ਨਜ਼ਰੀਆ - ਵੀਰਪਾਲ ਕੌਰ ਭੱਠਲ'
ਹੁਣ ਚੰਗੇ ਤੋਂ ਅਸੀਂ ਮਾੜੇ ਸੱਜਣਾਂ ਕਿੰਜ ਹੋ ਗਏ ,
ਦੱਸ ਮਿੱਠੇ ਤੋਂ ਅਸੀਂ ਖਾਰੇ ਸੱਜਣਾ ਕਿੰਜ ਹੋ ਗਏ ।
ਕਹਿੰਦਾ ਸੀ ਤੂੰ ਤੇਰੇ ਵਰਗਾ ਹੋਰ ਨਹੀਂ ਕੋਈ
ਹੁਣ ਦੱਸ ਸੱਜਣਾ ਸਾਡੇ ਵਰਗੇ ਸਾਰੇ ਕਿੰਜ ਹੋ ਗਏ ।
ਕਹਿੰਦਾ ਸੀ ਤੂੰ ਪੱਥਰ ਉੱਤੇ ਵਾਅਦੇ ਲੀਕ ਮੇਰੇ ,
ਹੁਣ ਦੱਸ ਸੱਜਣਾ ਵਾਅਦੇ ਸਾਡੇ ਲਾਰੇ ਕਿੰਜ ਹੋ ਗਏ ।
ਜੰਨਤ ਜਿਹਾ ਸਕੂਨ ਮੇਰੇ ਕੋਲ ਆਉਂਦਾ ਸੀ ਤੈਨੂੰ
ਹੁਣ ਦੱਸ ਸੱਜਣਾ ਸਾਡੇ ਨਰਕ ਦੁਆਰੇ ਕਿੰਜ ਹੋ ਗਏ ।
ਰੱਬ ਦੇ ਵਰਗੀ ਦੀਦ ਮੇਰੀ ਕਦੇ ਲੱਗਦੀ ਸੀ ਤੈਨੂੰ ,
ਮੱਥੇ ਲੱਗੇ ਸੱਜਣਾ ਅਸੀਂ ਹੁਣ ਮਾੜੇ ਕਿੰਜ ਹੋ ਗਏ ।
ਇਕਦਮ ਸਾਡੇ ਵਿੱਚ ਇੰਨੀਆਂ ਕਮੀਆਂ ਕੱਢ ਤੀਆਂ ,
ਚੰਨ ਦੇ ਟੁਕੜੇ ਵਰਗੇ ਟੁੱਟੇ ਤਾਰੇ ਕਿੰਜ ਹੋ ਗਏ ।
ਕਦੇ ਖ਼ੁਸ਼ੀਆਂ ਦੀ ਵਜ੍ਹਾ ਟੋਹ -ਟੋਹ ਮੈਨੂੰ ਦਿੰਦਾ ਸੀ,
ਹੁਣ ਹਾਸੇ ਮੇਰੇ ਦੱਸ ਅੰਗਿਆਰੇ ਕਿੰਜ ਹੋ ਗਏ ।
ਵੀਰਪਾਲ 'ਸਮੁੰਦਰ ਕਹਿੰਦਾ ਸੀ ਤੂੰ ਇਸ਼ਕੇ ਦਾ
ਫੇਰ ਦੱਸੀ ਸੱਜਣਾਂ ਗ਼ੈਰ ਕਿਨਾਰੇ ਕਿੰਜ ਹੋ ਗਏ।
ਵੀਰਪਾਲ ਕੌਰ ਭੱਠਲ'
ਗੁਰੂ ਦੇ ਲਾਲ - ਵੀਰਪਾਲ ਕੌਰ ਭੱਠਲ
ਅਸੀਂ ਪੁੱਤਰ ਹਾਂ ਦਸ਼ਮੇਸ਼ ਦੇ ,
ਕਹਿਣ ਸੂਬੇ ਨੂੰ ਲਾਲ ਲੱਗੇ
ਸਾਥੋ ਡਰਦਾ ਕਿ ਡਰਾਉਣਾ ਏ,
ਬੱਚੇ ਵੱਡੇ ਕਰਨ ਸਵਾਲ ਲੱਗੇ ।
ਸਾਡੀ ਉਮਰ ਨਿਆਣੀ ਵੇਖ ਨਾ,
ਸਜ਼ਾ ਕਰ ਮਨ ਆਈ ਤੈਅ,
ਕਰ ਮਨ ਦੀ ਇੱਛਾਂ ਪੂਰੀਆਂ,
ਕਿੱਤੇ ਮਨ ਚ ਜਾਣ ਨਾ ਰਹਿ ।
ਰਾਜਭਾਗ ਦਾ ਲਾਲਚ ਦੇਸ਼ ਸਾਨੂੰ ,
ਨਾ ਬੱਚਿਆਂ ਵਾਂਗ ਬੜਿਆ ।
