਾਂ ਨੇ ਗੁਰੂ ਸਾਹਿਬ ਤੋ ਆਪਣੀ ਭੁੱਲ ਸ਼ਹਾਦਤਾਂ ਨਾਲ ਬਖਸ਼ਾ ਕੇ ਮੁਕਤੀ ਪਾ ਲਈ।ਉਹਨਾਂ ਸ਼ਹੀਦਾਂ ਨੂੰ ਸਿੱਖ  ਕੌਂਮ ਹਮੇਸਾਂ ਦੀ ਅਰਦਾਸ ਵਿੱਚ ਚਾਲੀ ਮੁਕਤਿਆਂ ਦੇ ਖਾਸ ਰੁਤਬੇ ਨਾਲ ਯਾਦ ਕਰਦੀ ਹੈ।ਇਹ ਮਾਘੀ ਦਾ ਪਵਿੱਤਰ ਦਿਹਾੜਾ ਉਹਨਾਂ ਚਾਲੀ ਮੁਕਤਿਆਂ ਦੀ ਯਾਦ ਦਿਵਾਉਂਦਾ ਹੈ,ਜਿੰਨਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਚੋ ਬੇਦਾਵਾ ਲਿਖ ਕੇ ਗੁਰੂ ਨਾਲੋਂ  ਆਪਣੀ ਸਾਂਝ ਤੋੜ ਲਈ ਸੀ,ਪਰ ਮਾਲਵੇ ਚ ਖਿਦਰਾਣੇ ਦੀ ਢਾਬ ਲਾਗੇ ਮੁਗਲ ਫੌਜਾਂ ਨਾਲ ਹੋਈ  ਅਸਾਵੀਂ ਜੰਗ ਵਿੱਚ ਜਿੱਤ ਪਰਾਪਤ ਕਰਕੇ ਗੁਰੂ ਨਾਲ ਟੁੱਟੀ ਗੰਢ ਲਈ ਸੀ।ਜਿੱਥੇ ਅੱਜਕੱਲ੍ਹ ਗੁਰਦੁਆਰਾ ਸਾਹਿਬ ਟੁੱਟੀ ਗੰਢੀ ਸ਼ਸ਼ੋਭਿਤ ਹੈ।ਇਸ ਅਸਥਾਨ ਤੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਮਨਾਏ ਜਾਂਦੇ ਸ਼ਹੀਦੀ ਦਿਹਾੜਿਆਂ ਨੂੰ ਸਿੱਖ ਕੌਂਮ ਨੇ ਭਾਂਵੇ ਲੋਹੜੀ ਤੋ ਅਗਲੇ ਦਿਨ  ਇੱਕ ਮਾਘ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਹੋਇਆ ਹੈ,ਜਿਸ ਨੂੰ ਸਿੱਖ ਕੌਂਮ ਮਾਘੀ ਦੇ ਦਿਨ ਨਾਲ ਯਾਦ ਕਰਦੀ ਹੈ,ਪਰ ਅਸਲ ਵਿੱਚ ਇਹ ਅਸਾਵੀਂ ਜੰਗ ਜੂਨ ਮਹੀਨੇ ਵਿੱਚ ਉਸ ਮੌਕੇ ਹੋਈ ਸੀ,ਜਦੋ ਗਰਮੀ ਆਪਣੇ ਪੂਰੇ ਜੋਬਨ ਤੇ ਹੁੰਦੀ ਹੈ।  ਸਿੱਖਾਂ ਦੀ ਵਿਲੱਖਣਤਾ ਇਹ ਵੀ ਹੈ ਕਿ ਭਾਵੇਂ ਚਮਕੌਰ ਦੀ ਕੱਚੀ ਗੜੀ ਹੋਵੇ ਜਾਂ ਖਿਦਰਾਣੇ ਦੀ ਢਾਬ ਉਹਨਾਂ ਨੇ ਅਜਿਹੇ ਕੀਰਤੀਮਾਨ ਸਥਾਪਤ ਕੀਤੇ ਹਨ,ਜਿਹੜੇ ਰਹਿੰਦੀ  ਦੁਨੀਆ ਤੱਕ ਸੰਸਾਰ ਦੇ ਲੋਕਾਂ ਨੂੰ ਤਾਂ ਅਚੰਭਤ ਕਰਦੇ ਹੀ ਰਹਿਣਗੇ, ਸਗੋ ਸਿੱਖ ਕੌਂਮ ਦੀਆਂ ਆਉਣ ਵਾਲੀਆਂ ਨਸਲਾਂ ਅੰਦਰ ਅਪਣੀ ਕੌਂਮ,ਅਪਣੇ ਧਰਮ ਅਤੇ ਹੱਕ ਸੱਚ ਇਨਸਾਫ ਖਾਤਰ ਕੁਰਬਾਨ ਹੋ ਜਾਣ ਦੀ ਤਾਂਘ ਬਣਾਈ ਰੱਖਣ ਅਤੇ ਕੁਰਬਾਂਨ ਹੋਣ ਦੀ ਭਾਵਨਾ ਨੂੰ ਜਿਉਂਦੀ ਰੱਖਣ ਲਈ ਪ੍ਰੇਰਨਾ ਸਰੋਤ ਵੀ ਬਣੇ ਰਹਿਣਗੇ।ਸੋ ਮਾਝੇ ਦੇ ਉਹਨਾਂ ਚਾਲੀ ਸ਼ਹੀਦ ਸਿੰਘਾਂ (ਮੁਕਤਿਆਂ) ਦੇ ਸ਼ਹੀਦੀ ਦਿਹਾੜੇ ਮੌਕੇ ਸਿੱਖ ਕੌਂਮ ਨੂੰ ਜਿੱਥੇ ਇਹਨਾਂ ਮਹਾਂਨ ਪੁਰਖਿਆਂ ਦੀਆਂ ਸ਼ਹਾਦਤਾਂ ਤੋ ਪਰੇਰਨਾ ਲੈਣ ਦੀ ਜਰੂਰਤ ਹੈ ਓਥੇ ਆਏ ਦਿਨ ਵਧ ਰਹੀ ਨਿੱਜ ਪ੍ਰਸਤੀ,ਆਚਰਣ ਚ ਗਿਰਾਬਟ, ਲੋਭ ਲਾਲਸਾ ਵੱਸ ਹੋਕੇ ਦੁਸ਼ਮਣ ਤਾਕਤਾਂ ਨਾਲ ਸਾਂਝ ਭਿਆਲੀ ਅਤੇ ਆਪਸੀ ਪਾਟੋਧਾੜ ਦੇ ਮੱਦੇਨਜਰ ਸਵੈ ਪੜਚੋਲ ਦੀ ਲੋੜ ਨੂੰ ਵੀ ਸ਼ਿੱਦਤ ਨਾਲ ਮਹਿਸੂਸ ਕੀਤਾ ਜਾਣਾ ਚਾਹੀਦਾ ਹੈ। ਫਿਰ ਹੀ ਪੁਰਖਿਆਂ ਦੀਆਂ ਮਹਾਂਨ ਸ਼ਹਾਦਤਾਂ ਦੇ ਦਿਹਾੜੇ ਮਨਾਏ ਜਾਣੇ ਸਾਰਥਿਕ ਸਿੱਧ ਹੋ ਸਕਣਗੇ।ਮਾਘੀ ਦਾ ਪਵਿੱਤਰ ਦਿਹਾੜਾ ਜਿੱਥੇ ਬਖਸ਼ਣਹਾਰੇ ਦਸ਼ਮੇਸ ਪਿਤਾ ਦੇ ਟੁੱਟੀ ਗੰਢਣ ਦੇ ਅਲੌਕਿਕ ਵਰਤਾਰੇ ਦੀ ਯਾਦ ਨੂੰ ਤਾਜਾ ਕਰਦਾ ਹੈ,ਓਥੇ ਖਾਲਸਾ ਪੰਥ ਨੂੰ ਦਿੱਤੇ ਸਵਾ ਸਵਾ ਲੱਖ ਨਾਲ ਲੜਨ ਦੇ ਵਰਦਾਨ ਦੀ ਯਾਦ ਵੀ ਓਨੀ ਹੀ ਸ਼ਿੱਦਤ ਨਾਲ ਤਾਜਾ ਕਰਵਾਉਂਦਾ ਹੈ।
ਬਘੇਲ ਸਿੰਘ ਧਾਲੀਵਾਲ
99142-58142

ਸ੍ਰੀ ਅਕਾਲ ਤਖਤ ਸਾਹਿਬ ਦੀਆਂ ਮਹਾਂਨ ਪ੍ਰੰਪਰਾਵਾਂ ਦੇ ਸਨਮੁਖ,ਕਟਹਿਰੇ ਚ ਖੜੀ ਦੋਸ਼ੀ ਅਕਾਲੀ ਲੀਡਰਸ਼ਿੱਪ - ਬਘੇਲ ਸਿੰਘ ਧਾਲੀਵਾਲ

ਪਿਛਲੇ ਦਿਨਾਂ ਵਿੱਚ ਜੋ ਵਰਤਾਰੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਵਰਤੇ,ਉਹਨਾਂ ਦੇ ਸੰਦਰਭ ਵਿੱਚ ਮੀਡੀਏ ਅਤੇ ਸ਼ੋਸ਼ਲ ਮੀਡੀਏ ਵਿੱਚ ਕਾਫੀ ਸਰਗਰਮ ਅਤੇ ਗੰਭੀਰ ਵਿਚਾਰ ਚਰਚਾ ਹੁੰਦੀ ਰਹੀ ਹੈ,ਜਿਹੜੀ ਪੰਥਕ ਹਾਲਾਤਾਂ ਦੇ ਮੱਦੇਨਜਰ ਹੋਣੀ ਲਾਜ਼ਮੀ ਵੀ ਬਣ ਜਾਂਦੀ ਹੈ। ਸਰੋਮਣੀ ਅਕਾਲੀ ਦਲ ਦੀ ਲੀਡਰਸ਼ਿੱਪ ਦੇ ਕਟਹਿਰੇ ਵਿੱਚ ਆ ਜਾਣ ਤੋ ਬਾਅਦ ਜਿਸਤਰਾਂ ਮਹੌਲ ਵਿੱਚ ਇੱਕ ਦਮ ਬਦਲਾਅ ਦੇਖਿਆ ਗਿਆ,ੳਹਨੇ ਸ੍ਰੀ ਅਕਾਲ ਤਖਤ ਸਾਹਿਬ ਤੋ ਹੋਏ ਫੈਸਲਿਆਂ ‘ਤੇ ਤਸੱਲੀ ਪ੍ਰਗਟ ਕਰ ਚੁੱਕੀ ਸਿਖ ਅਵਾਮ ਨੂੰ ਇੱਕ ਵਾਰ ਫਿਰ ਸਦਮੇ ਵਿੱਚ ਲੈ ਆਂਦਾ।ਸਮੁੱਚਾ ਸਿੱਖ ਪੰਥ ਮਹਿਸੂਸ ਕਰਨ ਲੱਗਾ ਸੀ ਕਿ ਹੁਣ ਅਕਾਲੀ ਦਲ ਦੀ ਲੀਡਰਸ਼ਿੱਪ ਨੂੰ ਅਹਿਸਾਸ ਹੋ ਚੁੱਕਾ ਹੈ,ਇਸ  ਲਈ ਹੁਣ ਉਹ ਪੰਥ ਪ੍ਰਸਤੀ ਵਾਲਾ ਰਾਹ ਅਖਤਿਆਰ ਕਰਨ ਵੱਲ ਕਦਮ ਪੁੱਟ ਸਕਦੀ ਹੈ,ਪਰ ਜਿਸਤਰਾਂ ਅਕਾਲੀ ਲੀਡਰਸ਼ਿੱਪ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋ ਆਕੀ ਹੋ ਕੇ ਫਿਰ ਮਨਮਰਜੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਿੰਘ ਸਾਹਿਬ ਗਿਅਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ,ਉਹਦੇ ਤੋ ਇਹ ਸਪੱਸਟ ਹੋ ਗਿਆ ਕਿ ਅਕਾਲੀ ਦਲ ਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ,ਪੇਸ਼ ਹੋਕੇ ਗੁਨਾਹ ਕਬੂਲਣਾ,ਇਹ ਸਭ ਇੱਕ ਨਾਟਕ ਤੋ ਵੱਧ ਕੁੱਝ ਵੀ ਨਹੀ ਸੀ,ਜਦੋਕਿ ਅਸਲ ਸਚਾਈ ਇਹ ਹੈ ਕਿ ਜਿਸ ਅਕਾਲੀ ਦਲ ਦੇ ਆਗੂ, ਸਰਬ-ਉੱਚ ਤਖਤਾਂ ਦੇ ਸਿੰਘ ਸਾਹਿਬਾਨਾਂ ਨੂੰ ਦਹਾਕਿਆਂ ਵੱਧੀ ਆਪਣੇ ਮੁਤਾਬਿਕ ਚਲਾਉਂਦੇ ਅਤੇ ਵਰਤਦੇ ਆਏ ਹੋਣ,ਉਹਨਾਂ ਨੂੰ ਆਪਣੇ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨਾਂ ਦੇ ਫੈਸਲੇ ਕਿਵੇਂ ਮਨਜੂਰ ਹੋ ਸਕਦੇ ਹਨ। ਅਕਾਲੀ ਦਲ ਦੀ ਲੀਡਰਸ਼ਿੱਪ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਰੇਆਮ ਕਿਰਦਾਰਕੁਸ਼ੀ ਕਰਨ ਤੋ ਬਾਅਦ ਜਿਸਤਰਾਂ ਸਰੋਮਣੀ ਗੁਰਦੁਆਰਾ ਪ੍ਰਬੰਧਕ  ਕਮੇਟੀ ਦੇ ਪ੍ਰਧਾਨ ਰਾਹੀ ਉਹਨਾਂ ਨੂੰ ਜਥੇਦਾਰ ਦੀ ਪਦਵੀ ਤੋ ਪਾਸੇ ਕੀਤਾ ਗਿਆ,ਉਹ ਸਾਰਾ ਵਰਤਾਰਾ ਜਿੱਥੇ ਸਿੱਖ ਕੌਂਮ ਨੇ ਨਾ ਮਨਜੂਰ ਕਰ ਦਿੱਤਾ,ਓਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇੱਕ ਵਾਰ ਫਿਰ ਆਪਣੇ ਇਸ ਬਕਾਰੀ ਅਤੇ ਸਿਧਾਤਕ ਰੁਤਬੇ ਦੀ ਲਾਜ ਰੱਖਣ ਵੱਲ ਕਦਮ ਪੁੱਟਿਆ ਸੀ ਅਤੇ ਅਕਾਲੀ ਲੀਡਰਸ਼ਿੱਪ ਅਤੇ ਸਰੋਮਣੀ ਕਮੇਟੀ ਦੀ ਲੀਡਰਸ਼ਿੱਪ ਨੂੰ ਕਟਹਿਰੇ ਵਿੱਚ ਖੜਾ ਕਰਨ ਦਾ ਇਸ਼ਾਰਾ ਵੀ ਕੀਤਾ ਸੀ,ਪਰ ਜਾਪਦਾ ਹੈ, ਸਰੋਮਣੀ ਕਮੇਟੀ ਸਿੰਘ ਸਹਿਬਾਨ ਤੇ ਦਬਾਅ ਪਾਉਣ ਵਿੱਚ ਕਾਮਯਾਬ ਹੋ ਗਈ ਹੈ। ਇਹ ਸੱਚ ਹੈ ਕਿ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਰਤਾਰਾ ਪਿਛਲੇ ਲੰਮੇ ਸਮੇ ਤੋ ਸਿੱਖ ਹਿਤੈਸੀ ਨਾ ਹੋਕੇ ਮਹਿਜ ਇੱਕ ਪਰਿਵਾਰ ਦੀ ਪੁਸਤਪਨਾਹੀ ਤੱਕ ਸਿਮਟ ਕੇ ਰਹਿ ਗਿਆ ਹੈ।ਜਿਸਤਰਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਆਹੁਦੇ ਤੋ ਲਾਹਿਆ ਗਿਆ ਹੈ,ਉਹ ਸਰੋਮਣੀ ਕਮੇਟੀ ਦੇ ਪ੍ਰਬੰਧਕਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਪੰਜਾਂ ਤਖਤ ਸਾਹਿਬਾਨਾਂ ਪ੍ਰਤੀ ਉਹਨਾਂ ਦੀ ਪਹੁੰਚ,ਇਮਾਨਦਾਰੀ ਅਤੇ ਅਦਬ ਸਤਿਕਾਰ ਤੋ ਸੱਖਣੀ ਸੋਚ ਨੂੰ ਪ੍ਰਗਟ ਕਰਦਾ ਹੈ,ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਿਸਤਰਾਂ ਦਾ ਆਪ ਹੁਦਰਾ ਪਣ ਵਰਤਕੇ ਤਖਤ ਸਾਹਿਬ ਦੀ ਮਾਣ ਮਰਿਯਾਦਾ ਨੂੰ ਠੇਸ ਪਹੁੰਚਾਈ ਹੈ,ਉਹਦੇ ਲਈ ਉਹ ਅਤੇ ਸਮੁੱਚੀ ਅੰਤਰਿੰਗ ਕਮੇਟੀ ਸਜ਼ਾ ਦੀ ਭਾਗੀ ਤਾਂ ਹੈ ਹੀ,ਪ੍ਰੰਤੂ  ਨਾਲ ਹੀ ਇਹ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਖ਼ਾਲਸਾ ਪੰਥ ਦੇ ਗੁਨਾਹਗਾਰ ਵੀ ਬਣ ਗਏ ਹਨ।ਕਿਸੇ ਵੀ ਤਖਤ ਸਾਹਿਬ ਦੇ ਜਥੇਦਾਰ ‘ਤੇ ਕਿਸੇ ਵੀ ਕਿਸਮ ਦੀ ਕਾਰਵਾਈ ਜਾਂ ਪੜਤਾਲ ਦਾ ਅਧਿਕਾਰ ਖੇਤਰ ਸ੍ਰੀ ਅਕਾਲ ਤਖਤ ਸਾਹਿਬ ਹੈ ਜਾਂ ਖਾਲਸਾ ਪੰਥ ਹੈ। ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੀ ਲੀਡਰਸ਼ਿੱਪ ਕੋਲ ਅਜਿਹਾ ਕੋਈ ਵਿਸ਼ੇਸ਼ ਅਧਿਕਾਰ ਨਹੀ ਕਿ ਉਹ ਇੱਕ ਕੌਂਮ ਦੇ ਜਥੇਦਾਰ ‘ਤੇ ਕੋਈ ਕਾਰਵਾਈ ਅਮਲ ਵਿੱਚ ਲੈ ਕੇ ਆ ਸਕੇ। ਉਪਰੋਕਤ ਮਸਲੇ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ  ਨੇ ਆਪਣਾ ਇਤਰਾਜ਼ ਵੀ ਸਰੋਮਣੀ ਕਮੇਟੀ ਦੇ ਪ੍ਰਬੰਧਕਾਂ ਤੱਕ ਪਹੁੰਚਾ ਦਿੱਤਾ। ਪਰ ਪ੍ਰਬੰਧਕਾਂ ਦੇ ਆਕਾਵਾਂ ਨੂੰ ਅਜਿਹੀ ਕੋਈ ਵੀ ਪਰੰਪਰਾ ਮਨਜੂਰ ਨਹੀ ਹੈ,ਜਿਹੜੀ ਉਹਨਾਂ ਦੀ ਸਿਆਸਤ ਨੂੰ ਪ੍ਰਭਾਵਤ ਕਰਦੀ ਹੋਵੇ,ਕਿਉਂਕਿ ਬਹੁਤ ਲੰਮੇ ਸਮੇ ਤੋ ਅਜਿਹੇ ਵਰਤਾਰੇ ਵਾਪਰਦੇ ਆ ਰਹੇ ਹਨ,ਇਸ ਕਰਕੇ ਅਕਾਲੀ ਦਲ ਦੀ ਲੀਡਰਸ਼ਿੱਪ ਨੇ ਫਿਰ ਉਹ ਹੀ ਹੁਕਮ ਸਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਚਾੜ੍ਹ ਦਿੱਤੇ,ਜਿਸਤਰਾਂ ਦੇ ਹੁਕਮ ਉਹ ਅਤੀਤ ਵਿੱਚ ਕਰਕੇ ਸਿੱਖੀ ਸਿਧਾਂਤਾਂ ਦਾ ਮਲ਼ੀਆਮੇਟ ਕਰਦੇ ਆਏ ਹਨ ਅਤੇ ਪ੍ਰਧਾਨ ਨੇ ਵੀ ਚੱਲੀ ਆ ਰਹੀ ਸਿਧਾਂਤ ਬੇਹੂਣੀ ਪਰੰਪਰਾ ਤੇ ਪਹਿਰਾ ਦਿੰਦਿਆਂ ਉਹ ਹੁਕਮ ਅੱਗੇ ਲਾਗੂ ਕਰ ਦਿੱਤੇ। ਉਹਨਾਂ ਨੇ ਇਹ ਸੋਚਿਆ ਹੀ ਨਹੀ ਕਿ ਹੁਣ ਹਾਲਾਤ ਉਹ ਨਹੀ ਰਹੇ,ਕਿ ਮਨਮਰਜੀਆਂ ਪੁੱਗ ਸਕਣ, ਹੁਣ ਹਾਲਾਤ ਬਦਲ ਗਏ ਹਨ।ਹੁਣ ਬਦਲੇ ਹਾਲਾਤਾਂ ਦੇ ਮੱਦੇਨਜਰ ਹੀ ਫੈਸਲੇ ਲੈਣੇ ਚਾਹੀਦੇ ਹਨ।ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਆਗੂਆਂ ਦੀ ਅਜਿਹੀ ਬੇ ਸਮਝੀ ਨੂੰ ਦੇਖ ਕੇ ਹੋਰ ਵੀ ਸਪੱਸਟ ਹੋ ਗਿਆ ਹੈ ਕਿ ਅਕਾਲੀ ਲੀਡਰਸ਼ਿੱਪ ਸਮੇ ਦੀ ਨਜ਼ਾਕਤ ਨੂੰ ਸਮਝ ਸਕਣ ਦੇ ਵੀ ਸਮਰਥ ਨਹੀ ਹੈ,ਜੇਕਰ ਸਮਝ ਹੁੰਦੀ ਤਾਂ ਘੱਟੋ ਘੱਟ ਓਸ ਮੌਕੇ ਆਪਹੁਦਰੀਆਂ ਕਰਨ ਦੇ ਰਾਹ ਨਾ ਪੈਂਦੀ,ਜਦੋ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲੋਕ ਅਧਾਰ ਗੁਆ ਚੁੱਕੀ ਸਮੁੱਚੀ ਅਕਾਲੀ ਲੀਡਰਸ਼ਿੱਪ,ਸਰੋਮਣੀ ਕਮੇਟੀ ਦੇ ਮੈਂਬਰ ਅਤੇ ਪ੍ਰਧਾਨ ਤੱਕ ਕਟਹਿਰੇ ਵਿੱਚ ਖੜੇ ਕੀਤੇ ਹੋਣ। ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿੱਪ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਨੂੰ ਨਾਂ ਮੰਨ ਕੇ ਇੱਕ ਵਾਰ ਫਿਰ ਗੁਰੂ ਦੇ ਦਰ ਤੋ ਭੁੱਲਾਂ ਬਖਸ਼ਾਉਣ ਦੀ ਜਗ੍ਹਾ ਅਜਿਹੀਆਂ ਫਿਟਕਾਰਾਂ ਪੱਲੇ ਵਿੱਚ ਪਵਾ ਲਈਆਂ ਹਨ,ਜਿਹੜੀਆਂ ਉਪਰੋਕਤ ਮਨਮਤੀ ਲੀਡਰਸ਼ਿੱਪ ਦੇ ਭਵਿੱਖ ਲਈ ਬੇਹੱਦ ਘਾਤਕ ਸਿੱਧ ਹੋਣਗੀਆਂ।ਅਕਾਲੀ ਲੀਡਰਸ਼ਿੱਪ ਦਾ ਅਜਿਹਾ ਵਤੀਰਾ ਜਿੱਥੇ ਉਹਨਾਂ ਦੇ ਆਪਣੇ ਭਵਿੱਖ ਲਈ  ਅਸ਼ੁਭ ਹੋਵੇਗਾ,ਓਥੇ ਸਰਬ ਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਵਕਾਰ ਨੂੰ ਢਾਹ ਲਾਉਣ ਵਾਲਾ ਹੋਣ ਕਰਕੇ ਪੰਥ ਦੇ ਹਿੱਤ ਵਿੱਚ ਵੀ ਨਹੀ ਹੋਵੇਗਾ।ਦੂਸਰਾ ਇਹ ਹੈ ਕਿ ਉਪਰੋਕਤ ਧਿਰ ਦੋਸ਼ੀ ਆਗੂਆਂ ਦੇ ਅਸਤੀਫੇ ਪਰਵਾਨ ਕਰਨ ਅਤੇ ਅਕਾਲੀ ਦਲ ਦੀ ਨਵੀਂ ਭਰਤੀ ਵਾਲੇ ਹੁਕਮਾਂ ਨੂੰ ਨਾਂ ਮੰਨ ਕੇ ਦੋਸ਼ ਮੁਕਤ ਹੋਣ ਤੋ ਵੀ ਖੁੰਝ ਗਈ ਹੈ, ਇਸ ਲਈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਤਨਖਾਹੀਏ (ਦੋਸੀ) ਹੋਣ ਦਾ ਦਾਗ ਵੀ ਮਿਟ ਨਹੀ ਸਕੇਗਾ,ਬਲਕਿ ਓਨੀ ਦੇਰ ਤਨਖਾਹੀਏ ਰਹਿਣਗੇ,ਜਿੰਨੀ ਦੇਰ ਸ੍ਰੀ ਅਕਾਲ ਤਖਤ ਸਾਹਿਬ ਤੋ ਮੁਕੰਮਲ ਦੋਸ਼ ਮੁਕਤ ਹੋਣ ਦਾ ਹੁਕਮਨਾਮਾ ਜਾਰੀ ਨਹੀ ਕੀਤਾ ਜਾਂਦਾ।ਇਹ ਹੁਕਮਨਾਮਾ ਤਦ  ਹੀ ਜਾਰੀ ਹੋ ਸਕੇਗਾ,ਜਦੋਂ ਦੋਸ਼ੀ ਲੀਡਰਸ਼ਿੱਪ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ  ਨੂੰ ਮੁਕੰਮਲ ਤੌਰ ਤੇ ਮੰਨ ਲਵੇਗੀ,ਜਿਹੜਾ ਕਿ ਸੰਭਵ ਨਹੀ ਜਾਪਦਾ,ਕਿਉਕਿ ਸ੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਮੀਟਿੰਗ ਨੇ ਜਿਸਤਰਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਲਈ ਬਣਾਈ ਪੜਤਾਲ਼ੀਆ ਕਮੇਟੀ ਦਾ ਸਮਾ ਇੱਕ ਮਹੀਨਾ ਵਧਾਉਣ ਲਈ ਮਤਾ ਪਾਸ ਕੀਤਾ ਹੈ,ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਦਿੱਤੀ ਨਸੀਹਤ ਨੂੰ ਨਜ਼ਰ ਅੰਦਾਜ਼  ਕਰਨ ਵਾਲਾ ਹੈ।ਸੋ ਅਜਿਹੇ ਹਾਲਾਤਾਂ ਦੇ ਮੱਦੇਨਜਰ  ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਮਹਾਨ ਸੰਸਥਾ ਦੇ ਸਿਧਾਂਤਾਂ ਦੀ ਰਾਖੀ ਲਈ ਦ੍ਰਿੜ ਸੰਕਲਪ ਅਤੇ ਮਜਬੂਤ ਹੋਣਾ ਪਵੇਗਾ,ਓਥੇ ਸਿੱਖ ਪੰਥ ਨੂੰ ਵੀ ਪੂਰੀ ਇੱਕਜੁੱਟਤਾ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਪੰਜ ਸਿੰਘ ਸਾਹਿਬਾਨਾਂ ਦਾ ਸਾਥ ਵੀ ਦੇਣਾ ਹੋਵੇਗਾ,ਤਾਂ ਕਿ ਭਵਿੱਖ ਵਿੱਚ ਮੀਰੀ ਪੀਰੀ ਦੇ ਅਸਥਾਨ ਦੀਆਂ ਮਹਾਂਨ ਪ੍ਰੰਪਰਾਵਾਂ ‘ਤੇ ਹੋਣ ਵਾਲੇ ਹਮਲਿਆਂ ਨੂੰ ਵੀ ਠੱਲ੍ਹ ਪਾਉਣ ਵੱਲ ਮਜਬੂਤ ਇਰਾਦੇ ਅਤੇ ਇੱਕ-ਜੁੱਟਤਾ ਨਾਲ  ਤੁਰਿਆ ਜਾ ਸਕੇ।
ਬਘੇਲ ਸਿੰਘ ਧਾਲੀਵਾਲ
99142-58142

“ਜਬੈ ਬਾਣ ਲਾਗਯੋ ਤਬੈ ਰੋਸ ਜਾਗਯੋ”: ਸਰਹਿੰਦ ਦੀ ਖੂਨੀ ਦੀਵਾਰ ਤੋ ਖਾਲਸਾ ਰਾਜ ਤੱਕ - ਬਘੇਲ ਸਿੰਘ ਧਾਲੀਵਾਲ

ਸਰਹੰਦ ਦਾ ਇਤਿਹਾਸ ਸਿਰਫ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੋ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦਾ ਨੀਹਾਂ ਵਿੱਚ ਚਿਣ ਕੇਸ਼ਹੀਦ ਹੋ ਜਾਣਾ ਅਤੇ ਮਾਤਾ ਗੁਜਰੀ ਜੀ ਵੱਲੋਂ ਸਾਹਿਬਜਾਦਿਆਂ ਦੀ ਸ਼ਹਾਦਤ ਤੋ ਬਾਅਦ ਠੰਡੇ ਬੁਰਜ ਵਿੱਚ ਪਰਾਣ ਤਿਆਗ ਜਾਣ ਨਾਲ ਸੰਪੂਰਨ ਨਹੀ ਹੁੰਦਾ,ਬਲਕਿਇਹਨਾਂ ਸ਼ਹਾਦਤਾਂ ਨੇ ਖਾਲਸਾ ਪੰਥ ਨੂੰ ਜੋ ਕੁੱਝ ਦਿੱਤਾ ਹੈ,ਉਸ ਤੇ ਚਰਚਾ ਕਰਨ ਦੀ ਲੋੜ ਹੈ।ਜੇਕਰ ਇਹਨਾਂ ਸ਼ਹਾਦਤਾਂ ਦੀ ਗੱਲ ਕੀਤੀ ਜਾਵੇ ਤਾਂ ਦੁਨੀਆਂ ਦੇ ਇਤਿਹਾਸਵਿੱਚ ਅਜਿਹੀ ਮਿਸ਼ਾਲ ਕਿਧਰੇ ਵੀ ਨਹੀ ਮਿਲਦੀ ਕਿ ਸਿਰਫ ਸੱਤ ਤੇ ਨੌ ਸਾਲ ਦੇ ਬਾਲਾਂ ਨੂੰ ਐਨਾ ਕੁ ਕੁਦਰਤੀ ਜਾਂ ਸੰਸਕਾਰੀ ਗਿਆਨ ਹੋਵੇ ਕਿ ਉਹ ਅਪਣੇ ਧਰਮਖਾਤਰ ਮਰ ਮਿਟਣ ਦਾ ਜਜ਼ਬਾ ਰੱਖਦੇ ਹੋਣ,ਜਿਹੜਾ ਇਤਿਹਾਸ ਗੁਰੂ ਕੇ ਨਿੱਕੇ ਨਿੱਕੇ ਮਸੂਮ ਲਾਲਾਂ ਨੇ ਸਿੱਖ ਧਰਮ ਵਿੱਚ ਪਰਪੱਕ ਰਹਿੰਦਿਆਂ ਸਿਰਜਿਆ। ਇੱਥੇ ਇੱਕਹੋਰ ਗੱਲ ਦਾ ਜਿਕਰ ਕਰਨਾ ਵੀ ਜਰੂਰੀ ਬਣ ਜਾਂਦਾ ਹੈ ਕਿ ਅਸੀ ਸਿਰਫ ਛੋਟੇ ਸਾਹਿਬਜ਼ਾਦਿਆਂ ਦੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਜਾਣ ਨੂੰ ਹੀ ਅਪਣੇ ਦਿਮਾਗਵਿੱਚ ਬੈਠਾਈ ਬੈਠੇ ਹਾਂ,ਜਦੋ ਕਿ ਉਹ ਭਿਆਨਕ ਸਮੇ ਦਾ ਜਿਕਰ ਵੀ ਕਰਨਾ ਬਣਦਾ ਹੈ, ਕਿ ਉਹਨਾਂ ਮਸੂਮ ਬੱਚਿਆਂ ਨਾਲ ਨੀਹਾਂ ਚ ਚਿਣੇ ਜਾਣ ਤੋ ਪਹਿਲਾਂ ਸੂਬਾਸਰਹੰਦ ਵੱਲੋਂ ਕੀ ਸਲੂਕ ਕੀਤਾ ਗਿਆ ਹੋਵੇਗਾ।ਕਿਸਤਰਾਂ ਸਾਰਾ ਦਿਨ ਜੁਲਮ ਢਾਹੁਣ ਤੋ ਬਾਅਦ ਬੁੱਢੀ ਮਾਈ ਅਤੇ ਦੋ ਮਸੂਮ ਜਿੰਦਾਂ ਨੂੰ ਕੜਾਕੇ ਦੀ ਠੰਡ ਵਿੱਚ ਬਗੈਰਕਪੜਿਆਂ ਤੋ (ਤਨ ਦੇ ਥੋੜੇ ਬਹੁਤੇ ਕਪੜਿਆਂ ਤੋ ਛੁੱਟ)ਠੰਡੇ ਬੁਰਜ ਵਿੱਚ ਭੁੱਖੇ ਤਿਹਾਏ ਰੱਖਿਆ ਗਿਆ ਹੋਵੇਗਾ।ਕਿਸਤਰਾਂ ਹਰ ਚੜ੍ਹਦੇ ਸੂਰਜ ਸੂਬਾ ਉਹਨਾਂ ਮਸੂਮਜਿੰਦਾਂ ਤੇ ਜੁਲਮ ਦੇ ਨਵੇਂ ਨਵੇਂ ਭਿਆਨਕ ਤੁਜਰਬੇ ਕਰਕੇ  ਉਹਨਾਂ ਦੇ ਸਿਦਕ ਦੀ ਪਰਖ ਕਰਦਾ ਹੋਵੇਗਾ।ਪਰ ਧੰਨ ਉਹ ਗੁਰੂ ਕੇ ਸਿਰੜੀ ਲਾਲ ਜਿੰਨਾਂ ਨੇ ਸੂਬੇ ਵੱਲੋਂਦਿੱਤੇ ਲਾਲਚਾਂ ਨੂੰ ਵੀ ਅਤੇ ਤਸੀਹਿਆਂ ਨੂੰ ਵੀ ਨਿੱਕੇ ਨਿੱਕੇ ਮਸੂਮ ਜਿਹੇ ਨੰਗੇ ਪੈਰਾਂ ਨਾਲ ਇਹ ਜੁਰਅਤ ਦਿਖਾਈ ਕਿ ਤੇਰੇ ਜਬਰ,ਜੁਲਮ ਤਸੀਹੇ ਅਤੇ ਲਾਲਚ ਸਾਡੀਜੁੱਤੀ ਦੀ ਨੋਕ ਦੇ ਵੀ ਯਾਦ ਨਹੀ ਹਨ। ਸਾਹਿਬਜ਼ਾਦਿਆਂ ਨੂੰ ਧਰਮ ਤੋ ਡੁਲਾਉਣਾ ਤਾਂ ਦੂਰ,ਉਹਨਾਂ ਦਾ ਸਿਰ ਤੱਕ ਝੁਕਾਉਣ ਵਿੱਚ ਵੀ ਸੂਬਾ ਸਰਹਿੰਦ ਅਤੇ ਉਹਦੇ ਸੁੱਚਾਨੰਦ ਵਰਗੇ ਅਹਿਲਕਾਰ ਨਾਕਾਮ ਰਹਿ ਗਏ ਸਨ। ਸਾਰਾ ਦਿਨ ਸੂਬੇ ਦੇ ਅਸਹਿ ਅਤੇ ਅਕਹਿ ਤਸੀਹਿਆਂ ਦੇ ਭੰਨੇ ਰਾਤ ਨੂੰ ਭੁੱਖਣਭਾਣੇ ਸਰਦੀ ਦੇ ਸਿੱਧੇ ਹਮਲਿਆਂ ਦਾਟਾਕਰਾ ਕਿਵੇਂ ਕਰਦੇ ਰਹੀਆਂ ਦੋ  ਮਸੂਮ ਜਿੰਦੜੀਆਂ ਅਤੇ ਬਿਰਧ ਮਾਤਾ,ਇਹ ਮਹਿਸੂਸ ਕਰਕੇ ਦਿਲ ਜੋ ਪੀੜਾ ਅਨੁਭਵ ਕਰਦਾ ਹੈ,ਉਹ ਵੀ ਬਰਦਾਸਤ ਤੋ ਬਾਹਰਹੈ,ਤੇ ਫਿਰ ਜਿੰਨਾਂ ਨੇ ਇਹ ਸਭ ਕੁੱਝ ਹੱਡੀਂ ਹੰਢਾਇਆ,ਉਹ ਕੋਈ ਆਮ ਬੱਚੇ ਨਹੀ ਹੋ ਸਕਦੇ ਅਤੇ ਫਿਰ ਦਾਦੀ ਮਾਂ ਦਾ ਤਾਂ ਕਹਿਣਾ ਹੀ ਕੀ ਹੈ ਜਿਸ ਨੇ ਭਰ ਜੁਆਨੀਵਿੱਚ ਅਪਣਾ ਪਤੀ ਵੀ ਇਸ ਹੱਕ ਸੱਚ ਇਨਸਾਫ ਦੀ ਲੜਾਈ ਵਿੱਚ ਸ਼ਹੀਦ ਕਰਵਾਇਆ ਤੇ ਹੁਣ ਪੋਤਿਆਂ ਨੂੰ ਵੀ ਦਾਦੇ ਦੇ ਗਾਡੀ ਰਾਹ ਤੇ ਚੱਲਣ ਦੀਆਂ ਨਸੀਹਤਾਂਦਿੰਦੀ ਹੈ,ਮਤੇ ਬਾਲ ਉਮਰੇ ਨਿੱਕੀਆਂ ਜਿੰਦਾਂ ਕਿਤੇ ਲਾਲਚਾਂ ਵਿੱਚ ਨਾ ਆ ਜਾਣ ਜਾਂ ਤਸੀਹਿਆਂ ਤੋ ਘਬਰਾ ਕੇ ਧਰਮ ਨੂੰ ਲਾਜ ਹੀ ਨਾ ਲਾ ਦੇਣ। ਸੋ ਅਜਿਹਾ ਅਲੌਕਿਕਵਰਤਾਰਾ ਸਰਬੰਸਦਾਨੀ ਗੁਰੂ ਦੇ ਪੁੱਤਰਾਂ ਦੇ ਹਿੱਸੇ ਆਉਣ ਦਾ ਕਾਰਨ ਇਹ ਹੈ ਕਿ ਸਿੱਖੀ ਵਿੱਚ ਮੁਢਲੀ ਸਿੱਖਿਆ ਹੀ ਹੱਕ ਸੱਚ,ਇਨਸਾਫ ਲਈ ਲੜਨ ਦੀ ਦਿੱਤੀਗਈ ਹੈ,ਧਰਮ ਲਈ ਆਪਾ ਵਾਰਨ ਦੀ ਦਿੱਤੀ ਗਈ ਹੈ।  ਇਹ ਗੁਰੂ ਨਾਨਕ ਸਾਹਿਬ ਦਾ ਉਹ ਗਾਡੀ ਰਾਹ ਹੈ ਜਿਸਦੀ ਸਿੱਖਿਆ ਹੀ ਅਪਣੇ ਆਪ ਵਿੱਚ ਇੱਕਨਿੱਗਰ ਵਿਚਾਰਧਾਰਾ ਵਾਲਾ ਦੁਨੀਆਂ ਦਾ ਨਿਆਰਾ ਧਰਮ ਹੋ ਨਿਬੜੀ। ਜੇਕਰ ਇਸ ਗੁਰੂ ਦੇ ਗਾਡੀ ਰਾਹ ਤੋ ਪੁੱਤ ਵੀ ਥਿੜਕਿਆ ਤਾਂ ਉਹ ਮੁੜ ਕੇ ਨਿਆਰੇ ਪੰਥ ਦਾਹਿੱਸਾ ਨਹੀ ਬਣ ਸਕਿਆ।ਜੇਕਰ ਪੁੱਤ ਨੇ ਗੁਰੂ ਪਿਤਾ ਦੀ ਸਿੱਖਿਆ ਤੇ ਰੱਤੀ ਮਾਤਰ ਵੀ ਸ਼ੱਕ ਜਾਹਰ ਕੀਤਾ ਤਾਂ ਉਹ ਗੁਰੂ ਪਦਵੀ ਪਾਉਣ ਤੋ ਹੀ ਖੁੰਝ ਗਿਆ ਤੇ ਇਹਪਦਵੀ ਭਾਈ ਲਹਿਣੇ ਦੇ ਆਗਿਆਕਾਰੀ ਸੁਭਾਅ ਦੇ ਹਿੱਸੇ ਆ ਗਈ,ਜਿਹੜਾ ਇਹ ਪਦਵੀ ਪਾ ਕੇ ਲਹਿਣੇ ਤੋ ਸ੍ਰੀ ਗੁਰੂ ਅੰਗਦ ਸਾਹਿਬ ਹੋ ਗਿਆ। ਜਿਸ ਪਿਤਾ ਨੇ ਨੌਸਾਲ ਦੀ ਉਮਰ ਵਿੱਚ ਗੁਰੂ ਪਿਤਾ ਨੂੰ ਕਸ਼ਮੀਰੀ ਪੰਡਤਾਂ ਦੇ ਧਰਮ ਦੀ ਰਾਖੀ ਲਈ ਖੁਦ ਕੁਰਬਾਨ ਹੋ ਜਾਣ ਲਈ ਕਿਹਾ ਹੋਵੇ,ਤਾਂ ਫਿਰ ਉਸ ਗੁਰੂ ਦੇ ਅਜਿਹੇ ਸੰਸਕਾਰਾਂਵਿੱਚ ਪਲ਼ ਰਹੇ ਅਪਣੇ ਪੁੱਤਰਾਂ ਦਾ ਧਰਮ ਤੋ ਕੁਰਬਾਨ ਹੋ ਜਾਣਾ ਸੁਭਾਵਿਕ ਹੈ। ਐਨੀ ਥੋੜੀ ਉਮਰ ਵਿੱਚ ਐਨੀ ਸਮਝ ਹੋਣੀ ਕਿ ਜੇਕਰ ਸੂਬੇ ਦੇ ਦਰਬਾਰ ਵਿੱਚ ਜਾਣਲਈ ਡਿਉਢੀ ਦੇ ਛੋਟੇ ਦਰਬਾਜੇ ਵਿੱਚ ਦੀ ਲੰਘਣਾ ਹੈ ਤਾਂ ਸਿਰ ਝੁਕਾ ਕੇ ਨਹੀ ਬਲਕਿ ਪੈਰ ਅੱਗੇ ਕਰਕੇ ਸਿਰ ਪਿੱਛ ਸੁੱਟ ਕੇ ਲੰਘਣਾ ਹੈ,ਤਾਂ ਕਿ ਸੂਬੇ ਸਾਹਮਣੇ ਸਿਰਨੀਵਾਂ ਨਾ ਹੋਵੇ ਸਗੋਂ ਜੁੱਤੀ ਦੀ ਨੋਕ ਨਾਲ ਉਹਨਾਂ ਦੇ ਧਰਮ ਨਿਭਾਉਣ ਦਾ ਸੁਨੇਹਾ ਸੂਬੇ ਤੱਕ ਪਹੁੰਚ ਜਾਵੇ,ਅਜਿਹੀ ਸਮਝ ਉਹਨਾਂ ਨਿੱਕੀਆਂ ਜਿੰਦਾਂ ਦੇ ਵੱਡੇਕਾਰਨਾਮਿਆਂ ਨੂੰ ਹੋਰ ਵੀ ਅਲੋਕਿਕ ਬਣਾ ਦਿੰਦੀ ਹੈ।
ਜਬੈ ਬਾਣ ਲਾਗਯੋ ਤਬੈ ਰੋਸ ਜਾਗਯੋ
ਸੋ ਇਹਨਾਂ ਸ਼ਹਾਦਤਾਂ ਨੇ ਪੰਥ ਨੂੰ ਕੀ ਦਿੱਤਾ,ਇਹਦੇ ਉੱਪਰ ਵੀ ਕੁੱਝ ਚਰਚਾ ਕਰਨੀ ਬਣਦੀ ਹੈ।
ਗੁਰੂ ਸਾਹਿਬ ਦਾ ਫੁਰਮਾਨ ਹੈ ਕਿ “ਜਬੈ ਬਾਣ ਲਾਗਯੋ ਤਬੈ ਰੋਸ ਜਾਗਯੋ” ਸੋ ਅਜਿਹੇ ਜੁਲਮੀ ਵਰਤਾਰੇ ਨੂੰ ਭੁੱਲਣਾ ਜਾਂ ਦੇਖ ਸਹਿ ਕੇ ਚੁੱਪ ਕਰ ਜਾਣਾ ਸਿੱਖੀ ਦਾਅਸੂਲ ਨਹੀ ਹੈ,ਇਸ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਜਦੋ ਔਰੰਗਜੇਬ ਦੇ ਸੱਦੇ ਤੇ ਉਹਨਾਂ ਨੂੰ ਮਿਲਣ ਲਈ ਦੱਖਣ ਵੱਲ ਗਏ ਤਾਂ ਉਹਨਾਂ ਦਾ ਮੇਲ ਤਾਂ ਭਾਵੇਔਰੰਗਜੇਬ ਨਾਲ ਨਹੀ ਹੋ ਸਕਿਆ,ਪਰ ਉਹਨਾਂ ਨੇ ਅਪਣੇ ਮਿਸ਼ਨ ਪ੍ਰਤੀ ਰੱਤੀ ਮਾਤਰ ਵੀ ਕੁਤਾਹੀ ਨਹੀ ਕੀਤੀ ਜਦੋ ਉਹਨਾਂ ਦਾ ਮੇਲ ਮਾਧੋ ਦਾਸ ਨਾਮ ਦੇ ਸਾਧ ਨਾਲਹੁੰਦਾ ਹੈ ਜਿਹੜਾ ਗੁਰੂ ਦੀ ਸਿੱਖਿਆ ਪਾਕੇ ਬਾਬਾ ਬੰਦਾ ਸਿੰਘ ਬਣ ਜਾਂਦਾ ਹੈ ਤਾਂ ਉਹ ਸੂਬਾ ਸਰਹੰਦ ਦੇ ਜੁਲਮਾਂ ਦੀ ਕਹਾਣੀ ਸੁਣਕੇ ਛੋਟੇ ਸਾਹਿਬਜਾਦਿਆਂ ਅਤੇ ਮਾਤਾਗੁਜਰੀ ‘ਤੇ ਹੋਏ ਜੁਲਮਾਂ ਦਾ ਹਿਸਾਬ ਲੈਣ ਲਈ ਬਿਆਕੁਲ ਹੋ ਜਾਂਦਾ ਹੈ,ਜਦੋਂ ਗੁਰੂ ਸਾਹਿਬ  ਨੂੰ ਇਹ ਯਕੀਨ ਹੋ ਜਾਂਦਾ ਹੈ ਕਿ ਬੰਦਾ ਸਿੰਘ ਉਸ ਜਾਲਮ ਸੂਬਾਸਰਹੰਦ ਦੇ ਜੁਲਮਾਂ ਨੂੰ ਜੜ ਤੋ ਪੁੱਟਣ ਵਿੱਚ ਕਾਮਯਾਬ ਹੋ ਸਕੇਗਾ,ਤਾਂ ਗੁਰੂ ਸਾਹਿਬ ਬੰਦਾ ਸਿੰਘ ਨੂੰ ਬਹਾਦੁਰ ਬਣਾ ਕੇ ਪੰਜਾਬ ਭੇਜਦੇ ਹਨ ਅਤੇ ਸਿੱਖਾਂ ਨੂੰ ਬੰਦੇ ਦਾਸਾਥ ਦੇਣ ਦੀਆਂ ਲਿਖਤੀ ਹਦਾਇਤਾਂ ਵੀ ਕਰਦੇ ਹਨ।ਫਿਰ ਬਾਬਾ ਬੰਦਾ ਸਿੰਘ ਨੇ ਕਿਵੇ ਸਰਹਿੰਦ ਫਤਿਹ ਕੀਤੀ ਤੇ ਪਹਿਲੇ ਖਾਲਸਾ ਰਾਜ ਦੇ ਝੰਡੇ ਝੂਲਾ ਦਿੱਤੇ ਅਤੇਅਪਣੇ ਗੁਰੂ ਦੇ ਨਾਮ ਦੇ ਛਿੱਕੇ ਚਲਾ ਦਿੱਤੇ, ਇਹ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਅੰਕਤ ਹੈ।ਭਾਂਵੇ ਬੰਦਾ ਸਿੰਘ ਬਹਾਦੁਰ ਦਾ ਖਾਲਸਾ ਰਾਜ ਬਹੁਤਾ ਲੰਮਾ ਸਮਾਨਹੀ ਰਹਿ ਸਕਿਆ,ਪਰ ਜਿੰਨਾ ਸਮਾ ਵੀ ਰਿਹਾ,ਉਹ ਵੀ ਅਪਣੇ ਆਪ ਵਿੱਚ ਇੱਕ ਮਿਸ਼ਾਲ ਹੈ।