ਸੀਸ ਕੱਟ ਭਾਵੇਂ ਚਿਣ ਨੀਹਾਂ ਵਿੱਚ,
ਦੇ ਬੰਦ-ਬੰਦ ਭਾਵੇਂ ਕਟਾ ।
ਸਿਰ ਖਾਲਸੇ ਦਾ ਨਹੀਂ ਝੁਕਣ ਦਿੰਦੇ,
ਕਿਹਾ ਲਾਲਾ ਫਤਹਿ ਬੁਲਾਅ ।
ਵੀਰਪਾਲ ਭੱਠਲ ਫਿਰ ਇਸ ਤਰਾਂ,
ਗਏ ਲਾਲ ਸ਼ਹੀਦੀ ਪਾ ।
ਵੀਰਪਾਲ ਕੌਰ ਭੱਠਲ
ਦੀਵਾਲੀ ਆ ਗਈ - ਵੀਰਪਾਲ ਕੌਰ ਭੱਠਲ
ਸਵਰਗ ਜਿਹੀ ਹੋਈ ਹੈ ਧਰਤੀ
ਹਰ ਥਾਂ ਮਹਿਕ ਖਿੰਡਾਈ
ਚਾਅ ਦਿਲਾਂ ਦੇ ਲੈਣ ਹੁਲਾਰੇ
ਖੁਸ਼ੀਆਂ ਲੈ ਕੇ ਆਈ
ਗ਼ਮਾਂ ਦੇ ਬੱਦਲ ਝੜ ਗਏ ਸਾਰੇ
ਖੁਸ਼ੀ ਦੀ ਨ੍ਹੇਰੀ ਛਾ ਗਈ
ਦੀਵਾਲੀ ਆ ਗਈ
ਦੀਵਾਲੀ ਆ ਗਈ ਦੀਵਾਲੀ ਆ ਗਈ
ਘਰ ਘਰ ਦੇ ਵਿੱਚ ਖ਼ੁਸ਼ੀਆਂ ਖੇੜੇ
ਰੌਣਕ ਵਿੱਚ ਬਾਜ਼ਾਰਾਂ
ਇਉਂ ਜਾਪੇ ਜਿਵੇਂ ਪੱਤਝੜ ਪਿੱਛੋਂ
ਆਈਆਂ ਪਰਤ ਬਹਾਰਾਂ
ਰੋਂਦਿਆਂ ਤਾਈਂ ਹਾਸੇ ਦੇ
ਖੁਸ਼ੀਆਂ ਵਿੱਚ ਝੂਮਣ ਲਾ ਗਈ
ਦੀਵਾਲੀ ਆ ਗਈ
ਦੀਵਾਲੀ ਆ ਗਈ ਦੀਵਾਲੀ ਆ ਗਈ
ਚਾਨਣ ਚਾਨਣ ਹੋਈ ਧਰਤੀ
ਨੂਰ ਅਰਸ਼ ਤੋਂ ਵਰ੍ਹਦਾ
ਫੁੱਲਝੜੀਆਂ ਤੇ ਚੱਲਣ ਪਟਾਕੇ
ਰੱਬ ਵੀ ਸਿਜਦੇ ਕਰਦਾ
ਸਾਰੇ ਕਹਿੰਦੇ ਹੈਪੀ ਦੀਵਾਲੀ
ਨਫ਼ਰਤ ਦਿਲੋਂ ਮਿਟਾ ਗਈ
ਦੀਵਾਲੀ ਆ ਗਈ
ਦੀਵਾਲੀ ਆ ਗਈ ਦੀਵਾਲੀ ਆ ਗਈ
ਚਾਵਾਂ ਦੇ ਨਾਲ ਕਰੀ ਸਫ਼ਾਈ
ਮਾਂ ਲੱਛਮੀ ਨੇ ਆਉਣਾ
"ਵੀਰਪਾਲ ਭੱਠਲ ਨੇ ਸਭ ਨਾ
ਰਲ ਮਿਲ ਜਸ਼ਨ ਮਨਾਉਣਾ
ਲੱਛਮੀ ਮਾਤਾ ਜਗਤ ਵਿਧਾਤਾ
ਘਰ ਘਰ ਫੇਰਾ ਪਾ ਗਈ
ਦੀਵਾਲੀ ਆ ਗਈ
ਦੀਵਾਲੀ ਆ ਗਈ ਦੀਵਾਲੀ ਆ ਗਈ
ਵੀਰਪਾਲ ਕੌਰ ਭੱਠਲ
ਬਾਬਲੇ ਦੀ ਪੱਗ - ਵੀਰਪਾਲ ਕੌਰ ਭੱਠਲ
ਤੇਰੇ ਪਿਆਰ ਲਈ ਕਿਵੇਂ ਪੈਰਾਂ ਵਿੱਚ ਰੋਲ਼ ਦਿਆਂ
ਦੱਸ ਚਿੱਟੀ ਬਾਬਲੇ ਦੀ ਪੱਗ ਨੂੰ
ਹਿੱਕ ਤਾਣ ਤਾਣ ਮੇਰੇ ਤੁਰਦੇ ਨੇ ਵੀਰ
ਫੇਰ ਦੇਣਗੇ ਜਵਾਬ ਕੀ ਵੇ ਜੱਗ ਨੂੰ
ਤੇਰੀ ਮੇਰੀ ਗੱਲ ਜਦੋਂ ਪਿੰਡ ਵਿੱਚ ਉੱਡੂ
ਰੱਸਾ ਵੀਰ ਮੇਰੇ ਗਲ਼ ਨੂੰ ਵੇ ਪਾ ਲੈਣਗੇ
ਆਹ ਧੀ ਸਰਦਾਰਾਂ ਦੀ ਨੇ ਚੰਨ ਚਾੜ੍ਹਤਾ
ਵੇ ਕਿਵੇਂ ਸੁਣੂ ਮੇਰਾ ਬਾਪੂ ਜਦੋਂ ਲੋਕ ਕਹਿਣਗੇ।
. ਮਾਪਿਆਂ ਦੀ ਇੱਜ਼ਤ ਤਮਾਸ਼ਾ ਬਣ ਜਾਊ
ਲੋਕ ਲੈਣਗੇ ਸਵਾਦ ਗੱਲਾਂ ਕਰਕੇ
ਖਾਣਗੇ ਸ਼ਰੀਕਾਂ ਦੇ ਵੇ ਤਾਂਨ੍ਹੇ ਨੋਚ ਨੋਚ
ਸਿਰ ਝੁਕਜੂ ਵੀਰਾਂ ਦਾ ਮੇਰੇ ਕਰਕੇ
ਧੌਣ ਉੱਚੀ ਕਰ ਜਿਹੜੇ ਤੁਰਦੇ ਨੇ ਅੱਜ
ਕੱਲ੍ਹ ਚਾਰ ਬੰਦਿਆਂ ਚ ਦੱਸ ਕਿੱਦਾਂ ਬਹਿਣਗੇ
ਆਹ ਧੀ ਸਰਦਾਰਾਂ ਦੀ ਨੇ ਚੰਨ ਚਾੜ੍ਹਤਾ
ਵੇ ਕਿਵੇਂ ਸੁਣੂ ਮੇਰਾ ਬਾਪੂ ਜਦੋਂ ਲੋਕ ਕਹਿਣਗੇ
ਪੁੱਤਾਂ ਨਾਲੋਂ ਵੱਧ ਬਾਪੂ ਮੇਰੇ ਉੱਤੇ ਮਾਣ ਕਰੇ
ਲਾਡਲੀ ਆਂ ਭੈਣ ਮੈਂ ਭਰਾਵਾਂ ਦੀ
ਮਾਂ ਦੇ ਸੰਸਕਾਰ ਕਿਵੇਂ ਮਿੱਟੀ ਵਿਚ ਰੋਲ਼ਾਂ
ਕਿਵੇ ਚਾੜ੍ਹ ਦਿਆਂ ਬਲੀ ਓਹਦੇ ਚਾਵਾਂ ਦੀ
ਮਾਪਿਆਂ ਦੇ ਉੱਤੇ ਉਦੋਂ ਦੱਸ ਕੀ ਬੀਤੂਗੀ
ਜਦੋਂ ਚਾਵਾਂ ਵਾਲੇ ਉਨ੍ਹਾਂ ਦੇ ਵੇ ਮਹਿਲ ਢਹਿਣਗੇ
ਆਹ ਧੀ ਸਰਦਾਰਾਂ ਦੀ ਨੇ ਚੰਨ ਚਾੜ੍ਹਤਾ
ਵੇ ਕਿਵੇਂ ਸੁਣੂ ਮੇਰਾ ਬਾਪੂ ਜਦੋਂ ਲੋਕ ਕਹਿਣਗੇ
ਵੀਰਪਾਲ ਭੱਠਲ ਦੇ ਨਾਲ ਸੋਹਣਿਆ
ਵੇ ਕਿਤੇ ਵੇਖੀ ਨਾ ਤੂੰ ਲੋਕਾਂ ਵਾਲੀ ਕਰਦੀ
ਘਰੋਂ ਭੱਜ ਤੇਰੇ ਨਾਲ ਜਾ ਨਹੀਂ ਸਕਦੀ
ਵਿਆਹ ਕੇ ਮੈਨੂੰ ਲੈ ਜਾ ਜਦੋਂ ਮਰਜ਼ੀ
ਹੱਥੀਂ ਜਦੋਂ ਤੋਰਨਗੇ ਡੋਲੀ ਮੇਰੀ ਮਾਪੇ
ਪਤਾ ਸੁਤਾ ਫਿਰ ਮੇਰਾ ਲੈਂਦੇ ਰਹਿਣਗੇ