ਇਹ ਗੁਰੂ ਕੇ ਬੰਦੇ ਦੇ ਹਿੱਸੇ ਹੀ ਆਇਆ ਕਿ ਜੀਮੀਦਾਰੀ ਸਿਸਟਮ ਨੂੰਖਤਮ ਕਰਕੇ ਬਾਹੀ ਕਰਨ ਵਾਲੇ ਕਾਸਤਕਾਰ ਕਿਸਾਨ ਜਮੀਨਾਂ ਦੇ ਮਾਲਕ ਬਣ ਸਕੇ। ਸੋ ਗੱਲ ਛੋਟੇ ਸਾਹਿਬਜਾਦਿਆਂ ਦੀਆਂ ਸ਼ਹਾਦਤ ਦੀ ਪੰਥ ਨੂੰ ਦੇਣ ਸਬੰਧੀ ਹੋਰਹੀ ਹੈ,ਇਸ ਲਈ ਇੱਥੇ ਇਹ ਕਹਿਣਾ ਵੀ ਗਲਤ ਨਹੀ ਹੋਵੇਗਾ ਕਿ ਜੇਕਰ ਇੱਕ ਵੈਰਾਗੀ ਸਾਧ ਤੋ ਸਿੱਖ ਬਣਿਆਂ ਬੰਦਾ ਸਿੰਘ ਅਪਣੇ ਨਾਮ ਨਾਲ ਲੱਗੇ ਬਹਾਦੁਰੀਦੇ ਖਿਤਾਬ ਨੂੰ ਕਾਇਮ ਰੱਖਣ ਵਿੱਚ ਸਫਲ ਹੋਇਆ ਹੈ ਤਾਂ ਉਹਦੇ ਪਿੱਛੇ ਵੀ ਗੁਰੂ ਕੇ ਲਾਲਾਂ ਦੀਆਂ ਅਲੋਕਿਕ ਸ਼ਹਾਦਤਾਂ ਹੀ ਸਨ,ਜਿੰਨਾਂ ਨੇ ਰਾਜ ਭਾਗ ਖੁੱਸ ਜਾਣ ਤੋਬਾਅਦ ਗਿਰਫਤਾਰ ਹੋ ਚੁੱਕੇ ਬੰਦਾ ਸਿੰਘ ਨੂੰ ਜੰਬੂਰਾਂ ਨਾਲ ਮਾਸ ਨੁਚਵਾ ਕੇ ਅਤੇ ਚਾਰ ਸਾਲ ਦੇ ਪੁੱਤ ਦਾ ਕਲੇਜਾ ਮੂੰਹ ਵਿੱਚ ਪਾਏ ਜਾਣ ਦੇ ਬਾਵਜੂਦ ਵੀ ਸਿਦਕ ਤੋਡੋਲਣ ਨਹੀ ਸੀ ਦਿੱਤਾ,ਬਲਕਿ ਬਾਬਾ ਬੰਦਾ ਸਿੰਘ ਨੇ ਬਾਦਸ਼ਾਹ ਫ਼ਰੱਖ਼ਸ਼ੀਅਰ ਵੱਲੋਂ ਪੁੱਛੇ ਗਏ ਸੁਆਲ ਕਿ “ਬੰਦਾ ਸਿੰਘ ਤੂੰ ਕਿਹੋ ਜਿਹੀ ਮੌਤ ਮਰਨਾ ਪਸੰਦ ਕਰੇਂਗਾ” ਤਾਂ ਬਾਬਾ ਬੰਦਾ ਸਿੰਘ ਨੇ ਬੜੇ ਦਲੇਰੀ ਭਰੇ ਅੰਦਾਜ ਵਿੱਚ ਕਿਹਾ ਸੀ ਕਿ ਜਿਸਤਰਾਂ ਦੀ ਮੌਤ ਮਰਨੀ ਬਾਦਸਾਹ ਪਸੰਦ ਕਰੇਗਾ,ਸੋ ਇਹ ਧਰਮ ਤੇ ਅਡੋਲ ਰਹਿ ਕੇ ਮਰਨਦਾ ਜਜ਼ਬਾ ਬਾਬਾ ਬੰਦਾ ਸਿੰਘ ਬਹਾਦੁਰ ਨੂੰ ਸਰਹਿੰਦ ਦੀਆਂ ਉਹਨਾਂ ਨੀਹਾਂ ਤੋ ਮਿਲਿਆ ਜਿੰਨਾਂ ਵਿੱਚ ਸ਼ਹੀਦ ਹੋਣ ਤੋ ਪਹਿਲਾਂ ਖੜੇ ਦੋ ਨਿੱਕੇ ਨਿੱਕੇ ਬੱਚੇ ਗੱਜ ਕੇ “ਬੋਲੇਸੌ ਨਿਹਾਲ ਸਤਿ ਸ੍ਰੀ ਅਕਾਲ” ਦੇ ਜੈਕਾਰੈ ਲਾ ਰਹੇ ਸਨ ਅਤੇ ਸੂਬਾ ਬਜੀਰ ਖਾਨ ਦਾ ਮੂੰਹ ਚਿੜਾ ਰਹੇ ਸਨ।ਸਿੱਖ ਕੌਂਮ ਦੇ ਪਹਿਲੇ ਬਾਦਸਾਹ ਅਤੇ ਉਸ ਦੇ ਸੱਤ ਸੌਚਾਲੀ ਸਿੱਘਾਂ ਸਮੇਤ ਸ਼ਹੀਦ ਹੋਣ ਤੋ ਬਾਅਦ ਸਿੱਖ ਕੌਂਮ ਖਤਮ ਨਹੀ ਹੋਈ ਬਲਕਿ,ਹੋਰ ਹੌਸਲੇ ਨਾਲ ਲੜਦੀ ਅਫਗਾਨੀ ਧਾੜਵੀਆਂ ਨਾਲ ਲੋਹਾ ਲੈਂਦੀ ਫਿਰ ਮੁੜ ਕੇਇੱਕ ਵਿਸ਼ਾਲ ਖਾਲਸਾ ਰਾਜ ਦੀ ਮਾਲਕ ਬਣ ਜਾਂਦੀ ਹੈ,ਜਿਸ ਦੀ ਮਿਸ਼ਾਲ ਵੀ ਦੁਨੀਆਂ ਵਿੱਚ ਮਿਲਣੀ ਬੇਹੱਦ ਮੁਸ਼ਕਲ ਹੈ।ਇਹ ਜਿੱਤਾਂ ਦਾ ਸਫਰ ਚਮਕੌਰ ਦੀ ਕੱਚੀਗੜੀ ਅਤੇ ਸਰਹਿੰਦ ਦੀ ਦਿਵਾਰ ਤੋ ਸ਼ੁਰੂ ਹੋ ਕੇ ਖਾਲਸਾ ਰਾਜ ਤੱਕ ਲਗਾਤਾਰ ਚੱਲਦਾ ਰਿਹਾ,ਪਰ ਜਿਉਂ ਹੀ ਖਾਲਸਾ ਰਾਜ ਦਾ ਸੂਰਜ ਅਸਤ ਹੋਇਆ ਤਾਂ ਮੁੜਕੇਸਿੱਖਾਂ ਵਿੱਚ ਕਦੇ ਅਪਣੀ ਬਾਦਸਾਹਤ ਪਰਾਪਤੀ ਦੀ ਤਾਂਘ ਨੇ ਅੰਗੜਾਈ ਨਹੀ ਭਰੀ,ਜਿਸ ਦਾ ਕਾਰਨ ਹੈ ਸਿੱਖ ਕੌਂਮ ਦਾ ਅਪਣੇ ਸ਼ਾਨਾਂਮੱਤੇ ਇਤਿਹਾਸ ਤੋ ਪੂਰੀ ਤਰਾਂਜਾਣੂ ਨਾ ਹੋ ਸਕਣਾ ਅਤੇ ਗੌਰਵਮਈ  ਸਿੱਖ ਇਤਿਹਾਸ ਨਾਲ ਕੀਤੀ ਜਾ ਰਹੀ ਛੇੜਛਾੜ ਤੋ ਅਣਜਾਣ ਹੋਣਾ,ਜਿਸ ਕਰਕੇ ਜਿੱਥੇ ਕੌਂਮ ਲੰਮਾ ਸਮਾ ਪਹਿਲਾਂ ਵੀ ਭੰਬਲਭੂਸੇਵਿੱਚ ਰਹੀ ਹੈ,ਓਥੇ ਅਜੋਕੇ ਸਮੇ ਵਿੱਚ ਵੀ ਸਿੱਖਾਂ ਨੂੰ ਸਿੱਖੀ ਤੋ ਦੂਰ ਕਰਨ ਦੇ ਯਤਨ ਲਗਾਤਾਰ ਹੋ ਰਹੇ ਹਨ,ਜਿੰਨਾਂ ਤੋ ਸੁਚੇਤ ਹੋਣ ਦੀ ਲੋੜ ਹੈ।ਸੋ ਜਦੋ ਸਿੱਖ ਮਨਾਂ ਵਿੱਚਅਪਣੇ ਸੁਨਹਿਰੀ ਇਤਿਹਾਸ ਨੂੰ ਪੜ੍ਹਨ ਵਾਚਣ ਅਤੇ ਮਹਿਸੂਸ ਕਰਨ ਦੀ ਤਾਂਘ ਜਨਮ ਲਵੇਗੀ,ਤਾਂ ਅਪਣੇ ਸਿਧਾਂਤ ਦੀ ਰਾਖੀ ਕਰਨ ਦੀ ਤੜਪ ਵੀ ਅਪਣੇ ਆਪ ਪੈਦਾਹੋਵੇਗੀ। ਜਦੋ ਕੌਂਮ ਨੇ ਅਪਣੇ ਪੁਰਖਿਆਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਮਨ ਬਣਾ ਲਿਆ,ਫਿਰ ਸਰਹਿੰਦ ਦੀ ਖੂੰਨੀ ਦੀਵਾਰ ਤੋ ਰਾਜ ਤਖਤ ਤੱਕ ਪਹੁੰਚਣ ਦੀਖਾਲਸਾਹੀ ਜੁਗਤ ਵੀ ਸੌਖਿਆਂ ਹੀ ਸਮਝ ਪੈ ਜਾਵੇਗੀ ਅਤੇ ਫਿਰ ਤਖਤੇ ਤੋ ਤਖਤ ਤੱਕ ਜਾਣ ਲੱਗਿਆਂ ਵੀ ਸਮਾ ਨਹੀ ਲੱਗੇਗਾ।ਗੁਰੂ ਸੁਮੱਤ ਬਖਸ਼ੇ।
ਬਘੇਲ ਸਿੰਘ ਧਾਲੀਵਾਲ
99142-58142

“ਗਲੀ ਅਸੀ ਚੰਗੀਆ ਆਚਾਰੀ ਬੁਰੀਆਹ” - ਬਘੇਲ ਸਿੰਘ ਧਾਲੀਵਾਲ

 ਇਹ ਸੱਚ ਹੈ ਕਿ ਔਰਤ ਜਾਤੀ ਨੂੰ ਕਿਸੇ ਵੀ ਧਰਮ ਗ੍ਰੰਥ ਵਿੱਚ ਸਤਿਕਾਰਿਤ ਸਥਾਨ ਨਹੀ ਦਿੱਤਾ ਗਿਆ,ਪ੍ਰੰਤੂ ਸਿੱਖ ਧਰਮ ਹੀ ਇੱਕੋ ਇੱਕ ਅਜਿਹਾ ਧਰਮ ਹੈ ਜਿਸ ਦੇ ਸੰਸਥਾਪਕ,ਮਨੁਖਤਾ ਦੇ ਸੱਚੇ ਰਹਿਬਰ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਔਰਤ ਨੂੰ ਅਤਿ ਸਤਿਕਾਰਿਤ ਸਬਦਾਂ ਨਾਲ ਨਿਵਾਜਿਆ ਗਿਆ ਹੈ।ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਉਹਨਾਂ ਦੀ ਬਾਣੀ ਦੇ ਬੋਲ :-
“ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ”
ਹਰ ਸਮੇ ਗੁਰਸਿੱਖ ਨੂੰ ਔਰਤ ਜਾਤੀ ਦੇ ਸਤਿਕਾਰ ਪ੍ਰਤੀ ਸੁਚੇਤ ਰੱਖਦੇ ਹਨ।ਪ੍ਰੰਤੂ ਇਸਦੇ ਬਾਵਜੂਦ ਵੀ ਕਈ ਵਾਰ ਅਜਿਹੀਆਂ ਅਣ ਕਿਆਸੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ,ਜਿਹੜੀਆਂ ਕਿਸੇ ਗੁਰਸਿੱਖ ਦਿਖਾਈ ਦੇਣ ਵਾਲੇ ਮਹੱਤਵਪੂਰਨ ਵਿਅਕਤੀ ਦੀ ਜੀਵਨ ਜਾਚ ‘ਤੇ ਵੀ ਸਵਾਲੀਆ ਨਿਸਾਨ ਲਾ ਦਿੰਦੀਆਂ ਹਨ। ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਹਰਜਿੰਦਰ ਸਿੰਘ ਧਾਮੀ ਨੇ ਫੋਨ ਤੇ ਗੱਲਬਾਤ ਕਰਦਿਆਂ ਜਿਸਤਰਾਂ ਦੀ ਭਾਸ਼ਾ ਦਾ ਇਸਤੇਮਾਲ ਬੀਬੀ ਜਗੀਰ ਕੌਰ ਪ੍ਰਤੀ ਕੀਤਾ ਹੈ,ਉਹ ਬੇਹੱਦ ਸ਼ਰਮਨਾਕ ਅਤੇ ਨਿੰਦਣਯੋਗ ਤਾਂ ਹ ਹੀ,ਨਾਲ ਹੀ ਅਜਿਹਾ ਕਰਕੇ ਉਹਨਾਂ ਨੇ ਉਸ ਰੁਤਬੇ ਦਾ ਵੀ ਨਿਰਾਦਰ ਕੀਤਾ ਹੈ,ਜਿਸ ਰੁਤਬੇ ਦੇ ਫਰਜ਼ ਹੀ ਸਿੱਖੀ ਸਿਧਾਂਤਾਂ ਦੀ ਰਾਖੀ ਕਰਨ ਲਈ ਤਹਿ ਕੀਤੇ ਗਏ ਸਨ।ਉਹਨਾਂ ਦੀ ਗਾਲ਼ੀ ਗਲ਼ੋਚ ਵਾਲੀ ਭਾਸ਼ਾ ਨੇ ਇਹ ਸੋਚਣ ਲਈ ਵੀ ਮਜਬੂਰ ਕਰ ਦਿੱਤਾ ਹੈ ਕਿ ਉਪਰੋਂ ਬੀਬੇ ਬੰਦਿਆਂ ਦੇ ਅੰਦਰ ਕਿਸਤਰਾਂ ਦੇ ਸੈਤਾਨ ਬੈਠੇ ਹੋਏ ਹਨ।ਵੈਸੇ ਤਾਂ ਇਹ ਆਮ ਤੌਰ ਤੇ ਹੀ ਦੇਖਿਆ ਜਾਂਦਾ ਹੈ ਕਿ ਆਪਣੇ ਆਪ ਨੂੰ ਬੜੇ ਭਲੇਮਾਣਸ ਦੱਸਣ ਅਤੇ ਦਿਖਾਈ ਦੇਣ ਵਾਲੇ ਵਿਅਕਤੀ ਅਮਲਾਂ ਵਿੱਚ ਅਕਸਰ ਹੀ ਉਹ ਨਹੀ ਹੁੰਦੇ,ਜਿਹੋ ਜਿਹੇ ਉਹ ਬਾਹਰੀ ਤੌਰ ਤੇ ਦਿਖਾਈ ਦਿੰਦੇ ਹਨ। ਇੱਕ ਸਤਿਕਾਰਿਤ ਅਤੇ ਸਿਰਮੌਰ ਧਾਰਮਿਕ ਸੰਸਥਾ ਦੇ ਮੁਖੀ ਵੱਲੋਂ ਜਦੋਂ ਅਜਿਹੇ ਗੈਰ ਇਖਲਾਕੀ ਵਰਤਾਰੇ ਦੀ ਸਿਰਜਣਾ ਦਾ ਪਰਵਚਨ ਸਿਰਜਿਆ ਜਾਂਦਾ ਹੈ ਤਾਂ ਸਮੁੱਚੀ ਕੌਂਮ ਲਈ ਅਜਿਹਾ ਸਮਾ ਬੇਹੱਦ ਨਮੋਸ਼ੀ ਵਾਲਾ ਹੁੰਦਾ ਹੈ। ਕਹਿਣੀ ਤੇ ਕਰਨੀ ਦਾ ਅੰਤਰ ਕਿਸੇ ਖਾਸ ਮੌਕਿਆਂ ਤੇ ਹੀ ਪ੍ਰਗਟ ਹੁੰਦਾ ਹੈ,ਜਿਸਤਰਾਂ ਬੀਤੇ ਦਿਨੀ ਜਦੋ ਸ੍ਰ ਸੁਖਬੀਰ ਸਿੰਘ ਬਾਦਲ ਤੇ ਭਾਈ ਨਰੈਣ ਸਿੰਘ ਚੌੜੇ ਵੱਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ,ਤਾਂ ਇੱਕਦਮ ਸੇਵਾ ਭਾਵਨਾ ਵਿੱਚ ਲਵਰੇਜ ਅਤੇ ਨਿਮਾਣੇ ਨਿਤਾਣੇ ਦਿਖਾਈ ਦੇ ਰਹੇ ਸਿੱਖਾਂ ਦੀ ਅਸਲੀਅਤ ਜੱਗ ਜਾਹਰ ਹੋ ਗਈ,ਜਿਹੜੀ ਅੱਜਤੱਕ ਵੀ ਸ਼ੋਸ਼ਲ ਮੀਡੀਏ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਕਰਨ ਵਾਲਿਆਂ ਦੇ ਰੂਪ ਵਿੱਚ ਦੇਖੀ ਜਾ ਸਕਦੀ ਹੈ। ਇਹ ਵੀ ਮਾਮਲਾ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਸਾਥੀ ਅਕਾਲੀਆਂ ਨਾਲ ਜੁੜਿਆ ਹੋਇਆ ਹੋਣ ਕਰਕੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਐਨੇ ਤੈਸ ਵਿੱਚ ਅ ਗਏ ਕਿ ਉਹਨਾਂ ਨੇ ਔਰਤ ਜਾਤ ਪ੍ਰਤੀ ਅਜਿਹੀ ਅਤਿ ਘਟੀਆ ਅਤੇ ਨੀਵੇਂ ਦਰਜੇ ਦੀ ਭਾਸ਼ਾ ਦਾ ਇਸਤੇਮਾਲ ਕੀਤਾ,ਜਿਹੜੀ ਇੱਕ ਧਾਰਮਿਕ ਖੇਤਰ ਦੇ ਵਿਅਕਤੀ ਨੂੰ ਬਿਲਕੁਲ ਵੀ ਸੋਭਾ ਨਹੀ ਦਿੰਦੀ। ਹਰਜਿੰਦਰ ਸਿੰਘ ਧਾਮੀ ਦੀ ਗੈਰ ਇਖਲਾਕੀ ਹਰਕਤ ਨੂੰ ਦੇਖ ਸੁਣਕੇ ਆਮ ਸਿੱਖ ਦੇ ਜਿਹਨ ਵਿੱਚ ਇਹ ਖਿਆਲ ਵੀ ਜਰੂਰ ਆਇਆ ਹੋਵੇਗਾ ਕਿ ਗੁਰਦੁਆਰਾ ਪ੍ਰਬੰਧ ਨੂੰ ਸਹੀ ਹੱਥਾਂ ਵਿੱਚ ਦੇਣ ਦੀ ਜਰੂਰਤ ਹੈ।ਇਹ ਸਿੱਖਾਂ ਦੇ ਅਵੇਸਲੇਪਣ ਦਾ ਨਤੀਜਾ ਹੈ ਕਿ ਗੁਰਦੁਆਰਾ ਪ੍ਰਬੰਧ ਨੂੰ ਚਲਾਉਣ ਦੀ ਜੁੰਮੇਵਾਰੀ ਉਹਨਾਂ ਲੋਕਾਂ ਦੇ ਹੱਥ ਦੇ ਦਿੱਤੀ ਹੋਈ ਹੈ,ਜਿਹੜੇ ਗੁਰਸਿੱਖ ਦਿਖਾਈ ਦੇਣ ਦੇ ਬਾਵਜੂਦ ਵੀ ਗੁਰਸਿੱਖੀ ਜੀਵਨ ਤੋ ਕੋਹਾਂ ਦੂਰ ਹਨ।ਹੁਣ ਤੱਕ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਭ੍ਰਿਸ਼ਟ ਕਿਰਦਾਰ ਬਾਰੇ ਤਾਂ ਲੋਕ ਜਾਣਦੇ ਸਨ,ਉਹਨਾਂ ਦੇ ਵੋਟ ਪਾਉਣ ਲਈ ਜਮੀਰਾਂ ਵੇਚਣ ਦੀਆਂ ਗੱਲਾਂ ਵੀ ਜੱਗ ਜਾਹਰ  ਹੁੰਦੀਆਂ ਰਹਿੰਦੀਆਂ ਹਨ,ਪਿਛਲੇ ਮਹੀਨੇ ਹੋਈ ਪ੍ਰਧਾਨਗੀ ਦੀ ਚੋਣ ਵਿੱਚ ਜਿਸਤਰਾਂ ਆਪਣੀ ਵੋਟ ਦਾ ਮੁੱਲ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਵੱਟਿਆ ਗਿਆ,ਉਹ ਕਿਸੇ ਤੋ ਲੁਕਿਆ ਛੁਪਿਆ ਨਹੀ ਰਿਹਾ।ਉਸ ਸਮੇ ਵੀ ਕਈ ਸਿਧਾਤਾਂ ਦਾ ਰੌਲਾ ਪਾਉਣ ਵਾਲੇ ਮਹਾਂ ਪੁਰਸ਼ਾਂ ਨੇ ਜਿਸਤਰਾਂ ਸ਼ਰਮ ਦੀ ਲੋਈ ਉਤਾਰਕੇ ਦੋਵਾਂ ਪਾਸਿਆਂ ਤੋ ਮੁੱਲ ਵੱਟਿਆ ,ਉਹ ਵੀ ਲੁਕਿਆ ਨਹੀ ਰਹਿ ਸਕਿਆ,ਪਰ ਜਿਸਤਰਾਂ ਦੀ ਅਸ਼ਲੀਲ ਭਾਸ਼ਾ ਇਸ ਮਹਾਂਨ ਸੰਸਥਾ ਦੇ ਸਭ ਤੋ ਉੱਚੇ ਅਹੁਦੇ ਤੇ ਬੈਠੇ ਵਿਅਕਤੀ ਵੱਲੋਂ ਵਰਤੀ ਗਈ,ਅਜਿਹਾ ਵਰਤਾਰਾ ਜਨਤਕ ਤੌਰ ਤੇ ਪਹਿਲਾਂ ਕਦੀ ਸਾਹਮਣੇ ਨਹੀ ਆਇਆ। ਉਹਨਾਂ ਵੱਲੋਂ ਔਰਤ ਜਾਤੀ ਨੂੰ ਜਲੀਲ ਕਰਨਾ ਇਸ ਵੱਡੇ ਰੁਤਬੇ ਦੀ ਤੌਹੀਨ ਦੇ ਨਾਲ ਨਾਲ ਨਾ-ਕਾਬਲੇ ਬਰਦਾਸਤ ਗੁਨਾਹ ਹੈ,ਜਿਸਦੀ ਸਜ਼ਾ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਖੁਦ ਬ ਖੁਦ ਦੇਣੀ ਬਣਦੀ ਹੈ।ਜਿਸਤਰਾਂ ਮਹਿਲਾ ਕਮਿਸ਼ਨ ਵੱਲੋਂ ਔਰਤ ਪ੍ਰਤੀ ਇਸ ਬਦਤਮੀਜੀ ਦਾ ਖੁਦ ਨੋਟਿਸ ਲੈਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ,ਇਸਤਰਾਂ ਹੀ ਸ੍ਰੀ ਅਕਾਲ ਤਖਤ ਸਹਿਬ ਵੱਲੋਂ ਵੀ ਖੁਦ ਨੋਟਿਸ ਲਿਆ ਜਾਣਾ ਬਣਦਾ ਸੀ,ਪਰ ਅਫਸੋਸ ਨਾਲ ਕਹਿਣਾ ਪੈਦਾ ਹੈ ਕਿ ਸਾਡੇ ਸਿੰਘ ਸਾਹਿਬਾਨਾਂ ਵੱਲੋਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਮਾਮਲੇ ਵਿੱਚ ਨਾਂ ਪਹਿਲਾਂ ਇਸਤਿਹਾਰਾਂ ਵਾਲੇ ਸਪੱਸਟੀਕਰਨ ਦੇ ਮਾਮਲੇ ਨੂੰ ਸੰਜੀਦਗੀ ਨਾਲ ਵਿਚਾਰਿਆ ਗਿਆ ਹੈ ਅਤੇ ਨਾ ਹੀ ਹੁਣ ਬੀਬੀ ਜਗੀਰ ਕੌਰ ਦੇ ਮਾਮਲੇ ਵਿੱਚ ਜਿੰਮੇਵਾਰੀ ਨਿਭਾਉਣੀ ਜਰੂਰੀ ਸਮਝੀ ਗਈ ਹੈ।ਜੇਕਰ ਸਿੰਘ ਸਾਹਿਬਾਨ ਭਾਈ ਨਰੈਣ ਚੌੜਾ ਦੇ ਮਾਮਲੇ ਵਿੱਚ ਬਿਆਨ ਦੇ ਸਕਦੇ ਹਨ,ਫਿਰ ਧਾਮੀ ਦੀ ਲੱਚਰਤਾ ਭਰੀ ਸਬਦਾਵਲੀ ਨੂੰ ਨਜਰਅੰਦਾਜ਼ ਕਿਉਂ ਕੀਤਾ ਗਿਆ ? ਇਹ ਸਵਾਲ ਸਿੱਖ ਮਨਾਂ ਨੂੰ ਬੇਚੈਨ ਕਰ ਰਹੇ ਹਨ।ਜਿਸ ਕੌਂਮ ਦੇ ਸੰਸਥਾਪਕ ਵੱਲੋਂ ਔਰਤਾਂ ਦੇ ਸਤਿਕਾਰ ਦਾ ਹੋਕਾ ਡੰਕੇ ਦੀ ਚੋਟ ਤੇ ਉਸ ਮੌਕੇ ਦਿੱਤਾ ਗਿਆ, ਜਦੋ ਔਰਤ ਦੀ ਹਾਲਤ ਬੇਹੱਦ ਤਰਸਯੋਗ ਸੀ ਅਤੇ ਔਰਤ ਨੂੰ ਪੈਰ ਦੀ ਜੁੱਤੀ ਦੇ ਬਰਾਬਰ ਸਮਝਿਆ ਜਾਂਦਾ ਸੀ ਅਤੇ ਇਸ ਗੁਰੂ ਦੇ ਅਦੇਸ਼ ਨੂੰ ਜਾਗਤ ਜੋਤ ਗੁਰੂ ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗ 473 ਤੇ ਸੁਭਾਏਮਾਨ ਕਰਕੇ ਸਿੱਖਾਂ ਲਈ ਗੁਰੂ ਸਾਹਿਬ ਦੇ ਹੋਕੇ ਨੂੰ ਸਿਧਾਂਤ ਰੂਪ ਵਿੱਚ ਮੰਨਣ ਦੇ ਪਾਬੰਦ ਬਣਾਇਆ ਹੋਵੇ,ਅਤੇ ਔਰਤ ਦੇ ਸਤਿਕਾਰ ਨੂੰ ਬਹਾਲ ਰੱਖਣ ਦੇ ਸਦੀਵੀ ਅਦੇਸ ਗੁਰੂ ਸਾਹਿਬਾਨਾਂ ਵੱਲੋਂ ਦਿੱਤੇ ਗਏ ਹੋਣ,ਜੇਕਰ ਉਸ ਧਰਮ ਦੇ ਸਿੱਧਾਂਤਾਂ ਦੀ ਰਾਖੀ ਕਰਨ ਲਈ ਬਣੀ ਸੰਸਥਾ ਦੇ ਸਭ ਤੋ ਸਭ ਤੋ ਉਪਰਲੇ ਆਹੁਦੇ ਤੇ ਬੈਠਾ ਵਿਅਕਤੀ ਗੁਰੂ ਦੇ ਹੁਕਮਾਂ ਨੂੰ ਮੰਨਣ ਤੋ ਆਕੀ ਹੋ ਜਾਵੇ,ਫਿਰ ਉਸ ਸਤਿਕਾਰਤ ਅਤੇ ਜਿੰਮੇਵਾਰ ਰੁਤਬੇ ਨਾਲ ਘੋਰ ਅਨਿਆ ਹੈ।ਉਹਨਾਂ ਨੂੰ ਇਸ ਰੁਤਬੇ ਤੇ ਬਣੇ ਰਹਿਣ ਦਾ ਕੋਈ ਹੱਕ ਨਹੀ,ਕਿਉਂਕਿ ਉਹ ਨੈਤਿਕ ਤੌਰ ਤੇ ਇਹ ਹੱਕ ਗੁਆ ਚੁੱਕੇ ਹਨ। ਇਹ ਸਵਾਲ ਵੀ ਸਿੰਘ ਸਾਹਿਬਾਨ ਨੂੰ ਸਿੱਖ ਪੰਥ ਵੱਲੋਂ ਪੁੱਛਿਆ ਜਾਣਾ ਬਣਦਾ ਹੈ ਕਿ ਉਪਰੋਕਤ ਦੇ ਸੰਦਰਭ ਵਿੱਚ ਸ੍ਰ ਹਰਜਿੰਦਰ ਸਿੰਘ ਧਾਮੀ ‘ਤੇ ਕਾਰਵਾਈ ਕਿਉਂ ਨਹੀ ਕੀਤੀ ਗਈ।ਕਿੰਨੇ ਚਲਾਕ ਹੁੰਦੇ ਹਨ ਇਸਤਰਾਂ ਦੇ ਧਾਰਮਿਕ ਪਹਿਰਾਵੇ ਵਾਲੇ ਸਿਆਸੀ ਲੋਕ ਜਿਹੜੇ ਆਪਣੀ ਅਸਲੀਅਤ ਸਾਹਮਣੇ ਆਉਂਦਿਆਂ ਹੀ ਭੋਲੇ ਭਾਲੇ ਬੀਬੇ ਬੰਦੇ ਬਣਕੇ ਝੱਟ ਮੁਆਫੀ ਵੀ ਮੰਗ ਜਾਂਦੇ ਹਨ। ਸ੍ਰ ਹਰਜਿੰਦਰ ਸਿੰਘ ਧਾਮੀ ਦੀ ਮੁਆਫੀ ਵਾਲੀ ਭਾਸ਼ਾ ਅਤੇ ਉਕਤ ਪੱਤਰਕਾਰ ਨਾਲ ਹੋਈ ਗੱਲਬਾਤ ਵਾਲੀ ਭਾਸ਼ਾ ਨੂੰ ਸੁਣਕੇ ਉਹਨਾਂ ਦੀ ਸਖਸ਼ੀਅਤ ਪ੍ਰਤੀ ਸ੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਦੀਆਂ ਇਹ ਪੰਗਤੀਆਂ ਕਿ