ਆਹ ਧੀ ਸਰਦਾਰਾਂ ਦੀ ਨੇ ਚੰਨ ਚਾੜ੍ਹਤਾ
ਵੇ ਕਿਵੇਂ ਸੁਣੂ ਮੇਰਾ ਬਾਪੂ ਜਦੋਂ ਲੋਕ ਕਹਿਣਗੇ
ਡਿਊਟ - ਮੁਲਾਕਾਤ - ਵੀਰਪਾਲ ਕੌਰ ਭੱਠਲ
ਮੁੰਡਾ ) ਘਰੇ ਬਹਾਨਾ ਮਾਰ ਕੇ ਕੋਈ ,
ਅੱਜ ਮਿਲਣ ਮੈਨੂੰ ਆਈਂ ਤੂੰ ।
ਮੈਂ ਕੋਈ ਗੱਲ ਜ਼ਰੂਰੀ ਕਰਨੀ ,
ਨਾਲ ਨਾ ਕੋਈ ਲਿਆਈਂ ਤੂੰ ।
ਕੁੜੀ )ਫੋਨ ਉਤੇ ਗੱਲ ਕਰ ਸਕਦੇ ਆਂ ,
ਮਿਲਣਾ ਕੀ ਜ਼ਰੂਰੀ ਆ।
ਅੱਜ ਤਾਂ ਸੱਜਣਾ ਮਿਲਣਾ ਮੁਸ਼ਕਲ,
ਮੇਰੀ ਵੀ ਮਜ਼ਬੂਰੀਆ ।
ਮੁੰਡਾ) ਲੱਗਦਾ ਮੈਨੂੰ ਪਿਆਰ ਨੀ ਕਰਦੀ,
ਜੇ ਕਰਦੀ ਤਾਂ ਨਾਂਹ ਕਹਿੰਦੀ ਨਾ ।
ਅੱਧੇ ਬੋਲ ਤੇ ਭੱਜੀ ਆਉਂਦੀ ,
ਪੈਰ ਜੁੱਤੀ ਤੇਰੇ ਪੈਂਦੀ ਨਾ ।
ਕੁੜੀ) ਨਾ ਵੇ ਅੜਿਆ ਇੰਝ ਨਾ ਸੋਚੀਂ ,
ਕੱਲ੍ਹ ਪੇਪਰ ਤੇ ਅੱਜ ਪੜ੍ਹਦੀਆਂ ।
ਦਿਲ ਚੀਰ ਕੇ ਦੱਸ ਦਿਖਾਵਾਂ ਤੈਨੂੰ ,
ਕਿੰਨੀ ਮੁਹੱਬਤ ਕਰਦੀਆਂ ।
ਮੁੰਡਾ) ਅੱਛਾ ਇਹ ਗੱਲ ਹੈ ਤਾਂ ਆਜਾ ,
ਮੁਹੱਬਤ ਸਾਬਤ ਕਰਕੇ ਜਾਈਂ।
ਮੈਂ ਜੋ ਬੋਲੂੰਗਾ ਕਰਨਾ ਪਊਗਾ ,
ਫੇਰ ਨਾ ਮੂੰਹ ਬਣਾਈ ।
ਕੁੜੀ )ਜੇ ਫੋਨ ਕੱਟੇਂਗਾ ਸੋਚਾਂਗੀ ,
ਕਿ ਕਿਵੇਂ ਕਿੱਦਾਂ ਏ ਆਉਣਾ।
ਘਰੇ ਬਹਾਨਾ ਮੰਮੀ ਨੂੰ ਵੀ,
ਪੈਣਾ ਏ ਕੋਈ ਲਾਉਣਾ ।
ਮੁੰਡਾ) ਚੰਗਾ ਬਾਏ ਲਵ ਯੂ ,
ਕਿਸ ਯੂ ਮਿਸ ਯੂ ਮੇਰੀ ਜਾਨ ।
ਮੈਂ ਵੇਟ ਕਰੂੰਗਾ ਤੇਰੀ ,
ਗੌਡ ਬਲੈੱਸ ਯੂ ਮੇਰੀ ਜਾਨ ।
ਕੁੜੀ )ਜਾਨ ਤਲੀ ਤੇ ਧਰ ਕੇ ਆਈ ,
ਛੇਤੀ ਦੱਸ ਕੀ ਗੱਲ ਕਰਨੀ ਸੀ।
ਵੀਰਪਾਲ ਦੇ ਨਾਲ ਸੋਹਣਿਆ,
ਕਿਹੜੀ ਮੁਸ਼ਕਲ ਹੱਲ ਕਰਨੀ ਸੀ ।
ਮੁੰਡਾ )ਮੈਂ ਰਾਤ ਨੂੰ ਮਿਲਣ ਆਉਣਾ ਅੱਜ ,
ਗੁੱਸੇ ਰਹਿ ਚਾਹੇ ਰਾਜ਼ੀ ਤੂੰ ।
ਆਹ ਭੱਠਲ" ਨੀਂਦ ਦੀ ਫੜ ਦਵਾਈ ,
ਜਾ ਘਰਦਿਆਂ ਨੂੰ ਪਾਦੀ ਤੂੰ।
ਕੁੜੀ )ਇਹ ਪਿਉ ਮੇਰੇ ਦੀ ਚਿੱਟੀ ਪੱਗ ਏ,
ਨੀਂਦ ਦੀ ਕੱਲੀ ਦਵਾਈ ਨਾ।
ਇੱਕ ਗੱਲ ਆਖਾਂ ਆਪਣੀ ਭੈਣ ਤੋਂ ,
ਲੈ ਕੇ ਹੁਣ ਕੁਝ ਖਾਈਂ ਨਾ
ਅਧਿਕਾਰ - ਵੀਰਪਾਲ ਕੌਰ ਭੱਠਲ
ਫੇਰ ਕੀ ਹੋਇਆ ਜੇ ਕੋਈ ਵਿਧਵਾ ,
ਅੱਖ ਵਿੱਚ ਸੁਰਮਾ ਪਾ ਲੈਂਦੀ ਏ ।
ਲੋਕਾਂ ਦਾ ਕਿਉਂ ਢਿੱਡ ਦੁਖਦਾ ,
ਜੇ ਖ਼ੁਦ ਨੂੰ ਸਜਾ ਲੈਂਦੀ ਏ ।
ਬੁੱਢੀ ਤਾਂ ਨਹੀਂ ਹੋਈ ਉਹੋ ,
ਨਾ ਹੀ ਇੱਛਾ ਜਿਊਣ ਦੀ ਮੁੱਕੀ ।
ਨਾ ਹੀ ਇੱਛਾ ਖਾਣ ਦੀ ਮੁੱਕੀ।
ਨਾ ਹੀ ਇੱਛਾ ਪਾਉਣ ਦੀ ਮੁੱਕੀ ।
ਪਤੀ ਮਰਨ ਤੋਂ ਬਾਅਦ ਉਸ ਦੀ ,
ਜ਼ਿੰਦਗੀ ਤਾਂ ਨ੍ਹੀਂ ਰੁਕ ਜਾਂਦੀ ।
ਇਹ ਗੱਲ ਮੰਨਿਆ ਵੱਖਰੀ ਆ,
ਉਹ ਦੁਨੀਆਂ ਸਾਹਵੇਂ ਝੁਕ ਜਾਂਦੀ ।
ਇਹ ਥੋਨੂੰ ਕੀਹਨੇ ਹੱਕ ਦਿੱਤਾ ਏ,
ਉਹਦੇ ਤੇ ਉਂਗਲ ਚੁੱਕਣ ਦਾ।
ਉਹਦੇ ਬਾਰੇ ਕੁੱਝ ਮਾੜਾ ਬੋਲਣ,
ਤੇ ਮਾੜੀ ਅੱਖ ਰੱਖਣ ਦਾ।
ਜਦ ਉਹਦੀ ਥਾਂ ਧੀ ਥੋਡੀ ਹੋਈ ,
ਆਪਣੇ ਫੇਰ ਵਿਚਾਰ ਦਿਓੰ ।
ਦੁਨੀਆਂ ਉਹਨੂੰ ਮਾਰੂ ਤਾਹਨੇ,
ਤੁਸੀਂ ਜਿਵੇਂ ਅੱਜ ਮਾਰ ਦਿਓੰ ।
ਦਿਲ ਵਿੱਚ ਉਹਦੇ ਚਾਅ ਨਾ ਮਾਰੋ,
ਬੇਸ਼ੱਕ ਗੋਲੀ ਮਾਰ ਦਿਓ ।
ਸੋਚ ਬਦਲ ਕੇ ਆਪਣੀ,
ਜਿਉਣ ਦਾ ਉਹਨੂੰ ਵੀ ਅਧਿਕਾਰ ਦਿਓ ।
ਵੀਰਪਾਲ ਨੇ ਜੋ ਗੱਲ ਆਖੀ ,
ਹੱਡ ਬੀਤੀ ਤੇ ਜੱਗ ਬੀਤੀਆਂ ।
ਇਹ ਤਾਂ ਦਰਦ ਪਛਾਣੂ ਉਹੀ,
ਜੀਹਦੇ ਉੱਤੇ ਵੱਧ ਬੀਤੀਆਂ।
ਹਵਾਵਾਂ - ਵੀਰਪਾਲ ਕੌਰ ਭੱਠਲ
ਭੈਣਾਂ ਅਤੇ ਭਰਾ ਭਰਾਵਾਂ ਨੇ ਵੀ ,