“ਗਲੀ ਅਸੀ ਚੰਗੀਆ ਆਚਾਰੀ ਬੁਰੀਆਹ||
ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ”||
ਇੰਨ ਬਿੰਨ ਢੁਕਦੀਆਂ ਪਰਤੀਤ ਹੁੰਦੀਆਂ ਹਨ।ਉਹਨਾਂ ਦਾ ਗੁਰਮੁਖ ਰੂਪ ਇਸ ਆਡੀਓ ਜਨਤਕ ਹੋਣ ਤੋ ਬਾਅਦ ਕੋਰਾ ਢਕਵੰਜ ਜਾਪਦਾ ਹੈ।ਮਹਿਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੇ ਬਣੇ ਰਹਿਣ ਲਈ ਉਪਰ ਦੀ ਗਾਤਰੇ ਕਿਰਪਾਨ ਪਾ ਲੈਣ ਨਾਲ ਅੰਦਰਲੇ ਸੈਤਾਨ ਨੂੰ ਮਾਰਿਆ ਨਹੀ ਜਾ ਸਕਦਾ,ਉਹਨੂੰ ਮਾਰਨ ਲਈ ਜੀਵਨ ਜਾਚ ਵਿੱਚ ਸੁਧਾਰਾਂ ਦੀ ਵੀ ਲੋੜ ਹੁੰਦੀ ਹੈ।
ਬਘੇਲ ਸਿੰਘ ਧਾਲੀਵਾਲ
99142-58142

ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਬਨਾਮ ਸਿੱਖ ਸਿਆਸਤ,ਪੰਥ ਅਤੇ ਕਨੂੰਨ - ਬਘੇਲ ਸਿੰਘ ਧਾਲੀਵਾਲ

ਸ੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿੱਪ ਕਟਹਿਰੇ ਵਿੱਚ ਹੈ।ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਲੀਡਰਸ਼ਿੱਪ ਨੇ ਆਖਰ ਆਪਣੇ ‘ਤੇ ਲੰਮੇ ਸਮੇ ਤੋਂ ਲੱਗਦੇ ਆ ਰਹੇ ਸਾਰੇ ਦੋਸ਼ਾਂ,ਗੁਨਾਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ‘ਤੇ ਪੰਜ ਸਿੰਘ ਸਾਹਿਬਾਨਾਂ ਦੇ ਸਾਹਮਣੇ ਜਨਤਕ ਤੌਰ ਤੇ ਮੰਨ ਲਿਆ ਹੈ।ਸਿੰਘ ਸਾਹਿਬਾਨ ਨੇ ਭਾਂਵੇ ਅਕਾਲੀ ਲੀਡਰਸ਼ਿੱਪ ਨੂੰ ਉਹ ਸਜ਼ਾ ਨਹੀ ਦਿੱਤੀ,ਜਿਸ ਦੀ ਸਿੱਖ ਪੰਥ ਮੰਗ ਕਰਦਾ ਆ ਰਿਹਾ ਸੀ,ਪਰ ਜਿੰਨੀ ਵੀ ਸਜ਼ਾ ਦਿੱਤੀ ਉਹਦੇ ਤੇ ਵੀ ਸਿੱਖਾਂ ਨੇ ਸਮੁੱਚੇ ਰੂਪ ਵਿੱਚ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਅਕਾਲੀ  ਦਲ ਦੇ ਬਾਦਲ ਨੂੰ ਇਹ ਸਾਰਾ ਵਿਰਤਾਂਤ ਜਚਿਆ ਨਹੀ। ਉਹਨਾਂ ਲਈ  ਇਹ ਵਰਤਾਰੇ ਨੂੰ ਝੱਲਣਾ ਇਸ ਕਰਕੇ ਵੀ ਬੇਹੱਦ ਔਖਾ ਸੀ,ਕਿਉਂਕਿ ਦਹਾਕਿਆਂ ਵੱਧੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਸਿਆਸੀ ਹਿਤਾਂ ਲਈ ਨਜਾਇਜ ਵਰਤਣ ਵਾਲਿਆਂ ਨੂੰ ਖੁਦ ਇਸ ਰੁਹਾਨੀਅਤ ਦੇ ਦਰ ‘ਤੇ ਕਟਹਿਰੇ ਵਿੱਚ ਖੜਾ ਜੁ ਹੋਣਾ ਪੈ ਰਿਹਾ ਸੀ।ਐਨਾ ਹੀ ਨਹੀ ਬਲਕਿ ਉਹਨਾਂ ਨੂੰ 1997 ਤੋ ਲੈ ਕੇ ਮੌਜੂਦਾ ਸਮੇ ਤੱਕ ਦੇ ਕਤਲਾਂ,ਬੇਅਦਬੀਆਂ ਸਮੇਤ ਤਮਾਮ ਗੁਨਾਹ ਵੀ ਸਵੀਕਾਰ ਕਰਨੇ ਪਏ ਹਨ,ਜਿੰਨਾਂ ਤੋ ਉਪਰੋਕਤ ਆਗੂ ਹੁਣ ਤੱਕ ਝੂਠ ਬੋਲ ਬੋਲ ਕੇ ਮੁਕਰਦੇ ਆਏ ਸਨ।ਇੱਥੋਂ ਤੱਕ ਦਾ ਇਹ ਵਰਤਾਰਾ ਸਿੱਖ ਪੰਥ ਨੂੰ ਤਸੱਲੀ ਦੇਣ ਵਾਲਾ ਰਿਹਾ,ਪਰ ਜਿਉਂ ਹੀ ਇਹਦੇ ਦਰਮਿਆਨ ਭਾਈ ਨਰੈਣ  ਸਿੰਘ ਚੌੜੇ ਵਾਲਾ ਵਿਰਤਾਂਤ ਆ ਗਿਆ,ਉਹਨੇ ਸਾਰਾ ਪਾਸਾ ਹੀ ਪਲਟ ਗਿਆ, ਸਾਰੇ ਪਰਦੇ ਉਤਾਰ ਦਿੱਤੇ।।ਸ੍ਰੀ ਅਕਾਲ ਤਖਤ ਸਾਹਿਬ ਦੇ ਦੋਸ਼ੀਆਂ ਦੀ ਨਿਮਾਣੇ ਸਿੱਖਾਂ ਵਾਲੀ ਆਮ ਸਿੱਖਾਂ ਦੇ ਮਨਾਂ ਚ ਬਣੀ ਧਾਰਨਾ ਕੱਚੇ ਕੱਚ ਵਾਂਗ ਟੁੱਟਦੀ ਪਰਤੀਤ ਹੋਈ। ਨਰੈਣ ਸਿੰਘ ਚੌੜਾ ਦੀ ਜਜ਼ਬਾਤੀ ਕਾਰਵਾਈ ਨੂੰ ਆਪਾਂ ਵੀ ਇਸ ਕਰਕੇ ਗਲਤ ਕਿਹਾ ਸੀ ਕਿ ਇਹ ਕਾਰਵਾਈ ਨਾਲ ਸਾਡੀ ਸਰਬ ਉੱਚ ਸੰਸਥਾ ਦੇ ਵਕਾਰ ਨੂੰ ਢਾਹ ਲੱਗਦੀ ਹੈ,ਹਰ ਪਾਸੇ ਤੋ ਭਾਈ ਨਰੈਣ ਸਿੰਘ ਚੌੜੇ ਦੀ ਇਸ ਕਾਰਵਾਈ ਦੀ ਨਿਖੇਧੀ ਹੋਈ ਸੀ,ਪਰ ਗੁਨਾਹਗਾਰਾਂ ਦੀ ਮਦਦਗਾਰ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁੱਝ ਮੈਬਰਾਂ ਵੱਲੋਂ ਭਾਈ ਚੌੜਾ ਨੂੰ ਪੰਥ ਚੋਂ ਛੇਕਣ ਦਾ ਮੰਗ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਸ ਲਈ ਦਿੱਤਾ ਗਿਆ ਕਿ ਉਹਨੇ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਈ,ਪਰ ਉਹਨਾਂ ਨੇ ਇਸ ਸਿਫ਼ਤੀ ਦੇ ਘਰ ਅੰਦਰ ਹੀ ਭਾਈ ਚੌੜਾ ਦੀ ਪੁਲਿਸ ਕਸਟਡੀ ਵਿੱਚ ਪਿੱਛੋਂ ਦਸਤਾਰ ਉਤਾਰਨ ਵਾਲੇ ਨੂੰ ਪੰਥ ਚੋਂ ਛੇਕਣ ਦੀ ਕੋਈ ਮੰਗ ਨਹੀਂ ਕੀਤੀ,ਜਦੋਂਕਿ ਸਿੱਖ ਦੀ ਦਸਤਾਰ ਉਤਾਰਨ ਦਾ ਗੁਨਾਹ ਅਤੀ ਘਿਨਾਉਣਾ ਅਤੇ ਨਾ ਕਾਬਲੇ ਬਰਦਾਸਤ ਹੈ।ਸਿੱਖ ਦੀ ਦਸਤਾਰ ਨੂੰ ਕੋਈ ਹੱਥ ਪਾਵੇ ਤਾਂ ਪੰਥ ਬਰਦਾਸਤ ਨਹੀ ਕਰਦਾ,ਪਰ ਇੱਥੇ ਸਿੱਖ ਦੀ ਦਸਤਾਰ ਉਤਾਰਨ ਵਾਲਾ ਵੀ ਸਿੱਖ ਹੈ। ਏਥੇ ਹੀ ਬੱਸ ਨਹੀ ਅਕਾਲੀ ਦਲ ਬਾਦਲ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਇਸ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ,ਕਿਉਂਕਿ ਉਹ ਸਮਝਦੇ ਹਨ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਪੰਜ ਸਿੰਘ ਸਾਹਿਬਾਨ ਵਿੱਚ ਸ਼ਾਮਲ ਨਾ ਹੁੰਦੇ,ਭਾਵ ਕਿ ਉਹ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨਾਂ ਹੁੰਦੇ ਤਾਂ ਸਾਇਦ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਲੀਡਰਸ਼ਿੱਪ ਇਸਤਰਾਂ ਕਟਹਿਰੇ ਵਿੱਚ ਖੜੀ ਨਹੀ ਸੀ ਹੋਣੀ,ਜਿਸਤਰਾਂ ਦੇ ਗੁਨਾਹਾਂ ਦਾ ਸਾਹਮਣਾ ਉਹਨਾਂ ਨੂੰ ਹੁਣ ਕਰਨਾ ਪੈ ਰਿਹਾ ਹੈ,ਇਹਨਾਂ ਦੀ ਸਜ਼ਾ ਵੀ ਨਹੀ ਸੀ ਭੁਗਤਣੀ ਪੈਣੀ,ਇਸ ਲਈ ਜਿੱਥੇ ਸਾਰਾ ਜੋਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਾਨਸਿਕ ਤੌਰ ਤੇ ਪਰੇਸਾਨ ਕਰਨ  ਲਈ ਲਾਇਆ ਜਾ ਰਿਹਾ ਹੈ,ਉਸ ਤੋ ਵੀ ਜਿਆਦਾ ਤਰਲੋਮੱਛੀ ਉਹਨਾਂ ਤੋ ਤਖਤ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਖੋਹਣ ਲਈ ਵੀ ਹੁੰਦੇ ਦਿਖਾਈ ਦੇ ਰਹੇ ਹਨ।ਗੁਨਾਹਾਂ ਦੇ ਬੋਝ ਹੇਠਾਂ ਦੱਬੇ ਬਾਦਲਾਂ ਦੀ ਚਾਪਲੂਸੀ ਕਰਨ ਵਾਲਿਆਂ ਨੇ ਦਰਸਾ ਦਿੱਤਾ ਹੈ ਕਿ ਅਕਾਲੀ ਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਵਾਹ ਕਰਨ ਦੀ ਆਦਤ ਨਹੀਂ ਹੈ।ਇਹ ਚਿੱਟੇ ਦਿਨ ਵਰਗਾ ਸੱਚ ਹੈ ਕਿ ਭਾਈ ਨਰੈਣ ਸਿੰਘ ਚੌੜੇ ਦੇ ਪਿਸਟਲ ਦੇ ਫਾਇਰ ਨਾਲ ਬੇਸ਼ੱਕ ਕਿਸੇ ਦਾ ਜਾਨੀ ਨੁਕਸਾਨ ਨਹੀ ਹੋਇਆ ,ਪਰ ਅਕਾਲੀਆਂ ਨੂੰ ਚੁਰਾਹੇ ਵਿੱਚ ਨੰਗਾ ਜਰੂਰ ਕਰ ਗਿਆ।ਨਿਮਾਣੇ ਸਿੱਖਾਂ ਦੇ ਭੇਖ ਵਿਚਲੇ ਅਕਾਲੀਆਂ ਨੇ ਝੱਟ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ।ਨਰੈਣ ਸਿੰਘ ਚੌੜੇ ਦੀ ਪਿੱਛੋ ਆਕੇ ਦਸਤਾਰ ਉਤਾਰਨ ਦਾ ਵਿਰਤਾਂਤ ਦਾਗੀ ਅਕਾਲੀਆਂ ਦੀ ਸਿੱਖ ਵਿਰੋਧੀ ਸੋਚ ਨੂੰ ਸਪੱਸਟ ਕਰਦਾ ਹੈ,ਕਿਉਂਕਿ ਜਿੰਨਾਂ ਨੇ ਰਾਜ ਭਾਗ ਮਾਨਣ ਖਾਤਰ ਸਿੱਖੀ ਸਿਧਾਂਤਾਂ ਨੂੰ ਮਲ਼ੀਆਮੇਟ ਕਰਨ ਦਾ ਸੌਦਾ ਕੀਤਾ ਹੋਵੇ,ਉਹਨਾਂ ਲਈ ਦਸਤਾਰ ਕੀ ਮਾਇਨੇ ਰੱਖਦੀ ਹੈ।ਜਿਹੜੀ ਅਕਾਲੀ ਲੀਡਰਸ਼ਿੱਪ ਨਿਰਦੋਸ ਸਿੱਖਾਂ ਦੇ ਕਾਤਲ,ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇ ਅਦਬੀਆਂ ਦੇ ਦੋਸ਼ੀ,ਸਿਰਸੇ ਵਾਲੇ ਸਾਧ ਨੂੰ ਮੁਆਫੀ ਦਿਵਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਸਰਬ ਉੱਚ ਅਤੇ ਸਰਬ ਸ਼੍ਰੇਸਟ ਸੰਸਥਾ ਦਾ ਦੁਰ ਉਪਯੋਗ ਕਰਨ ਅਤੇ ਸਿੱਖ ਨੌਜਵਾਨਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਉੱਚ ਆਹੁਦੇ ਦੇਕੇ ਨਿਵਾਜਣ ਵਾਲੇ ਪਰਿਵਾਰ ਨੂੰ ਆਪਣਾ ਰਹਿਬਰ ਸਮਝਦੀ ਹੋਵੇ,  ਜਿੰਨ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੱਡਾ ਇੱਕ ਪਰਿਵਾਰ ਨੂੰ ਸਮਝ ਲਿਆ ਹੋਵੇ,ਉਹਨਾਂ ਤੋ ਸਿੱਖੀ ਸਿਧਾਂਤਾਂ ਨੂੰ ਸੁਰੱਖਿਅਤ ਰੱਖਣ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ।।ਇਹੋ ਕਾਰਨ ਹੈ ਕਿ ਉਹਨਾਂ ਨੇ ਸਿੱਖੀ ਸਿਧਾਂਤਾਂ ਅਤੇ ਸਰਬ ਉੱਚ ਸੰਸਥਾ ਦੀ ਪ੍ਰਵਾਹ ਕੀਤੇ ਬਗੈਰ ਨਿਸਾਨੇ ਸੇਧਣੇ ਸੁਰੂ ਕਰ ਦਿੱਤੇ ਹਨ।ਕਿਸੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲ,ਕਿਸੇ ਨੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੱਲ,ਪਰ ਇਹ ਕਿਸੇ ਨੇ ਵੀ ਨਹੀ ਸੋਚਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੋ ਦਿੱਤੇ ਹੁਕਮਾਂ ਦਾ ਪਾਲਣ ਕਰਨਾ ਹੈ।ਸਿੰਘ ਸਾਹਿਬਾਨ ਦੇ ਵੱਲੋਂ ਅਕਾਲੀ ਦਲ ਦੇ ਪ੍ਰਧਾਨ  ਦਾ ਅਸਤੀਫਾ ਤਿੰਨ ਦਿਨ ਦੇ ਅੰਦਰ ਅੰਦਰ ਮਨਜੂਰ ਕਰਨ ਲਈ ਕਿਹਾ ਗਿਆ ਸੀ,ਪਰ ਅਕਾਲੀ ਦਲ ਦੀ ਅਧਾਰਹੀਣ ਲੀਡਰਸ਼ਿੱਪ ਨੇ ਇਸ ਹੁਕਮ ਦੀ  ਪ੍ਰਵਾਹ ਨਹੀ ਕੀਤੀ।ਭਾਵ ਅਵੱਗਿਆ ਕੀਤੀ।ਅਕਾਲੀ ਦਲ ਦੀ ਨਵੀਂ ਭਰਤੀ ਲਈ ਇੱਕ ਕਮੇਟੀ ਦਾ ਗਠਨ ਵੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤਾ ਗਿਆ ਸੀ।ਇਸਦੇ ਬਾਵਜੂਦ ਕਿ ਉਹ ਕਮੇਟੀ ਵੀ ਅਕਾਲੀ ਦਲ ਦੇ ਦੋਵਾਂ ਧੜਿਆਂ ਦੀ ਹੀ ਬਣਾਈ ਗਈ ਜਿਸ ਵਿੱਚ ਬਾਕੀ ਪੰਥਕ ਧਿਰਾਂ ਨੂੰ ਸਾਮਲ ਨਹੀ ਸੀ ਕੀਤਾ ਗਿਆ,ਫਿਰ ਵੀ ਅਕਾਲੀ ਦਲ ਵਾਲਿਆਂ ਨੇ ਪੰਜ ਸਿੰਘ ਸਾਹਿਬਾਨ ਦੇ ਹੁਕਮਾਂ ਦੀ ਪਾਲਣਾ ਨਹੀ ਕੀਤੀ।ਪੰਜ ਸਿੰਘ ਸਾਹਿਬਾਨ ਨੂੰ ਅਸਤੀਫੇ ਪਰਵਾਂਨ ਕਰਨ ਲਈ ਦਿੱਤਾ ਸਮਾ ਵੀ ਤਿੰਨ ਦਿਨ ਤੋ ਵਧਾਂ ਕੇ 20 ਦਿਨ ਕਰ ਦਿੱਤਾ ਗਿਆ,ਪਰ ਇੰਜ ਜਾਪਦਾ ਹੈ ਕਿ ਅਕਾਲੀ ਦਲ ਵਾਲੇ ਇਹਨਾਂ ਵੀਹਾਂ ਦਿਨਾਂ ਵਿੱਚ ਜਰੂਰ ਕੋਈ ਅਜਿਹੀ ਬਿਉਂਤ ਬਨਾਉਣਗੇ,ਜਿਸ ਨਾਲ ਪੁਰਾਣੀ ਲੀਡਰਸ਼ਿੱਪ ਨੂੰ ਹੀ ਜਿਉਂਦਾ ਕੀਤਾ ਜਾ ਸਕੇ।ਹੁਣ ਇੱਕ ਹੋਰ ਕਨੂੰਨੀ ਪੇਚੀਦਗੀ ਦਾ ਹੋ ਹੱਲਾ ਵੀ ਵੱਡੀ ਪੱਧਰ ਤੇ ਸੁਰੂ ਹੋ ਗਿਆ ਹੈ,ਉਹ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਉਹ ਕਮੇਟੀ,ਜਿਹੜੀ ਪੁਰਾਣੀ ਲੀਡਰਸ਼ਿੱਪ ਨੂੰ ਨਕਾਰ ਕੇ ਨਵੀਂ ਭਰਤੀ ਅਤੇ ਪਾਰਟੀ ਪ੍ਰਧਾਨ ਦੀ ਨਵੀਂ ਚੋਣ ਲਈ ਬਣਾਈ ਗਈ ਸੀ।