ਛੱਡਿਆ ਸਾਥ ਸੀ ਸਾਹਵਾਂ ਨੇ ਵੀ ।
ਜਿਥੇ ਸਾਨੂੰ ਲੋੜ ਪਈ ,
ਉੱਥੇ ਛੱਡਿਆ ਸਾਥ ਦੁਅਵਾਂ ਨੇ ਵੀ।
ਭਾਗਾਂ ਵਾਲੇ ਬੇਭਾਗੇ ਹੋਂ ਗਏ,
ਛੱਡਿਆ ਸਾਥ ਇੱਛਾਵਾਂ ਨੇ ਵੀ
ਬੌਣੀਆਂ ਸੀ ਜੋ ਸਾਡੇ ਅੱਗੇ ,
ਘੇਰਿਅਾ ੳੁਨ੍ਹਾਂ ਬਲਾਵਾਂ ਨੇ ਵੀ ।
ਵੇਖ ਮੁਸੀਬਤ ਸਾਡੇ ਉੱਤੇ,
ਬਦਲਿਆ ਰੁਖ਼ ਹਵਾਵਾਂ ਨੇ ਵੀ ।
ਕੱਲੇ ਤੇ ਕਮਜ਼ੋਰ ਵੇਖ ਕੇ ,
ਫਾਇਦਾ ਚੱਕਿਆ ਕਾਵਾਂ ਨੇ ਵੀ।
ਠੋਕਰਾਂ ਖਾ ਕੇ ਆਈਆਂ ਅਕਲਾਂ ,
ਦਿੱਤੀ ਜ਼ਿੰਦਗੀ ਬਦਲ ਸੁਝਾਵਾਂ ਨੇ ਵੀ ।
ਧੁੱਪਾਂ ਵਿੱਚ ਪਕਾਇਆ ਹੌਸਲਾ ,
ਛੱਡਿਆ ਸਾਥ ਸੀ ਛਾਂਵਾਂ ਨੇ ਵੀ ।
ਘੁੱਪ ਹਨੇਰਾ ਰੋਕ ਨਾ ਸਕਿਆ ,
ਉਲਝਾਇਆ ਸੀ ਰਾਹਵਾਂ ਨੇ ਵੀ ।
ਟੁਕੜਿਆਂ ਦੇ ਵਿੱਚ ਵੰਡ ਗਈ ਹਿੰਮਤ ,
ਸ਼ੁਰੂ ਕਰਤਾ ਮਰਨਾ ਚਾਹਵਾਂ ਨੇ ਵੀ ।
ਵੀਰਪਾਲ ਭੱਠਲ "ਨੂੰ ਆਖ ਬੇਵਫ਼ਾ,
ਛੱਡ ਦਿੱਤਾ ਸਾਥ ਵਫਾਵਾਂ ਨੇ ਵੀ ।
ਕਲਮ ਬਣੀ ਮੇਰੇ ਵਜ੍ਹਾ ਜਿਉਣ ਦੀ ,
ਦਿੱਤਾ ਸਾਥ ਕਵਿਤਾਵਾਂ ਨੇ ਵੀ ।
ਮੁਹੱਬਤ - ਵੀਰਪਾਲ ਕੌਰ ਭੱਠਲ
ਬੇਸ਼ੱਕ ਅਸੀਂ ਪਿਆਰ ਨਹੀਂ ਕੀਤਾ
ਲੋਕਾਂ ਵਾਂਗ ਇਜ਼ਹਾਰ ਨਹੀਂ ਕੀਤਾ
ਪਾਕ ਮੁਹੱਬਤ ਵਾਲਿਆਂ ਦਾ ਮੈਂ
ਕੌਣ ਕਹਿੰਦਾ ਸਤਿਕਾਰ ਨਹੀਂ ਕੀਤਾ
ਬੇਸ਼ੱਕ ਅਸੀਂ ਪਿਆਰ ਨਹੀਂ ਕੀਤਾ *****
ਇਸ਼ਕ਼ ਪੜ੍ਹਾਈ ਦੇ ਵਿੱਚ ਅਨਪੜ੍ਹ
ਲੋਕਾਂ ਤੇ ਇਤਬਾਰ ਨਹੀਂ ਕੀਤਾ
ਕਰਕੇ ਇਸ਼ਕ ਵਿੱਚ ਸੌਦੇਬਾਜ਼ੀ
ਲੋਕਾਂ ਵਾਂਗ ਵਪਾਰ ਨਹੀਂ ਕੀਤਾ
ਬੇਸ਼ੱਕ ਅਸੀਂ ਪਿਆਰ ਨਹੀਂ ਕੀਤਾ *****
ਮੈਂ ਪੱਥਰ ਜਾਂ ਫੁੱਲ ਮਾਰਕੇ
ਜ਼ਖਮੀ ਤਾਂ ਦਿਲਦਾਰ ਨਹੀਂ ਕੀਤਾ