ਉਸ ਸਬੰਧੀ  ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਵੀ ਬਿਆਨ ਅਖਬਾਰਾਂ ਵਿੱਚ ਛਪਿਆ ਹੈ ਕਿ ਸਿੰਘ ਸਾਹਿਬਾਨ ਨੂੰ ਵੀ ਇਸ ਕਨੂੰਨੀ ਪੇਚੀਦਗੀ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ,ਜਿਸ ਲਈ ਸਿੰਘ ਸਾਹਿਬਾਨ ਨੇ ਲਿਖਤੀ ਜਵਾਬ ਮੰਗਿਆ ਹੈ,ਪਰ ਸੋਚਣ ਵਾਲੀ ਗੱਲ ਇਹ ਹੈ ਕਿ ਲਿਖਤੀ ਜਵਾਬ ਦੇਣ ਤੋ ਬਾਅਦ ਕੀ ਸਿੰਘ ਸਾਹਿਬਾਨ ਅਪਣੇ ਫੈਸਲੇ ਨੂੰ ਬਦਲ ਸਕਦੇ ਹਨ ? ਕੀ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਸਰਬ ਉੱਚ ਸੰਸਥਾ ਜਿਹੜੀ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਦੁਨਿਆਵੀ ਸੱਤਾ ਨੂੰ ਰੱਦ ਕਰਕੇ ਸਿੱਖਾਂ ਦੀ ਅਜਾਦ ਪ੍ਰਭੂਸੱਤਾ ਦੇ ਪਰਤੀਕ ਵਜੋ ਖੜੀ ਕੀਤਾ ਗਈ ਸੀ,ਉਹ ਮਹਾਂਨ ਸੰਸਥਾ ਕਿਸੇ ਦੁਨਿਆਵੀ ਚੋਣ ਕਮਿਸ਼ਨ ਦੇ ਮੁਥਾਜ ਹੋ ਸਕਦੀ ਹੈ ? ਕੀ ਇਹ ਸਾਰਾ ਵਿਰਤਾਂਤ ਇਸ ਸੰਸਥਾ ਦੇ ਮੁੜ ਉੱਚੇ ਹੋਏ ਵਕਾਰ ਨੂੰ ਢਾਹ ਲਾਉਣ ਲਈ ਤਾਂ ਨਹੀ ਸਿਰਜਿਆ ਜਾ ਰਿਹਾ ? ਇਹਨਾਂ ਤੇ ਗੌਰ ਕਰਨ ਦੀ ਲੋੜ ਹੈ।ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਫਰਜ ਤਾਂ  ਇਹ ਬਣਦਾ ਸੀ ਕਿ ਉਹ ਭਾਰਤੀ ਚੋਣ ਕਮਿਸ਼ਨ ਨੂੰ ਇਹ ਲਿਖਤੀ ਜਵਾਬ ਦਿੰਦੇ ਕਿ ਗੁਰੂ ਸਾਹਿਬਾਨ ਦੇ ਅਦੇਸ਼ਾਂ ਮੁਤਾਬਿਕ ਸਿੱਖਾਂ ਦੀ ਸਿਆਸਤ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਾਹਿਤ ਹੀ ਹੁੰਦੀ ਹੈ।ਸਿੱਖਾਂ ਦੀ ਸਿਆਸਤ ਨੂੰ ਸਾਡੇ ਛੇਵੇਂ ਪਾਤਸ਼ਾਹ ਨੇ ਧਰਮ ਦੇ ਕੁੰਡੇ ਅਧੀਨ ਰੱਖਿਆ ਹੈ,ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆਏ ਹੁਕਮਾਂ ਮੁਤਾਬਿਕ ਸਿਆਸਤ ਕਰਨੀ ਹਰ ਸਿੱਖ ਦਾ ਨੈਤਿਕ ਫਰਜ ਹੈ,ਜਿਸਨੂੰ ਨਜ਼ਰ ਅੰਦਾਜ਼ ਨਹੀ ਕੀਤਾ ਜਾ ਸਕਦਾ।,ਪਰ ਸਾਡੇ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਪ੍ਰਧਾਨ ਤਾਂ ਚੋਣ ਕਮਿਸ਼ਨ ਨੂੰ ਜਵਾਬ ਦੇਣ ਦੀ ਬਜਾਏ ਸਿੰਘ ਸਾਹਿਬਾਨ ਨੂੰ ਚੋਣ ਕਮਿਸ਼ਨ ਦਾ ਡਰ ਦਿਖਾ ਰਹੇ ਹਨ।ਇਸ ਤੋ ਸਾਫ ਜਾਹਰ ਹੈ ਕਿ ਸਿੱਖਾਂ ਦੀ ਮੌਜੂਦਾ ਲੀਡਰਸ਼ਿੱਪ ਨਹੀ ਚਾਹੁੰਦੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਕਤ ਸਿੱਖ ਸਿਆਸਤ ਨੂੰ ਪ੍ਰਭਾਵਤ ਕਰੇ,ਕਿਉਂਕਿ ਭਾਰਤੀ ਸਟੇਟ ਨਾਲ ਸਾਂਝ ਭਿਆਲੀ ਰੱਖਕੇ ਸਿੱਖੀ ਸਿਧਾਂਤਾਂ ਦੀ ਰੌਸ਼ਨੀ ਵਿੱਚ ਸਿਆਸਤ ਕੀਤੀ ਹੀ ਨਹੀ ਜਾ ਸਕਦੀ।ਇਸ ਕਰਕੇ ਸਮੁੱਚੇ ਸਿੱਖ ਪੰਥ ਨੂੰ ਚਾਹੀਦਾ ਹੈ ਕਿ ਸਿੰਘ ਸਾਹਿਬਾਨ ਨੂੰ ਸੁਝਾਅ ਦੇਣ  ਦੀ ਬਜਾਏ ਭਾਰਤੀ ਤੰਤਰ ਨੂੰ ਇਹ ਦੱਸਿਆ ਜਾਵੇ ਕਿ ਸਿੱਖ ਸਿਧਾਂਤ ਕੀ ਹਨ।ਸਿੱਖਾ ਦੀ ਰਾਜਨੀਤੀ ਕਿਵੇਂ ਦੀ ਹੋਵੇਗੀ।ਰਾਜਨੀਤੀ ‘ਤੇ ਧਰਮ ਦੇ ਕੁੰਡੇ ਵਾਲੇ ਸਿਧਾਂਤ ਦੀ ਵਿਆਖਿਆ ਹਰ ਸਿੱਖ ਨੂੰ ਖੁਦ ਨੂੰ ਜਾਨਣੀ ਅਤੇ ਅੱਗੇ ਦੱਸਣੀ ਹੋਵੇਗੀ।ਇਹ ਸਿੱਖਾਂ ਲਈ ਬਹੁਤ ਹੀ ਦਰਦ ਭਰੇ ਅਹਿਸਾਸ ਵਾਲਾ ਵਿਰਤਾਂਤ ਹੈ ਕਿ ਸਾਡੀਆਂ ਸੰਸਥਾਵਾਂ ਤੇ ਕਾਬਜ ਲੋਕ ਇਸ ਕਾਬਲ  ਨਹੀ ਰਹੇ ਕਿ ਉਹ ਆਪਣੇ ਸਿਧਾਂਤਾਂ ਦੀ ਗੱਲ ਦ੍ਰਿੜਤਾ ਨਾਲ ਕਰ ਸਕਣ,ਜਾਂ ਉਹਨਾਂ ਤੇ ਪਹਿਰਾ ਦੇ ਸਕਣ,ਬਲਕਿ ਉਹ ਲੋਕ ਰਾਜਨੀਤਕ ਸੱਤਾ ਅਤੇ ਧਾਰਮਿਕ ਸੱਤਾ ( ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਵੱਡੀਆਂ ਸਿੱਖ ਸੰਸਥਾਵਾਂ) ਤੇ ਕਾਬਜ ਰਹਿਣ ਲਈ ਸਿੱਖੀ ਸਿਧਾਂਤਾਂ ਤੋ ਮੁਨਕਰ ਹੋਣ ਦੇ ਨਾਲ ਸਿਧਾਂਤਾਂ ਨੂੰ ਪ੍ਰਭਾਵਹੀਣ ਕਰਨ ਲਈ ਲੰਮੇ ਸਮੇ ਤੋ ਕੇਂਦਰੀ ਤਾਕਤਾਂ ਨਾਲ ਹੱਥ ਮਿਲਾ ਕੇ ਚੱਲ ਰਹੇ ਹਨ,ਜਿਸ ਦਾ ਖਮਿਆਜਾ ਸਿੱਖ ਕੌਂਮ ਨੂੰ ਆਪਣੀਆਂ ਮਹਾਂਨ ਸੰਸਥਾਵਾਂ ਅਤੇ ਸਿੱਖੀ ਸਿਧਾਂਤਾਂ ਦਾ ਮਲ਼ੀਆਮੇਟ ਕਰਵਾ ਕੇ ਝੱਲਣਾ ਪੈ ਰਿਹਾ ਹੈ।ਸੋ ਉਪਰੋਕਤ ਸਮੁੱਚੇ ਵਰਤਾਰਿਆਂ ਦੇ ਸੰਦਰਭ ਵਿੱਚ ਸਿੱਖਾ ਨੂੰ ਅਵੇਸਲੇਪਣ ਨੂੰ ਤਿਆਗ ਕੇ ਬੇਹੱਦ ਸਤੱਰਕਤਾ ਨਾਲ ਜਾਗਦੀ ਸੋਚ, ਖੁੱਲ੍ਹੀ ਅੱਖ ਅਤੇ ਜਿਉਂਦੀ ਜਮੀਰ ਨਾਲ ਸਿੱਖੀ ਸਿਧਾਂਤਾਂ ਦੀ ਰਾਖੀ ਕਰਨ ਲਈ ਦ੍ਰਿੜ ਸੰਕਲਪ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਨੂੰ ਸਦੀਵੀ ਕਾਇਮ ਰੱਖਣ ਲਈ ਤਿਆਰ ਬਰ ਤਿਆਰ ਰਹਿਣਾ ਪਵੇਗਾ।
ਬਘੇਲ ਸਿੰਘ ਧਾਲੀਵਾਲ
99142-58142

ਪੰਜਾਬ ਦੀ ਹੋਣੀ ਲਈ ਚੋਣਾਂ ਦੇ ਅਰਥ,ਸਬਕ ਅਤੇ ਹਾਂ ਪੱਖੀ ਹੱਲ ਦੇ ਮੂਲ ਸਿਧਾਂਤ ਅਤੇ ਕਾਰਨ - ਬਘੇਲ ਸਿੰਘ ਧਾਲੀਵਾਲ

ਹਰ ਇੱਕ ਸੂਬੇ ਦੀ ਆਪਣੀ ਆਪਣੀ ਸਮੱਸਿਆ ਹੂੰਦੀ ਹੈ,ਕਿਸੇ ਸੂਬੇ ਦੀ ਆਰਥਿਕ,ਰਾਜਨੀਤਕ ਜਾਂ ਧਾਰਮਿਕ ਸਮੱਸਿਆ ਉੱਤੇ ਕਿਸੇ ਹੋਰ ਸੂਬੇ ਜਾਂ ਪੂਰੇ ਮੁਲਕ ਦੀ ਵੱਖਰੀ ਸੋਚ ਨੂੰ ਨਹੀ  ਥੋਪਿਆ ਜਾ ਸਕਦਾ। ਆਮ ਚੋਣਾਂ ਜਾਂ ਕਿਸੇ ਵੀ ਚੋਣਾਂ ਸਮੇ ਪੰਜਾਬ ਨੂੰ ਬਾਕੀ ਭਾਰਤ ਨਾਲੋਂ ਅਲੱਗ ਰੂਪ ਵਿੱਚ ਦੇਖਣ ਦੀ ਜਰੂਰਤ ਹੁੰਦੀ ਹੈ,ਪਰ ਭਾਰਤ ਅੰਦਰ ਅਜਿਹਾ ਰਿਵਾਜ਼ ਨਹੀ ਹੈ।ਭਾਰਤ ਦੀ ਰਾਜ ਕਰਦੀ ਸ਼੍ਰੇਣੀ ਦੀ ਆਪਣੀ ਸੋਚ ਹੈ,ਆਪਣਾ ਹੀ ੲਜੰਡਾ ਹੈ,ਹੇਠਲੇ ਪੱਧਰ ਤੇ ਆਮ ਲੋਕਾਂ ਦੀ ਪਹੁੰਚ ਵਿੱਚ ਇਹ ਸਮਝ ਸੰਭਵ ਨਹੀ ਹੁੰਦੀ,ਜਿਸ ਕਰਕੇ ਕਦੇ ਵੀ ਇਹ ਚੋਣਾਂ ਲੋਕ ਪੱਖੀ ਭੂਮਿਕਾ ਨਾ ਹੀ ਅਦਾ ਕਰ ਸਕੀਆਂ ਹਨ ਅਤੇ ਨਾ ਹੀ ਭਵਿੱਖ ਵਿੱਚ ਕੋਈ ਸੰਭਾਵਨਾ ਹੈ।ਅਜਿਹਾ ਹੀ ਪੰਜਾਬ ਅੰਦਰ ਆਮ ਤੌਰ ਤੇ ਦੇਖਿਆ ਜਾਂਦਾ ਹੈ,ਜਿਸ ਦੇ ਬਾਅਦ ਵਿੱਚ ਹਮੇਸਾਂ ਨਾਹ ਪੱਖੀ ਨਤੀਜੇ ਸਾਹਮਣੇ ਆਉਂਦੇ ਹਨ। ਲੰਘੀ 20 ਨਵੰਬਰ ਨੂੰ ਪੰਜਾਬ ਅੰਦਰ  ਹੋਈਆਂ ਚਾਰ ਜਿਮਨੀ ਚੋਣਾਂ ਦੇ ਨਤੀਜਿਆਂ ਨੇ ਵੀ ਇੱਕ ਵਾਰ ਫਿਰ ਇਹ ਸਪੱਸਟ ਕਰ ਦਿੱਤਾ ਹੈ ਕਿ ਪੰਜਾਬੀਆਂ ਨੇ ਆਪਣੀ ਅਣਖ ਗੈਰਤ ਅਸਲੋਂ ਹੀ ਮਾਰ ਲਈ ਹੈ।ਉਹਨਾਂ ਨੇ ਨਿੱਕੀਆਂ ਨਿੱਕੀਆਂ ਗਰਜਾਂ ਪਿੱਛੇ ਲੱਗ ਕੇ ਆਪਣਿਆਂ ਨੂੰ ਬੁਰੇ ਅਤੇ ਬੁਰਿਆਂ ਨੂੰ ਚੰਗੇ ਬਣਾ ਕੇ ਦੱਸ ਦਿੱਤਾ ਹੈ ਕਿ ਪੰਜਾਬ ਦੀ  ਗੈਰਤ ਮਰ ਚੁੱਕੀ ਹੈ,ਹੁਣ ਮਾਵਾਂ ਅਣਖੀ ਪੁੱਤ ਜੰਮਣੋ ਹਟ ਗਈਆਂ ਹਨ ਅਤੇ ਆਪਣੇ ਬੇਗਾਨੇ ਦੀ ਪਰਖ ਕਰਨ ਦਾ ਸਦਗੁਣ ਵੀ ਅਣਖ ਗੈਰਤ ਮੁੱਕ ਜਾਣ ਦੇ ਨਾਲ ਹੀ ਇਸ ਜਰਖੇਜ ਮਿੱਟੀ ਵਿੱਚੋਂ ਨਸਟ ਹੋ ਗਿਆ ਜਾਪਦਾ ਹੈ।ਉਹਨਾਂ ਦੇ ਫੈਸਲੇ ਨੇ ਕੁੱਝ ਕੁ ਬਚਦੇ ਫਿਕਰਮੰਦ ਸਿੱਖਾਂ ਨੂੰ ਹੋਰ ਫਿਕਰਮੰਦ ਕਰ ਦਿੱਤਾ ਹੈ ਕਿ ਆਖਰ ਅਸੀ ਜਾ ਕਿੱਧਰ ਨੂੰ ਰਹੇ ਹਾਂ ? ਕੀ ਅਸੀ ਭੁੱਲ ਗਏ ਹਾਂ ਕਿ ਜਿਹੜੀ ਘੱਟ ਗਿਣਤੀ ਵਿਰੋਧੀ ਸੋਚ ਨੇ ਸਾਡੇ ਗੁਰਧਾਮਾਂ ਤੇ ਟੈਂਕ ਚੜਾਕੇ ਢਹਿ ਢੇਰੀ ਕਰਵਾਏ, ਜਿੰਨਾਂ ਲੱਖਾਂ ਸ਼ਰਧਾਲੂਆਂ ਨੂੰ ਟੈਂਕਾਂ ਤੋਪਾਂ ਨਾਲ ਦਰੜਿਆ,ਨਿਹੱਥੇ,ਨਿਰਦੋਸ਼ੇ ਬੱਚੇ ਬੁੱਢੇ ਬੁੱਢੀਆਂ ਬੀਬੀਆਂ ਮਾਤਾਵਾਂ,ਭੈਣਾਂ ਅਤੇ ਨੌਜਵਾਨਾਂ ਨੂੰ ਬੇਰਹਿਮੀ ਨਾਲ ਬਲਾਤਕਾਰ ਵਰਗੀਆਂ  ਗੈਰ ਇਖਲਾਕੀ ਹਿਰਦੇਵੇਧਿਕ ਦਰਦਨਾਕ ਘਟਨਾਵਾਂ ਨਾਲ ਨਿੱਕੀਆਂ ਨਿੱਕੀਆਂ ਬੱਚੀਆਂ ਤੱਕ ਨੂੰ ਨ ਬਖਸ਼ਕੇ,ਫਿਰ ਅਤਿ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਕੇ ਮੁਗਲਾਂ,ਅਫਗਾਨੀਆਂ ਦੇ ਜਲਮਾਂ ਨੂੰ ਬੌਨਾ ਕਰ ਦਿਖਾਇਆ,ਦਿੱਲੀ ਵਰਗੇ ਸਾਹਿਰ ਵਿੱਚ ਗਲ਼ਾਂ ਵਿੱਚ ਟਾਇਰ ਪਾ ਪਾ ਕੇ ਜਿਉਂਦੇ ਸਿਖਾਂ ਨੂੰ ਸਾੜਿਆ ਗਿਆ,ਉਥੇ ਵੀ ਉਹੋ ਕੁੱਝ ਹੀ ਦੁਹਰਾਇਆ ਗਿਆ,ਜੋ ਜੂਨ ਚੌਰਾਸੀ ਨੂੰ ਪੰਜਾਬ ਵਿੱਚ ਕੀਤਾ ਗਿਆ ਸੀ,ਬਲਕਿ ਉਸ ਤੋ ਵੀ ਭਿਆਨਕ ਕਹਿਰ ਦਿੱਲੀ ਸਮੇਤ ਭਾਰਤ ਦੇ ਵੱਖ ਵੱਖ ਸਹਿਰਾਂ ਵਿੱਚ ਸਿੱਖਾਂ ਨਾਲ ਗਿਣੀ ਮਿਥੀ ਸਾਜਿਸ਼ ਤਹਿਤ ਇੱਕੋ ਸਮੇ ਵਾਪਰਿਆ,ਪਰ ਭਾਰਤ ਦਾ ਕਨੂੰਨ ਚੁੱਪ ਰਿਹਾ,ਗੂੰਗਾ ਹੋ ਗਿਆ ਅਤੇ ਅਦਾਲਤਾਂ ਗਹਿਰੀ ਨੀਂਦ ਵਿੱਚ  ਚਲੀਆਂ ਗਈਆਂ,ਮਾਨੋ ਸ਼ੁਧ ਬੁੱਧ ਹੀ ਖੋ ਚੁੱਕੀਆਂ ਹੋਣ ਜਾਂ ਖੋ ਚੁੱਕੇ ਹੋਣ ਦਾ ਨਾਟਕ ਕਰਦੀਆਂ ਰਹੀਆਂ,ਕਿਉਂਕਿ ਜਿਸ ਸੋਚ ਨੇ ਸਾਰਾ ਵਿਰਤਾਂਤ ਸਿਰਜਿਆ ਅਦਾਲਤਾਂ ਅਤੇ ਕਨੂੰਨ ਵੀ ਉਹਨਾਂ ਦੀ ਮਰਜੀ ਨਾਲ ਕੰਮ ਕਰਦੇ ਹਨ।ਪੰਜਾਬੀ ਖਾਸ ਕਰਕੇ ਸਿੱਖ ਇਹ ਭੁੱਲ ਗਏ ਕਾਂਗਰਸ ਵੀ ਉਸ ਸੋਚ ਦੀ ਵਰੋਸਾਈ ਹੋਈ ਰਾਜਨੀਤਕ ਧਿਰ ਹੈ,ਜਿਸਨੂੰ ਵਰਤ ਕੇ ਛੱਡ ਦਿੱਤਾ ਗਿਆ ਹੈ।ਹੁਣ ਉਸ ਸੋਚ ਨੂੰ ਹੋਰ ਵੀ ਵਿਕਰਾਲ ਰੂਪ ਵਿੱਚ ਅੱਗੇ ਤੋਰਨ ਲਈ ਭਾਰਤੀ ਜਨਤਾ ਪਾਰਟੀ ਨੂੰ ਤਾਕਤ ਦਿੱਤੀ ਹੋਈ ਹੈ,ਜਿਸ ਦੇ ਰਾਜ ਵਿੱਚ ਸ਼ਰੇਆਮ ਦਲਿਤਾਂ ਨੂੰ ਜਿਉਂਦੇ ਜਲਾਇਆ ਜਾ ਰਿਹਾ ਹੈ,ਮੂੰਹਾਂ ਵਿੱਚ ਪਿਛਾਵ ਕਰਕੇ ਅਸਲੋਂ ਪਛੜੇ ਹੋਏ ਸੂਦਰ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ,ਮੰਨੂਵਾਦੀ ਸੋਚ ਨੂੰ ਮੁੜ ਤਾਕਤਬਰ ਕੀਤਾ ਜਾ ਰਿਹਾ ਹੈ,ਤਾਂ ਕਿ ਪੂਰੇ ਭਾਰਤ ਵਿੱਚ ਬ੍ਰਾਹਮਣਵਾਦ ਨੂੰ ਮੁੜ ਉਹੋ ਤਾਕਤਾਂ ਦੇਕੇ  ਨਿਵਾਜਿਆ ਜਾ ਸਕੇ,ਜਿਹੜੀਆਂ ਨੂੰ ਉਹ ਮਿਥਿਹਾਸ ਤੋ ਸਿੱਖ ਕੇ ਉਹ ਮਾਨਣ ਲਈ ਵਿਆਕੁਲ ਹੋ ਰਹੇ ਹਨ। ਮੁਸਲਮਾਨਾਂ ਨੂੰ ਚੁਣ ਚੁਣ ਕੇ ਮਾਰਿਆ ਜਾ ਰਿਹਾ ਹੈ,ਘਰ ਘਾਟ, ਕਾਰੋਬਾਰ ਤਬਾਹ ਕੀਤੇ ਜਾ ਰਹੇ ਹਨ। ਸਿੱਖਾਂ ਦੇ ਪੰਜ ਪੰਜ ਸੌ ਸਾਲ ਪੁਰਾਣੇ ਗੁਰਧਾਮ ਢਾਹ ਕੇ ਮੰਦਰ ਉਸਾਰੇ ਜਾ ਰਹੇ ਹਨ। ਸਿੱਖਾਂ ਦੀ ਨਿਆਰੀ ਨਿਰਾਲੀ ਹੋਂਦ ਨੂੰ ਮਿਟਾਉਣ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ। ਮਾੜੀ,ਲਾਲਚੀ ਲੀਡਰਸ਼ਿੱਪ ਦੀ ਬਦੌਲਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੰਡ ਦਿੱਤਾ ਗਿਆ ਹੈ,ਸਾਰੇ ਗੁਰਦੁਆਰਾ ਬੋਰਡਾਂ ਅਤੇ ਕਮੇਟੀਆਂ ਉੱਪਰ ਸਿੱਖਾਂ ਦੇ ਭੇਖ ਵਿੱਚ ਸਿੱਖ ਵਿਰੋਧੀ ਸੋਚ ਨੂੰ ਟੇਢੇ ਢੰਗ ਨਾਲ ਕਾਬਜ਼ ਕਰਵਾ ਦਿੱਤਾ ਗਿਆ।ਏਥੇ ਹੀ ਬੱਸ ਨਹੀ ਭਾਰਤੀ ਜਨਤਾ ਪਾਰਟੀ ਦਾ ਬਦਲ ਵੀ ਨਗਪੁਰ ਦੀ ਉਸ ਤਾਕਤਵਰ ਸੰਸਥਾ ਆਰ ਐਸ ਐਸ ਨੇ ਹੁਣ ਤੋ ਹੀ ਲੱਭ ਕੇ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਰੱਖ ਲਿਆ ਹੈ।ਇਸ ਨਵੀ ਸੱਤਾ ਸਕਤੀ ਦੇ ਬਦਲ ਨੂੰ  ਪੈਦਾ ਕਰਨ ਸਮੇ ਕਿੰਨਾ ਵੱਡਾ ਨਾਟਕ ਅੰਨਾ ਹਜਾਰੇ ਦੇ ਅੰਦੋਲਨ ਦੇ ਰੂਪ ਵਿੱਚ ਰਚਿਆ ਗਿਆ ਸੀ,ਜਿਸਨੂੰ ਅਸੀ ਆਪਣੇ ਚੇਤਿਆਂ ਵਿੱਚੋਂ ਹੀ ਕੱਢ ਦਿੱਤਾ ਹੈ।ਅੱਖਾਂ ਬੰਦ ਕਰਕੇ ਚੰਗੇ ਲੋਕਾਂ ਨੇ,ਜਿਹੜੇ ਭਾਰਤ ਨੂੰ ਬਦਲਣ ਦੇ ਇਮਾਨਦਾਰੀ ਨਾਲ ਇੱਛਕ ਸਨ ਉਹਨਾਂ ਨੇ ਇਸ ਨਵੀ ਅਖੌਤੀ ਇਮਾਨਦਾਰ ਪਾਰਟੀ ‘ਤੇ ਆਸਾਂ ਰੱਖ ਲਈਆਂ,ਪਰ ਉਹਨਾਂ ਦੀ ਖੁਸ਼ ਫਹਿਮੀ ਜਿਆਦਾ ਸਮਾ ਨਾ ਰਹਿ ਸਕੀ,ਕਿਉਂਕਿ ਇਸ ਪਾਰਟੀ ਤੇ ਕਾਬਜ ਨਾਗਪੁਰੀ ਸੋਚ ਨੇ ਉਹਨਾਂ ਸਾਰਿਆਂ ਨੂੰ ਚੁਣ ਚੁਣ ਕੇ ਬਾਹਰ ਦਾ ਰਾਸਤਾ ਦਿਖਾ ਦਿੱਤਾ ਅਤੇ ਲਾਲਚੀ ਖੁਦਗਰਜ ਅਤੇ ਸੱਤਾ ਦੇ ਭੁੱਖਿਆਂ ਨੂੰ ਚੌਧਰੀ ਬਣਾ ਕੇ ਪੇਸ਼ ਕਰ ਦਿੱਤਾ,ਜਿਸ ਨਾਲ ਉਹ ਇੱਕ ਪੰਧ ਤੇ ਕਈ ਕਾਜ ਕਰਨ ਵਿੱਚ ਸਫਲ ਹੋ ਗਏ।