ਰੋਜ਼ ਕਿਸੇ ਨਾਲ ਨੈਣ ਮਿਲਾ ਕੇ
ਇਸ਼ਕ ਨੂੰ ਸ਼ਰਮੋਸਾਰ ਨਹੀਂ ਕੀਤਾ
ਬੇਸ਼ੱਕ ਅਸੀਂ ਪਿਆਰ ਨਹੀਂ ਕੀਤਾਂ *****
"ਵੀਰਪਾਲ" ਨੇ ਵਾਸਨਾ ਵਾਲੇ
ਇਸ਼ਕ ਤੇ ਕਦੇ ਵਿਚਾਰ ਨਹੀਂ ਕੀਤਾ
ਮੂੰਹ ਦੇ ਉੱਤੇ ਸੱਚ ਆਖਿਆ
ਪਿੱਠ ਦੇ ਉੱਪਰ ਵਾਰ ਨਹੀਂ ਕੀਤਾ
ਬੇਸ਼ੱਕ ਅਸੀਂ ਪਿਆਰ ਨਹੀਂ ਕੀਤਾ *****
"ਵੀਰਪਾਲ ਕੌਰ ਭੱਠਲ"
ਖੰਡਰ - ਵੀਰਪਾਲ ਕੌਰ ਭੱਠਲ
ਪੱਥਰ ਪਾਟਿਆ ਪੁੱਤ ਨੀ ਜੰਮਦੇ,ਕੁੱਖਾਂ ਪਾੜ ਕੇ ਜੰਮਦੇ ਨੇ
ਨੱਕ ਰਗੜ ਕੇ ਮਾਪੇ, ਪੀਰ ਪੈਗੰਬਰਾਂ ਕੋਲੋਂ ਮੰਗਦੇ ਨੇ
ਚਿੱਟੇ ਦੇ ਵਪਾਰੀਆ ਓਏ ,ਕੁਝ ਮੈਂ ਮੂੰਹੋਂ ਨੀ ਕਹਿਣਾ
ਲਾਸ਼ ਦੇ ਸਿਰ ਤੇ ਸੇਹਰਾ ਬੰਨ੍ਹ ਕੇ ਵੇਖ ਵਿਲਕਦੀਆਂ ਭੈਣਾਂ
ਭਾਂਡੇ ਵੇਚ ਕੇ ਚਿੱਟਾ ਪੀ ਗਿਆ ,ਚਾਰ ਭੈਣਾਂ ਦਾ ਭਾਈ
ਵਿਆਹੁਣ ਤੋਂ ਪਹਿਲਾਂ ਵਿਧਵਾ ਕਰਤੀ ਪਾਪੀਓ ਧੀ ਪਰਾਈ
ਕਹਿਣ ਮਾਪੇ ਜੰਮਦਾ ਮਰ ਜਾਂਦਾ ,ਜੇ ਸੀ ਏਨ੍ਹਾਂ ਦੁੱਖ ਦੇਣਾ
ਲਾਸ਼ ਦੇ ਸਿਰ ਤੇ ਸੇਹਰਾ ਬੰਨ੍ਹ ਕੇ ਵੇਖ ਵਿਲਕਦੀਆਂ ਭੈਣਾਂ
ਵੱਸਦੇ ਘਰ ਨੂੰ ਖੰਡਰ ਬਣਾ ਕੇ ,ਕਰ ਲਿਆ ਲਾਲਚ ਪੂਰਾ
ਮਾਪਿਆਂ ਦੇ ਅਰਮਾਨਾਂ ਦਾ ,ਕੀ ਮਿਲਿਆ ਕਰਕੇ ਚੂਰਾ
ਬਦ ਦੁਆਵਾਂ ਲੱਗਣਗੀਆਂ ,ਪੁੱਤ ਥੋਡਾ ਵੀ ਨ੍ਹੀਂ ਰਹਿਣਾ
ਲਾਸ਼ ਦੇ ਸਿਰ ਤੇ ਸੇਹਰਾ ਬੰਨ੍ਹ ਕੇ,ਵੇਖ ਵਿਲਕਦੀਆਂ ਭੈਣਾਂ
ਅੱਖਾਂ ਦੇ ਵਿੱਚ ਵੀਰ ਦੇ ਵਿਆਹ ਦੇ,ਮਰਗੇ ਸੁਪਨੇ ਪਾਲ਼ੇ
ਕਈ ਮਾਵਾਂ ਦੇ ਪੁੱਤ ਖਾ ਗਏ ਚਿੱਟਾ ਵੇਚਣ ਵਾਲੇ
ਵੀਰਪਾਲ ਚੁੱਪ ਰਹੇ ਨੀ ਸਰਨਾ ਹੱਲ ਕੋਈ ਕਰਨਾ ਪੈਣਾ
ਲਾਸ਼ ਦੇ ਸਿਰ ਤੇ ਸੇਹਰਾ ਬੰਨ੍ਹ ਕੇ ਵੇਖ ਵਿਲਕਦੀਆਂ ਭੈਣਾਂ
ਆਖੂੰ ਗੱਲ ਖਰੀ - ਵੀਰਪਾਲ ਕੌਰ ਭੱਠਲ "
ਮੇਰੇ ਦੇਸ਼ ਦੀ ਸੁੱਤੀ ਜ਼ਮੀਰ ਨੂੰ
ਕੋਈ ਆ ਕੇ ਦਿਓ ਹਲੂਣ
ਇੱਥੇ ਚੰਦ ਸਿੱਕਿਆਂ ਲਈ ਵਿਕਦਾ ਹੈ
ਬਈ ਰਿਸ਼ਵਤ ਖੋਰ ਕਾਨੂੰਨ।
ਨਿਰਦੋਸ਼ ਸਜ਼ਾ ਨੇ ਕੱਟਦੇ ਤੇ ਦੋਸ਼ੀ ਹੋਣ ਬਰੀ
ਚੰਗੀ ਲੱਗੇ ਚਾਹੇ ਮਾੜੀ ਮੈਂ ਤਾਂ ਆਖੂੰ ਗੱਲ ਖਰੀ
ਇੱਥੇ ਸਾਧਾਂ ਦੇ ਵੱਗ ਲੁੱਟਦੇ
ਰਹੇ ਜਨਤਾ ਨੂੰ ਭਰਮਾ
ਅਤੇ ਰਹਿੰਦੀ ਖੂੰਹਦੀ ਦੇਸ਼ ਨੂੰ
ਕੁੱਝ ਗਈ ਸਿਆਸਤ ਖਾ
ਇੱਥੇ ਉੱਠਦੀ ਜੋ ਇਨਸਾਫ਼ ਲਈ
ਉਹ ਬੰਦ ਆਵਾਜ਼ ਕਰੀਂ
ਚੰਗੀ ਲੱਗੇ ਚਾਹੇ ਮਾੜੀ ਮੈਂ ਤਾਂ ਆਖੂੰ ਗੱਲ ਖਰੀ
ਇੱਥੇ ਵਿੱਚ ਨਸ਼ੇ ਦੀ ਨਹਿਰ ਦੇ
ਰੁੜ੍ਹ ਰਹੇ ਪੰਜਾਬੀ ਵੀਰ
ਇੱਥੇ ਘਰ ਘਰ ਸੱਥਰ ਵਿੱਛ ਗਏ
ਨੈਣੋਂ ਨਹੀਂ ਰੁੱਕਦਾ ਨੀਰ
ਅਸੀਂ ਤਰਲੇ ਪਾਏ ਬਹੁਤ ਨੇ
ਸਾਡੀ ਕਿਸੇ ਨਾ ਬਾਂਹ ਫੜੀ
ਚੰਗੀ ਲੱਗੇ ਮਾੜੀ ਮੈਂ ਤਾਂ ਆਖੂੰ ਗੱਲ ਖਰੀ
ਕੁਝ ਕੁੱਖਾਂ ਦੇ ਵਿੱਚ ਮਰਦੀਆਂ
ਕੁਝ ਹਵਸ ਦਾ ਹੋਈਆ ਸ਼ਿਕਾਰ
ਕੁਝ ਬਲੀ ਦਾਜ ਦੀ ਚੜ੍ਹ ਗਈਆਂ
ਕੁਝ ਦਿੱਤੀਆਂ ਉਝ ਦੁਰਕਾਰ
ਜੱਗ ਜਨਨੀ ਰੋਵੇ ਲੇਖ ਨੂੰ
ਜਾਂਦੀ ਵਿੱਚੋਂ ਵਿੱਚ ਸੜੀ
ਚੰਗੀ ਲੱਗੇ ਚਾਹੇ ਮਾੜੀ ਮੈਂ ਤਾਂ ਆਖੂੰ ਗੱਲ ਖਰੀ
ਮਾਈ ਭਾਗੋ ਨਹੀਂ ਕੋਈ ਜੰਮਦੀ
ਪਈਆਂ ਘਰ ਘਰ ਹੀਰਾ ਜੰਮ
ਇੱਥੇ ਇੱਜ਼ਤਾਂ ਥਾਂ ਥਾਂ ਰੁਲਦੀਆਂ
ਨਾ ਹੋਣ ਕਿਸੇ ਤੋਂ ਥੰਮ
ਅੱਜ ਅਣਖਾਂ ਵਾਜੋਂ ਵੀਰਪਾਲ
ਜਿੱਤ ਬਾਜੀ ਅਸੀਂ ਹਰੀ
ਚੰਗੀ ਲੱਗੇ ਚਾਹੇ ਮਾੜੀ ਮੈਂ ਤਾਂ ਆਖੂੰ ਗੱਲ ਖਰੀ
ਵੀਰਪਾਲ ਕੌਰ ਭੱਠਲ "