ਮਿਸਾਲ ਦੇ ਤੌਰ ਤੇ ਪੰਜਾਬ ਅੰਦਰ ਭਗਵੰਤ ਮਾਨ ਦੀ ਹਰਮਨ ਪ੍ਰਿਅਤਾ ਦਾ ਲਾਹਾ ਲੈਣ ਲਈ,ਉਹਨੂੰ ਅੱਗੇ ਕਰਕੇ ਸਾਰੇ ਚੰਗੀ ਸੋਚ ਵਾਲੇ ਇੱਕ ਇੱਕ ਕਰਕੇ ਬਾਹਰ ਕੱਢਵਾਏ ਗਏ,ਉਹਨੂੰ ਅਣਮੰਨੇ ਮਨ ਨਾਲ ਮੁੱਖ ਮੰਤਰੀ ਬਣਾ ਕੇ ਪੰਜਾਬ ਦੇ ਵਿਰੁਧ ਵਰਤਿਆ ਗਿਆ,ਉਹਦੀ ਹਰਮਨ ਪਿਆਰਤਾ ਖਤਮ ਕਰਵਾਈ ਗਈ,ਉਹਦੀ ਪੰਜਾਬੀ ਗੈਰਤ ਮਾਰ ਮੁਕਾ ਦਿੱਤੀ ਗਈ,ਉਹਨੂੰ ਨਸ਼ਿਆਂ ਵਿੱਚ ਗਲਤਾਨ ਰਹਿਣ ਦੀ ਆਦਤ ਨੂੰ ਪਰਪੱਕ ਕਰਵਾਇਆ ਗਿਆ,ਉਹਦਾ ਘਰ ਘਾਟ ਤੱਕ ਤੋੜਿਆ ਗਿਆ,ਇਸ ਤੋ ਵੀ ਅੱਗੇ ਜੇ ਕੁੱਝ ਹੋਰ ਦੇਖਣਾ ਹੈ ਤਾਂ ਦਿੱਲੀ ਵੱਲ ਝਾਤ ਮਾਰਨ ਦੀ ਲੋੜ ਹੈ,ਕੀ ਆਮ ਆਦਮੀ ਪਾਰਟੀ ਦੀ ਦਿੱਲੀ ਵਾਲੀ ਸੱਤਾ ਵਿੱਚ ਕਿਸੇ ਸਿੱਖ ਨੂੰ ਨੁਮਾਂਇੰਦਗੀ ਦਿੱਤੀ ਗਈ,ਕੀ ਕਿਸੇ ਦਲਿਤ ਨੂੰ ਸਨਮਾਨਯੋਗ ਤਾਕਤ ਦੇ ਕੇ ਨਿਵਾਜਿਆ ਗਿਆ,ਜਾਂ ਕਿਸੇ ਮੁਸਲਮਾਨ ਨੂੰ ਤਾਕਤ ਦਾ ਭਾਗੀਦਾਰ ਬਣਾਇਆ ਗਿਆ ? ਇਸ ਦਾ ਜਵਾਬ ਵੀ ਕੋਰੀ ਨਾਹ ਵਿੱਚ ਮਿਲਦਾ ਹੈ।ਕਿਉਂ ? ਕਿਉਂਕਿ ਇਹਨੂੰ ਚਲਾਉਣ ਵਾਲੀ ਸੋਚ ਵੀ ਨਾਗਪੁਰੀ ਸੋਚ ਹੈ,ਇਸ ਲਈ ਉਪਰੋਕਤ ਤੋ ਕੋਈ ਆਸ ਰੱਖਣੀ ਨਿਰੀ ਬੇਵਕੂਫੀ ਤੋ ਵੱਧ ਕੁੱਝ ਵੀ ਨਹੀ ਹੈ। ਇਸ ਰਾਜਨੀਤਕ ਪਾਰਟੀ ਦਾ ਅਸਲ ਵਿਕਰਾਲ ਰੂਪ ਉਦੋ ਹੋਰ ਸਪਸਟਤਾ ਨਾਲ ਸਾਹਮਣੇ ਆਵੇਗਾ ਜਦੋ ਇਹ ਪੂਰਨ ਰੂਪ ਵਿੱਚ ਦਿੱਲੀ ਦੇ ਤਖਤ ਉੱਪਰ ਕਾਬਜ ਕਰਵਾ ਦਿੱਤੀ ਜਾਵੇਗੀ।ਇੱਥੇ ਦੇਖਣ ਸਮਝਣ ਅਤੇ ਸੋਚਣ ਵਾਲੀ ਗੱਲ ਇਹ ਹੈ ਕਿ ਸਿੱਖ ਕਿੱਧਰ ਨੂੰ ਜਾ ਰਹੇ ਹਨ ? ਸਾਡੇ ਤਖਤ ਸਾਹਿਬਾਨਾਂ ਤੋ ਸਿੱਖ ਵਿਰੋਧੀ ਹੁਕਮਨਾਮੇ ਜਾਰੀ ਕਰਵਾਏ ਜਾ ਰਹੇ ਹਨ।ਸਿੱਖੀ ਸਿਧਾਂਤਾਂ ਦਾ ਮਲ਼ੀਆਮੇਟ ਕੀਤਾ ਜਾ ਰਿਹਾ ਹੈ,ਪਰ ਇੱਧਰ ਸੋਚਣ ਵਾਲਾ ਕੋਈ ਕਿਉਂ ਨਹੀ ਹੈ,? ਜਦੋ ਭਾਰਤ ਅੰਦਰ ਦਲਿਤਾਂ ਨੂੰ ਮਾਰਿਆ ਜਾ ਰਿਹਾ ਹੈ,ਉਹਨਾਂ ਨੂੰ  ਸੂਦਰ ਹੋਣ ਦਾ ਅਹਿਸਾਸ ਉਹਨਾਂ ਦੇ ਮੂੰਹਾਂ ਤੇ  ਪਿਸ਼ਾਬ ਕਰਕੇ ਕਰਵਾਇਆ ਜਾ ਰਿਹਾ ਹੈ,ਮੁਸਲਮਾਨ ਔਰਤਾਂ ਨਾਲ ਸਮੂਹਿਕ ਬਲਾਤਕਾਰ ਕਰਵਾਏ ਜਾ ਰਹੇ ਹਨ।ਕਤਲ ਹੋ ਰਹੇ ਹਨ,ਫਿਰ 140 ਕਰੋੜ ਦੀ ਅਬਾਦੀ ਵਿੱਚ ਹਾਂਅ ਦਾ ਨਾਹਰਾ ਮਾਰਨ ਵਾਲਾ ਵੀ ਕੋਈ ਕਿਉਂ ਨਹੀ ਹੈ ? ਕੀ ਸਾਰਾ ਭਾਰਤ ਇਹ ਹੀ ਚਾਹੁੰਦਾ ਹੈ ? ਕੀ ਸਾਰੇ ਭਾਰਤ ਦੇ ਇਨਸਾਫ ਪਸੰਦ ਲੋਕ ਸਿਰਫ ਦਿਖਾਵੇ ਦੇ ਹੀ ਇਨਸਾਫ ਪਸੰਦ ਰਹਿ ਗਏ ਹਨ ? ਕੀ ਉਹਨਾਂ ਨੂੰ ਭਾਰਤ ਦੀ ਬੰਨ ਸੁਵੰਨਤਾ ਚੋ ਮੁਸ਼ਕ ਆਉਣ ਲੱਗ ਪਿਆ ਹੈ,ਜਾਂ ਅਲਰਜੀ ਹੋਣ ਲੱਗ ਪਈ ਹੈ ? ਇਹਨਾਂ ਸਵਾਲਾਂ ਤੇ ਗੌਰ ਕਰਨੀ ਹੋਵੇਗੀ।ਹੁਣ ਇੱਕ ਵਾਰ ਫਿਰ ਪੰਜਾਬ ਵੱਲ ਪਰਤਦੇ ਹਾਂ।ਲੰਘੀਆਂ ਜਿਮਨੀ ਚੋਣਾਂ ਨੇ ਦੱਸ ਦਿੱਤਾ ਹੈ ਕ ਮਹਿਜ ਜਿਆਦਾ ਤੋ ਜਿਆਦਾ ਪੰਜ ਤੋ ਅੱਠ ਫੀਸਦੀ ਸਿੱਖਾਂ ਦੀ ਜਮੀਰ ਕੁੱਝ ਕੁ ਜਾਗਦੀ ਹੈ,ਅਠਾਰਾਂ ਉੱਨੀ ਫੀਸਦੀ ਸੋਚ ਆਪਣਾ ਅਸਲਾ ਭੁੱਲ ਕੇ,ਆਪਣੇ ਨਾਲ ਹੋਈਆਂ ਬੇ ਇਨਸਾਫੀਆਂ ਨੂੰ ਭੁੱਲ ਕੇ ਦੋ ਦੋ ਕਿੱਲੋਂ ਆਟੇ ਦਾਲ ਪਿੱਛੇ ਲੱਗ ਕੇ ਮੁੜ ਉਸੇ ਭਾਜਪਾ ਦੀ ਝੋਲ਼ੀ ਪੈਂਦੀ ਦਿਖਾਈ ਦਿੰਦੀ ਹੈ,ਜਿਸਦੇ ਰਾਜ ਵਿੱਚ ਉਹਨਾਂ ਦੇ ਮੂੰਹਾਂ ਵਿੱਚ ਪਿਛਾਵ ਕੀਤੇ ਜਾ ਰਹੇ ਹਨ,ਬੁਰੀ ਤਰਾਂ ਕੁੱਟਿਆ,ਲੁੱਟਿਆ ਅਤੇ ਮਾਰਿਆ ਜਾ ਰਿਹਾ ਹੈ।ਇਹ ਵਰਤਾਰਾ ਪੰਜਾਬ ਦੀ ਜਰਖੇਜ ਸਿੱਖ ਧਰਾਤਲ ਲਈ ਬੇਹੱਦ ਖਤਰਨਾਕ ਸਾਬਤ ਹੋ ਰਿਹਾ ਹੈ ਅਤੇ ਜੇਕਰ ਨਾਂਹ ਸੰਭਲ਼ੇ ਤਾਂ ਆਉਣ ਵਾਲੇ ਸਮੇ ਵਿੱਚ ਹੋਰ ਵੀ ਖਤਰਨਾਕ ਰੂਪ ਵਿੱਚ ਸਾਹਮਣੇ ਆਉਣ ਵਾਲਾ ਹੈ। ਅਠਾਰਾ ਕੁ ਫੀਸਦੀ ਲੋਕਾਂ ਦੀ ਜਮੀਰ ਧਰਮ ਤੋ ਦੂਰ ਹੋ ਕੇ ਅਜੇ ਵੀ ਇਨਸਾਫ ਪਸੰਦ ਬਣੇ ਹੋਣ ਦੀ ਮੁਦਈ ਬਣੀ ਹੋਈ ਹੈ, ਅਸਲ ਵਿੱਚ ਇਹ ਹੀ ਉਹ ਸੋਚ ਹੈ ਜਿਸਨੇ ਜਾਣੇ ਅਣਜਾਣੇ ਵਿੱਚ ਪੰਜਾਬ ਦਾ ਨੁਕਸਾਨ ਕਰਨ ਦਾ ਜਿੰਮਾ ਲਿਆ ਹੋਇਆ ਹੈ,ਤਾਂ ਕਿ ਆਪਣੇ ਆਪ ਨੂੰ ਭਾਰਤੀ ਰਾਸ਼ਟਰੀਵਾਦ ਵਿੱਚ ਸੁਰਖਿਅਤ ਰੱਖਿਆ ਜਾ ਸਕੇ।ਪੰਜਾਹ ਫੀਸਦੀ ਸੋਚ ਭਾਵ ਬਹੁਗਿਣਤੀ ਵਿੱਚ ਪੰਜਾਬ ਦੀ ਜਮੀਰ,ਅਣਖ ਗੈਰਤ ਆਪਣੇ ਨਾਲ ਹੋਈਆਂ ਕੁੱਝ ਕੁ ਦਹਾਕਿਆਂ ਦੀਆਂ ਬੇ ਇਨਸਾਫੀਆਂ ਨੂੰ ਭੁਲਕੇ ਮਹਿਜ ਕੁੱਝ ਅਸਥਾਈ ਸੁਖ ਸਹੂਲਤਾਂ ਦੇ ਫਰੇਬ ਵਿੱਚ ਗੁਆਚ ਚੁੱਕੀ ਹੈ।ਇਹ ਸੱਚ ਹੈ ਕਿ ਭਾਰਤ ਪੱਧਰ ਤੇ ਮੌਜੂਦਾ ਫਿਰਕੂ ਰਾਜਨੀਤੀ ਨੂੰ ਠੱਲ੍ਹ ਪਾਉਣ ਲਈ ਕਾਂਗਰਸ ਦੇ ਨਵੇਂ ਆਗੂ ਕੁੱਝ ਕੁ ਫਿਕਰਮੰਦੀ ਜਾਹਰ ਕਰਦੇ ਹਨ,ਪਰ ਜਦੋ ਉਹ ਭਾਜਪਾ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਨਾਲ ਸਾਂਝ ਪਾਉਂਦੇ ਹਨ , ਕੀ ਉਦੋ ਉਹ ਇਹ ਨਹੀ ਸਮਝਦੇ ਕਿ ਦੇਸ ਦੇ 140 ਕਰੋੜ ਤੋ ਵੱਧ ਲੋਕਾਂ ਨੂੰ ਖਾਤੇ ਚੋ ਕੱਢ ਕੇ ਖੂਹ ਵਿੱਚ ਸੁੱਟਣ ਦਾ ਗੁਨਾਹ ਕਰਨ ਜਾ ਰਹੇ ਹਨ ? ਇਸ ਤੋ ਹੋਰ ਨੇੜੇ  ਪੰਜਾਬ ਕਾਂਗਰਸ ਦੀ ਗੱਲ ਕੀਤੀ ਜਾਵੇ,ਤਾਂ ਇਹਨਾਂ ਵਿੱਚ ਇੱਕਾ ਦੁੱਕਾ ਨੇਤਾਵਾਂ ਨੂੰ ਛੱਡਕੇ ਬਾਕੀ ਸਭ ਬੇਅੰਤ,ਦਰਵਾਰੇ ਅਤੇ ਜੈਲ ਸਿੰਘ ਦੀ ਸੋਚ ਦੇ ਹੀ ਵਾਰਸ ਹਨ,ਜਿੰਨਾਂ ਨੂੰ ਸਮੇ ਸਮੇ ਭਾਸ਼ਨ ਦੇਣ ਦਾ ਬਹੁਤ ਬੱਲ ਹੈ,ਲੋਕਾਂ ਨੂੰ ਭਰਮਾਉਣ ਦਾ ਬਹੁਤ ਬੱਲ ਹੈ,ਉਦੋ ਇਹ ਪੰਜਾਬ ਦੇ ਹਿਤਾਂ ਦੀ ਗੱਲ ਵੀ ਕਰਦੇ ਹਨ,ਪਰ ਜਦੋ ਇਹਨਾਂ ਦਾ ਕੋਈ ਚਰਨਜੀਤ ਸਿੰਘ ਚੰਨੀ ਵਰਗਾ ਆਗੂ ਭਾਰਤ ਦੀ ਲੋਕ ਸਭਾ ਵਿੱਚ ਅਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਹਾਂਅ ਦਾ ਮਾਰ ਦਿੰਦਾ ਹੈ ਤਾਂ ਪੰਜਾਬ ਦੇ ਸਾਰੇ ਕਾਂਗਰਸੀ ਪੱਲਾ ਝਾੜਕੇ ਪਿੱਛੇ ਹਟ ਜਾਂਦੇ ਹਨ,ਜਦੋ ਚੋਣਾਂ ਵਿੱਚ ਕੋਈ ਸੁਖਪਾਲ ਖਹਿਰੇ ਵਰਗਾ ਆਗੂ ਪੰਜਾਬ ਅੰਦਰ ਪਰਵਾਸੀਆਂ ਨੂੰ ਜਾਇਦਾਦਾ ਖਰੀਦਣ ਦੇ ਮੁੱਦੇ ਤੇ ਬਿਆਨ ਦੇ ਦਿੰਦਾ ਹੈ,ਤਾਂ ਇਹ ਹੀ ਪਰਤਾਪ ਬਾਜਵੇ ਵਰਗੇ ਕਾਂਗਰਸੀ ਨੇਤਾ ਉਹਦਾ ਜੋਰਦਾਰ ਵਿਰੋਧ ਸੁਰੂ ਕਰ ਦਿੰਦੇ ਹਨ ਅਤੇ ਬਾਰੋਬਾਰੀ ਸਾਰੇ ਹੀ ਕਹਿਣ ਲੱਗਦੇ ਹਨ ਕਿ ਇਹ ਸੁਖਪਾਲ ਖਹਿਰੇ ਦਾ ਆਪਣਾ ਨਿੱਜੀ ਬਿਆਨ ਹੋ ਸਕਦਾ ਹੈ,ਪੰਜਾਬ ਕਾਂਗਰਸ ਦਾ ਨਹੀ,ਸੋ ਅਜਿਹੇ ਧਰਮ ਨਿਰਪਖ ਹੋਣ ਦਾ ਦਿਖਾਵਾ ਕਰਨ ਵਾਲੀ ਪਾਰਟੀ ਦੇ ਪੰਜਾਬੀ ਨੇਤਾਵਾਂ ਤੋ ਕਿਵੇਂ ਆਸ ਰੱਖੀ ਜਾ ਸਕਦੀ ਹੈ ਕਿ ਉਹ ਸੱਤਾ ਵਿੱਚ ਆਕੇ ਪੰਜਾਬ ਦਾ ਕੁੱਝ ਸੰਵਾਰ ਸਕਣਗੇ ? ਇੱਕ ਗੱਲ ਹੋਰ ਵਿਚਾਰਨ ਅਤੇ ਸਮਝਣ ਵਾਲੀ ਹੈ ਜਿਸਨੂੰ ਸਮਝੇ ਤੋ ਬਗੈਰ ਆਪਣਾ ਮਜਬੂਤ ਰਾਜ ਭਾਗ ਪਰਾਪਤ ਕਰਨ ਵੱਲ ਤੁਰ ਸਕਣਾ ਸਾਇਦ ਸੰਭਵ ਨਹੀ ਹੈ।ਜਦੋ ਕਦੇ ਅਠਾਰਵੀਂ ਸਦੀ ਵਿੱਚ ਸਾਡੇ ਪੁਰਖਿਆ ਨੇ ਰਾਜ ਭਾਗ ਸੰਭਾਲ਼ਿਆ,ਤਾਂ ਉਹਨਾਂ ਨੇ ਸਭ ਤੋ ਪਹਿਲਾਂ ਆਪਣੇ ਧਾਰਮਿਕ ਅਸਥਾਨ ਵੀ ਸਾਂਭੇ,ਪਰ ਇੱਥੇ ਇਹ ਵੀ ਦੇਖਣਾ ਹੋਵੇਗਾ ਕਿ ਉਹਨਾਂ ਨੇ ਰਾਜ ਭਾਗ ਦੇ ਨਸ਼ੇ ਵਿੱਚ ਕਿਸੇ  ਹੋਰ ਧਰਮ ਦੇ ਧਾਰਮਿਕ ਅਸਥਾਨਾਂ ਨੂੰ ਕੋਈ ਨੁਕਸਾਨ ਵੀ ਨਹੀ ਸੀ ਪਹੁੰਚਾਇਆ।ਇੱਥੋਂ ਤੱਕ ਕਿ ਬਾਬਾ ਬੰਦਾ ਸਿੰਘ ਬਹਤਦਰ ਨੇ ਸਰਹਿੰਦ  ਫਤਹਿ ਕਰਨ ਸਮੇ ਵੀ ਮੁਸਲਮਾਨਾਂ ਦੇ ਧਾਰਮਿਕ ਅਸਥਾਨਾਂ ਨੂੰ ਕੋਈ ਨੁਕਸਾਨ ਨਹੀ ਸੀ ਪਹੁੰਚਾਇਆ।ਜਦੋਂ ਸਾਡੇ ਪੁਰਖਿਆ ਨੇ ਰਾਜ ਭਾਗ ਹਾਸਲ ਕੀਤੇ ਤਾਂ ਆਪਣੇ ਜੁਝਾਰੂ ਪਰਿਵਾਰਾਂ ਨੂੰ ਸਾਂਭਿਆ,ਉਹਨਾਂ ਨੂੰ ਜੰਗੀਰਾਂ ਦੇਕੇ ਨਿਵਾਜਿਆ,ਉਹਨਾਂ ਨੂੰ ਵੱਡੀਆਂ ਵੱਡੀਆਂ ਜਾਇਦਾਦਾਂ ਨਾਲ ਨਿਵਾਜਿਆ,ਹਜਾਰਾਂ ਏਕੜ ਜਮੀਨਾਂ ਦੇ ਮਾਲਕ ਬਣਾਇਆ,ਪਰ ਜਦੋ ਸਾਡਾ ਰਾਜ ਖੁਸਿਆ,ਸਾਡੀ ਹੋਣੀ ਦੇ ਮਾਲਕ ਗੈਰ ਬਣ ਗਏ,ਤਾਂ ਸਾਡੇ ਜੁਝਾਰੂਆਂ ਦੀਆਂ ਜਾਇਦਾਦਾਂ ਜਬਤ ਕੀਤੀਆਂ ਗਈਆਂ,ਘਰ ਘਾਟ ਉਜਾੜ ਦਿੱਤੇ ਗਏ,ਗੁਰਧਾਮ ਟੈਂਕਾਂ ਤੋਪਾਂ ਨਾਲ ਦਰੜ ਦਿੱਤੇ ਗਏ,ਉਹਨਾਂ ਖਿਲਾਫ ਲੜਨ ਵਾਲੇ ਜੁਝਾਰੂਆਂ ਨੂੰ ਚੁਣ ਚੁਣ ਕੇ ਖਤਮ ਕਰਵਾਇਆ ਗਿਆ,ਬਚਦਿਆਂ ਨੂੰ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਰ ਦਿੱਤਾ ਗਿਆ,ਸਾਡੀਆਂ ਨਸਲਾਂ ਖਤਮ ਕਰਨ ਦੀਆਂ ਵਿਉਂਤਾਂ ਹੀ ਨਹੀ ਘੜੀਆਂ ਗਈਆਂ ਬਲਕਿ ਮੁਕੰਮਲ ਰੂਪ ਵਿੱਚ ਦੋ ਪੀੜ੍ਹੀਆਂ ਦਾ ਸਫਾਇਆ ਕਰ ਦਿੱਤਾ ਗਿਆ ਅਤੇ ਤੀਜੀ ਪੀਹੜੀ ਨੂੰ ਕੁੱਝ ਨਸ਼ਿਆਂ ਵਿੱਚ ਧੱਕ ਦਿੱਤਾ, ਕੁੱਝ ਬਚਦਿਆਂ ਨੂੰ ਪਰਵਾਸ ਕਰਨ ਲਈ ਮਜਬੂਰ ਕਰ ਦਿੱਤਾ ਗਿਆ ਅਤੇ ਉੱਪਰੋ ਦੋਸ਼ ਵੀ ਲਾਏ ਜਾ ਰਹੇ ਹਨ ਕਿ ਪੰਜਾਬ ਛੱਡ ਕੇ ਭੱਜ ਰਹੇ ਹੋ।ਇਹ ਬਹੁਤ ਸੋਚੇ ਸਮਝੇ ਵਿਰਤਾਂਤ ਹਨ,ਜਿੰਨਾਂ ਨੂੰ ਤੋੜਨ ਲਈ ਨਿੱਗਰ ਸੋਚ,ਨਿੱਗਰ ਪਹੁੰਚ ਅਪਨਾਉਣ ਦੀ ਲੋੜ ਹੋਵੇਗੀ।ਉਪਰੋਕਤ ਸਾਰੇ ਵਰਤਾਰੇ ਦੀ ਤਹਿ ਤੱਕ ਜਾਣ ਲਈ ਮੁੜ ਸ੍ਰੀ ਗੁਰੂ ਗਰੰਥ ਸਾਹਿਬ ਦੀਆਂ ਸਿਖਿਆਵਾਂ ਤੇ ਅਮਲ ਕਰਨ ਵਾਲੇ ਪਾਸੇ ਤੁਰਨਾ ਹੋਵੇਗਾ।ਬੱਚਿਆਂ ਨੂੰ ਗੁਰਮਿਤਿ ਨਾਲ ਜੋੜਨ ਲਈ ਗਰੀਬ,ਪਿਛੜੇ ਗਲੀ ਮਹੁੱਲਿਆਂ ਵਿੱਚ ਜਾਣਾ ਹੋਵੇਗਾ,ਗਰੀਬ ਵਸਤੀਆਂ ਵਿੱਚ ਜਾਣਾ ਹੋਵੇਗਾ,ਦਲਿਤ ਵਿਹੜਿਆਂ ਵਿੱਚ ਜਾਣਾ ਹੋਵੇਗਾ, ਉਹਨਾਂ ਦੇ ਅੰਦਰੋ ਇਹ ਥੋੜਚਿਰੀ ਲਾਲਸਾ  ਨੂ ਖਤਮ ਕਰਨ ਲਈ ਸਕੂਲਿੰਗ ਦੇਣੀ ਹੋਵੇਗੀ।ਸਭ ਤੋ ਵੱਡੀ ਗੱਲ ਆਪਣੀ ਖੇਤਰੀ ਪਾਰਟੀ ਸ਼ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਯਤਨਸ਼ੀਲ ਹੋਣਾ ਪਵੇਗਾ।ਇਹਨਾਂ ਤੇ ਕਾਬਜ ਸਿੱਖ ਵਿਰੋਧੀ ਸੋਚ ਵਾਲੀ ਲੀਡਰਸ਼ਿੱਪ ਨੂੰ ਬਦਲਕੇ ਨਵੀਂ  ਸਿੱਖ ਸੋਚ ਨੂੰ ਲੈਕੇ ਆਉਣ ਦੇ ਯਤਨ ਕਰਨੇ ਹੋਣਗੇ।ਚੰਦ ਛਿੱਲੜਾਂ ਬਦਲੇ ਆਪਣਿਆਂ ਦਾ ਵਿਰੋਧ ਕਰਨ ਵਾਲੀ ਕਲਮਕਾਰਾਂ,ਪੱਤਰਕਾਰਾਂ,ਲਿਖਾਰੀਆਂ ਅਤੇ ਬੁੱਧੀਜੀਵੀਆਂ ਦੀ ਮਾਨਸਿਕਤਾ ਨੂੰ ਬਦਲਣਾ ਹੋਵੇਗਾ।ਕਿਸੇ ਧਨਾਡ ਸਿੱਖ ਦਾ ਪਰਿਵਾਰਿਕ ਪਿਛੋਖੜ ਦੇਖੇ ਬਗੈਰ,ਉਹਦੇ ਪਰਿਵਾਰ ਦੀ ਸਿੱਖ ਕੌਂਮ ਲਈ ਦੇਣ ਦੇਖੇ ਬਗੈਰ  ਉਹਦੇ ਤੇ ਇਲਜਾਮ ਤਰਾਸੀ ਕਰਨ ਦੀ ਮਾਨਸਿਕਤਾ ਛੱਡਣੀ ਹੋਵੇਗੀ।ਉਹਦੇ ਧਨਾਡ ਹੋਣ ਦੇ ਅੰਤਰ ਨੂੰ ਸਮਝਣਾ ਹੋਵੇਗਾ ਕਿ ਇੱਕ ਪਾਸੇ ਉਹ ਧਨਾਡ ਹਨ,ਜਿੰਨਾਂ ਗੁਰਦੁਆਰੇ ਅਜਾਦ ਕਰਵਾਉਣ ਸਮੇ ਫਰੰਗੀਆਂ ਦਾ ਸਾਥ ਦੇਣ ਬਦਲੇ ਵੱਡੀਆਂ ਜਗੀਰਾਂ ਹਾਸਲ ਕੀਤੀਆਂ ਅਤੇ ਬਾਅਦ ਵਿੱਚ ਉਹ ਸਿੱਖ ਵਿਰੋਧੀ ਤਾਕਤਾਂ ਤੋ ਵੱਡੇ ਵੱਡੇ ਲਾਭ ਲੈ ਕੇ ਸਿੱਖ ਹਿਤਾਂ ਦੇ ਉਲਟ ਭੁਗਤਣ ਦੇ ਹੋਰ ਇਵਜ ਵਿੱਚ ਰਾਜ ਭਾਗ ਦੇ ਮਾਲਕ ਬਣਾਕੇ ਸਾਡੇ ਤੇ ਆਗੂ ਥੋਪੇ ਗਏ,ਜਦੋਕਿ ਦੂਜੇ ਪਾਸੇ ਉਹ ਧਨਾਡ ਸਿਖਾਂ ਦੇ ਬੱਚੇ ਹਨ ਜਿੰਨਾਂ ਦੇ ਪੁਰਖਿਆਂ ਨੇ ਇਤਿਹਾਸ ਸਿਰਜੇ,ਤਲੀ ਤੇ ਸੀਸ ਰੱਖ ਕੇ ਧਰਮ ਦੀ ਲਾਜ ਰੱਖੀ,ਉਹਨਾਂ ਨੂੰ ਸਿੱਖ ਰਾਜ ਸਮੇ ਰਾਜ ਭਾਗ ਬਖਸ਼ੇ ,ਜਗੀਰਾਂ ਬਖਸ਼ੀਆਂ ਗਈਆਂ,ਸੋ ਇਹ ਅੰਤਰ ਨੂੰ ਸਮਝੇ ਤੋ ਬਗੈਰ ਸਿੱਖ ਮਨਸਿਕਤਾ ਨੂੰ ਜਿਉਂਦਾ ਰਖਣਾ ਮੌਜੂਦਾ ਸਮੇ ਵਿੱਚ ਬੇਹੱਦ ਔਖਾ ਕੰਮ ਹੈ।ਪੰਜਾਬ ਦੇ ਹਰ ਬਸਿੰਦੇ ਨੂੰ ਇਹ ਜਾਨਣਾ ਸਮਝਣਾ ਹੋਵੇਗਾ ਕਿ ਉਹਨਾਂ ਦੀ ਭਲਾਈ ਸਰਬਤ ਦੇ ਭਲੇ ਵਾਲੀ ਸਿੱਖ ਸੋਚ ਦੀ ਤਾਕਤ ਵਿੱਚ ਹੀ ਸੰਭਵ ਹੋ ਸਕਦੀ ਹੈ, ਨਹੀ ਤਾਂ ਨਵੰਬਰ  ਚੁਰਾਸੀ ਵਿੱਚ ਪੰਜਾਬੀ ਬੋਲਣ ਵਾਲੇ ਵੀ ਨਹੀ ਸਨ ਬਖਸ਼ੇ ਗਏ,ਇਹ ਵੀ ਯਾਦ ਰੱਖਣਾ ਹੋਵੇਗਾ। ਇੱਥੇ ਰਾਜ ਭਾਗ ਹਾਸਲ ਕਰਨ ਲਈ ਬਹੁਜਨ ਸਮਾਜ ਅਤੇ ਸਿੱਖ ਸਮਾਜ ਨੂੰ ਇਕੱਠਾ ਹੋ ਕੇ ਹੰਭਲਾ ਮਾਰਨਾ ਹੋਵੇਗਾ,ਚੜ੍ਹਦੇ ਪੰਜਾਬ ਨੂੰ  ਲਹਿੰਦੇ ਪੰਜਾਬ ਅਤੇ ਹਰਿਆਣੇ ਨਾਲ ਸਾਂਝ ਹੋਰ ਗੂਹੜੀ ਕਰਨੀ ਹੋਵੇਗੀ,ਉਹਨਾਂ ਤਾਕਤਾਂ ਦੇ ਫੁੱਟ ਪਾਊ ਮਨਸੂਬਿਆਂ ਨੂੰ ਸਮਝ ਕੇ ਆਪਣੇ ਲੋਕਾਂ ਨੂੰ ਜਾਗਰੂਕ ਕਰਨਾ ਹੋਵੇਗਾ,ਤਾਂਕਿ ਇਸ ਬਫਰ ਸਟੇਟ ਦੀ ਤਾਕਤ ਨੂੰ ਖੇਰੂੰ ਖੇਰੂੰ ਕਰਨ ਵਾਲੀਆਂ ਤਾਕਤਾਂ ਦੇ ਮਨਸੂਬਿਆਂ ਨੂੰ ਭਾਂਜ ਦਿੱਤੀ ਜਾ ਸਕੇ,ਬਫਰਸਟੇਟ ਨੂੰ ਮਜਬੂਤ ਕਰਨ ਲਈ ਲਹਿੰਦੇ ਪੰਜਾਬ ਚੜ੍ਹਦੇ ਪੰਜਾਬ ਅਤੇ ਹਰਿਆਣਾ ਸਮੇਤ ਆਪਸੀ ਵਪਾਰਿਕ ਗਤੀਵਿਧੀਆਂ ਨੂੰ ਚਾਲੂ ਕਰਨ ਲਈ ਦਬਾਅ ਬਨਾਉਣ ਦੀ ਜਰੂਰਤ ਹੈ,ਤਾਂ ਕਿ ਆਪਸੀ ਸਾਝਾਂ ਨੂੰ ਮੁੜ ਤੋ ਮਜਬੂਤ ਕਰਕੇ ਆਰਥਿਕ ਤੌਰ ਤੇ ਤਕੜਾ ਹੋ ਕੇ ਦੋਵਾਂ ਮੁਲਖਾਂ ਦੇ ਦਰਮਿਆਨ ਇੱਕ ਵੱਡੀ ਤਾਕਤ  ਬਣਿਆ ਜਾ ਸਕੇ,ਜਿਹੜੀ ਦੋ ਮੁਲਕਾਂ ਦੇ ਆਪਸੀ ਤਣਾਅ ਨੂੰ ਜੰਗਾਂ ਯੁੱਧਾਂ ਤੋ ਰੋਕ ਸਕੇ,ਜੇਕਰ ਇਸ ਪਾਸੇ ਨੂੰ ਤੁਰਿਆ ਜਾਵੇ ਫਿਰ ਨਾਂ ਦਿੱਲੀ ਦੂਰ ਹੋਵੇਗੀ ਨਾ ਹੀ ਇਸਲਾਮਾਵਾਦ।
ਬਘੇਲ ਸਿੰਘ ਧਾਲੀਵਾਲ
99142-58142

ਜਥੇਦਾਰ ਸਾਹਿਬਾਨਾਂ ਦੇ ਕਦਮ ਅਡੋਲ,ਹਿਰਦੇ ਵਿੱਚ ਕੌਂਮ ਪ੍ਰਸਤ ਫੈਸਲੇ ਲੈਣ ਦੀ ਹਿੰਮਤ ਅਤੇ ਅੱਖਾਂ ਅਤੇ ਚਿਹਰੇ  ਤੋਂ ਸਵੈਮਾਣ ਝਲਕਣਾ ਚਾਹੀਦਾ ਹੈ - ਬਘੇਲ ਸਿੰਘ ਧਾਲੀਵਾਲ

ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਪਿਛਲੇ ਦਿਨੀ ਇੱਕ ਵੀਡੀਓ ਸੁਨੇਹੇ ਰਾਹੀ ਸਿੱਖ ਸੰਗਤ ਨੂੰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਉਹਨਾਂ ਦੇ ਪਰਿਵਾਰ ਦੀ ਕਿਰਦਾਰਕੁਸ਼ੀ ਕਰਨ ਸਬੰਧੀ ਦੱਸਦਿਆਂ ਭਾਵਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਉਹ ਸੱਚਮੁੱਚ ਹੀ ਸਿੱਖ ਕੌਂਮ ਦੇ ਹੁਣ ਤੱਕ ਦੇ ਸਭ ਤੋ ਨਿਘਾਰ ਦਾ ਸਮਾ ਸਮਝਿਆ ਜਾਣਾ ਚਾਹੀਦਾ ਹੈ।ਬਿਨਾ ਸ਼ੱਕ ਸਿੱਖ ਕੌਂਮ ਦੇ ਜਥੇਦਾਰ ਬਹੁਤ ਲੰਮੇ ਸਮੇ ਤੋ ਹੀ ਸਿੱਖ ਪੰਥ ਦੀ ਨੁਮਾਇੰਦਗੀ ਨਹੀ ਕਰਦੇ ਬਲਕਿ ਇੱਕ ਪਰਿਵਾਰ ਦੇ ਪਰਿਭਾਵ ਅਧੀਨ ਸਿੱਖ ਵਿਰੋਧੀ ਤਾਕਤਾਂ ਦੇ ਪੱਖ ਵੱਚ ਭੁਗਤਣ ਦਾ ਕਾਰਜ ਕਰਦੇ ਆ ਰਹੇ ਹਨ।ਇਹ ਵਰਤਾਰਾ 1849 ਤੋ ਬਾਅਦ ਲਗਾਤਾਰ ਵਾਪਰਦਾ ਆ ਰਿਹਾ ਹੈ।ਦੇਸ ਅਜਾਦ ਹੋਣ ਤੋ ਬਾਅਦ ਇਹ ਵਰਤਾਰਾ ਹੋਰ ਵੀ  ਵਿਕਰਾਲ ਰੂਪ ਵਿੱਚ ਸਿੱਖ ਪੰਥ ਦੇ ਦਰਪੇਸ ਰਿਹਾ ਹੈ।ਇੱਕਾ ਦੁੱਕਾ ਕਿਸੇ ਜਥੇਦਾਰ ਸਾਹਿਬ ਦੀ ਕਿਸੇ ਇੱਕ ਅੱਧੀ ਪਰਾਪਤੀ ਤੋ ਛੁੱਟ ਜਿਆਦਾ ਤਰ ਜਥੇਦਾਰਾਂ ਦੀ ਭੂਮਿਕਾ ਸਿੱਖ ਵਿਰੋਧੀ,ਪੰਥ ਵਿਰੋਧੀ ਅਤੇ ਸਿੱਖੀ ਸਿਧਾਂਤਾਂ ਦੇ ਘਾਣ ਕਰਨ ਵਾਲੀ ਰਹੀ ਹੈ ਅਤੇ ਪੰਥ ਦੇ ਪੱਲੇ ਨਮੋਸ਼ੀਆਂ ਤੋ ਬਗੈਰ ਕੁੱਝ ਵੀ ਨਹੀ ਪਿਆ।ਇਹ ਸਾਰਾ ਕੁੱਝ ਵਾਪਰਨ ਦਾ ਅਸਲ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ  ਸ਼੍ਰੋਮਣੀ ਅਕਾਲੀ ਦਲ ਦੀ ਸੁਯੋਗ ਲੀਡਰਸ਼ਿੱਪ ਹੋਣ ਦੀ ਬਜਾਏ ਲਾਲਚੀ,ਸੱਤਾ ਲਾਲਸਾ ਦੀ ਭੁੱਖੀ ਲੀਡਰਸ਼ਿਪ ਨੂੰ ਸਮਝਿਆ ਜਾਣਾ ਚਾਹੀਦਾ ਹੈ।ਸਿੱਖਾਂ ਦੀਆਂ ਦੋਵਾਂ ਹੀ ਸਿਰਮੌਰ ਸੰਸਥਾਵਾਂ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਰਾਜਸ਼ੀ ਪਾਰਟੀ ਸ਼੍ਰੋਮਣੀ ਅਕਾਲੀ ਦਲ ‘ਤੇ ਕੇਂਦਰੀ ਤਾਕਤਾਂ ਨੇ ਉਹ ਲੋਕ ਕਾਬਜ ਕਰਵਾ ਦਿੱਤੇ ਹੋਏ ਹਨ,ਜਿੰਨਾਂ ਦਾ  ਮੰਤਵ ਆਪਣੇ ਪਰਿਵਾਰਾਂ ਲਈ ਲੋਭ ਲਾਲਸਾ ਅਤੇ ਸੱਤਾ ਪਰਾਪਤੀ ਖਾਤਰ ਪੰਥਕ ਹਿਤਾਂ ਨੂੰ ਕੁਰਬਾਨ ਕਰਨ ਤੋ ਵੱਧ ਹੋਰ ਕੁੱਝ ਵੀ ਨਹੀ ਰਿਹਾ। ਸਿੱਖ ਆਗੂਆਂ ਨੇ ਜਿੱਥੇ ਸਿੱਖੀ ਸਿਧਾਂਤਾਂ ਦਾ  ਰੱਜ ਕੇ ਘਾਣ ਕਰਵਾਇਆ,ਓਥੇ ਸਿੱਖ ਸੰਸਥਾਵਾਂ ਨੂੰ ਕਮਜੋਰ ਕਰਨ ਵਿੱਚ ਵੀ ਵੱਡੀ ਭੂਮਿਕਾ ਨਿਭਾਈ ਹੈ।ਲਿਹਾਜ਼ਾ ਅੱਜ ਕੋਈ ਵੀ ਸਿੱਖ ਸੰਸਥਾ ਅਜਿਹੀ ਨਜਰ ਨਹੀ ਆਉਂਦੀ,ਜਿਹੜੀ ਸਿੱਖ ਵਿਰੋਧੀ ਕੇਂਦਰੀ ਤਾਕਤਾਂ ਦੇ ਪ੍ਰਭਾਵ ਤੋ ਮੁਕਤ ਦਿਖਾਈ ਦਿੰਦੀ ਹੋਵੇ।ਤਖਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਜੋ ਦੁਰਦਸ਼ਾ ਪਿਛਲੇ 40,50 ਸਾਲਾਂ ਤੋ ਅਕਾਲੀ ਦਲ ਦੇ ਤਤਕਾਲੀ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਨੇ ਕਰਵਾਈ ਹੈ,ਅਜਿਹੀ ਸਾਇਦ ਇਤਿਹਾਸ ਵਿੱਚ ਨਾ ਪਹਿਲਾਂ ਕਦੇ ਹੋਈ ਹੈ ਅਤੇ ਨਾ ਹੀ ਸਾਇਦ ਹੋ ਸਕੇ।ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ  ਦੀਆਂ ਬੇਅਦਬੀਆਂ ਤੋ ਲੈ ਕੇ ਗੁਰੂ ਸਾਹਿਬ ਦੇ ਸਰੂਪ ਗਾਇਬ ਕਰਨ ਤੱਕ ਦਾ ਵਰਤਾਰਾ ਦਰਸਾਉਂਦਾ ਹੈ ਕਿ ਸਿੱਖ ਕੌਂਮ ਦੀ ਅਗਵਾਈ ਸਿੱਖਾਂ ਦੇ ਹੱਥ ਨਹੀ ਬਲਕਿ  ਸਿੱਖੀ ਭੇਖ ਵਾਲੇ ਪੰਥ ਵਿਰੋਧੀਆਂ ਦੇ ਹੱਥਾਂ ਵਿੱਚ ਹੈ,ਜਿੰਨਾਂ ਨੇ ਸਿੱਖ ਮਖੌਟੇ ਦਾ ਦੁਰ ਉਪਯੋਗ ਕਰਕੇ ਸਿੱਖਾਂ ਦੀ ਨਿਆਰੀ ਹਸਤੀ ਖਤਮ ਕਰਵਾਉਣ ਵਿੱਚ ਆਪਣਾ ਵੱਡਾ ਯੋਗਦਾਨ ਪਾਉਣ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ।ਸਿੱਖ ਕੌਂਮ ਦੇ ਜਥੇਦਾਰਾਂ ਦਾ ਇਤਿਹਾਸ ਅਕਾਲੀ ਬਾਬਾ ਫੂਲਾ ਸਿੰਘ ਵਾਲਾ ਰਿਹਾ ਹੈ,ਜਿੰਨਾਂ ਨੇ ਦੁਨੀਆਂ ਦੇ ਸ਼ਕਤੀਸ਼ਾਲੀ ਸਿੱਖ ਬਾਦਸ਼ਾਹ ਸਮਝੇ ਜਾਂਦੇ ਸਿੱਖ ਮਹਾਰਾਜਾ ਰਣਜੀਤ ਸਿੰਘ “ਸੇਰ ਏ ਪੰਜਾਬ” ਨੂੰ ਵੀ ਉਹਦੇ ਸ਼ਾਹੀ  ਬਸਤਰ ਉਤਾਰਕੇ ਦਰਖਤ ਨਾਲ ਬੰਨ ਕੇ ਕੋੜੇ ਮਾਰਨ ਦੀ ਸਜ਼ਾ ਸੁਣਾਈ ਸੀ ਅਤੇ ਇਸ ਤੋ ਪਹਿਲਾਂ ਮਹਾਰਾਜੇ ਦੇ ਅਹਿਲਕਾਰਾਂ ਨੂੰ ਇਹ ਅਦੇਸ਼ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪਹੁੰਚਾ ਦਿੱਤੇ ਗਏ ਸਨ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਵੀ ਅਹਿਲਕਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਅਗਲੇ ਹੁਕਮਾਂ ਤੱਕ ਝੁਕ ਕੇ ਸਤਿਕਾਰ ਨਹੀ ਦੇਵੇਗਾ ਅਤੈ ਨਾ ਹੀ ਕੋਈ ਵੀ ਸਿੱਖ ਮਹਾਰਾਜੇ ਨਾਲ ਫਤਿਹ ਦੀ ਸਾਂਝ ਪਾਵੇਗਾ।ਇਹ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ੳਸ ਮਹਾਰਾਜੇ ਨੂੰ ਸੀ,ਜਿਸ ਦੇ ਡਰ ਤੋ ਕਾਬਲ ਕੰਧਾਰ ਥਰ ਥਰ ਕੰਬਦਾ ਸੀ ਅਤੇ ਈਸਟ ਇੰਡੀਆ ਕੰਪਨੀ ਪੰਜਾਬ ਵੱਲ ਮਾੜੀ ਨਜਰ ਨਾਲ ਤੱਕ ਸਕਣ ਦੀ ਹਿੰਮਤ ਵੀ ਨਹੀ ਸੀ ਰੱਖਦੀ।ਇਹ ਇਤਿਹਾਸ ਸਿੱਖ ਕੌਂਮ ਦੇ ਆਪਾ ਵਾਰੂ ਜਥੇਦਾਰ ਸਹਿਬਾਨਾਂ ਦਾ ਰਿਹਾ ਹੈ।ਏਥੇ ਹੀ ਬੱਸ ਨਹੀ ਇਸ ਤੋ ਵੀ ਪਹਿਲਾਂ ਇਸ ਅਸਥਾਨ ਦੀ ਸੇਵਾ ਸੰਭਾਲ ਕਰਦਿਆਂ ਭਾਈ ਮਨੀ ਸਿੰਘ ਨੇ ਆਪਣੀ ਕੌਂਮ ਨੂੰ ਦੁਸ਼ਮਣ ਹਕੂਮਤ ਦੇ ਜਬਰ ਤੋ ਬਚਾਉਣ ਲਈ ਖੁਦ ਬੰਦ ਬੰਦ ਕਟਵਾਉਣ ਦਾ ਸਾਕਾ ਇਤਿਹਾਸ ਦੇ ਸੁਨਿਹਰੀ ਪੰਨਿਆਂ ਵਿੱਚ ਦਰਜ ਹੈ।ਉਸ ਤੋ ਉਪਰੰਤ ਜਥੇਦਾਰ ਬਾਬਾ ਗੁਰਬਖਸ ਸਿੰਘ ਅਤੇ ਵੀਹਵੀ ਸਦੀ ਵਿੱਚ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਵਰਗਿਆਂ ਦੀ ਸ਼ਹਾਦਤ ਇਸ ਅਸਥਾਨ ਦੇ ਸੇਵਾਦਾਰਾਂ ਦੇ ਫਰਜਾਂ ਅਤੇ ਨਿਡਰਤਾ ਨੂੰ ਪਰਗਟ ਕਰਦੀ ਹੈ।ਮੌਜੂਦਾ ਸਮੇ ਦੇ ਸੰਦਰਭ ਵਿੱਚ ਦੇਖਿਆ ਜਾਵੇ ਤਾਂ ਜਥੇਦਾਰਾਂ ਦੀ ਨਿਯੁਕਤੀ  ਸਿੱਖ ਪਰੰਪਰਾਵਾਂ ਦੇ ਅਨੁਸਾਰੀ ਹੋਣ ਦੀ ਬਜਾਏ ਸਰੋਮਣੀ ਕਮੇਟੀ ਦੀ ਕਾਰਜਕਾਰਨੀ ਦੁਆਰਾ ਕੀਤੀ ਜਾਣੀ ਇਸ ਕਮਜੋਰੀ ਦਾ ਵੱਡਾ ਕਾਰਨ ਬਣੀ ਹੋਈ ਹੈ।ਹਾਲਾਤ ਇਹ ਬਣ ਗਏ ਹਨ ਕਿ ਸਮੁੱਚੇ ਖਾਲਸਾ ਪੰਥ ਦਾ ਜਥੇਦਾਰ ਸਿਰਫ ਤੇ ਸਿਰਫ ਅਕਾਲੀ ਦਲ ਬਾਦਲ ਦਾ ਜਥੇਦਾਰ ਬਣਕੇ ਰਹਿ ਗਿਆ ਹੈ,ਜਦੋਕਿ ਇਸ ਵਕਾਰੀ ਅਤੇ ਅਤਿ ਸਤਿਕਾਰਿਤ ਰੁਤਬੇ ਦਾ ਪਾਰਟੀਆਂ,ਧੜੇਬੰਦੀਆਂ ਨਾਲ ਦੂਰ ਦਾ ਵੀ ਵਾਸਤਾ ਨਹੀ ਹੋਣਾ ਚਾਹੀਦਾ। ਇਹ ਰੁਤਬਾ ਪੰਥ ਦੀਆਂ ਧੜੇਬੰਦੀਆਂ ਖਤਮ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ,ਜਿਸਤਰਾਂ ਪੁਰਾਤਨ ਇਤਿਹਾਸ ਵਿੱਚ ਰਿਹਾ ਹੈ।ਜੇਕਰ ਅਜਿਹਾ ਹੁੰਦਾ ਤਾਂ ਜਥੇਦਾਰ ਸਾਹਿਬ ਨੂੰ ਨਾਂ ਹੀ ਕੋਈ ਸਿੱਖ ਆਗੂ ਧਮਕੀਆਂ ਦੇਣ ਦੀ ਹਿੰਮਤ ਕਰ ਸਕਦਾ ਹੈ ਅਤੇ ਨਾ ਹੀ ਜਥੇਦਾਰ ਸਾਹਿਬ ਨੂੰ ਕੌਂਮ ਦੇ ਸਾਹਮਣੇ ਬੇਬਸ ਹੋਇਆ ਦੇਖਣ ਦੀ ਲੋੜ ਪੈ ਸਕਦੀ ਹੈ।ਇਹ ਇਸ ਰੁਤਬੇ ਦੀ ਗੈਰ ਪੰਥਕ ਰਵਾਇਤੀ ਨਿਯੁਕਤੀ ਦਾ ਹੀ ਕਾਰਨ ਹੈ ਕਿ ਪੰਜਾਬ ਦੇ ਸਿੱਖ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਮਾਮਲੇ ਵਿੱਚ ਸਿਰਫ ਐਨਾ ਕਹਿਕੇ ਪੱਲਾ ਝਾੜ ਕੇ ਸੁਰਖਰੂ ਹੋਏ ਮਹਿਸੂਸ ਕਰਦੇ ਹਨ ਕਿ “ਅਜਿਹਾ ਬਰਦਾਸਤ ਨਹੀ ਕੀਤਾ ਜਾਵੇਗਾ,ਜੇਕਰ ਜਥੇਦਾਰ ਸਾਹਿਬ ਸ਼ਿਕਾਇਤ ਕਰਨਗੇ ਤਾਂ ਸਰਕਾਰ ਕਾਰਵਾਈ ਕਰੇਗੀ”,ਜਦੋਂਕਿ ਅਜਿਹੀ ਘਟਨਾ ਵਾਪਰਨ ਤੇ ਸਰਕਾ੍ਰ ਹੱਲ ਜਾਣੀ ਚਾਹੀਦੀ ਸੀ,ਕੌਂਮ ਦੇ ਜਥੇਦਾਰ ਨੂੰ ਕਿਸੇ ਨੇ ਲਲਕਾਰਿਆ ਹੋਵੇ ਅਤੇ ਮੁੱਖ ਮੰਤਰੀ ਇਹ ਕਹੇ ਕਿ ਸਰਕਾਰ ਸ਼ਿਕਾਇਤ ਦਾ ਇੰਤਜਾਰ ਕਰਦੀ ਹੈ,ਲੱਖ ਲਾਹਣਤ ਹੈ  ਸਿੱਖ ਕੌਂਮ ਦੇ ਸਿੱਖ ਅਖਵਾਉਣ ਤੇ।ਅਜਿਹੇ ਮਾਮਲੇ ਵਿੱਚ ਉਸੇ ਦਿਨ,ਉਸੇ ਪਲ ਬਗੈਰ ਦੇਰੀ ਕੀਤਿਆਂ ਵਿਰਸਾ ਸਿੰਘ ਵਲਟੋਹਾ ਸਮੇਤ ਸਾਰੇ ਜੁੰਮੇਵਾਰ ਦੋਸੀਆਂ ਤੇ ਸਖਤ ਧਰਾਵਾਂ ਤਾਹਿਤ ਪਰਚਾ ਦਰਜ ਕਰਕੇ ਬਗੈਰ ਕੋਈ ਦਲੀਲ ਅਪੀਲ ਸੁਣੇ ਉਹਨਾਂ ਨੂੰ ਜੇਲ੍ਹ ਵਿੱਚ ਸੁੱਟ ਦੇਣਾ ਚਾਹੀਦਾ ਸੀ,ਤਾਂ ਕਿ ਭਵਿੱਖ ਵਿੱਚ ਕੌਂਮ ਦੇ ਜਥੇਦਾਰ ਵੱਲ ਕੋਈ ਕਹਿਰੀ ਅੱਖ ਨਾਲ ਦੇਖਣ ਦੀ ਹਿੰਮਤ ਵੀ ਨਾ ਕਰੇ,ਪਰ ਅਫਸੋਸ ! ਅਜਿਹਾ ਓਨੀ ਦੇਰ ਸੰਭਵ ਹੀ ਨਹੀ,ਜਿੰਨੀ ਦੇਰ ਜਥੇਦਾਰਾਂ ਦੀ ਨਿਯੁਕਤੀ ਸਮੁੱਚਾ ਪੰਥ ਨਹੀ ਕਰਦਾ।ਇੱਕ ਪਾਰਟੀ ਦੇ ਜਥੇਦਾਰ ਦੀ ਹਿਫਾਜ਼ਤ ਭਲਾ ਕੌਣ ਕਰੇਗਾ ?  ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕਿਸੇ ਦੀਆਂ ਧਮਕੀਆਂ ਤੋ ਖੌਫ਼ਯਦਾ ਹੋਕੇ ਅਸਤੀਫਾ ਦੇਣ ਦਾ ਫੈਸਲਾ ਅਤੇ ਉਹਨਾਂ ਤੋ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਅਸਤੀਫਾ ਦੇਣ ਵਾਲਾ ਬਿਆਨ ਕੌਂਮ ਲਈ ਬੇਹੱਦ ਚਿੰਤਾਜਨਕ ਵਰਤਾਰਾ ਹੈ,ਕਿਉਂਕਿ ਉੱਪਰ ਵੀ ਲਿਖਿਆ ਜਾ ਚੁੱਕਾ ਹੈ ਕਿ ਇਹ ਰੁਝਾਨ ਪੰਥ ਨੂੰ ਹੋਰ ਵੀ ਨਿਘਾਰ ਵੱਲ ਧੱਕਣ ਵਾਲਾ ਹੈ। ਪ੍ਰੰਤੂ ਜਥੇਦਾਰ ਸਾਹਿਬਾਨਾਂ ਨੂੰ ਛੇਵੇਂ ਪਾਤਸ਼ਾਹ ਸ੍ਰੀ ਹਰਿਗੋਬਿੰਦ ਸਾਹਿਬ ਵੱਲੋਂ ਬਖਸ਼ੀ ਅਸੀਮ ਤਾਕਤ ਨੂੰ ਮਹਿਸੂਸ ਕਰਦੇ ਹੋਏ ਡਰ ਭਉ ਤਿਆਗ ਕੇ ਸਭ ਤੋ ਪਹਿਲਾਂ ਤਾਂ ਇਸ ਰੁਤਬੇ ਨਾਲ ਨਿਆ ਕਰਨਾ ਚਾਹੀਦਾ ਹੈ,ਜਿਸ ਦੀ ਤਾਕਤ ਅਤੇ ਸਤਿਕਾਰ ਅੱਗੇ “ਸ਼ੇਰ ਏ ਪੰਜਾਬ” ਨੂੰ ਵੀ ਝੁਕਣਾ ਪਿਆ ਸੀ। ਜਥੇਦਾਰ ਸਾਹਿਬਾਨਾਂ ਨੂੰ ਭਾਵਕ ਨਹੀ ਬਲਕਿ ਸਖਤ ਹੋਣ ਦੀ ਜਰੂਰਤ ਹੈ।ਇਹ ਜਥੇਦਾਰ ਸਾਹਿਬਾਨਾਂ ਲਈ ਪਰਖ ਦਾ ਸਮਾ ਵੀ ਹੈ,ਕਿਉਂਕਿ ਜਦੋ ਉਹਨਾਂ ਦੇ ਨਾਲ ਕਿਸੇ ਆਗੂ ਵੱਲੋਂ ਅਜਿਹਾ ਵਰਤਾਉ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ,ਉਦੋ ਅਕਾਲੀ ਦਲ ਦੇ ਪ੍ਰਧਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦੇਕੇ ਕਟਿਹਰੇ ਵਿੱਚ ਖੜਾ ਕੀਤਾ ਹੋਇਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨੂੰ ਪੰਥ ਚੋ ਛੇਕਣ ਅਤੇ ਰਾਜਨੀਤੀ ਤੋ ਲਾਂਭੇ ਕਰਨ ਦੀ ਮੰਗ ਵੀ ਪੰਥ ਵੱਲੋਂ  ਕੀਤੀ ਜਾ ਰਹੀ ਹੈ।ਇਸ ਸਾਰੇ ਘਟਨਾਕਰਮ ਨੂੰ ਇਸੇ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਹੁਣ ਜਥੇਦਾਰਾਂ ਲਈ ਇਹ ਹੋਰ ਵੀ ਜਰੂਰੀ ਹੋ ਗਿਆ ਹੈ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਉੱਤੇ  ਹੀ ਨਹੀ ਬਲਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉੱਤੇ ਵੀ ਉਹੋ ਜਿਹੀ ਕਾਰਵਾਈ ਕਰਨ,ਜਿਹੜੀ ਉਹਨਾਂ ਅਕਾਲੀ ਆਗੂ ਵਿਰਸ਼ਾ ਸਿੰਘ ਵਲਟੋਹਾ ‘ਤੇ ਕੀਤੀ ਹੈ।ਜੇਕਰ ਜਥੇਦਾਰ ਸਾਹਿਬਾਨ ਅਜਿਹਾ ਯੋਗ ਪਰ ਸਖਤ ਫੈਸਲਾ ਨਹੀ ਲੈਂਦੇ ਤਾਂ ਪੰਥ ਦਾ ਭਰੋਸ਼ਾ ਇੱਕ ਵਾਰ ਫਿਰ ਉਹਨਾਂ ਤੋ ਟੁੱਟ ਜਾਵੇਗਾ।ਜਥੇਦਾਰ ਸਾਹਿਬਾਨਾਂ ਨੂੰ ਇਹ ਸੰਜੀਦਗੀ ਨਾਲ ਸੋਚਣਾ ਵਿਚਾਰਨਾ ਅਤੇ ਯਾਦ ਰੱਖਣਾ ਚਾਹੀਦਾ ਹੈ ਕਿ ਉਹਨਾਂ ਦੀਆਂ ਕਮਜੋਰੀਆਂ ਅਤੇ ਕੌਂਮ ਪ੍ਰਤੀ ਸੁਹਿਰਦ ਨਾ ਹੋਣ ਵਰਗੇ ਦੋਸ਼ਾਂ ਨੂੰ ਨਜ਼ਰ ਅੰਦਾਜ਼ ਕਰਕੇ ਜਥੇਦਾਰ ਸਾਹਿਬਾਨ ਦੇ ਔਖੇ ਸਮੇ ਸਮੁੱਚੀ ਸਿੱਖ ਕੌਂਮ ਉਹਨਾਂ ਦੇ ਹੱਕ ਵਿੱਚ ਡਟ ਗਈ ਹੈ। ਹੁਣ ਸਿੰਘ ਸਾਹਿਬਾਨਾਂ ਦੇ ਕਦਮ ਅਡੋਲ,ਹਿਰਦੇ ਵਿੱਚ ਕੌਂਮ ਪ੍ਰਸਤ ਫੈਸਲੇ ਲੈਣ ਦੀ ਹਿੰਮਤ ਅਤੇ ਅੱਖਾਂ ਵਿੱਚ ਸਵੈਮਾਣ ਦੀ ਚਮਕ ਹੋਣੀ ਚਾਹੀਦੀ ਹੈ, ਅਜਿਹੇ ਵਿੱਚ ਜਥੇਦਾਰ ਸਾਹਿਬਾਨਾਂ ਵੱਲੋਂ ਪੁੱਟਿਆ ਜਾਣ ਵਾਲਾ ਅਗਲਾ ਕਦਮ ਸਾਰਥਿਕ ਸਾਬਤ ਹੋ ਸਕਦਾ ਹੈ ਅਤੇ ਕੌਂਮ ਦੇ ਭਵਿੱਖ ਦੀ ਨਵੀ ਰੂਪ ਰੇਖਾ ਬਨਾਉਣ ਦੇ ਸਮਰੱਥ ਵੀ ਹੋ ਸਕਦਾ ਹੈ।
ਬਘੇਲ ਸਿੰਘ ਧਾਲੀਵਾਲ
99142-58142

ਕੇਂਦਰੀ ਬਜਟ ਬਨਾਮ ਪੰਜਾਬ - ਬਘੇਲ ਸਿੰਘ ਧਾਲੀਵਾਲ

ਪੰਜਾਬ ਦੀ ਅਰਥ ਵਿਵਸਥਾ ਚੰਗੀ ਨਹੀ ਹੈ।ਇਸ ਦਾ ਕਾਰਨ ਕੇਂਦਰੀ ਸਰਕਾਰਾਂ ਦੀਆਂ ਪੰਜਾਬ ਪ੍ਰਤੀ ਨੀਤੀਆਂ ਵਿੱਚ ਇਮਾਨਦਾਰੀ ਦਾ ਨਾ ਹੋਣਾ ਹੈ। ਜਿਸ ਦੀ ਬਦੌਲਤ ਪੰਜਾਬ ਚੋ ਉਦਯੋਗ ਲਗਭਗ ਖਤਮ ਹੋ ਗਿਆ, ਕਿਉਂਕਿ ਉਦਯੋਗਿਕ ਅਦਾਰਿਆਂ ਨੇ  ਪੰਜਾਬ ਦੀ ਥਾਂ ਦੂਜੇ ਸੂਬਿਆਂ ਵਿੱਚ ਕਾਰੋਬਾਰ ਸਥਾਪਤ ਕਰ ਲਏ।ਫਲ਼ਸਰੂਪ ਬੇਰੋਜਗਾਰੀ ਵਧ ਗਈ ਅਤੇਇਸ ਦਰਮਿਆਨ ਹੀ ਨਸ਼ਿਆਂ ਵਰਗੀ ਅਲਾਮਤ ਨੇ ਆਪਣੀ ਪਕੜ ਬਣਾ ਲਈ।ਪੰਜਾਬ ਦੀ ਸੂਝਵਾਂਨ ਜੁਆਨੀ ਹਿਜਰਤ ਕਰਨ ਲਈ ਮਜਬੂਰ ਹੋ ਗਈ।ਕੇਂਦਰ ਦੀ ਭਾਜਪਾ ਸਰਕਾਰ ਵੱਲੋਂ  ਆਪਣੇ  ਤੀਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕੀਤਾ ਜਾ ਚੁੱਕਾ ਹੈ। ਬਜਟ ਪੇਸ਼ ਕਰਦਿਆਂ ਕੇਂਦਰੀ ਵਿੱਤ ਮੰਤਰੀ  ਨਿਰਮਲਾ  ਸੀਤਾਰਮਨ ਨੇ  ਜਿੱਥੇ ਦੋ ਹੀ ਸੂਬਿਆਂ ਬਿਹਾਰ ਅਤੇ ਆਂਧਰਾ ਪ੍ਰਦੇਸ ‘ਤੇ  ਜਿਆਦਾ ਧਿਆਨ ਕੇਂਦਰਿਤ ਰੱਖਿਆ ਓਥੇ ਕੁੱਝ ਹੋਰ ਸੂਬਿਆਂ ਦਾ ਵੀ ਜ਼ਿਕਰ ਕੀਤਾ,ਜਿੰਨਾਂ ਵਿੱਚ ਓੜੀਸਾ,ਝਾਰਖੰਡ,ਹਿਮਾਚਲ ਪ੍ਰਦੇਸ,ਉਤਰਾਖੰਡ,ਅਸਾਮ ਅਤੇ ਸ਼ਿਕਮ ਸਾਮਲ ਹਨ। ਉਪਰੋਕਤ ਸੂਬਿਆਂ ਨੂੰ ਹੜਾਂ ਅਤੇ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਆਰਥਿਕ ਮਦਦ ਦੇਣ ਦਾ ਐਲਾਨ ਕੇਂਦਰੀ ਵਿੱਤ ਮੰਤਰੀ ਵੱਲੋਂ ਕੀਤਾ ਗਿਆ,ਪਰ ਪੰਜਾਬ  ਵਰਗੇ ਸੂਬੇ ਨੂੰ ਅਣਗੌਲਿਆ ਕਰਨਾ ਹਾਕਮਾਂ ਦੀ ਸੌੜੀ ਸੋਚ ਨੂੰ ਸਪੱਸਟ ਕਰਦਾ ਹੈ।ਪੰਜਾਬ ਸਰਹੱਦੀ ਸੂਬਾ ਹੋਣ ਦੇ ਨਾਲ ਨਾਲ  ਕੁਦਰਤੀ ਅਤੇ ਗੈਰ ਕੁਦਰਤੀ ਆਫਤਾਂ ਦੀ ਮਾਰ ਵੀ ਝੱਲ ਰਿਹਾ ਹੈ,ਜਿਸ ਵਿੱਚ  ਪੰਜਾਬ ਦੇ ਹਿੱਸੇ ਸਿਰਫ ਨੁਕਸਾਨ ਝੱਲਣਾ ਆਉਂਦਾ ਹੈ,ਬਦਲੇ ਵਿੱਚ ਕੇਂਦਰ ਨੇ ਕਦੇ ਵੀ ਕੋਈ ਰਾਹਤ ਪਰਦਾਨ  ਨਹੀ ਕੀਤੀ। ਮਸਲਨ ਪੰਜਾਬ ਦੇ ਪਾਣੀ ਧੱਕੇ ਨਾਲ ਹਰਿਆਣਾ,ਰਾਜਸਥਾਨ ਅਤੇ ਦਿੱਲੀ ਨੂੰ ਮੁਫਤ ਵਿੱਚ ਦਿੱਤੇ ਜਾ ਰਹੇ ਹਨ,ਪਰ ਜਦੋਂ ਹੜ ਆਉਂਦੇ ਹਨ ਤਾਂ ਉਹਦਾ ਨੁਕਸਾਨ ਇਕੱਲੇ ਪੰਜਾਬ ਦੇ ਲੋਕਾਂ ਨੂੰ ਝੱਲਣਾ ਪੈਂਦਾ ਹੈ।ਪੰਜਾਬ ਦੇ ਕੁਦਰਤੀ  ਸਰੋਤਾਂ ‘ਤੇ ਕੇਂਦਰ  ਨੇ ਧੱਕੇ ਨਾਲ ਆਪਣੇ ਅਧਿਕਾਰ ਜਮਾ  ਲਏ ਹੋਏ ਹਨ,ਜਦੋ ਕਿ ਪੰਜਾਬ ਦੇ ਪੱਲੇ ਸਿਰਫ ਤੇ ਸਿਰਫ ਕੁਦਰਤੀ ਅਤੇ ਗੈਰ ਕੁਦਰਤੀ ਖੁਆਰੀਆਂ ਹੀ ਰਹਿ ਗਈਆਂ ਹਨ।ਗੈਰ ਕੁਦਰਤੀ ਆਫਤਾਂ,ਜਿਵੇਂ ਪੰਜਾਬ ਦੀਆਂ  ਡੈਮਾਂ ਦਾ ਪਰਬੰਧ ਖੋਹ ਕੇ ਕੋਇਲੇ ਦੇ ਥਰਮਲ ਪੰਜਾਬ ਦੇ ਮੱਥੇ ਮਾਰ ਦਿੱਤੇ ਗਏ ਹਨ।ਪੰਜਾਬ ਦੇ ਪਾਣੀਆਂ ਤੋ ਮੁਫਤ ਵਿੱਚ ਤਿਆਰ ਹੁੰਦੀ ਬਿਜਲੀ ਦਿੱਲੀ ਨੂੰ ਦੇ ਦਿੱਤੀ ਗਈ ਅਤੇ ਪੰਜਾਬ ਥਰਮਲ ਪਲਾਟਾਂ ਦੀ ਮਹਿੰਗੀ ਬਿਜਲੀ ਤੇ ਨਿਰਭਰ ਹੋ ਕੇ  ਰਹਿ ਗਿਆ ਹੈ।ਏਥੇ ਹੀ ਬੱਸ ਨਹੀ,ਨਹਿਰੀ ਪਾਣੀ ਦੀ ਥਾਂ ਮਹਿੰਗੀ ਬਿਜਲੀ ਨਾਲ ਚੱਲਣ ਵਾਲੇ ਟਿਊਬਵੈਲ ਤੋਹਫੇ ਦੇ ਰੂਪ ਵਿੱਚ ਪੰਜਾਬ ਨੂੰ ਦਿੱਤੇ ਗਏ,ਤਾਂ ਕਿ ਧਰਤੀ ਹੇਠਲਾ ਅਮ੍ਰਿਤ ਵਰਗਾ ਪਾਣੀ ਬਰਬਾਦ ਕੀਤਾ ਜਾ ਸਕੇ ਅਤੇ ਪੰਜਾਬੀ ਕਿਸਾਨਾਂ ਨੂੰ ਆਤਮ ਨਿਰਭਰਤਾ ਵਾਲੀਆਂ ਫਸਲਾਂ  ਤੋ ਹਟਾ ਕੇ ਦੇਸ ਦੇ ਅੰਨ ਭਡਾਰ ਨੂੰ ਭਰਨ ਲਈ ਕਣਕ ਅਤੇ ਝੋਨੇ  ਤੇ ਐਮਐਸਪੀ ਦੇ ਕੇ ਉਪਰੋਕਤ ਦੋ ਫਸਲਾਂ ਬੀਜਣ ਲਈ ਉਕਸਾਇਆ ਗਿਆ  ਜਾਂ ਇਹ ਕਹਿਣਾ ਵੀ ਜਾਇਜ ਹੋਵੇਗਾ ਕਿ ਮਜਬੂਰ ਕਰ ਦਿੱਤਾ,ਕਿਉਂਕਿ ਪੰਜਾਬ ਨੂੰ ਆਤਮ ਨਿਰਭਰ ਬਨਾਉਣ ਵਾਲੀਆਂ ਫਸਲਾਂ,ਜਿੰਨਾਂ ਵਿੱਚ ਦਾਲਾਂ,ਮੱਕੀ,ਬਾਜਰਾ,ਜਵਾਰ,ਛੋਲੇ,ਤਿਲ ,ਗਵਾਰਾ ਆਦਿ ਹਰ ਇੱਕ ਉਹ ਫਸਲ ਸ਼ਾਮਲ ਹੈ,ਜਿਹੜੀ ਘਰੇਲੂ ਲੋੜਾਂ ਦੀ ਪੂਰਤੀ ਕਰਦੀ ਹੈ,ਉਹਨਾਂ ਦੇ ਮੰਡੀਕਰਨ ਨੂੰ ਬਹੁਤ ਗਹਿਰੀ ਸਾਹਿਸ਼ ਤਹਿਤ ਅਪੰਗ ਕਰ ਦਿੱਤਾ ਗਿਆ,ਤਾਂ ਕਿ ਕਿਸਾਨ ਖੁਦ ਹੀ ਨਿਰਾਸ਼ ਹੋ ਕੇ ਉਪਰੋਕਤ ਫਸਲਾਂ ਬੀਜਣ ਦਾ ਵਿਚਾਰ ਤਿਆਗ ਦੇਣ,ਜਿਸ ਦੀ ਬਦੌਲਤ ਅੱਜ ਪੰਜਾਬ ਪੀਣ ਵਾਲੇ ਪਾਣੀ ਤੋ ਵੀ ਵਾਂਝਾ ਹੋਣ ਦੀ ਕਾਗਾਰ ਤੇ ਖੜਾ ਹੈ ਅਤੇ ਆਪਣੀਆਂ ਆਤਮ ਨਿਰਭਰ ਬਨਾਉਣ ਵਾਲੀਆਂ ਫਸਲਾਂ  ਤੋ ਦੂਰ ਕਰ ਦਿੱਤੇ ਜਾਣ ਕਰਕੇ ਕਰਜੇ ਦੇ ਅਜਿਹੇ ਜੰਜਾਲ ਵਿੱਚ ਫਸ ਕੇ ਰਹਿ ਗਿਆ ਹੈ,ਜਿਸ ਵਿੱਚੋਂ ਨਿਕਲਣ ਦਾ ਕੋਈ ਰਾਹ ਵੀ ਨਹੀ ਲੱਭ ਰਿਹਾ,ਲਿਹਾਜ਼ਾ ਖੁਦਕੁਸ਼ੀਆਂ ਦੀ ਦਰ ਵਿੱਚ ਦਿਨ ਪ੍ਰਤੀ ਦਿਨ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜੇਕਰ ਸਮੁੱਚੇ ਭਾਰਤ ਦੀ ਕਿਸਾਨੀ ਦੀ ਗੱਲ ਕੀਤੀ ਜਾਵੇ,ਤਾਂ ਇਹ ਕਹਿਣਾ ਕੋਈ ਗਲਤ ਨਹੀ ਹੋਵੇਗਾ ਕਿ ਸਮੁੱਚੇ ਦੇਸ਼ ਅੰਦਰ ਹੀ ਕਿਸਾਨੀ ਦੀ ਹਾਲਾਤ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੇ ਵਾਲੀ ਬਣੀ ਹੋਈ ਹੈ,ਕਿਉਂਕਿ ਕਾਰਪੋਰੇਟ ਜਗਤ ਜਮੀਨਾਂ ਹੜੱਪਣ ਲਈ ਬਜਿੱਦ ਹੈ, ਲਿਹਾਜ਼ਾ ਹਕੂਮਤ ਕਿਸਾਨੀ ਦੇ ਸੰਕਟ ਨੂੰ ਹੱਲ ਕਰਨ ਲਈ ਸੰਜੀਦਾ ਨਹੀ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ 1995 ਤੋਂ 2022 ਦਰਮਿਆਨ 3,96,912 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ, ਜਦੋਕਿ 2023,2024 ਦੇ ਦੁਖਾਤ ਅਜੇ ਬਾਕੀ ਹਨ, ਇਸ ਦੇ ਬਾਵਜੂਦ ਵੀ ਸਰਕਾਰ ਕਹਿੰਦੀ ਹੈ ਕਿ ਖੇਤੀ ਸੈਕਟਰ ਸੰਕਟ ਵਿੱਚ ਨਹੀਂ ਹੈ।ਜਿੱਥੇ ਦੇਸ਼ ਦੀ ਸਮੁੱਚੀ ਕਿਸਾਨੀ ਹਕੂਮਤੀ ਬੇਰੁਖੀ ਦਾ ਸੰਤਾਪ ਹੰਢਾ ਰਹੀ ਹੈ, ਓਥੇ ਪੰਜਾਬ ਦੀ ਹਾਲਤ ਹੋਰ ਵੀ ਬਦਤਰ ਇਸ ਕਰਕੇ ਹੈ ਕਿਉਂਕਿ ਕੇਂਦਰ ਨੇ ਕਦੇ ਵੀ ਪੰਜਾਬ ਨੂੰ ਆਪਣਾ ਹਿੱਸਾ ਨਹੀ ਸਮਝਿਆ।ਪੰਜਾਬ ਨੂੰ ਹਮੇਸ਼ਾਂ ਬੇਗਾਨਗੀ ਦਾ ਅਹਿਸਾਸ ਕਰਵਾ ਕੇ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਫਿਰ ਵੀ ਦੇਸ਼ ਦੀਆਂ ਹੱਦਾਂ ਸਰਹੱਦਾਂ ਤੇ ਪੰਜਾਬ ਦੇ ਜਵਾਨ ਹਿੱਕ ਡਾਹ ਕੇ ਲੜਦੇ ਹਨ,ਨਤੀਜੇ ਵਜੋਂ ਆਏ ਦਿਨ ਦੇਸ਼ ਦੀਆਂ ਹੱਦਾਂ ਤੋ ਪੰਜਾਬੀ ਨੌਜਵਾਨਾਂ ਦੀਆਂ ਲਾਸਾਂ ਤਿਰੰਗੇ ਵਿੱਚ ਲਿਪਟ ਕੇ ਪੰਜਾਬ ਆ ਰਹੀਆਂ ਹਨ। ਇਹ ਕਿੱਥੋਂ ਦੀ ਦਿਆਨਤਦਾਰੀ ਹੈ ਕਿ ਦੇਸ ਉਪਰ ਬਾਹਰੀ ਸੰਕਟਾਂ ਦਾ ਮੁਕਾਬਲਾ ਕਰਨ ਲਈ ਪੰਜਾਬ ਨੂੰ ਵਰਤਿਆ ਜਾਵੇ,ਇੱਥੋਂ ਦੇ ਗੱਭਰੂਆਂ ਨੂੰ ਬਲੀ  ਦੇ ਬੱਕਰੇ ਬਣਾ ਕੇ ਦੇਸ਼ ਦੀਆਂ ਹੱਦਾਂ ਉੱਪਰ ਸਭ ਤੋ  ਅਗਲੀ ਕਤਾਰ ਵਿੱਚ ਰੱਖਿਆ ਜਾਵੇ,ਪਰ ਜਦੋ ਉਹਨਾਂ ਦੇ  ਅਧਿਕਾਰਾਂ ਦੀ ਗੱਲ ਆਵੇ,ਪੰਜਾਬ ਦੀ ਆਰਥਿਕ ਮੰਦਹਾਲੀ ਦੀ ਗੱਲ ਆਵੇ,ਤਾਂ ਚੁੱਪ ਵੱਟ ਲਈ ਜਾਵੇ।ਅਜਿਹੀ ਵਿਤਕਰੇਵਾਜੀ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖੁਦ ਹੀ ਖੰਡਿਤ  ਕਰਨ ਦਾ ਕਾਰਨ ਬਣ ਸਕਦੀ ਹੈ। ਪੰਜਾਬ  ਅੱਜ ਤਕਰੀਵਨ 2,82000 ਕਰੋੜ ਤੋਂ ਵੱਧ ਦੇ ਕਰਜੇ ਦੀ ਮਾਰ ਝੱਲ ਰਿਹਾ ਹੈ,ਫਿਰ ਵੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਕੇ ਅਣਗੌਲਿਆ ਕਰਨਾ ਭਾਰਤੀ ਹਾਕਮਾਂ ਨੂੰ ਸ਼ੋਭਾ ਨਹੀ ਦਿੰਦਾ।ਸੋ  ਚੰਗਾ ਹੁੰਦਾ ਜੇਕਰ  ਪੰਜਾਬ ਦੀ 1947 ਤੋਂ ਲੈ ਕੇ ਅੱਜ ਤੱਕ ਦੀ  ਕਾਰਗੁਜ਼ਾਰੀ ਨੂੰ ਨਜਰਅੰਦਾਜ਼ ਨਾਂ ਕਰਕੇ ਪੰਜਾਬ ਨੂੰ ਵੀ ਦੇਸ ਦਾ ਹਿੱਸਾ ਸਮਝਿਆ ਜਾਂਦਾ ਅਤੇ ਬਾਕੀ ਉਹਨਾਂ ਸੂਬਿਆਂ ਨੂੰ ਵੀ ਉਹਨਾਂ ਦਾ ਹੱਕ ਦਿੱਤਾ ਜਾਂਦਾ,ਜਿੰਨਾਂ ਨੂੰ ਸਿਰਫ ਇਸ ਕਰਕੇ ਬਜ਼ਟ ਵਿੱਚ ਉਹਨਾਂ ਦੇ ਹੱਕਾਂ ਤੋ ਵਾਂਝਾ ਰੱਖਿਆਂ ਗਿਆ ਹੈ,ਕਿਉਂਕਿ ਉਹਨਾਂ ਸੂਬਿਆਂ ਵਿੱਚ ਭਾਜਪਾ ਦੀ ਅਗਵਾਈ ਜਾਂ ਸਰਪ੍ਰਸਤੀ ਵਾਲੀ ਸਰਕਾਰ ਨਹੀ ਹੈ।ਸੋ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਭਵਿੱਖ ਦੀਆਂ ਨੀਤੀਆਂ  ਤੈਅ ਕਰਨ ਸਮੇ ਇਹ ਯਕੀਨੀ ਬਣਾਇਆ ਜਾਵੇ ਕਿ ਸੂਬਿਆਂ ਨੂੰ ਉਹਨਾਂ ਦੇ ਹੱਕਾਂ ਤੋ ਵਾਂਝੇ ਨਾ ਰੱਖਿਆ ਜਾਵੇ, ਇਹ ਦੇਸ਼ ਹਿੱਤ ਵਿੱਚ ਜਰੂਰੀ ਹੋਵੇਗਾ।